ਜ਼ਰੂਰੀ ਚੇਤਾਵਨੀ

California Consumer Privacy Act

ਆਪਣੇ ਉਪਭੋਗਤਾ ਗੋਪਨੀਯਤਾ ਅਧਿਕਾਰਾਂ ਨੂੰ ਸਮਝੋ

California Consumer Privacy Act (CCPA)

California Consumer Privacy Act 1 ਜਨਵਰੀ, 2020 ਨੂੰ California ਦੀ ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਸੀ ਅਤੇ California ਦੇ ਸਾਰੇ ਉਪਭੋਗਤਾਵਾਂ ਲਈ ਲਾਗੂ ਹੋ ਗਿਆ ਸੀ। 1 ਜਨਵਰੀ, 2023 ਤੋਂ, California ਗੋਪਨੀਯਤਾ ਅਧਿਕਾਰ ਐਕਟ (California Privacy Rights Act, CPRA) ਦੁਆਰਾ ਕਰਮਚਾਰੀਆਂ, ਠੇਕੇਦਾਰਾਂ ਅਤੇ ਵਪਾਰਕ ਸੰਪਰਕਾਂ ਸਮੇਤ, California ਦੇ ਨਿਵਾਸੀਆਂ ਨੂੰ ਵਾਧੂ ਅਧਿਕਾਰ ਪ੍ਰਦਾਨ ਕਰਨ ਲਈ CCPA ਸੰਸ਼ੋਧਿਤ ਕੀਤਾ ਜਾਵੇਗਾ।  California ਦੇ ਨਿਵਾਸੀਆਂ ਲਈ ਉਪਲਬਧ ਅਧਿਕਾਰਾਂ ਵਿੱਚ ਇਹ ਸ਼ਾਮਲ ਹਨ:

 

 • ਇਕੱਤਰ ਕੀਤੀ ਗਈ ਨਿੱਜੀ ਜਾਣਕਾਰੀ ਦੀਆਂ ਸ਼੍ਰੇਣੀਆਂ ਨੂੰ ਜਾਣਨ ਦਾ ਅਧਿਕਾਰ।
 • ਇਹ ਜਾਣਨ ਦਾ ਅਧਿਕਾਰ ਕਿ ਕੀ ਉਨ੍ਹਾਂ ਦੀ ਨਿੱਜੀ ਜਾਣਕਾਰੀ ਵੇਚੀ ਗਈ ਹੈ ਜਾਂ ਖੁਲਾਸਾ ਕੀਤਾ ਗਿਆ ਅਤੇ ਕਿਸਨੂੰ।
 • ਇਕੱਤਰ ਕੀਤੀ ਗਈ ਜਾਣਕਾਰੀ ਦੇ ਖਾਸ ਹਿੱਸਿਆਂ ਬਾਰੇ ਜਾਣਨ ਦਾ ਅਧਿਕਾਰ।
 • ਬੇਨਤੀ ਕਰਨ ਦਾ ਅਧਿਕਾਰ ਕਿ ਕੁਝ ਅਪਵਾਦਾਂ ਦੇ ਅਧੀਨ, ਕਾਰੋਬਾਰ ਨਿੱਜੀ ਜਾਣਕਾਰੀ ਨੂੰ ਮਿਟਾਉਂਦਾ ਹੈ।
 • ਨਿੱਜੀ ਜਾਣਕਾਰੀ ਤੱਕ ਪਹੁੰਚ ਕਰਨ ਦਾ ਅਧਿਕਾਰ, ਜੋ ਕਾਰੋਬਾਰ ਨੇ ਉਪਭੋਗਤਾ ਬਾਰੇ ਇਕੱਤਰ ਕੀਤੀ ਹੈ।
 • ਉਪਭੋਗਤਾ ਬਾਰੇ ਗਲਤ ਨਿੱਜੀ ਜਾਣਕਾਰੀ ਨੂੰ ਠੀਕ ਕਰਨ ਦਾ ਅਧਿਕਾਰ।
 • ਕੁਝ ਖਾਸ ਹਾਲਤਾਂ ਵਿੱਚ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਦੀ ਵਰਤੋਂ ਅਤੇ ਖੁਲਾਸੇ ਨੂੰ ਸੀਮਿਤ ਕਰਨ ਦਾ ਅਧਿਕਾਰ।
 • ਅੰਤਰ-ਪ੍ਰਸੰਗਿਕ ਵਿਵਹਾਰ ਸੰਬੰਧੀ ਵਿਗਿਆਪਨ ਲਈ ਨਿੱਜੀ ਜਾਣਕਾਰੀ ਨੂੰ ਸਾਂਝਾ ਕਰਨ ਲਈ ਚੋਣ-ਛੱਡਣ ਦਾ ਅਧਿਕਾਰ।

