ਜ਼ਰੂਰੀ ਚੇਤਾਵਨੀ

ਡਿਜੀਟਲ ਸੰਚਾਰ ਨੀਤੀ

ਟੈਕਸਟ ਸੁਨੇਹੇ, ਈਮੇਲ, ਕਾਲ ਅਤੇ ਹੋਰ ਬਹੁਤ ਕੁਝ

ਤੁਹਾਡੇ ਨਾਲ ਸੰਚਾਰ ਕਰਨ ਲਈ, PG&E ਇਸਦੀ ਵਰਤੋਂ ਕਰਦਾ ਹੈ:

 

 • ਗਾਹਕਾਂ ਦੁਆਰਾ ਪ੍ਰਦਾਨ ਕੀਤੀ ਸੰਪਰਕ ਜਾਣਕਾਰੀ
 • ਹੋਰ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ

 

ਇਹ ਸੰਚਾਰ ਇਸ ਬਾਰੇ ਹਨ:

 • ਤੁਹਾਡੀਆਂ ਉਪਯੋਗਤਾ ਸੇਵਾਵਾਂ ਅਤੇ ਪ੍ਰੋਗਰਾਮ
 • ਊਰਜਾ ਦੀ ਬੱਚਤ ਕਰਨ ਦੇ ਮੌਕੇ
 • ਤੁਹਾਡੀ ਸਮੁੱਚੀ PG&E ਸੇਵਾ ਦੇ ਹੋਰ ਪਹਿਲੂ

 

ਡਿਜੀਟਲ ਸੰਚਾਰ ਨੀਤੀ ਤੁਹਾਨੂੰ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਅਸੀਂ ਤੁਹਾਡੇ ਨਾਲ ਕਿਸ ਤਰ੍ਹਾਂ ਗੱਲਬਾਤ ਕਰਨ ਦੀ ਯੋਜਨਾ ਬਣਾਉਂਦੇ ਹਾਂ:

 • ਕਾਲ ਰਾਹੀਂ
 • ਟੈਕਸਟ ਮੈਸੇਜ ਰਾਹੀਂ
 • ਈਮੇਲ ਰਾਹੀਂ
 • ਡਿਜੀਟਲ ਸੰਚਾਰ ਦੇ ਹੋਰ ਤਰੀਕਿਆਂ ਰਾਹੀਂ (ਉਦਾਹਰਨ ਲਈ, PG&E ਪ੍ਰੋਗਰਾਮਾਂ, ਸੇਵਾਵਾਂ ਅਤੇ ਰੈਗੂਲੇਟਰੀ ਕਾਰਵਾਈਆਂ ਸੰਬੰਧੀ ਸਮੱਗਰੀ)

 

ਇਸ ਬਾਰੇ ਹੋਰ ਜਾਣਕਾਰੀ ਲਈ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਸੁਰੱਖਿਅਤ ਕਰਦੇ ਹਾਂ ਅਤੇ ਕਿਵੇਂ ਵੇਚਦੇ ਹਾਂ, ਸਾਡੀ  ਗੋਪਨੀਯਤਾ ਨੀਤੀਦੇਖੋ।

 

 

ਟੈਕਸਟ ਅਲਰਟਸ

 

ਵਰਤੋ ਦੀਆਂ ਸ਼ਰਤਾਂ

ਤੁਹਾਡੇ ਔਨਲਾਈਨ ਖਾਤੇ ਤੇ PG&E ਨੂੰ ਆਪਣਾ ਮੋਬਾਈਲ ਨੰਬਰ ਪ੍ਰਦਾਨ ਕਰਕੇ, ਇੱਕ PG&E ਗਾਹਕ ਸੇਵਾ ਪ੍ਰਤੀਨਿਧੀ ਦੁਆਰਾ, ਜਾਂ ਕਿਸੇ ਹੋਰ PG&E ਪ੍ਰੋਗਰਾਮ ਦੁਆਰਾ, (i) ਤੁਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹੋ ਅਤੇ PG&E ਨੂੰ ਦਰਸਹਾਉਂਦੇ ਹੋ ਕਿ ਤੁਸੀਂ ਮੋਬਾਈਲ ਉਪਕਰਣ (ਉਪਕਰਣਾਂ) ਦੇ ਅਧਿਕਾਰਤ ਵਰਤੋਂਕਾਰ ਹੋ ਜਾਂ ਤੁਹਾਨੂੰ ਉਪਬੰਧਾਂ ਨਾਲ ਸਹਿਮਤ ਹੋਣ ਲਈ ਮੋਬਾਈਲ ਫ਼ੋਨਾਂ ਦੇ ਅਧਿਕਾਰਤ ਵਰਤੋਂਕਾਰ ਵੱਲੋਂ ਇਜਾਜ਼ਤ ਦਿੱਤੀ ਗਈ ਹੈ (ii) ਅਤੇ (iii); (ii) ਤੁਸੀਂ PG&E ਨੂੰ ਆਪਣੇ ਵਾਇਰਲੈੱਸ ਕੈਰੀਅਰ ਰਾਹੀਂ ਉਸ (ਉਨ੍ਹਾਂ) ਮੋਬਾਈਲ ਉਪਕਰਣਾਂ ਨੂੰ ਟੈਕਸਟ ਮੈਸੇਜ ਭੇਜਣ ਦੀ ਇਜਾਜ਼ਤ ਦਿੰਦੇ ਹੋ ਜਦੋਂ ਤੱਕ ਅਜਿਹੀ ਇਜਾਜ਼ਤ ਨੂੰ ਇਹਨਾਂ ਨਿਯਮਾਂ ਅਤੇ ਸ਼ਰਤਾਂ ਜਾਂ ਹੋਰ ਵਾਜਬ ਸਾਧਨਾਂ ਦੇ ਅਨੁਸਾਰ ਰੱਦ ਨਹੀਂ ਕੀਤਾ ਜਾਂਦਾ ਹੈ; ਅਤੇ (iii) ਅਜਿਹੀ ਇਜਾਜ਼ਤ ਦੇ ਕੇ ਤੁਸੀਂ ਟੈਕਸਟ ਮੈਸੇਜ ਪ੍ਰਾਪਤ ਕਰਨ ਲਈ ਸਹਿਮਤੀ ਦੇ ਰਹੇ ਹੋ ਭਾਵੇਂ ਤੁਹਾਡਾ ਨੰਬਰ ਸੰਘੀ, ਜਾਂ ਕਿਸੇ ਸਿਬੇ ਦੀ, ਕਾਲ ਨਾ ਕਰੋ ਸੂਚੀ ਵਿੱਚ ਹੋਵੇ ਅਤੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਅਜਿਹੇ ਟੈਕਸਟ ਮੈਸੇਜ ਅਜਿਹੀ ਕਾਲ ਨਾ ਕਰੋ ਸੂਚੀ(ਸੂਚੀਆਂ) ਦੀ ਉਲੰਘਣਾ ਨਹੀਂ ਕਰਨਗੇ। ਮੋਬਾਈਲ ਡਿਵਾਈਸਾਂ ਨੂੰ ਛੋਟੇ, ਹੈਂਡਹੈਲਡ ਕੰਪਿਊਟਿੰਗ ਜਾਂ ਸੰਚਾਰ ਉਪਕਰਣਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ, ਆਮ ਤੌਰ 'ਤੇ ਟੱਚ ਇਨਪੁਟ ਅਤੇ/ਜਾਂ ਛੋਟੇ ਕੀਬੋਰਡ ਵਾਲੀ ਡਿਸਪਲੇ ਸਕ੍ਰੀਨ ਹੁੰਦੀ ਹੈ। ਮੋਬਾਈਲ ਉਪਕਰਨਾਂ ਵਿੱਚ ਮੋਬਾਈਲ ਸੈੱਲ ਫ਼ੋਨ, ਸਮਾਰਟ ਫ਼ੋਨ, ਟੈਬਲੈੱਟ, ਅਤੇ/ਜਾਂ ਅਜਿਹੇ ਹੋਰ ਯੰਤਰ ਸ਼ਾਮਲ ਹੁੰਦੇ ਹਨ ਪਰ ਇਹਨਾਂ ਤੱਕ ਸੀਮਤ ਨਹੀਂ ਹੁੰਦੇ।

