ਊਰਜਾ-ਬੱਚਤ ਸੁਧਾਰ ਕਰਨ ਵਿੱਚ ਮਦਦ ਪ੍ਰਾਪਤ ਕਰੋ


ਸਿਰਫ਼ ਘੱਟ ਉਪਯੋਗਤਾ ਬਿੱਲਾਂ ਤੋਂ ਕੁੁੁੁਝ ਵੱਧ। ਯੋਗ ਕਿਰਾਏਦਾਰ ਅਤੇ ਘਰ ਦੇ ਮਾਲਕ ਉਪਕਰਨ ਨੂੰ ਅੱਪਗਰੇਡ ਕਰਕੇ ਅਤੇ ਘਰ ਦੀ ਮੁਰੰਮਤ ਨਾਲ ਆਪਣੇ ਘਰਾਂ ਦੇ ਆਰਾਮ, ਸਿਹਤ ਅਤੇ ਸੁਰੱਖਿਆ ਵਿੱਚ ਸੁਧਾਰ ਕਰ ਸਕਦੇ ਹਨ। ਹਰ ਕੋਈ, ਹਾਲਾਂਕਿ, ਇਹਨਾਂ ਅੱਪਡੇਟਾਂ ਨੂੰ ਬਣਾਉਣ ਦਾ ਜੋਖ਼ਮ ਨਹੀਂ ਉੱਠਾ ਸਕਦਾ ਹੈ। ਇਸ ਲਈ ਅਸੀਂ ਊਰਜਾ ਬੱਚਤ ਸਹਾਇਤਾ ਪ੍ਰੋਗਰਾਮ ਦੀ ਪੇਸ਼ਕਸ਼ ਕਰਦੇ ਹਾਂ। ਹੀਟ ਪੰਪ ਵਾਟਰ ਹੀਟਰ, ਭੱਠੀਆਂ, ਲਾਈਟਾਂ—ਇੱਥੋਂ ਤੱਕ ਕੀ ਫਰਿੱਜਾਂ ਨੂੰ ਅੱਪਗ੍ਰੇਡ ਕਰੋ ਜਾਂ ਮੁਰੰਮਤ ਕਰੋ। ਸਭ ਕੁਝ ਬਿਨਾਂ ਕਿਸੇ ਖਰਚੇ ਦੇ।

ਊਰਜਾ ਬੱਚਤ ਸਹਾਇਤਾ ਪ੍ਰੋਗਰਾਮ

1OF 3

ਹਦਾਈਤਾਂ ਦੇਖੋ

ਭਾਗ ਲੈਣ ਵਾਲੇ ਲਾਜ਼ਮੀ ਹੀ ਉਸ ਘਰ, ਮੋਬਾਈਲ ਹੋਮ ਜਾਂ ਅਪਾਰਟਮੈਂਟ ਵਿੱਚ ਰਹਿ ਰਹੇ ਹੋਣ ਜੋ ਘੱਟ ਤੋਂ ਘੱਟ ਪੰਜ ਸਾਲ ਪੁਰਾਣਾ ਹੋਵੇ। ਆਮਦਨ ਲਾਜ਼ਮੀ ਤੌਰ ‘ਤੇ ਹੇਠਾਂ ਦਿਤੀਆਂ ਹਦਾਈਤਾਂ ਅਨੁਸਾਰ ਹੋਵੇ।

