English     español     中文     tiếng việt     Tagalog     한국어     русский язык     Hmoob     عربي     ਪੰਜਾਬੀ     فارسی     日本語     ខ្មែរ     ไทย     Português     हिंदी

ਅਸੀਂ ਮਦਦ ਲਈ ਮੌਜੂਦ ਹਾਂ


ਬਿਜਲ ਸਪਲਾਈ ਦੀ ਮੁੜ-ਬਹਾਲੀ, ਵਿੱਤੀ ਸਹਾਇਤਾ ਅਤੇ ਪੁਨਰ-ਨਿਰਮਾਣ ਦੀ ਪ੍ਰਕਿਰਿਆ ਬਾਰੇ ਹੋਰ ਜਾਣਕਾਰੀ ਲੈਣ ਲਈ।.


ਕਿਸੇ ਜੰਗਲੀ ਅੱਗ ਦੇ ਬਾਅਦ ਗੈਸ ਅਤੇ ਬਿਜਲੀ ਸੇਵਾ ਨੂੰ ਮੁੜ-ਬਹਾਲ ਕਰਨਾ

ਇੱਕ ਵਾਰ ਜਦੋਂ PG&E ਦੇ ਕਰਮਚਾਰੀ ਦਲਾਂ ਨੂੰ ਪਹਿਲੇ ਉੱਤਰਦਾਤਾਵਾਂ (first responders) ਕੋਲੋਂ ਕਿਸੇ ਇਲਾਕੇ ਵਿੱਚ ਦਾਖਲ ਹੋਣ ਦੀ ਆਗਿਆ ਮਿਲ ਜਾਂਦੀ ਹੈ, ਤਾਂ ਉਹ ਮੁਲਾਂਕਣ, ਮੁਰੰਮਤ ਅਤੇ ਮੁੜ-ਬਹਾਲੀ ਦੀ ਪ੍ਰਕਿਰਿਆਸ਼ੁਰੂ ਕਰ ਦਿੰਦੇ ਹਨ।


  • ਜਦੋਂ ਸੁਰੱਖਿਅਤ ਹੋਵੇ, ਤਾਂ ਪਹਿਲਾ ਕਦਮ ਨੁਕਸਾਨ ਦਾ ਮੁਲਾਂਕਣ ਹੁੰਦਾ ਹੈ। ਰਵਾਇਤੀ ਤੌਰ ’ਤੇ ਇਹ 12 ਤੋਂ 24 ਘੰਟਿਆਂ ਵਿੱਚ ਵਾਪਰਦਾ ਹੈ।
  • PG&E ਦੀਆਂ ਸੁਵਿਧਾਵਾਂ (ਖੰਭੇ, ਟਾਵਰ, ਅਤੇ ਕੰਡਕਟਰ) ਦੀ ਮੁਰੰਮਤ ਕਰਨ ਲਈ ਕੰਮ ਕਰਨ ਦੁਆਰਾ, PG&E ਦੇ ਕਰਮਚਾਰੀ ਸਾਈਟ ’ਤੇ ਜਾਣਗੇ ਤਾਂ ਜੋ ਬਿਜਲੀ ਸੇਵਾ ਪ੍ਰਾਪਤ ਕਰਨ ਲਈ ਇਲਾਕੇ ਨੂੰ ਸੁਰੱਖਿਅਤ ਬਣਾਇਆ ਜਾ ਸਕੇ।
  • ਕਿਸੇ ਵੀ ਲੋੜੀਂਦੀਆਂ ਮੁਰੰਮਤਾਂ ਨੂੰ ਕਰਨ ਲਈ ਲੋੜੀਂਦੇ ਸਮੇਂ ਦੇ ਆਧਾਰ ’ਤੇ, ਮੁੜ-ਬਹਾਲੀ ਦਾ ਇੱਕ ਅੰਦਾਜ਼ਨ ਸਮਾਂ ਤੈਅ ਕੀਤਾ ਜਾਂਦਾ ਹੈ ਅਤੇ ਗਾਹਕ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ।
  • ਜੇ ਕਿਸੇ ਘਰ ਜਾਂ ਕਾਰੋਬਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਕਿ ਸੇਵਾ ਸੁਰੱਖਿਅਤ ਤਰੀਕੇ ਨਾਲ ਮੁੜ-ਬਹਾਲ ਨਹੀਂ ਕੀਤੀ ਜਾ ਸਕਦੀ ਤਾਂ ਸੇਵਾ ਨੂੰ ਮੁੜ-ਬਹਾਲ ਕਰਨ ਤੋਂ ਪਹਿਲਾਂ ਗਾਹਕ ਵੱਲੋਂ ਮੁਰੰਮਤਾਂ ਪੂਰੀਆਂ ਕਰਨ ਦੀ ਲੋੜ ਪਵੇਗੀ।

