ਜ਼ਰੂਰੀ ਚੇਤਾਵਨੀ

Disability Disaster Access and Resources Program

ਕਟੌਤੀ ਦੌਰਾਨ ਤੁਹਾਨੂੰ ਸੁਰੱਖਿਅਤ ਰੱਖਣ ਲਈ ਸਹਾਇਤਾ ਅਤੇ ਸੇਵਾਵਾਂ

PG&E ਕੈਲੀਫੋਰਨੀਆ ਫਾਊਨਡੇਸ਼ਨ ਫੋਰ ਇੰਡੀਪੇਂਡੇਂਟ ਲਿਵਿੰਗ ਸੈਂਟਰਸ (California Foundation for Independent Living Centers, CFILC)ਦੇ ਨਾਲ ਭਾਗੀਦਾਰੀ ਕਰਦਾ ਹੈ। ਇਕੱਠੇ ਮਿਲ ਕੇ, ਅਸੀਂ ਬਜ਼ੁਰਗ ਬਾਲਗਾਂ ਅਤੇ ਅਪਾਹਜ ਲੋਕਾਂ ਲਈ ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ। ਜੰਗਲ ਦੀ ਅੱਗ ਤੋਂ ਸੁਰੱਖਿਆ ਲਈ ਬਿਜਲੀ ਕਟੌਤੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਸਹਾਇਤਾ ਉਪਲੱਬਧ ਹੈ।

 

ਜੇਕਰ ਤੁਹਾਡੀਆਂ ਮੈਡੀਕਲ ਅਤੇ ਸੁਤੰਤਰ ਤੌਰ 'ਤੇ ਜੀਵਨ ਜੀਉਣ ਸਬੰਧੀ ਲੋੜਾਂ ਹਨ, ਤਾਂ DDAR ਪ੍ਰੋਗਰਾਮ ਹੇਠ ਲਿਖੇ ਦੇ ਨਾਲ ਤੁਹਾਡੀ ਸਹਾਇਤਾ ਕਰ ਸਕਦਾ ਹੈ

 

 • ਇੱਕ ਐਮਰਜੈਂਸੀ ਯੋਜਨਾ ਬਣਾਓਣ ਵਿੱਚ
 • Medical Baseline Programਲਈ ਸਾਈਨ ਅੱਪ ਕਰਨਾ
 • ਪੋਰਟੇਬਲ ਬੈਕਅੱਪ ਬੈਟਰੀ ਲਈ ਅਰਜ਼ੀ ਦੇਣ ਵਿੱਚ
 • ਜਨਤਕ ਸੁਰੱਖਿਆ ਲਈ ਬਿਜਲੀ ਬੰਦ (Public Safety Power Shutoff, PSPS) ਜਾਂ ਜੰਗਲ ਦੀ ਅੱਗ ਤੋਂ ਸੁਰੱਖਿਆ ਲਈ ਹੋਰ ਬਿਜਲੀ ਕਟੌਤੀਆਂ ਦੇ ਦੌਰਾਨ ADA-ਪਹੁੰਚਯੋਗ ਗੱਡੀ ਸਵਾਰੀਆਂ ਅਤੇ ਹੋਟਲ ਵਿੱਚ ਠਹਿਰਣ ਦੀ ਵਿਵਸਥਾ ਪ੍ਰਾਪਤ ਕਰਨ ਲਈ
 • PSPS ਜਾਂ ਜੰਗਲ ਦੀ ਅੱਗ ਤੋਂ ਸੁਰੱਖਿਆ ਲਈ ਹੋਰ ਬਿਜਲੀ ਕਟੌਤੀਆਂ ਦੌਰਾਨ ਭੋਜਨ ਬਦਲ ਪ੍ਰਾਪਤ ਕਰਨ ਲਈ

 DDAR Program Fact Sheet (PDF) ਡਾਊਨਲੋਡ ਕਰਕੇ ਜਾਂ DDAR ਵੈੱਬਸਾਈਟਤੇ ਜਾਂ ਕੇ ਹੋਰ ਜਾਣਕਾਰੀ ਪ੍ਰਾਪਤ ਕਰੋ। 

Disability Disaster Access and Resources Program ਲਈ ਯੋਗਤਾ

 

ਯੋਗਤਾ ਪੂਰੀ ਕਰਨ ਲਈ, ਤੁਹਾਨੂੰ: 

 

