ਮੈਡੀਕਲ ਬੇਸਲਾਈਨ ਪ੍ਰੋਗਰਾਮ ਵਾਸਤੇ ਅਪਲਾਈ ਕਰੋ
ਕੋਵਿਡ-19
ਕੋਵਿਡ-19 ਦੌਰਾਨ ਇੱਕੋ ਥਾਂ ਟਿਕੇ ਰਹਿਣ ਦੀਆਂ ਲੋੜਾਂ ਕਰਕੇ ਅਤੇ ਮੈਡੀਕਲ ਪੇਸ਼ੇਵਰਾਂ ਦੀਆਂ ਬਦਲਦੀਆਂ ਤਰਜੀਹਾਂ ਕਰਕੇ, PG&E ਦੇ ਗਾਹਕ ਹੁਣ ਮੈਡੀਕਲ ਬੇਸਲਾਈਨ ਪ੍ਰੋਗਰਾਮ (Medical Baseline Program) ਵਿੱਚ ਦਾਖ਼ਲਾ ਲੈਣ ਲਈ ਆਪਣੀ ਯੋਗਤਾ ਨੂੰ ਸਵੈ-ਪ੍ਰਮਾਣਿਤ ਕਰ ਸਕਦੇ ਹਨ।
- ਮੈਡੀਕਲ ਬੇਸਲਾਈਨ ਐਪਲੀਕੇਸ਼ਨ ਦੇ ਸਾਰੇ ਕਦਮ ਪੂਰੇ ਕਰੋ, ਬਗੈਰ ਮੈਡੀਕਲ ਪੇਸ਼ੇਵਰ ਕਦਮ 5, ਭਾਗ 3 ਦੇ (ਧਿਆਨ ਦਿਓ: ਇਸ ਸਮੇਂ ਯੋਗਤਾ ਪ੍ਰਾਪਤ ਮੈਡੀਕਲ ਪੇਸ਼ੇਵਰ ਦੇ ਦਸਤਖ਼ਤਾਂ ਦੀ ਲੋੜ ਨਹੀਂ ਹੈ।)
- ਭਰੀ ਗਈ ਐਪਲੀਕੇਸ਼ਨ ਨੂੰ ਡਾਕ ਰਾਹੀਂ ਫਾਰਮ ਦੇ ਸਭ ਤੋਂ ਹੇਠਾਂ ਦਿੱਤੇ ਗਏ ਪਤੇ 'ਤੇ ਭੇਜੋ
- ਮੈਡੀਕਲ ਬੇਸਲਾਈਨ ਪ੍ਰੋਗਰਾਮ ਵਿੱਚ ਤੁਹਾਡੀ ਇੱਕ ਸਾਲ ਦੀ ਵਰ੍ਹੇਗੰਢ 'ਤੇ ਤੁਹਾਨੂੰ ਮੁੜ ਪ੍ਰਮਾਣਿਤ (re-certify) ਕਰਨ ਦੀ ਲੋੜ ਹੋਵੇਗੀ। 1 ਸਾਲ 'ਤੇ ਮੁੜ-ਪ੍ਰਮਾਣਿਤ ਹੋਣ ਤੋਂ ਪਹਿਲਾਂ, PG&E ਦਾਖਲ ਗਾਹਕਾਂ ਨੂੰ ਯਾਦਦਹਾਨੀ ਸੂਚਨਾਵਾਂ ਭੇਜੇਗਾ ਜਿਸ ਵਿੱਚ ਇਸ ਬਾਰੇ ਅੱਪਡੇਟ ਸ਼ਾਮਲ ਹਨ ਕਿ ਕੀ ਦੁਬਾਰਾ ਪ੍ਰਮਾਣਿਤ ਕਰਨ ਲਈ ਯੋਗਤਾ ਪ੍ਰਾਪਤ ਮੈਡੀਕਲ ਪੇਸ਼ੇਵਰ ਦੇ ਦਸਤਖ਼ਤ ਦੀ ਲੋੜ ਹੋਵੇਗੀ ਜਾਂ ਨਹੀਂ।
Medical Baseline Program overview
ਮੈਡੀਕਲ ਬੇਸਲਾਈਨ ਪ੍ਰੋਗਰਾਮ, ਜਿਸ ਨੂੰ ਮੈਡੀਕਲ ਬੇਸਲਾਈਨ ਅਲਾਉਂਸ (Medical Baseline Allowance) ਵੀ ਕਿਹਾ ਜਾਂਦਾ ਹੈ, ਰਿਹਾਇਸ਼ੀ ਗਾਹਕਾਂ ਲਈ ਸਹਾਇਤਾ ਪ੍ਰੋਗਰਾਮ ਹੈ ਜੋ ਕੁਝ ਡਾਕਟਰੀ ਅਤੇ ਆਤਮ-ਨਿਰਭਰ ਜ਼ਿੰਦਗੀ ਦੀਆਂ ਲੋੜਾਂ ਲਈ ਬਿਜਲੀ 'ਤੇ ਨਿਰਭਰ ਕਰਦੇ ਹਨ। ਇਸ ਪ੍ਰੋਗਰਾਮ ਵਿੱਚ ਦੋ ਵੱਖ-ਵੱਖ ਕਿਸਮਾਂ ਦੀ ਮਦਦ ਸ਼ਾਮਲ ਹੁੰਦੀ ਹੈ:
