ਇੱਕ ਯੋਜਨਾ ਬਣਾਓ ਤਾਂ ਜੋ ਤੁਸੀਂ ਆਪਾਤਕਾਲ ਘਟਨਾਵਾਂ ਲਈ ਤਿਆਰ ਰਹੋ

ਜਦੋਂ ਬੇਹੱਦ ਗਰਮ/ਠੰਢਾ ਮੌਸਮ ਹੁੰਦਾ ਹੈ, ਕੁਦਰਤੀ ਆਫ਼ਤਾਂ ਜਾਂ ਦੂਜੀਆਂ ਖ਼ਤਰਨਾਕ ਘਟਨਾਵਾਂ ਵਾਪਰਦੀਆਂ ਹਨ ਤਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਪਰਿਵਾਰ ਨੂੰ ਪਤਾ ਹੋਵੇ ਕਿ ਉਦੋਂ ਕੀ ਕਰਨਾ ਹੈ।

ਆਪਣੀ ਯੋਜਨਾ ਬਣਾਓ ਅਤੇ ਇਸਦਾ ਅਭਿਆਸ ਕਰੋ

ਇਹ ਯਕੀਨੀ ਬਣਾਓ ਕਿ ਤੁਹਾਡੇ ਘਰ ਦੇ ਸਾਰੇ ਸਦੱਸਾਂ ਨੂੰ ਪਤਾ ਹੈ ਕਿ ਆਪਾਤਕਾਲ ਸਥਿਤੀਆਂ ਵਾਪਰਣ ਸਮੇਂ ਕੀ ਕਰਨਾ ਹੈ। ਇਸ ਉੱਤੇ ਵਿਚਾਰ ਕਰੋ ਕਿ ਘਟਨਾ ਦੇ ਦੌਰਾਨ ਸਾਰੇ ਜੀਅ ਇਕੱਠੇ ਨਾ ਹੋਵੋ । ਸੁਰੱਖਿਅਤ ਰਹਿਣ ਲਈ ਹੇਠ ਲਿਖੇ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਕਰੋ:

