ਜ਼ਰੂਰੀ ਚੇਤਾਵਨੀ

ਬਕਾਇਆ ਪ੍ਰਬੰਧਨ ਯੋਜਨਾ (Arrearage Management Plan, AMP)

ਜਾਣੋ ਕਿ AMP ਕਿਸ ਤਰ੍ਹਾਂ ਮਦਦ ਕਰ ਸਕਦਾ ਹੈ

ਇਹ ਪਤਾ ਲਗਾਉਣ ਲਈ ਲੌਗ ਇਨ ਕਰੋ ਕਿ ਤੁਸੀਂ ਯੋਗ ਹੋ ਜਾਂ ਨਹੀਂ ਅਤੇ AMP ਲਈ ਔਨਲਾਈਨ ਅਰਜ਼ੀ ਦਿਓ।

 

AMP ਕੀ ਹੁੰਦਾ ਹੈ?

 

ਬਕਾਇਆ ਪ੍ਰਬੰਧਨ ਯੋਜਨਾ (ਏਐਮਪੀ) ਯੋਗ ਰਿਹਾਇਸ਼ੀ ਗਾਹਕਾਂ ਲਈ ਕਰਜ਼ਾ ਮੁਆਫੀ ਯੋਜਨਾ ਹੈ।

 

ਜੇ ਤੁਸੀਂ ਕੇਅਰ ਜਾਂ ਫੇਰਾ ਵਿੱਚ ਦਾਖਲ ਹੋ, ਤਾਂ ਤੁਸੀਂ AMP (ਬਕਾਇਆ ਪ੍ਰਬੰਧਨ ਯੋਜਨਾ) ਰਾਹੀਂ ਕਰਜ਼ਾ ਮੁਆਫੀ ਵਿੱਚ $8,000 ਤੱਕ ਦੇ ਯੋਗ ਹੋ ਸਕਦੇ ਹੋ।

AMP ਕਿਸ ਤਰ੍ਹਾਂ ਮਦਦ ਕਰ ਸਕਦਾ ਹੈ, ਇਸ ਬਾਰੇ ਜਾਣਕਾਰੀ ਪਾਓ

ਦੇਖੋ ਕਿ ਬਕਾਇਆ ਪ੍ਰਬੰਧਨ ਯੋਜਨਾ (Arrearage Management Plan) (AMP) ਕਿਵੇਂ ਮਦਦ ਕਰ ਸਕਦੀ ਹੈ।

ਕੌਣ AMP ਲਈ ਯੋਗ ਹੈ?

ਰਿਹਾਇਸ਼ੀ ਗਾਹਕ ਜੋ:

 

 

 ਧਿਆਨ ਦਿਓ: ਨੈੱਟ ਐਨਰਜੀ ਮੀਟਰਿੰਗ (Net energy metering, NEM), ਮਾਸਟਰ-ਮੀਟਰਡ ਗਾਹਕ ਅਤੇ ਸਬ-ਮੀਟਰ ਵਾਲੇ ਕਿਰਾਏਦਾਰਾਂ ਵਾਲੇ ਮਾਸਟਰ-ਮੀਟਰਡ ਗਾਹਕ ਇਸ ਵੇਲੇ AMP ਵਿੱਚ ਭਾਗ ਲੈਣ ਦੇ ਯੋਗ ਨਹੀਂ ਹਨ।

 

AMP ਵਿੱਚ ਨਾਮਜ਼ਦ ਕਿਵੇਂ ਹੋਣਾ ਹੈ

 

AMP ਲਈ ਔਨਲਾਈਨ ਅਰਜ਼ੀ ਦਿਓ

ਕਦਮ 1: ਇਹ ਪਤਾ ਲਗਾਉਣ ਲਈ ਕਿ ਕੀ ਤੁਸੀਂ ਯੋਗ ਹੋ ਜਾਂ ਨਹੀਂ, ਆਪਣੇ PG&E ਖਾਤੇ ਵਿੱਚ ਔਨਲਾਈਨ ਲੌਗ ਇਨ ਕਰੋ

