ਪਾਵਰ ਕੱਟ ਕਦੇ ਵੀ ਲੱਗ ਸਕਦਾ ਹੈ

ਬਿਜਲੀ ਦਾ ਬੈਕਅੱਪ ਰੱਖਣਾ ਕਿਸੇ ਤਿਆਰੀ-ਸਬੰਧੀ ਯੋਜਨਾ (preparedness plan) ਦਾ ਹਿੱਸਾ ਬਣ ਸਕਦਾ ਹੈ।. ਇਹ ਪਤਾ ਲਗਾਓ ਕਿ ਤੁਹਾਨੂੰ ਬੈਕਅੱਪ ਪਾਵਰ ਬਾਰੇ ਕੀ ਜਾਣਨ ਦੀ ਲੋੜ ਹੈ।


ਜਨਰੇਟਰ PG&E ਗਰਿੱਡ ਨਾਲ ਜੁੜੇ ਹੋਏ ਨਹੀਂ ਹਨ


ਬੈਕਅੱਪ ਇਲੈਕਟ੍ਰਿਕ ਜਨਰੇਟਰ ਬਿਜਲੀ ਦੇ ਇੱਕ ਆਤਮ-ਨਿਰਭਰ ਸਰੋਤ ਵਜੋਂ ਕੰਮ ਕਰ ਸਕਦੇ ਹਨ ਅਤੇ ਕਈਆਂ ਨੂੰ PG&E ਦੀ ਇਲੈਕਟ੍ਰਿਕ ਗਰਿੱਡ ਨਾਲ ਆਪਸ ਵਿੱਚ ਜੋੜਨ ਦੀ ਲੋੜ ਹੁੰਦੀ ਹੈ। ਬੈਕਅੱਪ ਪਾਵਰ ਵਿਸ਼ੇਸ਼ ਤੌਰ 'ਤੇ ਸੋਲਰ ਪਲੱਸ ਸਟੋਰੇਜ, ਬੈਟਰੀਆਂ, ਕੁਦਰਤੀ ਗੈਸ, ਗੈਸੋਲੀਨ, ਪ੍ਰੋਪੇਨ ਜਾਂ ਡੀਜ਼ਲ ਨੂੰ ਬਾਲਣ ਵਜੋਂ ਵਰਤ ਕੇ ਕੰਮ ਕਰਦੀ ਹੈ।


ਸੂਰਜੀ ਊਰਜਾ (solar) ਵਰਤਣ ਲਈ ਤਿਆਰ ਹੋ? ਆਪਣੀਆਂ ਵਿਕਲਪਾਂ ਬਾਰੇ ਹੋਰ ਜਾਣੋਸੋਲਰ ਗ੍ਰਾਹਕ, ਕਿਰਪਾ ਕਰਕੇ ਨੋਟ ਕਰੋ: ਬਿਜਲੀ ਦਾ ਕੱਟ ਲੱਗਣ ਦੇ ਦੌਰਾਨ, ਤੁਹਾਡਾ ਸੋਲਰ ਸਿਸਟਮ ਤਦ ਤੱਕ ਕੰਮ ਨਹੀਂ ਕਰੇਗਾ ਜਦੋਂ ਤੱਕ ਕਿਸੇ ਬੈਟਰੀ ਜਾਂ ਸਟੈਂਡਬਾਇ ਜਨਰੇਟਰ ਨਾਲ ਕੰਮ ਕਰਨ ਲਈ ਤਿਆਰ ਨਹੀਂ ਕੀਤਾ ਜਾਂਦਾ। ਵਧੇਰੀ ਜਾਣਕਾਰੀ ਲਈ, ਆਪਣੇ ਸੇਵਾ ਪ੍ਰਦਾਤੇ ਨੂੰ ਕਾਲ ਕਰੋ।

ਬੈਕਅੱਪ ਪਾਵਰ, ਬਿਜਲੀ ਦਾ ਕੱਟ ਲੱਗਣ ਦੇ ਦੌਰਾਨ ਬੱਤੀਆਂ ਨੂੰ ਚਾਲੂ ਰੱਖ ਸਕਦੀ ਹੈ, ਬਿਜਲੀ ਦੇ ਉਪਕਰਨਾਂ ਨੂੰ ਚੱਲਦੀ ਹਾਲਤ ਵਿੱਚ ਰੱਖ ਸਕਦੀ ਹੈ, ਖਰਾਬ ਹੋਣ ਵਾਲਾ ਭੋਜਨ ਬਚਾ ਸਕਦੀ ਹੈ, ਅਤੇ ਜ਼ਰੂਰੀ ਉਪਕਰਣ ਅਤੇ ਬਿਜਲੀ ਦੇ ਸਾਮਾਨ ਨੂੰ ਬਿਜਲੀ ਨਾਲ ਚਲਾ ਸਕਦੀ ਹੈ।