PG&E ਵਪਾਰਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਨਿੱਜੀ ਜਾਣਕਾਰੀ ਇਕੱਤਰ ਕਰਦਾ ਹੈ, ਇਸਦੀ ਵਰਤੋਂ ਅਤੇ ਖੁਲਾਸਾ ਕਰਦਾ ਹੈ, ਜਿਵੇਂ ਕਿ ਊਰਜਾ ਸੰਬੰਧੀ ਸੇਵਾਵਾਂ ਪ੍ਰਦਾਨ ਕਰਨਾ, ਅਤੇ ਨਿਯਮਤ ਜਨਤਕ ਸਹੂਲਤ ਵਜੋਂ ਕਾਨੂੰਨੀ ਜ਼ਰੂਰਤਾਂ ਦੀ ਪਾਲਣਾ ਕਰਨਾ। 

 

PG&E ਦੁਆਰਾ ਇਕੱਤਰ ਕੀਤੀ ਜਾਣ ਵਾਲੀ ਨਿੱਜੀ ਜਾਣਕਾਰੀ ਅਤੇ ਇਸਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਵਧੇਰੀ ਜਾਣਕਾਰੀ ਲਈ  pge.com/privacy 'ਤੇ ਸਾਡੀ ਗੋਪਨੀਯਤਾ ਨੀਤੀ ਤੇ ਜਾਓ।

PG&E ਨੇ ਕਿਸੇ ਵੀ ਮੁਦਰਾ ਮੁੱਲ ਲਈ ਪਿਛਲੇ 12 ਮਹੀਨਿਆਂ ਵਿੱਚ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਨਹੀਂ ਵੇਚੀ ਹੈ।  ਹਾਲਾਂਕਿ, ਕੁਝ ਵੈੱਬਸਾਈਟ ਕੂਕਿਜ਼ ਦੀ ਸਾਡੀ ਵਰਤੋਂ ਨੂੰ California ਦੇ ਕਾਨੂੰਨ ਦੇ ਤਹਿਤ ਜਾਣਕਾਰੀ ਦੀ "ਵਿਕਰੀ" ਮੰਨਿਆ ਜਾ ਸਕਦਾ ਹੈ।  ਪਿਛਲੇ ਬਾਰਾਂ ਮਹੀਨਿਆਂ ਵਿੱਚ, ਅਸੀਂ ਤੁਹਾਡੀ ਇੰਟਰਨੈੱਟ ਗਤੀਵਿਧੀ ਜਾਂ ਭੂਗੋਲਿਕ ਸਥਿਤੀ ਨੂੰ ਤੀਜੀ ਧਿਰ ਨਾਲ ਸਾਂਝਾ ਕੀਤਾ ਹੈ, ਜਿਨ੍ਹਾਂ ਦੀਆਂ ਕੂਕਿਜ਼ ਸਾਡੀਆਂ ਵੈੱਬਸਾਈਟਾਂ 'ਤੇ ਹਨ। ਇਹ ਕੂਕਿਜ਼ ਸਾਡੀ ਵੈੱਬਸਾਈਟ ਦੀ ਵਰਤੋਂ ਦਾ ਵਿਸ਼ਲੇਸ਼ਣ ਕਰਨ, ਤੁਹਾਨੂੰ ਸੰਬੰਧਿਤ PG&E ਵਿਗਿਆਪਨ ਅਤੇ ਉਤਪਾਦ ਪ੍ਰਦਾਨ ਕਰਨ, ਅਤੇ ਸਾਡੀਆਂ ਵੈੱਬਸਾਈਟਾਂ ਨੂੰ ਵਾਧੂ, ਗਤੀਸ਼ੀਲ ਕਾਰਜਸ਼ੀਲਤਾ ਪ੍ਰਦਾਨ ਕਰਨ ਲਈ ਵਰਤੀਆਂ ਜਾਂਦੀਆਂ ਹਨ।  ਤੁਸੀਂ ਸਾਡੇ ਕੂਕਿਜ਼ ਪ੍ਰਬੰਧਨ ਟੂਲ ਦੀ ਵਰਤੋਂ ਕਰਕੇ ਇਹਨਾਂ ਕੂਕਿਜ਼ ਦੀ ਵਰਤੋਂ ਤੋਂ ਨਾ ਕਰਨ ਦੀ ਚੌਣ ਕਰ ਸਕਦੇ ਹੋ, ਜੋ ਕਿ ਇੱਥੇਉਬਲਬੱਧ ਹੈ। ਅਸੀਂ HTTP ਸਿਰਲੇਖ ਖੇਤਰਾਂ ਵਿੱਚ ਮੌਜੂਦ ਚੌਂਨ ਕਰਨ ਦੇ ਤਰਜੀਹ ਸਿਗਨਲਾਂ ਨੂੰ ਵੀ ਪਛਾਣਦੇ ਹਾਂ।

