PG&E ਊਰਜਾ-ਬੱਚਤ ਪ੍ਰੋਗਰਾਮਾਂ ਦੀ ਪੜਚੋਲ ਕਰੋ
ਉਹ ਪ੍ਰੋਗਰਾਮ ਦੇਖੋ ਜੋ ਤੁਹਾਡੇ ਘਰ ਅਤੇ ਜੀਵਨਸ਼ੈਲੀ ਲਈ ਸਹੀ ਬੈਠਦੇ ਹਨ
PG&E ਪ੍ਰੋਗਰਾਮਾਂ ਬਾਰੇ ਜਾਣੋ, ਅਤੇ ਊਰਜਾ ਅਤੇ ਪੈਸੇ ਬਚਾਉਣਾ ਸ਼ੁਰੂ ਕਰੋ।
ਊਰਜਾ ਬੱਚਤ ਸਹਾਇਤਾ ਪ੍ਰੋਗਰਾਮ
ਘਰ ਦੀ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨ ਨਾਲ ਊਰਜਾ ਦੇ ਬਿੱਲਾਂ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ। ਹਰ ਕੋਈ, ਹਾਲਾਂਕਿ, ਇਹਨਾਂ ਅੱਪਡੇਟਾਂ ਨੂੰ ਬਣਾਉਣ ਦਾ ਜੋਖ਼ਮ ਨਹੀਂ ਉੱਠਾ ਸਕਦਾ ਹੈ। ਬਿਨਾਂ ਕਿਸੇ ਖਰਚੇ ਦੇ ਊਰਜਾ-ਬੱਚਤ ਸੁਧਾਰ ਪ੍ਰਾਪਤ ਕਰੋ।

ਊਰਜਾ ਬੱਚਤ ਸਹਾਇਤਾ ਉੱਤਰੀ ਬਹੁ-ਪਰਿਵਾਰ ਸੰਪੂਰਨ ਨਿਰਮਾਣ ਪ੍ਰੋਗਰਾਮ (Energy Savings Assistance Northern Multifamily Whole Building Program)
ਇਹ ਪ੍ਰੋਗਰਾਮ ਆਮਦਨ-ਯੋਗ ਡੀਡ-ਪ੍ਰਤੀਬੰਧਿਤ ਅਤੇ ਗੈਰ-ਡੀਡ ਪ੍ਰਤਿਬੰਧਿਤ ਬਹੁ-ਪਰਿਵਾਰਕ ਜਾਇਦਾਦ ਦੇ ਮਾਲਕਾਂ ਅਤੇ ਕਿਰਾਏਦਾਰਾਂ ਲਈ ਵਿਆਪਕ ਅਤੇ ਲਾਗਤ-ਪ੍ਰਭਾਵਸ਼ਾਲੀ ਊਰਜਾ ਕੁਸ਼ਲਤਾ ਅਤੇ ਮੌਸਮੀਕਰਨ ਦੇ ਉਪਾਅ ਪੇਸ਼ ਕਰਦਾ ਹੈ।
ਰਾਜ ਵਿਆਪੀ ESA ਬਹੁ-ਪਰਿਵਾਰ ਸੰਪੂਰਨ ਨਿਰਮਾਣ ਪ੍ਰੋਗਰਾਮ (STATEWIDE ESA MULTIFAMILY WHOLE BUILDING PROGRAM) ਬਾਰੇ ਹੋਰ ਜਾਣੋ
