ਸਾਡੇ ਗ੍ਰਾਹਕਾਂ ਲਈ ਸਹਾਇਤਾ


ਜਦੋਂ ਦੀ ਇਹ ਤਬਾਹੀ ਮਚਾਉਣ ਵਾਲੀ ਕੁਦਰਤੀ ਆਫ਼ਤ ਆਈ ਹੈ, ਸਾਡਾ ਪ੍ਰਮੁੱਖ ਧਿਆਨ ਪ੍ਰਭਾਵਿਤ ਹੋਏ ਗ੍ਰਾਹਕਾਂ ਅਤੇ ਸਮੂਦਾਏ ਦੀ ਸੁਰੱਖਿਆ ਅਤੇ ਭਲਾਈ ਵੱਲ ਲੱਗਿਆ ਹੋਇਆ ਹੈ—ਅਤੇ ਲਗਾਤਾਰ ਰਹੇਗਾ। ਸਾਨੂੰ ਤੁਹਾਡੇ ਵਲੋਂ ਇਸ ਸਮੇਂ ਸਾਮ੍ਹਣਾ ਕੀਤੀਆਂ ਜਾ ਰਹੀਆਂ ਮੁਸੀਬਤਾਂ ਦਾ ਪਤਾ ਹੈ, ਅਤੇ ਸਮਝਦੇ ਹਾਂ ਕਿ ਆਫ਼ਤਾਂ ਨਾਲ ਨਜਿੱਠਣ ਵੇਲੇ ਤੁਹਾਡੇ ਦਿਮਾਗ਼ ਵਿੱਚ ਆਖਰ ਵਿੱਚ ਬਿੱਲ ਦਾ ਹੀ ਖਿਆਲ ਆਉਂਦਾ ਹੈ। ਤੁਹਾਡਾ ਭਾਰ ਹਲਕਾ ਕਰਨ ਵਿੱਚ ਮਦਦ ਲਈ, ਅਸੀਂ ਕੁਝ ਸਹਾਇਤਾ ਪੇਸ਼ ਕਰਨਾ ਚਾਹੁੰਦੇ ਹਾਂ।ਬਿੱਲ-ਸਬੰਧੀ ਸਹਾਇਤਾ

PG&E ਨੇ ਆਪਣੇ ਗ੍ਰਾਹਕਾਂ ਦੀ ਸਹਾਇਤਾ ਕਰਨ ਲਈ ਆਫ਼ਤ ਸਮੇਂ ਇੱਕ ਵਿਆਪਕ ਬਿੱਲ-ਸਬੰਧੀ ਅਤੇ ਕ੍ਰੈਡਿਟ ਪਾਲਿਸੀ ਸਥਾਪਿਤ ਕੀਤੀ ਹੈ। ਇਸ ਪਾਲਿਸੀ ਦੇ ਹਿੱਸੇ ਵਜੋਂ, ਅਸੀਂ ਹੇਠ ਲਿਖੀਆਂ ਕਾਰਵਾਈਆਂ ਕਰਾਂਗੇ:

 • ਆਪਾਤਕਾਲ ਸਥਿਤੀ ਦੇ ਨਤੀਜੇ ਵਜੋਂ ਜਦੋਂ ਘਰ/ਯੁਨਿਟ ਵਿੱਚ ਕੋਈ ਨਹੀਂ ਸੀ, ਤਾਂ ਉਸ ਸਮੇਂ ਲਈ ਸਪੁਰਦ ਕੀਤੀ ਊਰਜਾ ਦੀ ਅਨੁਮਾਨਿਤ ਵਰਤੋਂ ਉੱਤੇ ਬਿੱਲ ਉੱਤੇ ਰੋਕ ਲਗਾਉਣਾ
 • ਬਰਬਾਦ ਹੋਏ ਘਰਾਂ ਜਾਂ ਵਪਾਰਾਂ ’ਤੇ ਬਿੱਲ ਲਗਾਉਣ ’ਤੇ ਰੋਕ ਲਗਾਉਣਾ
 • ਕਿਸੇ ਮਾਸਿਕ ਪਹੁੰਚ ਖਰਚੇ ਜਾਂ ਨਿਊਨਤਮ ਖਰਚਿਆਂ ਨੂੰ ਅਨੁਪਾਤ ਅਨੁਸਾਰ ਲਗਾਉਣਾ