- ਤੁਹਾਡੇ ਮਹੀਨਾਵਾਰ ਬਿਜਲੀ ਦੇ ਬਿੱਲ 'ਤੇ ਘੱਟ ਰੇਟ
- ਕਿਸੇ ਜਨਤਕ ਸਲਾਮਤੀ ਲਈ ਬਿਜਲੀ ਕੱਟ (Public Safety Power Shutoff) ਤ ਪਹਿਲਾਂ ਵਾਧੂ ਸੂਚਨਾਵਾਂ
ਮੈਡੀਕਲ ਬੇਸਲਾਈਨ ਪ੍ਰੋਗਰਾਮ ਅਤੇ ਹੇਠਲੇ ਰੇਟ ਕਿਵੇਂ ਕੰਮ ਕਰਦੇ ਹਨ
ਸਾਰੇ ਰਿਹਾਇਸ਼ੀ ਗਾਹਕਾਂ ਨੂੰ ਹਰ ਮਹੀਨੇ ਉਨ੍ਹਾਂ ਦੀ ਦਰ 'ਤੇ ਉਪਲਬਧ ਸਭ ਤੋਂ ਘੱਟ ਕੀਮਤ 'ਤੇ ਬਿਜਲੀ ਦੀ ਅਲਾਟਮੈਂਟ ਪ੍ਰਾਪਤ ਹੁੰਦੀ ਹੈ। ਇਸ ਨੂੰ ਬੇਸਲਾਈਨ ਅਲਾਉਂਸ ਕਿਹਾ ਜਾਂਦਾ ਹੈ।
ਮੈਡੀਕਲ ਬੇਸਲਾਈਨ ਲਈ ਯੋਗ ਗਾਹਕ ਪ੍ਰਤੀ ਮਹੀਨਾ ਬਿਜਲੀ ਅਤੇ/ਜਾਂ ਗੈਸ ਦੀ ਵਾਧੂ ਅਲਾਟਮੈਂਟ (ਪ੍ਰਤੀ ਮਹੀਨਾ ਲਗਭਗ 500 ਕਿਲੋਵਾਟ-ਆਵਰ (kwh) ਬਿਜਲੀ ਅਤੇ/ਜਾਂ 25 ਥਰਮਸ ਗੈਸ) ਪ੍ਰਾਪਤ ਕਰਦੇ ਹਨ। ਇਸ ਨਾਲ ਇਹ ਪੱਕਾ ਕਰਨ ਵਿੱਚ ਸਹਾਇਤਾ ਮਿਲਦੀ ਹੈ ਕਿ ਯੋਗਤਾ ਪ੍ਰਾਪਤ ਮੈਡੀਕਲ ਉਪਕਰਨਾਂ ਵਿੱਚ ਸਹਾਇਤਾ ਲਈ ਵਧੇਰੇ ਊਰਜਾ ਘੱਟ ਰੇਟ 'ਤੇ ਉਪਲਬਧ ਹੈ।
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਮੈਡੀਕਲ ਬੇਸਲਾਈਨ ਪ੍ਰੋਗਰਾਮ ਲਈ ਤੁਹਾਡੀ ਅਰਜ਼ੀ ਦੀ ਮਨਜ਼ੂਰੀ ਲਈ ਤੁਹਾਨੂੰ ਹਾਲੇ ਵੀ ਆਪਣੇ ਮਹੀਨਾਵਾਰ PG&E ਦੇ ਬਿਲ ਦਾ ਭੁਗਤਾਨ ਕਰਨਾ ਜਾਰੀ ਰੱਖਣ ਦੀ ਲੋੜ ਹੈ। ਅਦਾਇਗੀ ਨਾ ਕਰਨ ਦੇ ਨਤੀਜੇ ਵਜੋਂ ਤੁਹਾਡੀਆਂ ਸਹੂਲਤਾਂ ਨੂੰ ਕੱਟਿਆ ਜਾ ਸਕਦਾ ਹੈ।
ਜਨਤਕ ਸਲਾਮਤੀ ਲਈ ਬਿਜਲੀ ਦਾ ਕੱਟ (Public Safety Power Shutoff) ਕੀ ਹੈ ਅਤੇ ਮੈਡੀਕਲ ਬੇਸਲਾਈਨ ਗਾਹਕਾਂ ਲਈ ਵਾਧੂ ਸੂਚਨਾਵਾਂ ਦਾ ਕੀ ਅਰਥ ਹੈ?
