ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ 5 ਮਿੰਟਾਂ ਵਿੱਚ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਜਾਵੇਗਾ
ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ ਅਕਿਰਿਆਸ਼ੀਲ ਹੋਣ ਕਰਕੇ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਗਿਆ ਹੈ
ਬਿਜਲੀ ਦਾ ਬੈਕਅੱਪ ਰੱਖਣਾ ਕਿਸੇ ਤਿਆਰੀ-ਸਬੰਧੀ ਯੋਜਨਾ (preparedness plan) ਦਾ ਹਿੱਸਾ ਬਣ ਸਕਦਾ ਹੈ।. ਇਹ ਪਤਾ ਲਗਾਓ ਕਿ ਤੁਹਾਨੂੰ ਬੈਕਅੱਪ ਪਾਵਰ ਬਾਰੇ ਕੀ ਜਾਣਨ ਦੀ ਲੋੜ ਹੈ।
ਬੈਕਅੱਪ ਇਲੈਕਟ੍ਰਿਕ ਜਨਰੇਟਰ ਬਿਜਲੀ ਦੇ ਇੱਕ ਆਤਮ-ਨਿਰਭਰ ਸਰੋਤ ਵਜੋਂ ਕੰਮ ਕਰ ਸਕਦੇ ਹਨ ਅਤੇ ਕਈਆਂ ਨੂੰ PG&E ਦੀ ਇਲੈਕਟ੍ਰਿਕ ਗਰਿੱਡ ਨਾਲ ਆਪਸ ਵਿੱਚ ਜੋੜਨ ਦੀ ਲੋੜ ਹੁੰਦੀ ਹੈ। ਬੈਕਅੱਪ ਪਾਵਰ ਵਿਸ਼ੇਸ਼ ਤੌਰ 'ਤੇ ਸੋਲਰ ਪਲੱਸ ਸਟੋਰੇਜ, ਬੈਟਰੀਆਂ, ਕੁਦਰਤੀ ਗੈਸ, ਗੈਸੋਲੀਨ, ਪ੍ਰੋਪੇਨ ਜਾਂ ਡੀਜ਼ਲ ਨੂੰ ਬਾਲਣ ਵਜੋਂ ਵਰਤ ਕੇ ਕੰਮ ਕਰਦੀ ਹੈ।
ਸੂਰਜੀ ਊਰਜਾ (solar) ਵਰਤਣ ਲਈ ਤਿਆਰ ਹੋ? ਆਪਣੀਆਂ ਵਿਕਲਪਾਂ ਬਾਰੇ ਹੋਰ ਜਾਣੋ ।
ਸੋਲਰ ਗ੍ਰਾਹਕ, ਕਿਰਪਾ ਕਰਕੇ ਨੋਟ ਕਰੋ: ਬਿਜਲੀ ਦਾ ਕੱਟ ਲੱਗਣ ਦੇ ਦੌਰਾਨ, ਤੁਹਾਡਾ ਸੋਲਰ ਸਿਸਟਮ ਤਦ ਤੱਕ ਕੰਮ ਨਹੀਂ ਕਰੇਗਾ ਜਦੋਂ ਤੱਕ ਕਿਸੇ ਬੈਟਰੀ ਜਾਂ ਸਟੈਂਡਬਾਇ ਜਨਰੇਟਰ ਨਾਲ ਕੰਮ ਕਰਨ ਲਈ ਤਿਆਰ ਨਹੀਂ ਕੀਤਾ ਜਾਂਦਾ। ਵਧੇਰੀ ਜਾਣਕਾਰੀ ਲਈ, ਆਪਣੇ ਸੇਵਾ ਪ੍ਰਦਾਤੇ ਨੂੰ ਕਾਲ ਕਰੋ।
