PG&E ਊਰਜਾ-ਬੱਚਤ ਪ੍ਰੋਗਰਾਮਾਂ ਦੀ ਪੜਚੋਲ ਕਰੋ
ਉਹ ਪ੍ਰੋਗਰਾਮ ਦੇਖੋ ਜੋ ਤੁਹਾਡੇ ਘਰ ਅਤੇ ਜੀਵਨਸ਼ੈਲੀ ਲਈ ਸਹੀ ਬੈਠਦੇ ਹਨ
PG&E ਪ੍ਰੋਗਰਾਮਾਂ ਬਾਰੇ ਜਾਣੋ, ਅਤੇ ਊਰਜਾ ਅਤੇ ਪੈਸੇ ਬਚਾਉਣਾ ਸ਼ੁਰੂ ਕਰੋ।
ਊਰਜਾ ਬੱਚਤ ਸਹਾਇਤਾ ਪ੍ਰੋਗਰਾਮ
ਕਿਸੇ ਘਰ ਦੀ ਊਰਜਾ ਸਮਰੱਥਾ ਵਿੱਚ ਸੁਧਾਰ ਕਰਕੇ ਊਰਜਾ ਦੇ ਬਿੱਲਾਂ ਵਿੱਚ ਭਾਰੀ ਕਟੌਤੀ ਹੋ ਸਕਦੀ ਹੈ। ਹਾਲਾਂਕਿ, ਹਰ ਕੋਈ ਇਹਨਾਂ ਸਧਾਰਾਂ ਦਾ ਖ਼ਰਚ ਨਹੀਂ ਉਠਾ ਸਕਦਾ। ਬਿਨਾਂ ਕਿਸੇ ਖ਼ਰਚੇ ਦੇ ਊਰਜਾ-ਬੱਚਤ ਸੁਧਾਰ ਪ੍ਰਾਪਤ ਕਰੋ।
ਊਰਜਾ ਬੱਚਤ ਸਹਾਇਤਾ ਆਮ ਖੇਤਰੀ ਉਪਾਅ ਪ੍ਰੋਗਰਾਮ
PG&E ਇਕਰਾਰਨਾਮਾ-ਪ੍ਰਤਿਬੰਧਿਤ, ਮਲਟੀਫੈਮਲੀ ਇਮਾਰਤਾਂ ਲਈ ਊਰਜਾ ਬੱਚਤ ਸਹਾਇਤਾ ਆਮਖੇਤਰੀ ਉਪਾਅ ਪ੍ਰੋਗਰਾਮ ਦੀ ਪੇਸ਼ਕਸ਼ ਕਰਦਾ ਹੈ। ਯੋਗ ਹੋਣ ਲਈ, ਸੰਪੱਤੀ ਇਕਰਾਰਨਾਮੇ ਵਿੱਚ ਲਾਜ਼ਮੀ ਤੌਰ ‘ਤੇ ਪ੍ਰਤਿਬੰਧਿਤ ਹੋਣੀ ਚਾਹੀਦੀ ਹੈ ਅਤੇ ਮਾਲਕ ਨੂੰ ਇਹ ਪ੍ਰਮਾਣਿਤ ਕਰਨਾ ਚਾਹੀਦਾ ਹੈ ਕਿ ਕਿਰਾਏਦਾਰ ਦੇ ਘਰ ਦਾ ਲਗਭਗ 65 ਫ਼ੀਸਦੀ ਹਿੱਸਾ ESA ਆਮਦਨ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਦਾ ਹੈ।
ਨਵੇਂ ਘਰਾਂ ਲਈ ਆਧੁਨਿਕ ਡਿਜ਼ਾਈਨ ਅਤੇ ਬਣਾਵਟ ਦੇ ਤਰੀਕਿਆਂ ਦੀ ਪੜਚੋਲ ਕਰੋ
ਨਵੇਂ ਘਰਾਂ ਲਈ ਕੈਲੀਫੋਰਨੀਆ ਦੀ ਲੰਮੀ ਮਿਆਦ ਵਾਲੀ ਊਰਜਾ ਸਮਰੱਥਾ ਦੀ ਰਣਨੀਤਕ ਯੋਜਨਾ ਦੇ ਜ਼ੀਰੋ ਨੈੱਟ ਊਰਜਾ ਉਦੇਸ਼ਾਂ ਦਾ ਸਮਰਥਨ ਕਰਨ ਲਈ ਸਾਡੇ ਪਾਇਲਟ ਪ੍ਰੋਗਰਾਮ ਬਾਰੇ ਹੋਰ ਜਾਣੋ।
ਰੋਸ਼ਨੀ ਦੀ ਇੱਕ ਬਿਹਤਰ, ਵਧੇਰੇ ਚਮਕਦਾਰ ਚੋਣ ਦੀ ਵਰਤੋਂ ਕਰੋ