ਜਨਰੇਟਰ ਮਹਿੰਗੇ ਹੋ ਸਕਦੇ ਹਨ, ਸ਼ੋਰ ਮਚਾ ਸਕਦੇ ਹਨ, ਅਤੇ ਸੁਰੱਖਿਆ ਖ਼ਤਰੇ ਪੈਦਾ ਕਰ ਸਕਦੇ ਹਨ। ਇਹ ਸਮਝਣਾ ਮਹੱਤਵਪੂਰਨ ਹੈ ਕਿ ਕੋਈ ਆਪਾਤਕਾਲ ਸਥਿਤੀ ਹੋਣ ਤੋਂ ਪਹਿਲਾਂ ਆਪਣੇ ਜਨਰੇਟਰ ਜਾਂ ਬੈਟਰੀ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਚਲਾਉਣਾ ਹੈ। ਇਸਦਾ ਮਤਲਬ ਨਿਯਮਿਤ ਸੁਰੱਖਿਆ ਜਾਂਚਾਂ ਨੂੰ ਕਰਨਾ ਅਤੇ ਇਸ ਬਾਰੇ ਪੱਕਾ ਹੋਣਾ ਹੈ ਕਿ ਤੁਹਾਡੇ ਕੋਲ ਕੁਝ ਕੁ ਦਿਨਾਂ ਲਈ ਚੱਲਣ ਵਾਸਤੇ ਬਥੇਰਾ ਬਾਲਣ ਹੈ।


ਕਿਰਪਾ ਕਰਕੇ ਸੁਚੇਤ ਰਹੋ ਕਿ ਜਨਰੇਟਰ ਨੂੰ ਚਲਾਉਣ ਲਈ ਹਵਾ ਗੁਣਵੱਤਾ ਦੇ ਕਾਇਦਿਆਂ ਦਾ ਧਿਆਨ ਰੱਖਣ ਦੀ ਲੋੜ ਹੋ ਸਕਦੀ ਹੈ। ਤੁਹਾਡੇ ਇਲਾਕੇ ਦੀ ਲੋੜ ਪੂਰੀ ਕਰ ਰਹੇ ਹਵਾ ਗੁਣਵੱਤਾ ਨਿਯੰਤ੍ਰਕ ਬਾਰੇ ਪਤਾ ਲਗਾਉਣ ਲਈ ਅਤੇ ਹੋਰ ਜਾਣਕਾਰੀ ਹਾਸਲ ਕਰਨ ਲਈ, ਕਿਰਪਾ ਕਰਕੇ arb.ca.gov/app/dislookup/dislookup.php.


ਇਹ ਫੈਸਲਾ ਲੈਣ ਵੇਲੇ ਕਿ ਤੁਹਾਨੂੰ ਜਨਰੇਟਰ ਚਾਹੀਦਾ ਹੈ ਜਾਂ ਨਹੀਂ, ਇਹਨਾਂ ਕਾਰਕਾਂ 'ਤੇ ਵਿਚਾਰ ਕਰੋ

General rates

ਊਰਜਾ ਸਬੰਧੀ ਜ਼ਰੂਰਤਾਂ

ਕੀ ਤੁਹਾਡੇ ਕੋਲ ਕੋਈ ਖਾਸ ਡਿਵਾਈਸ ਜਾਂ ਉਪਕਰਣ ਹੈ ਜਿਸ ਨੂੰ ਬਿਜਲੀ ਚਲੀ ਜਾਣ ਦੇ ਮਾਮਲੇ ਵਿੱਚ ਕਾਰਜਸ਼ੀਲ ਰੱਖਣਾ ਜ਼ਰੂਰੀ ਹੈ? ਲੰਮੇ ਸਮੇਂ ਲਈ ਕੱਟ ਲੱਗਣ ਦੇ ਦੌਰਾਨ ਤੁਹਾਡੇ ਲਈ ਬਿਜਲੀ ਪ੍ਰਾਪਤ ਕਰਨਾ ਕਿੰਨਾ ਅਹਿਮ ਹੈ? ਇਹ ਵਿਸ਼ੇਸ਼ ਤੌਰ 'ਤੇ ਅਜਿਹੇ ਗ੍ਰਾਹਕਾਂ ਲਈ ਮਹੱਤਵਪੂਰਨ ਹੈ ਜੋ ਜੀਵਨ-ਬਚਾਊ ਉਪਕਰਣ ਉੱਤੇ ਨਿਰਭਰ ਹੁੰਦੇ ਹਨ ਜਾਂ ਜਿਹਨਾਂ ਨੂੰ ਕਿਸੇ ਚਿਕਿਤਸਾ ਸਥਿਤੀ ਲਈ ਗਰਮੀ ਜਾਂ ਸਰਦੀ ਪਹੁੰਚਾਉਣ ਵਾਲੀਆਂ ਖਾਸ ਜ਼ਰੂਰਤਾਂ ਹੁੰਦੀਆਂ ਹਨ।

Megaphone

ਸ਼ੋਰ

ਕੀ ਤੁਹਾਡੀ ਰਿਹਾਇਸ਼ੀ ਜਾਂ ਕੰਮਕਾਜੀ ਥਾਂ ਵਿੱਚ ਕੋਈ ਸਮੂਦਾਇਕ ਆਦੇਸ਼ ਹਨ ਜੋ ਬਾਹਰਲੇ ਉਪਕਰਣ ਲਈ ਡੇਸੀਬਲ ਪੱਧਰ ਦੀ ਇਜਾਜ਼ਤ ਦੇਣਾ ਰੋਕਦੇ ਜਾਂ ਸੀਮਿਤ ਕਰਦੇ ਹਨ?