 

ਟੈਕਸਟ ਅਲਰਟਸ ਨੂੰ ਰੋਕੋ। ਕਿਸੇ ਵੀ ਸਮੇਂ ਟੈਕਸਟ ਅਲਰਟਸ ਨੂੰ ਰੱਦ ਕਰੋ ਜਾਂ ਤਾਂ (i) ਤੁਹਾਡੇ ਖਾਤੇ ਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈਬਸਾਈਟ ਵਿੱਚ ਪ੍ਰੋਫਾਈਲ ਅਤੇ ਅਲਰਟ ਪੰਨੇ ਤੋਂ ਅਲਰਟਸ ਨੂੰ ਅਸਮਰੱਥ ਕਰਕੇ ਜਾਂ (ii) 1-800-PGE-5000 ਤੇ PG&E ਨਾਲ ਸੰਪਰਕ ਕਰਕੇ। ਇਸ ਤੋਂ ਇਲਾਵਾ, ਜ਼ਿਆਦਾਤਰ ਪ੍ਰੋਗਰਾਮਾਂ ਲਈ, ਤੁਸੀਂ "Stop" ਲਿਖ ਕੇ ਜਵਾਬ ਦੇ ਸਕਦੇ ਹੋ, ਜੋ ਉਸ ਪ੍ਰੋਗਰਾਮ ਲਈ ਭਵਿੱਖ ਦੇ ਸਾਰੇ ਟੈਕਸਟ ਅਲਰਟ ਨੂੰ ਅਸਮਰੱਥ ਬਣਾ ਦੇਵੇਗਾ। PG&E ਤੁਹਾਨੂੰ ਸੰਕਟਕਾਲੀਨ ਅਤੇ ਸੁਰੱਖਿਆ ਸੂਚਨਾਵਾਂ ਸਮੇਤ, ਪਰ ਇਹਨਾਂ ਤੱਕ ਸੀਮਿਤ ਨਹੀਂ, ਤੁਹਾਨੂੰ ਕੁਝ ਟੈਕਸਟ ਮੈਸੇਜ ਭੇਜਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ ਜਿੱਥੋਂ ਤੁਹਾਡੇ ਕੋਲ ਇਸਨੂੰ ਬੰਦ ਕਰਨ ਦਾ ਵਿਕਲਪ ਨਹੀਂ ਹੋਵੇਗਾ। ਆਪਣੀਆਂ ਸੰਚਾਰ ਤਰਜੀਹਾਂ ਨੂੰ ਪ੍ਰਬੰਧਿਤ ਕਰਨ ਲਈ ਮੇਰੇ ਖਾਤੇਵਿੱਚ ਸਾਈਨ ਇਨ ਕਰੋ।

 

ਮਦਦ ਜਾਂ ਸਹਾਇਤਾ ਪ੍ਰਾਪਤ ਕਰੋ: ਮਦਦ ਲਈ, ਕਿਸੇ ਵੀ ਸਮੇਂ ਟੈਕਸਟ ਅਲਰਟ ਨੂੰ "HELP" ਲਿਖ ਕੇ ਜਵਾਬ ਦਿਓ।

 

ਮੁੱਲ। PG&E ਟੈਕਸਟ ਅਲਰਟਸ ਲਈ ਕੋਈ ਫੀਸ ਨਹੀਂ ਲੈਂਦਾ ਹੈ। ਤੁਹਾਡੇ ਕੈਰੀਅਰ ਤੋਂ ਕਿਸੇ ਵੀ ਖਰਚੇ ਦੇ ਸੰਬੰਧ ਵਿੱਚ ਆਪਣੇ ਪਲਾਨ ਦੇ ਵੇਰਵਿਆਂ ਲਈ ਆਪਣੇ ਵਾਇਰਲੈਸ ਕੈਰੀਅਰ ਨਾਲ ਸੰਪਰਕ ਕਰੋ। ਜੇਕਰ ਤੁਸੀਂ ਕੈਰੀਅਰਜ਼ ਨੂੰ ਬਦਲਦੇ ਹੋ, ਤਾਂ ਪਲਾਨ ਵੇਰਵਿਆਂ ਲਈ ਆਪਣੇ ਨਵੇਂ ਵਾਇਰਲੈੱਸ ਕੈਰੀਅਰ ਨਾਲ ਜਾਂਚ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਮੈਸੇਜ ਅਤੇ ਡੇਟਾ ਦਰਾਂ ਲਾਗੂ ਹੋ ਸਕਦੀਆਂ ਹਨ।

 

 

ਸਮਰਥਿਤ ਕੈਰੀਅਰ

 

ਮੁੱਖ ਕੈਰੀਅਰ:

 • AT&T
 • Verizon Wireless
 • Sprint
 • T-Mobile

 

ਛੋਟੇ ਕੈਰੀਅਰ:

