Public Safety Power Shutoff ਸੰਬੰਧੀ ਸਹਾਇਤਾ


ਮੈਡੀਕਲ ਸਰੋਤ ਆਈਕਨ ਅਸੀਂ ਸੁਰੱਖਿਅਤ ਅਤੇ ਭਰੋਸੇਮੰਦ ਸੇਵਾ ਪ੍ਰਦਾਨ ਕਰਨ ਲਈ ਹਰ ਰੋਜ਼ ਕੰਮ ਕਰਦੇ ਹਾਂ। ਤੁਹਾਨੂੰ ਸੁਰੱਖਿਅਤ ਰੱਖਣ ਲਈ ਆਖਰੀ ਉਪਾਅ ਵਜੋਂ, ਅਸੀਂ ਜੰਗਲ ਦੀ ਅੱਗ ਨੂੰ ਰੋਕਣ ਲਈ ਤੇਜ਼ ਹਵਾਵਾਂ ਦੌਰਾਨ ਬਿਜਲੀ ਬੰਦ ਕਰ ਸਕਦੇ ਹਾਂ। ਇਸਨੂੰ Public Safety Power Shutoff (PSPS)ਕਿਹਾ ਜਾਂਦਾ ਹੈ।


ਜੇਕਰ ਤੁਸੀਂ ਜਾਂ ਤੁਹਾਡੇ ਘਰ ਵਿੱਚ ਕੋਈ ਵਿਅਕਤੀ ਸਿਹਤ ਅਤੇ ਸੁਰੱਖਿਆ ਲਈ ਬਿਜਲੀ ਤੇ ਨਿਰਭਰ ਕਰਦਾ ਹੈ, ਤਾਂ ਵਾਧੂ ਸਹਾਇਤਾ ਉਪਲਬਧ ਹੈ। ਅਸੀਂ PSPS ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਤੁਹਾਨੂੰ ਸੁਰੱਖਿਅਤ ਰੱਖਣ ਲਈ ਵਾਧੂ ਸਰੋਤਾਂ ਦੀ ਪੇਸ਼ਕਸ਼ ਕਰਦੇ ਹਾਂ, ਜਿਸ ਵਿੱਚ ਹੋਰ ਜਿਆਦਾ ਚੇਤਾਵਨੀਆਂ ਅਤੇ ਸੂਚਨਾਵਾਂ ਸ਼ਾਮਲ ਹਨ।



ਤੁਹਾਡੀ ਕਾਉਂਟੀ ਵਿੱਚ ਸਰੋਤ ਲੱਭੋ 

PSPS ਦੀ ਤਿਆਰੀ ਵਿੱਚ ਤੁਹਾਡੀ ਮਦਦ ਕਰਨ ਲਈ ਸਰੋਤ ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹਨ।

ਸੰਪਰਕ ਜਾਣਕਾਰੀ ਅੱਪਡੇਟ ਕਰੋ

ਵਾਧੂ PSPS ਚੇਤਾਵਨੀਆਂ ਪ੍ਰਾਪਤ ਕਰੋ


ਕਾਲ, ਟੈਕਸਟ ਅਤੇ ਈਮੇਲ ਰਾਹੀਂ Public Safety Power Shutoff (PSPS) ਤੋਂ ਪਹਿਲਾਂ ਚੇਤਾਵਨੀਆਂ ਭੇਜੀਆਂ ਜਾਣਗੀਆਂ। Medical Baseline ਜਾਂ ਜਵਾਬ ਨਾ ਦੇਣ ਵਾਲੇ Self-Identified Vulnerable ਗਾਹਕਾਂ ਨੂੰ ਵਾਧੂ PSPS ਚੇਤਾਵਨੀਆਂ ਪ੍ਰਾਪਤ ਹੋ ਸਕਦੀਆਂ ਹਨ, ਜਿਸ ਵਿੱਚ ਹਰ ਘੰਟੇ ਕਾਲਾਂ ਅਤੇ ਦਰਵਾਜੇ ਦੀਆਂ ਘੰਟੀਆਂ ਸ਼ਾਮਲ ਹਨ। ਅਜਿਹਾ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਹੈ ਕਿ ਉਹ PSPS ਬਾਰੇ ਜਾਣੂ ਹਨ ਅਤੇ ਤਿਆਰੀ ਕਰ ਸਕਦੇ ਹਨ।