ਕਦਮ 2: ਜੇਕਰ ਤੁਸੀਂ ਯੋਗ ਹੋ, ਤਾਂ "ਦਾਖਲ ਕਿਵੇਂ ਕਰਨਾ ਹੈ" ਨੂੰ ਚੁਣੋ।

ਕਦਮ 3: AMP ਯੋਗ ਗ੍ਰਾਹਕ ਸਾਡੀ ਸਵੈਚਲਿਤ ਨਾਮਾਂਕਣ ਸੇਵਾ ਦੁਆਰਾ ਔਨਲਾਈਨ ਅਰਜ਼ੀ ਦੇ ਸਕਦੇ ਹਨ

ਕਦਮ 4: ਇੱਕ ਵਾਰ ਮਨਜ਼ੂਰ ਹੋਣ ਤੋਂ ਬਾਅਦ, ਤੁਹਾਨੂੰ ਤੁਹਾਡੇ ਨਾਮਾਂਕਣ ਦੀ ਪੁਸ਼ਟੀ ਕਰਨ ਵਾਲੀ ਇੱਕ ਗਾਹਕ ਸੂਚਨਾ ਪ੍ਰਾਪਤ ਹੋਵੇਗੀ

 

ਕਾਲ ਕਰਕੇ AMP ਲਈ ਅਰਜ਼ੀ ਦਿਓ

ਕਦਮ 1: ਸਾਨੂੰ 1-800-743-5000 ਤੇ ਕਾਲ ਕਰੋ। ਸਾਡੀ ਸਵੈਚਲਿਤ ਸੇਵਾ ਤੁਹਾਨੂੰ ਸੂਚਿਤ ਕਰੇਗੀ ਜੇਕਰ ਤੁਸੀਂ ਬਾਕੀ ਬਕਾਇਆ ਪ੍ਰਬੰਧਨ ਯੋਜਨਾ (Arrearage Management Plan, AMP) ਲਈ ਯੋਗ ਹੋ ਜਾਂ ਨਹੀਂ।

ਕਦਮ 2: AMP ਯੋਗ ਗਾਹਕ ਸਾਡੀ ਸਵੈਚਲਿਤ ਨਾਮਾਂਕਣ ਸੇਵਾ ਰਾਹੀਂ ਫ਼ੋਨ ਰਾਹੀਂ ਅਰਜ਼ੀ ਦੇ ਸਕਦੇ ਹਨ ਜਾਂ ਤੁਹਾਨੂੰ ਸਾਡੇ ਪ੍ਰੋਗਰਾਮ ਅਤੇ ਅਰਜ਼ੀ ਪ੍ਰਕਿਰਿਆ ਵਿੱਚ ਲੈ ਜਾਣ ਲਈ ਇੱਕ ਗਾਹਕ ਸੇਵਾ ਪ੍ਰਤੀਨਿਧੀ (Customer Service Representative, CSR) ਨੂੰ ਟ੍ਰਾਂਸਫ਼ਰ ਕੀਤਾ ਜਾ ਸਕਦਾ ਹੈ।

ਕਦਮ 3: ਇੱਕ ਵਾਰ ਮਨਜ਼ੂਰ ਹੋਣ ਤੋਂ ਬਾਅਦ, ਤੁਹਾਨੂੰ ਤੁਹਾਡੇ ਨਾਮਾਂਕਣ ਦੀ ਪੁਸ਼ਟੀ ਕਰਨ ਵਾਲੀ ਇੱਕ ਗਾਹਕ ਸੂਚਨਾ ਪ੍ਰਾਪਤ ਹੋਵੇਗੀ।

AMP ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ

ਕਦਮ 1: ਆਪਣੇ PG&E ਖਾਤੇ ਵਿੱਚ ਲੌਗ ਇਨ ਕਰੋ

ਕਦਮ 2: ਆਪਣੇ PG&E ਖਾਤੇ ਦੇ ਡੈਸ਼ਬੋਰਡ ਦੇ ਖੱਬੇ ਪਾਸੇ ਸਥਿਤ "ਆਪਣੇ ਬਕਾਏ ਪ੍ਰਬੰਧਨ ਪ੍ਰੋਗਰਾਮ (Arrearage Management Program) ਨੂੰ ਦੇਖੋ" ਦੀ ਚੋਣ ਕਰੋ

ਕਦਮ 3: ਇੱਕ ਵਾਰ ਚੁਣੇ ਜਾਣ 'ਤੇ, ਨਾਮਾਂਕਣ ਵੇਰਵੇ ਸਾਰਣੀ ਵਿੱਚ ਤੁਹਾਡੇ ਮੌਜੂਦਾ AMP ਨਾਮਾਂਕਣ ਵੇਰਵੇ ਦਿਖਾਈ ਦੇਣਗੇ