ਇੱਕ ਵਾਰ ਜਦੋਂ PG&E ਦੇ ਕਰਮਚਾਰੀ ਦਲਾਂ ਨੂੰ ਪਹਿਲੇ ਉੱਤਰਦਾਤਾਵਾਂ (first responders) ਕੋਲੋਂ ਕਿਸੇ ਇਲਾਕੇ ਵਿੱਚ ਦਾਖਲ ਹੋਣ ਦੀ ਆਗਿਆ ਮਿਲ ਜਾਂਦੀ ਹੈ, ਤਾਂ ਉਹ ਗੈਸ ਦੇ ਬੁਨਿਆਦੀ ਢਾਂਚੇ ਦੇ ਮੁਲਾਂਕਣ ਸ਼ੁਰੂ ਕਰ ਦਿੰਦੇ ਹਨ।


  • ਮੁਲਾਂਕਣ ਤੁਰੰਤ ਸ਼ੁਰੂ ਹੋ ਸਕਦੇ ਹਨ ਅਤੇ ਰਵਾਇਤੀ ਤੌਰ ’ਤੇ 24 ਘੰਟਿਆਂ ਦੇ ਅੰਦਰ ਪੂਰੇ ਕਰ ਦਿੱਤੇ ਜਾਂਦੇ ਹਨ।
  • ਇਸ ਤੋਂ ਪਹਿਲਾਂ ਕਿ ਕੁਦਰਤੀ ਗੈਸ ਲਾਈਨ ਵਿੱਚ ਮੁੜ-ਸਪਲਾਈ ਕੀਤੀ ਜਾਵੇ ਅਤੇ ਫਿਰ ਸੁਰੱਖਿਅਤ ਤਰੀਕੇ ਨਾਲ ਘਰਾਂ ਜਾਂ ਕਾਰੋਬਾਰਾਂ ਨੂੰ ਦਿੱਤੀ ਜਾਵੇ, ਕਿਸੇ ਵੀ ਹਵਾ ਨੂੰ ਬਾਹਰ ਕੱਢਣ ਵਾਸਤੇ ਪਾਈਪਲਾਈਨ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਨਾ (purging) ਲਾਜ਼ਮੀ ਹੈ।
  • ਸ਼ੁੱਧੀਕਰਨ ਦੀ ਪ੍ਰਕਿਰਿਆ (purging process) ਵਾਸਤੇ ਕਿਸੇ ਗੈਸ ਤਕਨੀਸ਼ੀਅਨ ਨੂੰ ਸਾਈਟ ’ਤੇ ਜਾਣ ਦੀ ਲੋੜ ਪਵੇਗੀ ਤਾਂ ਜੋ ਗੈਸ ਮੀਟਰ ਤੱਕ ਪਹੁੰਚ ਕੀਤੀ ਜਾ ਸਕੇ।
  • PG&E ਕਰਮਚਾਰੀਆਂ ਵਾਸਤੇ ਫਿਰ ਹਰੇਕ ਘਰ ਜਾਂ ਕਾਰੋਬਾਰ ਵਿਖੇ ਦੂਜੀ ਵਾਰ ਜਾਣਾ ਲਾਜ਼ਮੀ ਹੈ ਤਾਂ ਜੋ ਮੀਟਰ ਚਾਲੂ ਕੀਤਾ ਜਾ ਸਕੇ, ਸੁਰੱਖਿਆ ਜਾਂਚਾਂ ਕੀਤੀਆਂ ਜਾ ਸਕਣ ਅਤੇ ਸੁਰੱਖਿਅਤ ਆਪਰੇਸ਼ਨ ਵਾਸਤੇ ਪਾਇਲਟ ਲਾਈਟਾਂ ਨੂੰ ਮੁੜ ਜਲਾਇਆ ਜਾ ਸਕੇ। ਅਜਿਹਾ ਹੋਣ ਵਾਸਤੇ ਹਰੇਕ ਸਥਾਨ ਦੇ ਗਾਹਕਾਂ ਦਾ ਮੌਜ਼ੂਦ ਰਹਿਣਾ ਲਾਜ਼ਮੀ ਹੈ।
  • ਕਾਨੂੰਨ ਦੀ ਤਾਮੀਲ ਕਰਵਾਉਣ ਵਾਲੇ ਸਥਾਨਕ ਅਦਾਰੇ ਇਹ ਨਿਰਣਾ ਕਰਦੇ ਹਨ ਕਿ ਇਲਾਕਿਆਂ ਵਿੱਚ ਆਬਾਦੀ ਦੁਬਾਰਾ ਕਦੋਂ ਵਸਾਈ ਜਾ ਸਕਦੀ ਹੈ।
  • ਜੇ ਤੁਸੀਂ ਆਪਣੀ ਜਾਇਦਾਦ ’ਤੇ ਵਾਪਸ ਆਉਂਦੇ ਹੋ ਅਤੇ ਤੁਹਾਡੇ ਕੋਲ ਗੈਸ ਸੇਵਾ ਨਹੀਂ ਹੈ, ਤਾਂ PG&E ਨੂੰ 1-800-743-5000’ਤੇ ਕਾਲ ਕਰੋ। ਅਸੀਂ ਜਿੰਨੀ ਛੇਤੀ ਸੰਭਵ ਹੋ ਸਕੇ ਤੁਹਾਡੀ ਸੇਵਾ ਨੂੰ ਮੁੜ-ਚਾਲੂ ਕਰਨ ਲਈ ਕੰਮ ਕਰਾਂਗੇ।

