Public Safety Power Shutoff ਬਾਰੇ ਜਾਣਕਾਰੀ ਕਿੱਥੇ ਪ੍ਰਾਪਤ ਕਰਨੀ ਹੈ


ਜਦੋਂ Public Safety Power Shutoff ਦੀ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਅਸੀਂ ਤੁਹਾਨੂੰ ਸੂਚਿਤ ਰੱਖਣ ਲਈ ਸਾਡੀ ਵੈੱਬਸਾਈਟ ਨੂੰ ਨਿਯਮਿਤ ਤੌਰ ਤੇ ਰੀਫ੍ਰੈਸ਼ ਕਰਦੇ ਹਾਂ। ਤੁਸੀਂ ਅਨੁਮਾਨਿਤ ਪਾਵਰ ਬੰਦ ਅਤੇ ਬਹਾਲੀ ਦੇ ਸਮੇਂ ਅਤੇ ਪ੍ਰਭਾਵਿਤ ਖੇਤਰਾਂ ਨੂੰ ਲੱਭ ਸਕੋਗੇ। ਤੁਹਾਡੇ ਖੇਤਰ ਵਿੱਚ Public Safety Power Shutoff ਬਾਰੇ ਨਵੀਨਤਮ ਜਾਣਕਾਰੀ ਲਈ, ਅੱਪਡੇਟ ਪੇਜ਼ ‘ਤੇ ਜਾਓ

ਆਊਟੇਜ ਸੂਚਨਾਵਾਂ


ਅਸੀਂ ਜਾਣਦੇ ਹਾਂ ਕਿ Public Safety Power Shutoff ਆਊਟੇਜ ਵਿਘਨਕਾਰੀ ਹਨ ਅਤੇ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਜਾਣਕਾਰੀ ਦੀ ਲੋੜ ਹੈ। Public Safety Power Shutoff ਦੀ ਯੋਜਨਾ ਬਣਾਉਣ ਅਤੇ ਤਿਆਰ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ, ਅਸੀਂ ਲੋੜ ਪੈਣ ਤੇ ਦੋਨੋਂ ਵੇਲੇ, ਦਿਨ ਅਤੇ ਰਾਤ, ਜਿੰਨੀ ਜਲਦੀ ਹੋ ਸਕੇ ਈਮੇਲ, ਫ਼ੋਨ ਕਾਲ ਜਾਂ ਟੈਕਸਟ ਦੁਆਰਾ ਚੇਤਾਵਨੀਆਂ ਭੇਜਾਂਗੇ। ਇਹ California Public Utilities Commission ਵੱਲੋਂ ਇੱਕ ਲੋੜ ਹੈ। ਸੂਚਨਾਵਾਂ ਵਿੱਚ ਅਨੁਮਾਨਿਤ ਪਾਵਰ ਸ਼ੱਟਆਫ਼ ਅਤੇ ਪਾਵਰ ਬਹਾਲੀ ਦੇ ਸਮੇਂ ਸ਼ਾਮਲ ਹਨ, ਤਾਂ ਜੋ ਗਾਹਕ Public Safety Power Shutoff ਲਈ ਤਿਆਰ ਹੋ ਸਕਣ।


ਮੌਸਮ ਦੇ ਪੂਰਵ ਅਨੁਮਾਨ,ਬੰਦ ਹੋਣ ਦੇ ਸਮੇਂ ਜਾਂ ਪ੍ਰਭਾਵਿਤ ਗਾਹਕਾਂ ਦੀ ਗਿਣਤੀ ਨੂੰ ਬਦਲ ਸਕਦੇ ਹਨ, ਅੱਗੇ-ਪਿੱਛੇ ਕਰ ਸਕਦੇ ਹਨ। ਇਸ ਕਰਕੇ, ਕੁਝ ਮਾਮਲਿਆਂ ਵਿੱਚ ਅਸੀਂ ਉਸੇ ਦਿਨ ਤੱਕ ਪਹਿਲੀ ਸੂਚਨਾ ਨਹੀਂ ਭੇਜ ਸਕਦੇ ਜਦੋਂ ਤੱਕ ਤੁਹਾਡੀ ਪਾਵਰ ਬੰਦ ਨਹੀਂ ਹੋ ਜਾਂਦੀ।


