ਇੱਕ ਯੋਜਨਾ ਬਣਾਓ, ਤਾਂ ਜੋ ਤੁਸੀਂ ਤਿਆਰੀ ਕਰ ਸਕੋ


ਇਹ ਯਕੀਨੀ ਬਣਾਓ ਕਿ ਤੁਹਾਡੇ ਪਰਿਵਾਰ ਨੂੰ ਪਤਾ ਹੈ ਕਿ ਜਦੋਂ ਗੰਭੀਰ ਮੌਸਮ, ਕੁਦਰਤੀ ਆਫ਼ਤਾਂ ਜਾਂ ਹੋਰ ਅਚਾਨਕ ਘਟਨਾਵਾਂ ਵਾਪਰਦੀਆਂ ਹਨ, ਤਾਂ ਕੀ ਕਰਨਾ ਹੈ। ਐਮਰਜੈਂਸੀ ਯੋਜਨਾ ਬਣਾਉਣ ਲਈ ਅੱਜ ਕੁਝ ਸਮਾਂ ਬਿਤਾਓ।


ਆਪਣੀ ਯੋਜਨਾ ਤਿਆਰ ਕਰੋ ਅਤੇ ਅਭਿਆਸ ਕਰੋ

ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਇੱਕ ਯੋਜਨਾ ਬਣਾਓ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਮਰਜੈਂਸੀ ਹੋਣ ਤੇ ਹਰ ਕੋਈ ਸੁਰੱਖਿਅਤ ਰਹਿ ਸਕਦਾ ਹੈ। ਅੱਗੇ ਦੀ ਯੋਜਨਾ ਬਣਾਉਣ ਲਈ, ਹੇਠਾਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਕਰੋ:

  • ਆਪਣੇ ਘਰ ਤੋਂ ਬਚ ਕੇ ਬਾਹਰ ਜਾਣ ਲਈ ਦੋ ਤਰੀਕੇ ਤਿਆਰ ਕਰੋ।
  • ਜੇਕਰ ਤੁਸੀਂ ਕਿਸੇ ਅਪਾਰਟਮੈਂਟ ਕੰਪਲੈਕਸ ਵਿੱਚ ਰਹਿੰਦੇ ਹੋ, ਤਾਂ ਆਪਣੇ ਐਮਰਜੈਂਸੀ ਨਿਕਾਸ ਸਥਾਨਾਂ ਦੀ ਪੁਸ਼ਟੀ ਕਰੋ।
  • ਨਿਕਾਸੀ ਦੌਰਾਨ ਸਵਿੱਚ, ਉਪਕਰਨਾਂ, ਇਲੈਕਟ੍ਰੋਨਿਕਸ ਜਾਂ ਫ਼ੋਨ ਨੂੰ ਚਾਲੂ ਜਾਂ ਬੰਦ ਕਰਨ ਤੋਂ ਪਰਹੇਜ਼ ਕਰੋ।
  • ਐਮਰਜੈਂਸੀ ਲਈ ਯੋਜਨਾ ਬਣਾਉਣ ਵੇਲੇ ਆਪਣੇ ਪਾਲਤੂ ਜਾਨਵਰਾਂ ਨੂੰ ਧਿਆਨ ਵਿੱਚ ਰੱਖੋ।
  • ਇੱਕ ਅਜਿਹਾ ਟਿਕਾਣਾ ਨਿਰਧਾਰਿਤ ਕਰੋ, ਜਿੱਥੇ ਤੁਹਾਡਾ ਪਰਿਵਾਰ ਖਾਲੀ ਕਰਨ ਤੋਂ ਬਾਅਦ ਦੁਬਾਰਾ ਮਿਲ ਸਕੇ।
  • ਆਪਣੀ ਐਮਰਜੈਂਸੀ ਯੋਜਨਾ ਦਾ ਕਈ ਵਾਰ ਅਭਿਆਸ ਕਰੋ।
  • ਹਰ ਤਿੰਨ ਤੋਂ ਛੇ ਮਹੀਨਿਆਂ ਵਿੱਚ ਆਪਣੇ ਘਰ ਦੇ ਹਰੇਕ ਵਿਅਕਤੀ ਨਾਲ ਆਪਣੀ ਯੋਜਨਾ ਦੀ ਸਮੀਖਿਆ ਕਰੋ।