ਪੂਰੀ AMP ਮਾਫ਼ੀ ਲਈ ਯੋਗ ਹੋਣ ਲਈ 12 ਸਮੇਂ ਸਿਰ ਅਤੇ ਪੂਰੇ ਮਹੀਨਾਵਾਰ ਭੁਗਤਾਨਾਂ ਦੀ ਲੋੜ ਹੁੰਦੀ ਹੈ।

ਤੁਸੀਂ ਦੋ ਭੁਗਤਾਨਾਂ ਤੱਕ ਖੁੰਝ ਸਕਦੇ ਹੋ, ਪਰ ਉਹ ਲਗਾਤਾਰ ਦੋ ਮਹੀਨੇ ਨਹੀਂ ਹੋ ਸਕਦੇ। ਜਦੋਂ ਤੱਕ ਤੁਸੀਂ ਮੌਜੂਦਾ ਬਿੱਲ ਅਤੇ ਖੁੰਝੇ ਹੋ ਭੁਗਤਾਨ (ਭੁਗਤਾਨਾਂ) ਦੋਵਾਂ ਦੇ ਸਮੇਂ ਸਿਰ ਭੁਗਤਾਨ ਦੇ ਨਾਲ ਅਗਲੀ ਬਿਲਿੰਗ ਨਿਯਤ ਮਿਤੀ ਤੇ ਭੁਗਤਾਨ ਕਰਦੇ ਹੋ, ਉਦੋਂ ਤੱਕ ਤੁਸੀਂ ਪ੍ਰੋਗਰਾਮ ਵਿੱਚ ਬਣੇ ਰਹੋਗੇ।

 

ਲਗਾਤਾਰ ਦੋ ਭੁਗਤਾਨ ਗੁੰਮ ਹੋਣਾ, ਜਾਂ ਕੁੱਲ ਤਿੰਨ ਭੁਗਤਾਨ ਗੁੰਮ ਹੋਣਾ, ਤੁਹਾਨੂੰ ਪ੍ਰੋਗਰਾਮ ਤੋਂ ਹਟਾਉਣ ਦਾ ਕਾਰਨ ਬਣੇਗਾ। 

ਪਹਿਲਾਂ ਹੀ ਮਾਫ਼ ਕੀਤੀਆਂ ਗਈਆਂ ਰਕਮਾਂ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਲੇਕਿਨ ਤੁਹਾਨੂੰ ਪ੍ਰੋਗਰਾਮ ਤੋਂ ਹਟਾ ਦਿੱਤਾ ਜਾਵੇਗਾ।

ਹਾਂ, AMP ਮਾਫ਼ੀ ਲਈ ਯੋਗ ਵੱਧ ਤੋਂ ਵੱਧ ਰਕਮ $8,000 ਹੈ। ਜੇਕਰ ਤੁਹਾਡੀ ਬਕਾਇਆ ਰਕਮ $8,000 ਤੋਂ ਵੱਧ ਹੈ, ਬਾਕੀ ਬਚੇ ਬਕਾਏ ਨੂੰ ਓਵਰਏਜ ਮੰਨਿਆ ਜਾਵੇਗਾ। AMP ਨਾਮਾਂਕਣ ਦੇ ਅੰਤ ਤੱਕ ਓਵਰਏਜ ਵੱਖਰੇ ਤੌਰ 'ਤੇ "ਰੱਖਿਆ" ਜਾਵੇਗਾ।

ਤੁਹਾਡੀ ਬਕਾਇਆ ਜਿਹੜਾ ਕਿ AMP ਦੁਆਰਾ ਮਾਫ਼ ਨਹੀਂ ਕੀਤਾਂ ਗਿਆ ਹੈ, AMP ਦੇ ਪੂਰਾ ਹੋਣ ਤੱਕ ਜਾਂ ਨਾਮਾਂਕਣ ਰੱਦ ਹੋਣ ਤੱਕ ਮੁਲਤਵੀ ਕੀਤਾ ਜਾਵੇਗਾ। ਇੱਕ ਵਾਰ ਜਦੋਂ ਤੁਸੀਂ 12 ਮਹੀਨੇ ਦਾ AMP ਨਾਮਾਂਕਣ ਪੂਰਾ ਕਰ ਲਿਆ ਹੈ ਜਾਂ AMP ਤੋਂ ਹਟਾ ਦਿੱਤੇ ਜਾਂਦੇ ਹੋ, ਕਿਸੇ ਵੀ ਬਕਾਇਆ ਰਕਮ ਦੀ ਦੇਣਦਾਰੀ ਤੁਹਾਡੇ ਅਗਲੇ ਬਿਲਿੰਗ ਚੱਕਰ ਵਿੱਚ ਹੋਵੇਗੀ।

