ਪਬਲਿਕ ਸੇਫ਼ਟੀ ਪਾਵਰ ਸ਼ਟਆਫ਼ (PSPS) ਬਾਰੇ ਜਾਣੋ
PSPS ਬਾਰੇ ਸੰਖੇਪ ਜਾਣਕਾਰੀ
ਜਨਤਕ ਸਲਾਮਤੀ ਲਈ ਬਿਜਲੀ ਕੱਟ (Public Safety Power Shutoff), ਜਿਸਨੂੰ PSPS ਵੀ ਕਿਹਾ ਜਾਂਦਾ ਹੈ, ਗੰਭੀਰ ਮੌਸਮ 'ਤੇ ਪ੍ਰਤਿਕਿਰਿਆ ਵਿੱਚ ਲਗਾਇਆ ਜਾਂਦਾ ਹੈ। ਅਸੀਂ ਜੰਗਲ ਦੀ ਅੱਗ ਨੂੰ ਰੋਕਣ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਨ ਲਈ ਬਿਜਲੀ ਬੰਦ ਕਰਦੇ ਹਾਂ। ਤੁਹਾਡੀ ਬਿਜਲੀ ਬੰਦ ਕਰਨ ਦਾ ਫੈਸਲਾ ਲੈਣ ਵੇਲੇ ਬਹੁਤ ਸਾਰੇ ਕਾਰਕ ਕੰਮ ਕਰਦੇ ਹਨ ਅਤੇ ਅਸੀਂ ਇਹ ਫੈਸਲਾ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।
ਹਾਲਾਂਕਿ ਹੋ ਸਕਦਾ ਹੈ ਤੁਸੀਂ ਕਿਸੇ ਅੱਗ ਲੱਗਣ ਦੇ ਵਧੇਰੇ ਜੋਖਮ ਵਾਲੇ ਖੇਤਰਾਂ ਵਿੱਚ, ਜਾਂ ਤੇਜ਼ ਹਵਾਵਾਂ ਦਾ ਸਾਹਮਣਾ ਕਰਨ ਵਾਲੇ ਇਲਾਕੇ ਵਿੱਚ ਨਾ ਰਹਿੰਦੇ ਜਾਂ ਕੰਮ ਕਰਦੇ ਹੋਵੋ, ਪਰ ਤੁਹਾਡੀ ਬਿਜਲੀ ਤਾਂ ਵੀ ਬੰਦ ਕੀਤੀ ਜਾ ਸਕਦੀ ਹੈ ਜੇ ਤੁਹਾਡਾ ਘਰ ਜਾਂ ਕਾਰੋਬਾਰ ਬਿਜਲੀ ਵਾਸਤੇ ਕਿਸੇ ਅਜਿਹੀ ਲਾਈਨ 'ਤੇ ਨਿਰਭਰ ਕਰਦਾ ਹੈ ਜੋ ਖ਼ਰਾਬ ਮੌਸਮ ਵਾਲੇ ਕਿਸੇ ਇਲਾਕੇ ਵਿੱਚੋਂ ਲੰਘਦੀ ਹੋਵੇ। ਬਿਜਲੀ ਦੀਆਂ ਲਾਈਨਾਂ ਹਮੇਸ਼ਾਂ ਆਂਢ-ਗੁਆਂਢ ਦੇ ਅਨੁਸਾਰ ਨਹੀਂ ਜੁੜੀਆਂ ਹੁੰਦੀਆਂ, ਇਸ ਲਈ ਹੋ ਸਕਦਾ ਹੈ ਕਿ ਤੁਹਾਡੀ ਬਿਜਲੀ ਚਾਲੂ ਰਹੇ, ਜਦ ਕਿ ਗਲੀ ਦੇ ਦੂਜੇ ਪਾਸੇ ਦੇ ਇਲਾਕੇ ਦੀ ਬਿਜਲੀ ਬੰਦ ਕੀਤੀ ਜਾ ਸਕਦੀ ਹੈ।
PSPS ਸੰਖੇਪ ਜਾਣਕਾਰੀ ਵਾਲਾ ਵੀਡੀਓ ਚਲਾਓ