ਬੈਕਅੱਪ ਪਾਵਰ, ਬਿਜਲੀ ਦਾ ਕੱਟ ਲੱਗਣ ਦੇ ਦੌਰਾਨ ਬੱਤੀਆਂ ਨੂੰ ਚਾਲੂ ਰੱਖ ਸਕਦੀ ਹੈ, ਬਿਜਲੀ ਦੇ ਉਪਕਰਨਾਂ ਨੂੰ ਚੱਲਦੀ ਹਾਲਤ ਵਿੱਚ ਰੱਖ ਸਕਦੀ ਹੈ, ਖਰਾਬ ਹੋਣ ਵਾਲਾ ਭੋਜਨ ਬਚਾ ਸਕਦੀ ਹੈ, ਅਤੇ ਜ਼ਰੂਰੀ ਉਪਕਰਣ ਅਤੇ ਬਿਜਲੀ ਦੇ ਸਾਮਾਨ ਨੂੰ ਬਿਜਲੀ ਨਾਲ ਚਲਾ ਸਕਦੀ ਹੈ।
ਜਨਰੇਟਰ ਮਹਿੰਗੇ ਹੋ ਸਕਦੇ ਹਨ, ਸ਼ੋਰ ਮਚਾ ਸਕਦੇ ਹਨ, ਅਤੇ ਸੁਰੱਖਿਆ ਖ਼ਤਰੇ ਪੈਦਾ ਕਰ ਸਕਦੇ ਹਨ। ਇਹ ਸਮਝਣਾ ਮਹੱਤਵਪੂਰਨ ਹੈ ਕਿ ਕੋਈ ਆਪਾਤਕਾਲ ਸਥਿਤੀ ਹੋਣ ਤੋਂ ਪਹਿਲਾਂ ਆਪਣੇ ਜਨਰੇਟਰ ਜਾਂ ਬੈਟਰੀ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਚਲਾਉਣਾ ਹੈ। ਇਸਦਾ ਮਤਲਬ ਨਿਯਮਿਤ ਸੁਰੱਖਿਆ ਜਾਂਚਾਂ ਨੂੰ ਕਰਨਾ ਅਤੇ ਇਸ ਬਾਰੇ ਪੱਕਾ ਹੋਣਾ ਹੈ ਕਿ ਤੁਹਾਡੇ ਕੋਲ ਕੁਝ ਕੁ ਦਿਨਾਂ ਲਈ ਚੱਲਣ ਵਾਸਤੇ ਬਥੇਰਾ ਬਾਲਣ ਹੈ।
ਕਿਰਪਾ ਕਰਕੇ ਸੁਚੇਤ ਰਹੋ ਕਿ ਜਨਰੇਟਰ ਨੂੰ ਚਲਾਉਣ ਲਈ ਹਵਾ ਗੁਣਵੱਤਾ ਦੇ ਕਾਇਦਿਆਂ ਦਾ ਧਿਆਨ ਰੱਖਣ ਦੀ ਲੋੜ ਹੋ ਸਕਦੀ ਹੈ। ਤੁਹਾਡੇ ਇਲਾਕੇ ਦੀ ਲੋੜ ਪੂਰੀ ਕਰ ਰਹੇ ਹਵਾ ਗੁਣਵੱਤਾ ਨਿਯੰਤ੍ਰਕ ਬਾਰੇ ਪਤਾ ਲਗਾਉਣ ਲਈ ਅਤੇ ਹੋਰ ਜਾਣਕਾਰੀ ਹਾਸਲ ਕਰਨ ਲਈ, ਕਿਰਪਾ ਕਰਕੇ arb.ca.gov/app/dislookup/dislookup.php.