pge.com ਤੇ ਕੂਕਿਜ਼ ਪ੍ਰਬੰਧਨ

ਜਦੋਂ ਤੁਸੀਂ ਸਾਡੀ ਵੈੱਬਸਾਈਟ ਜਾਂ ਔਨਲਾਈਨ ਸੇਵਾਵਾਂ ਤੇ ਜਾਂਦੇ ਹੋ ਜਾਂ ਇਸਨੂੰ ਵਰਤਦੇ ਹੋ, ਸਾਡਾ ਸਰਵਰ ਕੂਕਿਜ਼ ਬਣਾ ਸਕਦਾ ਹੈ। ਕੂਕਿਜ਼ ਛੋਟੀਆਂ ਟੈਕਸਟ ਫਾਈਲਾਂ ਹੁੰਦੀਆਂ ਹਨ ਜੋ ਇੱਕ ਵੈਬਸਾਈਟ ਤੁਹਾਡੇ ਇੰਟਰਨੈਟ ਬ੍ਰਾਉਜ਼ਰ ਨੂੰ ਭੇਜ ਸਕਦੀ ਹੈ। ਉਹਨਾਂ ਨੂੰ ਤੁਹਾਡੇ ਬ੍ਰਾਊਜ਼ਰ ਵਿੱਚ ਜਾਂ ਤੁਹਾਡੇ ਕੰਪਿਊਟਰ ਤੇ ਕਿਤੇ ਵੀ ਸਟੋਰ ਕੀਤਾ ਜਾ ਸਕਦਾ ਹੈ। PG&E ਸਾਡੀ ਵੈੱਬਸਾਈਟ ਅਤੇ ਔਨਲਾਈਨ ਸੇਵਾਵਾਂ ਤੇ ਕੂਕਿਜ਼ ਅਤੇ ਹੋਰ ਸਮਾਨ ਤਕਨੀਕਾਂ ਦੀ ਵਰਤੋਂ ਕਰਦੀ ਹੈ। ਅਸੀਂ ਕੂਕਿਜ਼ ਦੀ ਵਰਤੋਂ, ਹੋਰ ਚੀਜ਼ਾਂ ਦੇ ਨਾਲ, ਵੈੱਬਸਾਈਟ ਦਾ ਮੁਲਾਂਕਣ ਕਰਨ ਜਾਂ ਤੁਹਾਨੂੰ ਊਰਜਾ ਸੇਵਾਵਾਂ ਪ੍ਰਦਾਨ ਕਰਨ ਲਈ, ਜਾਂ ਉਹਨਾਂ ਪ੍ਰੋਗਰਾਮਾਂ ਅਤੇ/ਜਾਂ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਕੂਕਿਜ਼ ਦੀ ਵਰਤੋਂ ਕਰਦੇ ਹਾਂ, ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਪ੍ਰਬੰਧਿਤ ਕਰਨ ਦੇ ਤੁਹਾਡੇ ਅਧਿਕਾਰ ਦਾ ਆਦਰ ਕਰਦੇ ਹਾਂ। ਬੈਨਰ ਉਪਭੋਗਤਾਵਾਂ ਨੂੰ ਇਸ ਬਾਰੇ ਸੂਚਿਤ ਕਰਦਾ ਹੈ ਕਿ PG&E ਸਾਡੀ ਵੈੱਬਸਾਈਟ 'ਤੇ ਕੁਕੀਜ਼ ਨੂੰ ਕਿਵੇਂ ਅਤੇ ਕਿਉਂ ਇਕੱਤਰ ਕਰਦਾ ਹੈ ਅਤੇ ਸਾਡੀਆਂ ਸਾਈਟਾਂ 'ਤੇ ਆਉਣ ਵੇਲੇ ਦਿਖਣ ਵਾਲੀਆਂ ਕੁਕੀਜ਼ ਨੂੰ ਪ੍ਰਬੰਧਿਤ ਕਰਨ ਅਤੇ ਇਹਨਾਂ ਨੂੰ ਬੰਦ ਕਰਨ ਦੇ ਵਿਕਲਪ ਨੂੰ ਚੁਣਨ ਦੇ ਤਰੀਕੇ ਦੇ ਲਈ ਤੁਹਾਨੂੰ ਸਪਸ਼ਟ ਵਿਕਲਪ ਪ੍ਰਦਾਨ ਕਰਦਾ ਹੈ। ਕਿਉਂਕਿ ਕੂਕੀਜ਼ ਦੀ ਵਰਤੋਂ ਨੂੰ California ਦੇ ਕਾਨੂੰਨ ਦੇ ਤਹਿਤ ਜਾਣਕਾਰੀ ਦੀ "ਵਿਕਰੀ" ਮੰਨਿਆ ਜਾ ਸਕਦਾ ਹੈ, "Do Not Sell My Personal Information" ਲਿੰਕ ਉਪਭੋਗਤਾਵਾਂ ਨੂੰ ਸਾਡੇ ਕੂਕੀ ਮੈਨੇਜਰ ਵੱਲ ਭੇਜਦਾ ਹੈ।

