ਜ਼ਰੂਰੀ ਚੇਤਾਵਨੀ

ਬੈਕਅੱਪ ਪਾਵਰ ਸੁਰੱਖਿਆ

ਆਪਣੀ ਬਿਜਲੀ ਚਾਲੂ ਰੱਖੋ ਅਤੇ ਸੁਰੱਖਿਆ ਜੋਖਮਾਂ ਨੂੰ ਘਟਾਓ

ਤੁਹਾਡੇ ਲਈ ਵੱਖ-ਵੱਖ ਕਿਸਮਾਂ ਦੇ ਬੈਕਅੱਪ ਪਾਵਰ ਵਿਕਲਪ ਉਪਲਬਧ ਹਨ।

ਸੁਰੱਖਿਆ ਜੋਖਮਾਂ ਅਤੇ ਸੰਪਤੀ ਦੇ ਸੰਭਾਵਿਤ ਨੁਕਸਾਨ ਤੋਂ ਬਚੋ

ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਡੇ ਜਨਰੇਟਰ ਜਾਂ ਬੈਟਰੀ ਦੀ ਸੁਰੱਖਿਅਤ ਵਰਤੋਂ ਕਿਵੇਂ ਕਰਨੀ ਹੈ। ਇਹ ਤੁਹਾਡੀ ਸੰਪਤੀ ਨੂੰ ਸੁਰੱਖਿਆ ਜੋਖਮਾਂ ਅਤੇ ਸੰਭਾਵਿਤ ਨੁਕਸਾਨ ਤੋਂ ਬਚਣ ਵਿੱਚ ਤੁਹਾਡੀ ਮਦਦ ਕਰੇਗਾ। ਉਪਕਰਣ ਦੀ ਗਲਤ ਵਰਤੋਂ ਦੇ ਨਾਲ ਅੱਗ ਲੱਗਣ ਦਾ ਖਤਰਾ ਵੱਧ ਸਕਦਾ ਹੈ।

 • ਨਿਰਮਾਤਾ ਦੁਆਰਾ ਨਿਰਧਾਰਤ ਸੰਚਾਲਨ ਅਤੇ ਰੱਖ-ਰਖਾਅ ਦੀਆਂ ਹਦਾਇਤਾਂ ਦੀ ਹਮੇਸ਼ਾ ਪਾਲਣਾ ਕਰੋ
 • ਕਿਸੇ ਜਨਰੇਟਰ ਨੂੰ ਕਦੇ ਵੀ ਕਿਸੇ ਹੋਰ ਪਾਵਰ ਸਰੋਤ ਨਾਲ ਨਾ ਕਨੈਕਟ ਕਰੋ (ਇਸ ਵਿੱਚ PG&E ਪਾਵਰਲਾਈਨਾਂ ਸ਼ਾਮਲ ਹਨ)

ਇਹ ਯਕੀਨੀ ਬਣਾਓ ਕਿ ਕੋਈ ਸੰਕਟਕਾਲੀਨ ਘਟਨਾ ਵਾਪਰਨ ਤੋਂ ਪਹਿਲਾਂ ਤੁਸੀਂ ਉਪਕਰਣ ਨੂੰ ਚਲਾ ਸਕਦੇ ਹੋ। ਇਸਦਾ ਮਤਲਬ ਹੈ ਬਕਾਇਦਾ ਸੁਰੱਖਿਆ ਜਾਂਚਾਂ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਤੁਹਾਡੇ ਕੋਲ ਕੁਝ ਦਿਨਾਂ ਤੱਕ ਚੱਲਣ ਲਈ ਲੋੜੀਂਦਾ ਇੰਧਨ ਹੈ।