ਊਰਜਾ ਸਬੰਧੀ ਜ਼ਰੂਰਤਾਂ
ਕੀ ਤੁਹਾਡੇ ਕੋਲ ਕੋਈ ਖਾਸ ਡਿਵਾਈਸ ਜਾਂ ਉਪਕਰਣ ਹੈ ਜਿਸ ਨੂੰ ਬਿਜਲੀ ਚਲੀ ਜਾਣ ਦੇ ਮਾਮਲੇ ਵਿੱਚ ਕਾਰਜਸ਼ੀਲ ਰੱਖਣਾ ਜ਼ਰੂਰੀ ਹੈ? ਲੰਮੇ ਸਮੇਂ ਲਈ ਕੱਟ ਲੱਗਣ ਦੇ ਦੌਰਾਨ ਤੁਹਾਡੇ ਲਈ ਬਿਜਲੀ ਪ੍ਰਾਪਤ ਕਰਨਾ ਕਿੰਨਾ ਅਹਿਮ ਹੈ? ਇਹ ਵਿਸ਼ੇਸ਼ ਤੌਰ 'ਤੇ ਅਜਿਹੇ ਗ੍ਰਾਹਕਾਂ ਲਈ ਮਹੱਤਵਪੂਰਨ ਹੈ ਜੋ ਜੀਵਨ-ਬਚਾਊ ਉਪਕਰਣ ਉੱਤੇ ਨਿਰਭਰ ਹੁੰਦੇ ਹਨ ਜਾਂ ਜਿਹਨਾਂ ਨੂੰ ਕਿਸੇ ਚਿਕਿਤਸਾ ਸਥਿਤੀ ਲਈ ਗਰਮੀ ਜਾਂ ਸਰਦੀ ਪਹੁੰਚਾਉਣ ਵਾਲੀਆਂ ਖਾਸ ਜ਼ਰੂਰਤਾਂ ਹੁੰਦੀਆਂ ਹਨ।
ਸ਼ੋਰ
ਕੀ ਤੁਹਾਡੀ ਰਿਹਾਇਸ਼ੀ ਜਾਂ ਕੰਮਕਾਜੀ ਥਾਂ ਵਿੱਚ ਕੋਈ ਸਮੂਦਾਇਕ ਆਦੇਸ਼ ਹਨ ਜੋ ਬਾਹਰਲੇ ਉਪਕਰਣ ਲਈ ਡੇਸੀਬਲ ਪੱਧਰ ਦੀ ਇਜਾਜ਼ਤ ਦੇਣਾ ਰੋਕਦੇ ਜਾਂ ਸੀਮਿਤ ਕਰਦੇ ਹਨ?
ਲਾਗਤ
ਜਨਰੇਟਰ ਦੀ ਲਾਗਤ ਹਜਾਰਾਂ ਡਾਲਰਾਂ ਵਿੱਚ ਹੋ ਸਕਦੀ ਹੈ। ਇਹ ਜਾਂਚ ਕਰਦੇ ਸਮੇਂ ਕਿ ਕਿਹੜਾ ਜਨਰੇਟਰ ਵਿਕਲਪ ਤੁਹਾਡੇ ਲਈ ਸਭ ਤੋਂ ਵਧੀਆ ਚੋਣ ਹੋ ਸਕਦਾ ਹੈ, ਕਿਸੇ ਵੀ ਤਤਕਾਲੀਨ ਜ਼ਰੂਰਤਾਂ ਉੱਤੇ ਵਿਚਾਰ ਕਰੋ।
ਜੇ ਤੁਸੀਂ ਬਿਜਲੀ ਦੀਆਂ ਜਾਂ ਬੈਟਰੀ ਨਾਲ ਚੱਲਣ ਵਾਲੀਆਂ ਚਿਕਿਤਸਾ ਤਕਨੀਕਾਂ ਉੱਤੇ ਨਿਰਭਰ ਹੋ ਜਿਵੇਂ ਕਿ ਸਹਾਇਕ ਤਕਨੀਕ, ਸਾਹ ਲੈਣ ਸਬੰਧੀ ਮਸ਼ੀਨਾਂ, ਬਿਜਲੀ ਵਾਲੀ ਪਹੀਆ-ਕੁਰਸੀ ਜਾਂ ਸਕੂਟਰ, ਅਤੇ ਘਰ ਵਿੱਚ ਆਕਸੀਜ਼ਨ ਜਾਂ ਡਾਇਲੇਸਿਸ, ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਬਿਜਲੀ ਦਾ ਲੰਮੇ ਸਮੇਂ ਦਾ ਕੱਟਾਂ ਲਈ ਯੋਜਨਾ ਬਣਾਈ ਹੋਵੇ ।
ਪਾਵਰ ਕੱਟ ਕਦੇ ਵੀ ਲੱਗ ਸਕਦਾ ਹੈ। ਇਹ ਯਕੀਨੀ ਬਣਾਓ ਕਿ ਤੁਹਾਡੇ ਕਰਮਚਾਰੀਆਂ, ਕਿਰਾਏਦਾਰਾਂ ਅਤੇ ਗ੍ਰਾਹਕਾਂ ਨੂੰ ਪਤਾ ਹੈ ਕਿ ਆਪਾਤਕਾਲ ਸਥਿਤੀ ਵਿੱਚ ਕੀ ਕਰਨਾ ਹੈ ਅਤੇ ਕਿ ਤੁਹਾਡੇ ਕੋਲ ਬੈਕਅੱਪ ਪਾਵਰ ਲਈ ਯੋਜਨਾਵਾਂ ਹੁੰਦੀਆਂ ਹਨ।