Calculator

ਲਾਗਤ

ਜਨਰੇਟਰ ਦੀ ਲਾਗਤ ਹਜਾਰਾਂ ਡਾਲਰਾਂ ਵਿੱਚ ਹੋ ਸਕਦੀ ਹੈ। ਇਹ ਜਾਂਚ ਕਰਦੇ ਸਮੇਂ ਕਿ ਕਿਹੜਾ ਜਨਰੇਟਰ ਵਿਕਲਪ ਤੁਹਾਡੇ ਲਈ ਸਭ ਤੋਂ ਵਧੀਆ ਚੋਣ ਹੋ ਸਕਦਾ ਹੈ, ਕਿਸੇ ਵੀ ਤਤਕਾਲੀਨ ਜ਼ਰੂਰਤਾਂ ਉੱਤੇ ਵਿਚਾਰ ਕਰੋ।

ਛੋਟੇ ਦਰਮਿਆਨੇ ਵਪਾਰ ਲਈ ਆਪਾਤਕਾਲੀ ਚੈਕਲਿਸਟ (EMERGENCY CHECKLIST FOR SMALL MEDIUM BUSINESS) ਡਾਊਨਲੋਡ ਕਰੋ (PDF, 91 KB)

ਵੱਡੇ ਵਪਾਰ ਲਈ ਆਪਾਤਕਾਲੀ ਚੈਕਲਿਸਟ (EMERGENCY CHECKLIST FOR LARGE BUSINESS) ਡਾਊਨਲੋਡ ਕਰੋ (PDF, 47 KB)

ਛੋਟੇ ਵਪਾਰਾਂ ਲਈ ਪਾਵਰ ਰਿਜ਼ਿਲਿਏਂਸ ਪਲੇਬੁੱਕ (POWER RESILIENCE PLAYBOOK FOR SMALL BUSINESSES) ਡਾਊਨਲੋਡ ਕਰੋ (PDF, 127 KB)‎


Medical assistance

ਕੀ ਤੁਸੀਂ ਕਿਸੇ ਮੈਡੀਕਲ ਡਿਵਾਈਸ ਲਈ ਬਿਜਲੀ ਉੱਤੇ ਨਿਰਭਰ ਹੋ?

ਜੇ ਤੁਸੀਂ ਬਿਜਲੀ ਦੀਆਂ ਜਾਂ ਬੈਟਰੀ ਨਾਲ ਚੱਲਣ ਵਾਲੀਆਂ ਚਿਕਿਤਸਾ ਤਕਨੀਕਾਂ ਉੱਤੇ ਨਿਰਭਰ ਹੋ ਜਿਵੇਂ ਕਿ ਸਹਾਇਕ ਤਕਨੀਕ, ਸਾਹ ਲੈਣ ਸਬੰਧੀ ਮਸ਼ੀਨਾਂ, ਬਿਜਲੀ ਵਾਲੀ ਪਹੀਆ-ਕੁਰਸੀ ਜਾਂ ਸਕੂਟਰ, ਅਤੇ ਘਰ ਵਿੱਚ ਆਕਸੀਜ਼ਨ ਜਾਂ ਡਾਇਲੇਸਿਸ, ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਬਿਜਲੀ ਦਾ ਲੰਮੇ ਸਮੇਂ ਦਾ ਕੱਟਾਂ ਲਈ ਯੋਜਨਾ ਬਣਾਈ ਹੋਵੇ ।ਪੈਸੀਫਿਕ ADA ਸੈਂਟਰ ਦੀ ਐਮਰਜੇਂਸੀ ਪਾਵਰ ਪਲੈਨਿੰਗ ਫੈਕਟ ਸ਼ੀਟ (PACIFIC ADA CENTER'S EMERGENCY POWER PLANNING FACT SHEET) (PDF, 272 KB) PDF ਨੂੰ ਡਾਊਨਲੋਡ ਕਰੋ।General Business

ਕੀ ਤੁਹਾਡੀ ਸਹੂਲਤ ਪਾਵਰ ਕੱਟ ਲਈ ਤਿਆਰ ਹੈ?

ਪਾਵਰ ਕੱਟ ਕਦੇ ਵੀ ਲੱਗ ਸਕਦਾ ਹੈ। ਇਹ ਯਕੀਨੀ ਬਣਾਓ ਕਿ ਤੁਹਾਡੇ ਕਰਮਚਾਰੀਆਂ, ਕਿਰਾਏਦਾਰਾਂ ਅਤੇ ਗ੍ਰਾਹਕਾਂ ਨੂੰ ਪਤਾ ਹੈ ਕਿ ਆਪਾਤਕਾਲ ਸਥਿਤੀ ਵਿੱਚ ਕੀ ਕਰਨਾ ਹੈ ਅਤੇ ਕਿ ਤੁਹਾਡੇ ਕੋਲ ਬੈਕਅੱਪ ਪਾਵਰ ਲਈ ਯੋਜਨਾਵਾਂ ਹੁੰਦੀਆਂ ਹਨ।

ਜੇ ਤੁਸੀਂ ਇੱਕ ਜਨਰੇਟਰ ਜਾਂ ਬੈਟਰੀ ਖਰੀਦਣ ਦਾ ਫੈਸਲਾ ਲੈਂਦੇ ਹੋ, ਤਾਂ ਇਹ ਜਾਣੋ ਕਿ ਤੁਹਾਡੇ ਲਈ ਕਿਹੜੀ ਚੀਜ਼ ਕੰਮ ਕਰੇਗੀ।