ਗੈਸ ਸੁਰੱਖਿਆ ਬਾਰੇ ਹੋਰ ਵਧੇਰੇ ਜਾਣੋ

PG&E ਸ਼ਨਾਖਤੀ ਕਾਰਡ ਦੇਖਣ ਲਈ ਪੁੱਛੋ


General Verify ਯਾਦ ਕਰਵਾ ਦੇਈਏ ਕਿ ਸਾਡੇ ਕਰਮਚਾਰੀ ਅਤੇ ਠੇਕੇਦਾਰਾਂ ਕੋਲ PG&E ਦਾ ਸ਼ਨਾਖਤੀ ਕਾਰਡ ਹੁੰਦਾ ਹੈ ਅਤੇ ਉਹ ਹਮੇਸ਼ਾ ਇਸਨੂੰ ਤੁਹਾਨੂੰ ਦਿਖਾਉਣ ਲਈ ਤਤਪਰ ਰਹਿੰਦੇ ਹਨ। ਕਿਸੇ ਵੀ ਅਜਿਹੇ ਵਿਅਕਤੀ ਨੂੰ ਆਪਣੇ ਘਰ ਅੰਦਰ ਦਾਖਲ ਹੋਣ ਦੇਣ ਤੋਂ ਪਹਿਲਾਂ ਜੋ PG&E ਦਾ ਪ੍ਰਤੀਨਿਧ ਹੋਣ ਦਾ ਦਾਅਵਾ ਕਰਦਾ ਹੈ, ਵੈਧ ਸ਼ਨਾਖਤੀ ਕਾਰਡ ਦਿਖਾਉਣ ਲਈ ਕਹੋ। ਜੇ PG&E ਦਾ ਕਰਮਚਾਰੀ ਹੋਣ ਦਾ ਦਾਅਵਾ ਕਰਦੇ ਕਿਸੇ ਵਿਅਕਤੀ ਕੋਲ ਸ਼ਨਾਖਤੀ ਕਾਰਡ ਹੈ ਅਤੇ ਤੁਸੀਂ ਅਜੇ ਵੀ ਅਸਹਿਜ ਮਹਿਸੂਸ ਕਰਦੇ ਹੋ, ਤਾਂ PG&E ਦੀ ਗਾਹਕ ਸੇਵਾ ਲਾਈਨ ਨੂੰ1-800-743-5000 ’ਤੇ ਕਾਲ ਕਰੋ ਤਾਂ ਜੋ ਤੁਹਾਡੇ ਭਾਈਚਾਰੇ ਵਿੱਚ PG&E ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਜਾ ਸਕੇ।

ਕਿਸੇ ਜੰਗਲੀ ਅੱਗ ਦੇ ਬਾਅਦ ਉਪਲਬਧ ਸਰੋਤ