 • ਲਾਜ਼ਮੀ ਤੌਰ 'ਤੇ ਇੱਕ High Fire-Threat District (ਅੱਗ ਦੇ ਵੱਧ ਜੋਖਣ ਵਾਲੇ ਜ਼ਿਲੇ) ਵਿੱਚ ਰਹਿਣਾ ਚਾਹੀਦਾ ਹੈ ਜਾਂ
 • 2020 ਤੋਂ ਬਾਅਦ ਦੋ ਜਾਂ ਦੋ ਤੋਂ ਵੱਧ PSPS ਘਟਨਾਵਾਂ ਦਾ ਅਨੁਭਵ ਹੋਣਾ ਚਾਹੀਦਾ ਹੈ
 • ਅਤੇ ਜਾਂ ਤਾਂ ਦੋਵੇਂ:
  • ਇਲੈਕਟ੍ਰਿਕਲ ਉਪਕਰਣ ਜਾਂ ਸਹਾਇਕ ਤਕਨੀਕ ਦੀ ਵਰਤੋਂ ਕਰਨਾ
  • ਅਪਾਹਜਤਾ ਜਾਂ ਪੁਰਾਣੀ ਬਿਮਾਰੀ ਹੋਣਾ
  • ਸੁਤੰਤਰ ਤੌਰ 'ਤੇ ਰਹਿਣ ਲਈ ਬਿਜਲੀ 'ਤੇ ਨਿਰਭਰ ਹੋਣਾ

California Foundation for Independent Living Centers (CFILC) ਇਹ ਫੈਸਲਾ ਕਰੇਗਾ ਕਿ ਬੈਟਰੀਆਂ ਅਤੇ ਹੋਰ ਸਰੋਤਾਂ ਲਈ ਕੌਣ ਯੋਗ ਬਣਦਾ ਹੈ। ਮੈਡੀਕਲ ਜ਼ਰੂਰਤਾਂ ਅਤੇ ਆਮਦਨੀ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਵੇਗਾ। ਅਪਾਹਜਤਾ ਜਾਂ ਬਿਮਾਰੀ ਦੀ ਪੁਸ਼ਟੀ ਕਰਨ ਲਈ ਡਾਕਟਰ ਦੀ ਲੋੜ ਨਹੀਂ ਹੈ।  

Disability Disaster Access and Resources Services ਲਈ ਅਰਜ਼ੀ ਦਿਓ

ਤੁਸੀਂ ਹੇਠਾਂ ਦਿੱਤੇ ਆਪਣੇ ਸਥਾਨਕ DDAR ਕੇਂਦਰ ਨਾਲ ਸੰਪਰਕ ਕਰਕੇ ਜਾਂ DDAR ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੇ ਸਕਦੇ ਹੋ।

ਬਿਜਲੀ ਕਟੌਤੀਆਂ ਬਾਰੇ ਹੋਰ

ਕਮਿਊਨਿਟੀ ਜੰਗਲ ਦੀ ਅੱਗ ਲਈ ਸੁਰੱਖਿਆ ਪ੍ਰੋਗਰਾਮ (Community Wildfire Safety Program, CWSP)

ਪਤਾ ਕਰੋ ਕਿ ਅਸੀਂ ਆਪਣੀ ਪ੍ਰਣਾਲੀ ਨੂੰ ਕਿਵੇਂ ਸੁਰੱਖਿਅਤ ਅਤੇ ਜ਼ਿਆਦਾ ਭਰੋਸੇਮੰਦ ਬਣਾ ਰਹੇ ਹਾਂ।

ਭੋਜਨ, ਰਿਹਾਇਸ਼ ਅਤੇ ਆਵਾਜਾਈ

PSPS ਦੌਰਾਨ ਸਹਾਇਤਾ ਲੱਭੋ। ਇਸ ਵਿੱਚ ਹੋਟਲ ਵਿੱਚ ਠਹਿਰਨਾ, ਭੋਜਨ ਜਾਂ ਪਹੁੰਚਯੋਗ ਸਵਾਰੀਆਂ ਸ਼ਾਮਲ ਹੋ ਸਕਦੀਆਂ ਹਨ।  

ਕਾਉਂਟੀ-ਵਿਸ਼ਿਸ਼ਟ ਸਰੋਤ

ਆਪਣੀ ਕਾਉਂਟੀ ਵਿੱਚ ਸੇਵਾਵਾਂ ਬਾਰੇ ਜਾਣਕਾਰੀ ਲੱਭੋ, ਜਿਵੇਂ ਕਿ ਸਥਾਨਕ ਫੂਡ ਬੈਂਕ ਜਾਂ ਮੀਲ ਆਨ ਵ੍ਹੀਲਜ਼ (Meals on Wheels)।