 • U.S. Cellular
 • Boost Mobile
 • MetroPCS
 • Virgin Mobile
 • Alaska Communications Systems (ACS)
 • Appalachian Wireless (EKN)
 • Bluegrass Cellular, Cellular One of East Central, IL (ECIT)
 • Cellular One of Northeast Pennsylvania
 • Cricket
 • Coral Wireless (Mobi PCS)
 • COX
 • Cross
 • Element Mobile (Flat Wireless)
 • Epic Touch (Elkhart Telephone)
 • GCI
 • Golden State
 • Hawkeye (Chat Mobility)
 • Hawkeye (NW Missouri)
 • Illinois Valley Cellular
 • Inland Cellular
 • iWireless (Iowa Wireless)
 • Keystone Wireless (Immix Wireless/PC Man)
 • Mosaic (Consolidated or CTC Telecom)
 • Nex-Tech Wireless
 • NTelos
 • Panhandle Communications
 • Pioneer
 • Plateau (Texas RSA 3 Ltd)
 • Revol
 • RINA
 • Simmetry (TMP Corporation)
 • Thumb Cellular
 • Union Wireless
 • United Wireless
 • Viaero Wireless
 • West Central (WCC or 5 Star Wireless)

 

 ਨੋਟ: ਕੈਰੀਅਰਜ਼ ਦੇਰੀ ਵਾਲੇ ਜਾਂ ਅਣਡਿਲੀਵਰ ਕੀਤੇ ਸੰਦੇਸ਼ਾਂ ਲਈ ਜ਼ਿੰਮੇਵਾਰ ਨਹੀਂ ਹਨ।

 

ਈਮੇਲ ਸੰਚਾਰ

 

ਵਰਤੋ ਦੀਆਂ ਸ਼ਰਤਾਂ

ਅਸਪਸ਼ਟ ਸਹਿਮਤੀ। ਆਪਣਾ ਈਮੇਲ ਪਤਾ(ਪਤੇ) ਪ੍ਰਦਾਨ ਕਰਕੇ ਜਦੋਂ ਤੁਸੀਂ ਇੱਕ PG&E ਗਾਹਕ ਸੇਵਾ ਪ੍ਰਤੀਨਿਧੀ, ਜਾਂ ਕੋਈ ਹੋਰ PG&E ਪ੍ਰੋਗਰਾਮ ਜਾਂ ਸੇਵਾ ਜੋ ਈਮੇਲ ਸੰਚਾਰਾਂ ਲਈ ਪ੍ਰਦਾਨ ਕੀਤੀ ਗਈ ਹੈ, ਨਾਲ ਇੱਕ ਔਨਲਾਈਨ ਖਾਤੇ ਲਈ ਸਾਈਨ-ਅੱਪ ਕਰਦੇ ਹੋ, ਤੁਸੀਂ PG&E ਨੂੰ ਸੰਪਰਕ ਵਿਧੀ ਦੇ ਪ੍ਰਾਇਮਰੀ ਰੂਪ ਵਜੋਂ ਈਮੇਲ ਰਾਹੀਂ ਤੁਹਾਡੇ ਨਾਲ ਸੰਪਰਕ ਕਰਨ ਲਈ ਅਧਿਕਾਰਤ ਕਰ ਰਹੇ ਹੋ, ਜਦੋਂ ਉਪਲਬਧ ਹੋਵੇ, ਜਦੋਂ ਤੱਕ PG&E ਗਾਹਕ ਸੇਵਾ ਪ੍ਰਤੀਨਿਧੀ ਨੂੰ, ਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਵਿੱਚ ਤੁਸੀਂ ਇੱਕ ਵਿਕਲਪਿਕ ਤਰਜੀਹ ਨਹੀਂ ਚੁਣਦੇ ਜਿਵੇਂ ਕਿ ਤੁਹਾਡੇ ਔਨਲਾਈਨ ਖਾਤੇ ਵਿੱਚ ਤੁਹਾਡੇ ਪ੍ਰੋਫਾਈਲ ਅਤੇ ਅਲਰਟ ਪੰਨੇ ਵਿੱਚ ਦਰਸ਼ਾਏ ਗਏ ਹਨ। PG&E ਨਵੇਂ ਅਤੇ/ਜਾਂ ਮੌਜੂਦਾ PG&E ਪ੍ਰੋਗਰਾਮਾਂ ਅਤੇ ਸੇਵਾਵਾਂ ਦੇ ਸਬੰਧ ਵਿੱਚ ਸੇਵਾ-ਸੰਬੰਧੀ ਈਮੇਲ ਮੈਸੇਜ ਅਤੇ ਹੋਰ ਜਾਣਕਾਰੀ ਭੇਜ ਸਕਦਾ ਹੈ, ਜਿਸ ਵਿੱਚ ਤੁਹਾਡੀ ਸੇਵਾ ਨਾਲ ਸੰਬੰਧਿਤ ਮੈਸੇਜ ਅਤੇ ਜਾਣਕਾਰੀ ਸ਼ਾਮਲ ਹੈ ਜਿਵੇਂ ਕਿ ਨਵੀਆਂ ਦਰਾਂ ਦੀਆਂ ਸਮਾਂ-ਸਾਰਣੀਆਂ ਜਾਂ ਵਿਕਲਪ, ਬਿਲਿੰਗ ਜਾਣਕਾਰੀ, ਊਰਜਾ ਬਚਾਉਣ ਦੇ ਤਰੀਕੇ, ਸੁਰੱਖਿਆ ਸੁਝਾਅ, ਅਤੇ/ਜਾਂ ਤੁਹਾਨੂੰ ਹੋਰ ਜਾਣਕਾਰੀ ਵਾਲੀਆਂ ਈਮੇਲਾਂ। ਉਦਾਹਰਣ ਲਈ, PG&E ਕਿਸੇ ਲੈਣ-ਦੇਣ ਦੀ ਸੁਵਿਧਾ, ਪੂਰਾ ਕਰਨ ਜਾਂ ਪੁਸ਼ਟੀ ਕਰਨ ਲਈ ਇੱਕ ਈਮੇਲ ਭੇਜ ਸਕਦਾ ਹੈ ਜਿਸਦੀ ਤੁਸੀਂ ਪਹਿਲਾਂ ਬੇਨਤੀ ਕੀਤੀ ਹੈ, ਜਿਵੇਂ ਕਿ ਸੇਵਾ ਦੀ ਨਿਯੁਕਤੀ, ਜਾਂ ਦਰਾਂ ਦੀਆਂ ਯੋਜਨਾਵਾਂ ਜਾਂ ਊਰਜਾ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਜਿਨ੍ਹਾਂ ਲਈ ਤੁਸੀਂ ਯੋਗ ਹੋ ਸਕਦੇ ਹੋ। ਇਸੇ ਤਰ੍ਹਾਂ, ਜੇਕਰ ਤੁਸੀਂ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਰਾਹੀਂ ਆਪਣਾ ਈਮੇਲ ਪਤਾ(ਪਤੇ) PG&E ਨੂੰ ਪ੍ਰਦਾਨ ਕਰਦੇ ਹੋ, ਜਿਵੇਂ ਕਿ ਇੱਕ ਊਰਜਾ ਕੁਸ਼ਲਤਾ ਛੋਟ ਪ੍ਰੋਗਰਾਮ ਜਾਂ ਊਰਜਾ ਆਡਿਟ ਲਈ ਸਾਈਨ-ਅੱਪ ਕਰਕੇ, PG&E ਤੁਹਾਨੂੰ ਮੌਜੂਦਾ ਪ੍ਰੋਗਰਾਮਾਂ ਦੇ ਸੰਬੰਧ ਵਿੱਚ ਸੇਵਾ-ਸੰਬੰਧੀ ਮੈਸੇਜ ਅਤੇ ਹੋਰ ਸੰਬੰਧਿਤ ਜਾਣਕਾਰੀ ਭੇਜ ਸਕਦਾ ਹੈ, ਜਦੋਂ ਤੱਕ ਤੁਸੀਂ ਸਾਈਨ-ਅੱਪ ਕਰਨ ਵੇਲੇ ਕੋਈ ਵਿਕਲਪਿਕ ਤਰਜੀਹ ਨਹੀਂ ਚੁਣਦੇ ਜਾਂ ਹੇਠਾਂ ਦਿੱਤੇ ਅਨੁਸਾਰ ਈਮੇਲ ਤੋਂ "ਸੱਦਸਤਾ ਨਹੀਂ ਛੱਡਦੇ"।