ਕ੍ਰੈਡਿਟ ਸਹਾਇਤਾ

ਅਸੀਂ ਤੁਹਾਨੂੰ ਗੈਸ ਅਤੇ ਬਿਜਲੀ ਦੀ ਸੇਵਾ ਹਮੇਸ਼ਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਭਾਵੇਂ ਤੁਹਾਡੀ ਭੁਗਤਾਨ ਕਰਨ ਦੀ ਯੋਗਤਾ ਹੁੰਦੀ ਹੈ ਜਾਂ ਨਹੀਂ। ਅਸੀਂ ਗੈਸ ਅਤੇ ਬਿਜਲੀ ਦੀ ਸੇਵਾ ਨੂੰ ਸ਼ੁਰੂ ਜਾਂ ਬੰਦ ਕਰਨ ਦੀਆਂ ਸਾਰੀਆਂ ਲਾਗਤਾਂ ਦੀ ਛੋਟ ਦਿਆਂਗੇ ਅਤੇ ਸਕਿਓਰਿਟੀ ਡਿਪੋਜ਼ਿਟ ਸਬੰਧੀ ਕਿਸੇ ਜ਼ਰੂਰਤਾਂ ਦੀ ਛੋਟ ਦਿਆਂਗੇ।

 • ਲਚਕੀਲੀ ਭੁਗਤਾਨ ਯੋਜਨਾ
 • ਭੁਗਤਾਨ ਨਾ ਕਰਨ ਅਤੇ ਇਸ ਸਬੰਧੀ ਫੀਸਾਂ ਲਈ ਕਨੈਕਸ਼ਨ ਕੱਟਣ ਦਾ ਫੈਸਲਾ ਨਾ ਕਰਨਾ, ਰਿਹਾਇਸ਼ੀ ਗ੍ਰਾਹਕਾਂ ਲਈ ਡਿਪੋਜ਼ਿਟ ਅਤੇ ਲੇਟ ਫ੍ਰੀ ਜ਼ਰੂਰਤਾਂ ਵਿੱਚ ਛੋਟ ਦੇਣੀ


ਆਮਦਨੀ-ਯੋਗ ਸਹਾਇਤਾ

ਜਿਹੜੇ ਗ੍ਰਾਹਕ ਯੋਗ ਬਣਦੇ ਹਨ, ਅਸੀਂ ਤੁਹਾਡੇ ਬਿੱਲ ਉੱਤੇ ਪੈਸੇ ਬਚਾਉਣ ਵਿੱਚ ਮਦਦ ਲਈ ਤਿਆਰ ਕੀਤੇ ਵਾਧੂ ਸਮਰਥਨ ਦੀ ਪੇਸ਼ਕਸ਼ ਕਰਦੇ ਹਾਂ।