ਆਪਣੀਆਂ ਕੂਕੀਜ਼ ਤਰਜੀਹਾਂ ਦਾ ਪ੍ਰਬੰਧਨ ਕਰਨ ਲਈ, ਕਿਰਪਾ ਕਰਕੇ ਵੈੱਬ ਪੇਜ ਦੇ ਫੁੱਟਰ ਵਿੱਚ "Do Not Sell My Personal Information" ਲਿੰਕ ਦੀ ਵਰਤੋਂ ਕਰੋ। ਇਸਤੋਂ ਇਲਾਵਾ, ਤੁਸੀਂ ਆਪਣੀਆਂ ਬ੍ਰਾਊਜ਼ਰ ਸੈਟਿੰਗਾਂ ਰਾਹੀਂ ਕੁਕੀਜ਼ ਦੀ ਸਾਡੀ ਵਰਤੋਂ ਨੂੰ ਅਸਮਰੱਥ ਕਰ ਸਕਦੇ ਹੋ।

 

ਨਾਲ ਹੀ,ਜਦੋਂ ਤੁਸੀਂ ਪਹਿਲੀ ਵਾਰ pge.com ਤੇ ਲੌਗ ਇਨ ਕਰਦੇ ਹੋ, ਤਾਂ ਸਕ੍ਰੀਨ ਦੇ ਹੇਠਲੇ ਪਾਸੇ ਇੱਕ ਬੈਨਰ ਦਿਖਾਈ ਦੇਵੇਗਾ। ਜੇਕਰ ਲੌਗ ਆਨ ਕਰਦੇ ਸਮੇਂ ਤੁਹਾਨੂੰ ਬੈਨਰ ਦਿਖਾਈ ਨਹੀਂ ਦਿੰਦਾ ਹੈ, ਤਾਂ ਆਪਣੇ ਵੈੱਬ ਬ੍ਰਾਉਜ਼ਰ ਦਾ ਇਤਿਹਾਸ ਅਤੇ ਕੈਸ਼ੇ ਸਾਫ਼ ਕਰੋ। ਇੱਕ ਵਾਰ ਜਦੋਂ ਤੁਹਾਡੇ ਬ੍ਰਾਉਜ਼ਰ ਦਾ ਇਤਿਹਾਸ ਮਿਟ ਜਾਂਦਾ ਹੈ, ਤਾਂ pge.com ਤੇ ਵਾਪਸ ਨੈਵੀਗੇਟ ਕਰੋ।

 

ਜਦੋਂ ਤੁਸੀਂ ਬੈਨਰ ਦੇਖਦੇ ਹੋ, ਤਾਂ "Do Not Sell My Personal Information" ਸਿਰਲੇਖ ਵਾਲੇ ਲਿੰਕ ਨੂੰ ਚੁਣੋ। ਇੱਕ ਪੌਪ-ਅੱਪ ਦਿਖਾਈ ਦੇਵੇਗਾ, ਜਿਸ ਵਿੱਚ ਇਹ ਦੱਸਿਆ ਜਾਵੇਗਾ ਕਿ PG&E ਸਾਡੀ ਵੈੱਬਸਾਈਟ ਦੀ ਕਾਰਜ-ਸਮਰੱਥਾ ਨੂੰ ਅਨੁਕੂਲਿਤ ਕਰਨ ਲਈ ਕੁਕੀਜ਼ ਦੀ ਵਰਤੋਂ ਕਿਵੇਂ ਕਰਦਾ ਹੈ। ਇਹ ਪੌਪ-ਅੱਪ ਤੁਹਾਨੂੰ ਸਾਡੀ ਵੈੱਬਸਾਈਟ ਤੇ ਜਾਣ ਵੇਲੇ ਇਕੱਤਰ ਕੀਤੀਆਂ ਕੁਝ ਕੁਕੀਜ਼ ਨੂੰ ਬਲੌਕ ਕਰਨ ਲਈ ਵਿਕਲਪ ਵੀ ਦਿੰਦਾ ਹੈ, ਜਿਸ ਵਿੱਚ ਮਾਰਕੀਟਿੰਗ ਨਾਲ ਸੰਬੰਧਿਤ ਕੁਕੀਜ਼ ਵੀ ਸ਼ਾਮਲ ਹਨ। ਤੁਸੀਂ ਕੁਕੀ ਦੀਆਂ ਕਿਸਮਾਂ ਦੇ ਵਰਣਨ ਨੂੰ ਪੜ੍ਹ ਸਕਦੇ ਹੋ ਅਤੇ ਆਪਣੀਆਂ ਤਰਜੀਹਾਂ ਦੇ ਅਧਾਰ 'ਤੇ ਚੋਣ ਕਰ ਸਕਦੇ ਹੋ।