ਸੁਰੱਖਿਆ ਦੇ ਕਾਰਨ, ਜਦੋਂ ਤੇਜ਼ ਹਵਾਵਾਂ ਅਤੇ ਖੁਸ਼ਕ ਹਾਲਾਤ, ਅਤੇ ਨਾਲ ਹੀ ਅੱਗ ਲੱਗਣ ਦੇ ਵਧੇ ਹੋਏ ਜੋਖਮ ਦੇ ਕਾਰਨ, ਬਿਜਲੀ ਪ੍ਰਣਾਲੀ ਦੇ ਇੱਕ ਹਿੱਸੇ ਨੂੰ ਖ਼ਤਰਾ ਬਣ ਜਾਂਦਾ ਹੈ, PG&E ਨੂੰ ਉਹਨਾਂ ਭਾਈਚਾਰਿਆਂ ਦੀ ਬਿਜਲੀ ਬੰਦ ਕਰਨ ਦੀ ਲੋੜ ਹੋ ਸਕਦੀ ਹੈ ਜਿਨ੍ਹਾਂ ਦੀਆਂ ਬਿਜਲੀ ਦੀਆਂ ਤਾਰਾਂ ਅੱਗ ਦੇ ਉੱਚ ਖ਼ਤਰੇ ਵਾਲੇ ਇਲਾਕਿਆਂ ਵਿੱਚ ਜਾਂਦੀਆਂ ਹਨ ਜਾਂ ਵਿੱਚੋਂ ਲੰਘਦੀਆਂ ਹਨ। ਇਸਨੂੰ ਜਨਤਕ ਸਲਾਮਤੀ ਬਿਜਲੀ ਕੱਟ (Public Safety Power Shutoff) ਕਿਹਾ ਜਾਂਦਾ ਹੈ।
ਤੀਬਰ ਮੌਸਮ ਦੇ ਖ਼ਤਰੇ ਜਲਦੀ ਬਦਲ ਸਕਦੇ ਹਨ। ਮੌਸਮ 'ਤੇ ਨਿਰਭਰ ਕਰਦੇ ਹੋਏ, ਸਾਡਾ ਟੀਚਾ ਗਾਹਕ ਨੂੰ 48 ਘੰਟਿਆਂ, 24 ਘੰਟਿਆਂ ਅਤੇ ਬਿਜਲੀ ਬੰਦ ਕਰਨ ਤੋਂ ਥੋੜ੍ਹਾ ਜਿਹਾ ਪਹਿਲਾਂ ਚੇਤਾਵਨੀਆਂ ਭੇਜਣਾ ਹੁੰਦਾ ਹੈ। ਅਸੀਂ ਇਹ ਸਵੈਚਾਲਿਤ ਕਾਲਾਂ, ਟੈਕਸਟ ਸੁਨੇਹਿਆਂ ਅਤੇ ਈਮੇਲਾਂ ਦੁਆਰਾ ਕਰਾਂਗੇ। ਸੂਚਨਾਵਾਂ ਫੋਨ, ਟੈਕਸਟ ਅਤੇ ਈਮੇਲ ਦੁਆਰਾ ਭੇਜੀਆਂ ਜਾਂਦੀਆਂ ਹਨ।
ਮੈਡੀਕਲ ਬੇਸਲਾਈਨ ਦੇ ਗਾਹਕਾਂ ਨੂੰ ਇਸ ਆਊਟਰੀਚ (outreach) ਦੇ ਹਿੱਸੇ ਵਜੋਂ ਵਾਧੂ ਸੂਚਨਾਵਾਂ ਮਿਲ ਸਕਦੀਆਂ ਹਨ, ਜਿਸ ਵਿੱਚ ਵਾਧੂ ਫੋਨ ਕਾਲਾਂ ਜਾਂ ਦਰਵਾਜ਼ੇ 'ਤੇ ਦਸਤਕ ਸ਼ਾਮਲ ਹੋ ਸਕਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਨੂੰ ਜਾਣਕਾਰੀ ਹੈ ਅਤੇ ਉਹ ਸੁਰੱਖਿਅਤ ਰਹਿਣ ਲਈ ਤਿਆਰੀਆਂ ਕਰ ਸਕਦੇ ਹਨ। ਇਹ ਮਹੱਤਵਪੂਰਨ ਹੈ ਕਿ ਮੈਡੀਕਲ ਬੇਸਲਾਈਨ ਗਾਹਕ ਫੋਨ ਦਾ ਜਵਾਬ ਦੇ ਕੇ ਅਤੇ ਗੱਲ ਕਰ ਕੇ, ਜਾਂ ਟੈਕਸਟ ਸੁਨੇਹੇ ਦਾ ਜਵਾਬ ਦੇ ਕੇ ਸੂਚਨਾ ਪ੍ਰਾਪਤ ਹੋਣ ਦੀ ਪੁਸ਼ਟੀ ਕਰਨ।
ਜੰਗਲੀ ਅੱਗ ਤੋਂ ਸੁਰੱਖਿਆ ਬਾਰੇ ਹੋਰ ਜਾਣੋ