ਪੋਰਟੇਬਲ ਜਨਰੇਟਰ ਸੁਰੱਖਿਆ

 • ਇਹ ਯਕੀਨੀ ਬਣਾਓ ਕਿ ਤੁਸੀਂ ਮੈਨੂਅਲ ਵਿੱਚ ਦੱਸੇ ਅਨੁਸਾਰ ਆਪਣੇ ਜਨਰੇਟਰ ਦਾ ਰੱਖ-ਰੱਖਾਅ ਕਰਦੇ ਹੋ।
 • ਇਹ ਸੁਨਿਸ਼ਚਿਤ ਕਰੋ ਕਿ ਉਪਕਰਣ (ਇਲੈਕਟ੍ਰਿਕ ਲੋਡ) ਦੀ ਬਿਜਲੀ ਦੀਆਂ ਪਾਵਰ ਲੋੜਾਂ ਤੁਹਾਡੇ ਜਨਰੇਟਰ ਦੁਆਰਾ ਸਮਰਥਿਤ ਹਨ। ਨਿਰਮਾਤਾ ਦੁਆਰਾ ਨਿਰਧਾਰਤ ਵਿਸ਼ੇਸ਼ਤਾਵਾਂ ਤੋਂ ਉੱਪਰ ਨਾ ਜਾਓ।
 • ਆਪਣੇ ਜਨਰੇਟਰ ਨੂੰ ਓਥੇ ਰੱਖੋ ਜਿੱਥੇ ਇਸਦਾ ਨਿਕਾਸ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲ ਸਕਦਾ ਹੈ। ਇਹ ਕਾਰਬਨ ਮੋਨੋਆਕਸਾਈਡ ਜ਼ਹਿਰ ਅਤੇ ਮੌਤ ਤੋਂ ਬਚਾਉਂਦਾ ਹੈ। ਇਸ ਨੂੰ ਘਰ ਦੇ ਅੰਦਰ ਜਾਂ ਕਿਸੇ ਗੈਰੇਜ ਵਿੱਚ ਨਾ ਰੱਖੋ।
 • ਜਿਆਦਾ ਗਰਮ ਹੋਣ ਤੋਂ ਰੋਕਣ ਲਈ, ਆਪਣੇ ਜਨਰੇਟਰ ਲਈ ਸਹੀ ਆਕਾਰ ਦੀਆਂ ਐਕਸਟੈਂਸ਼ਨ ਤਾਰਾਂ ਦੀ ਵਰਤੋਂ ਕਰੋ। ਅਮਰੀਕਨ ਵਾਇਰ ਗੇਜ (American Wire Gauge, AWG) ਚਾਰਟ (PDF) ਦੀ ਵਰਤੋਂ ਇਹ ਪਤਾ ਕਰਨ ਲਈ ਕੀਤੀ ਜਾ ਸਕਦੀ ਹੈ ਕਿ ਕਿਹੜੀ ਐਕਸਟੈਂਸ਼ਨ ਤਾਰ ਤੁਹਾਡੇ ਲਈ ਸਹੀ ਹੈ।
 • ਕਦੇ ਵੀ ਗਲੀਚੇ ਜਾਂ ਕਾਰਪੇਟ ਦੇ ਹੇਠਾਂ ਦੀ ਤਾਰਾਂ ਨੂੰ ਨਾ ਲੰਘਾਓ। ਇਹ ਇਸ ਲਈ ਦੱਸਿਆ ਜਾਂਦਾ ਹੈ ਕਿਉਂਕਿ ਇਸ ਨਾਲ ਗਰਮੀ ਪੈਦਾ ਹੋ ਸਕਦੀ ਹੈ ਜਾਂ ਤਾਰ ਨੂੰ ਹੋਏ ਨੁਕਸਾਨ ਵੱਲ ਧਿਆਨ ਨਹੀਂ ਦਿੱਤਾ ਜਾ ਸਕਦਾ।
 • ਇੰਧਣ ਨੂੰ ਪਹਿਲਾਂ ਹੀ ਸਟੋਰ ਕਰਕੇ ਰੱਖੋ ਤਾਂ ਜੋ ਲੋੜ ਪੈਣ ਤੇ ਜਨਰੇਟਰ ਵਰਤੋਂ ਲਈ ਤਿਆਰ ਹੋਵੇ। ਘਰ ਦੇ ਅੰਦਰ ਇੰਧਣ ਸਟੋਰ ਨਾ ਕਰੋ।