Energy Needs

ਆਪਣੀਆਂ ਊਰਜਾ ਸਬੰਧੀ ਜ਼ਰੂਰਤਾਂ ਨੂੰ ਮਾਪਣਾ


ਜਨਰੇਟਰ ਅਤੇ ਬੈਟਰੀਆਂ ਉਪਯੁਕਤ ਬਿਜਲੀ ਪੈਦਾ ਕਰ ਸਕਦੇ ਹਨ ਕਿ ਤੁਸੀਂ ਆਪਣਾ ਫ਼ੋਨ ਅਤੇ ਲੈਪਟੌਪ ਜਾਂ ਆਪਣੇ ਪੂਰੇ ਘਰ ਨੂੰ ਬਿਜਲੀ ਪ੍ਰਦਾਨ ਕਰ ਸਕਦੇ ਹੋ।


 • ਕੱਟ ਦੇ ਦੌਰਾਨ ਤੁਹਾਨੂੰ ਕਿੰਨੀ ਮਾਤਰਾ ਵਿੱਚ ਬਿਜਲੀ ਦੀ ਲੋੜ ਹੋਵੇਗੀ?
 • ਕੀ ਤੁਸੀਂ ਕੁਝ ਕੁ ਬਹੁਤ ਜ਼ਰੂਰੀ ਚੀਜ਼ਾਂ ਲਈ ਬਿਜਲੀ ਲੈਣਾ ਚਾਹੁੰਦੇ ਹੋ, ਜਾਂ ਪੂਰੇ ਘਰ, ਵਪਾਰ, ਜਾਂ ਫੈਸਿਲਿਟੀ ਲਈ?
 • ਕਿਹੜੇ ਬਿਜਲੀ ਦੇ ਸਾਮਾਨ ਅਤੇ ਉਪਕਰਣ ਨੂੰ ਕਾਰਜਸ਼ੀਲ ਕਰਨ ਦੀ ਲੋੜ ਹੈ ਅਤੇ ਹਰ ਕਿਸੇ ਨੂੰ ਕਿੰਨੀ ਊਰਜਾ ਚਾਹੀਦੀ ਹੈ?
Fuel

ਬਾਲਣ


ਤੁਹਾਡੀ ਤਰਜੀਹ ਪਰਿਆਵਰਨਕ ਚਿੰਤਾਵਾਂ, ਪਹੁੰਚਣ-ਯੋਗਤਾ, ਝੱਲਣ-ਯੋਗਤਾ, ਅਤੇ ਜਨਰੇਟਰ ਦੀ ਸੁਰੱਖਿਅਤ ਸਟੋਰੇਜ ਲਈ ਉਪਲਬਧ ਥਾਂ ਦੁਆਰਾ ਨਿਰਧਾਰਤ ਕੀਤੀ ਜਾ ਸਕਦੀ ਹੈ।

Installation requirements

ਸਥਾਪਨਾ ਸਬੰਧੀ ਜ਼ਰੂਰਤਾਂ


 • ਬਿਜਲੀ ਲਈ ਵਰਤੀਆਂ ਜਾਂਦੀਆਂ ਛੋਟੀਆਂ ਬੈਟਰੀਆਂ ਅਕਸਰ ਪੋਰਟੇਬਲ ਹੁੰਦੀਆਂ ਹਨ ਅਤੇ ਇਹਨਾਂ ਨੂੰ ਵਰਤਣ ਲਈ ਪੇਸ਼ੇਵਰ ਸਥਾਪਨਾ ਦੀ ਲੋੜ ਨਹੀਂ ਹੁੰਦੀ।
 • ਕਿਰਾਏ ਉੱਤੇ ਲਏ ਜਨਰੇਟਰ ਬਿਜਲੀ ਦਾ ਸਰੋਤ ਪੇਸ਼ ਕਰ ਸਕਦੇ ਹਨ ਪਰ ਤੁਹਾਡੇ ਲਈ ਸਾਰੇ ਸੁਰੱਖਿਆ ਸੁਝਾਵਾਂ ਦਾ ਪਾਲਣ ਕਰਨਾ ਲਾਜ਼ਮੀ ਹੈ। ਤੁਹਾਡੇ ਰੈਂਟਲ ਸਟੋਰ ਦਾ ਪੇਸ਼ੇਵਰ ਤੁਹਾਨੂੰ ਤੁਹਾਡੇ ਕਿਰਾਏ ਉੱਤੇ ਲਏ ਜਨਰੇਟਰ ਦੀ ਸਹੀ ਵਰਤੋਂ ਉੱਤੇ ਵੀ ਨਿਰਦੇਸ਼ ਦੇ ਸਕਦਾ ਹੈ।
 • ਇੱਕ ਸਥਾਈ ਸਟੈਂਡਬਾਏ ਜਨਰੇਟਰ ਲਈ ਪੇਸ਼ੇਵਰ ਸਥਾਪਨਾ ਦੀ ਲੋੜ ਹੁੰਦੀ ਹੈ ਕਿਉਂਕਿ ਇਸਦਾ ਕਿਸੇ ਘਰ ਜਾਂ ਵਪਾਰ ਦੀ ਬਿਜਲੀ ਪ੍ਰਣਾਲੀ ਦੇ ਨਾਲ ਸਿੱਧਾ ਸੰਪਰਕ ਹੁੰਦਾ ਹੈ।
 • ਸਥਾਈ ਉਤਪਾਦਨ ਲਈ ਉੱਚੀ ਜ਼ਮੀਨ ਦੀ ਲੋੜ ਹੁੰਦੀ ਹੈ, ਜਿੱਥੇ ਹੜ੍ਹ ਆਉਣ ਦੀ ਸੰਭਾਵਨਾ ਚਿੰਤਾ ਦਾ ਵਿਸ਼ਾ ਨਹੀਂ ਹੁੰਦੀ। ਖਾਸ ਤੌਰ 'ਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ, ਕੋਡ ਨਿਰਮਾਣ ਜ਼ਰੂਰਤਾਂ ਉੱਤੇ ਧਿਆਨ ਦੇਣਾ ਵੀ ਲਾਜ਼ਮੀ ਹੁੰਦਾ ਹੈ।
 • ਭਾਵੇਂ ਤੁਹਾਡੇ ਕੋਲ ਕਿਸੇ ਵੀ ਕਿਸਮ ਦਾ ਜਨਰੇਟਰ ਹੋਵੇ, ਚਲਾਉਣ ਤੋਂ ਪਹਿਲਾਂ ਵਿਸਤਰਤ ਨਿਰਦੇਸ਼ਾਂ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਲਈ ਹਮੇਸ਼ਾ ਮਾਲਕ ਦੁਆਰਾ ਪ੍ਰਦਾਨ ਕੀਤੇ ਮੈਨੁਅਲ ਤੋਂ ਸਲਾਹ-ਮਸ਼ਵਰਾ ਲਓ।