ਪਹੁੰਚ ਸੰਬੰਧੀ ਅਤੇ ਕਾਰਜਾਤਮਕ ਲੋੜਾਂ ਵਾਲੇ ਵਿਅਕਤੀਆਂ ਵਾਸਤੇ ਸਰੋਤ
ਪਤਾ ਲਗਾਓ ਕਿ ਤੁਸੀਂ ਯੋਗ ਹੋ ਜਾਂ ਨਹੀਂ
ਯੋਗ ਬਣਨ ਲਈ, ਤੁਹਾਡੇ ਘਰ ਵਿੱਚ ਪੂਰੇ ਸਮੇਂ ਦੇ ਵਸਨੀਕ ਵਿਅਕਤੀ ਨੂੰ ਯੋਗ ਡਾਕਟਰੀ ਸਮੱਸਿਆ ਹੋਣੀ ਚਾਹੀਦੀ ਹੈ ਅਤੇ/ਜਾਂ ਉਸ ਨੂੰ ਚੱਲ ਰਹੀਆਂ ਡਾਕਟਰੀ ਸਮੱਸਿਆਵਾਂ ਦਾ ਇਲਾਜ ਕਰਨ ਲਈ ਕਿਸੇ ਯੋਗ ਮੈਡੀਕਲ ਉਪਕਰਨ ਦੀ ਲੋੜ ਹੈ।
ਯੋਗ ਡਾਕਟਰੀ ਸਮੱਸਿਆਵਾਂ ਦੀਆਂ ਕੁਝ ਉਦਾਹਰਨਾਂ ਵਿੱਚ ਸ਼ਾਮਲ ਹਨ:
- ਅਧਰੰਗੀ (Paraplegic), ਹੇਮੀਪਲੇਜਿਕ (hemiplegic) ਜਾਂ ਕੁਐਡ੍ਰਿਪਲੇਜਿਕ (quadriplegic) ਅਵਸਥਾ
- ਵਿਸ਼ੇਸ਼ ਹੀਟਿੰਗ ਅਤੇ/ਜਾਂ ਕੂਲਿੰਗ ਲੋੜਾਂ ਦੇ ਨਾਲ ਮਲਟੀਪਲ ਸੇਕਲੇਰੋਸਿਸ (Multiple sclerosis)
- ਹੀਟਿੰਗ ਦੀਆਂ ਵਿਸ਼ੇਸ਼ ਲੋੜਾਂ ਵਾਲਾ ਸਕਲੋਰੋਡਰਮਾ (Scleroderma)
- ਜਾਨਲੇਵਾ ਬਿਮਾਰੀ ਜਾਂ ਕਮਜ਼ੋਰ ਪ੍ਰਤਿਰੱਖਿਆ ਪ੍ਰਣਾਲੀ, ਅਤੇ ਜ਼ਿੰਦਗੀ ਨੂੰ ਬਣਾਏ ਰੱਖਣ ਜਾਂ ਡਾਕਟਰੀ ਵਿਗਾੜ ਨੂੰ ਰੋਕਣ ਲਈ ਵਿਸ਼ੇਸ਼ ਹੀਟਿੰਗ ਅਤੇ/ਜਾਂ ਕੂਲਿੰਗ ਦੀ ਲੋੜ ਹੈ
- ਦਮਾ ਅਤੇ/ਜਾਂ ਸਲੀਪ ਐਪਨਿਆ (ਨੀਂਦ ਵਿੱਚ ਵਾਰ-ਵਾਰ ਸਾਹ ਰੁਕਣਾ)
ਅਤੇ, ਯੋਗ ਮੈਡੀਕਲ ਉਪਕਰਨਾਂ ਦੀਆਂ ਕੁਝ ਉਦਾਹਰਨਾਂ ਵਿੱਚ ਸ਼ਾਮਲ ਹਨ:
- ਮੋਟਰਯੁਕਤ ਵੀਲ੍ਹਚੇਅਰ/ਸਕੂਟਰ
- IPPB ਜਾਂ CPAP ਮਸ਼ੀਨਾਂ
- ਰੈਸਪਿਰੇਟਰ (ਸਾਰੀਆਂ ਕਿਸਮਾਂ)
- ਹੈਮੋਡਾਇਆਲਿਸਿਸ (Hemodialysis) ਮਸ਼ੀਨ
- ਲੋਹੇ ਦਾ ਫੇਫੜ
ਅਪਲਾਈ ਕਰੋ
ਤੁਸੀਂ ਔਨਲਾਈਨ ਐਪਲੀਕੇਸ਼ਨ ਭਰ ਕੇ ਜਾਂ ਐਪਲੀਕੇਸ਼ਨ ਨੂੰ ਡਾਕ ਰਾਹੀਂ ਭੇਜ ਕੇ ਮੈਡੀਕਲ ਬੇਸਲਾਈਨ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹੋ।
ਔਨਲਾਈਨ ਐਪਲੀਕੇਸ਼ਨ:
ਹੁਣੇ ਅਪਲਾਈ ਕਰੋਐਪਲੀਕੇਸ਼ਨ ਨੂੰ ਡਾਊਨਲੋਡ ਅਤੇ ਪ੍ਰਿੰਟ ਕਰੋ:
- Medical Baseline Allowance Application (PDF, 171 KB)
- Solicitud de Extensión De La Tarifa Básica Por Razones Médicas (PDF, 181 KB)
- 醫療能源輔助計劃申請表 (PDF, 632 KB)
- Medical Baseline 프로그램 신청서 (PDF, 201 KB)
- Aplikasyon ng Programa sa Medical Baseline (PDF, 484 KB)
- Đơn Xin Tham Gia Chương Trình Medical Baseline (PDF, 952 KB)
- Заявление на участие в программе (PDF, 500 KB)
- ពាក្យសចលរមកមវធមលដានេវជសា្រស (PDF, 1.3 MB)
- نامج خط الأساسالطبي - الجزء (PDF, 925 KB)
- درخواست نامھ برنامھ مرجع پزشک ی (PDF, 1.4 MB)
- Medical Baselineプログラム申込用紙 (PDF, 343 KB)
- ਮੈਡੀਕਲ ਬੇਸਲਾਈਨ ਪ੍ਰੋਗਰਾਮ ਐਪਲੀਕੇਸ਼ਨ (PDF, 391 KB)
- Daim Ntawv Thov Qhov Kev Pabcuam Medical Baseline (PDF, 353 KB)
ਇਹ ਪੱਕਾ ਕਰੋ ਕਿ ਤੁਹਾਡੀ ਐਪਕੀਲੇਸ਼ਨ ਦਾ ਕਦਮ 5 ਤੁਹਾਡੀ ਸਰਵੋਤਮ ਯੋਗਤਾ ਦੇ ਅਨੁਸਾਰ ਭਰਿਆ ਗਿਆ ਹੈ। ਧਿਆਨ ਦਿਓ: COVID-19 ਦੌਰਾਨ ਇੱਕੋ ਥਾਂ ਟਿਕੇ ਰਹਿਣ ਦੀਆਂ ਲੋੜਾਂ ਕਰਕੇ ਅਤੇ ਮੈਡੀਕਲ ਪੇਸ਼ੇਵਰ ਦੀਆਂ ਬਦਲਦੀਆਂ ਤਰਜੀਹਾਂ ਕਰਕੇ ਇਸ ਸਮੇਂ ਕਿਸੇ ਯੋਗਤਾ ਪ੍ਰਾਪਤ ਮੈਡੀਕਲ ਪੇਸ਼ੇਵਰ ਦੇ ਦਸਤਖ਼ਤਾਂ ਦੀ ਲੋੜ ਨਹੀਂ ਹੈ (ਸੈਕਸ਼ਨ 3)।
ਆਪਣੀ ਐਪਲੀਕੇਸ਼ਨ ਭੇਜੋ
ਆਪਣੀ ਭਰੀ ਹੋਈ ਐਪਲੀਕੇਸ਼ਨ ਇਸ ਪਤੇ 'ਤੇ ਭੇਜੋ:
PG&E
ਧਿਆਨ ਦਿਓ: ਮੈਡੀਕਲ ਬੇਸਲਾਈਨ (Medical Baseline)
P.O. Box 8329