LED ਲਾਈਟਾਂ ਨਾ ਸਿਰਫ਼ ਆਮ ਬਲਬਾਂ ਨਾਲੋਂ 75 ਫ਼ੀਸਦੀ ਘੱਟ ਊਰਜਾ ਦੀ ਖਪਤ ਕਰਦੀਆਂ ਹਨ, ਬਲਕਿ ਇਹ 20 ਗੁਣਾ ਵੱਧ ਸਮੇਂ ਤੱਕ ਚੱਲਦੀਆਂ ਹਨ ਅਤੇ ਬਿਹਤਰ ਗੁਣਵੱਤਾ ਵਾਲੀ ਰੌਸ਼ਨੀ ਪ੍ਰਦਾਨ ਕਰਦੀਆਂ ਹਨ। ਵੇਰਵੇ ਪ੍ਰਾਪਤ ਕਰੋ।
ਕੈਲੀਫੋਰਨੀਆ ਰਾਜ ਦੁਆਰਾ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨਾਲ ਆਪਣੇ AC ਅਤੇ ਹੋਰ ਉਪਕਰਣਾਂ ਨੂੰ ਅੱਪਗ੍ਰੇਡ ਕਰੋ
ਊਰਜਾ ਸਮਰੱਥਾ ਉਪਾਅ, ਹਰੇਕ ਦੇਸ਼ ਵਿੱਚ ਉਪਲਬਧ ਅਤੇ ਕੈਲੀਫੋਰਨੀਆ ਰਾਜ ਦੁਆਰਾ ਪ੍ਰਬੰਧਿਤ ਕੀਤੇ ਜਾਣ ਵਾਲੇ ਰਿਹਾਇਸ਼ੀ ਊਰਜਾ ਸਮਰੱਥਾ ਲੋਨ ਪ੍ਰੋਗਰਾਮ ਰਾਹੀਂ ਪ੍ਰਤਿਯੋਗੀ ਦਰਾਂ ‘ਤੇ ਵਿੱਤੀ ਸਹਾਇਤਾ ਲਈ ਯੋਗ ਹੋ ਸਕਦੇ ਹਨ।
ਵਾਤਾਵਰਣ ਅਤੇ ਬਿਜਲੀ ਬਚਾਓ
PG&E ਦਾ ਗ੍ਰੀਨ ਸੇਵਰ ਪ੍ਰੋਗਰਾਮ, ਸੂਰਜੀ ਊਰਜਾ ਵਿੱਚ 100% ਗਾਹਕੀ ਪ੍ਰਦਾਨ ਕਰਕੇ ਆਮਦਨ-ਯੋਗ ਰਿਹਾਇਸ਼ੀ ਗਾਹਕਾਂ ਨੂੰ ਚੋਣਵੇਂ ਭਾਈਚਾਰਿਆਂ ਵਿੱਚ ਆਪਣੇ ਬਿਜਲੀ ਬਿੱਲ ‘ਤੇ 20% ਤੱਕ ਦੀ ਬੱਚਤ ਕਰਨ ਦੇ ਯੋਗ ਬਣਾਉਂਦਾ ਹੈ।
ਸੈਨ ਜੌਕਿਨ ਘਾਟੀ (SJV) ਸਹਿਣ ਯੋਗ ਖ਼ਰਚੇ ਵਾਲਾ ਊਰਜਾ ਪ੍ਰੋਜੈਕਟ
PG&E ਚੋਣਵੇਂ ਭਾਈਚਾਰਿਆਂ ਵਿੱਚ ਪ੍ਰੋਪੇਨ ਅਤੇ ਵੁੱਡ-ਬਰਨਿੰਗ ਉਪਕਰਣਾਂ ਨੂੰ ਊਰਜਾ ਸਮਰੱਥਾ ਵਾਲੇ ਬਿਜਲੀ ਉਪਕਰਣਾਂ ਨਾਲ ਬਦਲਣ ਦੀ ਪੇਸ਼ਕਾਰੀ ਕਰਦਾ ਹੈ। ਸੇਲ੍ਫ਼ ਹੈਲਪ ਇੰਟਰਪਰਿਸੇਸ, ਰਾਸ਼ਟਰੀ ਪ੍ਰਮਾਣਿਤ ਸੰਗਠਨ ਹੈ, ਜਿਸ ਨੂੰ ਪ੍ਰਕਿਰਿਆ ਦੌਰਾਨ ਗਾਹਕਾਂ ਦਾ ਮਾਰਗਦਰਸ਼ਨ ਕਰਨ ਵਿੱਚ ਸਹਾਇਤਾ ਲਈ ਸਾਡੇ ਊਰਜਾ ਬੱਚਤ ਭਾਗੀਦਾਰ ਦੇ ਰੂਪ ਵਿੱਚ ਚੁਣਿਆ ਗਿਆ ਹੈ।