ਇੱਕ ਸਪਲਾਈ ਕਿਟ ਬਣਾਓ

ਇੱਕ ਹਫਤੇ ਤੱਕ ਚੱਲਣ ਲਈ ਉਪਯੁਕਤ ਸਪਲਾਈਆਂ ਸਟੋਕ ਕਰੋ। ਵਸਤਾਂ ਨੂੰ ਵਾਟਰਪਰੂਫ ਡੱਬਿਆਂ ਵਿੱਚ ਪਾਓ ਅਤੇ ਇਹਨਾਂ ਨੂੰ ਕਿਸੇ ਪਹੁੰਚਯੋਗ ਵਿੱਚ ਸਟੋਰ ਕਰ ਦਿਓ। ਭਾਵੇਂ ਤੁਸੀਂ ਘਰ ਵਿੱਚ ਪਨਾਹ ਲੈ ਰਹੇ ਹੋ ਜਾਂ ਘਰ ਖਾਲੀ ਕਰ ਰਹੇ ਹੋ, ਆਫ਼ਤ ਦੀ ਸਥਿਤੀ ਵਿੱਚ, ਤੁਹਾਨੂੰ ਆਪਣੀਆਂ ਸਪਲਾਈਆਂ ਤੁਰੰਤ ਲੈਣ ਦੀ ਲੋੜ ਹੋ ਸਕਦੀ ਹੈ। ਤੁਹਾਨੂੰ ਇੱਥੇ ਦੱਸੀਆਂ ਚੀਜ਼ਾਂ ਦੀ ਲੋੜ ਹੋਵੇਗੀ।

ਭੋਜਨ ਅਤੇ ਪਾਣੀ

ਪੀਣ ਵਾਲਾ ਪਾਣੀ

ਹਰ ਰੋਜ਼ ਹਰ ਵਿਅਕਤੀ ਲਈ 1 ਗੈਲਨ ਪਾਣੀ

ਭੋਜਨ

ਖਰਾਬ ਨਾ ਹੋਣ ਵਾਲਾ ਅਤੇ ਬਿਜਲੀ ਦੇ ਬਿਨਾਂ ਬਣਾਉਣ ਵਿੱਚ ਆਸਾਨ

ਸੰਦ ਅਤੇ ਭਾਂਡੇ

ਨੋਨ-ਇਲੈਕਟ੍ਰਿਕ ਕੈਨ ਓਪਨਰ ਅਤੇ ਕਾਂਟੇ, ਚਮਚੇ ਅਤੇ ਚਾਕੂ

ਬੱਚਿਆਂ ਅਤੇ ਪਾਲਤੂ ਜਾਨਵਰਾਂ ਲਈ ਭੋਜਨ

ਆਪਣੇ ਘਰ ਦੇ ਸਾਰੇ ਸਦੱਸਾਂ ਲਈ ਭੋਜਨ ਪਾਉਣਾ ਯਕੀਨੀ ਬਣਾਓ

ਉਪਕਰਣ

ਫਲੈਸ਼ਲਾਈਟਾਂ

ਮੋਮਬੱਤੀਆਂ ਦੀ ਵਰਤੋਂ ਨਾ ਕਰੋ

ਵਾਧੂ ਬੈਟਰੀਆਂ

ਸਮੇਤ ਦੋ ਵਾਧੂ ਸੈਟ

ਰੇਡੀਓ

ਬੈਟਰੀ ਨਾਲ ਚੱਲਣ ਵਾਲਾ ਜਾਂ ਇੱਕ ਹੈਂਡ-ਕ੍ਰੈਂਕ ਮੌਸਮ ਰੇਡੀਓ

ਮੋਬਾਈਲ ਫ਼ੋਨ

ਸਮੇਤ ਇੱਕ ਪੋਰਟੇਬਲ ਚਾਰਜਰ

ਸਿਹਤ ਅਤੇ ਨਿਜੀ ਸਪਲਾਈਆਂ

ਬੁਨਿਆਦੀ ਫਰਸਟ-ਏਡ ਕਿਟ

ਐਂਟੀਬਾਯੋਟਿਕ ਓਏਂਟਮੇਂਟ ਅਤੇ ਪੱਟੀਆਂ ਤੋਂ ਲੈ ਕੇ ਕੋਲਡ ਪੈਕ ਅਤੇ ਹੋਰ ਚੀਜ਼ਾਂ

ਦਵਾਈ ਅਤੇ ਨਜ਼ਰ ਦੀਆਂ ਐਨਕਾਂ

ਸੁਝਾਈਆਂ ਗਈਆਂ ਅਤੇ ਗੈਰ-ਸੁਝਾਈਆਂ ਦਵਾਈਆਂ

ਕੰਬਲ ਅਤੇ ਕੱਪੜੇ

ਕੰਬਲ, ਗਰਮ ਕੱਪੜੇ, ਮਜ਼ਬੂਤ ਬੂਟ ਅਤੇ ਭਾਰੇ ਦਸਤਾਨੇ

ਟੋਏਲੇਟ ਦਾ ਸਾਮਾਨ

ਸਾਬੁਣ, ਟੁੱਥਬ੍ਰਸ਼, ਟੁੱਥਪੇਸਟ, ਟੋਏਲੇਟ ਪੇਪਰ, ਆਦਿ

ਬੱਚਿਆਂ ਲਈ ਗਤੀਵਿਧੀਆਂ

ਖਿਡੌਣੇ, ਕਿਤਾਬਾਂ, ਗੇਮਾਂ ਅਤੇ ਕਾਰਡ

ਕੈਸ਼ ਅਤੇ ਕ੍ਰੈਡਿਟ ਕਾਰਡ

ਜੇ ਸੰਭਵ ਹੋਵੇ, ਤਾਂ ਘੱਟੋ-ਘੱਟ $100 ਇੱਕ ਪਾਸੇ ਰੱਖ ਲਓ

ਮਹੱਤਵਪੂਰਨ ਦਸਤਾਵੇਜ਼

ID (ਸ਼ਨਾਖਤ ਕਾਰਡ) ਦੀਆਂ ਕਾਪੀਆਂ, ਮੈਡੀਕਲ ਰਿਕਾਰਡ, ਪਾਲਤੂ ਜਾਨਵਰ ਦੇ ਟੀਕਾਕਰਨ, ਅਤੇ ਪਰਿਵਾਰ ਦੀਆਂ ਫੋਟੋਆਂ

ਹੋਰ ਲਾਭਕਾਰੀ ਚੀਜ਼ਾਂ

ਪੇਪਰ ਟਾਵਲ, ਕੂੜੇ ਦੇ ਬੈਗ, ਬਹੁ-ਉਦੇਸ਼ੀ ਸੰਦ ਜਿਸ ਵਿੱਚ ਚਾਕੂ ਸ਼ਾਮਲ ਹੈ

ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਆਪਣੀ ਆਪਾਤਕਾਲੀ ਕਿਟ ਨੂੰ ਨਵਿਆਉਣਾ ਯਾਦ ਰੱਖੋ।