ਇੱਕ ਆਡੀਓ ਦੇ ਵਰਣਨ ਯੋਗ ਵਰਜਨ ਤੱਕ ਪਹੁੰਚ ਕਰੋ
ਇੱਕ ਟ੍ਰਾਂਸਕ੍ਰਿਪਟ ਡਾਉਨਲੋਡ ਕਰੋ (PDF, 92 KB)
PSPS ਸਮਾਂ-ਰੇਖਾ: ਕੀ ਉਮੀਦ ਕਰਨੀ ਹੈ
ਜਦੋਂ ਸਾਨੂੰ ਸੁਰੱਖਿਆ ਲਈ ਅਸਥਾਈ ਤੌਰ 'ਤੇ ਬਿਜਲੀ ਬੰਦ ਕਰਨ ਦੀ ਲੋੜ ਹੁੰਦੀ ਹੈ, ਤਾਂ ਤੁਸੀਂ ਹੇਠਾਂ ਦਿੱਤੀਆਂ ਚੀਜ਼ਾਂ ਦੀ ਉਮੀਦ ਕਰ ਸਕਦੇ ਹੋ:
ਖ਼ਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ
ਕਦੋਂ: ਇੱਕ ਹਫ਼ਤਾ ਪਹਿਲਾਂ ਤੱਕ
ਕੀ: ਸਾਡੇ ਮੌਸਮ ਦੇ ਮਾਹਰ ਸੰਭਾਵੀ ਤੌਰ 'ਤੇ ਬਹੁਤ ਖ਼ਰਾਬ ਮੌਸਮ ਦੀ ਭਵਿੱਖਬਾਣੀ ਕਰਦੇ ਹਨ।
PSPS ਬਿਜਲੀ ਦੇ ਕੱਟ ਦੀ ਖ਼ਬਰਦਾਰੀ ਦੀ ਸੂਚਨਾ (ਬਿਜਲੀ ਬੰਦ ਹੋਣ ਦੀ ਸੰਭਾਵਨਾ)
ਕਦੋਂ: ਦੋ ਦਿਨ ਪਹਿਲਾਂ, ਇੱਕ ਦਿਨ ਪਹਿਲਾਂ (ਜੇ ਸੰਭਵ ਹੋਵੇ)
ਕੀ: ਜੇ ਤੁਸੀਂ ਕਿਸੇ ਅਜਿਹੇ ਖੇਤਰ ਵਿੱਚ ਹੋ ਜੋ PSPS ਤੋਂ ਪ੍ਰਭਾਵਿਤ ਹੋ ਸਕਦਾ ਹੈ ਤਾਂ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ। ਅਸੀਂ ਤੁਹਾਨੂੰ ਸੰਭਾਵੀ ਤੌਰ 'ਤੇ ਅਨੁਮਾਨਤ ਬਿਜਲੀ ਦੇ ਕੱਟ ਦੇ ਸ਼ੁਰੂ ਹੋਣ ਦਾ ਸਮਾਂ ਅਤੇ ਬਹਾਲੀ ਦਾ ਸਮਾਂ ਦੱਸਦੇ ਹਾਂ।
PSPS ਬਿਜਲੀ ਦੇ ਕੱਟ ਦੀ ਚੇਤਾਵਨੀ ਦੀ ਸੂਚਨਾ (ਬਿਜਲੀ ਬੰਦ ਕਰਨ ਦੀ ਲੋੜ ਹੈ)
ਕਦੋਂ: ਕਈ ਘੰਟੇ ਪਹਿਲਾਂ
ਕੀ: ਜੇ ਤੁਸੀਂ ਕਿਸੇ ਅਜਿਹੇ ਖੇਤਰ ਵਿੱਚ ਹੋ ਜੋ PSPS ਤੋਂ ਪ੍ਰਭਾਵਿਤ ਹੋ ਸਕਦਾ ਹੈ ਤਾਂ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ। ਅਸੀਂ ਤੁਹਾਨੂੰ ਸੰਭਾਵੀ ਤੌਰ 'ਤੇ ਅਨੁਮਾਨਤ ਬਿਜਲੀ ਦੇ ਕੱਟ ਦੇ ਸ਼ੁਰੂ ਹੋਣ ਦਾ ਸਮਾਂ ਅਤੇ ਬਹਾਲੀ ਦਾ ਸਮਾਂ ਦੱਸਦੇ ਹਾਂ।
