ਊਰਜਾ ਅਤੇ ਪੈਸਾ ਬਚਾਉਣ ਵਿੱਚ ਤੁਹਾਡੀ ਮਦਦ ਕਰਨਾ
ਸਹਾਇਤਾ ਅਤੇ ਬੱਚਤਾਂ ਲਈ ਉਪਾਅ ਲੱਭੋ
PG&E ਅਜਿਹੇ ਕਈ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ ਜੋ ਪੈਸਾ ਅਤੇ ਊਰਜਾ ਦੀ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ। ਇਸ ਮੁਸ਼ਕਲ ਸਮੇਂ ਵਿੱਚ, ਅਸੀਂ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਮਰਪਿਤ ਹਾਂ। PG&E ਨੂੰ ਉਹਨਾਂ ਭਾਈਚਾਰਿਆਂ ਦਾ ਹਿੱਸਾ ਹੋਣ ਵਿੱਚ ਮਾਣ ਮਹਿਸੂਸ ਹੁੰਦਾ ਹੈ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ। ਅਸੀਂ ਮਿਲ ਕੇ ਹੱਲ ਲੱਭ ਸਕਦੇ ਹਾਂ।
ਆਪਣੇ ਬਿੱਲ ਅਤੇ ਊਰਜਾ ਵਰਤੋਂ ਨੂੰ ਪ੍ਰਬੰਧਿਤ ਕਰਨ ਵਿੱਚ ਸਹਾਇਤਾ ਪ੍ਰਾਪਤ ਕਰੋ
ਹੇਠਾਂ ਦਿੱਤੇ ਸੈਕਸ਼ਨ ਵਿਆਖਿਆ ਕਰਦੇ ਹਨ ਕਿ ਤੁਸੀਂ ਊਰਜਾ ਲਾਗਤਾਂ ਅਤੇ ਵਰਤੋਂ ਸਬੰਧੀ ਕਿਵੇਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
ਵਨ-ਟਾਈਮ ਸਹਾਇਤਾ
ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਸਹਾਇਤਾ ਪ੍ਰਾਪਤ ਕਰ ਸਕਦੇ ਹੋ:
- ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਸਹਾਇਤਾ ਪ੍ਰਾਪਤ ਕਰ ਸਕਦੇ ਹੋ: ਭਾਈਚਾਰਕ ਮਦਦ ਰਾਹੀਂ ਊਰਜਾ ਸਹਾਇਤਾ ਲਈ ਰਾਹਤ (Relief for Energy Assistance through Community Help) (REACH) ਪ੍ਰੋਗਰਾਮ ਰਾਹੀਂ $300 ਤੱਕ ਦਾ ਵਨ-ਟਾਈਮ ਊਰਜਾ ਕ੍ਰੈਡਿਟ ਪ੍ਰਾਪਤ ਕਰੋ (ਊਰਜਾ ਕ੍ਰੈਡਿਟ ਸਹਾਇਤਾ ਵਿੱਤ ਦੀ ਉਪਲਬਧਤਾ ਦੇ ਅਧੀਨ ਹੈ)। ਇਹ ਪ੍ਰੋਗਰਾਮ ਅਚਾਨਕ ਕਿਸੇ ਮੁਸ਼ਕਲ ਭਰੀ ਸਥਿਤੀ ਵਿੱਚ ਊਰਜਾ ਲਈ ਭੁਗਤਾਨ ਕਰਨ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ। PG&E, REACH ਅਤੇ ਡਾਲਰ ਐਨਰਜੀ ਫੰਡਾਂ ਦੀ ਪੇਸ਼ਕਸ਼ ਕਰਦਾ ਹੈ ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 170 ਦਫ਼ਤਰਾਂ ਵੱਲੋਂ ਪ੍ਰੋਗਰਾਮਾਂ ਦਾ ਸੰਚਾਲਨ करਕਰਦੇ ਹਨ। REACH (ਭਾਈਚਾਰਕ ਮਦਦ ਰਾਹੀਂ ਊਰਜਾ ਸਹਾਇਤਾ ਲਈ ਰਾਹਤ) ’ਤੇ ਜਾਓ।
ਕਿਰਪਾ ਕਰਕੇ ਨੋਟ ਕਰੋ: REACH 12-ਮਹੀਨਿਆਂ ਦੇ ਸਮੇਂ ਵਿੱਚ ਸਿਰਫ਼ ਇੱਕ ਵਾਰ ਉਪਲਬਧ ਹੁੰਦਾ ਹੈ ਅਤੇ ਗਾਹਕ ਦਾ ਪ੍ਰੋਗਰਾਮ ਦੇ ਯੋਗ ਹੋਣਾ ਲਾਜ਼ਮੀ ਹੈ। - ਲੋਅ-ਇਨਕਮ ਹੋਮ ਐਨਰਜੀ ਅਸਿਸਟੈਂਟ ਪ੍ਰੋਗਰਮ (Low-Income Home Energy Assistance Program) (LIHEAP) ਵਿੱਤੀ ਸਹਾਇਤਾ ਵਜੋਂ $1,000 ਤੱਕ ਦਿੰਦਾ ਹੈ ਤਾਂ ਜੋ ਤੁਹਾਡੇ ਯੋਗ ਘਰੇਲੂ ਊਰਜਾ ਖ਼ਰਚਿਆਂ ਦਾ ਭੁਗਤਾਨ ਕੀਤਾ ਜਾ ਸਕੇ ਜਿਸ ਵਿੱਚ ਹੀਟਿੰਗ, ਕੂਲਿੰਗ, ਅਤੇ ਘਰ ਨੂੰ ਮੌਸਮ ਲਈ ਅਨੁਕੂਲ ਬਣਾਉਣ ਦੇ ਖ਼ਰਚੇ ਵੀ ਸ਼ਾਮਲ ਹਨ। ਪ੍ਰੋਗਰਾਮ ਦੀ ਯੋਗਤਾ ਸੰਘੀ ਸਰਕਾਰ ਦੀਆਂ ਆਮਦਨ ਸੰਬੰਧੀ ਸੇਧਾਂ 'ਤੇ ਆਧਾਰਿਤ ਹੈ। ਆਮਦਨ ਸੰਬੰਧੀ ਸੇਧਾਂ ਵਾਸਤੇ ਅਤੇ ਤੁਹਾਨੂੰ ਅਰਜ਼ੀ ਦੇਣ ਵਿੱਚ ਮਦਦ ਕਰਨ ਦੇ ਯੋਗ ਭਾਗ ਲੈ ਰਹੇ ਅਦਾਰਿਆਂ ਦੀ ਸੂਚੀ ਵਾਸਤੇ 211 ਜਾਂ (866) 675-6623 'ਤੇ ਕਾਲ ਕਰੋ।
LIHEAP ਵਾਸਤੇ ਫ਼ੰਡ ਸਹਾਇਤਾ ਯੂ.ਐੱਸ. ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਜ਼ (U.S. Department of Health and Human Services), ਐਡਮਿਨਿਸਟ੍ਰੇਸ਼ਨ ਫਾਰ ਚਿਲਡਰਨ ਐਂਡ ਫੈਮਿਲੀਜ਼ (Administration for Children and Families), ਆਫਿਸ ਆਫ ਕਮਿਊਨਿਟੀ ਸਰਵਿਸਜ਼ (Office of Community Services) ਵੱਲੋਂ ਪ੍ਰਦਾਨ ਕਰਾਈ ਜਾਂਦੀ ਹੈ।
ਲੰਮੀ ਮਿਆਦ ਵਾਲੀ ਸਹਾਇਤਾ
ਖ਼ਰਚਿਆਂ ਨੂੰ ਘਟਾਉਣ ਅਤੇ ਊਰਜਾ ਦੀ ਬੱਚਤ ਕਰਨ ਦੇ ਤਰੀਕੇ ਹੇਠਾਂ ਦਿੱਤੇ ਗਏ ਹਨ:
- ਬਜਟ ਬਿਲਿੰਗ ਨਾਲ ਆਪਣੇ ਮਹੀਨੇਵਾਰ ਬਿੱਲਾਂ ਦੀਆਂ ਉੱਚ ਅਤੇ ਘੱਟ ਰਕਮਾਂ ਨੂੰ ਸਥਿਰ ਕਰੋ। ਯੋਜਨਾ ਨਾਲ, ਤੁਹਾਡੇ ਬਿੱਲ ਸਾਲ ਭਰ ਦੌਰਾਨ ਇੱਕ ਸਮਾਨ ਰਹਿੰਦੇ ਹਨ, ਚਾਹੇ ਗਰਮੀ ਹੋਵੇ ਜਾਂ ਸਰਦੀ। ਬਜਟ ਬਿਲਿੰਗ ਬਾਰੇ ਜਾਣੋ.