Stockton, CA 95208
ਤੁਸੀਂ PG&E ਨਾਲ 1-800-743-5000 'ਤੇ ਸੰਪਰਕ ਕਰਕੇ ਜਾਂ ਸਾਡਾ ਔਨਲਾਈਨ ਸੰਪਰਕ ਫਾਰਮ ਭਰ ਕੇ ਐਪਲੀਕੇਸ਼ਨ ਲਈ ਬੇਨਤੀ ਕਰ ਸਕਦੇ ਹੋ ਅਤੇ ਮੈਡੀਕਲ ਬੇਸਲਾਈਨ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਬੋਲ਼ਿਆਂ ਲਈ ਸੰਚਾਰ ਉਪਕਰਨਾਂ (ਟੈਲੀਕਮਿਉਨਿਕੇਸ਼ਨਜ਼ ਡਿਵਾਇਸਿਜ਼ ਫਾਰ ਦ ਡੈੱਫ (Telecommunications Devices for the Deaf) - TDDs) ਵਾਲੇ ਸੁਣਨ ਸੰਬੰਧੀ ਮੁਸ਼ਕਲਾਂ ਵਾਲੇ ਗਾਹਕ ਕੈਲੀਫੋਰਨੀਆ ਰੀਲੇਅ ਸਰਵਿਸ (California Relay Service) ਨੂੰ 7-1-1 'ਤੇ ਕਾਲ ਕਰ ਸਕਦੇ ਹਨ।
ਕਿਰਪਾ ਕਰਕੇ ਧਿਆਨ ਦਿਓ: ਮੈਡੀਕਲ ਬੇਸਲਾਈਨ ਵਾਸਤੇ ਯੋਗਤਾ ਡਾਕਟਰੀ ਸਮੱਸਿਆਵਾਂ ਜਾਂ ਲੋੜਾਂ ਉੱਤੇ ਆਧਾਰਿਤ ਹੁੰਦੀ ਹੈ, ਨਾ ਕਿ ਆਮਦਨ 'ਤੇ।
ਆਪਣਾ ਮੈਡੀਕਲ ਬੇਸਲਾਈਨ/ਲਾਈਫ ਸਪੋਰਟ ਸੰਪਰਕ ਚੁਣੋ
ਤੁਸੀਂ ਕੀ ਚਾਹੋਗੇ ਕਿ ਤੁਹਾਡੀ ਰਿਹਾਇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਯੋਜਨਾਬੱਧ ਜਾਂ ਗੈਰ-ਯੋਜਨਾਬੱਧ ਬਿਜਲੀ ਦੇ ਕੱਟ ਦੀ ਸਥਿਤੀ ਵਿੱਚ ਤੁਹਾਡੇ ਨਾਲ ਕਿਵੇਂ ਸੰਪਰਕ ਕੀਤਾ ਜਾਵੇ, ਇਸਦੇ ਲਈ ਆਪਣੀ ਸੰਪਰਕ ਕੀਤੇ ਜਾਣ ਦੀ ਪਸੰਦ ਔਨਲਾਈਨ ਸੈੱਟ ਕਰੋ। ਮੈਡੀਕਲ ਬੇਸਲਾਈਨ/ਲਾਈਫ ਸਪੋਰਟ ਸੰਪਰਕ ਤਰਜੀਹ 'ਤੇ ਜਾਓ।
ਬਚਤ ਕਰਨਾ ਸ਼ੁਰੂ ਕਰੋ
ਜਦੋਂ ਤੁਹਾਡੀ ਐਪਲੀਕੇਸ਼ਨ ਮਨਜ਼ੂਰ ਹੋ ਜਾਂਦੀ ਹੈ, ਤੁਸੀਂ ਪ੍ਰਤੀ ਮਹੀਨਾ ਲਗਭਗ 500 ਕਿਲੋਵਾਟ-ਆਵਰ (kWh) ਬਿਜਲੀ ਅਤੇ/ਜਾਂ 25 ਥਰਮਸ (therms) ਗੈਸ ਦੀਆਂ ਆਪਣੀਆਂ ਵਾਧੂ ਮੈਡੀਕਲ ਬੇਸਲਾਈਨ ਮਾਤਰਾਵਾਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿਓਗੇ।