 

PG&E ਈਮੇਲ ਮੈਸੇਜ ਅਤੇ ਸੰਚਾਰਾਂ ਦੀ ਸੰਖਿਆ ਪ੍ਰਤੀ ਉਪਭੋਗਤਾ ਵੱਖ-ਵੱਖ ਹੁੰਦੀ ਹੈ।

 

ਆਪਣਾ ਈਮੇਲ ਪਤਾ(ਪਤੇ) ਦਰਜ ਕਰਕੇ, (i) ਤੁਸੀਂ PG&E ਨੂੰ ਸਹਿਮਤੀ ਦਿੰਦੇ ਹੋ ਅਤੇ ਦਰਸ਼ਾਉਂਦੇ ਹੋ ਕਿ ਤੁਸੀਂ ਉਸ ਈਮੇਲ ਪਤੇ ਦੇ ਅਧਿਕਾਰਤ ਉਪਭੋਗਤਾ ਹੋ ਜਿਸਨੂੰ ਤੁਸੀਂ ਈਮੇਲ ਸੇਵਾ ਨਾਲ ਲਿੰਕ ਕਰਦੇ ਹੋ; (ii) ਤੁਸੀਂ ਉਸ (ਉਨ੍ਹਾਂ) ਈਮੇਲ ਪਤੇ ਤੇ ਈਮੇਲ ਭੇਜਣ ਲਈ PG&E ਐਕਸਪ੍ਰੈਸ ਅਨੁਮਤੀ ਦਿੰਦੇ ਹੋ ਜਦੋਂ ਤੱਕ ਇਹ ਇਜਾਜ਼ਤ ਇਹਨਾਂ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਰੱਦ ਨਹੀਂ ਕੀਤੀ ਜਾਂਦੀ; ਅਤੇ (iii) ਅਜਿਹੀ ਇਜਾਜ਼ਤ ਦੇ ਕੇ ਤੁਸੀਂ ਇਸ ਤੱਥ ਦੇ ਬਾਵਜੂਦ ਕਿ ਤੁਹਾਡਾ ਈਮੇਲ ਪਤਾ ਸੰਘੀ, ਜਾਂ ਕਿਸੇ ਰਾਜ ਦੀ, ਸੰਪਰਕ ਨਾ ਕਰੋ ਸੂਚੀ ਵਿੱਚ ਹੋ ਸਕਦਾ ਹੈ, ਦੇ ਬਾਵਜੂਦ ਅਜਿਹੇ ਮੈਸੇਜ ਪ੍ਰਾਪਤ ਕਰਨ ਦੀ ਬੇਨਤੀ ਕਰ ਰਹੇ ਹੋ ਅਤੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਅਜਿਹੇ ਈਮੇਲ ਮੈਸੇਜ ਅਜਿਹੀਆਂ ਸੰਪਰਕ ਨਾ ਕਰੋ ਸੂਚੀ(ਸੂਚੀਆਂ) ਦੀ ਉਲੰਘਣਾ ਵਿੱਚ ਨਹੀਂ ਹੋਣਗੇ। PG&E ਗੈਰ-ਲੈਣ-ਦੇਣ ਵਾਲੀਆਂ ਈਮੇਲਾਂ ਵਿੱਚ ਨਿਮਨਲਿਖਤ ਤਿੰਨ ਭਾਗ ਪ੍ਰਦਾਨ ਕਰਦਾ ਹੈ ਜੋ ਤੁਹਾਨੂੰ ਵਰਤਮਾਨ ਵਿੱਚ ਪ੍ਰਾਪਤ ਕਰ ਰਹੇ ਸੇਵਾਵਾਂ ਜਾਂ ਪ੍ਰੋਗਰਾਮਾਂ ਤੋਂ ਇਲਾਵਾ PG&E ਸੇਵਾਵਾਂ ਜਾਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਾ ਸੰਚਾਰ ਕਰਦਾ ਹੈ:

 

