ਜ਼ਰੂਰੀ ਚੇਤਾਵਨੀ

ਮਾਈਕ੍ਰੋਗ੍ਰਿੱਡ ਅਤੇ ਰਿਮੋਟ ਗ੍ਰਿੱਡ

ਇਹ ਪਤਾ ਲਗਾਓ ਕਿ ਅਸੀਂ ਭਰੋਸੇਯੋਗ ਅਤੇ ਟਿਕਾਊ ਊਰਜਾ ਪ੍ਰਦਾਨ ਕਰਨ ਲਈ ਗ੍ਰਿੱਡ ਨੂੰ ਕਿਵੇਂ ਬਦਲ ਰਹੇ ਹਾਂ

ਤੁਹਾਡੇ ਭਾਈਚਾਰੇ ਵਿੱਚ ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨ (Public Safety Power Shutoff, PSPS) ਅਤੇ ਹੋਰ ਕਟੌਤੀਆਂ ਹੋ ਸਕਦੀਆਂ ਹਨ। ਜਦੋਂ ਬਿਜਲੀ ਪ੍ਰਣਾਲੀ ਬੰਦ ਹੁੰਦੀ ਹੈ ਉਦੋਂ ਵਿਤਰਨ ਮਾਈਕ੍ਰੋਗ੍ਰਿੱਡ ਬਿਜਲੀ ਪ੍ਰਦਾਨ ਕਰਦੇ ਹਨ। ਉਹ ਜ਼ਿਆਦਾਤਰ ਹਸਪਤਾਲਾਂ ਅਤੇ ਸਕੂਲਾਂ ਵਰਗੇ ਸਰੋਤਾਂ ਨੂੰ ਬਿਜਲੀ ਪ੍ਰਦਾਨ ਕਰਦੇ ਹਨ। 

 

 

ਰਿਮੋਟ ਗ੍ਰਿੱਡ

 

ਅਸੀਂ ਜੰਗਲ ਦੀ ਅੱਗ ਦੇ ਜੋਖਮ ਨੂੰ ਘਟਾਉਣ ਲਈ ਰਿਮੋਟ ਗ੍ਰਿੱਡ ਸਥਾਪਤ ਕਰ ਰਹੇ ਹਾਂ।

 

ਰਿਮੋਟ ਗ੍ਰਿੱਡ ਘੱਟ ਆਬਾਦੀ ਵਾਲੇ, ਉੱਚ ਅੱਗ ਦੇ ਜੋਖਮ ਵਾਲੇ ਖੇਤਰਾਂ ਵਿੱਚ ਬਿਜਲੀ ਪ੍ਰਦਾਨ ਕਰਦੇ ਹਨ। ਉਹ ਅਜਿਹੀਆਂ ਨਿੱਜੀ ਸੰਪੱਤੀਆਂ 'ਤੇ ਸਥਾਪਤ ਕੀਤੇ ਗਏ ਹਨ ਜੋ ਯੋਗ ਹਨ। 

 

ਇਹ ਪ੍ਰਣਾਲੀਆਂ ਗ੍ਰਿੱਡ ਤੋਂ ਵੱਖਰੇ ਤੌਰ 'ਤੇ ਸੇਵਾ ਦੀ ਪੇਸ਼ਕਸ਼ ਕਰਦੇ ਹਨ। ਉਹ ਸੋਲਰ, ਬੈਟਰੀਆਂ ਅਤੇ ਜਨਰੇਟਰਾਂ ਨੂੰ ਹੇਠ ਦੱਸੇ ਲਈ ਨਾਲ ਜੋੜਦੇ ਹਨ: 

  • ਬਿਜਲੀ ਦੇ ਖੰਭਿਆਂ ਅਤੇ ਸਿਰ ਦੇ ਉੱਪਰੋਂ ਬਿਜਲੀ ਦੀਆਂ ਲਾਈਨਾਂ ਨੂੰ ਹਟਾ ਕੇ ਜੰਗਲ ਦੀ ਅੱਗ ਦੇ ਖਤਰੇ ਨੂੰ ਘਟਾਉਣ ਲਈ।
  • ਸੁਰੱਖਿਅਤ ਅਤੇ ਭਰੋਸੇਮੰਦ ਬਿਜਲੀ ਸੇਵਾ ਪ੍ਰਦਾਨ ਕਰਨ ਲਈ।
  • ਖਰਾਬ ਮੌਸਮ ਜਾਂ PSPS ਕਟੌਤੀਆਂ ਦੇ ਦੌਰਾਨ ਸੇਵਾ ਦੇ ਅੰਤਰਾਂ ਨੂੰ ਘਟਾਓਣ ਲਈ। 