ਜੇ ਤੁਸੀਂ ਇੱਕ ਜਨਰੇਟਰ ਜਾਂ ਬੈਟਰੀ ਖਰੀਦਣ ਦਾ ਫੈਸਲਾ ਲੈਂਦੇ ਹੋ, ਤਾਂ ਇਹ ਜਾਣੋ ਕਿ ਤੁਹਾਡੇ ਲਈ ਕਿਹੜੀ ਚੀਜ਼ ਕੰਮ ਕਰੇਗੀ।
ਜਨਰੇਟਰ ਅਤੇ ਬੈਟਰੀਆਂ ਉਪਯੁਕਤ ਬਿਜਲੀ ਪੈਦਾ ਕਰ ਸਕਦੇ ਹਨ ਕਿ ਤੁਸੀਂ ਆਪਣਾ ਫ਼ੋਨ ਅਤੇ ਲੈਪਟੌਪ ਜਾਂ ਆਪਣੇ ਪੂਰੇ ਘਰ ਨੂੰ ਬਿਜਲੀ ਪ੍ਰਦਾਨ ਕਰ ਸਕਦੇ ਹੋ।
ਤੁਹਾਡੀ ਤਰਜੀਹ ਪਰਿਆਵਰਨਕ ਚਿੰਤਾਵਾਂ, ਪਹੁੰਚਣ-ਯੋਗਤਾ, ਝੱਲਣ-ਯੋਗਤਾ, ਅਤੇ ਜਨਰੇਟਰ ਦੀ ਸੁਰੱਖਿਅਤ ਸਟੋਰੇਜ ਲਈ ਉਪਲਬਧ ਥਾਂ ਦੁਆਰਾ ਨਿਰਧਾਰਤ ਕੀਤੀ ਜਾ ਸਕਦੀ ਹੈ।
ਜੇ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਆਪਣੇ ਜਨਰੇਟਰ ਜਾਂ ਬੈਟਰੀ ਨੂੰ ਕਿਵੇਂ ਵਰਤਣਾ ਹੈ, ਤਾਂ ਤੁਸੀਂ ਆਪਣੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ, ਆਪਣੀ ਜ਼ਿੰਦਗੀ ਅਤੇ ਤੁਹਾਡੇ ਸਮੂਦਾਏ ਵਿੱਚ ਪਾਵਰ ਲਾਈਨਾਂ ਉੱਤੇ ਕੰਮ ਕਰ ਰਹੇ ਹੋ ਸਕਦੇ PG&E ਕਰਮਚਾਰੀਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਦਾ ਜੋਖਮ ਚੁੱਕਦੇ ਹੋ।
ਤੁਹਾਡੀ ਸੁਰੱਖਿਆ ਲਈ: ਇੱਕ ਪੋਰਟੇਬਲ ਜਨਰੇਟਰ ਨੂੰ ਗ਼ਲਤ ਢੰਗ ਨਾਲ ਚਲਾ ਕੇ ਅੱਗ ਲੱਗਣ ਦਾ ਜੋਖਮ ਪੈਦਾ ਹੋ ਸਕਦਾ ਹੈ। ਵਰਤੋਂਕਾਰਾਂ ਨੂੰ ਚਲਾਉਣ ਤੋਂ ਪਹਿਲਾਂ ਨਿਰਮਾਤਾ ਦੁਆਰਾ ਪ੍ਰਦਾਨ ਕੀਤੇ ਸਾਰੇ ਸੁਰੱਖਿਆ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ। ਕਦੇ ਵੀ ਕਿਸੇ ਜਨਰੇਟਰ ਨੂੰ PG&E ਪਾਵਰ ਲਾਈਨਾਂ ਸਮੇਤ, ਬਿਜਲੀ ਦੇ ਕਿਸੇ ਹੋਰ ਸਰੋਤ ਨਾਲ ਨਾ ਜੋੜੋ।
PG&E is offering eligible customers a $300 rebate (or $500 rebate if currently on a PG&E CARE or FERA program) on the purchase of a qualifying Backup Power Generator for customers dependent on well water pumping.