ਤੁਹਾਡੀ ਸੰਪਰਕ ਜਾਣਕਾਰੀ ਦੀ ਸਮੀਖਿਆ ਕਰਨਾ ਅਤੇ ਅੱਪਡੇਟ ਕਰਨਾ ਮਹੱਤਵਪੂਰਨ ਹੈ ਤਾਂ ਜੋ ਅਸੀਂ ਤੁਹਾਡੇ ਤੱਕ ਪਹੁੰਚ ਸਕੀਏ।


ਜੇਕਰ ਬਿਜਲੀ ਬੰਦ ਹੋਣ ਤੇ ਤੁਹਾਡੀ ਸਿਹਤ ਜਾਂ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ, ਤਾਂ PG&E ਨੂੰ ਦੱਸੋ। ਤੁਹਾਡੀ ਸਹਾਇਤਾ ਕਰਨ ਅਤੇ ਲੋੜ ਵੇਲੇ ਤੁਹਾਨੂੰ ਵਾਧੂ PSPS ਚੇਤਾਵਨੀਆਂ ਪ੍ਰਾਪਤ ਹੋਣ ਨੂੰ ਯਕੀਨੀ ਬਣਾਉਣ ਲਈ ਪ੍ਰੋਗਰਾਮ ਉਪਲਬਧ ਹਨ।



Medical Baseline Program ਲਈ ਅਪਲਾਈ ਕਰੋ

ਕਮਜ਼ੋਰ ਗਾਹਕ ਦੀ ਸਥਿਤੀ ਲਈ ਅਪਲਾਈ ਕਰੋ
ਆਮ ਜਾਣਕਾਰੀ

ਕਿਸੇ ਵੀ ਪਤੇ ਲਈ ਚੇਤਾਵਨੀਆਂ ਪ੍ਰਾਪਤ ਕਰੋ


ਪਤੇ ਸੰਬੰਧੀ ਚੇਤਾਵਨੀਆਂ ਤੁਹਾਨੂੰ ਕਿਸੇ ਵੀ ਪਤੇ ਤੇ ਸੰਭਾਵੀ PSPS ਬਾਰੇ ਸੂਚਿਤ ਕਰ ਸਕਦੀਆਂ ਹਨ ਜੋ ਤੁਹਾਡੇ ਜਾਂ ਕਿਸੇ ਆਪਣੇੇ ਲਈ ਮਹੱਤਵਪੂਰਨ ਹੈ। ਤੁਹਾਨੂੰ ਪਤੇ ਲਈ ਖਾਤਾ ਧਾਰਕ ਹੋਣ ਦੀ ਲੋੜ ਨਹੀਂ ਹੈ।



ਪਤੇ ਸੰਬੰਧੀ ਚੇਤਾਵਨੀਆਂ ਲਈ ਸਾਈਨ ਅਪ ਕਰੋ
ਮੈਡੀਕਲ ਸਹਾਇਤਾ

Medical Baseline Program


ਜੇਕਰ ਤੁਸੀਂ ਕੁਝ ਮੈਡੀਕਲ ਜ਼ਰੂਰਤਾਂ ਲਈ ਬਿਜਲੀ ਤੇ ਨਿਰਭਰ ਕਰਦੇ ਹੋ, ਤਾਂ ਤੁਸੀਂ Medical Baseline Programਲਈ ਯੋਗ ਹੋ ਸਕਦੇ ਹੋ। ਇਸ ਵਿੱਚ ਹੇਠ ਦਿੱਤੇ ਸ਼ਾਮਲ ਹਨ:


  • ਤੁਹਾਡੀ ਮੌਜੂਦਾ ਦਰ ਤੇ ਉਪਲਬਧ ਸਭ ਤੋਂ ਘੱਟ ਕੀਮਤ ਤੇ ਊਰਜਾ ਦੀ ਵਾਧੂ ਮਹੀਨਾਵਾਰ ਵੰਡ।
  • Public Safety Power Shutoff (PSPS) ਬਾਰੇ ਪਹਿਲਾਂ ਹੀ ਵਾਧੂ ਸੂਚਨਾਵਾਂ ਪ੍ਰਾਪਤ ਹੋਣਾ। ਇਹਨਾਂ ਵਿੱਚ ਵਾਧੂ ਫ਼ੋਨ ਕਾਲਾਂ ਜਾਂ ਦਰਵਾਜੇ ਦੀ ਘੰਟੀ ਵਜਾਉਣਾ ਸ਼ਾਮਲ ਹੋ ਸਕਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਤਿਆਰੀ ਕਰ ਸਕਦੇ ਹੋ ਅਤੇ ਸੁਰੱਖਿਅਤ ਰਹਿ ਸਕਦੇ ਹੋ।


Medical Baseline Program ਲਈ ਅਰਜ਼ੀ ਦਿਓ
ਪਾਵਰ ਸੇਵ ਆਈਕਨ

Portable Battery Program


ਜੇਕਰ ਤੁਸੀਂ Medical Baseline ਗਾਹਕ ਹੋ, ਤਾਂ ਤੁਸੀਂ ਪੋਰਟੇਬਲ ਬੈਕਅੱਪ ਬੈਟਰੀ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ। ਇੱਕ ਪੋਰਟੇਬਲ ਬੈਟਰੀ ਬਿਜਲੀ ਜਾਣ ਦੀ ਸਥਿਤੀ ਵਿੱਚ ਉਪਕਰਣਾਂ ਨੂੰ ਬਿਜਲੀ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦੀ ਹੈ।



Portable Battery Program ਬਾਰੇ ਹੋਰ ਜਾਣੋ
ਬਿੱਲ ਛੋਟ ਆਈਕਨ





Generator and Battery Rebate Program


ਗਾਹਕਾਂ ਤੇ PSPS ਦੇ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਕਰਨ ਲਈ, ਅਸੀਂ ਬੈਕਅੱਪ ਪਾਵਰ ਨੂੰ ਹੋਰ ਪਹੁੰਚਯੋਗ ਬਣਾਉਣਾ ਚਾਹੁੰਦੇ ਹਾਂ। ਜੇਕਰ ਤੁਸੀਂ ਇਸ ਪ੍ਰੋਗਰਾਮ ਲਈ ਯੋਗ ਹੋ, ਤਾਂ ਅਸੀਂ ਤੁਹਾਨੂੰ ਜਨਰੇਟਰ ਜਾਂ ਬੈਟਰੀ ਤੇ $300 ਦੀ ਛੋਟ ਦੀ ਪੇਸ਼ਕਸ਼ ਕਰਾਂਗੇ।



ਜਨਰੇਟਰ ਜਾਂ ਬੈਟਰੀ ਛੋਟ ਲਈ ਅਪਲਾਈ ਕਰੋ

Self-Generation Incentive Program


Self-Generation Incentive Program (SGIP) ਊਰਜਾ ਸਟੋਰੇਜ ਪ੍ਰਣਾਲੀਆਂ ‘ਤੇ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। SGIP ਬੈਟਰੀ ਸਟੋਰੇਜ਼ ਲਈ ਛੋਟ ਦੀ ਪੇਸ਼ਕਸ਼ ਕਰਦਾ ਹੈ। ਜੇਕਰ ਬਿਜਲੀ ਚਲੀ ਜਾਂਦੀ ਹੈ, ਤਾਂ ਬੈਟਰੀ ਸਟੋਰੇਜ ਤੁਹਾਡੀ ਤਿਆਰੀ ਦੀ ਯੋਜਨਾ ਦਾ ਮੁੱਖ ਹਿੱਸਾ ਹੋ ਸਕਦਾ ਹੈ।