ਮੈਡੀਕਲ ਬੇਸਲਾਈਨ/ਲਾਈਫ ਸਪੋਰਟ ਲਈ ਅਪਲਾਈ ਕਰੋ
ਐਪਲੀਕੇਸ਼ਨ ਡਾਊਨਲੋਡ ਅਤੇ ਪ੍ਰਿੰਟ ਕਰੋ।
-
ਮੈਡੀਕਲ ਬੇਸਲਾਈਨ ਅਲਾਉਂਸ ਐਪਲੀਕੇਸ਼ਨ
[PDF, 124.15 KB]
-
ਮੈਡੀਕਲ ਬੇਸਲਾਈਨ ਐਪਲੀਕੇਸ਼ਨ (ਕੋਰੀਆਈ ਵਿੱਚ) 프로그램 신청서
[PDF, 1.25 MB]
-
ਮੈਡੀਕਲ ਬੇਸਲਾਈਨ ਐਪਲੀਕੇਸ਼ਨ (ਰੂਸੀ ਵਿੱਚ) Заявление на участие в программе
[PDF, 600.08 KB]
-
ਮੈਡੀਕਲ ਬੇਸਲਾਈਨ ਐਪਲੀਕੇਸ਼ਨ (ਚੀਨੀ/中文 ਵਿੱਚ)
[PDF, 673.81 KB]
-
ਮੈਡੀਕਲ ਬੇਸਲਾਈਨ ਐਪਲੀਕੇਸ਼ਨ (ਤਾਗਾਲੋਗ ਵਿੱਚ) Aplikasyon ng Programa
[PDF, 536.83 KB]
-
ਮੈਡੀਕਲ ਬੇਸਲਾਈਨ ਐਪਲੀਕੇਸ਼ਨ (ਖਮੇਰ ਵਿੱਚ)
[PDF, 1.31 MB]
-
ਮੈਡੀਕਲ ਬੇਸਲਾਈਨ ਐਪਲੀਕੇਸ਼ਨ (ਅਰਬੀ ਵਿੱਚ)
[PDF, 924.83 KB]
-
ਮੈਡੀਕਲ ਬੇਸਲਾਈਨ ਐਪਲੀਕੇਸ਼ਨ (ਫਾਰਸੀ ਵਿੱਚ)
[PDF, 1.34 MB]
-
ਮੈਡੀਕਲ ਬੇਸਲਾਈਨ ਐਪਲੀਕੇਸ਼ਨ (ਜਪਾਨੀ ਵਿੱਚ)
[PDF, 342.69 KB]
-
ਮੈਡੀਕਲ ਬੇਸਲਾਈਨ ਐਪਲੀਕੇਸ਼ਨ (ਪੰਜਾਬੀ ਵਿੱਚ)
[PDF, 390.65 KB]
-
ਮੈਡੀਕਲ ਬੇਸਲਾਈਨ ਐਪਲੀਕੇਸ਼ਨ (ਹਮੋਂਗ ਵਿੱਚ)
[PDF, 352.71 KB]
ਪ੍ਰੋਗਰਾਮ ਬਾਰੇ ਆਮ ਜਾਣਕਾਰੀ
-
ਮੈਡੀਕਲ ਬੇਸਲਾਈਨ ਪ੍ਰੋਗਰਾਮ ਬਾਰੇ ਆਮ ਜਾਣਕਾਰੀ
[PDF, 297.72 KB]
-
ਮੈਡੀਕਲ ਬੇਸਲਾਈਨ ਪ੍ਰੋਗਰਾਮ ਬਾਰੇ ਜਾਣਕਾਰੀ (ਚੀਨੀ/中文 ਵਿੱਚ)
[PDF, 520.69 KB]
ਮੈਡੀਕਲ ਡਿਵਾਈਸ ਸੰਬੰਧੀ ਯੋਜਨਾ ਬਣਾਉਣ ਬਾਰੇ ਸੁਝਾਅ
ਜੇ ਤੁਸੀਂ ਬਿਜਲਈ ਜਾਂ ਬੈਟਰੀ 'ਤੇ ਨਿਰਭਰ ਮੈਡੀਕਲ ਉਪਕਰਨਾਂ 'ਤੇ ਭਰੋਸਾ ਕਰਦ ਹੋ, ਤਾਂ ਸੰਕਟਕਾਲ ਦੀ ਯੋਜਨਾ ਬਣਾਉਣ ਲਈ ਇਹ ਸੁਝਾਅ ਅਤੇ ਹੋਰ ਸਰੋਤ ਦੇਖੋ।
ਮੈਡੀਕਲ ਬੇਸਲਾਈਨ ਪ੍ਰੋਗਰਾਮ