 • ਮੈਸੇਜ ਦੀ ਪਛਾਣ। ਈਮੇਲ ਨੂੰ ਸਪਸ਼ਟ ਤੌਰ 'ਤੇ PG&E ਅਤੇ/ਜਾਂ Pacific Gas & Electric Company ਤੋਂ ਚਿੰਨ੍ਹਿਤ ਕੀਤਾ ਜਾਵੇਗਾ।
 • ਬਾਹਰ ਹੋਣ ਦੀ ਵਿਧੀ। ਈਮੇਲ ਵਿੱਚ ਹਰੇਕ ਈਮੇਲ ਦੇ ਹੇਠਾਂ ਸਦੱਸਤਾ ਰੱਦ ਕਰੋ ਦੀ ਚੌਣ ਕਰਨ ਦਾ ਲਿੰਕ ਹੋਵੇਗਾ।
 • ਭੇਜਣ ਵਾਲੇ ਦੀ ਪਛਾਣ: ਈਮੇਲ ਵਿੱਚ ਇੱਕ ਵੈਧ ਭੌਤਿਕ ਪਤਾ ਸ਼ਾਮਲ ਹੋਵੇਗਾ।

 

ਹੋਰ ਸਾਰੀਆਂ ਈਮੇਲਾਂ ਨੂੰ ਸਪਸ਼ਟ ਤੌਰ 'ਤੇ PG&E ਅਤੇ / ਜਾਂ Pacific Gas and Electric Company ਤੋਂ ਚਿੰਨ੍ਹਿਤ ਕੀਤਾ ਜਾਵੇਗਾ, ਅਤੇ ਭੇਜਣ ਵਾਲੇ ਦੀ ਪਛਾਣ ਕੀਤੀ ਜਾਵੇਗੀ। ਹੋਰ ਈਮੇਲਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

 • ਸੇਵਾ ਬੇਨਤੀ ਰੀਮਾਈਂਡਰ
 • ਤੁਹਾਡੇ ਦੁਆਰਾ ਅਧਿਕਾਰਤ ਲੈਣ-ਦੇਣ
 • ਤੁਹਾਡੇ ਖਾਤੇ ਜਾਂ ਬਿਲ ਜਾਂ ਰੇਟ ਪਲਾਨ ਬਾਰੇ ਤੁਹਾਡੇ ਕੋਲ ਪੁੱਛੇ ਸਵਾਲ ਦੇ ਜਵਾਬ 

 

ਈਮੇਲ ਸੰਚਾਰ ਨੂੰ ਚਾਲੂ ਕਰੋ। ਆਪਣੇ ਔਨਲਾਈਨ ਖਾਤੇ ਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਵਿੱਚ ਜ਼ਿਆਦਾਤਰ ਈਮੇਲ ਸੰਚਾਰਾਂ ਨੂੰ ਚਾਲੂ ਕਰਨ ਲਈ:

 1. MyAccountਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਤੇ ਸਾਈਨ ਇਨ ਕਰੋ
 2. ਪ੍ਰੋਫਾਈਲ ਅਤੇ ਅਲਰਟ ਤੇ ਜਾਓ।
 3. ਈਮੇਲ ਮੈਸੇਜ ਨੂੰ ਸਮਰੱਥ ਬਣਾਉਣ ਲਈ ਆਪਣੇ ਈਮੇਲ ਪਤੇ(ਪਤਿਆਂ) ਦੀ ਪੁਸ਼ਟੀ ਕਰਨ ਲਈ ਹਦਾਇਤਾਂ ਦੀ ਪਾਲਣਾ ਕਰੋ।

 