ਜੇ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਆਪਣੇ ਜਨਰੇਟਰ ਜਾਂ ਬੈਟਰੀ ਨੂੰ ਕਿਵੇਂ ਵਰਤਣਾ ਹੈ, ਤਾਂ ਤੁਸੀਂ ਆਪਣੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ, ਆਪਣੀ ਜ਼ਿੰਦਗੀ ਅਤੇ ਤੁਹਾਡੇ ਸਮੂਦਾਏ ਵਿੱਚ ਪਾਵਰ ਲਾਈਨਾਂ ਉੱਤੇ ਕੰਮ ਕਰ ਰਹੇ ਹੋ ਸਕਦੇ PG&E ਕਰਮਚਾਰੀਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਦਾ ਜੋਖਮ ਚੁੱਕਦੇ ਹੋ।


ਤੁਹਾਡੀ ਸੁਰੱਖਿਆ ਲਈ: ਇੱਕ ਪੋਰਟੇਬਲ ਜਨਰੇਟਰ ਨੂੰ ਗ਼ਲਤ ਢੰਗ ਨਾਲ ਚਲਾ ਕੇ ਅੱਗ ਲੱਗਣ ਦਾ ਜੋਖਮ ਪੈਦਾ ਹੋ ਸਕਦਾ ਹੈ। ਵਰਤੋਂਕਾਰਾਂ ਨੂੰ ਚਲਾਉਣ ਤੋਂ ਪਹਿਲਾਂ ਨਿਰਮਾਤਾ ਦੁਆਰਾ ਪ੍ਰਦਾਨ ਕੀਤੇ ਸਾਰੇ ਸੁਰੱਖਿਆ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ। ਕਦੇ ਵੀ ਕਿਸੇ ਜਨਰੇਟਰ ਨੂੰ PG&E ਪਾਵਰ ਲਾਈਨਾਂ ਸਮੇਤ, ਬਿਜਲੀ ਦੇ ਕਿਸੇ ਹੋਰ ਸਰੋਤ ਨਾਲ ਨਾ ਜੋੜੋ।