 • ਆਪਣੇ ਘਰ ਤੋਂ ਬਾਹਰ ਨਿਕਲਣ ਦੇ ਦੋ ਰਾਹ ਬਣਾਓ। ਹੋ ਸਕਦਾ ਹੈ ਕਿ ਕਿਸੇ ਆਪਾਤਕਾਲ ਸਥਿਤੀ ਦੇ ਦੌਰਾਨ ਤੁਹਾਡੇ ਨਿਕਾਸ ਦਾ ਇੱਕ ਰਸਤਾ ਬੰਦ ਹੋਵੇ। ਬਾਹਰ ਨਿਕਲਣ ਦੇ ਰਸਤੇ ਬਣਾਉਣ ਵੇਲੇ, ਖਾਸ ਤੌਰ 'ਤੇ ਘਰ ਦੇ ਅਪਾਹਜ ਜਾਂ ਬਜ਼ੁਰਗ ਸਦੱਸਾਂ ਲਈ, ਪਹੁੰਚਣ-ਯੋਗਤਾ ਸਮੱਸਿਆਵਾਂ ਨੂੰ ਹੱਲ ਕਰੋ। ਇਹ ਯਕੀਨੀ ਬਣਾਓ ਕਿ ਤੁਹਾਡੇ ਘਰ ਵਿੱਚ ਬੱਚਿਆਂ ਨੂੰ ਸੁਰੱਖਿਆ ਕਾਰਜਵਿਧੀਆਂ ਦੀ ਜਾਣਕਾਰੀ ਹੈ।
 • ਜੇ ਤੁਸੀਂ ਇੱਕ ਅਪਾਰਟਮੇਂਟ ਕਾਂਪਲੈਕਸ ਵਿੱਚ ਰਹਿੰਦੇ ਹੋ ਤਾਂ ਆਪਣੇ ਆਪਾਤਕਾਲ ਨਿਕਾਸੀ ਸਥਾਨਾਂ ਦੀ ਪੁਸ਼ਟੀ ਕਰੋ।
 • ਇਮਾਰਤ ਖਾਲੀ ਕਰਨ ਦੌਰਾਨ ਚਾਲੂ ਜਾਂ ਬੰਦ ਕਰਨ ਵਾਲੇ ਸਵਿੱਚਾਂ, ਬਿਜਲੀ ਦੇ ਸਾਮਾਨ, ਇਲੈਕਟ੍ਰੋਨਿਕ ਸਾਮਾਨ ਜਾਂ ਫ਼ੋਨ ਦੀ ਵਰਤੋਂ ਨਾ ਕਰੋ। ਇਲੈਕਟ੍ਰੋਨਿਕ ਸਾਮਾਨ ਚੰਗਿਆੜੀ ਪੈਦਾ ਕਰ ਸਕਦੇ ਹਨ ਅਤੇ ਲੀਕ ਹੋ ਰਹੀ ਗੈਸ ਨਾਲ ਅੱਗ ਲਗਾ ਸਕਦੇ ਹਨ।
 • ਆਪਾਤਕਾਲ ਸਥਿਤੀਆਂ ਲਈ ਯੋਜਨਾ ਬਣਾਉਣ ਵੇਲੇ ਆਪਣੇ ਪਾਲਤੂ ਜਾਨਵਰਾਂ ਨੂੰ ਦਿਮਾਗ਼ ਵਿੱਚ ਰੱਖੋ। ਆਪਣੀਆਂ ਅਭਿਆਸੀ ਹਦਾਇਤਾਂ ਵਿੱਚ ਆਪਣੇ ਪਾਲਤੂ ਜਾਨਵਰਾਂ ਨੂੰ ਸ਼ਾਮਲ ਕਰੋ। ਅਭਿਆਸ ਰਾਹੀਂ ਤਣਾਅ-ਪੂਰਨ ਸਥਿਤੀਆਂ ਦੌਰਾਨ ਉਹਨਾਂ ਨੂੰ ਇੱਕ ਜੰਜੀਰ ਜਾਂ ਕੈਰੀਅਰ ਦੀ ਆਦਤ ਪਾ ਕੇ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਇਹ ਪਤਾ ਲਗਾਓ ਕਿ ਆਪਾਤਕਾਲ ਸਥਿਤੀ ਦੇ ਦੌਰਾਨ ਕਿਹੜੇ ਪਸ਼ੂ-ਘਰ, ਪਨਾਹ-ਘਰ ਜਾਂ ਪਸ਼ੂ-ਚਿਕਿਤਸਕ ਤੁਹਾਡੇ ਜਾਨਵਰਾਂ ਦੀ ਦੇਖਭਾਲ ਕਰ ਸਕਦੇ ਹਨ। ਹੋ ਸਕਦਾ ਹੈ ਕਿ ਸਿਹਤ ਅਤੇ ਸੁਰੱਖਿਆ ਚਿੰਤਾਵਾਂ ਕਰਕੇ ਜਨਤਕ ਪਨਾਹ-ਘਰ ਪਾਲਤੂ ਜਾਨਵਰਾਂ ਨੂੰ ਸਵੀਕਾਰ ਨਾ ਕਰਨ।
  ਕਿਰਪਾ ਕਰਕੇ ਨੋਟ ਕਰੋ: ਇਹ ਨਿਯਮ ਖਾਸ ਤੌਰ 'ਤੇ ਸੇਵਾ ਪ੍ਰਦਾਨ ਕਰਨ ਵਾਲੇ ਜਾਨਵਰਾਂ ਲਈ ਲਾਗੂ ਨਹੀਂ ਹੁੰਦਾ।
 • ਅਜਿਹਾ ਸਥਾਨ ਸਥਾਪਿਤ ਕਰੋ ਜਿੱਥੇ ਤੁਹਾਡਾ ਪਰਿਵਾਰ ਆਪਣੇ ਘਰ ਨੂੰ ਖਾਲੀ ਕਰਨ ਤੋਂ ਬਾਅਦ ਦੁਬਾਰਾ ਇਕੱਠਾ ਹੋ ਸਕਦਾ ਹੈ। ਜੇਕਰ ਪ੍ਰਮੁੱਖ ਸਥਾਨ ਵਰਤੋਂ-ਯੋਗ ਨਹੀਂ ਹੈ ਤਾਂ ਮਿਲਣ ਵਾਲੇ ਦੂਜੇ ਸਥਾਨ ਬਾਰੇ ਫੈਸਲਾ ਲਓ।
 • ਆਪਣੀ ਆਪਾਤਕਾਲ ਯੋਜਨਾ ਦਾ ਕਈ ਵਾਰ ਅਭਿਆਸ ਕਰੋ। ਕਿਸੇ ਆਪਾਤਕਾਲ ਸਥਿਤੀ ਦੇ ਦੌਰਾਨ ਸਪਸ਼ਟਤਾ ਨਾਲ ਸੋਚਣਾ ਮੁਸ਼ਕਲ ਹੋ ਸਕਦਾ ਹੈ। ਆਪਣੇ ਘਰ ਦੇ ਸਦੱਸਾਂ ਨਾਲ ਆਪਣੀ ਯੋਜਨਾ ਦਾ ਅਕਸਰ ਅਭਿਆਸ ਕਰੋ ਤਾਂ ਜੋ ਉਹ ਇਸ ਦੇ ਨਾਲ ਜਾਣਕਾਰ ਹੋ ਜਾਣ।
 • ਆਪਣੇ ਘਰ ਵਿੱਚ ਹਰ ਕਿਸੇ ਦੇ ਨਾਲ ਆਪਣੀ ਯੋਜਨਾ ਦੀ ਹਰ ਤਿੰਨ ਤੋਂ ਛੇ ਮਹੀਨਿਆਂ ਬਾਅਦ ਸਮੀਖਿਆ ਕਰੋ।