ਨਵੇਂ ਘਰਾਂ ਲਈ ਆਧੁਨਿਕ ਡਿਜ਼ਾਈਨ ਅਤੇ ਬਣਾਵਟ ਦੇ ਤਰੀਕਿਆਂ ਦੀ ਪੜਚੋਲ ਕਰੋ
ਨਵੇਂ ਘਰਾਂ ਲਈ ਕੈਲੀਫੋਰਨੀਆ ਦੀ ਲੰਮੀ ਮਿਆਦ ਵਾਲੀ ਊਰਜਾ ਸਮਰੱਥਾ ਦੀ ਰਣਨੀਤਕ ਯੋਜਨਾ ਦੇ ਜ਼ੀਰੋ ਨੈੱਟ ਊਰਜਾ ਉਦੇਸ਼ਾਂ ਦਾ ਸਮਰਥਨ ਕਰਨ ਲਈ ਸਾਡੇ ਪਾਇਲਟ ਪ੍ਰੋਗਰਾਮ ਬਾਰੇ ਹੋਰ ਜਾਣੋ।
ਰੋਸ਼ਨੀ ਦੀ ਇੱਕ ਬਿਹਤਰ, ਵਧੇਰੇ ਚਮਕਦਾਰ ਚੋਣ ਦੀ ਵਰਤੋਂ ਕਰੋ
LED ਲਾਈਟਾਂ ਨਾ ਸਿਰਫ਼ ਆਮ ਬਲਬਾਂ ਨਾਲੋਂ 75 ਫ਼ੀਸਦੀ ਘੱਟ ਊਰਜਾ ਦੀ ਖਪਤ ਕਰਦੀਆਂ ਹਨ, ਬਲਕਿ ਇਹ 20 ਗੁਣਾ ਵੱਧ ਸਮੇਂ ਤੱਕ ਚੱਲਦੀਆਂ ਹਨ ਅਤੇ ਬਿਹਤਰ ਗੁਣਵੱਤਾ ਵਾਲੀ ਰੌਸ਼ਨੀ ਪ੍ਰਦਾਨ ਕਰਦੀਆਂ ਹਨ। ਵੇਰਵੇ ਪ੍ਰਾਪਤ ਕਰੋ।
ਕੈਲੀਫੋਰਨੀਆ ਰਾਜ ਦੁਆਰਾ ਸਮਰਥਿਤ ਵਿੱਤ ਨਾਲ ਆਪਣੇ AC ਅਤੇ ਹੋਰ ਚੀਜ਼ਾਂ ਨੂੰ ਅੱਪਗ੍ਰੇਡ ਕਰੋ
ਊਰਜਾ ਕੁਸ਼ਲਤਾ ਦੇ ਉਪਾਅ ਸਾਰੀਆਂ ਕਾਉਂਟੀਆਂ ਵਿੱਚ ਉਪਲਬਧ ਕੈਲੀਫੋਰਨੀਆ ਰਾਜ-ਪ੍ਰਬੰਧਿਤ ਰਿਹਾਇਸ਼ੀ ਊਰਜਾ ਕੁਸ਼ਲਤਾ ਲੋਨ ਪ੍ਰੋਗਰਾਮ ਦੁਆਰਾ ਪ੍ਰਤੀਯੋਗੀ ਦਰਾਂ 'ਤੇ ਵਿੱਤ ਲਈ ਯੋਗ ਹੋ ਸਕਦੇ ਹਨ।
ਹਰਿਆਲੀ ਅਪਣਾਓ ਅਤੇ ਬਿਜਲੀ ਦੀ ਬੱਚਤ ਕਰੋ
PG&E ਦਾ ਗ੍ਰੀਨ ਸੇਵਰ ਪ੍ਰੋਗਰਾਮ ਚੋਣਵੇਂ ਸਮੁਦਾਇ ਵਿੱਚ ਆਮਦਨ-ਯੋਗ ਰਿਹਾਇਸ਼ੀ ਗਾਹਕਾਂ ਨੂੰ 100% ਸੂਰਜੀ ਊਰਜਾ ਦੀ ਗਾਹਕੀ ਲੈ ਕੇ ਉਨ੍ਹਾਂ ਦੇ ਬਿਜਲੀ ਬਿੱਲ 'ਤੇ 20% ਦੀ ਬੱਚਤ ਕਰਨ ਦੇ ਯੋਗ ਬਣਾਉਂਦਾ ਹੈ।