ਵੈੱਬ ਬ੍ਰਾਉਜ਼ਰ/ਫ਼ੋਨ ਸੈਟਿੰਗਾਂ ਦੇ ਅਧਾਰ 'ਤੇ ਕੁਕੀ ਬੈਨਰ ਲਗਾਤਾਰ ਪੌਪ-ਅੱਪ ਹੋ ਸਕਦੇ ਹਨ। ਜੇਕਰ ਤੁਸੀਂ ਨਿੱਜੀ ਬ੍ਰਾਉਜ਼ਰ ਮੋਡ ਵਿੱਚ ਹੋ, ਤਾਂ ਹਰ ਵਾਰ ਤੁਹਾਡੇ ਵੱਲੋਂ pge.com ਤੇ ਜਾਣ ਵੇਲੇ ਬੈਨਰ ਖੁੱਲ੍ਹ ਜਾਵੇਗਾ। ਅਜਿਹਾ ਉਦੋਂ ਵੀ ਹੁੰਦਾ ਹੈ, ਜਦੋਂ ਤੁਹਾਡੇ ਕੋਲ ਇੱਕ ਆਨਲਾਈਨ ਖਾਤਾ ਨਾ ਹੋਵੇ।

ਨਾਲ ਹੀ, ਜੇਕਰ ਤੁਸੀਂ ਹਾਲ ਹੀ ਵਿੱਚ ਆਪਣਾ ਕੈਸ਼ੇ ਸਾਫ਼ ਕੀਤਾ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡਾ ਬ੍ਰਾਉਜ਼ਰ ਤੁਹਾਡੀ ਕੁਕੀਜ਼ ਨੂੰ ਯਾਦ ਨਾ ਰੱਖੋ।

PG&E ਸੰਚਾਰਾਂ ਨੂੰ ਬੰਦ ਕਰਨ ਦੀ ਚੋਣ ਕਿਵੇਂ ਕਰਨੀ ਹੈ

ਤੁਹਾਨੂੰ ਗੈਸ ਅਤੇ ਬਿਜਲੀ ਦੀ ਸੇਵਾ ਪ੍ਰਦਾਨ ਕਰਨ ਲਈ, ਇਹ ਮਹੱਤਵਪੂਰਨ ਹੈ ਕਿ PG&E ਲੋੜ ਪੈਣ ਤੇ ਤੁਹਾਡੇ ਖਾਤੇ ਬਾਰੇ ਤੁਹਾਡੇ ਨਾਲ ਸੰਪਰਕ ਕਰਨ ਦੇ ਯੋਗ ਹੋ ਸਕੇ। ਕੁਕੀਜ਼ ਦੀ ਚੋਣ ਛੱਡਣਾ ਜਾਂ ਨਿੱਜੀ ਜਾਣਕਾਰੀ ਨੂੰ ਮਿਟਾਉਣ ਦੀ ਬੇਨਤੀ ਦਾ ਮਤਲਬ ਇਹ ਨਹੀਂ ਹੈ ਕਿ PG&E ਤੁਹਾਡੇ ਖਾਤੇ ਜਾਂ ਤੁਹਾਡੇ ਬਿਜਲੀ ਅਤੇ ਗੈਸ ਸੇਵਾ ਬਾਰੇ ਤੁਹਾਡੇ ਨਾਲ ਸੰਪਰਕ ਨਹੀਂ ਕਰਨਗੇ। ਉਦਾਹਰਨ ਵਜੋਂ, ਮੌਜੂਦਾ ਗਾਹਕ ਕਾਨੂੰਨੀ ਤੌਰ ਤੇ PG&E ਤੋਂ ਐਮਰਜੈਂਸੀ ਸੂਚਨਾਵਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ, ਅਤੇ ਤੁਸੀਂ ਇਹਨਾਂ ਸੰਚਾਰਾਂ ਨੂੰ ਬੰਦ ਕਰਨ ਦੀ ਚੋਣ ਨਹੀਂ ਕਰ ਸਕਦੇ ਹੋ।

