ਜ਼ਰੂਰੀ ਚੇਤਾਵਨੀ

ਭੋਜਨ, ਰਿਹਾਇਸ਼ ਅਤੇ ਆਵਾਜਾਈ

ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨ (Public Safety Power Shutoff, PSPS) ਦੌਰਾਨ ਸੁਰੱਖਿਅਤ ਰਹਿਣ ਵਿੱਚ ਤੁਹਾਡੀ ਮਦਦ ਕਰਨ ਲਈ ਸਰੋਤ

ਭੋਜਨ ਪ੍ਰਤੀਸਥਾਪਨ

 

PSPS ਦੇ ਦੌਰਾਨ ਅਤੇ ਬਾਅਦ ਵਿੱਚ ਭੋਜਨ ਦੇ ਵਿਕਲਪਾਂ ਤੱਕ ਪਹੁੰਚਣ ਵਿੱਚ ਅਸੀਂ ਤੁਹਾਡੀ ਮਦਦ ਕਰਨ ਲਈ ਸਥਾਨਕ ਸੰਸਥਾਵਾਂ ਨਾਲ ਭਾਗੀਦਾਰੀ ਕਰਦੇ ਹਾਂ। 

 

ਸਥਾਨਕ ਫੂਡ ਬੈਂਕ PSPS ਦੇ ਦੌਰਾਨ ਅਤੇ ਉਸ ਤੋਂ ਬਾਅਦ ਤਿੰਨ ਦਿਨਾਂ ਤੱਕ ਭੋਜਨ ਪ੍ਰਤੀਸਥਾਪਨ ਦੀ ਸਹੂਲਤ ਪ੍ਰਦਾਨ ਕਰਦੇ ਹਨ। ਕੁਝ ਫੂਡ ਬੈਂਕਾਂ 'ਤੇ ਆਮਦਨ ਸੰਬੰਧੀ ਪਾਬੰਦੀਆਂ ਹੋ ਸਕਦੀਆਂ ਹਨ, ਇਸ ਲਈ ਕਿਰਪਾ ਕਰਕੇ ਵਧੇਰੀ ਜਾਣਕਾਰੀ ਲਈ ਆਪਣੇ ਸਥਾਨਕ ਫੂਡ ਬੈਂਕ ਨਾਲ ਸੰਪਰਕ ਕਰੋ। ਨੋਟ: ਸਪਲਾਈ ਹੋਣ ਤੱਕ ਭੋਜਨ ਉਪਲਬਧ ਹੁੰਦਾ ਹੈ। 

ਆਪਣੀ ਕਾਉਂਟੀ ਵਿੱਚ ਸਥਾਨਕ ਫੂਡ ਬੈਂਕ ਲੱਭੋ

 

ਮੀਲਜ਼ ਆਨ ਵ੍ਹੀਲਜ਼ ਇੱਕ ਅਜਿਹੀ ਸੇਵਾ ਹੈ ਜੋ ਉਹਨਾਂ ਬਜ਼ੁਰਗਾਂ ਨੂੰ ਭੋਜਨ ਪਹੁੰਚਾਉਂਦੀ ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਨਾਮਾਂਕਣ ਕਰਾਇਆ ਹੈ। ਨੋਟ: ਜੇਕਰ ਤੁਸੀਂ ਪਹਿਲਾਂ ਹੀ ਪ੍ਰੋਗਰਾਮ ਵਿੱਚ ਭਰਤੀ ਹੋਏ ਹੋ ਅਤੇ PSPS ਦਾ ਅਨੁਭਵ ਕਰ ਚੁੱਕੇ ਹੋ, ਤਾਂ ਤੁਹਾਨੂੰ ਕਟੌਤੀ ਦੇ ਹਰ ਦਿਨ ਲਈ ਇੱਕ ਵਾਧੂ ਭੋਜਨ ਪ੍ਰਾਪਤ ਹੋਵੇਗਾ।

 

ਯੋਗ ਬਜ਼ੁਰਗ:

  • ਦੀ ਉਮਰ 60 ਸਾਲ ਜਾਂ ਵੱਧ ਹੋਣੀ ਚਾਹੀਦੀ ਹੈ
  • ਦੇ ਜੀਵਨ ਸਾਥੀ ਦੀ ਉਮਰ 60 ਸਾਲ ਜਾਂ ਵੱਧ ਹੋਣੀ ਚਾਹੀਦੀ ਹੈ
  • ਨੂੰ ਕੁਪੋਸ਼ਣ ਦਾ ਖਤਰਾ ਹੋਣਾ ਚਾਹੀਦਾ ਹੈ
  • ਲਾਜ਼ਮੀ ਤੌਰ 'ਤੇ ਮੀਲ ਆਨ ਵ੍ਹੀਲਜ਼ ਸੈਂਟਰ 'ਤੇ ਜਾਣ ਤੋਂ ਅਸਮਰੱਥ ਹੋਣਾ ਚਾਹੀਦੇ ਹਨ

ਨੂੰ ਤੁਹਾਡੇ ਖੇਤਰ ਵਿੱਚ ਮੀਲ ਆਨ ਵ੍ਹੀਲਜ਼ ਵਿੱਚ ਨਾਮਾਂਕਣ ਲੈਣਾ ਚਾਹੀਦਾ ਹੈ

ਹੋਟਲ ਦੀ ਰਿਹਾਇਸ਼ ਅਤੇ ਛੋਟ

 