ਹਾਂ, ਪਰ ਤੁਸੀਂ ਇੱਕ ਵਾਰ ਵਿੱਚ ਸਿਰਫ਼ ਇੱਕ ਭੁਗਤਾਨ ਯੋਜਨਾ ਤੇ ਹੋ ਸਕਦੇ ਹੋ। ਤੁਹਾਡੀ ਮੌਜੂਦਾ ਭੁਗਤਾਨ ਯੋਜਨਾ AMP ਵਿੱਚ ਨਾਮਜ਼ਦ ਹੋਣ ਤੋਂ ਪਹਿਲਾਂ ਰੱਦ ਕਰ ਦਿੱਤੀ ਜਾਵੇਗੀ।

ਪ੍ਰੋਗਰਾਮ ਦੇ ਨਿਯਮਾਂ ਦੇ ਅਨੁਸਾਰ, ਗਾਹਕਾਂ ਨੂੰ ਮੁੜ-ਨਾਮਾਂਕਣ ਕਰਨ ਲਈ ਆਪਣੇ ਆਖਰੀ AMP-ਨਾਮਾਂਕਿਤ ਭੁਗਤਾਨ ਤੋਂ ਬਾਅਦ 12 ਮਹੀਨਿਆਂ ਦੀ ਉਡੀਕ ਕਰਨੀ ਪਵੇਗੀ।

ਹਾਂ, CCA ਗਾਹਕ ਭਾਗ ਲੈਣ ਦੇ ਯੋਗ ਹਨ। ਹਾਲਾਂਕਿ, ਉਹਨਾਂ ਨੂੰ "ਕੌਣ ਯੋਗ ਹੈ?" ਦੇ ਤਹਿਤ ਉੱਪਰ ਸੂਚੀਬੱਧ ਯੋਗਤਾਵਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਉਹਨਾਂ ਦਾ CCA ਭਾਗ ਲੈਣ ਲਈ ਸਹਿਮਤ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ CCA ਭਾਗ ਲੈ ਰਿਹਾ ਹੈ, ਤਾਂ ਤੁਹਾਡੇ PG&E ਖਰਚੇ ਅਤੇ ਤੁਹਾਡੇ CCA ਬਕਾਇਆ ਦੋਵੇਂ ਪ੍ਰੋਗਰਾਮ ਲਈ ਯੋਗ ਹੋਣਗੇ। ਜੇਕਰ ਤੁਹਾਡਾ CCA AMP ਦੀ ਪੇਸ਼ਕਸ਼ ਨਹੀਂ ਕਰ ਰਿਹਾ ਹੈ, ਸਿਰਫ ਉਦੋਂ ਹੀ PG&E ਦੇ ਖਰਚੇ ਮਾਫ਼ੀ ਦੇ ਯੋਗ ਹੋਣਗੇ। ਤੁਹਾਡੇ CCA ਤੋਂ ਖਰਚੇ ਇਸ ਪ੍ਰੋਗਰਾਮ ਲਈ ਯੋਗ ਨਹੀਂ ਹੁੰਦੇ ਹਨ। ਹੋਰ ਜਾਣਕਾਰੀ ਲਈ, ਆਪਣੇ CCA ਪ੍ਰਦਾਤਾ ਨਾਲ ਸੰਪਰਕ ਕਰੋ।

ਹਾਂ, ਲੇਕਿਨ ਸਿਰਫ਼ ਅੰਸ਼ਕ ਤੌਰ ਤੇ। PG&E ਦੇ ਖਰਚੇ ਯੋਗ ਗਾਹਕਾਂ ਲਈ ਮਾਫ਼ੀ ਦੇ ਯੋਗ ਹੋਣਗੇ। ਹਾਲਾਂਕਿ, ਤੁਹਾਡੇ CTA ਤੋਂ ਮਹਿਨਾਵਾਰ ਗੈਸ ਦੇ ਖਰਚੇ AMP ਯੋਗਤਾ ਗਣਨਾਵਾਂ ਵਿੱਚ ਸ਼ਾਮਲ ਨਹੀਂ ਕੀਤੇ ਗਏ ਹਨ।

