ਸਾਵਧਾਨ: ਮਾਰਚ 2020 ਵਿੱਚ California Public Utilities Commission (CPUC) ਦੁਆਰਾ ਗੈਰ-ਭੁਗਤਾਨ ਲਈ ਕਨੈੱਕਸ਼ਨ ਕੱਟਣ 'ਤੇ ਰੋਕ ਰਸਮੀ ਤੌਰ 'ਤੇ ਸਮਾਪਤ ਹੋ ਗਈ ਹੈ। ਅਸੀਂ ਗਾਹਕਾਂ ਦਾ ਸਮਰਥਨ ਕਰਨ ਲਈ ਵਚਨਬੱਧ ਰਹਿੰਦੇ ਹਾਂ। ਅਸੀਂ ਮਦਦ ਕਰਨ ਲਈ ਇੱਥੇ ਮੌਜੂਦ ਹਾਂ। CARE ਅਤੇ FERA ਪ੍ਰੋਗਰਾਮ ਛੋਟਾਂ ਤੋਂ ਇਲਾਵਾ, ਹੋਰ ਵਿੱਤੀ ਸਹਾਇਤਾ ਸਰੋਤ ਅਤੇ ਸਮਰਥਨ ਉਪਲਬਧ ਹਨ। ਹੋਰ ਜਾਣੋ।

ਸਾਡੇ ਛੋਟ (discount) ਪ੍ਰੋਗਰਾਮਾਂ ਬਾਰੇ ਜਾਣੋ

CARE ਅਤੇ FERA, PG&E ਛੋਟ (discunt) ਪ੍ਰੋਗਰਾਮ ਹਨ ਜੋ ਯੋਗ ਗਾਹਕਾਂ ਦੀ ਉਹਨਾਂ ਦੇ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਦੇ ਹਨ। 1.4 ਮਿਲੀਅਨ ਤੋਂ ਵੱਧ ਗਾਹਕ ਇਹਨਾਂ ਦੋ ਪ੍ਰੋਗਰਾਮਾਂ ਰਾਹੀਂ ਬਿੱਲ ਵਿੱਚ ਛੋਟ ਪ੍ਰਾਪਤ ਕਰ ਰਹੇ ਹਨ। ਬਸ ਔਨਲਾਈਨ CARE/FERA ਨਾਮਾਂਕਣ ਫਾਰਮ ਨੂੰ ਪੂਰਾ ਕਰੋ ਅਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਯੋਗ ਹੋ ਜਾਂ ਨਹੀਂ।

  • ਊਰਜਾ ਪ੍ਰੋਗਰਾਮ ਲਈ ਕੈਲੀਫੋਰਨੀਆ ਦੀਆਂ ਵਿਕਲਪਿਕ ਦਰਾਂ (CARE)।  ਗੈਸ ਅਤੇ ਬਿਜਲੀ ‘ਤੇ 20% ਜਾਂ ਵੱਧ ਮਹੀਨੇਵਾਰ ਛੋਟ। ਭਾਗੀਦਾਰ ਆਮਦਨ ਦਿਸ਼ਾ-ਨਿਰਦੇਸ਼ਾਂ ਰਾਹੀਂ ਜਾਂ ਨਿਸ਼ਚਿਤ ਜਨਤਕ ਸਹਾਇਤਾ ਪ੍ਰੋਗਰਾਮਾਂ ਵਿੱਚ ਨਾਮਾਂਕਿਤ ਹੋਣ ‘ਤੇ ਯੋਗ ਹੁੰਦੇ ਹਨ।
  • ਪਰਿਵਾਰ ਬਿਜਲੀ ਦਰ ਸਹਾਇਤਾ ਪ੍ਰੋਗਰਾਮ (FERA)। ਸਿਰਫ਼ ਬਿਜਲੀ ‘ਤੇ 18% ਮਹੀਨੇਵਾਰ ਛੋਟ। ਤਿੰਨ ਜਾਂ ਵੱਧ ਲੋਕਾਂ ਦਾ ਪਰਿਵਾਰ ਹੋਣਾ ਜਰੂਰੀ ਹੈ। ਭਾਗੀਦਾਰ ਆਮਦਨੀ ਦਿਸ਼ਾ ਨਿਰਦੇਸ਼ਾਂ ਦੁਆਰਾ ਯੋਗਤਾ ਪੂਰੀ ਕਰਦੇ ਹਨ.