ਘਰ ਵਿੱਚ ਵਿਅਕਤੀਆਂ ਦੀ ਸੰਖਿਆ                ਕੁੱਲ ਸਕਲ ਘਰੇਲੂ ਸਲਾਨਾ ਆਮਦਨ *

1

$33,975 ਜਾਂ ਘੱਟ

2

$45,775 ਜਾਂ ਘੱਟ

3

$57,575 ਜਾਂ ਘੱਟ

4

$69,375 ਜਾਂ ਘੱਟ

5

$81,175 ਜਾਂ ਘੱਟ

6

$92,975 ਜਾਂ ਘੱਟ

7

$104,775 ਜਾਂ ਘੱਟ

8

$116,575 ਜਾਂ ਘੱਟ

9

$128,375 ਜਾਂ ਘੱਟ

10

$140,175 ਜਾਂ ਘੱਟ

ਹਰੇਕ ਵਾਧੂ ਵਿਅਕਤੀ ਲਈ, ਜੋੜੋ

$11,800

*ਮੌਜੂਦਾ ਆਮਦਨ ਸਰੋਤਾਂ ਦੇ ਆਧਾਰ ’ਤੇ ਕਰਾਂ ਤੋਂ ਪਹਿਲਾਂ।
31 ਮਈ, 2023 ਤੱਕ ਵੈਧ।

2OF 3

ਘਰੇਲੂ ਮੁਲਾਂਕਣ ਸਥਾਪਿਤ ਕਰੋ

ਇੱਕ ਵਾਰ ਤੁਹਾਡੀ ਐਪਲੀਕੇਸ਼ਨ ਦੀ ਸਮੀਖਿਆ ਕੀਤੇ ਜਾਣ ਤੋਂ ਬਾਅਦ, ਊਰਜਾ ਮਾਹਰ ਤੁਹਾਡੇ ਘਰ ਦੇ ਮੁਲਾਂਕਣ ਲਈ ਸਮਾਂ ਨਿਰਧਾਰਿਤ ਕਰਨ ਵਾਸਤੇ ਤੁਹਾਨੂੰ ਸੰਪਰਕ ਕਰੇਗਾ। ਮੁਲਾਕਾਤ ਦੌਰਾਨ, ਮਾਹਰ ਇਹ ਨਿਰਧਾਰਿਤ ਕਰੇਗਾ ਕਿ ਕੀ ਤੁਹਾਡਾ ਘਰ ਪ੍ਰੋਗਰਾਮ ਲਈ ਯੋਗ ਹੈ ਅਤੇ, ਜੇਕਰ ਅਜਿਹਾ ਹੈ, ਤਾਂ ਸੁਧਾਰ ਕੀਤੇ ਜਾਣਗੇ। ਇਸ ਸਮੇਂ, ਤੁਹਾਨੂੰ ਘਰ ਦੀ ਆਮਦਨ ਜਿਵੇਂ ਕਿ ਚੈੱਕ ਸਟੱਬ, ਸਮਾਜਿਕ ਸੁਰੱਖਿਆ, ਬੈਂਕ ਸਟੇਟਮੈਂਟ ਜਾਂ ਆਮਦਨ ਦਾ ਹੋਰ ਕੋਈ ਕਾਨੂੰਨੀ ਸਬੂਤ ਮੁਹੱਈਆ ਕਰਵਾਉਣ ਦੀ ਲੋੜ ਹੋਵੇਗੀ। ਜੇਕਰ ਤੁਸੀਂ ਅਜਿਹੇ ਦਸਤਾਵੇਜ਼ ਮੁਹੱਈਆ ਕਰਵਾ ਸਕਦੇ ਹੋ ਜੋ ਹੇਠਾਂ ਦਿੱਤੇ ਪ੍ਰੋਗਰਾਮਾਂ ਵਿੱਚੋਂ ਕਿਸੇ ਇੱਕ ਵਿੱਚ ਤੁਹਾਡੇ ਭਾਗ ਲੈਣ ਦਾ ਸਬੂਤ ਦਿੰਦੇ ਹਨ ਤਾਂ ਆਮਦਨ ਦਾ ਸਬੂਤ ਲੋੜੀਂਦਾ ਨਹੀਂ ਹੈ:

  • ਭਾਰਤੀ ਮਾਮਲਿਆਂ ਵਿੱਚ ਆਮ ਸਹਾਇਤਾ ਦਾ ਬਿਊਰੋ
  • CalFresh (ਕਾਲਫਰੈਸ਼) ਲਾਭ (ਸੰਘੀ ਰੂਪ ਵਿੱਚ ਸੰਪੂਰਨ ਪੋਸ਼ਣ ਸਹਾਇਤਾ ਪ੍ਰੋਗਰਾਮ ਜਾਂ SNAP ਵਜੋਂ ਜਾਣਿਆ ਜਾਂਦਾ ਹੈ ਅਤੇ ਪਹਿਲਾਂ ਫੂਡ ਸਟੈਂਪ ਵਜੋਂ ਜਾਣਿਆ ਜਾਂਦਾ ਸੀ)
  • ਸਿਹਤਮੰਦ ਪਰਿਵਾਰਾਂ ਦੀ ਸ਼੍ਰੇਣੀ A ਅਤੇ B
  • ਹੈੱਡ ਸਟਾਰਟ ਇਨਕਮ ਇਲੀਜਿਬਲ (ਸਿਰਫ਼ ਕਬੀਲਿਆਂ ਲਈ)
  • ਘੱਟ ਆਮਦਨ ਵਾਲਾ ਘਰੇਲੂ ਊਰਜਾ ਸਹਾਇਤਾ ਪ੍ਰੋਗਰਾਮ (LIHEAP)
  • ਮੈਡੀਕੇਡ/ਮੈਡੀਕਲ
  • ਰਾਸ਼ਟਰੀ ਸਕੂਲ ਲੰਚ ਪ੍ਰੋਗਰਾਮ (NSL)
  • ਸੰਪੂਰਨ ਸੁਰੱਖਿਆ ਆਮਦਨ (SSI)
  • ਲੋੜਵੰਦ ਪਰਿਵਾਰਾਂ ਲਈ ਅਸਥਾਈ ਸਹਾਇਤਾ (TANF)
  • ਮਹਿਲਾ, ਸ਼ਿਸ਼ੂ, ਅਤੇ ਬੱਚਿਆਂ ਲਈ ਪ੍ਰੋਗਰਾਮ (WIC)

ਜੇਕਰ ਤੁਸੀਂ ਕਿਸੇ ਪ੍ਰੋਗਰਾਮ ਮਾਹਰ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ’ਤੇ ਕਾਲ ਕਰੋ1-800-933-9555.

3OF 3

ਔਨਲਾਈਨ ਅਪਲਾਈ ਕਰੋ

ਔਨਲਾਈਨ ਐਪਲੀਕੇਸ਼ਨ ਨੂੰ ਪੂਰਾ ਕਰਨ ਵਿੱਚ ਸਿਰਫ਼ ਕੁਝ ਮਿੰਟ ਹੀ ਲੱਗਦੇ ਹਨ। ਅਰਜ਼ੀ ਦੇਣ ਲਈ ਆਮਦਨੀ ਦਾ ਕੋਈ ਸਬੂਤ ਲੋੜੀਂਦਾ ਨਹੀਂ ਹੈਅਤੇ ਤੁਹਾਡੇ ਜਵਾਬਾਂ ਨੂੰ ਗੁਪਤ ਰੱਖਿਆ ਜਾਵੇਗਾ।

ਹੁਣੇ ਅਪਲਾਈ ਕਰੋ
Solicite ahora
申請

ਅਕਸਰ ਪੁੱਛੇ ਜਾਣ ਵਾਲੇ ਸਵਾਲ