ਇਸ ਵੀਡੀਓ ਵਾਸਤੇ ਆਡੀਓ ਵਿਵਰਣ ਅਤੇ ਟ੍ਰਾਂਸਕ੍ਰਿਪਟ ਉਪਲਬਧ ਹਨ:
ਆਡੀਓ ਵਿਵਰਾਣਤਮਕ ਸੰਸਕਰਣ ਤੱਕ ਪਹੁੰਚ ਕਰੋ
ਟ੍ਰਾਂਸਕ੍ਰਿਪਟ ਡਾਊਨਲੋਡ ਕਰੋ (PDF, 66 KB)
ਕੀ ਤੁਹਾਨੂੰ ਸਵੈ-ਪ੍ਰਮਾਣੀਕਰਨ ਪੱਤਰ (Self-Certification letter) ਮਿਲਿਆ ਹੈ?

ਮੈਡੀਕਲ ਬੇਸਲਾਈਨ ਪ੍ਰੋਗਰਾਮ ਬਾਰੇ ਸਰੋਤ
ਜੇ ਤੁਹਾਡੇ ਕੋਈ ਪ੍ਰਸ਼ਨ ਹਨ ਜਾਂ ਮੈਡੀਕਲ ਬੇਸਲਾਈਨ ਪ੍ਰੋਗਰਾਮ ਐਪਲੀਕੇਸ਼ਨ ਨੂੰ ਭਰਨ ਵਿੱਚ ਸਹਾਇਤਾ ਚਾਹੀਦੀ ਹੈ, ਤਾਂ ਸਾਨੂੰ 1-800-743-5000 'ਤੇ ਕਾਲ ਕਰੋ।
Medical Baseline Program (en Español)
También está disponible la descripción y transcripción de audio para este vídeo:
Acceder a una versión descriptiva de audio
Descargar una transcripción (PDF, 68 KB)
Medical Baseline Program (bằng tiếng Việt)
Mô tả âm thanh và tập tin bằng văn bản có sẵn cho video này:
Truy cập phiên bản mô tả âm thanh
Tải về bảng điểm (PDF, 108 KB)
Medical Baseline Program (sa Tagalog)
Available ang paglalarawan ng audio at transcript para sa video na ito:
Mag-access ng isang audio na mapaglarawang bersyon
Mag-download ng transcript (PDF, 65 KB)
Medical Baseline Program (hauv Hmoob)
Qhov video no kuj muaj nyob rau hauv cov suab thiab cov ntawv luam tawm:
Suab piav qhia ntawm qhov yees duab no
Download tau transcript (PDF, 66 KB)