ਜ਼ਰੂਰੀ ਚੇਤਾਵਨੀ

ਜੰਗਲੀ ਅੱਗ ਦੀ ਸੁਰੱਖਿਆ ਲਈ ਆਊਟੇਜ

ਸਾਡੇ ਕਸਬਿਆਂ ਨੂੰ ਜੰਗਲ ਦੀਆਂ ਅੱਗਾਂ ਤੋਂ ਸੁਰੱਖਿਅਤ ਰੱਖਣ ਲਈ ਆਊਟੇਜ

ਜੰਗਲੀ ਅੱਗ ਦੀ ਸੁਰੱਖਿਆ ਲਈ ਆਊਟੇਜ ਤੋਂ ਪਹਿਲਾਂ ਅਤੇ ਦੌਰਾਨ ਮਦਦ ਪ੍ਰਾਪਤ ਕਰੋ।

ਜੰਗਲੀ ਅੱਗ ਲਈ ਆਊਟੇਜ

ਜੰਗਲੀ ਅੱਗ ਦੀ ਸੁਰੱਖਿਆ ਲਈ ਆਊਟੇਜ ਦੀਆਂ ਦੋ ਕਿਸਮਾਂ ਹਨ।

Public Safety Power Shutoffs (PSPS)

ਖਰਾਬ ਮੌਸਮ ਕਾਰਨ ਦਰੱਖਤ ਅਤੇ ਮਲਬਾ ਬਿਜਲੀ ਦੀਆਂ ਲਾਈਨਾਂ 'ਤੇ ਡਿੱਗ ਸਕਦਾ ਹੈ। ਇਹ ਚਿੰਗਾਰੀ ਪੈਦਾ ਕਰ ਸਕਦਾ ਹੈ ਅਤੇ ਜੰਗਲ ਦੀ ਅੱਗ ਦਾ ਕਾਰਨ ਬਣ ਸਕਦਾ ਹੈ। ਜੰਗਲੀ ਅੱਗ ਨੂੰ ਰੋਕਣ ਲਈ, ਸਾਨੂੰ ਖੁਸ਼ਕ, ਹਵਾ ਵਾਲੇ ਮੌਸਮ ਦੌਰਾਨ ਬਿਜਲੀ ਬੰਦ ਕਰਨ ਦੀ ਲੋੜ ਪੈ ਸਕਦੀ ਹੈ। ਇਸਨੂੰ ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ (Public Safety Power Shutoff, PSPS) ਕਿਹਾ ਜਾਂਦਾ ਹੈ। 

 

ਇਸ ਬਾਰੇ ਹੋਰ ਜਾਣੋ ਕਿ ਅਸੀਂ ਜੰਗਲੀ ਅੱਗ ਨੂੰ ਰੋਕਣ ਲਈ PSPS ਦੀ ਵਰਤੋਂ ਕਦੋਂ ਅਤੇ ਕਿਵੇਂ ਕਰਦੇ ਹਾਂ।

 

PSPS ਬਾਰੇ ਹੋਰ ਜਾਣੋ

Enhanced Powerline Safety Settings (EPSS)

ਤੁਹਾਨੂੰ ਜੰਗਲ ਦੀਆਂ ਅੱਗਾਂ ਤੋਂ ਬਚਾਉਣ ਵਿੱਚ ਮਦਦ ਕਰਨ ਲਈ, ਅਸੀਂ ਉੱਚ ਅੱਗ ਜੋਖਮ ਵਾਲੇ ਖੇਤਰਾਂ ਵਿੱਚ ਵਧੀਆਂ ਪਾਵਰਲਾਈਨ ਸੇਫਟੀ ਸੈਟਿੰਗਾਂ Enhanced Powerline Safety Settings (EPSS) ਦੀ ਵਰਤੋਂ ਕਰਦੇ ਹਾਂ। ਜੇਕਰ ਕਿਸੇ ਖਤਰੇ ਦਾ ਪਤਾ ਲੱਗਦਾ ਹੈ ਤਾਂ EPSS ਆਪਣੇ ਆਪ ਬਿਜਲੀ ਬੰਦ ਕਰ ਦਿੰਦਾ ਹੈ। ਕਿਉਂਕਿ ਸੁਰੱਖਿਆ ਲਈ ਬਿਜਲੀ ਆਪਣੇ ਆਪ ਬੰਦ ਹੋ ਜਾਂਦੀ ਹੈ, ਇਸ ਲਈ ਗੈਰ-ਯੋਜਨਾਬੱਧ ਬਿਜਲੀ ਬੰਦ ਹੋ ਸਕਦੀ ਹੈ।

 

ਸਾਡੀਆਂ ਸੁਰੱਖਿਆ ਸੈਟਿੰਗਾਂ ਬਾਰੇ ਹੋਰ ਜਾਣੋ ਅਤੇ ਉਹ ਤੁਹਾਡੀ ਰੱਖਿਆ ਕਿਵੇਂ ਕਰਦੀਆਂ ਹਨ।

 