- ਊਰਜਾ ਲਈ ਕੈਲੀਫੋਰਨੀਆਂ ਦੀਆਂ ਵਿਕਲਪਿਕ ਦਰਾਂ ਦੇ (CARE) ਪ੍ਰੋਗਰਾਮ ਵਿੱਚ ਨਾਮ ਦਰਜ ਕਰਵਾ ਕੇ ਗੈਸ ਅਤੇ ਬਿਜਲੀ ਦੇ ਆਪਣੇ ਮਹੀਨੇਵਾਰ ਬਿੱਲ ‘ਤੇ 20 ਫ਼ੀਸਦੀ ਜਾਂ ਵੱਧ ਬੱਚਤ ਕਰੋ। CARE ਬਾਰੇ ਜਾਣੋ।
- ਜੇਕਰ ਤੁਹਾਡੇ ਘਰ ਵਿੱਚ ਤਿੰਨ ਜਾਂ ਵੱਧ ਲੋਕ ਹਨ ਤਾਂ ਆਪਣੇ ਬਿਜਲੀ ਦੇ ਬਿੱਲ ‘ਤੇ ਮਹੀਨੇਵਾਰ ਛੋਟ ਪ੍ਰਾਪਤ ਕਰੋ। ਪਰਿਵਾਰ ਬਿਜਲੀ ਦਰ ਸਹਾਇਤਾ (FERA) ਪ੍ਰੋਗਰਾਮ ਵਿੱਚ ਨਾਮ ਦਰਜ ਕਰਵਾਓ। FERA ਬਾਰੇ ਜਾਣੋ।
- ਜੇਕਰ ਤੁਸੀਂ ਕਿਸੇ ਮੈਡੀਕਲ ਸਥਿਤੀ ਨਾਲ ਸਬੰਧਿਤ ਖ਼ਾਸ ਊਰਜਾ ਲੋੜਾਂ ਵਾਲੇ ਗਾਹਕ ਹੋ ਤਾਂ ਸਹਾਇਤਾ ਪ੍ਰਾਪਤ ਕਰੋ। ਕਿਰਪਾ ਕਰਕੇ ਧਿਆਨ ਦਿਓ: ਇਹ ਪ੍ਰੋਗਰਾਮ ਆਮਦਨ ‘ਤੇ ਆਧਾਰਿਤ ਨਹੀਂ ਹੈ। ਮੈਡੀਕਲ ਬੇਸਲਾਈਨ ਭੱਤੇ ਲਈ ਅਪਲਾਈ ਕਰੋ। ਮੈਡੀਕਲ ਬੇਸਲਾਈਨ ਭੱਤੇ ਬਾਰੇ ਜਾਣੋ।
- PG&E ਦਾ ਗ੍ਰੀਨ ਸੇਵਰ ਪ੍ਰੋਗਰਾਮ, ਸੂਰਜੀ ਊਰਜਾ ਵਿੱਚ 100% ਗਾਹਕੀ ਪ੍ਰਦਾਨ ਕਰਕੇ ਆਮਦਨ-ਯੋਗ ਰਿਹਾਇਸ਼ੀ ਗਾਹਕਾਂ ਨੂੰ ਚੋਣਵੇਂ ਭਾਈਚਾਰਿਆਂ ਵਿੱਚ ਆਪਣੇ ਬਿਜਲੀ ਬਿੱਲ ‘ਤੇ 20% ਤੱਕ ਦੀ ਬੱਚਤ ਕਰਨ ਦੇ ਯੋਗ ਬਣਾਉਂਦਾ ਹੈ। ਗ੍ਰੀਨ ਸੇਵਰ ਪ੍ਰੋਗਰਾਮ ‘ਤੇ ਜਾਓ।
ਊਰਜਾ ਕਟੌਤੀ ਅਤੇ ਮੌਸਮੀਕਰਨ
ਬਿਨਾਂ ਕਿਸੇ ਖ਼ਰਚੇ ਵਾਲੇ ਅੱਪਗ੍ਰੇਡਾਂ ਜਿਵੇਂ ਕਿ ਲਾਈਟਿੰਗ, ਮੌਸਮੀਕਰਨ, ਪਾਣੀ ਦੀ ਬੱਚਤ ਦੇ ਮਾਪ ਅਤੇ ਊਰਜਾ ਬੱਚਤ ਸਹਾਇਤਾ ਪ੍ਰੋਗਰਾਮ ਵਿੱਚ ਨਾਮ ਦਰਜ ਕਰਵਾ ਕੇ ਆਪਣੇ ਘਰ ਦੀ ਊਰਜਾ ਸਮਰੱਥਾ ਵਿੱਚ ਸੁਧਾਰ ਕਰੋ। ਊਰਜਾ ਬੱਚਤ ਸਹਾਇਤਾ ਪ੍ਰੋਗਰਾਮ ’ਤੇ ਜਾਓ।
ਘੱਟ ਆਮਦਨ ਵਾਲੇ ਘਰੇਲੂ ਊਰਜਾ ਸਹਾਇਤਾ ਪ੍ਰੋਗਰਾਮ (LIHEAP) ਨਾਲ ਹੀਟਿੰਗ, ਕੂਲਿੰਗ ਅਤੇ ਵੈਦਰਪਰੂਫਿੰਗ ਸਹਾਇਤਾ ਪ੍ਰਾਪਤ ਕਰੋ। ਕੈਲੀਫੋਰਨੀਆ ਦਾ ਭਾਈਚਾਰਕ ਸੇਵਾਵਾਂ ਅਤੇ ਵਿਕਾਸ ਵਿਭਾਗ (CSD) ਰਾਜ ਭਰ ਵਿੱਚ 48 ਐਕਸ਼ਨ ਏਜੰਸੀਆਂ ਦੁਆਰਾ ਚਲਾਏ ਜਾਣ ਵਾਲੇ ਇਸ ਸੰਘੀ ਪ੍ਰੋਗਰਾਮ ਦੀ ਨਿਗਰਾਨੀ ਕਰਦਾ ਹੈ। LIHEAP ਦੋ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ:
- ਘਰਾਂ ਨੂੰ ਗਰਮ ਰੱਖਣ ਜਾਂ ਠੰਡਾ ਕਰਨ ਲਈ ਸਹਾਇਤਾ।
- ਘਰਾਂ ਦੀ ਵੈਦਰਪਰੂਫਿੰਗ ਲਈ ਸਹਾਇਤਾ।
ਕੁਝ ਗਾਹਕਾਂ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਜਿਵੇਂ ਕਿ:
- ਜੋ ਪਰਿਵਾਰ ਊਰਜਾ ‘ਤੇ ਆਪਣੀ ਆਮਦਨ ਦਾ ਵੱਡਾ ਹਿੱਸਾ ਖ਼ਰਚ ਕਰਦੇ ਹਨ।