ਬਿਜਲੀ ਦਾ ਕੱਟ
ਕਦੋਂ: ਖ਼ਰਾਬ ਮੌਸਮ ਦੇ ਦੌਰਾਨ
ਕੀ: ਜੰਗਲੀ ਅੱਗ ਨੂੰ ਰੋਕਣ ਲਈ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਬੰਦ ਕੀਤੀ ਜਾਂਦੀ ਹੈ।
ਅੱਪਡੇਟ ਅਤੇ ਜਾਂਚ-ਪੜਤਾਲਾਂ
ਕਦੋਂ: ਮੌਸਮ ਵਿੱਚ ਸੁਧਾਰ ਹੋਇਆ ਹੈ ਅਤੇ ਜਾਂਚ-ਪੜਤਾਲਾਂ ਅਤੇ ਬਹਾਲੀ ਦੀਆਂ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ
ਕੀ: ਸਾਡੇ ਬਿਜਲੀ ਕਰਮਚਾਰੀ ਪ੍ਰਭਾਵਿਤ ਭਾਈਚਾਰਿਆਂ ਲਈ ਜਿੰਨੀ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਹੋ ਸਕੇ ਬਿਜਲੀ ਬਹਾਲ ਕਰਨ ਲਈ ਬਿਜਲੀ ਦੀਆਂ ਲਾਈਨਾਂ ਦੀ ਜਾਂਚ-ਪੜਤਾਲ ਕਰਦੇ ਹਨ। ਅਸੀਂ ਤੁਹਾਨੂੰ ਸੂਚਨਾਵਾਂ, ਸੋਸ਼ਲ ਮੀਡੀਆ, ਸਥਾਨਕ ਖ਼ਬਰਾਂ, ਰੇਡੀਓ ਅਤੇ ਸਾਡੀ ਵੈੱਬਸਾਈਟ ਦੇ ਜ਼ਰੀਏ ਬਿਜਲੀ ਬਹਾਲੀ ਦੇ ਅਨੁਮਾਨਤ ਸਮੇਂ ਦੇ ਨਾਲ ਹਰ ਰੋਜ਼ ਸੂਚਿਤ ਕਰਦੇ ਹਾਂ।
PSPS ਬਿਜਲੀ ਮੁੜ-ਬਹਾਲ ਕੀਤੀ
ਕਦੋਂ: ਖ਼ਰਾਬ ਮੌਸਮ ਦੇ ਲੰਘ ਜਾਣ ਤੋਂ ਬਾਅਦ ਦਿਨ ਦੀ ਰੋਸ਼ਨੀ ਦੇ 12 ਘੰਟਿਆਂ ਦੇ ਅੰਦਰ
ਕੀ: ਸਾਰੇ ਪ੍ਰਭਾਵਿਤ ਭਾਈਚਾਰਿਆਂ ਲਈ ਬਿਜਲੀ ਬਹਾਲ ਕਰ ਦਿੱਤੀ ਜਾਂਦੀ ਹੈ।
PSPS ਵਰਤਾਰਿਆਂ ਹੋਰ ਬਾਰੇ ਜਾਣੋ