ਸੈਨ ਜੌਕਿਨ ਘਾਟੀ (SJV) ਸਹਿਣ ਯੋਗ ਖ਼ਰਚੇ ਵਾਲਾ ਊਰਜਾ ਪ੍ਰੋਜੈਕਟ
PG&E ਚੋਣਵੇਂ ਭਾਈਚਾਰਿਆਂ ਵਿੱਚ ਪ੍ਰੋਪੇਨ ਅਤੇ ਵੁੱਡ-ਬਰਨਿੰਗ ਉਪਕਰਣਾਂ ਨੂੰ ਊਰਜਾ ਸਮਰੱਥਾ ਵਾਲੇ ਬਿਜਲੀ ਉਪਕਰਣਾਂ ਨਾਲ ਬਦਲਣ ਦੀ ਪੇਸ਼ਕਾਰੀ ਕਰਦਾ ਹੈ। ਸੇਲ੍ਫ਼ ਹੈਲਪ ਇੰਟਰਪਰਿਸੇਸ, ਰਾਸ਼ਟਰੀ ਪ੍ਰਮਾਣਿਤ ਸੰਗਠਨ ਹੈ, ਜਿਸ ਨੂੰ ਪ੍ਰਕਿਰਿਆ ਦੌਰਾਨ ਗਾਹਕਾਂ ਦਾ ਮਾਰਗਦਰਸ਼ਨ ਕਰਨ ਵਿੱਚ ਸਹਾਇਤਾ ਲਈ ਸਾਡੇ ਊਰਜਾ ਬੱਚਤ ਭਾਗੀਦਾਰ ਦੇ ਰੂਪ ਵਿੱਚ ਚੁਣਿਆ ਗਿਆ ਹੈ।
ਡਿਸਟ੍ਰੀਬਿਊਟਡ ਐਨਰਜੀ ਰਿਸੋਰਸ ਪਾਰਟਨਰਸ਼ਿਪ ਪਾਇਲਟ
ਡਿਸਟ੍ਰੀਬਿਊਟਡ ਐਨਰਜੀ ਰਿਸੋਰਸ (Distributed Energy Resources, DER) ਜਿਵੇਂ ਕਿ ਸੂਰਜੀ, ਸਟੋਰੇਜ, ਊਰਜਾ ਕੁਸ਼ਲਤਾ ਅਤੇ ਤੀਜੀ-ਧਿਰ DER ਪ੍ਰਦਾਤਾਵਾਂ ਦੁਆਰਾ ਪੇਸ਼ ਕੀਤੇ ਪ੍ਰੋਗਰਾਮ ਵਿੱਚ ਮੰਗ ਪ੍ਰਤੀਕਿਰਿਆ ਦਰਜ ਕਰੋ। ਤੁਹਾਨੂੰ ਭਾਗ ਲੈਣ ਲਈ ਮੁਆਵਜ਼ਾ ਦਿੱਤਾ ਜਾਵੇਗਾ, ਜਦਕਿ ਨਵੇਂ ਉਪਯੋਗਤਾ ਵੰਡ ਪ੍ਰੋਜੈਕਟਾਂ ਦੀ ਜ਼ਰੂਰਤ ਨੂੰ ਮੁਲਤਵੀ ਕਰਨ ਵਿੱਚ ਵੀ ਮਦਦ ਕੀਤੀ ਜਾਵੇਗੀ।
PG&E ਊਰਜਾ ਕੁਸ਼ਲਤਾ ਯੋਜਨਾ 2024–2031
ਭਵਿੱਖ 'ਤੇ ਧਿਆਨ ਕੇਂਦ੍ਰਿਤ ਕਰਨਾ: ਸਮਰੱਥਾ, ਵਾਤਾਵਰਣ, ਸਮਾਨਤਾ।