Public Safety Power Shutoffs ਦਾ ਕਾਰਨ


ਤੇਜ਼ ਹਵਾਵਾਂ ਦਰਖਤਾਂ ਦੀਆਂ ਟਾਹਣੀਆਂ ਅਤੇ ਮਲਬੇ ਨੂੰ ਊਰਜਾਵਾਨ ਬਿਜਲੀ ਦੀਆਂ ਲਾਈਨਾਂ ਦੇ ਸੰਪਰਕ ਵਿੱਚ ਲਿਆ ਸਕਦੀਆਂ ਹਨ, ਉਪਕਰਨਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਜੰਗਲ ਦੀ ਅੱਗ ਦਾ ਕਾਰਨ ਬਣ ਸਕਦੀਆਂ ਹਨ। ਨਤੀਜੇ ਵਜੋਂ, ਗੰਭੀਰ ਮੌਸਮ ਦੌਰਾਨ, ਸਾਨੂੰ ਜੰਗਲ ਦੀ ਅੱਗ ਨੂੰ ਰੋਕਣ ਵਿੱਚ ਸਹਾਇਤਾ ਲਈ ਬਿਜਲੀ ਬੰਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਇਸਨੂੰ Public Safety Power Shutoff ਕਿਹਾ ਜਾਂਦਾ ਹੈ।



PG&E Public Safety Power Shutoff ਨੂੰ ਕਿਵੇਂ ਨਿਰਧਾਰਤ ਕਰਦੀ ਹੈ


ਜਿਵੇਂ ਕਿ ਮੌਸਮ ਦੀ ਹਰੇਕ ਸਥਿਤੀ ਵਿਲੱਖਣ ਹੈ, ਅਸੀਂ ਇਹ ਫ਼ੈਸਲਾ ਕਰਦੇ ਸਮੇਂ ਧਿਆਨ ਨਾਲ ਕਾਰਕਾਂ ਦੇ ਸੁਮੇਲ ਦੀ ਸਮੀਖਿਆ ਕਰਦੇ ਹਾਂ ਕਿ ਕੀ ਬਿਜਲੀ ਬੰਦ ਕਰਨਾ ਲਾਜ਼ਮੀ ਹੈ ਜਾਂ ਨਹੀਂ। ਇਨ੍ਹਾਂ ਕਾਰਕਾਂ ਵਿੱਚ ਇਹ ਸ਼ਾਮਲ ਹੈ:


ਨਮੀਨਮੀ
ਨਮੀ ਦਾ ਘੱਟ ਪੱਧਰ, 30% ਅਤੇ ਇਸਤੋਂ ਘੱਟ





ਤੇਜ਼ ਹਵਾਵਾਂਤੇਜ਼ ਹਵਾਵਾਂ ਦਾ ਅਨੁਮਾਨ
19 mph ਤੋਂ ਉੱਪਰ ਤੇਜ਼ ਹਵਾਵਾਂ ਅਤੇ 30-40 mph ਤੋਂ ਉੱਪਰ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਗਈ ਹੈ





ਬਾਲਣ ਦੀਆਂ ਸਥਿਤੀਆਂਬਾਲਣ ਦੇ ਹਾਲਾਤ
ਜ਼ਮੀਨ ‘ਤੇ ਸੁੱਕੇ ਪਦਾਰਥਾਂ ਅਤੇ ਲਾਈਨਾਂ ਦੇ ਨੇੜੇ ਬਨਸਪਤੀ ਦੀ ਹਾਲਤ





ਚਿਤਾਵਨੀਲਾਲ ਝੰਡੇ ਦੀ ਚਿਤਾਵਨੀ
ਰਾਸ਼ਟਰੀ ਮੌਸਮ ਸੇਵਾ ਦੁਆਰਾ ਜਾਰੀ ਕੀਤੀ ਜਾਣ ਵਾਲੀ ਲਾਲ ਝੰਡੇ ਦੀ ਚਿਤਾਵਨੀ