 

ਸਥਾਈ ਜਨਰੇਟਰ ਸੁਰੱਖਿਆ

 • ਇਸ ਕਿਸਮ ਦੇ ਜਨਰੇਟਰ ਨੂੰ ਇੰਸਟਾਲ ਕਰਨਾ ਮੁਸ਼ਕਲ ਹੈ। ਅਜਿਹਾ ਇਸ ਲਈ ਹੈ ਕਿਉਂਕਿ ਘਰ ਜਾਂ ਕਾਰੋਬਾਰ ਇਲੈਕਟ੍ਰਿਕ ਸਿਸਟਮ ਨਾਲ ਸਿੱਧਾ ਜੋੜ ਹੈ। ਸਾਡਾ ਸੁਝਾਅ ਹੈ ਕਿ ਤੁਸੀਂ ਕਿਸੇ ਪੇਸ਼ੇਵਰ ਕੋਲੋਂ ਸਲਾਹ ਲਓ।
 • ਸਥਾਈ ਜਨਰੇਟਰ ਉੱਚੀ ਜ਼ਮੀਨ ਤੇ ਰੱਖਿਆ ਜਾਣਾ ਚਾਹੀਦਾ ਹੈ, ਜਿੱਥੇ ਹੜ੍ਹ ਆਉਣ ਦੀ ਸੰਭਾਵਨਾ ਨਾ ਹੋਵੇ। ਬਿਲਡਿੰਗ ਕੋਡ ਦੀਆਂ ਲੋੜਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
 • ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਜਨਰੇਟਰ ਤੋਂ ਬਿਜਲੀ PG&E ਪਾਵਰਲਾਈਨਾਂ ਵਿੱਚ ਪਰਵਾਹ ਜਾਂ ਬੈਕਫੀਡ ਨਹੀਂ ਕਰਨੀ ਚਾਹੀਦੀ।
 • ਜੇਕਰ ਤੁਸੀਂ ਆਪਣੇ ਘਰ ਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਕੋਈ ਬਦਲਾਅ ਕੀਤਾ ਹੈ ਤਾਂ ਆਪਣੇ ਸ਼ਹਿਰ ਜਾਂ ਕਾਊਂਟੀ ਦੇ ਬਿਲਡਿੰਗ ਵਿਭਾਗ ਦੁਆਰਾ ਆਪਣੇ ਘਰ ਦੀਆਂ ਤਾਰਾਂ ਦੀ ਜਾਂਚ ਕਰਵਾਉ। ਕਿਸੇ ਵੀ ਤਰ੍ਹਾਂ ਦੀ ਲੋੜਾਂ ਵਾਸਤੇ ਇਸ ਵਿਭਾਗ ਨਾਲ ਸੰਪਰਕ ਕਰੋ ਅਤੇ ਜਾਂਚ ਕਰਵਾਉ।
 • ਇੱਕ ਵਾਰ ਇੰਸਟਾਲੇਸ਼ਨ ਪੂਰੀ ਹੋਣ ਤੋਂ ਬਾਅਦ, ਸਾਨੂੰ ਆਪਣੇ ਬੈਕਅੱਪ ਸਿਸਟਮ ਬਾਰੇ ਦੱਸਣ ਲਈ ਸਾਡੇ ਨਾਲ ਸੰਪਰਕ ਕਰੋ। ਫਿਰ ਅਸੀਂ ਤੁਹਾਡੇ ਖੇਤਰ ਵਿੱਚ ਕਟੌਤੀ ਹੋਣ ਤੇ ਕੰਮ ਕਰਦੇ ਸਮੇਂ ਤੁਹਾਡੇ ਜਨਰੇਟਰ ਬਾਰੇ ਜਾਣੂ ਹੋਵਾਂਗੇ।
 • ਘਰ ਦੇ ਅੰਦਰ ਇੰਧਣ ਸਟੋਰ ਨਾ ਕਰੋ।

 