ਹਾਂ, ਲੇਕਿਨ ਸਿਰਫ਼ ਅੰਸ਼ਕ ਤੌਰ ਤੇ। ਇਲੈਕਟ੍ਰਿਕ ਸਰਵਿਸ ਪ੍ਰੋਵਾਈਡਰ (Electric Service Provider, ESP) ਦੇ ਬਿਜਲੀ ਕਮੋਡੀਟੀ ਦੇ ਖਰਚੇ AMP ਯੋਗਤਾ ਗਣਨਾ ਵਿੱਚ ਸ਼ਾਮਲ ਨਹੀਂ ਕੀਤੇ ਗਏ ਹਨ।

ਹਾਂ, ਤੁਸੀਂ REACH ਅਤੇ LIHEAP ਵਿੱਚ ਭਾਗ ਲੈ ਸਕਦੇ ਹੋ। LIHEAP ਪ੍ਰੋਗਰਾਮ ਤੋਂ ਕੋਈ ਵੀ ਵਿੱਤੀ ਸਹਾਇਤਾ ਭੁਗਤਾਨ (ਵਾਅਦੇ) AMP ਵਿੱਚ ਦਾਖਲ ਹੋਣ ਦੇ ਦੌਰਾਨ ਮੌਜੂਦਾ ਖਰਚਿਆਂ ਤੇ ਲਾਗੂ ਕੀਤੇ ਜਾਣਗੇ।

ਨਹੀਂ। ਤੁਹਾਡੇ LIHEAP ਭੁਗਤਾਨ ਸਿਰਫ਼ ਵਰਤਮਾਨ ਅਤੇ ਭਵਿੱਖ ਦੇ ਖਰਚਿਆਂ ਤੇ ਲਾਗੂ ਹੁੰਦੇ ਹਨ। ਜੇਕਰ ਤੁਸੀਂ AMP ਵਿੱਚ ਨਾਮਜ਼ਦ ਹੋ, ਤਾਂ ਤੁਹਾਡੇ LIHEAP ਭੁਗਤਾਨਾਂ ਨੂੰ AMP ਕਰਜ਼ਾ ਮਾਫ਼ੀ ਲਈ ਯੋਗ ਕਿਸੇ ਵੀ ਕਰਜ਼ੇ ਦੀ ਰਕਮ ਤੇ ਲਾਗੂ ਨਹੀਂ ਕੀਤਾ ਜਾ ਸਕਦਾ ਹੈ।

ਹੋਰ ਲੰਮੀ ਮਿਆਦ ਦੇ ਵਿੱਤੀ ਸਹਾਇਤਾ ਪ੍ਰੋਗਰਾਮ

ਊਰਜਾ ਲਈ California ਦੀਆਂ ਵਿਕਲਪਿਕ ਦਰਾਂ ਸਬੰਧੀ ਪ੍ਰੋਗਰਾਮ (CARE)

ਆਪਣੀ ਊਰਜਾ ਸਟੇਟਮੈਂਟ 'ਤੇ ਮਹੀਨਾਵਾਰ ਛੋਟ ਪ੍ਰਾਪਤ ਕਰੋ।

ਪਰਿਵਾਰਕ ਬਿਜਲੀ ਦਰ ਸਹਾਇਤਾ ਪ੍ਰੋਗਰਾਮ (Family Electric Rate Assistance Program, FERA)

ਜੇਕਰ ਘਰ ਵਿੱਚ ਤੁਸੀਂ ਤਿੰਨ ਜਾਂ ਜ਼ਿਆਦਾ ਲੋਕ ਰਹਿੰਦੇ ਹੋ, ਤਾਂ ਆਪਣੇ ਬਿਜਲੀ ਦੇ ਬਿੱਲ ਤੇ ਇੱਕ ਮਹੀਨਾਵਾਰ ਛੋਟ ਪਾਓ।

Medical Baseline Program

ਰਿਹਾਇਸ਼ੀ ਗਾਹਕਾਂ ਲਈ ਮਦਦ ਜੋ ਕੁਝ ਡਾਕਟਰੀ ਲੋੜਾਂ ਲਈ ਬਿਜਲੀ 'ਤੇ ਨਿਰਭਰ ਕਰਦੇ ਹਨ।