PG&E ਗਾਹਕ ਦੇ ਤੌਰ ‘ਤੇ, ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ PSPS ਦੌਰਾਨ ਤੁਹਾਡੇ ਕੋਲ ਰਹਿਣ ਲਈ ਕੋਈ ਸੁਰੱਖਿਅਤ ਜਗ੍ਹਾ ਹੋਵੇ। ਜੇਕਰ ਤੁਸੀਂ PSPS ਦੁਆਰਾ ਪ੍ਰਭਾਵਿਤ ਹੋਏ ਹੋ, ਤਾਂ ਤੁਸੀਂ ਛੋਟ ਵਾਲੀ ਕੀਮਤ ਦੀ ਰਿਹਾਇਸ਼ ਲਈ ਯੋਗ ਹੋ ਸਕਦੇ ਹੋ।

 

 ਨੋਟ: PG&E ਇਹਨਾਂ ਹੋਟਲਾਂ ਨਾਲ ਸੰਬੰਧਿਤ ਨਹੀਂ ਹੈ ਅਤੇ ਹੋਟਲ ਵਿੱਚ ਰੁਕਣ ਲਈ ਜ਼ਿੰਮੇਵਾਰ ਨਹੀਂ ਹੈ। ਖਾਲੀ ਥਾਂ ਦੀ ਗਰੰਟੀ ਨਹੀਂ ਹੈ ਅਤੇ ਇਹ ਮੌਸਮ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ। 

 

PSPS ਦਾ ਅਨੁਭਵ ਕਰ ਰਹੇ PG&E ਗਾਹਕਾਂ ਨੂੰ ਹੇਠਾਂ ਦਿੱਤੇ ਹੋਟਲ ਛੋਟਾਂ ਦੀ ਪੇਸ਼ਕਸ਼ ਕਰਦੇ ਹਨ:

 

Choice Hotels

 

IHG Hotels & Resorts

  • Holiday Inn
  • Holiday Inn Express
  • Staybridge Suites
  • Candlewood Suites

 

Hyatt Hotels

 

Wyndham Hotels

  • La Quinta
  • Hawthorn Suites
  • Ramada
  • Days Inn
  • Howard Johnson
  • Travelodge

ਸਥਾਨਕ ਆਵਾਜਾਈ ਦਾ ਪਤਾ ਲਗਾਉਣ ਲਈ 211 'ਤੇ ਸੰਪਰਕ ਕਰੋ। ਸਹਾਇਤਾ ਲਈ 211 'ਤੇ ਕਾਲ ਕਰੋ ਜਾਂ 211-211 ਲਿੱਖ ਕੇ "PSPS" 'ਤੇ ਟੈਕਸਟ ਕਰੋ।

Disability Disaster Access and Resources

 

Disability Disaster Access and Resources (DDAR) ਪ੍ਰੋਗਰਾਮ ਹੇਠ ਦਿੱਤੀਆਂ ਲਈ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ: 

 

  • ਬਜ਼ੁਰਗ ਬਾਲਗਾਂ  

  • ਅਪਾਹਜ ਲੋਕ 

  • ਉਹ ਲੋਕ ਜਿਹੜੇ ਮੈਡੀਕਲ ਜਾਂ ਸੁਤੰਤਰ ਜੀਵਨ ਜੀਉਣ ਸਬੰਧੀ ਲੋੜਾਂ ਲਈ ਬਿਜਲੀ 'ਤੇ ਨਿਰਭਰ ਹੋ ਸਕਦੇ ਹਨ 

DDAR ਇੱਕ PSPS ਦੌਰਾਨ ADA-ਪਹੁੰਚਯੋਗ ਹੋਟਲ ਰਿਹਾਇਸ਼ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਅਸੀਂ ਤੁਹਾਨੂੰ PSPS ਤੋਂ ਪਹਿਲਾਂ ਆਪਣੇ ਸਥਾਨਕ ਕੇਂਦਰ ਤੱਕ ਪਹੁੰਚਣ ਲਈ ਉਤਸ਼ਾਹਿਤ ਕਰਦੇ ਹਾਂ। 

 

PSPS ਦੇ ਦੌਰਾਨ ਪਹੁੰਚਯੋਗ ਹੋਟਲ ਰਿਹਾਇਸ਼ ਅਤੇ ਹੋਰ ਸਹਾਇਤਾ ਲੱਭੋ

ਤਿਆਰੀ ਕਰਨ ਲਈ PSPS ਤੋਂ ਪਹਿਲਾਂ ਆਪਣੇ ਸਥਾਨਕ DDAR ਕੇਂਦਰ ਨਾਲ ਸੰਪਰਕ ਕਰੋ। 

ਬਿਜਲੀ ਕਟੌਤੀਆਂ ਬਾਰੇ ਹੋਰ

ਕਮਿਊਨਿਟੀ ਜੰਗਲ ਦੀ ਅੱਗ ਲਈ ਸੁਰੱਖਿਆ ਪ੍ਰੋਗਰਾਮ (Community Wildfire Safety Program, CWSP)

ਪਤਾ ਕਰੋ ਕਿ ਅਸੀਂ ਆਪਣੀ ਪ੍ਰਣਾਲੀ ਨੂੰ ਕਿਵੇਂ ਸੁਰੱਖਿਅਤ ਅਤੇ ਜ਼ਿਆਦਾ ਭਰੋਸੇਮੰਦ ਬਣਾ ਰਹੇ ਹਾਂ।

ਕਾਉਂਟੀ-ਵਿਸ਼ਿਸ਼ਟ ਸਰੋਤ

ਆਪਣੀ ਕਾਉਂਟੀ ਵਿੱਚ ਸੇਵਾਵਾਂ ਬਾਰੇ ਜਾਣਕਾਰੀ ਲੱਭੋ, ਜਿਵੇਂ ਕਿ ਸਥਾਨਕ ਫੂਡ ਬੈਂਕ ਜਾਂ ਮੀਲ ਆਨ ਵ੍ਹੀਲਜ਼ (Meals on Wheels)।