ਹੁਣੇ ਔਨਲਾਈਨ ਅਪਲਾਈ ਕਰੋ

ਹੇਠਾਂ “ਐਪਲੀਕੇਸ਼ਨ ਨੂੰ ਪੂਰਾ ਕਰੋ” ਤਹਿਤ ਸਪੈਨਿਸ਼, ਚੀਨੀ ਅਤੇ ਵਿਅਤਨਾਮੀ ਐਪਲੀਕੇਸ਼ਨਾਂ ਸਮੇਤ ਮੇਲ-ਇਨ ਫਾਰਮਾਂ ਨੂੰ ਲੱਭੋ।


CARE ਜਾਂ FERA ਪ੍ਰੋਗਰਾਮ ਵਿੱਚ ਪਹਿਲਾਂ ਤੋਂ ਹੀ ਨਾਮ ਦਰਜ ਹੈ?

ਜੇਕਰ ਤੁਹਾਨੂੰ ਮੁੜ-ਨਵੀਨੀਕਰਨ ਦੀ ਬੇਨਤੀ ਮਿਲ ਗਈ ਹੈ ਤਾਂ ਹੁਣੇ ਮੁੜ-ਨਵਾਂ ਕਰੋ। ਤੁਹਾਡੇ ਵਰਤਮਾਨ ਨਾਮਾਂਕਣ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ 90 ਦਿਨਾਂ ਦੇ ਅੰਦਰ-ਅੰਦਰ ਤੁਸੀਂ ਮੁੜ-ਨਵੀਨੀਕਰਨ ਕਰਵਾ ਸਕਦੇ ਹੋ।


ਹੁਣੇ ਮੁੜ-ਨਵਾਂ ਕਰੋ

ਯੋਗਤਾ ਤਸਦੀਕ ਬੇਨਤੀ ਮਿਲ ਗਈ ਹੈ?

ਜੇਕਰ ਤੁਹਾਨੂੰ ਨਾਮਾਂਕਣ ਤਸਦੀਕ ਤੋਂ ਬਾਅਦ ਜਾਂ ਉੱਚ ਵਰਤੋਂ ਤਸਦੀਕ ਪ੍ਰਕਿਰਿਆ ਰਾਹੀਂ ਯੋਗਤਾ ਬੇਨਤੀ ਮਿਲੀ ਹੈ ਤਾਂ ਹੁਣੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਓ। ਪ੍ਰਕਿਰਿਆ ਨੂੰ ਕਿਵੇਂ ਪੂਰਾ ਕਰਨਾ ਹੈ ਇਸ ਬਾਰੇ ਹੋਰ ਜਾਣਕਾਰੀ ਦੇਖੋ।


ਹੁਣੇ ਤਸਦੀਕ ਕਰੋ

ਜਾਣੋ ਕਿ ਕੀ ਤੁਸੀਂ ਯੋਗ ਹੋ ਜਾਂ ਨਹੀਂ

ਹੇਠਾਂ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰੋ।

      • CARE – ਗੈਸ ਅਤੇ ਬਿਜਲੀ ਦਰਾਂ ‘ਤੇ ਛੋਟ
      • FERA – ਸਿਰਫ਼ 3 ਜਾਂ ਵੱਧ ਲੋਕਾਂ ਵਾਲੇ ਘਰਾਂ ਲਈ ਬਿਜਲੀ ਦਰਾਂ ‘ਤੇ ਛੋਟ

ਕੁੱਲ ਸਕਲ ਘਰੇਲੂ ਸਲਾਨਾ ਆਮਦਨ*

COVID-19 ਨੋਟ: ਘਰੇਲੂ ਆਮਦਨ ਦੀ ਗਣਨਾ ਅਪਲਾਈ ਕਰਨ ਦੀ ਮਿਤੀ ‘ਤੇ ਤੁਹਾਡੀ ਆਮਦਨ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਹੁਣ ਤੋਂ, ਤੁਹਾਡੀ ਆਮਦਨ ਯੋਗਤਾ ਤੁਹਾਡੇ ਘਰ ਵਿੱਚ ਰਹਿ ਰਹੇ ਹਰੇਕ ਵਿਅਕਤੀ ਦੀ ਮੌਜੂਦਾ ਕਮਾਈ ‘ਤੇ ਨਿਰਭਰ ਕਰਦੀ ਹੈ। ਇਹ ਤੁਹਾਡੀ ਪੁਰਾਣੀ ਆਮਦਨ ਦੇ ਆਧਾਰ ‘ਤੇ ਨਹੀਂ ਹੈ, ਜੇਕਰ ਸਥਿਤੀਆਂ ਵਿੱਚ ਕੁਝ ਬਦਲਾਅ ਆਇਆ ਹੈ ਜਿਵੇਂ ਕਿ ਨੌਕਰੀ ਚਲੀ ਗਈ ਹੈ ਜਾਂ ਤਨਖ਼ਾਹ ਘੱਟ ਹੋ ਗਈ ਹੈ, ਤਾਂ ਹੁਣ ਤੁਸੀਂ ਯੋਗ ਹੋ ਸਕਦੇ ਹੋ।