SGIP ਬਾਰੇ ਹੋਰ ਜਾਣੋ ਅਤੇ ਲਾਗੂ ਕਰੋ
'ਆਮ ਪੁਸ਼ਟੀ' ਵਾਲਾ ਆਈਕਨ





Disability Disaster Access and Resources Program


The Disability Disaster Access and Resources (DDAR) Program PG&E ਅਤੇ California Foundation for Independent Living Centers ਵਿੱਚਕਾਰ ਇੱਕ ਸਹਿਯੋਗ ਹੈ। ਜੇਕਰ ਤੁਹਾਡੇ ਕੋਲ ਮੈਡੀਕਲ ਅਤੇ ਸੁਤੰਤਰ ਤੌਰ ਤੇ ਰਹਿਣ ਦੀਆਂ ਜ਼ਰੂਰਤਾਂ ਹਨ, ਤਾਂ ਪ੍ਰੋਗਰਾਮ ਤੁਹਾਨੂੰ ਲਾਭ ਪਹੁੰਚਾ ਸਕਦਾ ਹੈ। DDAR ਤੁਹਾਡੀ ਹੇਠ ਦਿੱਤੇ ਕਰਨ ਵਿੱਚ ਮਦਦ ਕਰ ਸਕਦਾ ਹੈ:


  • ਇੱਕ ਐਮਰਜੈਂਸੀ ਯੋਜਨਾ ਬਣਾਉਣ ਵਿੱਚ
  • Medical Baseline Program ਲਈ ਸਾਈਨ ਅੱਪ ਕਰਨ ਵਿੱਚ
  • ਪੋਰਟੇਬਲ ਬੈਕਅੱਪ ਬੈਟਰੀ ਲਈ ਅਪਲਾਈ ਕਰਨ ਵਿੱਚ
  • PSPS ਦੌਰਾਨ ADA-ਪਹੁੰਚਯੋਗ ਕਾਰ ਸਵਾਰੀਆਂ ਅਤੇ ਹੋਟਲ ਵਿੱਚ ਠਹਿਰਨ ਦਾ ਪਤਾ ਲਗਾਉਣ ਵਿੱਚ


DDAR ਪ੍ਰੋਗਰਾਮ ਬਾਰੇ ਹੋਰ ਜਾਣਨ ਅਤੇ ਔਨਲਾਈਨ ਅਪਲਾਈ ਕਰਨ ਵਿੱਚ
211







211 ਭਾਈਵਾਲੀ


ਸਭ ਤੋਂ ਵੱਧ ਜ਼ਰੂਰਤ ਪੈਣ ਤੇ ਸਹਾਇਤਾ ਪ੍ਰਦਾਨ ਕਰਨ ਲਈ, ਅਸੀਂ 211 ਦੇ California Network ਨਾਲ ਭਾਈਵਾਲੀ ਕਰਦੇ ਹਾਂ। 211 ਇੱਕ ਮੁਫਤ, ਗੁਪਤ, 24/7 ਸੇਵਾ ਹੈ, ਜੋ Public Safety Power Shutoff (PSPS) ਦੌਰਾਨ ਸਥਾਨਕ ਸਹਾਇਤਾ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। 211 ਐਮਰਜੈਂਸੀ ਯੋਜਨਾਬੰਦੀ ਵਿੱਚ ਵੀ ਸਹਾਇਤਾ ਕਰ ਸਕਦੀ ਹੈ।


ਭਾਈਚਾਰਕ ਸਰੋਤ ਕੇਂਦਰ (Community Resource Centers)