ਤੁਸੀਂ ਮਾਰਕੀਟਿੰਗ ਈਮੇਲ ਦੇ ਫੁੱਟਰ ਵਿੱਚ ਅਨਸਬਸਕ੍ਰਾਈਬ ਬਟਨ ਰਾਹੀਂ ਮਾਰਕੀਟਿੰਗ ਈਮੇਲ ਨੂੂੰ ਅਨਸਬਸਕ੍ਰਾਈਬ ਕਰ ਸਕਦੇ ਹੋ। ਤੁਸੀਂ pge.com ਤੇ ਤੁਹਾਡੇ ਖਾਤੇ ਰਾਹੀਂ ਤੁਹਾਡੀ ਸੰਚਾਰ ਤਰਜੀਹ ਨੂੰ ਵੀ ਅੱਪਡੇਟ ਕਰ ਸਕਦੇ ਹੋ।

 

 • ਆਪਣੇ ਖਾਤੇ ਵਿੱਚ ਲੌਗ ਇਨ ਕਰੋ
 • ਪ੍ਰੋਫ਼ਾਈਲ ਸੋਧੋ ਅਤੇ ਅਲਰਟ ਹਾਈਪਰਲਿੰਕ 'ਤੇ ਕਲਿੱਕ ਕਰੋ
 • ਲੋੜੀਂਦੇ ਸੂਚਨਾ ਸੈਕਸ਼ਨ 'ਤੇ ਸੋਧੋ 'ਤੇ ਕਲਿੱਕ ਕਰੋ
 • ਜ਼ਰੂਰੀ ਜਾਣਕਾਰੀ ਨੂੰ ਅੱਪਡੇਟ ਕਰੋ
 • ਸੁਰੱਖਿਅਤ ਕਰੋ ਬਟਨ 'ਤੇ ਕਲਿੱਕ ਕਰੋ

ਤੀਜੀ ਧਿਰਾਂ ਨੂੰ ਜਾਣਕਾਰੀ ਦਾ ਖੁਲਾਸਾ

 pge.com/privacyਤੇ ਸਾਡੀ ਗੋਪਨੀਯਤਾ ਨੀਤੀ ਵਿੱਚ ਵਰਣਿਤ ਕੀਤੇ ਅਨੁਸਾਰ, PG&E ਤੁਹਾਡੀ ਜਾਣਕਾਰੀ ਦਾ ਖੁਲਾਸਾ ਕਈ ਉਦੇਸ਼ਾਂ ਲਈ ਤੀਜੀ ਧਿਰ ਨੂੰ ਕਰ ਸਕਦੀ ਹੈ, ਪਰ ਅੰਤਰ-ਪ੍ਰਸੰਗਿਕ ਵਿਗਿਆਪਨ ਲਈ ਨਹੀਂ।

ਬੇਨਤੀਆਂ ਨੂੰ ਐਕਸੈਸ ਕਰੋ ਅਤੇ ਮਿਟਾਓ

ਤੁਸੀਂ ਵਪਾਰਕ ਉਦੇਸ਼ਾਂ ਲਈ ਨਾ ਲੋੜੀਂਦੀ ਜਾਂ ਕਾਨੂੰਨਾਂ ਦੁਆਰਾ ਬਰਕਰਾਰ ਰੱਖਣ ਲਈ ਨਾ ਲੋੜੀਂਦੀ ਸਾਰੀ ਨਿੱਜੀ ਜਾਣਕਾਰੀ ਨੂੰ ਮਿਟਾਉਣ ਲਈ ਇੱਕ ਬੇਨਤੀ ਜਮ੍ਹਾਂ ਕਰ ਸਕਦੇ ਹੋ। ਮਿਟਾਉਣ ਦੀ ਬੇਨਤੀ ਕਰਨ ਦੇ ਤੁਹਾਡੇ ਅਧਿਕਾਰ ਬਾਰੇ ਹੋਰ ਜਾਣਕਾਰੀ ਲਈ ਆਪਣੇ ਗਾਹਕ ਡੇਟਾ ਦਾ ਪ੍ਰਬੰਧਨ ਕਰਨ ਲਈ ਜਾਓ ਜਾਂ ਗੋਪਨੀਯਤਾ ਨੀਤੀ ਤੇ ਜਾਓ।

 

ਕਿਰਪਾ ਕਰਕੇ ਨੋਟ ਕਰੋ: ਖਾਤਾ ਬੰਦ ਹੋਣ ਤੋਂ ਬਾਅਦ ਵੀ, PG&E ਨੂੰ ਕੁਝ ਨਿੱਜੀ ਜਾਣਕਾਰੀ ਬਣਾਈ ਰੱਖਣ ਦੀ ਕਨੂੰਨ ਦੁਆਰਾ ਲੋੜ ਹੁੰਦੀ ਹੈ।

