ਮਹੱਤਵਪੂਰਨ

ਮੌਸਮ ਅਤੇ ਅੱਗ ਦਾ ਪਤਾ ਲਗਾਉਣਾ

ਅਸੀਂ ਜੰਗਲ ਦੀ ਅੱਗ ਨੂੰ ਰੋਕਣ ਵਿੱਚ ਮਦਦ ਲਈ 24/7 ਮੌਸਮ ਦੀ ਨਿਗਰਾਨੀ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਿਵੇਂ ਕਰਦੇ ਹਾਂ

ਮੌਸਮ ਦੇ ਮੈਪ ਦੀ ਵਰਤੋਂ ਕਰਨਾ

 

ਸਾਡੀ ਮੌਸਮ ਵਿਗਿਆਨ ਟੀਮ ਮੌਸਮ ਦੀ ਨੇੜਿਓਂ ਨਿਗਰਾਨੀ ਕਰਦੀ ਹੈ ਅਤੇ ਅਸੀਂ ਆਪਣਾ ਮੌਸਮ ਅਤੇ ਕੈਮਰਾ ਡੇਟਾ ਜਨਤਾ ਨਾਲ ਸਾਂਝਾ ਕਰਦੇ ਹਾਂ।

 

ਸਾਡੇ ਲਾਈਵ ਅਤੇ ਇਤਿਹਾਸਕ ਮੌਸਮ ਸਟੇਸ਼ਨ ਤੱਕ ਪਹੁੰਚ ਕਰਨ ਲਈ ਨੂੰ ਹੇਠਾਂ ਦਿੱਤੇ ਜਨਤਕ ਸਾਧਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ

ਸੰਖੇਪ ਮੌਸਮ ਵਿਊਅਰ

ਰਾਸ਼ਟਰੀ ਮੌਸਮ ਸੇਵਾ ਮੌਸਮ ਅਤੇ ਖਤਰੇ ਸਬੰਧੀ ਡੇਟਾ ਵਿਊਅਰ

 

ਇਹਨਾਂ ਪਰਸਪਰ ਪ੍ਰਭਾਵੀ ਮੌਸਮ ਮੈਪਾਂ ਵਿੱਚ ਹੇਠ ਲਿਖੇ ਬਾਰੇ ਜਾਣਕਾਰੀ ਸ਼ਾਮਲ ਹੈ:

 

  • ਨਮੀ
  • ਮੀਂਹ
  • ਤਾਪਮਾਨ
  • ਹਵਾ ਦੀ ਗਤੀ/ਝੱਖੜ*
  • ਰੈੱਡ ਫਲੈਗ ਵਾਰਨਿੰਗ

 

ਮੌਸਮ ਦੇ ਮੈਪ ਦਾ ਇਸਤੇਮਾਲ ਕਰਨਾ

 

ਸਥਾਨ ਦੁਆਰਾ ਲੱਭੋ

 

ਤੁਸੀਂ ਲਾਈਵ ਮੌਸਮ ਡੇਟਾ ਦੀ ਨਿਗਰਾਨੀ ਕਰਨ ਲਈ ਇਹਨਾਂ ਮੈਪਾਂ ਨੂੰ ਖਾਸ ਖੇਤਰਾਂ ਵਿੱਚ ਸਕ੍ਰੋਲ ਕਰ ਸਕਦੇ ਹੋ। ਤੁਸੀਂ ਕਿਸੇ ਵੀ ਸਟੇਸ਼ਨ(ਨਾਂ) ਨੂੰ ਇਸਦੀ ਲਾਈਵ ਜਾਂ ਇਤਿਹਾਸਕ ਜਾਣਕਾਰੀ ਦੇਖਣ ਲਈ ਚੁਣ ਸਕਦੇ ਹੋ। ਹਰੇਕ ਮੈਪ ਦੇ ਅੰਦਰ ਮੀਨੂ ਜਾਂ ਸੈਟਿੰਗਾਂ ਵਿੱਚ ਹੋਰ ਵਧੇਰੇ ਜਾਣਕਾਰੀ ਦੇਖੀ ਜਾ ਸਕਦੀ ਹੈ।

 

*ਝੱਖੜ 10 ਨੋਟ ਜਾਂ ਇਸ ਤੋਂ ਵੱਧ ਦੀਆਂ ਭਿੰਨਤਾਵਾਂ ਦੇ ਨਾਲ ਹਵਾ ਦੀ ਗਤੀ ਦਾ ਤੇਜ਼ ਉਤਰਾਅ-ਚੜ੍ਹਾਅ ਹੈ। ਆਮ ਤੌਰ ‘ਤੇ ਤੇਜ਼ ਹਵਾਵਾਂ ਔਸਤਨ ਤਿੰਨ ਤੋਂ ਪੰਜ ਸਕਿੰਟਾਂ ਤੱਕ ਚੱਲਦੀਆਂ ਹਨ। ਹਵਾ ਦੀ ਗਤੀ ਔਸਤਨ ਇੱਕ ਤੋਂ ਦੋ ਮਿੰਟਾਂ ਤੱਕ ਦੀ ਹੁੰਦੀ ਹੈ।

