PG&E ਦੇ ਗ੍ਰਾਹਕ ਅਜਿਹੀਆਂ ਕਾਲਾਂ ਦੇ ਨਾਲ ਟੈਲੀਫ਼ੋਨ ਘੋਟਾਲਿਆਂ ਦੀ ਸੂਚਨਾ ਦਿੰਦੇ ਹਨ ਜੋ ਕਾਲਰ ਆਈਡੀ 1-800-743-5000ਉੱਤੇ PG&E ਦਰਸ਼ਾਉਂਦੇ ਹਨ। ਜਾਂ, ਕਾਲਰ ਝੂਠ ਬੋਲ ਕੇ PG&E ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰ ਸਕਦਾ ਹੈ।
ਧੋਖੇਧੜੀ ਦੀਆਂ ਕਾਲਾਂ ਵਿੱਚ ਇਹ ਸ਼ਾਮਲ ਹੋ ਸਕਦਾ ਹੈ:
- ਗ੍ਰਾਹਕਾਂ ਨੂੰ ਦੱਸਣਾ ਕਿ ਉਹਨਾਂ ਦੇ ਬਿੱਲ ਦੇ ਭੁਗਤਾਨ ਦੀ ਮਿਤੀ ਲੰਘ ਗਈ ਹੈ ਅਤੇ ਜੇਕਰ ਭੁਗਤਾਨ ਤੁਰੰਤ ਨਹੀਂ ਕੀਤਾ ਜਾਂਦਾ ਹੈ ਤਾਂ ਬਿਜਲੀ ਦੋ ਘੰਟਿਆਂ ਦੇ ਅੰਦਰ ਕੱਟ ਦਿੱਤੀ ਜਾਵੇਗੀ।
- ਇੱਕ ਗਿਫ਼ਟ ਕਾਰਡ, MoneyPak® ਕਾਰਡ, ਜਾਂ Venmo ਜਾਂ Zelle® ਜਿਹੇ ਇੱਕ ਭੁਗਤਾਨ ਐਪ ਦੁਆਰਾ PG&E ਨੂੰ ਭੁਗਤਾਨ ਕਰਨ ਲਈ ਕਹਿਣਾ। ਨੋਟ ਕਰੋ: PG&E ਦੇ ਭੁਗਤਾਨ ਦੇ ਅਧਿਕਾਰਤ ਤਰੀਕਿਆਂ ਦੀ ਸਮੀਖਿਆ ਕਰਨ ਲਈ, Ways to pay (ਭੁਗਤਾਨ ਲਈ ਤਰੀਕੇ)ਤੇ ਜਾਓ।
- ਤੁਹਾਨੂੰ ਕੋਈ ਸੇਵਾ ਵੇਚਣ ਜਾਂ ਊਰਜਾ ਦਾ ਮੁਲਾਂਕਣ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਤੁਹਾਡੀ ਊਰਜਾ ਦੀ ਵਰਤੋਂ ਨੂੰ ਸਮਝਣ ਲਈ ਤੁਹਾਡਾ PG&E ਖਾਤਾ ਨੰਬਰ, ਲੌਗਿਨ ਜਾਂ ਸੋਸ਼ਲ ਸਕਿਓਰਿਟੀ ਨੰਬਰ ਮੰਗਣਾ। ਵਿਕਰੇਤਾਵਾਂ ਨੂੰ ਤੁਹਾਡਾ ਵਰਤੋਂ ਡੇਟਾ ਪ੍ਰਾਪਤ ਕਰਨ ਲਈ ਇਸ ਜਾਣਕਾਰੀ ਦੀ ਲੋੜ ਨਹੀਂ ਹੁੰਦੀ ਹੈ। PG&E ਤੁਹਾਡੀ ਆਗਿਆ ਦੇ ਨਾਲ, ਸਿਰਫ਼ ਵਰਤੋਂ ਸਬੰਧੀ ਡੇਟਾ ਪ੍ਰਾਪਤ ਕਰਨ ਲਈ (ਨਾ ਕਿ ਵਿਅਕਤੀਗਤ ਜਾਣਕਾਰੀ) ਵਿਕਰੇਤਾਵਾਂ ਲਈ Share My Data ਪ੍ਰੋਗਰਾਮ ਪੇਸ਼ ਕਰਦਾ ਹੈ।