 

ਆਪਣੇ ਘਰ ਦਾ ਮੁਲਾਂਕਣ ਕਰੋ

ਹੇਠ ਲਿਖੇ ਦਿਸ਼ਾ-ਨਿਰਦੇਸ਼ਾਂ ਦੇ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੋ ਕਿ ਤੁਹਾਡੀ ਸੰਪੱਤੀ ਅਤੇ ਘਰ ਆਪਾਤਕਾਲ ਸਥਿਤੀਆਂ ਲਈ ਤਿਆਰ ਹੈ:

 • ਇਹਜਾਣਕਾਰੀਰੱਖੋਕਿਮੁੱਖਸਵਿੱਚਅਤੇਵਾਲਵਾਂਤੋਂਆਪਣੀਬਿਜਲੀਅਤੇਗੈਸਨੂੰਕਦੋਂਅਤੇਕਿਵੇਂਬੰਦਕਰਨਾਹੈ। ਇਹ ਸਿੱਖੋ ਕਿ ਆਪਣੀ ਬਿਜਲੀ ਕਿਵੇਂ ਬੰਦ ਕਰਨੀ ਹੈ। ਆਪਣੀ ਬਿਜਲੀ ਨੂੰ ਚਾਲੂ ਅਤੇ ਬੰਦ ਕਰਨਾ (Turning Your Electricity On and Off) 'ਤੇ ਜਾਓ। ਇਹ ਸਿੱਖੋ ਕਿ ਆਪਣੀ ਗੈਸ ਨੂੰ ਕਿਵੇਂ ਬੰਦ ਕਰਨਾ ਹੈ। ਆਪਣੀ ਗੈਸ ਨੂੰ ਬੰਦ ਕਰੋ (Turn Your Gas Off) 'ਤੇ ਜਾਓ।
 • ਅੱਗ ਬੁਝਾਉਣ ਵਾਲੇ ਯੰਤਰਾਂ ਦੀ ਥਾਂ ਦਾ ਪਤਾ ਲਗਾਓ ਅਤੇ ਇਹਨਾਂ ਦੀ ਲੋੜ ਪੈਣ ਤੋਂ ਪਹਿਲਾਂ ਸਿੱਖੋ ਕਿ ਇਹਨਾਂ ਨੂੰ ਕਿਵੇਂ ਵਰਤਣਾ ਹੈ।
 • ਇਹ ਸਿੱਖੋ ਕਿ ਆਪਣੇ ਗਰਾਜ ਦੇ ਦਰਵਾਜ਼ੇ ਨੂੰ ਹੱਥਾਂ ਨਾਲ ਕਿਵੇਂ ਖੋਲ੍ਹਣਾ ਹੈ। ਸਪਲਾਈ ਬੰਦ ਹੋਣ ਦੇ ਦੌਰਾਨ ਤੁਹਾਡੇ ਦਰਵਾਜ਼ੇ ਦੇ ਆਪਣੇ-ਆਪ ਨਾ ਖੁੱਲ੍ਹ ਸਕਣ ਦੀ ਸਥਿਤੀ ਬਾਰੇ ਯੋਜਨਾ ਬਣਾਓ।
 • ਆਪਣੇ ਪੂਰੇ ਘਰ ਵਿੱਚ ਸਮੋਕ ਅਲਾਰਮ ਸਥਾਪਿਤ ਕਰੋ। ਆਪਣੇ ਆਲਾਰਮਾਂ ਦੀਆਂ ਬੈਟਰੀਆਂ ਨੂੰ ਘੱਟੋ-ਘੱਟ ਸਾਲ ਵਿੱਚ ਇੱਕ ਵਾਰ ਬਦਲੋ। ਜਿਵੇਂ ਹੀ ਤੁਸੀਂ ਚੇਤਾਵਨੀ ਦੇ ਰਹੀ ਬੀਪ ਦੀ ਆਵਾਜ਼ ਸੁਣਦੇ ਹੋ, ਛੇਤੀ ਤੋਂ ਛੇਤੀ ਬੈਟਰੀਆਂ ਬਦਲ ਦਿਓ।
 • ਇਹ ਯਕੀਨੀ ਬਣਾਓ ਕਿ ਤੁਹਾਡਾ ਸਟੈਂਡਬਾਇ ਜਨਰੇਟਰ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਚੰਗੀ ਤਰ੍ਹਾਂ ਕੰਮ ਕਰ ਰਿਹਾ ਜਨਰੇਟਰ ਤੁਹਾਡੀ ਸੰਪੱਤੀ ਦਾ ਨੁਕਸਾਨ ਹੋਣਾ ਰੋਕਣ ਵਿੱਚ ਮਦਦ ਕਰ ਸਕਦਾ ਹੈ ਅਤੇ PG&E ਵਰਕਰਾਂ ਜਾਂ ਆਪਾਤਕਾਲ ਸਥਿਤੀ ਵਿੱਚ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਕਰਨ ਵਾਲੇ ਵਿਅਕਤੀਆਂ ਦੀ ਤੁਹਾਡੇ ਆਸ-ਪਾਸ ਦੇ ਇਲਾਕੇ ਵਿੱਚ ਸੁਰੱਖਿਅਤ ਰਹਿਣ ਵਿੱਚ ਮਦਦ ਕਰ ਸਕਦਾ ਹੈ। ਇਹ ਸਿੱਖੋ ਕਿ ਇਹ ਯਕੀਨੀ ਕਿਵੇਂ ਬਣਾਉਣਾ ਹੈ ਕਿ ਜਨਰੇਟਰ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ।  ਬਿਜਲੀ ਦੇ ਜਨਰੇਟਰ ਦੀ ਸੁਰੱਖਿਆ (Electric Generator Safety) 'ਤੇ ਜਾਓ।
 • ਜੇ ਤੁਸੀਂ ਛੱਤ ਦੇ ਸੋਲਰ ਪੈਨਲਾਂ ਦੀ ਵਰਤੋਂ ਕਰਦੇ ਹੋ ਤਾਂ ਆਪਣੇ ਸਥਾਪਰਕਰਤਾ ਦਾ ਆਪਾਤਕਾਲ ਫ਼ੋਨ ਨੰਬਰ ਪ੍ਰਾਪਤ ਕਰੋ। ਸੋਲਰ ਪੈਨਲ ਕਰੜੀਆਂ ਮੌਸਮ ਸਥਿਤੀਆਂ ਨੂੰ ਝੱਲਣ ਲਈ ਤਿਆਰ ਕੀਤੇ ਜਾਂਦੇ ਹਨ, ਪਰ ਸਮੱਸਿਆਵਾਂ ਹੋ ਸਕਦੀਆਂ ਹਨ ਜਾਂ ਤੁਹਾਡੇ ਕੋਲ ਸਵਾਲ ਹੋ ਸਕਦੇ ਹਨ। ਇਹ ਤੈਅ ਕਰਨ ਲਈ ਆਪਣੇ ਸੋਲਰ ਇਕਰਾਰਨਾਮੇ ਦੀ ਸਮੀਖਿਆ ਕਰੋ ਕਿ ਉਦੋਂ ਕੀ ਕਰਨਾ ਹੈ ਜਦੋਂ ਤੁਹਾਡੇ ਪੈਨਲ ਖਰਾਬ ਹੋ ਜਾਂਦੇ ਹਨ ਜਾਂ ਮਲਬੇ ਨਾਲ ਢਕ ਜਾਂਦੇ ਹਨ।,