ਨਿਰੀਖਣਨਿਰੀਖਣ
ਜ਼ਮੀਨ-'ਤੇ, ਰੀਅਲ-ਟਾਈਮ ਨਿਰੀਖਣ
ਇਹ ਨਿਰਧਾਰਤ ਕਰਦੇ ਸਮੇਂ ਕਿ PSPS ਜ਼ਰੂਰੀ ਹੈ ਜਾਂ ਨਹੀਂ, ਸਾਡੀ ਫ਼ੈਸਲਾ-ਲੈਣ ਦੀ ਪ੍ਰਕਿਰਿਆ ਵਿਕਸਿਤ ਹੋ ਰਹੀ ਹੈ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਫ਼ੀ ਉੱਚੇ ਦਰੱਖਤਾਂ ਦੀ ਮੌਜੂਦਗੀ ਨੂੰ ਵੀ ਧਿਆਨ ਵਿੱਚ ਰੱਖਦੀ ਹੈ।






ਤੁਹਾਡੇ ਖੇਤਰ ਲਈ ਮੌਸਮ ਅਤੇ ਆਊਟੇਜ ਦੀ ਜਾਣਕਾਰੀ


ਸੁਰੱਖਿਅਤ ਅਤੇ ਸੂਚਿਤ ਰਹੋ। Public Safety Power Shutoff ਆਊਟੇਜ ਦੌਰਾਨ ਹੇਠਾਂ ਦਿੱਤੇ ਟੂਲਾਂ ਦੀ ਨਿਗਰਾਨੀ ਕਰੋ।

ਸੱਤ ਦਿਨਾਂ ਦਾ PSPS ਭਵਿੱਖਬਾਣੀ ਦਾ ਨਕਸ਼ਾ

ਸੱਤ-ਦਿਨਾਂ ਦੀ Public Safety Power Shutoff ਦੀ ਭਵਿੱਖਬਾਣੀ

ਆਉਂਦੇ 7 ਦਿਨਾਂ ਦੌਰਾਨ PSPS ਦੀ ਸੰਭਾਵਨਾ ਸਹਿਤ, ਮੌਸਮ ਸਬੰਧੀ ਲਾਈਵ ਅੱਪਡੇਟ ਪ੍ਰਾਪਤ ਕਰੋ।

ਵਰਤਮਾਨ ਮੌਸਮ ਦਾ ਨਕਸ਼ਾ

ਵਰਤਮਾਨ ਮੌਸਮ ਦਾ ਨਕਸ਼ਾ

ਮੌਜੂਦਾ ਮੌਸਮ ਵੇਖੋ, ਜਿਸ ਵਿੱਚ ਨਮੀ, ਵਰਖਾ, ਤਾਪਮਾਨ, ਹਵਾ ਦੀ ਗਤੀ, ਹਵਾ ਦੇ ਝੌਂਕੇ ਅਤੇ ਰੈੱਡ ਫਲੈਗ ਚਿਤਾਵਨੀਆਂ ਸ਼ਾਮਲ ਹਨ।

ਬਿਜਲੀ ਦੇ ਕੱਟ ਦਾ ਨਕਸ਼ਾ

ਬਿਜਲੀ ਦੇ ਕੱਟ ਦਾ ਨਕਸ਼ਾ

ਖੇਤਰ ਦੁਆਰਾ ਮੌਜੂਦਾ ਆਊਟੇਜ ਦੀ ਰਿਪੋਰਟ ਕਰੋ ਅਤੇ ਦੇਖੋ ਅਤੇ ਪਤਾ-ਵਿਸ਼ੇਸ਼ ਆਊਟੇਜ ਜਾਣਕਾਰੀ ਦੇਖੋ।


ਵਰਤਮਾਨ ਬਿਜਲੀ ਦੇ ਕੱਟ ਦੀ ਰਿਪੋਰਟ ਕਰਨ ਜਾਂ ਵੇਖਣ ਲਈ, ਸਾਡੇ ਬਿਜਲੀ ਦੇ ਕੱਟ ਦੇ ਨਕਸ਼ੇ ‘ਤੇ ਜਾਓ।.