power line

ਪੋਰਟੇਬਲ ਜਨਰੇਟਰ ਦੀ ਸੁਰੱਖਿਆ


 • ਇਹ ਪੱਕਾ ਕਰੋ ਕਿ ਤੁਹਾਡਾ ਜਨਰੇਟਰ ਡਿਵਾਈਸ ਦੀਆਂ ਬਿਜਲੀ ਸਬੰਧੀ ਜ਼ਰੂਰਤਾਂ (ਬਿਜਲੀ ਦਾ ਲੋਡ) ਨੂੰ ਝੱਲ ਲੈਂਦਾ ਹੈ ਅਤੇ ਇਹ ਜ਼ਰੂਰਤਾਂ ਨਿਰਮਾਤਾ ਦੇ ਵਿਸ਼ੇਸ਼ ਵੇਰਵਿਆਂ ਤੋਂ ਵੱਧ ਨਹੀਂ ਹਨ।
 • ਆਪਣੇ ਜਨਰੇਟਰ ਨੂੰ ਉੱਥੇ ਲਗਾਓ ਜਿੱਥੇ ਇਸਦਾ ਨਿਕਾਸ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਸਕੇ, ਤਾਂ ਜੋ ਕਾਰਬਨ ਮੋਨੋਆਕਸਾਈਡ ਦੁਆਰਾ ਜ਼ਹਿਰ ਫੈਲਣ ਅਤੇ ਮੌਤ ਨੂੰ ਰੋਕਿਆ ਜਾਵੇ।
 • ਸਿਰਫ਼ ਉਹੀ ਐਕਸਟੈਂਸ਼ਨ ਕੋਰਡਜ਼ ਵਰਤੋਂ ਜੋ ਓਵਰਹੀਟਿੰਗ ਨੂੰ ਰੋਕਣ ਵਾਸਤੇ ਤੁਹਾਡੇ ਜਨਰੇਟਰ ਲਈ ਉਚਿਤ ਆਕਾਰ ਦੀਆਂ ਹਨ। ਅਮੇਰਿਕਨ ਵਾਯਰ ਗਾਜ (American Wire Gauge) (AWG) ਚਾਰਟ ਦੀ ਵਰਤੋਂ ਇਹ ਨਿਰਧਰਾਨ ਕਰਨ ਲਈ ਕੀਤੀ ਜਾ ਸਕਦੀ ਹੈ ਕਿ ਤੁਹਾਡੇ ਲਈ ਕਿਹੜੀ ਐਕਸਟੈਂਸ਼ਨ ਕੋਰਡ ਸਹੀ ਹੈ। AWG ਐਕਸਟੈਂਸ਼ਨ ਕੋਰਡ ਦੀ ਮੋਟਾਈ ਨੂੰ ਮਾਪਦਾ ਹੈ; ਇਹ ਗੱਲ ਦਿਮਾਗ਼ ਵਿੱਚ ਰੱਖੋ ਕਿ ਕੋਰਡ ਜਿੰਨੀ ਮੋਟੀ ਹੋਵੇਗੀ, AWG ਰੇਟਿੰਗ ਉੰਨੀ ਹੀ ਘੱਟ ਹੋਵੇਗੀ।
 • ਕੋਰਡ ਨੂੰ ਜ਼ਿਆਦਾ ਭੀੜ ਵਾਲੇ ਖੇਤਰਾਂ ਤੋਂ ਦੂਰ ਰੱਖੋ ਤਾਂ ਜੋ ਇਹਨਾਂ ਨਾਲ ਅੜ ਕੇ ਡਿੱਗਣ ਦਾ ਜੋਖਮ ਨਾ ਹੋਵੇ।
 • ਕੋਰਡਜ਼ ਨੂੰ ਕਦੇ ਵੀ ਪਾਇਦਾਨਾਂ ਜਾਂ ਚਟਾਈਆਂ ਦੇ ਥੱਲਿਓਂ ਨਾ ਲੰਘਾਓ ਜਿੱਥੇ ਗਰਮੀ ਪੈਦਾ ਹੋ ਸਕਦੀ ਹੈ ਜਾਂ ਜਿੱਥੇ ਕਿਸੇ ਤਾਰ ਦੇ ਨੁਕਸਾਨ ਵੱਲ ਕਿਸੇ ਦਾ ਧਿਆਨ ਨਹੀਂ ਜਾ ਸਕਦਾ।

ਸਥਾਈ-ਸਟੈਂਡਬਾਇ ਜਨਰੇਟਰ ਦੀ ਸੁਰੱਖਿਆ


 • ਸਥਾਪਨਾ ਕਰਨ ਲਈ ਇੱਕ ਲਾਇਸੈਂਸ-ਪ੍ਰਾਪਤ ਇਲੈਕਟ੍ਰਿਕ ਕੰਟ੍ਰੈਕਟਰ ਜਾਂ ਹੋਰ ਯੋਗ ਪੇਸ਼ੇਵਰ ਦੀ ਲੋੜ ਹੁੰਦੀ ਹੈ।
 • ਇਹ ਯਕੀਨੀ ਬਣਾਓ ਕਿ ਤੁਹਾਡੇ ਜਨਰੇਟਰ ਤੋਂ ਬਿਜਲੀ ਦਾ ਪ੍ਰਵਾਹ ਜਾਂ "ਬੈਕਫੀਡ" PG&E ਦੀਆਂ ਪਾਵਰ ਲਾਈਨਾਂ ਵਿੱਚ ਨਾ ਹੋਵੇ। ਬੈਕਫੀਡਿੰਗ ਰੋਕਣ ਦਾ ਸਭ ਤੋਂ ਆਮ ਤਰੀਕਾ ਇੱਕ "ਡਬਲ-ਪੋਲ, ਡਬਲ-ਥ੍ਰੋ ਟ੍ਰਾਂਸਫਰ ਸਵਿੱਚ" ਨੂੰ ਤੁਹਾਡੇ ਸਥਾਈ ਸਟੈਂਡਬਾਇ ਜਨਰੇਟਰ ਦੇ ਨਾਲ ਸਥਾਪਿਤ ਕਰਨਾ ਹੈ।
 • ਤੁਹਾਡੇ ਘਰ ਦੀ ਤਾਰ-ਵਿਵਸਥਾ ਵਿੱਚ ਕਿਸੇ ਜੋੜ ਜਾਂ ਵਾਧੇ-ਘਾਟੇ ਦੀ ਜਾਂਚ ਤੁਹਾਡੇ ਸ਼ਹਿਰ ਜਾਂ ਕਾਊਂਟੀ ਇਮਾਰਤ ਦੇ ਵਿਭਾਗ ਦੁਆਰਾ ਕੀਤੀ ਜਾਣੀ ਚਾਹੀਦੀ ਹੈ।
 • ਇੱਕ ਵਾਰ ਸਥਾਪਨਾ ਪੂਰੀ ਹੋ ਜਾਵੇ, ਤਾਂ ਸਾਨੂੰ ਤੁਹਾਡੇ ਬੈਕਅੱਪ ਸਿਸਟਮ ਬਾਰੇ ਜਾਣਕਾਰੀ ਦੇਣ ਲਈ PG&E ਨੂੰ 1-800-743-5000 'ਤੇ ਕਾਲ ਕਰੋ। PG&E ਲਾਈਨ ਵਰਕਰਾਂ ਨੂੰ ਫੇਰ ਤੁਹਾਡੇ ਇਲਾਕੇ ਵਿੱਚ ਕੱਟ ਲੱਗਣ ਸਮੇਂ ਕੰਮ ਕਰਦੇ ਸਮੇਂ ਤੁਹਾਡੇ ਜਨਰੇਟਰ ਬਾਰੇ ਜਾਣਕਾਰੀ ਹੋਵੇਗੀ।