- ਬਜ਼ੁਰਗ ਜਾਂ ਅਪੰਗ ਮੈਂਬਰਾਂ ਵਾਲੇ ਪਰਿਵਾਰ।
- ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰ।
ਡਾਇਲ ਕਰੋ 2-1-1 LIHEAP ਆਮਦਨ ਨਿਯਮਾਂ ਅਤੇ ਏਜੰਸੀਆਂ ਦੀ ਸੂਚੀ ਲਈ, ਜਾਂ ‘ਤੇ ਜਾਓ ਕੈਲੀਫੋਰਨੀਆ ਦਾ ਭਾਈਚਾਰਕ ਸੇਵਾਵਾਂ ਅਤੇ ਵਿਕਾਸ ਵਿਭਾਗ।
ਭੁਗਤਾਨ ਪ੍ਰਬੰਧ
ਭੁਗਤਾਨ ਕਰਨ ਲਈ ਹੋਰ ਸਮਾਂ ਚਾਹੀਦਾ ਹੈ? ਭੁਗਤਾਨ ਪ੍ਬੰਧਾਂ ਨੂੰ ਕਰਕੇ ਆਪਣੀ ਸੇਵਾ ਨੂੰ ਚਾਲੂ ਰੱਖੋ। ਅਸਥਾਈ ਵਿੱਤੀ ਪਰੇਸ਼ਾਨੀਆਂ ਨੂੰ ਪ੍ਰਬੰਧਿਤ ਕਰਨ ਵਿੱਚ ਸਹਾਇਤਾ ਲਈ ਤੁਸੀਂ ਆਪਣੇ ਵਰਤਮਾਨ ਬਕਾਏ ਦੇ ਭੁਗਤਾਨ ਦਾ ਸਮਾਂ ਕਈ ਮਹੀਨਿਆਂ ਵਿੱਚ ਨਿਰਧਾਰਿਤ ਕਰ ਸਕਦੇ ਹੋ। ਆਪਣੇ ਖਾਤੇ ਵਿੱਚ ਸਾਈਨ ਇਨ ਕਰੋ ਅਤੇ ਭੁਗਤਾਨ ਵਿਕਲਪਾਂ ‘ਤੇ ਸਕ੍ਰੋਲ ਡਾਊਨ ਕਰੋ। ਭੁਗਤਾਨ ਇਕਰਾਰਨਾਮਾ ਚੁਣੋ ਅਤੇ ਉਸ ਵਿਕਲਪ ਦੀ ਚੋਣ ਕਰੋ ਜੋ ਤੁਹਾਡੇ ਲਈ ਸਭ ਤੋਂ ਵੱਧ ਅਨੁਕੂਲ ਹੈ:
- ਕਿਸ਼ਤਾਂ ਤੁਹਾਨੂੰ ਆਪਣਾ ਵਰਤਮਾਨ ਬਕਾਇਆ ਕਈ ਮਹੀਨਿਆਂ ਤੱਕ ਲਗਭਗ 12 ਕਿਸ਼ਤਾਂ ਵਿੱਚ ਵਧਾਉਣ ਦੀ ਆਗਿਆ ਦਿੰਦੀਆਂ ਹਨ।
- ਮਿਆਦ ਵਿੱਚ ਵਾਧਾ ਤੁਹਾਨੂੰ ਪੂਰੀ ਰਕਮ ਬਾਅਦ ਵਾਲੀ ਮਿਤੀ ‘ਤੇ ਚੁਕਾਉਣ ਦੀ ਆਗਿਆ ਦਿੰਦਾ ਹੈ। ਸਾਧਾਰਨ ਰੂਪ ਵਿੱਚ ਉਹ ਮਿਤੀ ਦਰਜ ਕਰੋ ਜਿਸ ‘ਤੇ ਤੁਸੀਂ ਪੂਰੀ ਰਕਮ ਭਰਨਾ ਚਾਹੁੰਦੇ ਹੋ।
ਭੁਗਤਾਨ ਪ੍ਰਬੰਧ ‘ਤੇ ਜਾਓ
ਬਕਾਏ ਦੇ ਪ੍ਰਬੰਧਨ ਦੀ ਯੋਜਨਾ (ARREARAGE MANAGEMENT PLAN) (AMP)
ਅਸੀਂ ਆਪਣੇ ਗਾਹਕਾਂ ਵਾਸਤੇ ਭਰੋਸੇਯੋਗ ਗੈਸ ਅਤੇ ਬਿਜਲੀ ਦੀ ਮਹੱਤਤਾ ਬਾਰੇ ਜਾਣਦੇ ਹਾਂ, ਇਸੇ ਕਰਕੇ ਅਸੀਂ ਵਿੱਤੀ ਸਹਾਇਤਾ ਦੇ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਾਂ। ਫਰਵਰੀ 2021 ਵਿੱਚ, ਅਸੀਂ ਬਕਾਏ ਦੇ ਪ੍ਰਬੰਧਨ ਦੀ ਯੋਜਨਾ (AMP) ਦਾ ਆਗਾਜ਼ ਕਰਾਂਗੇ – ਜੋ ਇੱਕ ਨਵਾਂ ਭੁਗਤਾਨ ਯੋਜਨਾ ਵਿਕਲਪ ਹੈ ਤਾਂ ਜੋ ਯੋਗਤਾ ਪੂਰੀ ਕਰਨ ਵਾਲੇ ਰਿਹਾਇਸ਼ੀ ਗਾਹਕਾਂ ਨੂੰ ਉਹਨਾਂ ਦੇ ਬਿੱਲਾਂ ਉੱਤੇ ਭੁਗਤਾਨ ਨਾ ਕੀਤੀਆਂ ਬਕਾਇਆ ਰਕਮਾਂ ਘੱਟ ਕਰਨ ਵਿੱਚ ਮਦਦ ਕੀਤੀ ਜਾ ਸਕੇ। ਇਹ ਪਤਾ ਲਗਾਉਣ ਲਈ ਕਿ ਕੀ ਤੁਸੀਂ AMP ਲਈ ਯੋਗ ਹੋ, ਜਾਂ ਅੱਜ ਹੀ ਅਰਜ਼ੀ ਦੇਣ ਲਈ, ਕਿਰਪਾ ਕਰਕੇ pge.com 'ਤੇ ਆਪਣੇ PG&E ਖਾਤੇ ਵਿੱਚ ਲੌਗ ਇਨ ਕਰੋ ਜਾਂ 1-800-743-5000‘ਤੇ ਕਾਲ ਕਰੋ।
AMP ਵਿੱਚ ਕੌਣ ਭਾਗ ਲੈ ਸਕਦਾ ਹੈ?
