ਊਰਜਾ ਅਤੇ ਪੈਸਾ ਬਚਾਉਣ ਵਿੱਚ ਤੁਹਾਡੀ ਮਦਦ ਕਰਨਾ
ਸਹਾਇਤਾ ਅਤੇ ਬੱਚਤਾਂ ਲਈ ਉਪਾਅ ਲੱਭੋ
PG&E ਅਜਿਹੇ ਕਈ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ ਜੋ ਪੈਸਾ ਅਤੇ ਊਰਜਾ ਦੀ ਬੱਚਤ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ। ਇਸ ਮੁਸ਼ਕਲ ਸਮੇਂ ਵਿੱਚ, ਅਸੀਂ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਮਰਪਿਤ ਹਾਂ। PG&E ਨੂੰ ਉਹਨਾਂ ਭਾਈਚਾਰਿਆਂ ਦਾ ਹਿੱਸਾ ਹੋਣ ਵਿੱਚ ਮਾਣ ਮਹਿਸੂਸ ਹੁੰਦਾ ਹੈ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ। ਅਸੀਂ ਮਿਲ ਕੇ ਹੱਲ ਲੱਭ ਸਕਦੇ ਹਾਂ।
ਆਪਣੇ ਬਿੱਲ ਅਤੇ ਊਰਜਾ ਵਰਤੋਂ ਨੂੰ ਪ੍ਰਬੰਧਿਤ ਕਰਨ ਵਿੱਚ ਸਹਾਇਤਾ ਪ੍ਰਾਪਤ ਕਰੋ
ਹੇਠਾਂ ਦਿੱਤੇ ਸੈਕਸ਼ਨ ਵਿਆਖਿਆ ਕਰਦੇ ਹਨ ਕਿ ਤੁਸੀਂ ਊਰਜਾ ਲਾਗਤਾਂ ਅਤੇ ਵਰਤੋਂ ਸਬੰਧੀ ਕਿਵੇਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
ਵਨ-ਟਾਈਮ ਸਹਾਇਤਾ
ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਸਹਾਇਤਾ ਪ੍ਰਾਪਤ ਕਰ ਸਕਦੇ ਹੋ:
- ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਸਹਾਇਤਾ ਪ੍ਰਾਪਤ ਕਰ ਸਕਦੇ ਹੋ: ਭਾਈਚਾਰਕ ਸਹਾਇਤਾ ਰਾਹੀਂ ਊਰਜਾ ਲਈ ਰਾਹਤ ਸਹਾਇਤਾ (REACH) ਪ੍ਰੋਗਰਾਮ ਰਾਹੀਂ ਲਗਭਗ $300 ਤੱਕ ਦਾ ਵਨ-ਟਾਈਮ ਊਰਜਾ ਕ੍ਰੈਡਿਟ ਪ੍ਰਾਪਤ ਕਰੋ (ਊਰਜਾ ਕ੍ਰੈਡਿਟ ਸਹਾਇਤਾ ਵਿੱਤ ਦੀ ਉਪਲਬਧਤਾ ਦੇ ਅਧੀਨ ਹੈ)। ਇਹ ਪ੍ਰੋਗਰਾਮ ਅਚਾਨਕ ਕਿਸੇ ਮੁਸ਼ਕਲ ਭਰੀ ਸਥਿਤੀ ਵਿੱਚ ਊਰਜਾ ਲਈ ਭੁਗਤਾਨ ਕਰਨ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ। PG&E, REACH ਅਤੇ ਡਾਲਰ ਐਨਰਜੀ ਫੰਡਾਂ ਦੀ ਪੇਸ਼ਕਸ਼ ਕਰਦਾ ਹੈ ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 170 ਦਫ਼ਤਰਾਂ ਵੱਲੋਂ ਪ੍ਰੋਗਰਾਮਾਂ ਦਾ ਸੰਚਾਲਨ ਕਰਦਾ ਹੈ। ’ਤੇ ਜਾਓ।REACH (ਭਾਈਚਾਰਕ ਸਹਾਇਤਾ ਰਾਹੀਂ ਊਰਜਾ ਲਈ ਰਾਹਤ ਸਹਾਇਤਾ)।