 

ਕਿਸੇ ਵੀ ਆਪਾਤਕਾਲੀ ਘਟਨਾਵਾਂ ਨਾਲ ਨਜਿੱਠਣ ਵਿੱਚ ਆਪਣੀ ਮਦਦ ਲਈ ਸਾਡੇ ਦੂਜੇ ਸੰਸਾਧਨਾਂ ਦੀ ਵਰਤੋਂ ਕਰੋ

PG&E ਆਪਾਤਕਾਲ ਸਥਿਤੀਆਂ ਲਈ ਵਾਧੂ ਜਾਣਕਾਰੀ ਅਤੇ ਸਭ ਤੋਂ ਵਧੀਆ ਅਭਿਆਸ ਪੇਸ਼ ਕਰਦੇ ਹਨ। ਹੋਰ ਜਾਣਨ ਲਈ ਹੇਠ ਲਿਖੇ ਕਿਸੇ ਵੀ PG&E ਪੰਨਿਆਂ 'ਤੇ ਜਾਓ।

ਇੱਕ ਆਪਾਤਕਾਲੀ ਸਪਲਾਈ ਕਿਟ ਤਿਆਰ ਕਰੋ

ਇੱਕ ਹਫਤੇ ਤੱਕ ਚੱਲਣ ਲਈ ਉਪਯੁਕਤ ਸਪਲਾਈਆਂ ਦਾ ਸਟੋਕ ਕਰੋ। ਵਸਤਾਂ ਨੂੰ ਵਾਟਰਪਰੂਫ ਡੱਬਿਆਂ ਵਿੱਚ ਪਾਓ ਅਤੇ ਇਹਨਾਂ ਨੂੰ ਅਸਾਨ ਪਹੁੰਚ ਵਾਲੀ ਕਿਸੇ ਥਾਂ ’ਤੇ ਸਟੋਰ ਕਰ ਦਿਓ। ਇਸ ਬਾਰੇ ਹੋਰ ਜਾਣੋ ਕਿ ਕਿਟ ਕਿਵੇਂ ਤਿਆਰ ਕਰਨੀ ਹੈ।  ਆਪਾਤਕਾਲ ਸਥਿਤੀ ਦੀ ਤਿਆਰੀ | ਇੱਕ ਸਪਲਾਈ ਕਿਟ ਬਣਾਓ (Emergency Preparedness | Create a supply kit) 'ਤੇ ਜਾਓ