Customer Backup Power Generator rebate eligibility requirements:
Please Note: Rebates are available for qualifying purchases made from January 1, 2021 that satisfy the Backup Power Generator rebate terms and conditions (PDF, 43 KB).
PG&E ਕੋਈ ਸਮਰਥਨ ਜਾਂ ਸਿਫਾਰਿਸ਼ਾਂ ਨਹੀਂ ਕਰਦਾ। ਹੇਠਾਂ ਸਪਲਾਈਅਰਾਂ ਅਤੇ ਕੰਟ੍ਰੈਕਟਰਾਂ ਦੀ ਇੱਕ ਪ੍ਰਤੀਨਿਧੀ ਸੂਚੀ ਹੈ ਜੋ ਤੁਹਾਡੀ ਮਦਦ ਕਰਨ ਯੋਗ ਹੋ ਸਕਦੇ ਹਨ। ਇਹ ਸੂਚੀ ਸਮਾਵੇਸ਼ੀ ਨਹੀਂ ਹੈ। ਅਕਸਰ ਪੁੱਛੇ ਜਾਂਦੇ ਸਵਾਲਾਂ (FAQ), ਕੀਮਤ, ਅਤੇ ਫਾਈਨਾਂਸ ਸਮੇਤ, ਵਾਧੂ ਜਾਣਕਾਰੀ ਲਈ ਸਿੱਧਾ ਰੀਟੇਲਰਾਂ ਨਾਲ ਸੰਪਰਕ ਕਰੋ।
ਜਨਰੇਟਰਾਂ ਦੇ ਉਲਟ, ਪੋਰਟੇਬਲ ਪਾਵਰ ਸਟੇਸ਼ਨਾਂ ਅਤੇ ਬੈਟਰੀ ਤਕਨੀਕ ਦੇ ਨਾਲ, ਤੁਸੀਂ ਫ਼ੋਨ ਤੋਂ ਲੈ ਕੇ ਫਰਿੱਜਾਂ ਤਕ ਅਤੇ ਇਸਦੇ ਵਿਚਾਲੇ ਕਿਸੇ ਵੀ ਚੀਜ਼ ਨੂੰ ਚਾਰਜ ਕਰ ਸਕਦੇ ਹੋ। ਇਹ ਸਮਾਧਾਨ ਘਰ ਦੇ ਅੰਦਰ ਅਤੇ ਬਾਹਰ, ਕਿਸੇ ਸ਼ੋਰ, ਹਵਾੜ, ਜਾਂ ਪੁਰਾਣੇ ਗੈਸੋਲੀਨ-ਸੰਚਾਲਿਤ ਜਨਰੇਟਰ ਦੇ ਰੱਖ-ਰਖਾਅ ਦੇ ਬਿਨਾਂ ਕੰਮ ਕਰਦੇ ਹਨ।
ਪੋਰਟੇਬਲ ਪਾਵਰ ਸਟੇਸ਼ਨਾਂ ਅਤੇ ਬੈਟਰੀ ਤਕਨੀਕ ਉੱਤੇ ਵਧੇਰੀ ਜਾਣਕਾਰੀ ਲਈ, PG&E ਦੇ ਮਾਰਕਿਟਪਲੇਸ 'ਤੇ ਜਾਓ.
PG&E ਊਰਜਾ ਨੂੰ ਪੈਦਾ ਅਤੇ ਸਟੋਰ ਕਰਨ ਲਈ ਨਵੇਂ, ਯੋਗ ਬਣਦੇ ਉਪਕਰਣ ਨੂੰ ਸਥਾਪਿਤ ਕਰ ਰਹੇ ਵਪਾਰਕ ਅਤੇ ਰਿਹਾਇਸ਼ੀ ਗ੍ਰਾਹਕਾਂ ਲਈ ਵਿੱਤੀ ਇਨਸੈਂਟਿਵ ਪ੍ਰਦਾਨ ਕਰਦਾ ਹੈ।
ਰਿਹਾਇਸ਼ੀ ਜਾਂ ਛੋਟੇ ਅਤੇ ਮੱਧਮ ਵਪਾਰ ਗ੍ਰਾਹਕਾਂ ਲਈ | ਵੱਡੇ ਵਪਾਰ ਦੇ ਗ੍ਰਾਹਕ | |
---|---|---|