ਇਸ ਯੋਜਨਾ ਵਾਸਤੇ ਯੋਗ ਹੋਣ ਲਈ, ਤੁਹਾਡੇ ਲਈ ਇੱਕ ਰਿਹਾਇਸ਼ੀ ਗਾਹਕ ਹੋਣਾ ਅਤੇ ਯੋਗਤਾ ਦੀਆਂ ਨਿਮਨਲਿਖਤ ਸਾਰੀਆਂ ਲੋੜਾਂ ਦੀ ਪੂਰਤੀ ਕਰਨਾ ਲਾਜ਼ਮੀ ਹੈ। ਤੁਹਾਨੂੰ ਲਾਜ਼ਮੀ ਤੌਰ 'ਤੇ ਨਿਮਨਲਿਖਤ ਸ਼ਰਤਾਂ ਦੀ ਪੂਰਤੀ ਕਰਨੀ ਚਾਹੀਦੀ ਹੈ:
- PG&E ਦੇ ਵਿੱਤੀ ਸਹਾਇਤਾ ਪ੍ਰੋਗਰਾਮਾਂ, CARE ਜਾਂ FERA ਵਿੱਚੋਂ ਕਿਸੇ ਇੱਕ ਵਿੱਚ ਨਾਮ ਦਰਜ ਕਰਵਾਉਣਾ ਚਾਹੀਦਾ ਹੈ।
- ਤੁਹਾਡੇ ਸਿਰ ਆਪਣੀ ਗੈਸ ਅਤੇ ਬਿਜਲੀ ਦੇ ਬਿੱਲ ਦਾ $500 ਜਾਂ ਇਸ ਤੋਂ ਵਧੇਰੇ ਦਾ ਬਕਾਇਆ, ਜਾਂ ਫਿਰ ਤੁਹਾਡੀ ਗੈਸ ਦੇ ਬਿੱਲ ਦਾ ਘੱਟੋ-ਘੱਟ $250 ਜਾਂ ਇਸ ਤੋਂ ਵਧੇਰੇ ਦਾ ਬਕਾਇਆ ਖੜ੍ਹਾ ਹੋਣਾ ਚਾਹੀਦਾ ਹੈ (ਇਹ ਸਿਰਫ਼-ਗੈਸ ਦੀ ਵਰਤੋਂ ਕਰਨ ਵਾਲੇ ਗਾਹਕਾਂ ’ਤੇ ਲਾਗੂ ਹੁੰਦਾ ਹੈ)।
- ਤੁਹਾਡਾ ਬਕਾਇਆ 90 ਤੋਂ ਵਧੇਰੇ ਦਿਨਾਂ ਤੋਂ ਖੜ੍ਹਾ ਹੋਣਾ ਚਾਹੀਦਾ ਹੈ।
- ਤੁਹਾਨੂੰ ਘੱਟੋ-ਘੱਟ 6 ਮਹੀਨੇ ਤੋਂ PG&E ਦੇ ਗਾਹਕ ਹੋਣਾ ਚਾਹੀਦਾ ਹੈ, ਅਤੇ ਤੁਸੀਂ ਘੱਟੋ-ਘੱਟ ਇੱਕ ਭੁਗਤਾਨ ਸਮੇਂ-ਸਿਰ ਕੀਤਾ ਹੋਵੇ।
ਤੁਹਾਡਾ ਬਿੱਲ ਕਿਵੇਂ ਪੜ੍ਹਨਾ ਹੈ, ਇਸ ਬਾਰੇ ਵਾਧੂ ਨੁਕਤੇ ਦੇਖੋ ਤਾਂ ਜੋ ਉੱਪਰ ਦਿੱਤੀਆਂ ਯੋਗਤਾ ਸੰਬੰਧੀ ਲੋੜਾਂ ਦੀ ਪੁਸ਼ਟੀ ਕੀਤੀ ਜਾ ਸਕੇ।
ਨੈੱਟ ਐਨਰਜੀ ਮੀਟਰਿੰਗ (Net energy metering) (NEM), ਮਾਸਟਰ-ਮੀਟਰਡ ਗਾਹਕ ਅਤੇ ਉਹ ਮਾਸਟਰ-ਮੀਟਰਡ ਗਾਹਕ ਜਿਨ੍ਹਾਂ ਨੇ ਅੱਗੇ ਉੱਪ-ਮੀਟਰ ਲਗਾਕੇ ਕਿਰਾਏਦਾਰਾਂ ਨੂੰ ਦਿੱਤੇ ਹੋਏ ਹਨ, ਵਰਤਮਾਨ ਸਮੇਂ AMP ਵਿੱਚ ਭਾਗ ਲੈਣ ਦੇ ਯੋਗ ਨਹੀਂ ਹਨ।
ਮੈਂ ਕਿਵੇਂ ਭਰਤੀ ਕਰਾਂ?
ਕਿਰਪਾ ਕਰਕੇ pge.com'ਤੇ ਆਪਣੇ PG&E ਖਾਤੇ ਵਿੱਚ ਔਨਲਾਈਨ ਲੌਗ ਇਨ ਕਰੋ:
- ਕਦਮ 1: ਇਹ ਨਿਰਧਾਰਤ ਕਰਨ ਲਈ ਕਿ ਤੁਸੀਂ ਯੋਗ ਹੋ ਜਾਂ ਨਹੀਂ, ਆਪਣੀ ਸਕ੍ਰੀਨ ਦੇ ਸਿਖਰ 'ਤੇ ਇੱਕ Arrearage Management Plan (AMP) ਬੈਨਰ ਦੇਖੋ।
- ਕਦਮ 2: "ਦੇਖੋ ਕਿਵੇਂ ਨਾਮਾਂਕਣ ਕਰਨਾ ਹੈ" ਨੂੰ ਚੁਣੋ
- ਕਦਮ 3: AMP ਯੋਗ ਗਾਹਕ ਸਾਡੀ ਸਵੈਚਲਿਤ ਨਾਮਾਂਕਣ ਸੇਵਾ ਰਾਹੀਂ ਔਨਲਾਈਨ ਅਰਜ਼ੀ ਦੇ ਸਕਦੇ ਹਨ; ਜਾਂ ਸਾਡੇ ਪ੍ਰੋਗਰਾਮ ਅਤੇ ਅਰਜ਼ੀ ਪ੍ਰਕਿਰਿਆ ਵਿੱਚ ਜਾਣ ਲਈ 1-800-743-5000 ਨੂੰ ਕਾਲ ਕਰਨ ਲਈ ਕਿਹਾ ਜਾਵੇਗਾ
- ਕਦਮ 4: ਇੱਕ ਵਾਰ ਮਨਜ਼ੂਰ ਹੋਣ ਤੋਂ ਬਾਅਦ, ਤੁਹਾਨੂੰ ਤੁਹਾਡੇ ਨਾਮਾਂਕਣ ਦੀ ਪੁਸ਼ਟੀ ਕਰਨ ਵਾਲੀ ਇੱਕ ਗਾਹਕ ਸੂਚਨਾ ਪ੍ਰਾਪਤ ਹੋਵੇਗੀ
ਜਾਂ ਕਿਰਪਾ ਕਰਕੇ ਸ਼ੁਰੂ ਕਰਨ ਲਈ ਸਾਨੂੰ 1-800-743-5000 ਤੇ ਕਾਲ ਕਰੋ:
- ਕਦਮ 1: ਸਾਡੀ ਸਵੈਚਲਿਤ ਸੇਵਾ ਤੁਹਾਨੂੰ ਸੂਚਿਤ ਕਰੇਗੀ ਜੇਕਰ ਤੁਸੀਂ Arrearage Management Plan (AMP) ਲਈ ਯੋਗ ਹੋ।
- ਕਦਮ 2: AMP ਯੋਗ ਗਾਹਕ ਸਾਡੀ ਸਵੈਚਲਿਤ ਨਾਮਾਂਕਣ ਸੇਵਾ ਰਾਹੀਂ ਫ਼ੋਨ ਰਾਹੀਂ ਅਰਜ਼ੀ ਦੇ ਸਕਦੇ ਹਨ ਜਾਂ ਤੁਹਾਨੂੰ ਸਾਡੇ ਪ੍ਰੋਗਰਾਮ ਅਤੇ ਅਰਜ਼ੀ ਪ੍ਰਕਿਰਿਆ ਵਿੱਚ ਲੈ ਜਾਣ ਲਈ ਇੱਕ Customer Service Representative (CSR) ਨੂੰ ਟ੍ਰਾਂਸਫ਼ਰ ਕੀਤਾ ਜਾ ਸਕਦਾ ਹੈ।
- ਕਦਮ 3: ਇੱਕ ਵਾਰ ਮਨਜ਼ੂਰ ਹੋਣ ਤੋਂ ਬਾਅਦ, ਤੁਹਾਨੂੰ ਤੁਹਾਡੇ ਨਾਮਾਂਕਣ ਦੀ ਪੁਸ਼ਟੀ ਕਰਨ ਵਾਲੀ ਇੱਕ ਗਾਹਕ ਸੂਚਨਾ ਪ੍ਰਾਪਤ ਹੋਵੇਗੀ।
ਆਮ ਪੁੱਛੇ ਜਾਣ ਵਾਲੇ ਪ੍ਰਸ਼ਨ (FAQ)
AMP ਵਿੱਚ ਨਾਮਾਂਕਣ ਕਰਨ ਤੋਂ ਬਾਅਦ, ਮੈਂ ਆਪਣੇ ਨਾਮਾਂਕਣ ਵੇਰਵਿਆਂ ਅਤੇ ਮੌਜੂਦਾ ਸਥਿਤੀ ਦੀ ਜਾਂਚ ਕਿਵੇਂ ਕਰ ਸਕਦਾ ਹਾਂ?
- ਕਦਮ 1: pge.com 'ਤੇ ਆਪਣੇ PG&E ਖਾਤੇ ਵਿੱਚ ਔਨਲਾਈਨ ਲੌਗ ਇਨ ਕਰੋ
- ਕਦਮ 2: ਆਪਣੇ PG&E ਖਾਤੇ ਦੇ ਡੈਸ਼ਬੋਰਡ ਦੇ ਖੱਬੇ ਪਾਸੇ ਸਥਿਤ “ਆਪਣਾ Arrearage Management Program ਦੇਖੋ” ਚੁਣੋ
- ਕਦਮ 3: ਇੱਕ ਵਾਰ ਚੁਣੇ ਜਾਣ 'ਤੇ, ਤੁਹਾਡੇ ਮੌਜੂਦਾ AMP ਨਾਮਾਂਕਣ ਵੇਰਵੇ ਨਾਮਾਂਕਣ ਵੇਰਵੇ ਸਾਰਣੀ ਵਿੱਚ ਦਿਖਾਈ ਦੇਣਗੇ
AMP ਜਨਤਾ ਵਾਸਤੇ ਕਦੋਂ ਉਪਲਬਧ ਹੋਵੇਗੀ?
PG&E, ਫਰਵਰੀ 2021 ਵਿੱਚ AMP ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
AMP ਕਿਸ ਤਰ੍ਹਾਂ ਕੰਮ ਕਰਦਾ ਹੈ?
ਤੁਹਾਡੇ ਵਰਤਮਾਨ ਖ਼ਰਚਿਆਂ ਦਾ ਹਰ ਵਾਰ ਸਮੇਂ-ਸਿਰ ਭੁਗਤਾਨ ਕਰਨ ਨਾਲ, AMP ਤੁਹਾਡੇ ਉਸ ਯੋਗ ਕਰਜ਼ੇ ਦਾ 1/12 ਭਾਗ ਮਾਫ਼ ਕਰ ਦੇਵੇਗਾ ਜੋ ਦਾਖਲੇ ਦੇ ਸਮੇਂ ਤੁਹਾਡੇ ਸਿਰ ਹੋਵੇਗਾ। ਆਪਣੇ ਵਰਤਮਾਨ ਮਾਸਿਕ ਖ਼ਰਚਿਆਂ ਦਾ ਬਾਰਾਂ ਵਾਰ ਸਮੇਂ-ਸਿਰ ਭੁਗਤਾਨ ਕਰਨ ਨਾਲ, ਤੁਹਾਡੇ ਯੋਗ ਕਰਜ਼ ਨੂੰ $8,000 ਤੱਕ ਮਾਫ਼ ਕਰ ਦਿੱਤਾ ਜਾਵੇਗਾ।
ਕੀ AMP ਦੇ ਰਾਹੀਂ ਕਰਜ਼ੇ ਦੀ ਮਾਫ਼ੀ ਵਾਸਤੇ ਕੋਈ ਉੱਪਰਲੀ ਸੀਮਾ ਜਾਂ ਅਧਿਕਤਮ ਰਕਮ ਨਿਯਤ ਹੈ?