ਕਿਰਪਾ ਕਰਕੇ ਧਿਆਨ ਦਿਓ: REACH 12-ਮਹੀਨਿਆਂ ਦੇ ਸਮੇਂ ਵਿੱਚ ਸਿਰਫ਼ ਇੱਕ ਵਾਰ ਉਪਲਬਧ ਹੁੰਦਾ ਹੈ ਅਤੇ ਗਾਹਕ ਦਾ ਪ੍ਰੋਗਰਾਮ ਦੇ ਯੋਗ ਹੋਣਾ ਲਾਜ਼ਮੀ ਹੈ। - ਘੱਟ ਆਮਦਨ ਵਾਲੇ ਘਰੇਲੂ ਊਰਜਾ ਸਹਾਇਤਾ ਪ੍ਰੋਗਰਾਮ (LIHEAP) ਨਾਲ ਹੀਟਿੰਗ, ਕੂਲਿੰਗ ਅਤੇ ਵੈਦਰਪਰੂਫਿੰਗ ਸਹਾਇਤਾ ਪ੍ਰਾਪਤ ਕਰੋ। ਕੈਲੀਫੋਰਨੀਆ ਦਾ ਭਾਈਚਾਰਕ ਸੇਵਾਵਾਂ ਅਤੇ ਵਿਕਾਸ ਵਿਭਾਗ (CSD) ਰਾਜ ਭਰ ਵਿੱਚ 48 ਐਕਸ਼ਨ ਏਜੰਸੀਆਂ ਦੁਆਰਾ ਚਲਾਏ ਜਾਣ ਵਾਲੇ ਇਸ ਸੰਘੀ ਪ੍ਰੋਗਰਾਮ ਦੀ ਨਿਗਰਾਨੀ ਕਰਦਾ ਹੈ। LIHEAP ਦੋ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ:
- ਘਰਾਂ ਨੂੰ ਗਰਮ ਰੱਖਣ ਜਾਂ ਠੰਡਾ ਕਰਨ ਲਈ ਸਹਾਇਤਾ।
- ਘਰਾਂ ਦੀ ਵੈਦਰਪਰੂਫਿੰਗ ਲਈ ਸਹਾਇਤਾ।
ਖ਼ਾਸ ਗਾਹਕਾਂ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਜਿਵੇਂ ਕਿ:
- ਜੋ ਪਰਿਵਾਰ ਊਰਜਾ ‘ਤੇ ਆਪਣੀ ਆਮਦਨ ਦਾ ਵੱਡਾ ਹਿੱਸਾ ਖ਼ਰਚ ਕਰਦੇ ਹਨ।
- ਬਜ਼ੁਰਗ ਜਾਂ ਅਪੰਗ ਮੈਂਬਰਾਂ ਵਾਲੇ ਪਰਿਵਾਰ।
- ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰ।
LIHEAP ਆਮਦਨ ਨਿਯਮਾਂ ਅਤੇ ਏਜੰਸੀਆਂ ਦੀ ਸੂਚੀ ਲਈ, 2-1-1 ‘ਤੇ ਕਾਲ ਕਰੋ ਜਾਂ 211.org ’ਤੇ ਜਾਓ। ਜਾਂ,ਕੈਲੀਫੋਰਨੀਆ ਦਾ ਭਾਈਚਾਰਕ ਸੇਵਾਵਾਂ ਅਤੇ ਵਿਕਾਸ ਵਿਭਾਗਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ।
ਲੰਮੀ ਮਿਆਦ ਵਾਲੀ ਸਹਾਇਤਾ
ਖ਼ਰਚਿਆਂ ਨੂੰ ਘਟਾਉਣ ਅਤੇ ਊਰਜਾ ਦੀ ਬੱਚਤ ਕਰਨ ਦੇ ਤਰੀਕੇ ਹੇਠਾਂ ਦਿੱਤੇ ਗਏ ਹਨ:
- ਬਜਟ ਬਿਲਿੰਗ ਨਾਲ ਆਪਣੇ ਮਹੀਨੇਵਾਰ ਬਿੱਲਾਂ ਦੀਆਂ ਉੱਚ ਅਤੇ ਘੱਟ ਰਕਮਾਂ ਨੂੰ ਸਥਿਰ ਕਰੋ। ਯੋਜਨਾ ਨਾਲ, ਤੁਹਾਡੇ ਬਿੱਲ ਸਾਲ ਭਰ ਦੌਰਾਨ ਇੱਕ ਸਮਾਨ ਰਹਿੰਦੇ ਹਨ, ਚਾਹੇ ਗਰਮੀ ਹੋਵੇ ਜਾਂ ਸਰਦੀ। ਬਜਟ ਬਿਲਿੰਗ ਬਾਰੇ ਜਾਣੋ.
