ਮਹੱਤਵਪੂਰਨ

ਸਮੁਦਾਇਕ ਸਰੋਤ ਕੇਂਦਰ

ਜਨਤਾ ਦੀ ਸੁਰੱਖਿਆ ਲਈ ਬਿਜਲੀ ਬੰਦ (Public Safety Power Shutoff, PSPS) ਦੌਰਾਨ ਗਾਹਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ

ਆਪਣੇ ਖੇਤਰ ਵਿੱਚ ਇੱਕ ਸਮੁਦਾਇਕ ਸਰੋਤ ਕੇਂਦਰ ਲੱਭੋ।

ਸਮੁਦਾਇਕ ਸਰੋਤ ਕੇਂਦਰ (Community Resource Centers, CRC) ਗਾਹਕਾਂ ਨੂੰ ਬਿਜਲੀ ਦੀ ਵਰਤੋਂ ਕਰਨ, ਅੱਪਡੇਟ ਪ੍ਰਾਪਤ ਕਰਨ ਅਤੇ ਸਰੋਤ ਲੱਭਣ ਲਈ ਇੱਕ ਸੁਰੱਖਿਅਤ ਥਾਂ ਪ੍ਰਦਾਨ ਕਰਦੇ ਹਨ।

ਕਟੌਤੀ ਦੇ ਦੌਰਾਨ ਇੱਕ ਸੁਰੱਖਿਅਤ ਥਾਂ ਲੱਭੋ
 

ਜਨਤਾ ਦੀ ਸੁਰੱਖਿਆ ਲਈ ਬਿਜਲੀ ਬੰਦ (Public Safety Power Shutoff, PSPS) ਦੀ ਘਟਨਾ ਦੌਰਾਨ, PG&E ਉੱਥੇ ਸਮੁਦਾਇਕ ਸਰੋਤ ਕੇਂਦਰ (Community Resource Centers, CRC) ਖੋਲ੍ਹੇਗਾ ਜਿੱਥੇ ਸਮੁਦਾਇਕ ਸਦੱਸ ਬੁਨਿਆਦੀ ਸਰੋਤਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ। PG&E ਅੰਦਰੂਨੀ ਅਤੇ ਬਾਹਰੀ ਸਾਈਟਾਂ ਸਮੇਤ, ਠੇਕੇ ਤੇ CRC ਟਿਕਾਣਿਆਂ ਨੂੰ ਬਣਾਉਣਾ ਜਾਰੀ ਰੱਖਦਾ ਹੈ, ਜੋ ਲੋੜ ਪੈਣ ‘ਤੇ ਛੇਤੀ ਤੋਂ ਛੇਤੀ ਖੋਲ੍ਹੇ ਜਾਂ ਸਕਦੇ ਹਨ। ਸਾਈਟਾਂ ਦੀ ਪਛਾਣ ਕਾਉਂਟੀ, ਕਬਾਇਲੀ ਸਰਕਾਰਾਂ, ਅਤੇ ਹੋਰ ਮੁੱਖ ਭਾਗੀਦਾਰਾਂ ਦੇ ਸਹਿਯੋਗ ਨਾਲ ਕੀਤੀ ਗਈ ਸੀ।


CRC ਹੇਠ ਦਿੱਤੀਆਂ ਸਹੂਲਤਾਂ ਪ੍ਰਦਾਨ ਕਰ ਸਕਦੇ ਹਨ:

  • ਇਲੈਕਟ੍ਰਾਨਿਕ ਉਪਕਰਨਾਂ ਅਤੇ ਮੈਡੀਕਲ ਉਪਕਰਨਾਂ ਲਈ ਚਾਰਜਿੰਗ ਸਟੇਸ਼ਨ
  • Wi-Fi ਸੇਵਾ
  • ਸਨੈਕਸ ਅਤੇ ਬੋਤਲਬੰਦ ਪਾਣੀ
  • ਕੰਬਲ ਅਤੇ ਹੋਰ ਚੀਜ਼ਾਂ
  • ਕੁਰਸੀਆਂ ਅਤੇ ਮੇਜ਼
  • ਅਮਰੀਕੀ ਅਪਾਹਜਤਾ ਐਕਟ (Americans with Disabilities Act, ADA) ਦੇ ਅਧੀਨ-ਆਸਾਨੀ ਨਾਲ ਬਾਥਰੂਮ ਜਾਣ ਦੀ ਸੁਵਿਧਾ
  • ਸੈਲੂਲਰ ਕਵਰੇਜ
  • ਗਾਹਕ ਸੇਵਾ ਸਟਾਫ
  • ਸੁਰੱਖਿਆ ਕਰਮਚਾਰੀ
  • ਹੱਥ ਧੋਣ ਦੇ ਟਿਕਾਣੇ

 

ਅੰਦਰੂਨੀ ਕੇਂਦਰ ਹੇਠ ਦਿੱਤੇ ਪ੍ਰਦਾਨ ਕਰ ਸਕਦੇ ਹਨ:

  • ਏਅਰ ਕੰਡੀਸ਼ਨਿੰਗ ਅਤੇ/ਜਾਂ ਹੀਟਰ
  • ਬਰਫ਼ ਦੀ ਥੈਲੀ
  • ਨਿੱਜੀ ਸਕ੍ਰੀਨਾਂ

 

ਜਦੋਂ CRC ਬੰਦ ਹੁੰਦੇ ਹਨ, ਤਾਂ ਤੁਸੀਂ ਉਹਨਾਂ ਖੇਤਰਾਂ ਦੀ ਪਛਾਣ ਕਰਨ ਲਈ ਕਟੌਤੀ ਮੈਪ ਦੀ ਵਰਤੋਂ ਕਰ ਸਕਦੇ ਹੋ ਜਿੱਥੇ ਬਿਜਲੀ ਹੈ।

 

 

ਸਿਹਤ ਅਤੇ ਸੁਰੱਖਿਆ ਉਪਾਅ

 

ਸਾਡੇ ਗਾਹਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ, ਅਸੀਂ ਢੁਕਵੇਂ COVID-19 ਸਿਹਤ ਸੰਬੰਧੀ ਵਿਚਾਰਾਂ ਅਤੇ ਸੰਘੀ, ਰਾਜ ਅਤੇ ਕਾਉਂਟੀ ਦਿਸ਼ਾ-ਨਿਰਦੇਸ਼ਾਂ ਨੂੰ ਦਰਸ਼ਾਉਂਣਾ ਜਾਰੀ ਰੱਖਦੇ ਹਾਂ। ਅਸੀਂ ਰੋਗ ਨਿਯੰਤਰਣ ਕੇਂਦਰ (Center for Disease Control, CDC) ਦੀਆਂ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਕਰਦੇ ਹਾਂ, ਜਿਸ ਵਿੱਚ ਇਹ ਸ਼ਾਮਲ ਹੈ:

 

  • ਚਿਹਰੇ ਨੂੰ ਢੱਕਣ ਅਤੇ ਸ਼ਰੀਰਕ ਦੂਰੀ ਬਣਾਏ ਰੱਖਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਪਰ ਇਹ ਜਰੂਰੀ ਨਹੀਂ ਹੈ
  • ਮੁਲਾਕਾਤੀਆਂ ਨੂੰ ਸਪਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ “ਲੈ ਕੇ ਜਾ ਸਕਣ”, ਲੇਕਿਨ ਸਾਈਟ ‘ਤੇ ਰਹਿਣ ਅਤੇ ਆਪਣੇ ਉਪਕਰਣਾਂ ਨੂੰ ਚਾਰਜ ਕਰਨ ਲਈ ਉਨ੍ਹਾਂ ਦਾ ਸੁਆਗਤ ਹੈ
  • ਜਿਆਦਾ ਮੰਗ ਵਾਲੇ ਮਾਮਲਿਆਂ ਵਿੱਚ, ਮੈਡੀਕਲ ਉਪਕਰਣਾਂ ਨੂੰ ਚਾਰਜ ਕਰਨ ਦੀ ਪਹਿਲ ਦਿੱਤੀ ਜਾਵੇਗੀ
  • ਸਤਹਾਂ ਨੂੰ ਨਿਯਮਤ ਤੌਰ ‘ਤੇ ਰੋਗਾਣੂ-ਮੁਕਤ ਕੀਤਾ ਜਾਂਦਾ ਹੈ
  • ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਲਈ, ਜੇਕਰ ਗਾਹਕਾਂ ਅੰਦਰ ਬਿਮਾਰੀ ਦੇ ਲੱਛਣ ਦਿਖਾਈ ਦੇ ਰਹੇ ਹਨ, ਤਾਂ ਅਸੀਂ ਉਹਨਾਂ ਨੂੰ ਕਿਸੇ ਸੈਂਟਰ ਦਾ ਦੌਰਾ ਨਾ ਕਰਨ ਲਈ ਕਹਿੰਦੇ ਹਾਂ

ਅਸੀਂ ਤੁਹਾਨੂੰ CRC ਤੱਕ ਪਹੁੰਚਾਉਣ ਵਿੱਚ ਮਦਦ ਕਰ ਸਕਦੇ ਹਾਂ
 

ਇਹ ਭਾਗੀਦਾਰ ਭਰੋਸੇਯੋਗ, ਪਹੁੰਚਯੋਗ ਆਵਾਜਾਈ ਦਾ ਪਤਾ ਲਗਾਉਣ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ।

 

San Francisco, Marin, Sonoma, Solano, San Joaquin, Stanislaus, Amador, Calaveras, ਅਤੇ Tuolumne ਕਾਉਂਟੀਆਂ:
Vivalon

415-847-1157

Shasta ਕਾਉਂਟੀ
Dignity Health Connected Living

530-226-3074, ਐਕਸਟੈਂਸ਼ਨ 4

El Dorado ਕਾਉਂਟੀ
El Dorado ਆਵਾਜਾਈ

530-642-5383, ਵਿਕਲਪ 4 ਦੀ ਚੋਣ ਕਰੋ

Fresno ਕਾਉਂਟੀ
Fresno Economic Opportunities Commission

1-800-325-7433

ਕਟੌਤੀ ਦੌਰਾਨ ਮਦਦ ਲਓ

ਕੀ ਹੋਰ ਸਹਾਇਤਾ ਦੀ ਲੋੜ ਹੈ? ਜਨਤਾ ਦੀ ਸੁਰੱਖਿਆ ਲਈ ਬਿਜਲੀ ਬੰਦ (Public Safety Power Shutoff, PSPS) ਦੌਰਾਨ ਤੁਹਾਡੀ ਮਦਦ ਕਰਨ ਲਈ ਸਰੋਤਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।

 

ਅਪਾਹਜ ਵਿਅਕਤੀਆਂ ਅਤੇ ਬਜ਼ੁਰਗਾਂ ਲਈ ਸਹਾਇਤਾ

  • Colusa ਕਾਉਂਟੀ ਅਪਾਹਜ ਵਿਅਕਤੀਆਂ ਲਈ ਘਰ-ਘਰ ਜਾ ਕੇ ਯਾਤਰੀ ਸੇਵਾ ਦੀ ਪੇਸ਼ਕਸ਼ ਕਰਦੀ ਹੈ: 530-458-0287
  • Sierra ਕਾਉਂਟੀ:
    • Incorporated Seniors Citizens of Sierra County (Eastern Sierra ਕਾਉੰਟੀ): 530-798-8555 (ਕਾਲ ਜਾਂ ਟੈਕਸਟ)
    • Golden Rays Seniors Citizens (Western Sierra ਕਾਉਂਟੀ): 530-993-4770

ਜੇ ਤੁਸੀਂ ਜੀਵਨ-ਬਚਾਉਣ ਵਾਲੇ ਮੈਡੀਕਲ ਉਪਕਰਣਾਂ ਨੂੰ ਚਲਾਉਣ ਲਈ ਬਿਜਲੀ ‘ਤੇ ਨਿਰਭਰ ਹੋ, ਤਾਂ ਤੁਹਾਡੇ ਖੇਤਰ ਵਿੱਚ ਹੋਰ ਸਹਾਇਤਾ ਉਪਲਬਧ ਹੋ ਸਕਦੀ ਹੈ। ਜੇਕਰ PSPS ਦੇ ਦੌਰਾਨ ਤੁਹਾਡੀ ਬਿਜਲੀ ਚਲੀ ਗਈ ਹੈ ਤਾਂ ਆਪਣੇ ਸਥਾਨਕ ਸੁਤੰਤਰ ਜੀਵਨ ਕੇਂਦਰ ਨਾਲ ਸੰਪਰਕ ਕਰੋ।

ਇਲੈਕਟ੍ਰਿਕ ਵਾਹਨ (Electric vehicle, EV) ਚਾਰਜਿੰਗ ਸਟੇਸ਼ਨ

211 ਦੇ ਨਾਲ ਸਥਾਨਕ ਸਰੋਤਾਂ ਨੂੰ ਲੱਭੋ
211 ਦੇ ਬਾਰੇ ਹੋਰ ਜਾਣੋ

CRC ਤੱਕ ਆਪਣੇ ਰੂਟ ਦੀ ਯੋਜਨਾ ਬਣਾਉਣ ਲਈ Google ਮੈਪਸ ਦੀ ਵਰਤੋਂ ਕਰੋ
Google ਮੈਪਸ ‘ਤੇ ਜਾਓ

ਸਮੁਦਾਇਕ ਸਰੋਤ ਕੇਂਦਰ

CRC ਵਿਖੇ ਦਿੱਤੀ ਜਾਣ ਵਾਲੀ ਸਹਾਇਤਾ ਦੀਆਂ ਕਿਸਮਾਂ ਬਾਰੇ ਜਾਣਨ ਲਈ ਸਾਡਾ ਵੀਡੀਓ ਦੇਖੋ।
ਜਾਂ, ਵੀਡੀਓ ਦੇ ਇੱਕ ਆਡੀਓ ਵਰਣਨ ਸੰਸਕਰਣ ਪ੍ਰਾਪਤ ਕਰੋ। 

ਕਟੌਤੀ ਸਰੋਤਾਂ ਬਾਰੇ ਹੋਰ

211

ਐਮਰਜੈਂਸੀ ਅਤੇ ਸੁਰੱਖਿਆ ਲਈ ਬਿਜਲੀ ਦਾ ਕੱਟ ਕਿਸੇ ਵੀ ਸਮੇਂ ਲੱਗ ਸਕਦਾ ਹੈ। ਇਸ ਬਾਰੇ ਜਾਣੋ ਕਿ ਤਿਆਰੀ ਕਰਨ, ਸਹਾਇਤਾ ਪ੍ਰਾਪਤ ਕਰਨ ਅਤੇ ਸੁਰੱਖਿਅਤ ਰਹਿਣ ਵਿੱਚ 211 ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ।

ਸੰਕਟਕਾਲੀਨ ਯੋਜਨਾ

ਅਚਾਨਕ ਵਾਪਰੀਆਂ ਘਟਨਾਵਾਂ ਲਈ ਤਿਆਰੀ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ।

ਕਟੌਤੀ ਮੁਆਵਜ਼ੇ ਪ੍ਰੋਗਰਾਮ

ਲੰਬੀ ਕਟੌਤੀਆਂ ‘ਤੇ ਮੁਆਵਜ਼ਾ ਪ੍ਰਾਪਤ ਕਰੋ।