ਭਾਈਚਾਰਕ ਸਰੋਤ ਕੇਂਦਰ (Community Resource Centers, CRC) Public Safety Power Shutoff ਦੇ ਦੌਰਾਨ ਸਪਲਾਈ ਲੱਭਣ ਅਤੇ ਅੱਪਡੇਟ ਪ੍ਰਾਪਤ ਕਰਨ ਲਈ ਇੱਕ ਸੁਰੱਖਿਅਤ ਥਾਂ ਦੀ ਪੇਸ਼ਕਸ਼ ਕਰਦੇ ਹਨ। ਕੇਂਦਰ ਹੇਠ ਦਿੱਤੇ ਮੁਹੱਈਆ ਕਰਵਾ ਸਕਦੇ ਹਨ:


  • ADA-ਪਹੁੰਚਯੋਗ ਬਾਥਰੂਮ
  • ਡਿਵਾਈਸ ਚਾਰਜਿੰਗ
  • Wi-Fi
  • ਸਨੈਕਸ ਅਤੇ ਬੋਤਲਬੰਦ ਪਾਣੀ
  • ਏਅਰ ਕੰਡੀਸ਼ਨਿੰਗ ਅਤੇ/ਜਾਂ ਹੀਟਿੰਗ (ਸਿਰਫ਼ ਅੰਦਰੂਨੀ ਕੇਂਦਰ)
  • ਕੰਬਲ ਅਤੇ ਹੋਰ


ਆਪਣੇ ਨੇੜੇ ਇੱਕ CRC ਲੱਭੋ

ਭਾਈਚਾਰਕ ਸਰੋਤ ਕੇਂਦਰਾਂ (Community Resource Centers) ਤੱਕ ਆਵਾਜਾਈ

ਜੇਕਰ ਤੁਹਾਨੂੰ CRC ਤੱਕ ਪਹੁੰਚਯੋਗ ਆਵਾਜਾਈ ਦੀ ਲੋੜ ਹੈ, ਤਾਂ ਇਹ ਭਾਈਵਾਲ ਤੁਹਾਡੀ ਮਦਦ ਕਰ ਸਕਦੇ ਹਨ:



ਤੁਸੀਂ ਸਥਾਨਕ ਤੌਰ ‘ਤੇ ਆਵਾਜਾਈ ਨੂੰ ਲੱਭਣ ਵਿੱਚ ਮਦਦ ਲਈ 211 ‘ਤੇ ਕਾਲ ਕਰ ਸਕਦੇ ਹੋ। ਜਾਂ, ਜੇਕਰ ਤੁਸੀਂ DDAR Program ਵਿੱਚ ਦਾਖਲ ਹੋੋੋਏ ਹੋ, ਤਾਂ ਉਹ ਤੁਹਾਡੀ ਸਹਾਇਤਾ ਵੀ ਕਰ ਸਕਦੇ ਹਨ।

ਭੋਜਨ ਅਤੇ ਖਾਣਾ ਬਦਲਣਾ

ਜੇਕਰ ਤੁਹਾਡੀ ਬਿਜਲੀ ਚਲੀ ਜਾਂਦੀ ਹੈ ਤਾਂ ਤੁਹਾਡੇ ਫ੍ਰੀਜ਼ਰ ਜਾਂ ਫਰਿੱਜ ਵਿੱਚ ਖਾਣਾ ਖਰਾਬ ਹੋ ਸਕਦਾ ਹੈ। ਜੇਕਰ ਤੁਸੀਂ Public Safety Power Shutoff (PSPS) ਦੌਰਾਨ ਭੋਜਨ ਦੇ ਨੁਕਸਾਨ ਦਾ ਅਨੁਭਵ ਕਰਦੇ ਹੋ, ਤਾਂ ਅਸੀਂ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਇੱਥੇ ਮੌਜੂਦ ਹਾਂ। ਅਸੀਂ ਇਹਨਾਂ ਹੇਠ ਦਿੱਤੇ ਨਾਲ ਭਾਈਵਾਲੀ ਕਰਦੇ ਹਾਂ:


    PSPS ਦੇ ਦੌਰਾਨ ਅਤੇ ਬਹਾਲੀ ਤੋਂ ਬਾਅਦ ਤਿੰਨ ਦਿਨਾਂ ਤੱਕ ਬਦਲ ਕੇ ਭੋਜਨ ਪ੍ਰਦਾਨ ਕਰਨ ਲਈ
  • ਸਥਾਨਕ ਫੂਡ ਬੈਂਕ ਸਪਲਾਈ ਹੋਣ ਤੱਕ ਭੋਜਨ ਉਪਲਬਧ ਹੁੰਦਾ ਹੈ। ਕੁਝ ਫੂਡ ਬੈਂਕ ਤੇ ਆਮਦਨ ਪਾਬੰਦੀਆਂ ਹੋ ਸਕਦੀਆਂ ਹਨ।
  • ਯੋਗ ਬਜ਼ੁਰਗਾਂ ਲਈ ਖਾਣਾ ਡਿਲੀਵਰ ਕਰਨ ਲਈ
  • Meals on Wheels ਇਸ ਸੇਵਾ ਲਈ ਯੋਗ ਹੋਣ ਲਈ, ਤੁਹਾਡੀ ਉਮਰ 60 ਸਾਲ ਜਾਂ ਇਸਤੋਂ ਵੱਧ ਹੋਣੀ ਚਾਹੀਦੀ ਹੈ, ਜਾਂ 60 ਜਾਂ ਇਸਤੋਂ ਵੱਧ ਉਮਰ ਦੇ ਵਿਅਕਤੀ ਦਾ ਜੀਵਨ ਸਾਥੀ ਹੋਣਾ ਚਾਹੀਦਾ ਹੈ। ਤੁਹਾਨੂੰ ਕੁਪੋਸ਼ਣ ਦਾ ਖ਼ਤਰਾ ਵੀ ਹੋ ਸਕਦਾ ਹੈ ਅਤੇ ਤੁਹਾਨੂੰ Meals on Wheels ਸੈਂਟਰ ਤੇ ਨਹੀਂ ਵੀ ਜਾ ਸਕਦੇ। ਜੇਕਰ ਤੁਸੀਂ ਪਹਿਲਾਂ ਹੀ ਪ੍ਰੋਗਰਾਮ ਵਿੱਚ ਭਾਗ ਲਿਆ ਹੈ ਅਤੇ PSPS ਦਾ ਅਨੁਭਵ ਕਰ ਚੁੱਕੇ ਹੋ, ਤਾਂ ਤੁਹਾਨੂੰ PSPS ਦੇ ਹਰ ਦਿਨ ਲਈ ਇੱਕ ਵਾਧੂ ਭੋਜਨ ਪ੍ਰਾਪਤ ਹੋਵੇਗਾ।


Meals on Wheels ਵਿੱਚ ਨਾਮਾਂਕਣ ਕਰੋ

ਇੱਕ ਸਥਾਨਕ ਫੂਡ ਬੈਂਕ ਜਾਂ Meals on Wheels ਸੈਂਟਰ ਲੱਭੋ

ਬਿਜਲੀ ਦੇ ਕੱਟ ਦੌਰਾਨ ਭੋਜਨ ਸੁਰੱਖਿਆ ਬਾਰੇ ਸੁਝਾਅ ਲੱਭੋ

CWSP Food Bank Fact Sheet (PDF, 143 KB)