ਕਿਸੇ ਇੱਕ ਸਾਲ ਵਿੱਚ AMP ਵਾਸਤੇ ਯੋਗ ਅਧਿਤਕਮ ਰਕਮ $8,000 ਹੈ।
ਕੀ CCA ਗਾਹਕ ਅਜੇ ਵੀ AMP ਵਿੱਚ ਭਾਗ ਲੈਣ ਦੇ ਯੋਗ ਹਨ?
ਹਾਂ, CCA ਗਾਹਕ ਭਾਗ ਲੈਣ ਲਈ ਤਦ ਤੱਕ ਯੋਗ ਹਨ ਜਦ ਤੱਕ ਉਹਨਾਂ ਨੇ CARE ਜਾਂ FERA ਵਿੱਚ ਦਾਖਲਾ ਲਿਆ ਹੋਇਆ ਹੈ, ਉਹ ਉੱਪਰ ਵਰਣਨ ਯੋਗਤਾ ਲੋੜਾਂ ਦੀ ਪੂਰਤੀ ਕਰਦੇ ਹਨ, ਅਤੇ ਉਹਨਾਂ ਦੀ CCA ਭਾਗ ਲੈਣ ਲਈ ਸਹਿਮਤ ਹੋਈ ਹੈ। ਜੇ ਤੁਹਾਡੀ CCA ਭਾਗ ਲੈ ਰਹੀ ਹੈ ਤਾਂ ਤੁਹਾਡੇ PG&E ਖ਼ਰਚੇ ਅਤੇ ਤੁਹਾਡੇ CCA ਖ਼ਰਚੇ ਪ੍ਰੋਗਰਾਮ ਵਾਸਤੇ ਯੋਗ ਹੋਣਗੇ।
ਜੇ ਤੁਹਾਡੀ CCA, AMP ਦੀ ਪੇਸ਼ਕਸ਼ ਨਹੀਂ ਕਰ ਰਹੀ, ਤਾਂ ਸਿਰਫ਼ PG&E ਦੇ ਮਾਸਿਕ ਬਿਜਲੀ ਆਵੰਡਨ ਅਤੇ ਟ੍ਰਾਂਸਮਿਸ਼ਨ ਖ਼ਰਚੇ ਹੀ ਮਾਫ਼ੀ ਵਾਸਤੇ ਯੋਗ ਹੋਣਗੇ। ਤੁਹਾਡੀ CCA ਵੱਲੋਂ ਮਾਸਿਕ ਬਿਜਲੀ ਉਤਪਾਦਨ ਦੇ ਖ਼ਰਚੇ ਇਸ ਪ੍ਰੋਗਰਾਮ ਲਈ ਯੋਗਤਾ ਪੂਰੀ ਨਹੀਂ ਕਰਦੇ।
ਵਧੇਰੇ ਜਾਣਕਾਰੀ ਲਈ, ਆਪਣੇ ਪ੍ਰਦਾਨਕ ਨਾਲ ਸੰਪਰਕ ਕਰੋ।
ਕੀ CTA ਦੇ ਗਾਹਕ AMP ਵਿੱਚ ਭਾਗ ਲੈਣ ਦੇ ਯੋਗ ਹਨ?
ਹਾਂ, ਕੋਰ ਟ੍ਰਾਂਸਪੋਰਟ ਏਜੰਟ (Core Transport Agent) (CTA) ਦੇ ਗਾਹਕ ਜੋ AMP ਦੀਆਂ ਯੋਗਤਾ ਲੋੜਾਂ ਪੂਰੀਆਂ ਕਰਦੇ ਹਨ, AMP ਵਿੱਚ ਭਾਗ ਲੈ ਸਕਦੇ ਹਨ। ਪਰ, ਸਿਰਫ਼ PG&E ਦੇ ਮਾਸਿਕ ਗੈਸ ਆਵੰਡਨ ਅਤੇ ਟ੍ਰਾਂਸਮਿਸ਼ਨ ਖ਼ਰਚੇ ਹੀ ਮਾਫ਼ੀ ਵਾਸਤੇ ਯੋਗ ਹੋਣਗੇ। ਤੁਹਾਡੀ CTA ਵੱਲੋਂ ਮਾਸਿਕ ਗੈਸ ਖ਼ਰਚੇ ਇਸ ਪ੍ਰੋਗਰਾਮ ਲਈ ਯੋਗਤਾ ਪੂਰੀ ਨਹੀਂ ਕਰਦੇ।
ਕੀ DA ਦੇ ਗਾਹਕ AMP ਵਿੱਚ ਭਾਗ ਲੈਣ ਦੇ ਯੋਗ ਹਨ?
ਡਾਇਰੈਕਟ ਐਕਸੈੱਸ (Direct Access) (DA) ਦੇ ਗਾਹਕ ਜੋ AMP ਦੀਆਂ ਯੋਗਤਾ ਲੋੜਾਂ ਪੂਰੀਆਂ ਕਰਦੇ ਹਨ, AMP ਵਿੱਚ ਭਾਗ ਲੈ ਸਕਦੇ ਹਨ। ਪਰ, ਸਿਰਫ਼ PG&E ਦੇ ਬਿਜਲੀ ਆਵੰਡਨ ਅਤੇ ਟ੍ਰਾਂਸਮਿਸ਼ਨ ਖ਼ਰਚੇ ਹੀ ਮਾਫ਼ੀ ਵਾਸਤੇ ਯੋਗ ਹੋਣਗੇ। ਕਿਸੇ DA ਪ੍ਰੋਗਰਾਮ ਵਿਚਲੇ ਗਾਹਕ ਆਪਣੇ ਬਿਜਲੀ ਸੇਵਾ ਪ੍ਰਦਾਨਕ (Electric Service Provider's) (ESP) ਦੇ ਬਿਜਲੀ ਸੁਵਿਧਾ ਖ਼ਰਚਿਆਂ ਵਾਸਤੇ ਜ਼ਿੰਮੇਵਾਰ ਬਣੇ ਰਹਿਣਗੇ।
ਕੀ ਮੈਂ ਆਪਣੇ ਮੌਜੂਦਾ AMP ਪ੍ਰੋਗਰਾਮ ਵਿੱਚ ਕੋਈ ਨਵਾਂ ਕਰਜ਼ਾ ਜੋੜ ਸਕਦਾ/ਦੀ ਹਾਂ?