General announcement

ਰੀਅਲ-ਟਾਈਮ ਅੱਪਡੇਟ

PSPS ਸਬੰਧੀ ਹਾਲੀਆ ਜਾਣਕਾਰੀ ਅਤੇ ਤੁਹਾਡੇ ‘ਤੇ ਪੈਣ ਵਾਲੇ ਅਸਰ ਦੀ ਜਾਣਕਾਰੀ ਪ੍ਰਾਪਤ ਕਰੋ

ਉੱਚ-ਜੋਖਮ ਵਾਲੇ ਖੇਤਰ


California Public Utilities Commission (CPUC) ਨੇ ਖੇਤਰਾਂ ਨੂੰ ਉਹਨਾਂ ਦੇ ਜੰਗਲੀ ਅੱਗ ਦੇ ਜੋਖ਼ਮ ਦੇ ਅਨੁਸਾਰ ਸ਼੍ਰੇਣੀਬੱਧ ਕੀਤਾ ਹੈ। ਐਲੀਵੇਟਿਡ (ਟੀਅਰ 2) ਜਾਂ ਗੰਭੀਰ (ਟੀਅਰ 3) ਜੰਗਲੀ ਅੱਗ ਦੇ ਜੋਖ਼ਮ ਵਾਲੇ ਖੇਤਰਾਂ ਵਿੱਚ ਬਿਜਲੀ ਦੀਆਂ ਲਾਈਨਾਂ ਵਾਲੇ ਘਰਾਂ ਅਤੇ ਵਪਾਰਾਂ ਵਿੱਚ Public Safety Power Shutoff ਦੁਆਰਾ ਪ੍ਰਭਾਵਿਤ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।


CPUC Fire Map ਟੀਅਰ 3 ਅੱਗ ਦੇ ਉੱਚ ਖ਼ਤਰੇ ਵਾਲੇ ਖੇਤਰ ਉਹਨਾਂ ਖੇਤਰਾਂ ਨੂੰ ਦਰਸਾਉਂਦੇ ਹਨ, ਜਿੱਥੇ ਜੰਗਲੀ ਅੱਗ ਦਾ ਬਹੁਤ ਜ਼ਿਆਦਾ ਖ਼ਤਰਾ (ਲੋਕਾਂ ਅਤੇ ਸੰਪੱਤੀ 'ਤੇ ਸੰਭਾਵਿਤ ਪ੍ਰਭਾਵਾਂ ਸਮੇਤ) ਹੁੰਦਾ ਹੈ।

ਟੀਅਰ 2 ਅੱਗ ਦੇ ਉੱਚ ਖ਼ਤਰੇ ਵਾਲੇ ਖੇਤਰ ਉਹਨਾਂ ਖੇਤਰਾਂ ਨੂੰ ਦਰਸਾਉਂਦੇ ਹਨ, ਜਿੱਥੇ ਜੰਗਲੀ ਅੱਗ ਦਾ ਬਹੁਤ ਜ਼ਿਆਦਾ ਖ਼ਤਰਾ (ਲੋਕਾਂ ਅਤੇ ਸੰਪੱਤੀ 'ਤੇ ਸੰਭਾਵਿਤ ਪ੍ਰਭਾਵਾਂ ਸਮੇਤ) ਹੁੰਦਾ ਹੈ।

ਅੱਗ ਦੇ ਉੱਚ ਖ਼ਤਰੇ ਵਾਲੇ ਖੇਤਰਾਂ ਬਾਰੇ ਹੋਰ ਜਾਣਨ ਲਈ, CPUC ਅੱਗ ਦੇ ਖ਼ਤਰੇ (Fire-Threat) ਵਾਲੇ ਨਕਸ਼ੇ ਦੀ ਵੈੱਬਸਾਈਟ ‘ਤੇ ਵਿਜ਼ਿਟ ਕਰੋ।

ਸੰਬੰਧਿਤ ਲਿੰਕਸ

Public Safety Power Shutoffs ਵਿੱਚ ਸੁਧਾਰ ਕਰਨਾ

ਇਹ ਪਤਾ ਲਗਾਓ ਕਿ ਅਸੀਂ ਆਪਣੇ ਗਾਹਕਾਂ ਅਤੇ ਸਮੁਦਾਇ ਲਈ ਸ਼ੱਟਆਫ ਅਨੁਭਵ ਵਿੱਚ ਕਿਵੇਂ ਸੁਧਾਰ ਕਰ ਰਹੇ ਹਾਂ।

Public Safety Power Shutoff support ਸੰਬੰਧੀ ਸਹਾਇਤਾ

ਸ਼ੱਟਆਫ ਤੋਂ ਪਹਿਲਾਂ, ਇਸ ਦੇ ਦੌਰਾਨ ਅਤੇ ਬਾਅਦ ਵਿੱਚ ਕੰਮ ਆਉਣ ਵਾਲੇ ਸਰੋਤਾਂ ਬਾਰੇ ਜਾਣੋ।