ਮੌਸਮ ਦੀ ਤਰ੍ਹਾਂ, ਜਨਤਕ ਸਲਾਮਤੀ ਲਈ ਬਿਜਲੀ ਕੱਟ (Public Safety Power Shutoff) ਅਚਾਣਕ ਅਤੇ ਗੁੰਝਲਦਾਰ ਹੋ ਸਕਦੇ ਹਨ। ਹੇਠ ਦਿੱਤੇ ਸਰੋਤ ਤੁਹਾਡੀ ਸਮਝਣ ਅਤੇ ਤਿਆਰੀ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।
PSPS ਅੱਪਡੇਟ ਅਤੇ ਸੂਚਨਾਵਾਂ
ਵਰਤਮਾਨ PSPS ਵਰਤਾਰੇ ਦੀ ਸਥਿਤੀ ਬਾਰੇ ਪਤਾ ਕਰੋ, PSPS ਸੂਚਨਾਵਾਂ ਲਈ ਸਾਈਨ-ਅੱਪ ਕਰੋ, ਅਤੇ ਜਾਣੋ ਕਿ ਕਿਸੇ PSPS ਦੀ ਸਥਿਤੀ ਵਿੱਚ ਤੁਹਾਨੂੰ ਸਾਡੇ ਦੁਆਰਾ ਕਿਵੇਂ ਅਤੇ ਕਦੋਂ ਸੂਚਿਤ ਕੀਤਾ ਜਾਵੇਗਾ।
PSPS ਲਈ ਤਿਆਰੀ ਕਰੋ
ਇਹ ਪਤਾ ਲਗਾਓ ਕੀ ਆਉਣ ਵਾਲੀ PSPS ਅਤੇ ਸੁਰੱਖਿਆ ਲਈ ਤਿਆਰ ਕਿਵੇਂ ਹੋਣਾ ਹੈ ਅਤੇ ਜੇ ਤੁਹਾਡੀ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਕਿਹੜੇ ਸੁਰੱਖਿਆ ਸੁਝਾਵਾਂ ਦੀ ਪਾਲਣਾ ਕਰਨੀ ਹੈI
PSPS ਵਰਤਾਰੇ ਕਿਉਂ ਹੁੰਦੇ ਹਨ
ਪਤਾ ਕਰੋ ਕਿ ਕਿਸੇ PSPS ਵਰਤਾਰੇ ਦਾ ਐਲਾਨ ਕਰਨ ਦੇ ਫੈਸਲੇ ਵਿੱਚ ਕਿਹੜੇ ਕਾਰਕ ਕੰਮ ਕਰਦੇ ਹਨ ਅਤੇ ਮੌਸਮ ਸੰਬੰਧੀ ਸਾਧਨਾਂ ਬਾਰੇ ਪਤਾ ਕਰੋ ਜੋ ਦਿਖਾਉਂਦੇ ਹਨ ਕਿ ਕੀ ਤੁਹਾਡੇ ਖੇਤਰ ਵਿੱਚ PSPS ਹੋਵੇਗਾ।
PSPS ਵਰਤਾਰਿਆਂ ਨੂੰ ਘੱਟ ਤੋਂ ਘੱਟ ਕਰਨਾ
ਪਤਾ ਕਰੋ ਕਿ ਅਸੀਂ PSPS ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਲਈ ਕੀ ਕਰ ਰਹੇ ਹਾਂ।
PSPS ਸਮਰਥਨ
ਕਿਸੇ PSPS ਦੇ ਦੌਰਾਨ ਡਿਵਾਈਸ ਚਾਰਜਿੰਗ, ਬੈਗ ਵਾਲੀ ਬਰਫ਼ ਅਤੇ Wi-Fi ਸਮੇਤ ਤੁਹਾਡੀ ਸਹਾਇਤਾ ਕਰਨ ਲਈ ਸਰੋਤ ਲੱਭੋ।
ਵਧੇਰੇ ਸਰੋਤ