ਹੋਟਲ ਵਿੱਚ ਠਹਿਰਨਾ ਅਤੇ ਛੋਟਾਂ

ਜੇਕਰ ਤੁਸੀਂ Public Safety Power Shutoff (PSPS) ਦਾ ਅਨੁਭਵ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਛੋਟ ਵਾਲੇ ਹੋਟਲ ਵਿੱਚ ਠਹਿਰਨ ਦੇ ਯੋਗ ਹੋਵੋ। ਜੇਕਰ ਤੁਸੀਂ Disability Disaster Access and Resources (DDAR) ਪ੍ਰੋਗਰਾਮ ਵਿੱਚ ਹੋ, ਤਾਂ ਇੱਕ ਪਹੁੰਚਯੋਗ ਹੋਟਲ ਵਿੱਚ ਠਹਿਰਨ ਲਈ ਉਹਨਾਂ ਨਾਲ ਸੰਪਰਕ ਕਰੋ। ਜੇਕਰ ਤੁਸੀਂ DDAR ਪ੍ਰੋਗਰਾਮ ਲਈ ਯੋਗ ਨਹੀਂ ਹੋ, ਤਾਂ ਹੇਠਾਂ ਦਿੱਤੇ ਹੋਟਲ ਛੋਟਾਂ ਦੀ ਪੇਸ਼ਕਸ਼ ਕਰਦੇ ਹਨ, ਜੇਕਰ ਤੁਸੀਂ PSPS ਦਾ ਅਨੁਭਵ ਕਰਦੇ ਹੋ:



ਸੀਜ਼ਨ ਦੇ ਆਧਾਰ ਤੇ ਖਾਲੀ ਥਾਂ ਵੱਖ-ਵੱਖ ਹੋ ਸਕਦੀ ਹੈ ਅਤੇ ਇਸਦੀ ਕੋੋੋਈ ਈਗਾਰੰਟੀ ਨਹੀਂ ਹੈ। PG&E ਇਹਨਾਂ ਹੋਟਲਾਂ ਨਾਲ ਸੰਬੰਧਿਤ ਨਹੀਂ ਹੈ ਅਤੇ ਹੋਟਲ ਵਿੱਚ ਰੁਕਣ ਲਈ ਜ਼ਿੰਮੇਵਾਰ ਨਹੀਂ ਹੈ।

ਆਪਣੀ ਭਾਸ਼ਾ ਵਿੱਚ ਜਾਣਕਾਰੀ ਪ੍ਰਾਪਤ ਕਰੋ


Public Safety Power Shutoff ਜਾਣਕਾਰੀ 16 ਭਾਸ਼ਾਵਾਂ ਵਿੱਚ ਉਪਲਬਧ ਹੈ


ਜੇਕਰ ਤੁਹਾਨੂੰ PSPS ਨੂੰ ਸਮਝਣ ਅਤੇ ਤਿਆਰੀ ਲਈ ਅਨੁਵਾਦ ਕਰਨ ਲਈ ਮਦਦ ਦੀ ਜ਼ਰੂਰਤ ਹੈ, ਤਾਂ ਹੇਠਾਂ ਸੂਚੀਬੱਧ ਭਾਸ਼ਾ ਦੇ ਸਰੋਤ ਅਤੇ ਭਾਈਵਾਲੀ ਸਹਾਇਤਾ ਲਈ ਉਪਲਬਧ ਹਨ। ਸਾਡੇ ਭਾਈਵਾਲ 240 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦਾਂ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਹੋਰ ਜਾਣਨ ਲਈ 1-866-743-6589 ਤੇ ਕਾਲ ਕਰੋ।


ਵੱਡੇ ਪ੍ਰਿੰਟ, ਬ੍ਰੇਲ ਜਾਂ ਆਡੀਓ ਵਰਗੇ ਵਿਕਲਪਿਕ ਫਾਰਮੈਟ ਵਿੱਚ ਜਾਣਕਾਰੀ ਲਈ, ਕਿਰਪਾ ਕਰਕੇ PG&E ਨੂੰ CIACMC@pge.com ਤੇ ਇੱਕ ਬੇਨਤੀ ਈਮੇਲ ਭੇਜੋ, ਕਿਰਪਾ ਕਰਕੇ ਆਪਣਾ ਨਾਮ, ਈਮੇਲ ਪਤਾ ਅਤੇ ਫ਼ੋਨ ਨੰਬਰ ਸ਼ਾਮਲ ਕਰੋ।

California Foundation for Independent Living Centers (ASL)