ਅਸੀਂ University of Wisconsin ਦੇ ਸਪੇਸ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ ਅਤੇ ਅਲਰਟ California ਦੇ ਨਾਲ ਕੰਮ ਕਰਦੇ ਹਾਂ ਤਾਂ ਜੋ ਸਾਡੇ ਕੈਮਰੇ ਅਤੇ ਅੱਗ ਪਤਾ ਲਗਾਉਣ ਦਾ ਡੇਟਾ ਜਨਤਾ ਨਾਲ ਸਾਂਝਾ ਕੀਤਾ ਜਾ ਸਕੇ। ਇਹ ਟੂਲ ਭਾਈਚਾਰਿਆਂ ਅਤੇ ਪਹਿਲੇ ਜਵਾਬ ਦੇਣ ਵਾਲਿਆਂ ਨੂੰ ਉੱਭਰ ਰਹੀਆਂ ਅਤੇ ਚੱਲ ਰਹੀਆਂ ਅੱਗ ਦੀਆਂ ਘਟਨਾਵਾਂ ਨੂੰ ਟਰੈਕ ਕਰਨ ਵਿੱਚ ਮਦਦ ਕਰਦੇ ਹਨ।

 

ਆਪਣੇ ਖੇਤਰ ਵਿੱਚ ਅੱਗ ਦੀ ਨਿਗਰਾਨੀ ਕਰਨ ਲਈ ਲਾਈਵ ਕੈਮਰਾ ਡੇਟਾ ਅਤੇ ਸੈਟੇਲਾਈਟ ਵੱਲੋਂ ਅੱਗ ਪਤਾ ਲਗਾਉਣ ਦਾ ਡੇਟਾ ਦੇਖਣ ਲਈ ਅਲਰਟ California ਮੈਪ ਦੀ ਵਰਤੋਂ ਕਰੋ।

 

ਟੂਲ ਵਿੱਚ ਜਾਣਕਾਰੀ ਸ਼ਾਮਲ ਹੈ ਜਿਵੇਂ ਕਿ:

  • 600 ਤੋਂ ਵੱਧ PG&E-ਪ੍ਰਯੋਜਿਤ ਕੈਮਰਿਆਂ ਤੋਂ ਲਾਈਵ ਕੈਮਰਾ ਡੇਟਾ
  • ਕਈ ਸੈਟੇਲਾਈਟਾਂ ਤੋਂ ਸੈਟੇਲਾਈਟ ਵੱਲੋਂ ਅੱਗ ਦਾ ਪਤਾ ਲਗਾਉਣਾ
  • ਹਾਲੀਆ ਅੱਗ ਦਾ ਘੇਰਾ
  • ਪ੍ਰਬੰਧਕੀ ਇਕਾਈਆਂ

ਮੈਪ 'ਤੇ, ਲੇਅਰਾਂ ਨੂੰ ਚਾਲੂ ਜਾਂ ਬੰਦ ਕਰਨ ਲਈ ਉੱਪਰ ਸੱਜੇ ਪਾਸੇ ਲੇਅਰ ਟੂਲ ਦੀ ਵਰਤੋਂ ਕਰੋ।

ਅੱਗ ਬਾਰੇ ਜਾਣਕਾਰੀ ਦੇ ਸਰੋਤ

California Department of Forestry & Fire Protection

ਘਟਨਾ ਸੂਚਨਾ ਸਿਸਟਮ

National Fire Situational Awareness

ਕਿਸੇ ਸੰਭਾਵੀ ਕਟੌਤੀ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਲਈ, ਅਸੀਂ 7-ਦਿਨ ਪਹਿਲਾਂ ਹੀ ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨ (Public Safety Power Shutoff, PSPS) ਦੀ ਸੂਚਨਾ ਪ੍ਰਦਾਨ ਕਰਦੇ ਹਾਂ।

 

ਇਹ ਸਾਧਨ ਰੋਜ਼ਾਨਾ ਅੱਪਡੇਟ ਕੀਤਾ ਜਾਂਦਾ ਹੈ ਅਤੇ ਤੁਹਾਡੇ ਖੇਤਰ ਲਈ ਨਵੀਨਤਮ PSPS ਪੂਰਵ ਅਨੁਮਾਨ ਪ੍ਰਦਾਨ ਕਰਦਾ ਹੈ।

ਕਟੌਤੀ ਅਤੇ ਸੁਰੱਖਿਆ ਬਾਰੇ ਵਧੇਰੇ ਜਾਣਕਾਰੀ

ਸੁਰੱਖਿਆ

PG&E ਵਿਖੇ, ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।

ਕਟੌਤੀ ਦੀ ਤਿਆਰੀ ਅਤੇ ਸਹਾਇਤਾ

ਬਿਜਲੀ ਕਟੌਤੀ ਲਈ ਤਿਆਰ ਰਹੋ ਅਤੇ ਸਹਾਇਤਾ ਪ੍ਰਾਪਤ ਕਰੋ।

ਕਮਿਊਨਿਟੀ ਜੰਗਲ ਦੀ ਅੱਗ ਲਈ ਸੁਰੱਖਿਆ ਪ੍ਰੋਗਰਾਮ (Community Wildfire Safety Program CWSP)

ਪਤਾ ਕਰੋ ਕਿ ਅਸੀਂ ਆਪਣੀ ਪ੍ਰਣਾਲੀ ਨੂੰ ਕਿਵੇਂ ਸੁਰੱਖਿਅਤ ਅਤੇ ਜ਼ਿਆਦਾ ਭਰੋਸੇਮੰਦ ਬਣਾ ਰਹੇ ਹਾਂ।