ਸੂਚਨਾਵਾਂ ਲਈ Public Safety Power Shutoff ਦੌਰਾਨ ਸਾਡੇ ਸਮੇਂ ਦੇ ਟੀਚੇ:

  • ਪਾਵਰ ਬੰਦ ਹੋਣ ਤੋਂ 48-24 ਘੰਟੇ ਪਹਿਲਾਂ
  • ਪਾਵਰ ਬੰਦ ਹੋਣ ਤੋਂ 4-1 ਘੰਟੇ ਪਹਿਲਾਂ
  • ਜਦੋਂ ਪਾਵਰ ਬੰਦ ਹੁੰਦੀ ਹੈ
  • ਮੌਸਮ ਲੰਘ ਜਾਣ ਤੋਂ ਬਾਅਦ
  • ਜੇਕਰ ਬਹਾਲੀ ਦਾ ਅਨੁਮਾਨਿਤ ਸਮਾਂ ਬਦਲਦਾ ਹੈ
  • ਇੱਕ ਵਾਰ ਪਾਵਰ ਬਹਾਲ ਹੋਣ ਤੇ

PG&E ਆਊਟੇਜ ਜਾਣਕਾਰੀ


PG&E ਖਾਤਾ ਸੂਚਨਾਵਾਂ

ਜੇਕਰ ਤੁਸੀਂ ਇੱਕ PG&E ਖਾਤਾ ਧਾਰਕ ਹੋ, ਤਾਂ ਤੁਹਾਨੂੰ Public Safety Power Shutoff ਚੇਤਾਵਨੀ ਲਈ ਸਾਈਨ ਅੱਪ ਕਰਨ ਦੀ ਲੋੜ ਨਹੀਂ ਹੈ। ਜੇਕਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਪਤਾ ਸ਼ੱਟਆਫ਼ ਕਰਕੇ ਪ੍ਰਭਾਵਿਤ ਹੋ ਸਕਦਾ ਹੈ, ਤਾਂ ਅਸੀਂ ਤੁਹਾਨੂੰ ਦਿਨ ਅਤੇ ਰਾਤ, ਲੋੜ ਅਨੁਸਾਰ ਸਵੈਚਲਿਤ ਕਾਲ, ਟੈਕਸਟ ਅਤੇ ਈਮੇਲ ਚੇਤਾਵਨੀਆਂ ਭੇਜਾਂਗੇ। ਚੇਤਾਵਨੀਆਂ ਬੰਦ ਹੋਣ ਤੋਂ ਦੋ ਦਿਨ ਪਹਿਲਾਂ ਸ਼ੁਰੂ ਹੋ ਜਾਣਗੀਆਂ (ਜੇਕਰ ਸੰਭਵ ਹੋਵੇ) ਅਤੇ ਪਾਵਰ ਬਹਾਲ ਹੋਣ ਤੱਕ ਹਰ ਰੋਜ਼ ਭੇਜੀਆਂ ਜਾਣਗੀਆਂ।


ਨੋਟੀਫਿਕੇਸ਼ਨ ਪ੍ਰਕਿਰਿਆ ਦੇਖੋ

ਕਾਰੋਬਾਰੀ ਸੂਚਨਾਵਾਂ

ਜੇਕਰ ਤੁਸੀਂ ਇੱਕ ਛੋਟੇ, ਦਰਮਿਆਨੇ ਜਾਂ ਵੱਡੇ ਵਪਾਰਕ ਗਾਹਕ ਹੋ, ਤਾਂ ਅਸੀਂ ਲੋੜ ਪੈਣ ਤੇ ਦਿਨ ਅਤੇ ਰਾਤ ਫਾਈਲ ‘ਤੇ ਮੌਜੂਦ ਸਾਰੇ ਫ਼ੋਨ ਨੰਬਰਾਂ ਅਤੇ ਈਮੇਲ ਪਤਿਆਂ ‘ਤੇ ਸੰਪਰਕ ਕਰਾਂਗੇ। ਜੇਕਰ ਇੱਕ ਤੋਂ ਵੱਧ ਕਰਮਚਾਰੀਆਂ ਨੂੰ ਸੰਭਾਵੀ ਆਊਟੇਜ ਬਾਰੇ ਸੁਚੇਤ ਹੋਣ ਦੀ ਲੋੜ ਹੈ, ਤਾਂ ਤੁਸੀਂ ਉਹਨਾਂ ਦੀ ਸੰਪਰਕ ਜਾਣਕਾਰੀ ਨੂੰ ਆਪਣੇ ਖਾਤੇ ਵਿੱਚ ਸ਼ਾਮਲ ਕਰ ਸਕਦੇ ਹੋ।