EPSS ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ

ਜੰਗਲੀ ਅੱਗ ਦੀ ਸੁਰੱਖਿਆ ਲਈ ਆਊਟੇਜ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣਾ

 

ਅਸੀਂ ਜੰਗਲੀ ਅੱਗ ਦੀ ਸੁਰੱਖਿਆ ਲਈ ਆਊਟੇਜ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵਿਕਾਸ ਅਤੇ ਸੁਧਾਰ ਕਰਨਾ ਜਾਰੀ ਰੱਖ ਰਹੇ ਹਾਂ। ਇਸ ਵਿੱਚ ਸਾਡੇ ਗਾਹਕਾਂ ਦੀ ਗੱਲ ਸੁਣਨਾ ਅਤੇ ਹੋਰ ਜਾਣਕਾਰੀ ਅਤੇ ਬਿਹਤਰ ਸਹਾਇਤਾ ਦੀ ਪੇਸ਼ਕਸ਼ ਕਰਨਾ ਸ਼ਾਮਲ ਹੈ। ਅਸੀਂ ਆਊਟੇਜ ਦੇ ਆਕਾਰ, ਲੰਬਾਈ ਅਤੇ ਬਾਰੰਬਾਰਤਾ ਨੂੰ ਘਟਾਉਣ ਲਈ ਵੀ ਕਦਮ ਚੁੱਕ ਰਹੇ ਹਾਂ।

PSPS ਦੇ ਪ੍ਰਭਾਵ ਨੂੰ ਘੱਟ ਕਰਨਾ

  • ਸਾਡੇ ਵੱਲੋਂ ਸ਼ੱਟਅੌਫਾਂ ਨੂੰ ਨਿਸ਼ਾਨਾ ਬਣਾਉਣ ਦੇ ਤਰੀਕੇ ਨੂੰ ਸੁਧਾਰਣਾ

  • ਪਾਵਰ ਚਾਲੂ ਰੱਖਣ ਵਿੱਚ ਮਦਦ ਲਈ ਮਾਈਕ੍ਰੋਗ੍ਰਿਡ ਦੀ ਵਰਤੋਂ ਕਰਨਾ

  • PSPS ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਬਿਹਤਰ ਸਹਾਇਤਾ ਵਿਕਲਪਾਂ ਦੀ ਪੇਸ਼ਕਸ਼ ਕਰਨਾ

  • ਤੇਜ਼ੀ ਨਾਲ ਪਾਵਰ ਵਾਪਸ ਪ੍ਰਾਪਤ ਕਰਨਾ 

EPSS ਦੀ ਜ਼ਰੂਰਤ ਨੂੰ ਘਟਾਉਣਾ

  • ਸੈਟਿੰਗਾਂ ਦੀ ਸੰਵੇਦਨਸ਼ੀਲਤਾ ਨੂੰ ਵਿਵਸਥਿਤ ਕਰਨਾ ਜਾਂ ਸੈਟਿੰਗਾਂ ਨੂੰ ਬੰਦ ਕਰਨਾ, ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇ

  • ਪਾਵਰ ਆਊਟੇਜ ਦੇ ਸਥਾਨਾਂ ਦੀ ਤੇਜ਼ੀ ਨਾਲ ਪਛਾਣ ਕਰਨ ਲਈ ਨਵੀਂ ਤਕਨਾਲੋਜੀ ਸਥਾਪਤ ਕਰਨਾ

  • ਪਾਵਰ ਨੂੰ ਤੇਜ਼ੀ ਨਾਲ ਚਾਲੂ ਕਰਨ ਲਈ ਸਾਡੀ ਗਸ਼ਤ ਵਿੱਚ ਸੁਧਾਰ ਕਰਨਾ

  • ਖਤਰਿਆਂ ਨੂੰ ਰੋਕਣ ਵਿੱਚ ਮਦਦ ਲਈ ਰੁੱਖਾਂ ਨੂੰ ਕੱਟਣਾ ਅਤੇ ਪਸ਼ੂ ਗਾਰਡ ਲਗਾਉਣੇ

ਸੁਰੱਖਿਆ ਦੀਆਂ ਕਈ ਪਰਤਾਂ ਦੀ ਵਰਤੋਂ ਕਰਨਾ

  • 10,000 ਮੀਲ ਦੀਆਂ ਪਾਵਰਲਾਈਨਾਂ ਨੂੰ ਭੂਮੀਗਤ ਕਰਨਾ

  • ਇੱਕ ਸੁਰੱਖਿਅਤ ਪ੍ਰਣਾਲੀ ਲਈ ਮਜ਼ਬੂਤ ਖੰਭਿਆਂ ਅਤੇ ਕਵਰ ਕੀਤੀਆਂ ਲਾਈਨਾਂ ਨੂੰ ਸਥਾਪਿਤ ਕਰਨਾ

  • ਪਾਵਰ ਚਾਲੂ ਰੱਖਣ ਲਈ ਮਾਈਕ੍ਰੋਗ੍ਰਿਡ ਸਥਾਪਤ ਕਰਨਾ

  • ਰੁੱਖਾਂ ਅਤੇ ਬਨਸਪਤੀ ਨੂੰ ਬਿਜਲੀ ਲਾਈਨਾਂ ਤੋਂ ਦੂਰ ਰੱਖਣਾ 

ਆਊਟੇਜ ਸਰੋਤ

ਸਾਨੂੰ ਪਤਾ ਹੈ ਕਿ ਬਿਜਲੀ ਬੰਦ ਹੋਣਾ ਕਿੰਨਾ ਵਿਘਨਕਾਰੀ ਹੁੰਦਾ ਹੈ। ਇਸ ਲਈ ਅਸੀਂ ਆਊਟੇਜ ਨੂੰ ਘਟਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਜੇਕਰ ਅਜਿਹਾ ਹੁੰਦਾ ਹੈ, ਤਾਂ ਸਹਾਇਤਾ ਕਰ ਰਹੇ ਹਾਂ।

ਜੰਗਲੀ ਅੱਗ ਦੀ ਤਿਆਰੀ ਅਤੇ ਸਹਾਇਤਾ

ਜੰਗਲੀ ਅੱਗ ਕਿਸੇ ਵੀ ਸਮੇਂ ਲੱਗ ਸਕਦੀ ਹੈ।

ਆਊਟੇਜ ਦਾ ਫ਼ੈਸਲਾ-ਲੈਣਾ

ਸਾਡੀ ਫ਼ੈਸਲੇ-ਲੈਣ ਵਾਲੀ ਗਾਈਡ ਇਹ ਦਰਸਾਉਂਦੀ ਹੈ ਕਿ ਅਸੀਂ ਜੰਗਲੀ ਅੱਗ ਦੇ ਜੋਖ਼ਮ ਦਾ ਮੁਲਾਂਕਣ ਕਿਵੇਂ ਕਰਦੇ ਹਾਂ। ਇਹ ਉਹਨਾਂ ਉੱਨਤ ਸੁਰੱਖਿਆ ਸਾਧਨਾਂ ਦਾ ਵੀ ਵਰਣਨ ਕਰਦੀ ਹੈ, ਜਿਨ੍ਹਾਂ ਨੂੰ ਅਸੀਂ ਜੰਗਲੀ ਅੱਗ ਨੂੰ ਰੋਕਣ ਲਈ ਵਰਤਦੇ ਹਾਂ।

ਆਊਟੇਜ ਅਤੇ ਬਹਾਲੀ ਦੇ ਸਮੇਂ

ਬਿਜਲੀ ਕਦੋਂ ਬਹਾਲ ਕੀਤੀ ਜਾਵੇਗੀ ਇਸ ਬਾਰੇ ਨਵੀਨਤਮ ਅਪਡੇਟ ਪ੍ਰਾਪਤ ਕਰੋ।

ਹੋਰ ਜਾਣਕਾਰੀ ਪ੍ਰਾਪਤ ਕਰੋ

ਜੰਗਲੀ ਅੱਗ ਦੀ ਸੁਰੱਖਿਆ ਦੇ ਸਾਡੇ ਸਾਰੇ ਕੰਮ ਅਤੇ ਨਵੀਨਤਮ ਸੁਧਾਰ ਇੱਕੋ ਸਥਾਨ 'ਤੇ ਲੱਭੇ ਜਾ ਸਕਦੇ ਹਨ।

ਸੰਬੰਧਿਤ ਜਾਣਕਾਰੀ

ਸੁਰੱਖਿਆ

PG&E ਵਿਖੇ, ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।

ਕਮਿਊਨਿਟੀ ਵਾਈਲਡਫਾਇਰ ਸੇਫਟੀ ਪ੍ਰੋਗਰਾਮ (CWSP)Community Wildfire Safety Program (CWSP)

ਇਹ ਪਤਾ ਲਗਾਓ ਕਿ ਅਸੀਂ ਸਾਡੀ ਪ੍ਰਣਾਲੀ ਨੂੰ ਕਿਵੇਂ ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਬਣਾ ਰਹੇ ਹਾਂ।

ਰੋਟੇਟਿੰਗ ਆਊਟੇਜ

ਜਦੋਂ ਅਸੀਂ ਸਾਰੇ ਬਚਾਅ ਕਰਦੇ ਹਾਂ, ਤਾਂ ਆਊਟੇਜ ਨੂੰ ਰੋਕਿਆ ਜਾ ਸਕਦਾ ਹੈ।