 

ਵਧੇਰੀ ਜਾਣਕਾਰੀ ਲਈ, 1-877-295-4949 ‘ਤੇ ਕਾਲ ਕਰੋ ਜਾਂ remotegrid@pge.com ‘ਤੇ ਸਾਨੂੰ ਈਮੇਲ ਕਰੋ।

 

 

 

ਰਿਮੋਟ ਗ੍ਰਿੱਡ ਪ੍ਰੋਗਰਾਮ ਬਾਰੇ ਜਾਣੋ

ਅਕਸਰ ਪੁੱਛੇ ਜਾਣ ਵਾਲੇ ਸਵਾਲ

ਅਸੀਂ PSPS ਕਟੌਤੀ ਤੋਂ ਸੰਭਾਵੀ ਤੌਰ 'ਤੇ ਪ੍ਰਭਾਵਿਤ ਹੋਣ ਵਾਲੇ ਗਾਹਕਾਂ ਨੂੰ ਫ਼ੋਨ, ਟੈਕਸਟ ਅਤੇ ਈਮੇਲ ਰਾਹੀਂ ਸੂਚਨਾਵਾਂ ਭੇਜਾਂਗੇ। ਸੂਚਨਾਵਾਂ ਇਹ ਦਰਸਾਉਣਗੀਆਂ ਕਿ ਕੀ ਤੁਹਾਡਾ ਪਤੇ 'ਤੇ ਮਾਈਕ੍ਰੋਗ੍ਰਿੱਡ ਰਾਹੀਂ ਸੇਵਾ ਦਿੱਤੀ ਜਾਂ ਸਕਦੀ ਹੈ। ਤੁਸੀਂ ਸਾਡੇ ਕਟੌਤੀ ਮੈਪ ਦੀ ਵਰਤੋਂ ਕਰਕੇ ਤੁਹਾਡੇ ਪਤੇ ਲਈ ਕਟੌਤੀ ਦੇ ਵੇਰਵੇ ਵੀ ਪ੍ਰਾਪਤ ਕਰ ਸਕਦੇ ਹੋ।

ਕਟੌਤੀ ਮੈਪ 'ਤੇ ਜਾਓ

ਆਪਣੀ ਸੰਪਰਕ ਜਾਣਕਾਰੀ ਅਪਡੇਟ ਕਰੋ

ਅਸੀਂ ਵਿਤਰਨ ਮਾਈਕ੍ਰੋਗ੍ਰਿੱਡ ਦੀ ਵਰਤੋਂ ਸਿਰਫ਼ ਉਦੋਂ ਅਤੇ ਉਸ ਸਥਾਨ 'ਤੇ ਕਰਦੇ ਹਾਂ, ਜਿੱਥੇ ਅਜਿਹਾ ਕਰਨਾ ਸੁਰੱਖਿਅਤ ਹੋਵੇ। ਇਸ ਵਿੱਚ ਲਕਸ਼ਿਤ ਅਤੇ ਅਲੱਗ-ਥਲੱਗ ਖੇਤਰ ਸ਼ਾਮਲ ਹਨ ਜੋ: 

  • ਭੂਮੀਗਤ ਬਿਜਲੀ ਦੀਆਂ ਲਾਈਨਾਂ ਦੁਆਰਾ ਸੇਵਾ ਪ੍ਰਦਾਨ ਕੀਤੇ ਜਾਂਦੇ ਹਨ 
  • ਅੱਗ ਦੇ ਉੱਚ ਜੋਖਮ ਵਾਲੇ ਖੇਤਰਾਂ ਤੋਂ ਬਾਹਰ ਹਨ 
  • PSPS ਮੌਸਮ ਫੁੱਟਪਰਿੰਟ ਤੋਂ ਬਾਹਰ ਹਨ 

ਕਟੌਤੀਆਂ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਦੀਆਂ ਹਨ। ਸਾਡੇ ਕਰੂ ਨੂੰ ਹੱਥੀਂ ਸੰਚਾਲਿਤ ਬਿਜਲੀ ਸਰੋਤ ਨੂੰ ਗ੍ਰਿੱਡ ਨਾਲ ਜੋੜਨ ਅਤੇ ਕੱਟਣ ਦੀ ਲੋੜ ਹੁੰਦੀ ਹੈ। ਇਸ ਵਿੱਚ ਸਾਡੇ ਜ਼ਿਆਦਾਤਰ ਵਿਤਰਨ ਮਾਈਕ੍ਰੋਗ੍ਰਿੱਡਾਂ ਨੂੰ ਬਿਜਲੀ ਦੇਣ ਲਈ ਅਸਥਾਈ ਜਨਰੇਟਰ ਸ਼ਾਮਲ ਹਨ। ਇਸ ਕੰਮ ਵਿੱਚ ਚਾਰ ਘੰਟਿਆਂ ਦਾ ਸਮਾਂ ਲੱਗ ਸਕਦਾ ਹੈ। ਗਾਹਕ ਇਸ ਸਮੇਂ ਦੌਰਾਨ ਥੋੜ੍ਹੇ ਸਮੇਂ ਲਈ ਕਟੌਤੀ ਦਾ ਅਨੁਭਵ ਕਰਨਗੇ। 

ਅਸੀਂ ਮੁੱਖ ਤੌਰ 'ਤੇ ਡੀਜ਼ਲ ਨਾਲ ਚੱਲਣ ਵਾਲੇ ਜਨਰੇਸ਼ਨ ਦੀ ਵਰਤੋਂ ਕਰਦੇ ਹਾਂ। ਇਸ ਵਿੱਚ Redwood Coast Airport Microgrid ਸ਼ਾਮਲ ਨਹੀਂ ਹੈ। ਇਹ ਮਾਈਕ੍ਰੋਗ੍ਰਿੱਡ ਸੋਲਰ ਅਤੇ ਬੈਟਰੀ ਊਰਜਾ ਸਟੋਰੇਜ ਦੁਆਰਾ ਸੰਚਾਲਿਤ ਹੈ। ਅਸੀਂ ਕਲੀਨਰ ਜਲਣ ਇੰਜਣਾਂ ਦੀ ਵਰਤੋਂ ਕਰਕੇ ਨਿਕਾਸ ਨੂੰ ਘੱਟ ਤੋਂ ਘੱਟ ਕਰਨ ਦਾ ਟੀਚਾ ਰੱਖਦੇ ਹਾਂ। ਅਸੀਂ ਭਵਿੱਖ ਵਿੱਚ ਵਰਤੋਂ ਲਈ ਹੋਰ ਟਿਕਾਊ ਅਤੇ ਨਵਿਆਉਣਯੋਗ ਵਿਕਲਪਾਂ ਦੀ ਜਾਂਚ ਕਰ ਰਹੇ ਹਾਂ।

Redwood Coast Airport Microgrid ਪ੍ਰੋਜੈਕਟ ਇੱਕ ਕਮਿਊਨਿਟੀ-ਸੰਚਾਲਿਤ ਮਾਈਕ੍ਰੋਗ੍ਰਿੱਡ ਹੈ। ਇਹ ਤੀਜੀ-ਧਿਰ ਦੀ ਮਲਕੀਅਤ ਵਾਲੇ ਸੋਲਰ ਅਤੇ ਬੈਟਰੀ ਊਰਜਾ ਸਟੋਰੇਜ ਦੁਆਰਾ ਸੰਚਾਲਿਤ ਹੈ। ਇਸ ਨੂੰ Redwood Coast Authority, Schatz Energy Research Center ਅਤੇ PG&E ਦੇ Community Microgrid Enablement Program ਦੁਆਰਾ ਫੰਡ ਕੀਤਾ ਜਾਂਦਾ ਹੈ।

ਇਹ ਨਹੀਂ ਬਦਲਣਗੀਆਂ। ਇੱਕ ਰਿਮੋਟ ਗ੍ਰਿੱਡ ਖਰਚੇ ਨਹੀਂ ਜੋੜੇਗਾ ਜਾਂ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਨਹੀਂ ਕਰੇਗਾ। ਯੋਗ ਗਾਹਕ ਦਰਾਂ ਸੰਬੰਧੀ ਉਪਲਬਧ ਅਨੁਸੂਚੀਆਂ ਵਿੱਚੋਂ ਚੋਣ ਕਰਨਾ ਜਾਰੀ ਰੱਖ ਸਕਦੇ ਹਨ। ਤੁਸੀਂ ਅਜੇ ਵੀ ਇੱਕ PG&E, Community Choice Aggregator ਜਾਂ Direct Access ਗਾਹਕ ਵਜੋਂ ਸੇਵਾ ਪ੍ਰਾਪਤ ਕਰੋਗੇ।

ਰਿਮੋਟ ਗ੍ਰਿੱਡ PG&E ਦੀ ਮਲਕੀਅਤ ਹੈ ਅਤੇ ਉਹ ਹੀ ਇਸਦਾ ਸੰਚਾਲਨ ਕਰੇਗਾ। ਇਹ ਸੰਪੱਤੀ ਦੇ ਮਾਲਕ ਲਈ ਬਿਨਾਂ ਕਿਸੇ ਵਾਧੂ ਕੀਮਤ ਦੇ ਕੀਤਾ ਜਾਵੇਗਾ। ਅਸੀਂ ਪੂਰੇ ਸਾਲ ਲਈ ਰਿਮੋਟ ਗ੍ਰਿੱਡ ਦਾ ਨਿਰੀਖਣ ਅਤੇ ਰੱਖ-ਰਖਾਅ ਕਰਾਂਗੇ। ਅਸੀਂ ਦੂਰੋਂ ਹੀ ਸਿਸਟਮ ਦੀ ਨਿਗਰਾਨੀ ਕਰਾਂਗੇ। ਜੇਕਰ ਕੋਈ ਕਟੌਤੀ ਹੁੰਦੀ ਹੈ, ਤਾਂ ਅਸੀਂ ਸੇਵਾ ਨੂੰ ਬਹਾਲ ਕਰਾਂਗੇ। PG&E ਜੰਗਲ ਦੀ ਅੱਗ ਦੇ ਜੋਖਿਮ ਨੂੰ ਘੱਟ ਕਰਨ ਲਈ ਬਨਸਪਤੀ ਪ੍ਰਬੰਧਨ ਵੀ ਕਰੇਗਾ।

ਹਰ ਲੋਕੇਸ਼ਨ ਥੋੜ੍ਹੀ ਵੱਖਰੀ ਹੋਵੇਗੀ। ਅਸੀਂ ਮਾਲਕ ਦੇ ਨਾਲ ਇਹ ਦਿਖਾਉਣ ਲਈ ਕੰਮ ਕਰਾਂਗੇ ਕਿ ਰਿਮੋਟ ਗ੍ਰਿੱਡ ਕਿਹੋ ਜਿਹਾ ਦਿਖਾਈ ਦੇਵੇਗਾ। ਫਿਰ, ਅਸੀਂ ਉਪਕਰਨ ਨੂੰ 40-ਗੁਣਾ-60-ਫੁੱਟ ਵਾਲੇ ਖੇਤਰ ਵਿੱਚ ਸਥਾਪਿਤ ਕਰਾਂਗੇ। ਇਹ ਸਾਈਟ ਤੁਹਾਡੀ ਸੰਪੱਤੀ ਦੇ ਇਲੈਕਟ੍ਰਿਕ ਪੈਨਲ ਜਾਂ ਮੀਟਰ ਦੇ 500 ਫੁੱਟ ਦੇ ਅੰਦਰ ਹੋਵੇਗੀ। ਆਮ ਤੌਰ 'ਤੇ, ਉਪਕਰਨ ਵਿੱਚ ਇੱਕ ਸੋਲਰ ਐਰੇ, ਬੈਟਰੀਆਂ ਅਤੇ ਇਲੈਕਟ੍ਰਿਕਲ ਉਪਕਰਨ ਲਈ ਕੰਟੇਨਰ, ਇੱਕ ਪ੍ਰੋਪੇਨ ਟੈਂਕ ਅਤੇ ਇੱਕ ਬੈਕਅੱਪ ਜਨਰੇਟਰ ਸ਼ਾਮਲ ਹੁੰਦੇ ਹਨ। PG&E ਪਾਵਰ ਸਿਸਟਮ ਦੇ ਆਲੇ-ਦੁਆਲੇ ਸੁਰੱਖਿਆ ਵਾੜ ਸਥਾਪਿਤ ਕਰੇਗਾ।