 • ਪ੍ਰਭਾਵਿਤ ਦੇਸ਼ਾਂ ਵਿੱਚ ਕੈਲੀਫੋਰਨੀਆ ਵਿੱਚ ਊਰਜਾ ਦੀਆਂ ਬਦਲਵੀਆਂ ਕੀਮਤਾਂ (California Alternate Rates for Energy)(CARE) ਵਾਲੇ ਪ੍ਰੋਗਰਾਮ ਦੀ ਪਾਤਰਤਾ ਲਈ ਸਾਰੀਆਂ ਮਿਆਰੀ ਅਤੇ ਵੱਧ-ਵਰਤੋਂ ਸਮੀਖਿਆਵਾਂ ਨੂੰ ਫ੍ਰੀਜ਼ ਕਰਨਾ।
  • CARE ਪ੍ਰੋਗਰਾਮ ਲਈ ਯੋਗ ਘਰ ਆਪਣੇ ਬਿਜਲੀ ਦੇ ਬਿੱਲਾਂ ਉੱਤੇ ਹਰ ਮਹੀਨੇ 20% ਜਾਂ ਵੱਧ ਬਚਤ ਕਰ ਸਕਦੇ ਹਨ।
  • ਅਜਿਹੇ ਸਾਰੇ ਸਮੂਦਾਏ ਪਹੁੰਚ ਕੰਟ੍ਰੈਕਟਰਾਂ, ਸਮੂਦਾਏ ਆਧਾਰਿਤ ਸੰਗਠਨਾਂ ਨਾਲ ਸੰਪਰਕ ਕਰਨਾ, ਜੋ ਪ੍ਰਭਾਵਿਤ ਦੇਸ਼ਾਂ ਵਿੱਚ ਪਹੁੰਚਣ-ਵਿੱਚ-ਔਖੋ ਘੱਟ-ਆਮਦਨੀ ਵਾਲੇ ਗ੍ਰਾਹਕਾਂ ਨੂੰ CARE ਵਿੱਚ ਭਰਤੀ ਕਰਨ ਦੀ ਮਦਦ ਕਰਦੇ ਹਨ, ਤਾਂ ਜੋ ਗ੍ਰਾਹਕਾਂ ਦੀ ਇਹਨਾਂ ਪਾਤਰਤਾ ਬਦਲਾਵਾਂ ਦੀ ਬੇਹਤਰ ਸੂਚਨਾ ਦੇਣ ਵਿੱਚ ਮਦਦ ਕੀਤੀ ਜਾਵੇ।
  • ਘੱਟ-ਆਮਦਨੀ ਵਾਲੇ ਗ੍ਰਾਹਕਾਂ ਲਈ ਗ੍ਰਾਹਕ ਦੁਆਰਾ ਪੈਸਾ ਲਗਾਏ ਆਪਾਤਕਾਲ ਸਹਾਇਤਾ ਪ੍ਰੋਗਰਾਮ ਦੇ ਪ੍ਰੋਗਰਾਮ ਪ੍ਰਬੰਧਕ ਨਾਲ ਭਾਈਵਾਲੀ ਕਰਨੀ ਅਤੇ ਪ੍ਰਭਾਵਿਤ ਗ੍ਰਾਹਕਾਂ ਲਈ ਅਗਲੇ 12 ਮਹੀਨਿਆਂ ਵਾਸਤੇ ਸਹਾਇਤਾ ਸੀਮਾ ਰਕਮ ਨੂੰ ਵਧਾਉਣਾ।
  • ਇਹ ਦਰਸਾਉਣਾ ਕਿ ਪ੍ਰਭਾਵਿਤ ਗ੍ਰਾਹਕਾਂ ਦੀ ਮਦਦ ਲਈ ਊਰਜਾ ਬਚਤ ਸਹਾਇਤਾ ਪ੍ਰੋਗਰਾਮ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।
  • ਜੇ ਗ੍ਰਾਹਕ ਮਨੋਨੀਤ ਕੀਤੀ ਪ੍ਰਭਾਵਿਤ ਕਾਊਂਟੀ ਵਿੱਚ ਰਹਿੰਦਾ ਹੈ ਅਤੇ ਉਹ ਹੇਠ ਲਿਖੇ ਵਿੱਚੋਂ ਕੋਈ ਇੱਕ ਜ਼ਰੂਰਤ ਪੂਰੀ ਕਰਦਾ ਹੈ ਤਾਂ PG&E ਰਿਹਾਇਸ਼ੀ ਗ੍ਰਾਹਕਾਂ ਨੂੰ ਅਜਿਹਾ ਸਵੈ-ਪ੍ਰਮਾਣਿਤ ਕਰਨ ਦੀ ਇਜਾਜ਼ਤ ਦੇ ਕੇ ਕਿ ਉਹ ਆਮਦਨੀ ਯੋਗਤਾਵਾਂ ਪੂਰੀਆਂ ਕਰਦੇ ਹਨ,ਊਰਜਾ ਬਚਤ ਸਹਾਇਤਾ (Energy Savings Assistance) (ESA) ਪ੍ਰੋਗਰਾਮ ਲਈ ਯੋਗਤਾ ਜ਼ਰੂਰਤਾਂ ਵਿੱਚ ਸੰਸ਼ੋਧਣ ਕਰਨ ਦਾ ਪ੍ਰਸਤਾਵ ਦਿੰਦਾ ਹੈ:
   • ਗ੍ਰਾਹਕ ਦੱਸਦਾ ਹੈ ਕਿ ਆਫ਼ਤ ਦੇ ਨਤੀਜੇ ਵਜੋਂ ਉਹਨਾਂ ਦੇ ਆਮਦਨੀ ਦੀ ਤਸਦੀਕ ਕਰਨ ਲਈ ਜ਼ਰੂਰੀ ਲਿਖਤੀ ਦਸਤਾਵੇਜ਼ ਗੁੰਮ ਗਏ।
   • ਗ੍ਰਾਹਕ ਦੱਸਦਾ ਹੈ ਕਿ ਆਫ਼ਤ ਦੇ ਕਰਕੇ ਕੁਝ ਵਿਅਕਤੀ ਉਹਨਾਂ ਦੇ ਘਰ ਵਿੱਚ ਰੱਖੇ ਗਏ ਹਨ।
 • ਸਮੂਦਾਇਕ ਮਦਦ ਦੁਆਰਾ ਊਰਜਾ ਰਾਹਤ ਸਹਾਇਤਾ (Relief for Energy Assistance through Community Help)(REACH) – ਮੁਸ਼ਕਲ ਸਮੇਂ ਦੌਰਾਨ ਯੋਗ ਗ੍ਰਾਹਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਕੁਦਰਤੀ ਆਫ਼ਤ ਦੁਆਰਾ ਪ੍ਰਭਾਵਿਤ ਗ੍ਰਾਹਕ ਵਿੱਤੀ ਸਹਾਇਤਾ ਵਿੱਚ $600 ਤੱਕ ਲਈ ਪਾਤਰ ਬਣਦੇ ਹਨ। ਕੁਝ ਖਾਸ ਸੀਮਾਵਾਂ ਲਾਗੂ ਹੋ ਸਕਦੀਆਂ ਹਨ।
 • ਮੈਡੀਕਲ ਬੇਸਲਾਈਨ (Medical Baseline) – ਅਜਿਹੇ ਗ੍ਰਾਹਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ ਜਿਹਨਾਂ ਦੀਆਂ ਯੋਗ ਬਣਦੀਆਂ ਕੁਝ ਖਾਸ ਚਿਕਿਤਸਾ ਸਥਿਤੀਆਂ ਕਰਕੇ ਊਰਜਾ-ਸਬੰਧੀ ਵਿਸ਼ੇਸ਼ ਜ਼ਰੂਰਤਾਂ ਹੁੰਦੀਆਂ ਹਨ।