- ਇਸ ਬਾਰੇ ਵਧੇਰੇ ਵਿਸਤਾਰ ਨਾਲ ਜਾਣਨ ਲਈ ਕਿ ਕਿਸੇ PSPS ਵਿੱਚ ਕੀ ਉਮੀਦ ਕਰਨੀ ਹੈ, ਜਨਤਕ ਸਲਾਮਤੀ ਲਈ ਬਿਜਲੀ ਕੱਟ (Public Safety Power Shutoff) ਸੰਬੰਧੀ ਨੀਤੀਆਂ ਅਤੇ ਪ੍ਰਕਿਰਿਆਵਾਂ (PDF, 4.6 MB) ਡਾਊਨਲੋਡ ਕਰੋ।
- PSPS ਦੇ ਦੌਰਾਨ ਸੁਰੱਖਿਅਤ ਰਹਿਣ ਬਾਰੇ ਸੁਝਾਵਾਂ ਵਾਸਤੇ, ਬਿਜਲੀ ਦੇ ਕੱਟ ਲਈ ਤਿਆਰੀ ਕਰਨੀ (PDF, 904.69 KB) ਡਾਊਨਲੋਡ ਕਰੋ।
- ਸੁਝਾਈਆਂ ਗਈਆਂ ਸੰਕਟਕਾਲ ਕਿੱਟ ਸਪਲਾਈਆਂ ਦਾ ਪਤਾ ਲਗਾਉਣ ਲਈ, ਸੰਕਟਕਾਲ ਜਾਂਚ-ਸੂਚੀ (PDF, 930.45 KB) ਡਾਊਨਲੋਡ ਕਰੋ।
- ਕਿਸੇ ਸਥਾਨ ਨੂੰ ਖਾਲੀ ਕੀਤੇ ਜਾਣ ਦੀ ਸਥਿਤੀ ਵਿੱਚ ਵਿਅਕਤੀਗਤ ਸੰਕਟਕਾਲ ਯੋਜਨਾ ਬਣਾਉਣ ਵਾਸਤੇ, ਸਾਡੇ ਸੰਕਟਕਾਲ ਯੋਜਨਾ ਦੇ ਪੰਨੇ 'ਤੇ ਜਾਓ।
- ਵਰਤਮਾਨ ਬਿਜਲੀ ਦੇ ਕੱਟ ਦੀ ਰਿਪੋਰਟ ਕਰਨ ਜਾਂ ਵੇਖਣ ਲਈ, ਸਾਡੇ ਬਿਜਲੀ ਦੇ ਕੱਟ ਦੇ ਨਕਸ਼ੇ 'ਤੇ ਜਾਓ।
- ਮੌਸਮ ਸੰਬੰਧੀ ਕਾਰਕਾਂ ਅਤੇ ਤੁਸੀਂ ਕਿਸੇ PSPS ਤੋਂ ਕਿਉਂ ਪ੍ਰਭਾਵਿਤ ਹੋ ਸਕਦੇ ਹੋ, ਇਸ ਬਾਰੇ ਵਧੇਰੇ ਜਾਣਨ ਲਈ, dਸੰਕਟਕਾਲ ਲਈ ਤਿਆਰੀ ਕਿਤਾਬਚਾ (241 KB)ਦੇਖੋ।
- ਅਪਾਹਜਤਾ ਅਤੇ ਬੁਢਾਪੇ ਨਾਲ ਜੁੜੀਆਂ ਲੋੜਾਂ ਵਾਲੇ ਗਾਹਕਾਂ ਲਈ, ਬੁਢਾਪੇ ਅਤੇ ਅਪਾਹਜਤਾ ਸੰਬੰਧੀ ਸੰਕਟਕਾਲ ਲਈ ਤਿਆਰੀ ਕਿਤਾਬਚਾ (241KB) ਦੇਖੋ।
- PSPS ਪ੍ਰੋਗਰਾਮ, ਮੌਸਮ ਦੇ ਕਾਰਕ, ਸੂਚਨਾਵਾਂ ਅਤੇ ਤਿਆਰੀ ਕਰਨ ਦੇ ਤਰੀਕਿਆਂ ਬਾਰੇ ਵਧੇਰੇ ਜਾਣਨ ਲਈ PSPS ਤੱਥ ਸ਼ੀਟ (432 KB)ਡਾਊਨਲੋਡ ਕਰੋ।