ਨਹੀਂ। AMP ਵਿੱਚ ਦਾਖਲੇ ਜਾਂ ਪੁਨਰ-ਬਹਾਲੀ ਦੇ ਸਮੇਂ ਜਾਂ ਬਾਅਦ ਵਿੱਚ ਜਾਰੀ ਕੀਤੇ ਗਏ ਕਿਸੇ ਵੀ ਨਵੇਂ ਖ਼ਰਚਿਆਂ ਦਾ ਭੁਗਤਾਨ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਅਤੇ ਇਹਨਾਂ ਨੂੰ AMP ਬਕਾਏ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ।
AMP ਨੂੰ ਪੂਰਾ ਕਰਨ ਲਈ ਕਿੰਨੇ ਭੁਗਤਾਨਾਂ ਦੀ ਲੋੜ ਪਵੇਗੀ?
ਤੁਹਾਡੇ ਯੋਗ ਕਰਜ਼ੇ ਦੀ ਰਕਮ, ਜੋ ਵੱਧ ਤੋਂ ਵੱਧ $8,000 ਹੋ ਸਕਦੀ ਹੈ, ਨੂੰ ਮਾਫ਼ ਕਰਨ ਲਈ ਬਾਰਾਂ ਵਾਰ ਸਮੇਂ ਸਿਰ ਮਾਸਿਕ ਭੁਗਤਾਨ ਕਰਨ ਦੀ ਲੋੜ ਹੈ।
ਜੇ ਮੈਂ ਕਿਸੇ ਭੁਗਤਾਨ ਤੋਂ ਖੁੰਝ ਜਾਂਦਾ/ਦੀ ਹਾਂ ਤਾਂ ਕੀ ਹੁੰਦਾ ਹੈ?
ਤੁਸੀਂ ਵੱਧ ਤੋਂ ਵੱਧ ਦੋ ਭੁਗਤਾਨਾਂ ਤੋਂ ਖੁੰਝ ਸਕਦੇ ਹੋ ਜੋ ਲਗਾਤਾਰ ਨਾ ਹੋਣ, ਜਦ ਤੱਕ ਕਿ ਤੁਸੀਂ ਬਿੱਲ ਭਰਨ ਦੀ ਅਗਲੀ ਤਾਰੀਖ਼ ਨੂੰ ਸਮੇਂ-ਸਿਰ ਆਪਣਾ ਵਰਤਮਾਨ ਬਿੱਲ ਅਤੇ ਖੁੰਝ ਗਏ ਭੁਗਤਾਨ(ਨਾਂ) ਨੂੰ ਚੁਕਾ ਦਿੰਦੇ ਹੋ। ਲਗਾਤਾਰ ਦੋ ਭੁਗਤਾਨ ਖੁੰਝਾ ਦੇਣਾ, ਜਾਂ 12ਵਾਂ ਭੁਗਤਾਨ ਅਦਾ ਕਰਨ ਵਿੱਚ ਫੇਲ੍ਹ ਹੋ ਜਾਣਾ, ਤੁਹਾਨੂੰ ਆਪਣੇ ਆਪ ਹੀ AMP ਤੋਂ ਬਾਹਰ ਕਰ ਦੇਵੇਗਾ।
ਜੇ ਮੈਂ AMP ਵਾਸਤੇ ਸਾਈਨ ਅੱਪ ਕਰਦਾ/ਦੀ ਹਾਂ ਪਰ ਫੇਰ ਮੇਰੇ ਬਕਾਇਦਾ ਮਾਸਿਕ ਭੁਗਤਾਨਾਂ ਨੂੰ ਸਮੇਂ-ਸਿਰ ਨਹੀਂ ਚੁਕਾਉਂਦਾ/ਦੀ ਤਾਂ ਕੀ ਹੋਵੇਗਾ?
ਜੇ ਤੁਸੀਂ ਬਾਰਾਂ ਵਾਰ ਸਮੇਂ-ਸਿਰ ਭੁਗਤਾਨ ਕਰਨ ਦੇ ਮੀਲ-ਪੱਥਰ ਤੱਕ ਪਹੁੰਚਣ ਤੋਂ ਪਹਿਲਾਂ AMP ਨੂੰ ਭੰਗ ਕਰ ਦਿੰਦੇ ਹੋ, ਤਾਂ ਉਸ ਕਰਜ਼ੇ 'ਤੇ ਕੋਈ ਅਸਰ ਨਹੀਂ ਪੈਂਦਾ ਜੋ ਪਹਿਲਾਂ ਹੀ ਮਾਫ਼ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਤੁਹਾਡਾ ਬਾਕੀ ਬਚਿਆ ਕਰਜ਼ਾ ਮਾਫ ਕੀਤੇ ਜਾਣ ਦੇ ਯੋਗ ਨਹੀਂ ਰਹੇਗਾ।
ਕੀ AMP ਪ੍ਰੋਗਰਾਮ ਨੂੰ ਪੂਰਾ ਕਰਨ ਦੇ ਬਾਅਦ ਮੈਂ ਦੁਬਾਰਾ ਸਾਈਨ-ਅੱਪ ਕਰ ਸਕਦਾ/ਦੀ ਹਾਂ?
ਇੱਕ ਵਾਰ ਜਦ ਤੁਸੀਂ AMP ਨੂੰ ਪੂਰਾ ਕਰ ਲੈਂਦੇ ਹੋ, ਤਾਂ ਤੁਸੀਂ 12-ਮਹੀਨੇ ਦੀ ਉਡੀਕ ਮਿਆਦ ਦੇ ਬਾਅਦ ਦੁਬਾਰਾ ਸਾਈਨ-ਅੱਪ ਕਰਨ ਦੇ ਯੋਗ ਹੋ ਜਾਂਦੇ ਹੋ।
ਕੀ ਮੈਂ ਕਿਸੇ ਹੋਰ ਭੁਗਤਾਨ ਯੋਜਨਾ ਵਿੱਚ ਵੀ ਹੋ ਸਕਦਾ/ਦੀ ਹਾਂ ਅਤੇ AMP ਵਿੱਚ ਵੀ ਦਾਖਲਾ ਲੈ ਸਕਦਾ/ਦੀ ਹਾਂ?
ਹਾਂ, ਪਰ ਇੱਕ ਸਮੇਂ 'ਤੇ ਤੁਸੀਂ ਇੱਕ ਭੁਗਤਾਨ ਯੋਜਨਾ ਵਿੱਚ ਹੀ ਹੋ ਸਕਦੇ ਹੋ। ਜੇ ਤੁਸੀਂ AMP ਵਾਸਤੇ ਯੋਗਤਾ ਪੂਰੀ ਕਰਦੇ ਹੋ, ਤਾਂ ਤੁਹਾਡੀ ਪਿਛਲੀ ਭੁਗਤਾਨ ਯੋਜਨਾ ਨੂੰ ਤੁਹਾਡੇ ਨਵੇਂ AMP ਇਕਰਾਰਨਾਮੇ ਨਾਲ ਬਦਲ ਦਿੱਤਾ ਜਾਵੇਗਾ।
ਕੀ ਮੈਂ REACH ਅਤੇ LIHEAP ਪ੍ਰੋਗਰਾਮਾਂ ਵਿੱਚ ਵੀ ਭਾਗ ਲੈ ਸਕਦਾ/ਦੀ ਹਾਂ ਜੇ ਮੈਂ AMP ਵਿੱਚ ਦਾਖਲਾ ਲਿਆ ਹੋਇਆ ਹੈ?