ਸਾਈਨ ਇਨ ਕਰੋ

ਪਤੇ ਸੰਬੰਧੀ ਚੇਤਾਵਨੀਆਂ

ਇੱਕ ਖਾਤਾ ਧਾਰਕ ਹੋਣ ਦੇ ਨਾਤੇ, ਤੁਸੀਂ ਸੰਭਾਵੀ ਆਊਟੇਜ ਬਾਰੇ ਆਪਣੇ ਆਪ ਹੀ ਸੂਚਨਾਵਾਂ ਪ੍ਰਾਪਤ ਕਰੋਗੇ ਜੋ ਤੁਹਾਡੇ ਸੇਵਾ ਪਤੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਪਤੇ ਸੰਬੰਧੀ ਚੇਤਾਵਨੀਆਂ ਤੁਹਾਨੂੰ ਕਿਸੇ ਵੀ ਹੋਰ ਪਤੇ ‘ਤੇ ਸੰਭਾਵਿਤ Public Safety Power Shutoff ਬਾਰੇ ਸੂਚਿਤ ਕਰ ਸਕਦੀਆਂ ਹਨ, ਜੋ ਤੁਹਾਡੇ ਜਾਂ ਕਿਸੇ ਆਪਣੇ ਲਈ ਮਹੱਤਵਪੂਰਨ ਹੈ। ਇਹ ਸੂਚਨਾਵਾਂ ਕਾਲ ਅਤੇ ਟੈਕਸਟ ਦੁਆਰਾ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ। ਭਾਵੇਂ ਤੁਹਾਡੇ ਕੋਲ PG&E ਖਾਤਾ ਨਹੀਂ ਹੈ, ਤੁਸੀਂ ਪਤੇ ਸੰਬੰਧੀ ਚੇਤਾਵਨੀਆਂ ਲਈ ਸਾਈਨ ਅੱਪ ਕਰ ਸਕਦੇ ਹੋ।


ਪਤਾ ਅਲਰਟ ਲਈ ਸਾਈਨ ਅੱਪ ਕਰੋ

Medical Baseline Program

ਇੱਕ Medical Baseline ਗਾਹਕ ਦੇ ਤੌਰ ‘ਤੇ, ਤੁਸੀਂ Public Safety Power Shutoff ਹੋਣ ਤੋਂ ਪਹਿਲਾਂ ਕਾਲ, ਟੈਕਸਟ ਅਤੇ ਈਮੇਲ ਦੁਆਰਾ ਸੂਚਨਾਵਾਂ ਪ੍ਰਾਪਤ ਕਰੋਗੇ। ਤੁਹਾਨੂੰ ਇਹਨਾਂ ਸੂਚਨਾਵਾਂ ਦੀ ਰਸੀਦ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਜਵਾਬ ਨਹੀਂ ਦਿੰਦੇ, ਤਾਂ ਅਸੀਂ ਹਰ ਘੰਟੇ ਵਾਧੂ ਸੂਚਨਾ ਦੀ ਕੋਸ਼ਿਸ਼ ਕਰਾਂਗੇ, ਜਾਂ ਤੁਹਾਡੇ ਨਾਲ ਵਿਅਕਤੀਗਤ ਤੌਰ ਤੇ ਸੰਪਰਕ ਕਰਾਂਗੇ, ਜਦੋਂ ਤੱਕ ਅਸੀਂ ਤੁਹਾਡੇ ਤੱਕ ਨਹੀਂ ਪਹੁੰਚਦੇ।