"ਐਕਸੈਸ ਬੇਨਤੀ ਜਮ੍ਹਾਂ ਕਰੋ" ਰਿਪੋਰਟ ਕੇਵਲ ਨਿੱਜੀ ਜਾਣਕਾਰੀ ਨੂੰ ਵਾਪਸ ਕਰਨ ਲਈ ਤਿਆਰ ਕੀਤੀ ਗਈ ਹੈ ਜੋ PG&E ਇਕੱਤਰ ਕਰਦੀ ਹੈ। ਇਹ ਵੀ ਸੰਭਵ ਹੈ ਕਿ ਸ਼ੁਰੂਆਤੀ ਬੇਨਤੀ ਵਿੱਚ ਦਰਜ ਕੀਤੀ ਗਈ ਗਲਤ ਜਾਣਕਾਰੀ (ਜਿਵੇਂ ਕਿ ਟਾਈਪ ਕਰਨ ਦੌਰਾਨ ਗਲਤੀ) PG&E ਨੂੰ ਤੁਹਾਡੇ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਨ ਤੋਂ ਰੋਕ ਸਕਦੀ ਹੈ।

ਜੇਕਰ ਤੁਹਾਡੀ ਰਿਪੋਰਟ ਦੀ ਪੂਰੀ ਸਮੀਖਿਆ ਕਰਨ ਤੋਂ ਬਾਅਦ ਤੁਹਾਨੂੰ ਇਹ ਲੱਗਦਾ ਹੈ ਕਿ ਕੋਈ ਗਲਤੀ ਹੋਈ ਹੈ, ਤਾਂ ਤੁਸੀਂ PG&E ਦੀ ਗੋਪਨੀਯਤਾ ਟੀਮ ਨੂੰ pgeprivacy@pge.com ਤੇ ਇੱਕ ਈਮੇਲ ਭੇਜਕੇ ਗਲਤੀ ਦੀ ਰਿਪੋਰਟ ਕਰ ਸਕਦੇ ਹੋ। ਕਿਰਪਾ ਕਰਕੇ ਆਪਣੀ ਈਮੇਲ ਵਿੱਚ ਆਪਣਾ ਪੂਰਾ ਨਾਮ ਅਤੇ ਆਪਣਾ ਰਿਪੋਰਟ ਨੰਬਰ ਸ਼ਾਮਲ ਕਰੋ।

1 ਜਨਵਰੀ, 2023 ਤੱਕ, ਮੌਜੂਦਾ ਅਤੇ ਸਾਬਕਾ ਕਰਮਚਾਰੀਆਂ, ਠੇਕੇਦਾਰਾਂ ਅਤੇ ਬਿਜ਼ਨਸ ਟੂ-ਬਿਜ਼ਨਸ ਸੰਪਰਕਾਂ ਕੋਲ California Consumer Privacy Act ਅਧੀਨ ਖਪਤਕਾਰਾਂ ਦੇ ਬਰਾਬਰ ਅਧਿਕਾਰ ਹਨ ਜੋ PG&E ਦੁਆਰਾ 1 ਜਨਵਰੀ, 2022 ਨੂੰ ਜਾਂ ਇਸ ਤੋਂ ਬਾਅਦ ਇਕੱਤਰ ਕੀਤੇ ਗਏ ਸਨ।

 

ਮੌਜੂਦਾ ਜਾਂ ਸਾਬਕਾ ਕਰਮਚਾਰੀ ਅਤੇ ਠੇਕੇਦਾਰ ਇੱਥੇ ਲਿੰਕ ਕੀਤੇ ਫਾਰਮ ਤੇ California Consumer Privacy Act ਦੇ ਤਹਿਤ ਗੋਪਨੀਯਤਾ ਅਧਿਕਾਰਾਂ ਦੀ ਬੇਨਤੀ ਨੂੰ ਦਰਜ ਕਰਕੇ ਜਾਂ ਸਾਨੂੰ 1-800-788-2363ਤੇ ਕਾਲ ਕਰਕੇ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹਨ। 

 

ਬਿਜ਼ਨਸ ਟੂ-ਬਿਜ਼ਨਸ ਸੰਪਰਕ ਇੱਥੇਲਿੰਕ ਕੀਤੇ ਫਾਰਮ ਤੇ California Consumer Privacy Act ਦੇ ਤਹਿਤ ਗੋਪਨੀਯਤਾ ਅਧਿਕਾਰਾਂ ਦੀ ਬੇਨਤੀ ਨੂੰ ਜਮ੍ਹਾਂ ਕਰ ਸਕਦੇ ਹਨ।

 

ਤੁਹਾਡੇ ਕੋਲ ਬੇਨਤੀ ਕਰਨ ਦਾ ਅਧਿਕਾਰ ਹੈ ਕਿ PG&E ਗਲਤ ਨਿੱਜੀ ਜਾਣਕਾਰੀ ਨੂੰ ਠੀਕ ਕਰੇ ਜੋ ਅਸੀਂ ਤੁਹਾਡੇ ਬਾਰੇ ਰੱਖਦੇ ਹਾਂ।

 

ਤੁਹਾਨੂੰ ਸਭ ਤੋਂ ਵਧੀਆ ਸੇਵਾ ਪ੍ਰਦਾਨ ਕਰਨ ਲਈ, ਗਾਹਕਾਂ ਨੂੰ PGE.com 'ਤੇ ਜਾ ਕੇ MyAccount ਵਿੱਚ ਲੌਗਇਨ ਕਰਕੇ ਆਪਣੀ ਸੰਪਰਕ ਜਾਣਕਾਰੀ ਨੂੰ ਅੱਪਡੇਟ ਕਰਨਾ ਚਾਹੀਦਾ ਹੈ।  ਜੇ ਤੁਹਾਡਾ ਕੋਈ ਖਾਤਾ ਨਹੀਂ ਹੈ ਜਾਂ ਤੁਸੀਂ ਆਪਣੇ ਖਾਤੇ ਤੱਕ ਪਹੁੰਚ ਨਹੀਂ ਕਰ ਸਕਦੇ, ਤਾਂ ਤੁਸੀਂ ਬੇਨਤੀ ਕਰ ਸਕਦੇ ਹੋ ਕਿ ਅਸੀਂ ਇੱਥੇ ਬੇਨਤੀ ਜਮ੍ਹਾਂ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਨੂੰ ਠੀਕ ਕਰੀਏ ਤੁਹਾਡੇ ਗਾਹਕ ਡੇਟਾ ਦਾ ਪ੍ਰਬੰਧਨ ਕਰੋ

 

ਕਰਮਚਾਰੀ ਤੁਹਾਡੇ ਇੰਟਰਾਨੈੱਟ ਵਿੱਚ ਲੌਗਇਨ ਕਰਕੇ ਜਾਂ ਇੱਥੇਆਪਣੇ ਕਰਮਚਾਰੀ ਡੇਟਾ ਦਾ ਪ੍ਰਬੰਧਨ ਕਰੋਜਾ ਕੇ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਪਤਾ, ਈਮੇਲ ਅਤੇ ਫ਼ੋਨ ਨੂੰ ਸੰਪਾਦਿਤ ਜਾਂ ਅੱਪਡੇਟ ਕਰ ਸਕਦੇ ਹਨ।

PG&E ਸਿਰਫ਼ ਲਾਗੂ ਕਾਨੂੰਨ ਦੁਆਰਾ ਸਪੱਸ਼ਟ ਤੌਰ ਤੇ ਇਜਾਜ਼ਤ ਦਿੱਤੇ ਉਦੇਸ਼ਾਂ ਲਈ SPI ਦੀ ਵਰਤੋਂ ਕਰਦੀ ਹੈ, ਨਤੀਜੇ ਵਜੋਂ, ਅਸੀਂ ਵਰਤਮਾਨ ਸਮੇਂ ਵਿੱਚ SPI ਦੀ ਵਰਤੋਂ ਨੂੰ ਹੋਰ ਸੀਮਿਤ ਕਰਨ ਦਾ ਕੋਈ ਤਰੀਕਾ ਪੇਸ਼ ਨਹੀਂ ਕਰਦੇ ਹਾਂ।

ਗੋਪਨੀਯਤਾ ਬਾਰੇ ਹੋਰ ਜਾਣਕਾਰੀ

ਸੋਸ਼ਲ ਮੀਡੀਆ ਨੀਤੀ

PG&E ਦੀਆਂ ਸੋਸ਼ਲ ਮੀਡੀਆ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰੋ।

ਡਿਜੀਟਲ ਸੰਚਾਰ ਨੀਤੀ

ਅਸੀਂ ਵੌਇਸ, ਟੈਕਸਟ ਮੈਸੇਜ, ਈਮੇਲਾਂ ਅਤੇ ਹੋਰ ਬਹੁਤ ਕੁਝ ਰਾਹੀਂ ਤੁਹਾਡੇ ਨਾਲ ਕਿਵੇਂ ਗੱਲਬਾਤ ਕਰਨ ਦੀ ਯੋਜਨਾ ਬਣਾ ਰਹੇ ਹਾਂ

ਸਾਡੇ ਨਾਲ ਸੰਪਰਕ ਕਰੋ

 ਜੇਕਰ ਤੁਹਾਡੇ ਕੋਈ ਵਾਧੂ ਸਵਾਲ ਹਨ, ਤਾਂ PG&E ਦੀ ਗੋਪਨੀਯਤਾ ਟੀਮ ਨੂੰ pgeprivacy@pge.comਤੇ ਈਮੇਲ ਕਰੋ।