- ਊਰਜਾ ਲਈ ਕੈਲੀਫੋਰਨੀਆਂ ਦੀਆਂ ਵਿਕਲਪਿਕ ਦਰਾਂ ਦੇ (CARE) ਪ੍ਰੋਗਰਾਮ ਵਿੱਚ ਨਾਮ ਦਰਜ ਕਰਵਾ ਕੇ ਗੈਸ ਅਤੇ ਬਿਜਲੀ ਦੇ ਆਪਣੇ ਮਹੀਨੇਵਾਰ ਬਿੱਲ ‘ਤੇ 20 ਫ਼ੀਸਦੀ ਜਾਂ ਵੱਧ ਬੱਚਤ ਕਰੋ। CARE ਬਾਰੇ ਜਾਣੋ।
- ਜੇਕਰ ਤੁਹਾਡੇ ਘਰ ਵਿੱਚ ਤਿੰਨ ਜਾਂ ਵੱਧ ਲੋਕ ਹਨ ਤਾਂ ਆਪਣੇ ਬਿਜਲੀ ਦੇ ਬਿੱਲ ‘ਤੇ ਮਹੀਨੇਵਾਰ ਛੋਟ ਪ੍ਰਾਪਤ ਕਰੋ। ਪਰਿਵਾਰ ਬਿਜਲੀ ਦਰ ਸਹਾਇਤਾ (FERA) ਪ੍ਰੋਗਰਾਮ ਵਿੱਚ ਨਾਮ ਦਰਜ ਕਰਵਾਓ। FERA ਬਾਰੇ ਜਾਣੋ।
- ਜੇਕਰ ਤੁਸੀਂ ਕਿਸੇ ਮੈਡੀਕਲ ਸਥਿਤੀ ਨਾਲ ਸਬੰਧਿਤ ਖ਼ਾਸ ਊਰਜਾ ਲੋੜਾਂ ਵਾਲੇ ਗਾਹਕ ਹੋ ਤਾਂ ਸਹਾਇਤਾ ਪ੍ਰਾਪਤ ਕਰੋ। ਕਿਰਪਾ ਕਰਕੇ ਧਿਆਨ ਦਿਓ: ਇਹ ਪ੍ਰੋਗਰਾਮ ਆਮਦਨ ‘ਤੇ ਆਧਾਰਿਤ ਨਹੀਂ ਹੈ। ਮੈਡੀਕਲ ਬੇਸਲਾਈਨ ਭੱਤੇ ਲਈ ਅਪਲਾਈ ਕਰੋ। ਮੈਡੀਕਲ ਬੇਸਲਾਈਨ ਭੱਤੇ ਬਾਰੇ ਜਾਣੋ।
- ਪੀ ਜੀ ਐਂਡ ਈ ਦਾ ਗ੍ਰੀਨ ਸੇਵਰ ਪ੍ਰੋਗਰਾਮ ਚੁਣੇ ਹੋਏ ਭਾਈਚਾਰਿਆਂ ਵਿਚ ਆਮਦਨੀ-ਯੋਗ ਰਿਹਾਇਸ਼ੀ ਗਾਹਕਾਂ ਨੂੰ 100% ਸੋਲਰ ਐਨਰਜੀ ਦੀ ਗਾਹਕੀ ਲੈ ਕੇ ਆਪਣੇ ਬਿਜਲੀ ਬਿੱਲ 'ਤੇ 20% ਦੀ ਬਚਤ ਕਰਨ ਦੇ ਯੋਗ ਬਣਾਉਂਦਾ ਹੈ। ਗ੍ਰੀਨ ਸੇਵਰ ਪ੍ਰੋਗਰਾਮ 'ਤੇ ਜਾਓ।
ਊਰਜਾ ਕਟੌਤੀ ਅਤੇ ਮੌਸਮੀਕਰਨ