ਦੇਖੋ ਕਿ ਕੀ ਤੁਸੀਂ MEDICAL BASELINE PROGRAM ਲਈ ਯੋਗ ਹੋ

Vulnerable Customer Program

ਜੇਕਰ ਤੁਸੀਂ Medical Baseline Program ਲਈ ਯੋਗ ਨਹੀਂ ਹੋ, ਤੁਸੀਂ ਕਮਜ਼ੋਰ ਗਾਹਕ ਸਥਿਤੀ ਲਈ ਸਵੈ-ਪ੍ਰਮਾਣਿਤ ਕਰ ਸਕਦੇ ਹੋ ਜੇਕਰ ਤੁਹਾਨੂੰ ਜਾਂ ਘਰ ਦੇ ਕਿਸੇ ਮੈਂਬਰ ਨੂੰ ਕੋਈ ਗੰਭੀਰ ਬਿਮਾਰੀ ਜਾਂ ਸਥਿਤੀ ਹੈ, ਜੋ ਤਾਂ ਜਾਨਲੇਵਾ ਬਣ ਸਕਦੀ ਹੈ, ਜੇਕਰ ਕਿਸੇ ਐਮਰਜੈਂਸੀ ਕਾਰਨ ਬਿਜਲੀ ਸੇਵਾ ਬੰਦ ਹੈ। ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸੰਭਾਵੀ ਜਨਤਕ ਸੁਰੱਖਿਆ ਆਊਟੇਜ ਤੋਂ ਜਾਣੂ ਹੋ, ਜੇਕਰ ਸੂਚਨਾਵਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਦਰਵਾਜ਼ੇ ਦੀ ਘੰਟੀ ਦੀਆਂ ਰਿੰਗ ਸਮੇਤ ਵਾਧੂ ਸ਼ੱਟਆਫ ਸੂਚਨਾਵਾਂ ਪ੍ਰਾਪਤ ਹੋ ਸਕਦੀਆਂ ਹਨ।


VULNERABLE CUSTOMER PROGRAM ਬਾਰੇ ਜਾਣੋ

ਅਨੁਵਾਦਿਤ ਸਹਾਇਤਾ

ਅਸੀਂ ਫ਼ੋਨ, ਈਮੇਲ ਅਤੇ ਟੈਕਸਟ ਰਾਹੀਂ ਜਾਣਕਾਰੀ ਪ੍ਰਦਾਨ ਕਰਦੇ ਹਾਂ ਕਿ ਪਾਵਰ ਕਦੋਂ ਬੰਦ ਅਤੇ ਵਾਪਸ ਚਾਲੂ ਹੋਵੇਗੀ। ਗੈਰ-ਅੰਗਰੇਜ਼ੀ ਸਹਾਇਤਾ ਵਿੱਚ 15 ਭਾਸ਼ਾਵਾਂ ਵਿੱਚ ਐਮਰਜੈਂਸੀ ਜਾਣਕਾਰੀ ਸ਼ਾਮਲ ਹੈ। ਅਸੀਂ ਬਹੁ-ਭਾਸ਼ਾਈ ਤੱਕ ਪਹੁੰਚ ਕਰਨ ਲਈ ਕਮਿਊਨਿਟੀ-ਆਧਾਰਿਤ ਸੰਸਥਾਵਾਂ ਨਾਲ ਵੀ ਭਾਈਵਾਲੀ ਕਰ ਰਹੇ ਹਾਂ।


ਗੈਰ-ਅੰਗਰੇਜ਼ੀ ਜਾਣਕਾਰੀ ਲਈ ਵੇਰਵੇ ਪ੍ਰਾਪਤ ਕਰੋ

ਸੰਬੰਧਿਤ ਲਿੰਕ

Public Safety Power Shutoff ਲਈ ਤਿਆਰ ਰਹੋ

ਸੁਰੱਖਿਆ ਸੁਝਾਅ ਲੱਭੋ। ਸ਼ੱਟਆਫ਼ ਲਈ ਤਿਆਰੀ ਕਰਨ ਦੇ ਤਰੀਕੇ ਬਾਰੇ ਸਿੱਖੋ।

Public Safety Power Shutoffs ਕਿਉਂ ਹੁੰਦੇ ਹਨ

ਉਹਨਾਂ ਕਾਰਕਾਂ ਨੂੰ ਲੱਭੋ, ਜੋ ਸਾਡੇ ਸ਼ੱਟਆਫ ਕਰਨ ਦੇ ਫ਼ੈਸਲੇ ਵਿੱਚ ਸ਼ਾਮਲ ਹੁੰਦੇ ਹਨ।

Public Safety Power Shutoff ਸੰਬੰਧੀ ਸਹਾਇਤਾ

Public Safety Power Shutoff ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਸਾਧਨ ਲੱਭੋ।