Money in hand

ਵਿੱਤੀ ਰਾਹਤ

ਤੁਹਾਡੇ ਵਾਸਤੇ ਉਪਲਬਧ ਸਹਾਇਤਾ ਚੋਣਾਂ ਬਾਰੇ ਜਾਣਕਾਰੀ ਹਾਸਲ ਕਰੋ, ਜਿਨ੍ਹਾਂ ਵਿੱਚ ਸ਼ਾਮਲ ਹਨ: ਕ੍ਰੈਡਿਟ, ਬਿਲਿੰਗ, ਆਮਦਨ ਦੇ ਆਧਾਰ ’ਤੇ ਯੋਗ ਪ੍ਰੋਗਰਾਮ ਅਤੇ ਤੇਜ਼ੀ ਨਾਲ ਸੇਵਾ ਮੁੜ ਚਾਲੂ ਕਰਨਾ।

Home

ਸੁਰੱਖਿਅਤ ਤਰੀਕੇ ਨਾਲ ਘਰ ਵਾਪਸ ਆਉਣਾ

ਤੁਹਾਡੇ ਪਰਿਵਾਰ ਅਤੇ ਘਰ ਦੀ ਰੱਖਿਆ ਕਰਨ ਲਈ ਬਿਜਲੀ ਅਤੇ ਗੈਸ ਬਾਰੇ ਸੁਰੱਖਿਆ ਨੁਕਤੇ ਪਤਾ ਕਰੋ।

Sun

ਬਿਨਾਂ ਗੈਸ ਸੇਵਾ ਦੇ ਘਰਾਂ ਨੂੰ ਨਿੱਘਾ ਕਰਨਾ

ਜੇ ਤੁਹਾਡਾ ਘਰ ਗੈਸ ਹੀਟਿੰਗ (gas heating) ਦੀ ਵਰਤੋਂ ਕਰਦਾ ਹੈ ਪਰ ਵਰਤਮਾਨ ਸਮੇਂ ਵਿੱਚ ਤੁਹਾਡੀ ਸੇਵਾ ਠੱਪ ਹੈ, ਤਾਂ ਵਿਕਲਪਕ ਹੀਟਿੰਗ ਦੀ ਵਰਤੋਂ ਕਰਨ ਬਾਰੇ ਸਾਡੇ ਸੁਰੱਖਿਆ ਨੁਕਤਿਆਂ ਦੀ ਸਮੀਖਿਆ ਕਰੋ।

ਕੀ ਕਿਸੇ ਜੰਗਲੀ ਅੱਗ ਦੇ ਬਾਅਦ ਤੁਹਾਨੂੰ ਆਪਣੇ ਘਰ ਜਾਂ ਕਾਰੋਬਾਰ ਦਾ ਪੁਨਰ-ਨਿਰਮਾਣ ਕਰਨ ਵਿੱਚ ਮਦਦ ਦੀ ਲੋੜ ਹੈ?