 

ਜੇ ਤੁਸੀਂ ਘਰ ਦੇ ਮਾਲਕ ਹੋ ਅਤੇ ਤੁਹਾਡੇ ਕੋਲ ਨਿਜੀ ਸੋਲਰ ਹੈ ਤਾਂ ਸਰਦੀਆਂ ਦੇ ਤੂਫ਼ਾਨਾਂ ਲਈ ਤਿਆਰ ਰਹੋ

ਹੇਠ ਲਿਖੇ PG&E ਵਰਤਮਾਨ ਲੇਖਾਂ ਦੇ ਨਾਲ ਇਹ ਪਤਾ ਲਗਾਓ ਕਿ ਵੱਡੇ ਤੂਫ਼ਾਨਾਂ ਲਈ ਤਿਆਰੀ ਕਿਵੇਂ ਕਰਨੀ ਹੈ।. ਹੇਠ ਲਿਖੇ PG&E ਵਰਤਮਾਨ ਲੇਖਾਂ ਦੇ ਨਾਲ ਇਹ ਪਤਾ ਲਗਾਓ ਕਿ ਵੱਡੇ ਤੂਫ਼ਾਨਾਂ ਲਈ ਤਿਆਰੀ ਕਿਵੇਂ ਕਰਨੀ ਹੈ।

ਤੂਫ਼ਾਨਾਂ ਅਤੇ ਸਪਲਾਈ ਬੰਦ ਹੋਣ ਦੇ ਦੌਰਾਨ ਸੁਰੱਖਿਅਤ ਰਹੋ

ਤੂਫ਼ਾਨਾਂ ਅਤੇ ਦੂਜੀਆਂ ਘਟਨਾਵਾਂ ਕਰਕੇ ਕਈ ਵਾਰ ਸਪਲਾਈ ਬੰਦ ਕੀਤੀ ਜਾ ਸਕਦੀ ਹੈ। ਅਜਿਹੀ ਕਿਸੇ ਘਟਨਾ ਦੇ ਦੌਰਾਨ ਅਤੇ ਬਾਅਦ ਵਿੱਚ, ਹੜ੍ਹ ਵਾਲੇ ਖੇਤਰਾਂ ਅਤੇ ਡਿੱਗੇ ਹੋਏ ਰੁੱਖਾਂ ਤੋਂ ਦੂਰ ਰਹੋ।ਅਜਿਹੇ ਖੇਤਰਾਂ ਵਿੱਚ ਊਰਜ ਵਾਲੀਆਂ ਬਿਜਲੀ ਦੀਆਂ ਲਾਈਨਾਂ ਹੇਠਾਂ ਲੁਕੀਆਂ ਹੋ ਸਕਦੀਆਂ ਹਨ।ਜਦੋਂ ਤੁਸੀਂ ਹੇਠਾਂ ਡਿੱਗੀ ਬਿਜਲੀ ਦੀ ਕੋਈ ਤਾਰ ਦੇਖਦੇ ਹੋ ਤਾਂ ਤੁਰੰਤ 9-1-1 'ਤੇ ਕਾਲ ਕਰੋ।ਫੇਰ, PG&E ਨੂੰ 1-800-743-5000 'ਤੇ ਕਾਲ ਕਰੋ।

ਤੂਫ਼ਾਨ ਜਾਂ ਸਪਲਾਈ ਬੰਦ ਹੋਣ ਦੇ ਦੌਰਾਨ ਸੁਰੱਖਿਆ ਬਾਰੇ ਹਰੋ ਜਾਣੋ।  ਤੂਫ਼ਾਨ, ਸਪਲਾਈ ਬੰਦ ਹੋਣ ਅਤੇ ਸੁਰੱਖਿਆ (Storms, Outages and Safety) 'ਤੇ ਜਾਓ ।