ਪੋਰਟੇਬਲ ਬੈਟਰੀ ਦੀ ਸੁਰੱਖਿਆ


 • ਪੋਰਟੇਬਲ ਪਾਵਰ ਸਟੇਸ਼ਨਾਂ/ਬੈਟਰੀਆਂ ਲਈ ਸਾਰੀਆਂ ਚੇਤਾਵਨੀਆਂ ਅਤੇ ਨਿਰਮਾਤਾਵਾਂ ਦੇ ਨਿਰਦੇਸ਼ਾਂ ਦਾ ਪਾਲਣ ਕਰੋ।
 • ਕਦੇ ਵੀ ਕਿਸੇ ਬੈਟਰੀ ਨੂੰ ਪੂਰੀ ਤਰ੍ਹਾਂ ਸੀਲ ਕੀਤੇ ਮਾਹੌਲ ਵਿੱਚ ਨਾ ਲਗਾਓ।
 • ਬੈਟਰੀਆਂ ਦੇ ਕੋਲ ਸਿਗਰਟ ਨਾ ਪੀਓ।
 • ਬੈਟਰੀਆਂ ਦੇ ਕੋਲ ਖੁੱਲ੍ਹੀ ਅੱਗ ਨਾ ਬਾਲੋ।
 • ਜੇ ਸ਼ੈਲਫਾਂ ਜਾਂ ਰੈਕਾਂ ਉੱਤੇ ਸਟੋਰ ਕਰ ਰਹੇ ਹੋ, ਤਾਂ ਯਕੀਨੀ ਬਣਾਓ ਕਿ ਇਹ ਸੁਰੱਖਿਅਤ ਹਨ।

ਘਰ ਦੀ ਬੈਟਰੀ ਦੀ ਸੁਰੱਖਿਆ


 • ਘਰ ਦੀਆਂ ਬੈਟਰੀ ਪ੍ਰਣਾਲੀਆਂ ਲਈ, ਇਹ ਯਕੀਨੀ ਬਣਾਓ ਕਿ ਤੁਸੀਂ ਇੱਕ ਨਾਮੀ ਬੈਟਰੀ ਨਿਰਮਾਤਾ ਨਾਲ ਅਤੇ ਉੱਚ-ਗੁਣਵੱਤਾ ਵਾਲੀ, ਭਰੋਸੇਮੰਦ ਸਥਾਪਨਾ ਕੰਪਨੀ ਦੇ ਨਾਲ ਕੰਮ ਕਰ ਰਹੇ ਹੋ।
 • ਇਹ ਯਕੀਨੀ ਬਣਾਓ ਕਿ ਬੈਟਰੀ ਨਿਰਮਾਤਾ ਉਦਯੋਗ ਦੇ ਮਿਆਰੀ ਬਣਾਏ ਗਏ ਸੁਰੱਖਿਆ ਕਾਇਦਿਆਂ ਨੂੰ ਪੂਰਾ ਕਰਦੇ ਹਨ।
 • ਇੱਕ ਪ੍ਰਮਾਣਿਤ ਬੈਟਰੀ ਸਥਾਪਿਤਕਰਤਾ ਨਾਲ ਕੰਮ ਕਰਨਾ।

PG&E is offering eligible customers a rebate on the purchase of a qualifying product (generator or battery) to prepare for outages.


Generator and Battery Rebate Program Eligibility Requirements (must satisfy all to qualify):

 • You must have an active PG&E account.
 • You must reside in Tier 2 or 3 high-fire threat areas as determined by the CPUC on the High Fire-Threat District map.
 • You must meet one of the following criteria:
  • Rely on well water pumping for your premise water needs (i.e. your address is NOT included in the CA Water Agency map) OR
  • Are enrolled in the Medical Baseline program OR
  • Are a small/micro non-critical care essential business (Grocery Stores, Convenient Stores, Veterinarian Services, Dental Offices, Urgent Care/Clinics, owners of Mobile Home Parks)
 • Your product must be in the Qualified Product List

Note:

 • Customers who are dependent on water well pumps OR are small/micro essential businesses are encouraged to purchase a Qualified Portable Generator from the Qualified Product List to participate in this program
 • Customers who are on Medical Baseline are encouraged to purchase a Qualified Portable Power Station (portable battery) from the Qualified Product List to participate in this program

Level Rebates (based on retail price points):

   • Level 1:  $300/Product priced $0-$500
   • Level 2:  $500/product priced $501-$1000
   • Level 3: $1,000/product priced $1,001 and above
   • Rebate amounts cannot exceed the purchase price of the product, nor can it include taxes or shipping costs. Customers who participate in PG&E’s CARE or FERA Program can receive an additional $200 if the total Rebate amount which includes the applicable Level amount, does not exceed the qualifying Product’s purchase price.