ਸਾਡਾ ‘ਬਿਲਡਿੰਗ ਐਂਡ ਰੈਨੋਵੇਸ਼ਨ ਸਰਵਿਸਿਜ਼ ਡਿਪਾਰਟਮੈਂਟ’ (Building and Renovation Services Department) ਜੰਗਲੀ ਅੱਗ ਤੋਂ ਪ੍ਰਭਾਵਿਤ ਗਾਹਕਾਂ ਨਾਲ ਸਿੱਧੇ ਤੌਰ ’ਤੇ ਕੰਮ ਕਰਦਾ ਹੈ। ਜੇ ਤੁਹਾਡੇ ਘਰ ਜਾਂ ਕਾਰੋਬਾਰ ਦੀ ਮੁਰੰਮਤ ਕਰਨ ਜਾਂ ਪੁਨਰ-ਨਿਰਮਾਣ ਕਰਨ ਵਿੱਚ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਛੇਤੀ ਤੋਂ ਛੇਤੀ PG&E ਨਾਲ ਸੰਪਰਕ ਕਰਨਾ ਮਹੱਤਵਪੂਰਨ ਹੈ।


ਅਸਥਾਈ ਤੌਰ ’ਤੇ ਪੁਨਰ-ਨਿਰਮਾਣ ਲਈ ਬਿਜਲੀ ਸੇਵਾ ਅਤੇ ਬਾਅਦ ਵਿੱਚ ਸਥਾਈ ਬਿਜਲੀ ਸੇਵਾ


Electrical plug ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ, 1-877-743-7782 ’ਤੇ ਕਾਲ ਕਰੋ ਜਾਂ ‘ਕਸਟਮਰ ਕਨੈਕਸ਼ਨਜ਼’ (Customer Connections) ਦੇ ਰਾਹੀਂ ਅਰਜ਼ੀ ਦਿਓ।


ਬਿਜਲੀ ਸੇਵਾ ਵਾਸਤੇ ਅਰਜ਼ੀ ਦੇਣਾ ਇੱਕ ਬਹੁ-ਪੜਾਵੀ ਪ੍ਰਕਿਰਿਆ ਹੈ ਜਿਸ ਵਾਸਤੇ ਸਮਾਂ ਲਗਦਾ ਹੈ। ਹੇਠਾਂ ਦਿੱਤੇ ਦਸਤਾਵੇਜ਼ PG&E ਅਤੇ ਗਾਹਕ ਦੋਵਾਂ ਦੀਆਂ ਜ਼ਿੰਮੇਵਾਰੀਆਂ ਨੂੰ ਦਰਸਾਉਂਦੇ ਹਨ।


Download the Natural Disaster Rebuilding Brochure (PDF, 218 KB)

ਅਸਥਾਈ ਜਾਂ ਸਥਾਈ ਬਿਜਲੀ ਸੇਵਾ ਵਾਸਤੇ ਅਰਜ਼ੀ ਪ੍ਰਕਿਰਿਆ ਦਾ ਸਾਰ ਡਾਊਨਲੋਡ ਕਰੋ (PDF, 438 KB)

ਸੇਵਾ ਗਾਈਡ ਡਾਊਨਲੋਡ ਕਰੋ (PDF, 155 KB)

PG&E ਦੀਆਂ ਨਿਰਮਾਣ ਅਤੇ ਪੁਨਰ-ਮੁਰੰਮਤ ਸੇਵਾਵਾਂ ਬਾਰੇ ਆਮ ਪੁੱਛੇ ਜਾਣ ਵਾਲੇ ਸਵਾਲਾਂ ਦੀ ਸਮੀਖਿਆ ਕਰੋ