ਪੋਰਟੇਬਲ ਬੈਟਰੀ ਸੁਰੱਖਿਆ

 • ਨਿਰਮਾਤਾ ਦੀਆਂ ਸਾਰੀਆਂ ਚੇਤਾਵਨੀਆਂ ਅਤੇ ਹਿਦਾਇਤਾਂ ਦੀ ਪਾਲਣਾ ਕਰੋ।
 • ਬੈਟਰੀ ਨੂੰ ਕਦੇ ਵੀ ਪੂਰੀ ਤਰ੍ਹਾਂ ਸੀਲ ਬੰਦ ਵਾਤਾਵਰਣ ਵਿੱਚ ਨਾ ਰੱਖੋ।
 • ਬੈਟਰੀਆਂ ਦੇ ਨੇੜੇ ਸਿਗਰਟ ਨਾ ਪੀਓ ਜਾਂ ਅੱਗ ਨਾ ਲਗਾਓ।
 • ਜੇ ਸ਼ੇਲਫ ਜਾਂ ਰੈਕ ਤੇ ਇਸਨੂੰ ਰੱਖਿਆ ਜਾਂਦਾ ਹੈ, ਤਾਂ ਯਕੀਨੀ ਬਣਾਓ ਕਿ ਉਹ ਸੁਰੱਖਿਅਤ ਹਨ।
 • ਮੀਂਹ ਵਿੱਚ ਪੋਰਟੇਬਲ ਬੈਟਰੀ ਨਾ ਚਲਾਓ।
 • ਆਪਣੀ ਬੈਟਰੀ ਨੂੰ ਪੂਰੀ ਤਰ੍ਹਾਂ ਚਾਰਜ ਰੱਖੋ ਤਾਂ ਜੋ ਲੋੜ ਪੈਣ ਤੇ ਇਹ ਵਰਤਣ ਲਈ ਤਿਆਰ ਹੋਵੇ।

Safety Action Center

Safety Action Center ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤਿਆਰੀ ਕਰਨ ਵਿੱਚ ਮਦਦ ਕਰਨ ਲਈ ਲਾਭਦਾਇਕ ਜਾਣਕਾਰੀ ਪ੍ਰਦਾਨ ਕਰਦਾ ਹੈ। ਐਮਰਜੈਂਸੀ ਯੋਜਨਾ ਬਣਾਉਣ ਦੇ ਤਰੀਕੇ ਬਾਰੇ ਜਾਣਕਾਰੀ ਪ੍ਰਾਪਤ ਕਰੋ ਜੋ ਕਿਸੇ ਸੰਕਟਕਾਲੀਨ ਸਥਿਤੀ ਵਿੱਚ ਤੁਹਾਨੂੰ ਸੁਰੱਖਿਅਤ ਰੱਖ ਸਕਦੀ ਹੈ।

ਸੁਰੱਖਿਆ ਬਾਰੇ ਹੋਰ

ਸੁਰੱਖਿਆ

ਤੁਹਾਡੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ।

ਕਮਿਊਨਿਟੀ ਜੰਗਲ ਦੀ ਅੱਗ ਸੁਰੱਖਿਆ ਪ੍ਰੋਗਰਾਮ (Community Wildfire Safety Program, CWSP)

ਪਤਾ ਕਰੋ ਕਿ ਅਸੀਂ ਆਪਣੇ ਸਿਸਟਮ ਪ੍ਰਣਾਲੀ ਨੂੰ ਕਿਵੇਂ ਸੁਰੱਖਿਅਤ ਅਤੇ ਜਿਆਦਾ ਭਰੋਸੇਮੰਦ ਬਣਾ ਰਹੇ ਹਾਂ।

ਕਟੌਤੀ ਦੀ ਤਿਆਰੀ ਅਤੇ ਸਹਾਇਤਾ

ਕਟੌਤੀ ਲਈ ਤਿਆਰ ਰਹੋ ਅਤੇ ਸਹਾਇਤਾ ਪ੍ਰਾਪਤ ਕਰੋ।