ਈਮੇਲ ਸੰਚਾਰਾਂ ਤੋਂ ਬਾਹਰ ਹੋਣ ਦੀ ਚੋਣ ਕਰੋ:ਤੁਸੀਂ ਕਿਸੇ ਵੀ ਸਮੇਂ ਆਪਣੇ ਔਨਲਾਈਨ ਖਾਤੇ ਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਵਿੱਚ ਜ਼ਿਆਦਾਤਰ ਈਮੇਲ ਸੰਚਾਰਾਂ ਨੂੰ ਰੱਦ ਸਕਦੇ ਹੋ ਜਾਂ ਤਾਂ (i) ਤੁਹਾਡੇ ਔਨਲਾਈਨ ਖਾਤੇ ਵਿੱਚ ਪ੍ਰੋਫਾਈਲ ਅਤੇ ਅਲਰਟ ਪੰਨੇ ਤੋਂ ਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਤੋਂ ਸੰਚਾਰ ਨੂੰ ਅਸਮਰੱਥ ਬਣਾ ਕੇ, ਜਾਂ (ii) ਆਪਣੇ ਈਮੇਲ ਮੈਸੇਜ ਦੇ ਹੇਠਾਂ ਦਿੱਤੇ ਸਦੱਸਤਾ ਰੱਦ ਕਰੋ ਲਿੰਕ ਤੇ ਕਲਿੱਕ ਕਰਕੇ। ਕਿਰਪਾ ਕਰਕੇ ਨੋਟ ਕਰੋ ਕਿ ਤੁਹਾਡੀ ਸਦੱਸਤਾ ਰੱਦ ਕਰਨ ਦੀ ਬੇਨਤੀ ਨੂੰ ਪ੍ਰਭਾਵੀ ਹੋਣ ਵਿੱਚ 10 ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਹੈ, ਅਤੇ ਅਸੀਂ ਇਸ ਸਮੇਂ ਦੌਰਾਨ ਜੇਕਰ ਤੁਹਾਨੂੰ ਇੱਕ ਜਾਂ ਦੋ ਵਾਧੂ ਈਮੇਲਾਂ ਪ੍ਰਾਪਤ ਹੁੰਦੀਆਂ ਹਨ, ਤਾਂ ਤੁਹਾਡੇ ਧੀਰਜ ਦੀ ਪ੍ਰਸ਼ੰਸਾ ਕਰਦੇ ਹਾਂ। ਆਪਣੇ ਪ੍ਰੋਫਾਈਲ ਨੂੰ ਬਦਲਣ ਜਾਂ ਕਿਸੇ ਈਮੇਲ ਮੈਸੇਜ ਦੀ ਸਦੱਸਤਾ ਰੱਦ ਕਰਨ ਨਾਲ ਸਿਰਫ਼ ਉਸ ਵਿਸ਼ੇਸ਼ ਪ੍ਰੋਗਰਾਮ ਜਾਂ ਪ੍ਰਚਾਰ ਲਈ ਈਮੇਲ ਸੰਦੇਸ਼ ਨੂੰ ਅਸਮਰੱਥ ਬਣਾ ਦਿੱਤਾ ਜਾਵੇਗਾ। ਜੇਕਰ ਤੁਸੀਂ ਦੂਜੇ ਪ੍ਰੋਗਰਾਮਾਂ ਜਾਂ ਸੇਵਾਵਾਂ ਦੇ ਅਧੀਨ ਹੋਰ ਈਮੇਲ ਸੰਚਾਰਾਂ ਨੂੰ ਖਤਮ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਵਿਸ਼ੇਸ਼ ਪ੍ਰੋਗਰਾਮ ਜਾਂ ਸੇਵਾ ਲਈ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਇੱਕ PG&E ਗਾਹਕ ਸੇਵਾ ਪ੍ਰਤੀਨਿਧੀ ਨਾਲ ਸਿੱਧੇ ਤੌਰ ਤੇ ਗੱਲ ਕਰਕੇ ਈਮੇਲ ਸੰਚਾਰਾਂ ਨੂੰ ਵੀ ਰੱਦ ਕਰ ਸਕਦੇ ਹੋ। ਤੁਸੀਂ ਸਹਿਮਤੀ ਦਿੰਦੇ ਹੋ ਕਿ ਈਮੇਲ ਮੈਸੇਜ ਨੂੰ ਪ੍ਰਾਪਤ ਕਰਨ ਲਈ ਤੁਹਾਡੀ ਪਹਿਲਾਂ ਤੋਂ ਦਿੱਤੀ ਗਈ ਸਪੱਸ਼ਟ ਸਹਿਮਤੀ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ ਜਦੋਂ ਤੱਕ ਤੁਸੀਂ ਉੱਪਰ ਦੱਸੇ ਗਏ ਤਰੀਕਿਆਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਕੇ ਆਪਣੀ ਪਹਿਲਾਂ ਤੋਂ ਦਿੱਤੀ ਗਈ ਸਪੱਸ਼ਟ ਸਹਿਮਤੀ ਨੂੰ ਰੱਦ ਨਹੀਂ ਕਰਦੇ। ਤੁਹਾਡੀ ਪਹਿਲਾਂ ਤੋਂ ਦਿੱਤੀ ਗਈ ਸਪੱਸ਼ਟ ਸਹਿਮਤੀ ਨੂੰ ਵਾਪਸ ਲੈਣ ਲਈ ਹੋਰ ਤਰੀਕਿਆਂ (ਉਦਾਹਰਨ ਲਈ, PG&E ਸੁਵਿਧਾ ਪਤੇ 'ਤੇ ਭੇਜੀ ਗਈ ਚਿੱਠੀ, PG&E ਈਮੇਲ ਪਤੇ ਤੇ ਭੇਜੀ ਗਈ ਈਮੇਲ, PG&E ਕਰਮਚਾਰੀ ਨਾਲ ਗੱਲਬਾਤ ਜਾਂ ਵੌਇਸਮੇਲ ਮੈਸੇਜ, ਆਦਿ) ਦੀ ਵਰਤੋਂ ਕਰਨਾ ਬੇਅਸਰ ਹੋ ਜਾਵੇਗਾ ਅਤੇ ਤੁਸੀਂ ਇਸ ਦੁਆਰਾ PG&E ਨੂੰ ਕਿਸੇ ਵੀ ਦੇਣਦਾਰੀ ਤੋਂ ਮੁਕਤ ਕਰੋਗੇ। PG&E ਤੋਂ ਹੋਰ ਈਮੇਲ ਸੰਚਾਰਾਂ ਨੂੰ ਰੱਦ ਕਰਨ ਲਈ, ਜਿਵੇਂ ਕਿ ਊਰਜਾ ਕੁਸ਼ਲਤਾ ਜਾਂ ਨਵਿਆਉਣਯੋਗ ਊਰਜਾ ਪ੍ਰੋਗਰਾਮ ਵਾਸਤੇ, ਜਾਂ ਇੱਕ ਵਿਕਲਪਕ ਰੇਟ ਸ਼ਡਿਊਲ ਜਾਂ ਸੇਵਾ ਵਾਸਤੇ, ਸੰਬੰਧਿਤ PG&E ਪ੍ਰੋਗਰਾਮ ਫਾਰਮ ਜਾਂ ਐਪਲੀਕੇਸ਼ਨ ਵਿੱਚ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ, ਜਾਂ ਕਿਸੇ PG&E ਗਾਹਕ ਸੇਵਾ ਪ੍ਰਤੀਨਿਧੀ ਨਾਲ ਸੰਪਰਕ ਕਰੋ। My Account ਵਿੱਚ ਸਾਈਨ ਇਨ ਕਰੋ।

 

PG&E ਤੁਹਾਨੂੰ ਲੋੜੀਂਦੀਆਂ ਈਮੇਲਾਂ ਭੇਜਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ, ਜਿਸ ਵਿੱਚ ਸੰਕਟਕਾਲੀਨ ਅਤੇ ਸੁਰੱਖਿਆ ਸੂਚਨਾਵਾਂ, ਤੁਹਾਡੇ ਖਾਤੇ ਬਾਰੇ ਮਹੱਤਵਪੂਰਨ ਖੁਲਾਸੇ, ਕ੍ਰੈਡਿਟ ਸੰਗ੍ਰਹਿ ਈਮੇਲਾਂ, ਸੇਵਾ ਵਿੱਚ ਰੁਕਾਵਟ ਦੀਆਂ ਸੂਚਨਾਵਾਂ, California Public Utilites Commision ਅਤੇ/ਜਾਂ ਰੈਗੂਲੇਟਰੀ ਲਾਜ਼ਮੀ ਨੋਟਿਸਾਂ, ਅਤੇ/ਜਾਂ ਹੋਰ ਲੋੜੀਂਦੇ ਸੰਚਾਰ ਸ਼ਾਮਲ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ, ਜਿਸ ਨੂੰ ਬੰਦ ਕਰਨ ਦਾ ਵਿਕਲਪ ਤੁਹਾਡੇ ਕੋਲ ਨਹੀਂ ਹੋਵੇਗਾ।

 

ਮਦਦ ਜਾਂ ਸਹਾਇਤਾ ਪ੍ਰਾਪਤ ਕਰੋ: ਅਜੇ ਵੀ ਕੋਈ ਸਵਾਲ ਹਨ ਜਾਂ ਸਹਾਇਤਾ ਦੀ ਲੋੜ ਹੈ?  pge.com/alertfaqsਤੇ ਜਾਓ, ਜਾਂ ਸਾਨੂੰ myalerts@pge.comਤੇ ਈਮੇਲ ਕਰੋ।

 