ਜਦੋਂ ਤੁਸੀਂ ਤਿਆਰ ਹੁੰਦੇ ਹੋ ਤਾਂ ਤੁਹਾਡੀ ਸਹਾਇਤਾ ਲਈ ਪ੍ਰੋਗਰਾਮ

 • ਗੈਸ ਅਤੇ ਬਿਜਲੀ ਦੀ ਤੁਰੰਤ ਸੇਵਾ – ਤੁਰੰਤ ਰਵਾਨਗੀ ਵਿੱਚ ਤੁਹਾਡੀ ਮਦਦ ਲਈ, ਅਸੀਂ ਇੱਕ ਨਵਾਂ ਖਾਤਾ ਸੈਟ ਅੱਪ ਕਰਨ ਵਿੱਚ ਤੇਜ਼ੀ ਦਿਖਾਵਾਂਗੇ ਅਤੇ ਜੇ ਤੁਹਾਡੇ ਅਸਥਾਈ ਜਾਂ ਨਵੇਂ ਘਰ ਵਿੱਚ ਪਹਿਲਾਂ ਤੋਂ ਗੈਸ ਅਤੇ ਬਿਜਲੀ ਦੀ ਸੇਵਾ ਨਹੀਂ ਹੁੰਦੀ ਹੈ, ਅਸੀਂ ਅਗਲੇ ਵਪਾਰਕ ਦਿਨ ਨੂੰ ਇਸ ਨੂੰ ਚਾਲੂ ਕਰ ਦਿਆਂਗੇ। ਸਾਨੂੰ  1-800-743-5000 'ਤੇ ਕਾਲ ਕਰਕੇ ਸ਼ੁਰੂਆਤ ਕਰੋ।
 • ਭੁਗਤਾਨ ਯੋਜਨਾ ਵਿਕਲਪ – ਇੱਕ ਵਾਰ ਤੁਸੀਂ ਗੈਸ ਅਤੇ ਬਿਜਲੀ ਦੀ ਸੇਵਾ ਦੁਬਾਰਾ ਪ੍ਰਾਪਤ ਕਰਨੀ ਸ਼ੁਰੂ ਕਰ ਦਿੰਦੇ ਹੋ, ਤਾਂ ਅਸੀਂ ਇਸ ਮੁਸ਼ਕਲ ਸਮੇਂ ਦੇ ਦੌਰਾਨ ਤੁਹਾਡਾ ਸਾਥ ਦੇਣ ਲਈ ਲਚਕੀਲੀਆਂ ਭੁਗਤਾਨ ਯੋਜਨਾਵਾਂ ਪੇਸ਼ ਕਰ ਰਹੇ ਹਾਂ। ਆਪਣੀ ਭੁਗਤਾਨ ਯੋਜਨਾ ਤੈਅ ਕਰਨ ਲਈ, ਸਾਨੂੰ  1-800-743-5000 'ਤੇ ਕਾਲ ਕਰੋ।
 • ਆਪਣੀ ਅਰਜ਼ੀ PG&E Interconnection Portal ਤੇ ਜਮ੍ਹਾਂ ਕਰਵਾ ਕੇ ਅਰੰਭ ਕਰੋ।


ਅਸੀਂ ਮਦਦ ਲਈ ਮੌਜੂਦ ਹਾਂ

ਜੇ ਤੁਸੀਂ ਉੱਪਰ ਉਲੇਖ ਕੀਤੇ ਪ੍ਰੋਗਰਾਮਾਂ ਵਿੱਚ ਭਰਤੀ ਹੋਣਾ ਚਾਹੁੰਦੇ ਹੋ, ਭੁਗਤਾਨ ਬੰਦੋਬਸਤ ਕਰਨਾ ਚਾਹੁੰਦੇ ਹੋ, ਜਾਂ ਜੇ ਤੁਹਾਡੇ ਕੋਈ ਸਵਾਲ ਹਨ, ਕਿਰਪਾ ਕਰਕੇ ਸਾਨੂੰ ਹਫਤੇ ਦੇ 7 ਦਿਨ, ਦਿਨ ਦੇ 24 ਘੰਟੇ ਕਿਸੇ ਵੀ ਸਮੇਂ 1-800-743-5000 ਤੇ ਕਾਲ ਕਰੋ।