PSPSਦੇ ਕਾਰਨ


ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਅਤੇ ਹੋਰ ਪੱਛਮੀ ਰਾਜਾਂ ਵਿੱਚ ਜੰਗਲੀ ਅੱਗ ਦੇ ਜੋਖ਼ਮ ਵਿੱਚ ਵਾਧਾ ਅਤੇ ਲੰਮੇ ਸਮੇਂ ਤੱਕ ਜੰਗਲੀ ਅੱਗ ਦੇ ਮੌਸਮ ਦਾ ਅਨੁਭਵ ਜਾਰੀ ਹੈ। ਖੁਸ਼ਕ ਹਾਲਾਤਾਂ ਅਤੇ ਤੇਜ਼ ਹਵਾਵਾਂ ਦਰਖਤਾਂ ਅਤੇ ਮਲਬੇ ਨੂੰ ਬਿਜਲੀ ਦੀਆਂ ਤਾਰਾਂ ਨਾਲ ਸੰਪਰਕ ਕਰਨ, ਸਾਡੇ ਉਪਕਰਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਜੰਗਲੀ ਅੱਗ ਦਾ ਕਾਰਨ ਬਣ ਸਕਦੀਆਂ ਹਨ। ਗੰਭੀਰ ਮੌਸਮ ਦੌਰਾਨ, ਸਾਨੂੰ ਜੰਗਲੀ ਅੱਗ ਨੂੰ ਰੋਕਣ ਵਿੱਚ ਸਹਾਇਤਾ ਲਈ ਬਿਜਲੀ ਬੰਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਇਸਨੂੰ ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ (PSPS) ਕਿਹਾ ਜਾਂਦਾ ਹੈ।PSPS ਦਾ ਪਤਾ ਕਿਵੇਂ ਲਾਇਆ ਜਾਂਦਾ ਹੈ


ਜਿਵੇਂ ਕਿ ਮੌਸਮ ਦੀ ਹਰੇਕ ਸਥਿਤੀ ਵਿਲੱਖਣ ਹੈ, ਅਸੀਂ ਇਹ ਫ਼ੈਸਲਾ ਕਰਦੇ ਸਮੇਂ ਧਿਆਨ ਨਾਲ ਕਾਰਕਾਂ ਦੇ ਸੁਮੇਲ ਦੀ ਸਮੀਖਿਆ ਕਰਦੇ ਹਾਂ ਕਿ ਕੀ ਬਿਜਲੀ ਬੰਦ ਕਰਨਾ ਲਾਜ਼ਮੀ ਹੈ ਜਾਂ ਨਹੀਂ। ਇਨ੍ਹਾਂ ਕਾਰਕਾਂ ਵਿੱਚ ਇਹ ਸ਼ਾਮਲ ਹੈ:


ਨਮੀਨਮੀ ਦੇ ਘੱਟ ਪੱਧਰ
ਨਮੀ ਦੇ ਪੱਧਰ ਆਮ ਤੌਰ 'ਤੇ 30% ਅਤੇ ਇਸ ਤੋਂ ਘੱਟ

ਤੇਜ਼ ਹਵਾਵਾਂਤੇਜ਼ ਹਵਾਵਾਂ ਦਾ ਅਨੁਮਾਨ
ਅਨੁਮਾਨਿਤ ਤੇਜ਼ ਹਵਾਵਾਂ 20 mph ਤੋਂ ਉੱਪਰ ਅਤੇ ਤੁਫ਼ਾਨੀ ਝੱਖੜ 30-40 mph ਤੋਂ ਉੱਪਰ

ਬਾਲਣ ਦੀਆਂ ਸਥਿਤੀਆਂਬਾਲਣ ਦੇ ਹਾਲਾਤ
ਜ਼ਮੀਨ ‘ਤੇ ਸੁੱਕੇ ਪਦਾਰਥਾਂ ਅਤੇ ਲਾਈਨਾਂ ਦੇ ਨੇੜੇ ਬਨਸਪਤੀ ਦੀ ਹਾਲਤ

ਚਿਤਾਵਨੀਲਾਲ ਝੰਡੇ ਦੀ ਚਿਤਾਵਨੀ
ਰਾਸ਼ਟਰੀ ਮੌਸਮ ਸੇਵਾ ਦੁਆਰਾ ਜਾਰੀ ਕੀਤੀ ਜਾਣ ਵਾਲੀ ਲਾਲ ਝੰਡੇ ਦੀ ਚਿਤਾਵਨੀ

ਨਿਰੀਖਣਨਿਰੀਖਣ
ਜ਼ਮੀਨ-'ਤੇ, ਰੀਅਲ-ਟਾਈਮ ਨਿਰੀਖਣ
ਇਹ ਨਿਰਧਾਰਤ ਕਰਦੇ ਸਮੇਂ ਕਿ PSPS ਜ਼ਰੂਰੀ ਹੈ ਜਾਂ ਨਹੀਂ, ਸਾਡੀ ਫ਼ੈਸਲਾ-ਲੈਣ ਦੀ ਪ੍ਰਕਿਰਿਆ ਵਿਕਸਿਤ ਹੋ ਰਹੀ ਹੈ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਫ਼ੀ ਉੱਚੇ ਦਰੱਖਤਾਂ ਦੀ ਮੌਜੂਦਗੀ ਨੂੰ ਵੀ ਧਿਆਨ ਵਿੱਚ ਰੱਖਦੀ ਹੈ।


ਤੁਹਾਡੇ ਖੇਤਰ ਲਈ ਮੌਸਮ ਅਤੇ ਆਊਟੇਜ ਦੀ ਜਾਣਕਾਰੀ


ਤੁਹਾਡੀ ਸੁਰੱਖਿਆ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਅਸੀਂ PSPS ਅਤੇ ਉਸ ਨਾਲ ਸਬੰਧਿਤ ਪ੍ਰਭਾਵਾਂ ਦੀ ਨਿਗਰਾਨੀ ਲਈ ਹੇਠ ਲਿਖੇ ਟੂਲ ਬਣਾਏ ਹਨ।

ਸੱਤ ਦਿਨਾਂ ਦਾ PSPS ਭਵਿੱਖਬਾਣੀ ਦਾ ਨਕਸ਼ਾ

ਸੱਤ ਦਿਨਾਂ ਦਾ PSPS ਭਵਿੱਖਬਾਣੀ ਦਾ ਨਕਸ਼ਾ

ਆਉਂਦੇ 7 ਦਿਨਾਂ ਦੌਰਾਨ PSPS ਦੀ ਸੰਭਾਵਨਾ ਸਹਿਤ, ਮੌਸਮ ਸਬੰਧੀ ਲਾਈਵ ਅੱਪਡੇਟ ਪ੍ਰਾਪਤ ਕਰੋ।

ਵਰਤਮਾਨ ਮੌਸਮ ਦਾ ਨਕਸ਼ਾ

ਵਰਤਮਾਨ ਮੌਸਮ ਦਾ ਨਕਸ਼ਾ

ਮੌਜੂਦਾ ਮੌਸਮ ਵੇਖੋ, ਜਿਸ ਵਿੱਚ ਨਮੀ, ਵਰਖਾ, ਤਾਪਮਾਨ, ਹਵਾ ਦੀ ਗਤੀ, ਹਵਾ ਦੇ ਝੌਂਕੇ ਅਤੇ ਰੈੱਡ ਫਲੈਗ ਚਿਤਾਵਨੀਆਂ ਸ਼ਾਮਲ ਹਨ।

ਬਿਜਲੀ ਦੇ ਕੱਟ ਦਾ ਨਕਸ਼ਾ

ਬਿਜਲੀ ਦੇ ਕੱਟ ਦਾ ਨਕਸ਼ਾ

ਖੇਤਰ ਦੇ ਅਧਾਰ 'ਤੇ ਵਰਤਮਾਨ ਬਿਜਲੀ ਦੇ ਕੱਟ ਦੀ ਰਿਪੋਰਟ ਕਰੋ ਅਤੇ ਵੇਖੋ ਅਤੇ ਬਿਜਲੀ ਦੇ ਕੱਟ ਬਾਰੇ ਖਾਸ ਜਾਣਕਾਰੀ ਲਈ ਪਤਾ ਲੱਭੋ।


ਵਰਤਮਾਨ ਬਿਜਲੀ ਦੇ ਕੱਟ ਦੀ ਰਿਪੋਰਟ ਕਰਨ ਜਾਂ ਵੇਖਣ ਲਈ, ਸਾਡੇ ਬਿਜਲੀ ਦੇ ਕੱਟ ਦੇ ਨਕਸ਼ੇ ‘ਤੇ ਜਾਓ।.