ਹਾਂ, ਤੁਸੀਂ REACH ਅਤੇ LIHEAP ਵਿੱਚ ਭਾਗ ਲੈ ਸਕਦੇ ਹੋ। AMP ਵਿੱਚ ਦਾਖਲਾ ਲਏ ਹੋਣ ਦੌਰਾਨ, LIHEAP ਪ੍ਰੋਗਰਾਮ ਤੋਂ ਕਿਸੇ ਵੀ ਵਿੱਤੀ ਸਹਾਇਤਾ ਭੁਗਤਾਨਾਂ (ਵਚਨਬੱਧਤਾਵਾਂ) ਨੂੰ ਕੇਵਲ ਤੁਹਾਡੇ ਵਰਤਮਾਨ ਖ਼ਰਚਿਆਂ 'ਤੇ ਲਾਗੂ ਕੀਤਾ ਜਾਵੇਗਾ।
ਜੇ ਮੈਂ AMP ਵਿੱਚ ਦਾਖਲਾ ਲਿਆ ਹੋਇਆ ਹੈ ਅਤੇ ਫੇਰ ਮੈਂ LIHEAP ਵਿੱਚ ਦਾਖਲਾ ਲੈਂਦਾ/ਦੀ ਹਾਂ, ਤਾਂ ਮੇਰੇ ਪਿਛਲੇ ਖੜ੍ਹੇ ਬਕਾਏ ਦਾ ਭੁਗਤਾਨ ਕਰਨ ਲਈ ਮੈਂ LIHEAP ਤੋਂ ਵਿੱਤੀ ਸਹਾਇਤਾ ਭੁਗਤਾਨਾਂ ਦੀ ਵਰਤੋਂ ਕਰ ਸਕਦਾ/ਦੀ ਹਾਂ?
ਨਹੀਂ। ਤੁਹਾਡੇ LIHEAP ਭੁਗਤਾਨ ਸਿਰਫ਼ ਭਵਿੱਖ ਦੇ ਊਰਜਾ ਖ਼ਰਚਿਆਂ 'ਤੇ ਲਾਗੂ ਹੋਣਗੇ। ਜੇ ਤੁਸੀਂ AMP ਵਿੱਚ ਦਾਖਲਾ ਲਿਆ ਹੋਇਆ ਹੈ, ਤਾਂ ਤੁਹਾਡੇ LIHEAP ਭੁਗਤਾਨਾਂ ਨੂੰ ਕਿਸੇ ਵੀ ਕਰਜ਼ੇ ਦੀ ਰਕਮ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ ਜੋ AMP ਕਰਜ਼ਾ ਮਾਫੀ ਲਈ ਯੋਗ ਹੈ।
ਭੁਗਤਾਨ ਸਹਾਇਤਾ ਅਤੇ ਬੱਚਤਾਂ ਦੇ ਉਪਾਵਾਂ ਬਾਰੇ ਜਾਣੋ
ਹਰੇਕ ਗਾਹਕ ਦੀਆਂ ਵਿੱਤੀ ਪਰਿਸਥਿਤੀਆਂ ਨੂੰ ਅਨੁਕੂਲਿਤ ਕਰਨ ਲਈ PG&E ਵਿੱਚ ਪ੍ਰੋਗਰਾਮ ਹੁੰਦੇ ਹਨ।
ਇਹਨਾਂ ਪ੍ਰੋਗਰਾਮਾਂ ਵਿੱਚ ਊਰਜਾ ਲਈ ਕੈਲੀਫੋਰਨੀਆ ਦੀਆਂ ਵਿਕਲਪਿਕ ਦਰਾਂ (CARE) ਅਤੇ ਊਰਜਾ ਬੱਚਤ ਸਹਾਇਤਾ ਸ਼ਾਮਲ ਹੁੰਦੀਆਂ ਹਨ।
ਯੋਗ ਗਾਹਕ ਵਿਸ਼ੇਸ਼ ਰੂਪ ਵਿੱਚ ਆਪਣੇ ਊਰਜਾ ਦੇ ਬਿੱਲਾਂ ‘ਤੇ ਪੈਸਾ ਬਚਾ ਸਕਦੇ ਹਨ।
ਇਸ ਵੀਡੀਓ ਲਈ ਔਡੀਓ ਵਿਵਰਣ ਅਤੇ ਟ੍ਰਾਂਸਕ੍ਰਿਪਟ ਵੀ ਉਪਲਬਧ ਹੈ।
ਔਡੀਓ ਵਿਵਰਾਣਤਮਕ ਸੰਸਕਰਣ ਤੱਕ ਪਹੁੰਚ ਕਰੋ
ਟ੍ਰਾਂਸਕ੍ਰਿਪਟ (PDF, 60 KB) ਡਾਊਨਲੋਡ ਕਰੋ

ਗ਼ੈਰ-ਭੁਗਤਾਨ ਲਈ ਸੇਵਾ ਨੂੰ ਬੰਦ ਹੋਣ ਤੋਂ ਰੋਕੋ
ਜੇਕਰ ਸੇਵਾ ਬੰਦ ਹੋਣ ਕਾਰਨ ਤੁਹਾਡੀ ਜ਼ਿੰਦਗੀ ਜਾਂ ਸਿਹਤ ਨੂੰ ਕੋਈ ਜੋਖਿਮ ਹੁੰਦਾ ਹੈ, ਤਾਂ ’ਤੇ ਜਾਓ। ਕਮਜੋਰ ਗਾਹਕ ।

ਤੀਜੀ-ਧਿਰ ਸੂਚਨਾ ਪ੍ਰਾਪਤ ਕਰੋ
ਸੇਵਾ ਨੂੰ ਬੰਦ ਹੋਣ ਤੋਂ ਰੋਕਣ ਲਈ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੁਆਰਾ ਨਿਰੀਖਣ ਕੀਤੇ PG&E ਬਿੱਲ ਦਾ ਨੋਟਿਸ ਪ੍ਰਾਪਤ ਕਰੋ। ਤੁਸੀਂ ਆਪਣੀ ਦੇਖਬਾਲ ਵਿਚਲੇ ਲੋਕਾਂ ਦੀ ਬਿਮਾਰੀ, ਮੁਸ਼ਕਲ ਜਾਂ ਹੋਰ ਸਮੱਸਿਆਵਾਂ ਦੀ ਘੜੀ ਦੌਰਾਨ ਉਹਨਾਂ ਦੀ ਸੇਵਾ ਨੂ ਚਾਲੂ ਰੱਖਣ ਵਿੱਚ ਮਦਦ ਕਰ ਸਕਦੇ ਹੋ। ’ਤੇ ਜਾਓ। ਤੀਜੀ-ਧਿਰ ਸੂਚਨਾ ।