- ਗ੍ਰਾਹਕਾਂ ਨੂੰ ਦੱਸਣਾ ਕਿ ਉਹ ਇੱਕ PG&E ਰੀਫੰਡ ਅਤੇ/ਜਾਂ ਛੋਟ, ਇੱਕ ਸੰਘੀ ਟੈਕਸ ਰੀਫੰਡ ਲਈ ਹੱਕਦਾਰ ਹਨ, ਜਾਂ PG&E ਨੂੰ ਦੇਰ ਤੋਂ ਬਕਾਇਆ ਰਕਮਾਂ ਦੇਣੀਆਂ ਹਨ। ਕਾਲਰ ਤੁਹਾਡਾ PG&E ਖਾਤਾ ਨੰਬਰ ਅਤੇ ਹੋਰ ਨਿੱਜੀ ਜਾਣਕਾਰੀ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।
- ਇਹ ਦਾਅਵਾ ਕਰਨਾ ਕਿ ਬਿਜਲੀ ਛੇਤੀ ਹੀ ਕੱਟੀ ਜਾਵੇਗੀ ਅਤੇ ਇਹ ਨਿਰਧਾਰਨ ਕਰਨ ਲਈ ਵਿਅਕਤੀਗਤ ਵੇਰਵੇ ਮੰਗਣਾ ਕਿ ਗ੍ਰਾਹਕ ਦਾ ਪਤਾ ਪ੍ਰਭਾਵਿਤ ਹੋਵੇਗਾ ਜਾਂ ਨਹੀਂ।
- ਇੱਕ PG&E ਪਹਿਲਕਦਮੀ ਨੂੰ ਪੇਸ਼ ਕਰਨ ਦਾ ਦਾਅਵਾ ਕਰਨਾ ਤਾਂ ਜੋ ਉਹ ਕੋਈ ਉਤਪਾਦ ਵੇਚ ਸਕਣ ਜਾਂ ਤੁਹਾਡੇ ਘਰ ਦੇ ਅੰਦਰ ਦਾਖ਼ਲ ਹੋ ਸਕਣ।
ਸਚੇਤ ਰਹੋ ਕਿ ਘੋਟਾਲੇਬਾਜ਼ ਆਪਣਾ ਅਸਲੀ ਫ਼ੋਨ ਨੰਬਰ ਗੁਪਤ ਰੱਖ ਸਕਦੇ ਹਨ ਜਾਂ ਬਸ PG&E ਤੋਂ ਕਾਲ ਕਰਨ ਦਾ ਦਾਅਵਾ ਕਰ ਸਕਦੇ ਹਨ। PG&E ਇਹ ਕਾਲਾਂ ਨਹੀਂ ਕਰਦੇ ਹਨ।
ਅਸੀਂ ਕਦੇ ਵੀ ਫ਼ੋਨ ਤੇ ਤੁਹਾਡੀ ਵਿੱਤੀ ਜਾਣਕਾਰੀ ਨਹੀਂ ਮੰਗਦੇ ਹਾਂ। ਇਹੋ ਜਿਹੀਆਂ ਝੂਠੀਆਂ ਵਿੱਤੀ ਬੇਨਤੀਆਂ ਨੂੰ ਘੋਟਾਲੇ ਵਜੋਂ ਮੰਨਿਆ ਜਾਣਾ ਚਾਹੀਦਾ ਹੈ।
PG&E ਕਾਰਪੋਰੇਟ ਸੁਰੱਖਿਆ ਵਿਭਾਗ ਕਿਸੇ ਵੀ ਸੰਭਵ ਛਾਣਬੀਣ ਵਾਲੀਆਂ ਲੀਡ ਲਈ ਹਰ ਘੋਟਾਲੇ ਦੀ ਸ਼ਿਕਾਇਤ ਦੀ ਸਮੀਖਿਆ ਕਰਦਾ ਹੈ।
ਕਾਲਰ ਆਈਡੀ ਦੇ ਘੋਟਲਿਆਂ ਖਿਲਾਫ਼ ਕਾਰਵਾਈ ਕਰਨਾ
ਜੇਕਰ ਤੁਹਾਨੂੰ PG&E ਤੋਂ ਆਉਣ ਵਾਲੀ ਕਿਸੇ ਕਾਲ ਤੇ ਸ਼ੱਕ ਹੈ, ਤਾਂ ਫੋਨ ਬੰਦ ਕਰ ਦਿਓ ਅਤੇ PG&E ਗ੍ਰਾਹਕ ਸੇਵਾ ਨੰਬਰ ਨੂੰ: 1-833-500-SCAM (1-833-500-7226) ਤੇ ਕਾਲ ਕਰੋ।
ਇੱਕ ਟੈਲੀਫ਼ੋਨ ਘੋਟਾਲਾ ਰਿਪੋਰਟ ਫਾਰਮ ਭਰੋ