 

ਜੇ ਤੁਹਾਨੂੰ ਗੈਸ ਦੀ ਮੁਸ਼ਕ ਆਉਂਦੀ ਹੈ ਤਾਂ ਉਸ ਖੇਤਰ ਨੂੰ ਤੁਰੰਤ ਛੱਡ ਦਿਓ

ਜਦੋਂ ਤੁਹਾਨੂੰ ਕੁਦਰਤੀ ਗੈਸ ਦੀ ਮੁਸ਼ਕ ਆਉਂਦੀ ਹੈ ਜਾਂ ਤੁਹਾਨੂੰ ਗੈਸ ਲੀਕ ਹੋਣ ਦਾ ਸ਼ੱਕ ਹੈ ਤਾਂ ਉਸ ਖੇਤਰ ਖਾਲੀ ਕਰ ਦਿਓ। ਬਾਹਰ ਨਿਕਲਦੇ ਸਮੇਂ ਰਸਤੇ ਦੀਆਂ ਬਾਰੀਆਂ ਅਤੇ ਦਰਵਾਜ਼ੇ ਖੋਲ੍ਹ ਦਿਓ, ਅਤੇ ਆਪਾਤਕਾਲ ਪ੍ਰਤੀਕਿਰਿਆ ਟੀਮਾਂ ਨੂੰ ਛੇਤੀ ਤੋਂ ਛੇਤੀ ਸੰਭਵ ਤੌਰ 'ਤੇ ਸੂਚਨਾ ਦਿਓ। ਜਦੋਂ ਤੁਸੀਂ ਇਮਾਰਤ ਤੋਂ ਸੁਰੱਖਿਅਤ ਦੂਰੀ 'ਤੇ ਹੁੰਦੇ ਹੋ, ਤਾਂ ਪਹਿਲੇ 9-1-1 'ਤੇ ਕਾਲ ਕਰੋ, ਫੇਰ PG&E ਨੂੰ 1-800-743-5000 'ਤੇ ਕਾਲ ਕਰੋ।

ਗੈਸ ਦੀ ਸਪਲਾਈ ਬੰਦ ਹੋਣ ਬਾਰੇ ਹੋਰ ਜਾਣੋ। ਗੈਸ ਦੀ ਸਪਲਾਈ ਬੰਦ ਹੋਣੀ (Gas Outages) 'ਤੇ ਜਾਓ।

 

ਸਪਲਾਈ ਬੰਦ ਹੋਣ ਸਬੰਧੀ ਚੇਤਾਵਨੀਆਂ ਲਈ ਸਾਈਨ ਅੱਪ ਕਰੋ

ਸਪਲਾਈ ਬੰਦ ਹੋਣ ਸਬੰਧੀ ਚੇਤਾਵਨੀਆਂ ਲਈ ਸਾਈਨ ਅੱਪ ਕਰਕੇ ਸੂਚਿਤ ਬਣੇ ਰਹੋ। ਜਦੋਂ ਤੁਹਾਡੇ ਖੇਤਰ ਵਿੱਚ ਸਪਲਾਈ ਬੰਦ ਹੁੰਦੀ ਹੈ ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਅਸੀਂ ਇਹ ਸੇਵਾ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਕਦੋਂ ਕਰਦੇ ਹਾਂ। ਟੈਕਸਟ, ਫ਼ੋਨ ਜਾਂ ਈਮੇਲ ਦੁਆਰਾ ਸੂਚਿਤ ਕੀਤੇ ਜਾਣ ਦੀ ਚੋਣ ਕਰੋ।