ਮੁੱਲ। PG&E ਈਮੇਲ ਅਲਰਟਸ ਜਾਂ ਸੰਚਾਰਾਂ ਲਈ ਕੋਈ ਫੀਸ ਨਹੀਂ ਲੈਂਦਾ ਹੈ। ਜੇ ਤੁਸੀਂ ਆਪਣੇ ਮੋਬਾਈਲ ਉਪਕਰਣ ਤੇ ਈਮੇਲ ਪ੍ਰਾਪਤ ਕਰਦੇ ਹੋ ਤਾਂ ਆਪਣੇ ਪਲਾਨ ਦੇ ਵੇਰਵਿਆਂ ਲਈ ਆਪਣੇ ਵਾਇਰਲੈੱਸ ਕੈਰੀਅਰ ਨਾਲ ਸੰਪਰਕ ਕਰੋ। ਜੇਕਰ ਤੁਸੀਂ ਕੈਰੀਅਰਜ਼ ਨੂੰ ਬਦਲਦੇ ਹੋ, ਤਾਂ ਪਲਾਨ ਵੇਰਵਿਆਂ ਲਈ ਆਪਣੇ ਨਵੇਂ ਵਾਇਰਲੈੱਸ ਕੈਰੀਅਰ ਨਾਲ ਜਾਂਚ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਮੈਸੇਜ ਅਤੇ ਡੇਟਾ ਦਰਾਂ ਲਾਗੂ ਹੋ ਸਕਦੀਆਂ ਹਨ।

 

ਮੈਸੇਜ ਦੀ ਆਵਿਰਤੀ। ਮੈਸੇਜ ਦੀ ਆਵਿਰਤੀ ਟੈਕਸਟ ਜਾਂ ਈਮੇਲ ਅਲਰਟਸ ਜਾਂ ਹੋਰ ਈਮੇਲ ਜਾਂ ਡਿਜੀਟਲ ਸੰਚਾਰਾਂ ਦੀ ਕਿਸਮ ਤੇ ਨਿਰਭਰ ਕਰਦੀ ਹੈ ਜੋ ਤੁਸੀਂ ਪ੍ਰਾਪਤ ਕਰਨ ਲਈ ਚੁਣਦੇ ਹੋ ਅਤੇ ਤੁਹਾਡੀ ਉਪਯੋਗਤਾ ਸੇਵਾ ਨਾਲ ਸਬੰਧਤ ਸ਼ਰਤਾਂ।

 

ਸ਼ਰਤਾਂ ਵਿੱਚ ਬਦਲਾਅ। PG&E ਕਿਸੇ ਵੀ ਸਮੇਂ ਇਹਨਾਂ ਸ਼ਰਤਾਂ ਨੂੰ ਬਦਲਣ ਜਾਂ ਟੈਕਸਟ ਜਾਂ ਈਮੇਲ ਅਲਰਟਸ ਜਾਂ ਸੂਚਨਾਵਾਂ ਜਾਂ ਹੋਰ ਈਮੇਲ ਜਾਂ ਡਿਜੀਟਲ ਸੰਚਾਰਾਂ ਨੂੰ ਰੱਦ ਕਰਨ ਦਾ ਹੱਕ ਰਾਖਵਾਂ ਰੱਖਦਾ ਹੈ। ਸ਼ਰਤਾਂ ਦੇ ਤਬਦੀਲੀਆਂ ਵਿੱਚ ਮੋਬਾਈਲ ਤਸਦੀਕ ਪ੍ਰਕਿਰਿਆਵਾਂ, ਅਲਰਟ ਤਰਜੀਹਾਂ ਨੂੰ ਅਪਡੇਟ ਕਰਨ ਦੇ ਤਰੀਕੇ, ਸੰਚਾਰ ਦੀ ਬਾਰੰਬਾਰਤਾ, ਅਤੇ/ਜਾਂ ਕੈਰੀਅਰ ਸਮਰਥਿਤ ਸੂਚੀਆਂ ਸ਼ਾਮਲ ਹੋ ਸਕਦੀਆਂ ਹਨ, ਪਰ ਇਹਨਾਂ ਤੱਕ ਸੀਮਿਤ ਨਹੀਂ ਹਨ। ਕਿਰਪਾ ਕਰਕੇ ਤਬਦੀਲੀਆਂ ਲਈ ਨਿਯਮਿਤ ਤੌਰ ਤੇ ਇਹਨਾਂ ਨਿਯਮਾਂ ਅਤੇ ਸ਼ਰਤਾਂ ਨੂੰ ਦੇਖੋ। ਨਿਯਮ ਅਤੇ ਸ਼ਰਤਾਂ ਵਿੱਚ ਤਬਦੀਲੀਆਂ ਪੋਸਟ ਕੀਤੇ ਜਾਣ ਤੋਂ ਬਾਅਦ ਟੈਕਸਟ ਜਾਂ ਈਮੇਲ ਅਲਰਟਸ ਜਾਂ ਹੋਰ ਈਮੇਲ ਜਾਂ ਡਿਜੀਟਲ ਸੰਚਾਰਾਂ ਦੀ ਤੁਹਾਡੀ ਨਿਰੰਤਰ ਵਰਤੋਂ ਅਤੇ ਸਵੀਕ੍ਰਿਤੀ ਦਾ ਮਤਲਬ ਇਹ ਹੋਵੇਗਾ ਕਿ ਤੁਸੀਂ ਸੋਧਿਆ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ।

 

ਕੋਈ ਵਾਰੰਟੀ ਨਹੀਂ। PG&E ਟੈਕਸਟ ਜਾਂ ਈਮੇਲ ਅਲਰਟਸ ਜਾਂ ਹੋਰ ਈਮੇਲ ਜਾਂ ਡਿਜੀਟਲ ਸੰਚਾਰਾਂ ਦੇ ਸੰਬੰਧ ਵਿੱਚ ਕੋਈ ਵੀ ਪੇਸ਼ਕਾਰੀ ਜਾਂ ਵਾਰੰਟੀ ਨਹੀਂ ਦਿੰਦਾ ਹੈ। PG&E ਇਸ ਦੁਆਰਾ ਸਾਰੀਆਂ ਵਾਰੰਟੀਆਂ ਨੂੰ ਰੱਦ ਕਰਦਾ ਹੈ, ਜਿਸ ਵਿੱਚ ਕਿਸੇ ਵਿਸ਼ੇਸ਼ ਉਦੇਸ਼ ਲਈ ਵਪਾਰਕਤਾ ਜਾਂ ਫਿਟਨੈਸ ਦੀ ਕੋਈ ਵੀ ਅਪ੍ਰਤੱਖ ਪ੍ਰਤੀਨਿਧਤਾ ਜਾਂ ਵਾਰੰਟੀਆਂ ਸ਼ਾਮਲ ਹਨ।

 