ਰਿਮੋਟ ਗ੍ਰਿੱਡ ਸਾਫ਼, ਨਿਰੰਤਰ ਅਤੇ ਭਰੋਸੇਮੰਦ ਊਰਜਾ ਪੈਦਾ ਕਰਦੇ ਹਨ। ਰਿਮੋਟ ਗ੍ਰਿੱਡ ਦੇ ਗਾਹਕ ਖਰਾਬ ਮੌਸਮ ਦੇ ਦੌਰਾਨ ਘੱਟ ਕਟੌਤੀਆਂ ਦਾ ਅਨੁਭਵ ਕਰ ਸਕਦੇ ਹਨ। ਜਦਕਿ ਰਿਮੋਟ ਗ੍ਰਿੱਡ ਸੇਵਾ ਰੁਕਾਵਟਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹਨ, ਉਹ ਬਿਜਲੀ ਦੇ ਬਹੁਤ ਹੀ ਭਰੋਸੇਮੰਦ ਸਰੋਤ ਹਨ।

PG&E ਯੋਗ ਗਾਹਕਾਂ ਨਾਲ ਰਿਮੋਟ ਗ੍ਰਿੱਡ ਬਾਰੇ ਸੰਪਰਕ ਕਰੇਗਾ। ਜੇਕਰ ਲੋਕੇਸ਼ਨ ਪ੍ਰੋਗਰਾਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ, ਤਾਂ ਅਸੀਂ ਮਾਲਕ ਨਾਲ ਪ੍ਰੋਜੈਕਟ ਦੀ ਸਮੀਖਿਆ ਕਰਾਂਗੇ। ਇਸ ਮੌਕੇ ‘ਤੇ, ਅਸੀਂ ਸਵਾਲਾਂ ਦੇ ਜਵਾਬ ਦੇਵਾਂਗੇ ਅਤੇ ਮਾਲਕ ਦੀਆਂ ਹੋ ਸਕਣ ਵਾਲੀਆਂ ਕੋਈ ਵੀ ਜ਼ਰੂਰਤਾਂ ਨੂੰ ਹੱਲ ਕਰਾਂਗੇ।

ਤੁਹਾਡੇ ਭਾਈਚਾਰੇ ਅਤੇ ਇਸਦੀਆਂ ਮਹੱਤਵਪੂਰਨ ਸਹੂਲਤਾਂ ਲਈ ਸੁਰੱਖਿਅਤ ਊਰਜਾ ਲਚੀਲਾਪਣ।

ਕਟੌਤੀ ਅਤੇ ਸੁਰੱਖਿਆ ਬਾਰੇ ਵਧੇਰੇ ਜਾਣਕਾਰੀ

ਸੁਰੱਖਿਆ

PG&E ਵਿਖੇ, ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।

ਕਟੌਤੀ ਦੀ ਤਿਆਰੀ ਅਤੇ ਸਹਾਇਤਾ

ਬਿਜਲੀ ਕਟੌਤੀ ਲਈ ਤਿਆਰ ਰਹੋ ਅਤੇ ਸਹਾਇਤਾ ਪ੍ਰਾਪਤ ਕਰੋ।

Community Wildfire Safety Program (CWSP)

ਪਤਾ ਕਰੋ ਕਿ ਅਸੀਂ ਆਪਣੀ ਪ੍ਰਣਾਲੀ ਨੂੰ ਕਿਵੇਂ ਸੁਰੱਖਿਅਤ ਅਤੇ ਜ਼ਿਆਦਾ ਭਰੋਸੇਮੰਦ ਬਣਾ ਰਹੇ ਹਾਂ।