ਇਹ ਪਤਾ ਲਗਾਓ ਕਿ ਐਮਰਜੈਂਸੀ ਨਿਕਾਸੀ ਦਾ ਅਭਿਆਸ ਕਰਦੇ ਸਮੇਂ ਇੱਕ ਪਰਿਵਾਰ ਨੇ ਕੀ ਸਿੱਖਿਆ ਹੈ।


ਆਪਣੇ ਘਰ ਦਾ ਮੁਲਾਂਕਣ ਕਰੋ

ਆਪਣੇ ਘਰ ਦੇ ਆਲੇ-ਦੁਆਲੇ ਸੁਰੱਖਿਆ ਜਾਂਚ ਕਰੋ। ਮੁਲਾਂਕਣ ਕਰਦੇ ਸਮੇਂ, ਹੇਠਾਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਕਰੋ:

ਅਚਾਨਕ ਪੈੈੈੈਦਾ ਹੋੋੋੋਈ ਸਥਿਤੀਆਂ ਲਈ ਤਿਆਰ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸਰੋਤਾਂ ਤੱਕ ਪਹੁੰਚ


ਗਾਹਕਾਂ ਨੂੰ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ, PG&E ਐਮਰਜੈਂਸੀ ਲਈ ਵਾਧੂ ਜਾਣਕਾਰੀ ਅਤੇ ਵਧੀਆ ਅਭਿਆਸਾਂ ਦੀ ਪੇਸ਼ਕਸ਼ ਕਰਦਾ ਹੈ।


ਇੱਕ ਐਮਰਜੈਂਸੀ ਸਪਲਾਈ ਕਿੱਟ ਬਣਾਓ

ਇੱਕ ਹਫ਼ਤੇ ਤੱਕ ਚੱਲਣ ਲਈ ਲੋੜੀਂਦੀ ਸਪਲਾਈ ਇੱਕਤਰ ਕਰੋ। ਵਸਤੂਆਂ ਨੂੰ ਵਾਟਰਪ੍ਰੂਫ਼ ਕੰਟੇਨਰਾਂ ਵਿੱਚ ਰੱਖੋ ਅਤੇ ਉਹਨਾਂ ਨੂੰ ਅਜਿਹੇ ਸਥਾਨ ਤੇ ਸਟੋਰ ਕਰੋ, ਜਿੱਥੇ ਪਹੁੰਚਣਾ ਆਸਾਨ ਹੋਵੇ। ਐਮਰਜੈਂਸੀ ਕਿੱਟ ਤਿਆਰ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ


ਤੂਫ਼ਾਨ ਅਤੇ ਆਊਟੇਜ ਦੇ ਦੌਰਾਨ ਸੁਰੱਖਿਅਤ ਰਹੋ

ਤੂਫ਼ਾਨ ਅਤੇ ਹੋਰ ਹਾਲਾਤ ਕਦੇ-ਕਦੇ ਆਊਟੇਜ ਦਾ ਕਾਰਨ ਬਣ ਸਕਦੇ ਹਨ। ਅਜਿਹੀਆਂ ਸਥਿਤੀਆਂ ਦੇ ਦੌਰਾਨ ਅਤੇ ਬਾਅਦ ਵਿੱਚ, ਬਿਜਲੀ ਦੀਆਂ ਡਿੱਗੀਆਂ ਲਾਈਨਾਂ, ਹੜ੍ਹ ਵਾਲੇ ਖੇਤਰਾਂ ਅਤੇ ਡਿੱਗੇ ਹੋਏ ਦਰੱਖਤਾਂ ਤੋਂ ਦੂਰ ਰਹੋ। ਧਿਆਨ ਵਿੱਚ ਰੱਖੋ ਕਿ ਹੜ੍ਹ ਦਾ ਪਾਣੀ ਅਤੇ ਮਲਬਾ ਊਰਜਾਵਾਨ ਬਿਜਲੀ ਦੀਆਂ ਲਾਈਨਾਂ ਨੂੰ ਲੁਕਾ ਸਕਦੇ ਹਨ। ਜਦੋਂ ਤੁਸੀਂ ਬਿਜਲੀ ਦੀ ਇੱਕ ਡਿੱਗੀ ਹੋਈ ਲਾਈਨ ਨੂੰ ਦੇਖਦੇ ਹੋ, ਤਾਂ ਤੁਰੰਤ 9-1-1 ਤੇ ਕਾਲ ਕਰੋ। ਫਿਰ, PG&E ਨੂੰ 1-800-743-5000 ਤੇ ਕਾਲ ਕਰੋ।

ਤੂਫ਼ਾਨ ਜਾਂ ਆਊਟੇਜ ਦੌਰਾਨ ਸੁਰੱਖਿਆ ਬਾਰੇ ਹੋਰ ਜਾਣੋ


ਜੇਕਰ ਤੁਹਾਨੂੰ ਗੈਸ ਦੀ ਬਦਬੂ ਆਉਂਦੀ ਹੈ, ਤਾਂ ਤੁਰੰਤ ਖੇਤਰ ਨੂੰ ਛੱਡ ਦਿਓ

ਜਦੋਂ ਤੁਹਾਨੂੰ ਕੁਦਰਤੀ ਗੈਸ ਦੀ ਗੰਧ ਆਉਂਦੀ ਹੈ ਜਾਂ ਗੈਸ ਲੀਕ ਹੋਣ ਦਾ ਸ਼ੱਕ ਹੁੰਦਾ ਹੈ, ਤਾਂ ਖੇਤਰ ਨੂੰ ਖਾਲੀ ਕਰੋ। ਬਾਹਰ ਨਿਕਲਦੇ ਸਮੇਂ ਖਿੜਕੀਆਂ ਅਤੇ ਦਰਵਾਜ਼ੇ ਖੋਲ੍ਹੋ ਅਤੇ ਜਲਦੀ ਤੋਂ ਜਲਦੀ ਸੰਕਟਕਾਲੀਨ ਪ੍ਰਤੀਕਿਰਿਆ ਟੀਮਾਂ ਨੂੰ ਸੂਚਿਤ ਕਰੋ। ਜਦੋਂ ਤੁਸੀਂ ਇਮਾਰਤ ਤੋਂ ਸੁਰੱਖਿਅਤ ਦੂਰੀ ਤੇ ਹੋਵੋ, ਪਹਿਲਾਂ 9-1-1 ਨੂੰ ਕਾਲ ਕਰੋ, ਫਿਰ PG&E ਨੂੰ 1-800-743-5000 ਤੇ ਕਾਲ ਕਰੋ।

ਗੈਸ ਆਊਟੇਜ ਬਾਰੇ ਹੋਰ ਜਾਣੋ


ਆਊਟੇਜ ਸੰਬੰਧੀ ਚੇਤਾਵਨੀਆਂ ਲਈ ਸਾਈਨ ਅੱਪ ਕਰੋ

ਆਊਟੇਜ ਸੰਬੰਧੀ ਚੇਤਾਵਨੀਆਂ ਲਈ ਸਾਈਨ ਅੱਪ ਕਰਕੇ ਸੂਚਿਤ ਰਹੋ। ਜਦੋਂ ਤੁਹਾਡੇ ਖੇਤਰ ਵਿੱਚ ਕੋਈ ਆਊਟੇਜ ਹੁੰਦਾ ਹੈ, ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ ਅਤੇ ਤੁਹਾਨੂੰ ਦੱਸ ਸਕਦੇ ਹਾਂ ਕਿ ਜਦੋਂ ਅਸੀਂ ਸੇਵਾ ਦੇ ਮੁੜ-ਬਹਾਲ ਹੋਣ ਦੀ ਉਮੀਦ ਕਰਦੇ ਹਾਂ। ਟੈਕਸਟ, ਫ਼ੋਨ ਜਾਂ ਈਮੇਲ ਦੁਆਰਾ ਸੂਚਨਾ ਪ੍ਰਾਪਤ ਕਰਨ ਦਾ ਵਿਕਲਪ ਚੁਣੋ।

ਆਪਣੇ PG&E ਖਾਤੇ ਵਿੱਚ ਲੌਗਇਨ ਕਰਕੇ ਅਤੇ ਆਪਣੀ ਸੂਚਨਾ ਤਰਜੀਹਾਂ ਨੂੰ ਸੈੱਟ ਕਰਕੇ ਸ਼ੁਰੂਆਤ ਕਰੋ। ਆਪਣੇ ਖਾਤੇ ਤੇ ਜਾਉ।


ਪਤੇ ਸੰਬੰਧੀ ਚੇਤਾਵਨੀਆਂ ਲਈ ਸਾਈਨ ਅੱਪ ਕਰੋ

ਤੁਹਾਨੂੰ ਸੁਰੱਖਿਅਤ ਰਹਿਣ ਅਤੇ Public Safety Power Shutoffs ਹੋਣ ਬਾਰੇ ਸੂਚਿਤ ਕਰਨ ਵਿੱਚ ਮਦਦ ਕਰਨ ਲਈ, ਅਸੀਂ ਪਤੇ ਸੰਬੰਧੀ ਚੇਤਾਵਨੀਆਂ ਬਣਾਈਆਂ ਹਨ। ਇਹ ਉਪਕਰਣ ਤੁਹਾਨੂੰ ਕਿਸੇ ਵੀ ਪਤੇ ਤੇ ਸੰਭਾਵਿਤ Public Safety Power Shutoff ਬਾਰੇ ਸੂਚਿਤ ਕਰ ਸਕਦਾ ਹੈ, ਜੋ ਤੁਹਾਡੇ ਜਾਂ ਕਿਸੇ ਅਜ਼ੀਜ਼ ਲਈ ਮਹੱਤਵਪੂਰਨ ਹੈ। ਪਤੇ ਸੰਬੰਧੀ ਚੇਤਾਵਨੀਆਂ ਦੇ ਲਈ ਸਾਈਨ ਅੱਪ ਕਰੋ, ਭਾਵੇਂ ਤੁਹਾਡੇ ਕੋਲ PG&E ਖਾਤਾ ਨਾ ਵੀ ਹੋਵੇ। ਪਤੇ ਸੰਬੰਧੀ ਚਿਤਾਵਨੀਆਂ ਲਈ ਸਾਈਨ ਅਪ ਕਰੋ

ਜੰਗਲੀ ਅੱਗ ਤੋਂ ਸੁਰੱਖਿਆ

ਸਮਾਜਿਕ ਜੰਗਲੀ ਅੱਗ ਦੀ ਸੁਰੱਖਿਆ ਸਬੰਧੀ ਪ੍ਰੋਗਰਾਮ

PG&E ਸਾਡੇ ਗਾਹਕਾਂ ਅਤੇ ਭਾਈਚਾਰੇ ਦੀ ਸੁਰੱਖਿਆ ਲਈ ਸਾਡੇ ਇਲੈਕਟ੍ਰਿਕ ਸਿਸਟਮ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਲਈ ਲਗਾਤਾਰ ਵਿਕਾਸ ਕਰ ਰਿਹਾ ਹੈ।

ਆਮ ਸੂਚਨਾ ਮੋਬਾਈਲ

ਇਹ ਯਕੀਨੀ ਬਣਾਓ ਕਿ ਤੁਹਾਡੀ ਸੰਪਰਕ ਸਬੰਧੀ ਜਾਣਕਾਰੀ ਨਵੀਨਤਮ ਹੈ

ਇਹ ਯਕੀਨੀ ਬਣਾਉਣ ਲਈ ਕਿ ਜੇਕਰ ਆਗਾਮੀ ਆਊਟੇਜ ਤੁਹਾਡੇ ਘਰ ਜਾਂ ਵਪਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ, ਤਾਂ ਤੁਹਾਨੂੰ ਮੈਸੇਜ ਪ੍ਰਾਪਤ ਹੋ ਸਕਦਾ ਹੈ, ਇਹ ਗੱਲ ਮਹੱਤਵਪੂਰਨ ਹੈ ਕਿ ਸਾਡੇ ਕੋਲ ਤੁਹਾਡੀ ਮੌਜੂਦਾ ਸੰਪਰਕ ਜਾਣਕਾਰੀ ਹੋਵੇ।

ਬੱਚਿਆਂ ਦੀ ਐਮਰਜੈਂਸੀ ਤਿਆਰੀ

ਬੱਚਿਆਂ ਦੀ ਐਮਰਜੈਂਸੀ ਤਿਆਰੀ

ਅਸੀਂ ਸਮੱਗਰੀ ਦੀ ਇੱਕ ਅਜਿਹੀ ਲੜੀ ਬਣਾਈ ਹੈ, ਜੋ ਕਿੰਡਰਗਾਰਟਨ ਵਿੱਚ 6ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮਜ਼ੇਦਾਰ ਅਤੇ ਭਰੋਸੇਮੰਦ ਤਰੀਕੇ ਨਾਲ ਐਮਰਜੈਂਸੀ ਤਿਆਰੀ ਦੀ ਮਹੱਤਤਾ ਬਾਰੇ ਸਿੱਖਿਆ ਦੇਵੇਗੀ।


ਬੱਚਿਆਂ ਦੀ ਐਮਰਜੈਂਸੀ ਤਿਆਰੀ ਦੀ ਗਤੀਵਿਧੀ ਬਾਰੇ ਕਿਤਾਬ (PDF, 3.2 MB)

ਬੱਚਿਆਂ ਦੀ ਐਮਰਜੈਂਸੀ ਤਿਆਰੀ K-3ਜਾ ਗ੍ਰੇਡ (PDF, 1.5 MB)

ਬੱਚਿਆਂ ਦੀ ਐਮਰਜੈਂਸੀ ਤਿਆਰੀ 4ਥਾ-6ਵਾਂ ਗ੍ਰੇਡ (PDF, 4.2 MB)