ਦੇਣਦਾਰੀ ਦੀ ਸੀਮਾ: ਲਾਗੂ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਗਈ ਅਧਿਕਤਮ ਹੱਦ ਤੱਕ ਤੁਸੀਂ ਸਹਿਮਤੀ ਦਿੰਦੇ ਹੋ ਕਿ PG&E ਕਿਸੇ ਵੀ ਪ੍ਰਤੱਖ, ਅਸਿੱਧੇ, ਪਰਿਣਾਮੀ, ਵਿਸ਼ੇਸ਼, ਇਤਫਾਕਨ, ਸਜ਼ਾਤਮਕ, ਜਾਂ ਕਿਸੇ ਹੋਰ ਨੁਕਸਾਨ ਲਈ ਜਵਾਬਦੇਹ ਨਹੀਂ ਹੋਵੇਗਾ, ਭਾਵੇਂ PG&E ਨੂੰ ਟੈਕਸਟ ਜਾਂ ਈਮੇਲ ਅਲਰਟਸ ਜਾਂ ਹੋਰ ਈਮੇਲ ਜਾਂ ਡਿਜੀਟਲ ਸੰਚਾਰਾਂ ਦੀ ਤੁਹਾਡੀ ਵਰਤੋਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਨਾਲ ਪੈਦਾ ਹੋਣ ਜਾਂ ਨਤੀਜੇ ਵਜੋਂ ਅਜਿਹੇ ਨੁਕਸਾਨ ਜਾਂ ਨੁਕਸਾਨ ਦੀ ਸੰਭਾਵਨਾ ਬਾਰੇ ਸਲਾਹ ਦਿੱਤੀ ਗਈ ਹੈ। PG&E ਤੀਜੀਆਂ ਧਿਰਾਂ ਦੇ ਕੰਮਾਂ ਜਾਂ ਭੁੱਲਾਂ ਲਈ ਜ਼ਿੰਮੇਵਾਰ ਨਹੀਂ ਹੋਵੇਗਾ, ਜਿਸ ਵਿੱਚ PG&E ਦੇ ਨਿਯੰਤਰਣ ਤੋਂ ਬਾਹਰਲੇ ਹਾਲਾਤਾਂ ਕਾਰਨ ਸੰਦੇਸ਼ਾਂ ਦੇ ਪ੍ਰਸਾਰਣ ਵਿੱਚ ਦੇਰੀ ਸ਼ਾਮਲ ਹੈ ਪਰ ਇਹਨਾਂ ਤੱਕ ਸੀਮਤ ਨਹੀਂ ਹੈ।

 

ਪ੍ਰਬੰਧਕ ਕਾਨੂੰਨ। ਇਹ ਸ਼ਰਤਾਂ California ਰਾਜ ਦੇ ਕਨੂੰਨਾਂ ਦੇ ਅਨੁਸਾਰ ਸਮਝੀਆਂ ਜਾਣਗੀਆਂ, ਅਤੇ ਇਸ ਦੀਆਂ ਸ਼ਰਤਾਂ ਨੂੰ ਲਾਗੂ ਕਰਨ ਜਾਂ ਵਿਆਖਿਆ ਕਰਨ ਲਈ ਕੋਈ ਵੀ ਸਾਲਸੀ ਜਾਂ ਨਿਆਂਇਕ ਕਾਰਵਾਈਆਂ ਸਿਰਫ਼ California ਰਾਜ ਵਿੱਚ ਹੀ ਲਿਆਂਦੀਆਂ ਜਾ ਸਕਦੀਆਂ ਹਨ।

 

ਔਨਲਾਈਨ ਨਿਯਮ ਅਤੇ ਸ਼ਰਤਾਂ ਇੱਥੇ ਸ਼ਾਮਲ ਕੀਤੀਆਂ ਗਈਆਂ ਹਨ। ਤੁਸੀਂ ਸਹਿਮਤੀ ਦਿੰਦੇ ਹੋ ਕਿ ਇੱਥੇ ਸਪੱਸ਼ਟ ਤੌਰ 'ਤੇ ਸੰਬੋਧਿਤ ਨਾ ਕੀਤੇ ਗਏ ਸਾਰੇ ਮਾਮਲਿਆਂ ਲਈ ਟੈਕਸਟ ਅਤੇ ਈਮੇਲ ਅਲਰਟਸ ਅਤੇ ਸੂਚਨਾਵਾਂ ਅਤੇ ਹੋਰ ਈਮੇਲ ਅਤੇ ਡਿਜੀਟਲ ਸੰਚਾਰਾਂ ਦੋਵਾਂ 'ਤੇ ਲਾਗੂ ਹੋਣ ਵਾਲੇ ਆਮ ਸ਼ਰਤਾਂ ਸਮੇਤ, PG&E ਦੇ ਔਨਲਾਈਨ ਨਿਯਮ ਅਤੇ ਸ਼ਰਤਾਂ ਲਾਗੂ ਹੋਣਗੀਆਂ ਅਤੇ ਇਸ ਦੁਆਰਾ ਸੰਦਰਭ ਦੁਆਰਾ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ, ਤੁਸੀਂ ਉਹਨਾਂ ਔਨਲਾਈਨ ਨਿਯਮਾਂ ਅਤੇ ਸ਼ਰਤਾਂ ਲਈ ਆਪਣੇ ਇਕਰਾਰਨਾਮੇ ਦੀ ਪੁਸ਼ਟੀ ਕਰਦੇ ਹੋ।

ਗੋਪਨੀਯਤਾ ਬਾਰੇ ਹੋਰ

California Consumer Privacy Act (CCPA)

ਆਪਣੇ ਉਪਭੋਗਤਾ ਗੋਪਨੀਯਤਾ ਅਧਿਕਾਰਾਂ ਨੂੰ ਸਮਝੋ।

ਸੋਸ਼ਲ ਮੀਡੀਆ ਨੀਤੀ

PG&E ਦੀਆਂ ਸੋਸ਼ਲ ਮੀਡੀਆ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰੋ।

ਡਿਜੀਟਲ ਸੰਚਾਰ ਨੀਤੀ

ਅਸੀਂ ਆਵਾਜ਼, ਟੈਕਸਟ ਸੁਨੇਹਿਆਂ, ਈਮੇਲਾਂ ਅਤੇ ਹੋਰ ਚੀਜ਼ਾਂ ਰਾਹੀਂ ਤੁਹਾਡੇ ਨਾਲ ਗੱਲਬਾਤ ਕਰਨ ਦੀ ਯੋਜਨਾ ਕਿਵੇਂ ਬਣਾਉਂਦੇ ਹਾਂ