ਤੁਸੀਂ ਖ਼ਾਸ ਜਨਤਕ ਸਹਾਇਤਾ ਪ੍ਰੋਗਰਾਮਾਂ ਵਿੱਚ ਭਾਗ ਲੈਣ ਦੇ ਆਧਾਰ ‘ਤੇ CARE ਲਈ ਵੀ ਯੋਗ ਹੋ ਸਕਦੇ ਹੋ। ਦੀ ਸੂਚੀ ਦੇਖੋ। ਯੋਗ ਪ੍ਰੋਗਰਾਮਾਂ

ਘਰ ਵਿੱਚ ਲੋਕਾਂ ਦੀ ਗਿਣਤੀ
CAREFERA
1-2

$34,840 ਜਾਂ ਘੱਟ

ਯੋਗ ਨਹੀਂ ਹੋ

3

$43,920 ਜਾਂ ਘੱਟ

$43,921–$54,900

4

$53,000 ਜਾਂ ਘੱਟ

$53,001–$66,250

5

$62,080 ਜਾਂ ਘੱਟ

$62,081–$77,600

6

$71,160 ਜਾਂ ਘੱਟ

$71,161–$88,950

7

$80,240 ਜਾਂ ਘੱਟ

$80,241–$100,300

8

$89,320 ਜਾਂ ਘੱਟ

$89,321–$111,650

9

$98,400 ਜਾਂ ਘੱਟ

$98,401–$123,000

10

$107,480 ਜਾਂ ਘੱਟ

$107,481–$134,350

ਹਰੇਕ ਵਾਧੂ ਵਿਅਕਤੀ ਲਈ, ਜੋੜੋ

$9,080

$9,080–$11,350

* ਆਮਦਨ ਦੇ ਮੌਜੂਦਾ ਸਰੋਤਾਂ ਦੇ ਆਧਾਰ ‘ਤੇ ਕਰਾਂ ਤੋਂ ਪਹਿਲਾਂ। ਟੇਬਲ ਡੇਟਾ ਰਿਹਾਇਸ਼ੀ, ਸਿੰਗਲ-ਪਰਿਵਾਰ ਵਾਲੇ ਗਾਹਕਾਂ ‘ਤੇ ਲਾਗੂ ਹੁੰਦਾ ਹੈ। ਆਮਦਨ ਦਿਸ਼ਾ-ਨਿਰਦੇਸ਼ 05/31/22 ਤੱਕ ਯੋਗ ਹਨ।
ਖ਼ਾਸ ਜਨਤਕ ਸਹਾਇਤਾ ਪ੍ਰੋਗਰਾਮਾਂ ਵਿੱਚ ਹਿੱਸੇਦਾਰੀਐਪਲੀਕੇਸ਼ਨ ਪੂਰੀ ਕਰੋ (ਬਹੁ ਭਾਸ਼ਾਵਾਂ ਵਿੱਚ ਉਪਲਬਧ)

ਇਸ ਨੂੰ ਭਰਨ ਵਿੱਚ ਸਿਰਫ਼ ਕੁਝ ਮਿੰਟ ਲੱਗਦੇ ਹਨ। ਆਮਦਨ ਦੇ ਕਿਸੇ ਵੀ ਸਬੂਤ ਦੀ ਲੋੜ ਨਹੀਂ ਹੈ ਅਤੇ ਤੁਹਾਡੇ ਜਵਾਬਾਂ ਨੂੰ ਗੁਪਤ ਰੱਖਿਆ ਜਾਂਦਾ ਹੈ। ਸਭ ਤੋਂ ਤੇਜ਼ ਟਰਨਅਰਾਊਂਡ ਸਮੇਂ ਲਈ, ਸਾਡੀ ਔਨਲਾਈਨ ਐਪਲੀਕੇਸ਼ਨ ਦੀ ਵਰਤੋਂ ਕਰੋ