General announcement

ਰੀਅਲ-ਟਾਈਮ ਅੱਪਡੇਟ

PSPS ਸਬੰਧੀ ਹਾਲੀਆ ਜਾਣਕਾਰੀ ਅਤੇ ਤੁਹਾਡੇ ‘ਤੇ ਪੈਣ ਵਾਲੇ ਅਸਰ ਦੀ ਜਾਣਕਾਰੀ ਪ੍ਰਾਪਤ ਕਰੋ

ਉੱਚ-ਜੋਖਮ ਵਾਲੇ ਖੇਤਰ


ਕੈਲੀਫੋਰਨੀਆ ਜਨਤਕ ਉਪਯੋਗਿਤਾਵਾਂ ਕਮਿਸ਼ਨ (California Public Utilities Commission) ਨੇ ਖੇਤਰਾਂ ਨੂੰ ਉਹਨਾਂ ਦੇ ਜੰਗਲੀ ਅੱਗ ਦੇ ਜੋਖਮ ਦੇ ਅਨੁਸਾਰ ਸ਼੍ਰੇਣੀਬੱਧ ਕੀਤਾ ਹੈ। ਜਿਨ੍ਹਾਂ ਖੇਤਰਾਂ ਵਿੱਚ ਇਤਿਹਾਸਕ ਤੌਰ 'ਤੇ ਤੇਜ਼ ਹਵਾਵਾਂ ਅਤੇ ਸੁੱਕੀ ਬਨਸਪਤੀਆਂ ਹੁੰਦੀ ਹੈ, ਉਹ ਆਮ ਤੌਰ 'ਤੇ ਉੱਚ ਜੋਖਮ ਵਾਲੇ ਟੀਅਰ ਵਿੱਚ ਹੁੰਦੇ ਹਨ। ਉਹਨਾਂ ਘਰਾਂ ਅਤੇ ਕਾਰੋਬਾਰਾਂ ਦੇ PSPS ਦੁਆਰਾ ਪ੍ਰਭਾਵਿਤ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ ਜਿਨ੍ਹਾਂ ਦੀਆਂ ਬਿਜਲੀ ਦੀਆਂ ਲਾਈਨਾਂ ਵਧੇ ਹੋਏ (ਟੀਅਰ 2) ਜਾਂ ਅਤਿਅੰਤ (ਟੀਅਰ 3) ਜੰਗਲੀ ਅੱਗ ਦੇ ਜੋਖਮ ਵਾਲੇ ਖੇਤਰਾਂ ਵਿੱਚ ਹਨ। ਜੇ ਅੱਗ ਦੇ ਹਾਲਾਤ ਲਾਈਨ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ ਤਾਂ ਪੂਰੀ ਪਾਵਰ ਲਾਈਨ ਨੂੰ ਬੰਦ ਕਰਨ ਦੀ ਲੋੜ ਹੋ ਸਕਦੀ ਹੈ।


ਭਾਵੇਂ ਤੁਸੀਂ ਅੱਗ ਦੇ ਇੱਕ ਉੱਚ-ਹਵਾਵਾਂ ਵਾਲੇ ਖੇਤਰ ਜਾਂ ਤੇਜ਼ ਹਵਾਵਾਂ ਦਾ ਅਨੁਭਵ ਕਰਨ ਵਾਲੇ ਖੇਤਰ ਵਿੱਚ ਨਾ ਰਹਿੰਦੇ ਹੋਵੋ ਜਾਂ ਕੰਮ ਨਾ ਕਰਦੇ ਹੋਵੋ, ਫਿਰ ਵੀ ਜੇਕਰ ਤੁਹਾਡਾ ਭਾਈਚਾਰਾ ਅਜਿਹੀ ਬਿਜਲੀ ਦੀ ਤਾਰ 'ਤੇ ਨਿਰਭਰ ਕਰਦਾ ਹੈ ਜੋ ਅਜਿਹੇ ਖੇਤਰ ਵਿੱਚੋਂ ਲੰਘਦੀ ਹੈ, ਜੋ ਜ਼ਿਆਦਾ ਗੰਭੀਰ ਮੌਸਮ ਦਾ ਅਨੁਭਵ ਕਰ ਰਿਹਾ ਹੈ, ਤਾਂ ਤੁਹਾਡੀ ਬਿਜਲੀ ਬੰਦ ਹੋ ਸਕਦੀ ਹੈ।


CPUC Fire Map Tier 3 fire-threat areas depict areas where there is an extreme risk (including likelihood and potential impacts on people and property) of wildfires.

Tier 2 fire-threat areas depict areas where there is an elevated risk (including likelihood and potential impacts on people and property) of wildfires.

To learn more about high fire-threat areas, visit the CPUC High Fire-Threat District map website.

Related links

PSPS ਵਿੱਚ ਸੁਧਾਰ

ਇਹ ਪਤਾ ਲਗਾਓ ਕਿ ਅਸੀਂ ਆਪਣੇ ਸਿਸਟਮ ਨੂੰ ਸੁਰੱਖਿਅਤ ਕਰਨ ਅਤੇ ਵਧੇਰੇ ਲਚਕੀਲਾ ਬਣਾਉਣ ਲਈ ਹਰ ਰੋਜ਼ ਕੀ ਕਰ ਰਹੇ ਹਾਂ। ਨਾਲ ਹੀ, ਇਹ ਵੀ ਜਾਣੋ ਕਿ ਅਸੀਂ ਆਪਣੇ ਗਾਹਕਾਂ ਅਤੇ ਭਾਈਚਾਰਿਆਂ ਲਈ PSPS ਵਿੱਚ ਕਿਵੇਂ ਸੁਧਾਰ ਕਰ ਰਹੇ ਹਾਂ।

PSPS ਸਮਰਥਨ

PSPS ਤੋਂ ਪਹਿਲਾਂ, ਇਸ ਦੇ ਦੌਰਾਨ ਅਤੇ ਬਾਅਦ ਵਿੱਚ ਕੰਮ ਆਉਣ ਵਾਲੇ ਸਰੋਤਾਂ ਬਾਰੇ ਜਾਣੋ।