ਬਿਨਾਂ ਕਿਸੇ ਖ਼ਰਚੇ ਵਾਲੇ ਅੱਪਗ੍ਰੇਡਾਂ ਜਿਵੇਂ ਕਿ ਲਾਈਟਿੰਗ, ਮੌਸਮੀਕਰਨ, ਪਾਣੀ ਦੀ ਬੱਚਤ ਦੇ ਮਾਪ ਅਤੇ ਊਰਜਾ ਬੱਚਤ ਸਹਾਇਤਾ ਪ੍ਰੋਗਰਾਮ ਵਿੱਚ ਨਾਮ ਦਰਜ ਕਰਵਾ ਕੇ ਆਪਣੇ ਘਰ ਦੀ ਊਰਜਾ ਸਮਰੱਥਾ ਵਿੱਚ ਸੁਧਾਰ ਕਰੋ। ਊਰਜਾ ਬੱਚਤ ਸਹਾਇਤਾ ਪ੍ਰੋਗਰਾਮ ’ਤੇ ਜਾਓ।
ਘੱਟ ਆਮਦਨ ਵਾਲੇ ਘਰੇਲੂ ਊਰਜਾ ਸਹਾਇਤਾ ਪ੍ਰੋਗਰਾਮ (LIHEAP) ਨਾਲ ਹੀਟਿੰਗ, ਕੂਲਿੰਗ ਅਤੇ ਵੈਦਰਪਰੂਫਿੰਗ ਸਹਾਇਤਾ ਪ੍ਰਾਪਤ ਕਰੋ। ਕੈਲੀਫੋਰਨੀਆ ਦਾ ਭਾਈਚਾਰਕ ਸੇਵਾਵਾਂ ਅਤੇ ਵਿਕਾਸ ਵਿਭਾਗ (CSD) ਰਾਜ ਭਰ ਵਿੱਚ 48 ਐਕਸ਼ਨ ਏਜੰਸੀਆਂ ਦੁਆਰਾ ਚਲਾਏ ਜਾਣ ਵਾਲੇ ਇਸ ਸੰਘੀ ਪ੍ਰੋਗਰਾਮ ਦੀ ਨਿਗਰਾਨੀ ਕਰਦਾ ਹੈ। LIHEAP ਦੋ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ:
- ਘਰਾਂ ਨੂੰ ਗਰਮ ਰੱਖਣ ਜਾਂ ਠੰਡਾ ਕਰਨ ਲਈ ਸਹਾਇਤਾ।
- ਘਰਾਂ ਦੀ ਵੈਦਰਪਰੂਫਿੰਗ ਲਈ ਸਹਾਇਤਾ।
ਕੁਝ ਗਾਹਕਾਂ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਜਿਵੇਂ ਕਿ:
- ਜੋ ਪਰਿਵਾਰ ਊਰਜਾ ‘ਤੇ ਆਪਣੀ ਆਮਦਨ ਦਾ ਵੱਡਾ ਹਿੱਸਾ ਖ਼ਰਚ ਕਰਦੇ ਹਨ।
- ਬਜ਼ੁਰਗ ਜਾਂ ਅਪੰਗ ਮੈਂਬਰਾਂ ਵਾਲੇ ਪਰਿਵਾਰ।
- ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰ।
ਡਾਇਲ ਕਰੋ 2-1-1 LIHEAP ਆਮਦਨ ਨਿਯਮਾਂ ਅਤੇ ਏਜੰਸੀਆਂ ਦੀ ਸੂਚੀ ਲਈ, ਜਾਂ ‘ਤੇ ਜਾਓ ਕੈਲੀਫੋਰਨੀਆ ਦਾ ਭਾਈਚਾਰਕ ਸੇਵਾਵਾਂ ਅਤੇ ਵਿਕਾਸ ਵਿਭਾਗ।
ਭੁਗਤਾਨ ਪ੍ਰਬੰਧ
ਭੁਗਤਾਨ ਕਰਨ ਲਈ ਹੋਰ ਸਮਾਂ ਚਾਹੀਦਾ ਹੈ? ਭੁਗਤਾਨ ਪ੍ਬੰਧਾਂ ਨੂੰ ਕਰਕੇ ਆਪਣੀ ਸੇਵਾ ਨੂੰ ਚਾਲੂ ਰੱਖੋ। ਅਸਥਾਈ ਵਿੱਤੀ ਪਰੇਸ਼ਾਨੀਆਂ ਨੂੰ ਪ੍ਰਬੰਧਿਤ ਕਰਨ ਵਿੱਚ ਸਹਾਇਤਾ ਲਈ ਤੁਸੀਂ ਆਪਣੇ ਵਰਤਮਾਨ ਬਕਾਏ ਦੇ ਭੁਗਤਾਨ ਦਾ ਸਮਾਂ ਕਈ ਮਹੀਨਿਆਂ ਵਿੱਚ ਨਿਰਧਾਰਿਤ ਕਰ ਸਕਦੇ ਹੋ। ਆਪਣੇ ਖਾਤੇ ਵਿੱਚ ਸਾਈਨ ਇਨ ਕਰੋ ਅਤੇ ਭੁਗਤਾਨ ਵਿਕਲਪਾਂ ‘ਤੇ ਸਕ੍ਰੋਲ ਡਾਊਨ ਕਰੋ। ਭੁਗਤਾਨ ਇਕਰਾਰਨਾਮਾ ਚੁਣੋ ਅਤੇ ਉਸ ਵਿਕਲਪ ਦੀ ਚੋਣ ਕਰੋ ਜੋ ਤੁਹਾਡੇ ਲਈ ਸਭ ਤੋਂ ਵੱਧ ਅਨੁਕੂਲ ਹੈ:
- ਕਿਸ਼ਤਾਂ ਤੁਹਾਨੂੰ ਆਪਣਾ ਵਰਤਮਾਨ ਬਕਾਇਆ ਕਈ ਮਹੀਨਿਆਂ ਤੱਕ ਲਗਭਗ 12 ਕਿਸ਼ਤਾਂ ਵਿੱਚ ਵਧਾਉਣ ਦੀ ਆਗਿਆ ਦਿੰਦੀਆਂ ਹਨ।
- ਮਿਆਦ ਵਿੱਚ ਵਾਧਾ ਤੁਹਾਨੂੰ ਪੂਰੀ ਰਕਮ ਬਾਅਦ ਵਾਲੀ ਮਿਤੀ ‘ਤੇ ਚੁਕਾਉਣ ਦੀ ਆਗਿਆ ਦਿੰਦਾ ਹੈ। ਸਾਧਾਰਨ ਰੂਪ ਵਿੱਚ ਉਹ ਮਿਤੀ ਦਰਜ ਕਰੋ ਜਿਸ ‘ਤੇ ਤੁਸੀਂ ਪੂਰੀ ਰਕਮ ਭਰਨਾ ਚਾਹੁੰਦੇ ਹੋ।
ਭੁਗਤਾਨ ਪ੍ਰਬੰਧ ‘ਤੇ ਜਾਓ
ਭੁਗਤਾਨ ਸਹਾਇਤਾ ਅਤੇ ਬੱਚਤਾਂ ਦੇ ਉਪਾਵਾਂ ਬਾਰੇ ਜਾਣੋ
ਹਰੇਕ ਗਾਹਕ ਦੀਆਂ ਵਿੱਤੀ ਪਰਿਸਥਿਤੀਆਂ ਨੂੰ ਅਨੁਕੂਲਿਤ ਕਰਨ ਲਈ PG&E ਵਿੱਚ ਪ੍ਰੋਗਰਾਮ ਹੁੰਦੇ ਹਨ।
ਇਹਨਾਂ ਪ੍ਰੋਗਰਾਮਾਂ ਵਿੱਚ ਊਰਜਾ ਲਈ ਕੈਲੀਫੋਰਨੀਆ ਦੀਆਂ ਵਿਕਲਪਿਕ ਦਰਾਂ (CARE) ਅਤੇ ਊਰਜਾ ਬੱਚਤ ਸਹਾਇਤਾ ਸ਼ਾਮਲ ਹੁੰਦੀਆਂ ਹਨ।
ਯੋਗ ਗਾਹਕ ਵਿਸ਼ੇਸ਼ ਰੂਪ ਵਿੱਚ ਆਪਣੇ ਊਰਜਾ ਦੇ ਬਿੱਲਾਂ ‘ਤੇ ਪੈਸਾ ਬਚਾ ਸਕਦੇ ਹਨ।
ਇਸ ਵੀਡੀਓ ਲਈ ਔਡੀਓ ਵਿਵਰਣ ਅਤੇ ਟ੍ਰਾਂਸਕ੍ਰਿਪਟ ਵੀ ਉਪਲਬਧ ਹੈ।
ਔਡੀਓ ਵਿਵਰਾਣਤਮਕ ਸੰਸਕਰਣ ਤੱਕ ਪਹੁੰਚ ਕਰੋ
ਟ੍ਰਾਂਸਕ੍ਰਿਪਟ (PDF, 60 KB) ਡਾਊਨਲੋਡ ਕਰੋ

ਗ਼ੈਰ-ਭੁਗਤਾਨ ਲਈ ਸੇਵਾ ਨੂੰ ਬੰਦ ਹੋਣ ਤੋਂ ਰੋਕੋ
ਜੇਕਰ ਸੇਵਾ ਬੰਦ ਹੋਣ ਕਾਰਨ ਤੁਹਾਡੀ ਜ਼ਿੰਦਗੀ ਜਾਂ ਸਿਹਤ ਨੂੰ ਕੋਈ ਜੋਖਿਮ ਹੁੰਦਾ ਹੈ, ਤਾਂ ’ਤੇ ਜਾਓ। ਕਮਜੋਰ ਗਾਹਕ ।

ਤੀਜੀ-ਧਿਰ ਸੂਚਨਾ ਪ੍ਰਾਪਤ ਕਰੋ
ਸੇਵਾ ਨੂੰ ਬੰਦ ਹੋਣ ਤੋਂ ਰੋਕਣ ਲਈ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੁਆਰਾ ਨਿਰੀਖਣ ਕੀਤੇ PG&E ਬਿੱਲ ਦਾ ਨੋਟਿਸ ਪ੍ਰਾਪਤ ਕਰੋ। ਤੁਸੀਂ ਆਪਣੀ ਦੇਖਬਾਲ ਵਿਚਲੇ ਲੋਕਾਂ ਦੀ ਬਿਮਾਰੀ, ਮੁਸ਼ਕਲ ਜਾਂ ਹੋਰ ਸਮੱਸਿਆਵਾਂ ਦੀ ਘੜੀ ਦੌਰਾਨ ਉਹਨਾਂ ਦੀ ਸੇਵਾ ਨੂ ਚਾਲੂ ਰੱਖਣ ਵਿੱਚ ਮਦਦ ਕਰ ਸਕਦੇ ਹੋ। ’ਤੇ ਜਾਓ। ਤੀਜੀ-ਧਿਰ ਸੂਚਨਾ ।