PG&E’s Catalog Qualifying Product List
  Generator and Battery Rebate Application

  Please Note: Rebates are available for qualifying purchases made from January 1, 2021 that satisfy the QPL.

  PG&E ਕੋਈ ਸਮਰਥਨ ਜਾਂ ਸਿਫਾਰਿਸ਼ਾਂ ਨਹੀਂ ਕਰਦਾ। ਹੇਠਾਂ ਸਪਲਾਈਅਰਾਂ ਅਤੇ ਕੰਟ੍ਰੈਕਟਰਾਂ ਦੀ ਇੱਕ ਪ੍ਰਤੀਨਿਧੀ ਸੂਚੀ ਹੈ ਜੋ ਤੁਹਾਡੀ ਮਦਦ ਕਰਨ ਯੋਗ ਹੋ ਸਕਦੇ ਹਨ। ਇਹ ਸੂਚੀ ਸਮਾਵੇਸ਼ੀ ਨਹੀਂ ਹੈ। ਅਕਸਰ ਪੁੱਛੇ ਜਾਂਦੇ ਸਵਾਲਾਂ (FAQ), ਕੀਮਤ, ਅਤੇ ਫਾਈਨਾਂਸ ਸਮੇਤ, ਵਾਧੂ ਜਾਣਕਾਰੀ ਲਈ ਸਿੱਧਾ ਰੀਟੇਲਰਾਂ ਨਾਲ ਸੰਪਰਕ ਕਰੋ।


  ਜਨਰੇਟਰਾਂ ਲਈ ਵਿਕਲਪ


  ਜਨਰੇਟਰਾਂ ਦੇ ਉਲਟ, ਪੋਰਟੇਬਲ ਪਾਵਰ ਸਟੇਸ਼ਨਾਂ ਅਤੇ ਬੈਟਰੀ ਤਕਨੀਕ ਦੇ ਨਾਲ, ਤੁਸੀਂ ਫ਼ੋਨ ਤੋਂ ਲੈ ਕੇ ਫਰਿੱਜਾਂ ਤਕ ਅਤੇ ਇਸਦੇ ਵਿਚਾਲੇ ਕਿਸੇ ਵੀ ਚੀਜ਼ ਨੂੰ ਚਾਰਜ ਕਰ ਸਕਦੇ ਹੋ। ਇਹ ਸਮਾਧਾਨ ਘਰ ਦੇ ਅੰਦਰ ਅਤੇ ਬਾਹਰ, ਕਿਸੇ ਸ਼ੋਰ, ਹਵਾੜ, ਜਾਂ ਪੁਰਾਣੇ ਗੈਸੋਲੀਨ-ਸੰਚਾਲਿਤ ਜਨਰੇਟਰ ਦੇ ਰੱਖ-ਰਖਾਅ ਦੇ ਬਿਨਾਂ ਕੰਮ ਕਰਦੇ ਹਨ।


  ਪੋਰਟੇਬਲ ਪਾਵਰ ਸਟੇਸ਼ਨਾਂ ਅਤੇ ਬੈਟਰੀ ਤਕਨੀਕ ਉੱਤੇ ਵਧੇਰੀ ਜਾਣਕਾਰੀ ਲਈ, PG&E ਦੇ ਮਾਰਕਿਟਪਲੇਸ 'ਤੇ ਜਾਓ.


  ਬੈਕਅੱਪ ਜਨਰੇਟਰਾਂ ਅਤੇ ਬੈਟਰੀਆਂ ਲਈ ਫਾਈਨਾਂਸਿੰਗ ਵਿਕਲਪ


  ਸਾਡੇ ਵਿੱਤੀ ਇਨਸੈਂਟਿਵਾਂ ਬਾਰੇ ਹੋਰ ਜਾਣੋ


  PG&E ਊਰਜਾ ਨੂੰ ਪੈਦਾ ਅਤੇ ਸਟੋਰ ਕਰਨ ਲਈ ਨਵੇਂ, ਯੋਗ ਬਣਦੇ ਉਪਕਰਣ ਨੂੰ ਸਥਾਪਿਤ ਕਰ ਰਹੇ ਵਪਾਰਕ ਅਤੇ ਰਿਹਾਇਸ਼ੀ ਗ੍ਰਾਹਕਾਂ ਲਈ ਵਿੱਤੀ ਇਨਸੈਂਟਿਵ ਪ੍ਰਦਾਨ ਕਰਦਾ ਹੈ।  ਸਵੈ-ਉਤਪਤੀ ਇਨਸੈਂਟਿਵ ਪ੍ਰੋਗਰਾਮ (SELF-GENERATION INCENTIVE PROGRAM) ਬਾਰੇ ਜਾਣੋ

  ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ ਘਟਾਉਣ ਵਾਲੀਆਂ, ਉਭਰ ਰਹੀਆਂ ਤਕਨੀਕਾਂ ਲਈ ਫਾਈਨਾਂਸਿੰਗ (FINANCING FOR EMERGING TECHNOLOGIES THAT REDUCE GREENHOUSE GAS EMISSIONS) ਲੱਭੋ