ਆਪਣੇ PG&E ਖਾਤੇ 'ਤੇ ਲੌਗ ਇਨ ਕਰਕੇ ਅਤੇ ਆਪਣੀਆਂ ਸੂਚਨਾ ਤਰਜੀਹਾਂ ਸੈਟ ਕਰਕੇ ਸ਼ੁਰੂਆਤ ਕਰੋ। ਆਪਣੇ ਖਾਤੇ 'ਤੇ ਜਾਓ (Visit Your Account) ।

Wildfire Safety

ਜੰਗਲ ਵਿੱਚ ਤੇਜ਼ੀ ਨਾਲ ਫੈਲਣ ਵਾਲੀ ਅੱਗ ਦਾ ਸਮੂਦਾਇਕ ਸੁਰੱਖਿਆ ਪ੍ਰੋਗਰਾਮ (Community Wildfire Safety Program)‎

PG&E ਨੇ ਜੰਗਲ ਵਿੱਚ ਅੱਗ ਫੈਲਣ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਲਈ ਸਾਵਧਾਨੀ ਵਾਲੇ ਉਪਾਅ ਸਥਾਪਿਤ ਕੀਤੇ ਹਨ। ਸਾਡਾ ਉਦੇਸ਼ ਹੈ ਕਿ ਅਸੀਂ ਗ੍ਰਾਹਕਾਂ ਨੂੰ ਮੌਸਮ ਦੀਆਂ ਤਕੜੀਆਂ ਘਟਨਾਵਾਂ ਲਈ ਅਤੇ ਇਹਨਾਂ ਦੇ ਦੌਰਾਨ ਸੁਰੱਖਿਅਤ ਰੱਖਣ ਵਿੱਚ ਮਦਦ ਕਰੀਏ, ਜਿਸ ਵਿੱਚ ਉਹਨਾਂ ਨੂੰ ਇਸ ਬਾਰੇ ਜਦੋਂ ਅਤੇ ਜਿੱਥੇ ਸੰਭਵ ਹੋਵੇ, ਸੂਚਨਾਵਾਂ ਭੇਜਣਾ ਸ਼ਾਮਲ ਹੈ ਕਿ ਸੁਰੱਖਿਆ ਪੱਖੋਂ ਬਿਜਲੀ ਕਦੋਂ ਬੰਦ ਕੀਤੀ ਜਾ ਸਕਦੀ ਹੈ।

General Notification Mobile

ਸੰਪਰਕ ਜਾਣਕਾਰੀ ਨਵੀਨ ਬਣਾ ਕੇ ਰੱਖੋ

ਜਨਤਕ ਸੁਰੱਖਿਆ ਲਈ, ਸਾਡੇ ਲਈ ਉਦੋਂ ਬਿਜਲੀ ਨੂੰ ਥੋੜ੍ਹੀ ਦੇਰ ਲਈ ਬੰਦ ਕਰਨਾ ਜ਼ਰੂਰੀ ਹੋ ਸਕਦਾ ਹੈ ਜਦੋਂ ਅੱਗ ਲੱਗਣ ਦੇ ਬਹੁਤ ਜ਼ਿਆਦਾ ਜੋਖਮ ਦੇ ਨਾਲ ਜ਼ੋਰਦਾਰ ਹਵਾਵਾਂ ਅਤੇ ਖੁਸ਼ਕ ਸਥਿਤੀਆਂ, ਕੁਝ ਹੱਦ ਤੱਕ ਬਿਜਲੀ ਦੀ ਪ੍ਰਣਾਲੀ ਲਈ ਖ਼ਤਰਾ ਪੈਦਾ ਕਰਦੀਆਂ ਹਨ। ਅਸੀਂ ਇਹ ਯਕੀਨੀ ਬਣਾਉਣ ਲਈ ਕਿ ਤਿਆਰੀ ਕਰਨ ਲਈ ਬਥੇਰਾ ਸਮਾਂ ਹੈ, ਗ੍ਰਾਹਕਾਂ ਨਾਲ ਅਗਾਊਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ।