PSPS ਅੱਪਡੇਟ ਅਤੇ ਸੂਚਨਾਵਾਂ
PSPS ਬਿਜਲੀ ਦੇ ਕੱਟ ਬਾਰੇ ਜਾਣਕਾਰੀ ਕਿੱਥੋਂ ਪਤਾ ਕਰਨੀ ਹੈ
ਜਦੋਂ ਜਨਤਕ ਸਲਾਮਤੀ ਲਈ ਬਿਜਲੀ ਕੱਟ (PSPS) ਵਰਤਾਰੇ ਦਾ ਐਲਾਨ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਸੂਚਿਤ ਰੱਖਣ ਲਈ ਸਾਡੇ PSPS ਅੱਪਡੇਟ ਪੰਨੇ ਨੂੰ ਨਿਯਮਿਤ ਰੂਪ ਵਿੱਚ ਰੀਫ੍ਰੈੱਸ਼ ਕੀਤਾ ਜਾਂਦਾ ਹੈ। ਉਸ ਪੰਨੇ 'ਤੇ, ਤੁਹਾਡੇ ਪਤੇ ਲਈ ਵਿਸ਼ੇਸ਼ ਬਿਜਲੀ ਦੇ ਬੰਦ ਹੋਣ ਅਤੇ ਬਹਾਲੀ ਦੇ ਅਨੁਮਾਨਤ ਸਮੇਂ ਬਾਰੇ ਪਤਾ ਕਰੋ ਅਤੇ ਪ੍ਰਭਾਵਿਤ ਖੇਤਰਾਂ ਨੂੰ ਦਿਖਾਉਣ ਵਾਲੇ ਨਕਸ਼ੇ ਦੇਖੋ। ਭਾਈਚਾਰਕ ਸਰੋਤ ਕੇਂਦਰਾਂ (Community Resource Centers) ਦੀ ਇੱਕ ਸੂਚੀ ਵੀ ਦੇਖੋ ਜੋ PSPS ਦੌਰਾਨ ਬੈਗ ਵਾਲੀ ਮੁਫ਼ਤ ਬਰਫ਼, Wi-Fi ਅਤੇ ਡਿਵਾਈਸ ਚਾਰਜਿੰਗ ਵਰਗੀ ਸਹਾਇਤਾ ਮੁਹੱਈਆ ਕਰਦੇ ਹਨ।
PSPS ਅੱਪਡੇਟਾਂ 'ਤੇ ਜਾਓ

ਵਰਤਮਾਨ ਬਿਜਲੀ ਦੇ ਕੱਟ ਦੀ ਰਿਪੋਰਟ ਕਰਨ ਜਾਂ ਵੇਖਣ ਲਈ, ਸਾਡੇ ਬਿਜਲੀ ਦੇ ਕੱਟ ਦੇ ਨਕਸ਼ੇ 'ਤੇ ਜਾਓ।

ਅਸੀਂ ਸਾਡੇ ਸੋਸ਼ਲ ਮੀਡੀਆ 'ਤੇ ਵੀ ਵਰਤਮਾਨ ਤਾਜ਼ਾ ਜਾਣਕਾਰੀ ਪਾਉਂਦੇ ਰਹਿੰਦੇ ਹਾਂ।
ਸਾਨੂੰ Twitter 'ਤੇ ਫਾਲੋ ਕਰੋਸਾਨੂੰ Facebook 'ਤੇ ਫਾਲੋ ਕਰੋ
PSPS ਅੱਪਡੇਟ ਅਤੇ ਸੂਚਨਾਵਾਂ
ਤੁਹਾਨੂੰ ਦਾਖਲ ਕਰ ਲਿਆ ਗਿਆ ਹੈ
ਜੇ ਤੁਸੀਂ ਕੋਈ PG&E ਖਾਤਾ ਧਾਰਕ ਹੋ, ਤਾਂ ਤੁਹਾਨੂੰ "PSPS ਬਿਜਲੀ ਦੇ ਕੱਟ ਬਾਰੇ ਚੇਤਾਵਨੀ" ("PSPS outage alert") ਵਾਸਤੇ ਸਾਈਨ-ਅੱਪ ਕਰਨ ਦੀ ਲੋੜ ਨਹੀਂ ਹੈ। ਜੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਪਤਾ ਕਿਸੇ PSPS ਬਿਜਲੀ ਦੇ ਕੱਟ ਨਾਲ ਪ੍ਰਭਾਵਿਤ ਹੋ ਸਕਦਾ ਹੈ, ਤਾਂ ਅਸੀਂ ਤੁਹਾਨੂੰ ਬਿਜਲੀ ਦੇ ਬੰਦ ਹੋਣ ਤੋਂ 2 ਦਿਨ ਪਹਿਲਾਂ (ਜੇ ਸੰਭਵ ਹੋਵੇ) ਤੋਂ ਸ਼ੁਰੂ ਕਰਦੇ ਹੋਏ ਅਤੇ ਬਿਜਲੀ ਦੇ ਬਹਾਲ ਹੋਣ ਤੱਕ ਹਰ ਰੋਜ਼ ਸਵੈਚਾਲਿਤ ਕਾਲ, ਟੈਕਸਟ ਅਤੇ ਈਮੇਲ ਸੂਚਨਾਵਾਂ ਭੇਜਾਂਗੇ।
ਆਪਣੀ ਜਾਣਕਾਰੀ ਦੀ ਪੁਸ਼ਟੀ ਕਰੋ
ਤੁਹਾਡੇ ਨਾਲ ਸੰਪਰਕ ਕਰਨ ਲਈ ਅਸੀਂ ਤੁਹਾਡੀ ਖਾਤਾ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਆਪਣੇ ਈਮੇਲ ਪਤੇ, ਘਰ ਦੇ ਫੋਨ ਨੰਬਰ ਜਾਂ ਮੋਬਾਈਲ ਫੋਨ ਨੰਬਰ ਦੀ ਪੁਸ਼ਟੀ ਕਰਨ ਜਾਂ ਇਹਨਾਂ ਨੂੰ ਬਦਲਣ ਲਈ, ਆਪਣੇ PG&E ਖਾਤੇ ਵਿੱਚ ਸਾਈਨ-ਇਨ ਕਰੋ ਅਤੇ Profile and Alerts (ਪ੍ਰੋਫਾਈਲ ਅਤੇ ਸੂਚਨਾਵਾਂ) 'ਤੇ ਜਾਓ।
ਕਾਰੋਬਾਰੀ ਸੂਚਨਾਵਾਂ
ਜੇ ਤੁਸੀਂ ਛੋਟੇ, ਦਰਮਿਆਨੇ ਜਾਂ ਵੱਡੇ ਕਾਰੋਬਾਰੀ ਗਾਹਕ ਹੋ, ਤਾਂ ਅਸੀਂ ਫ਼ਾਈਲ 'ਤੇ ਮੌਜੂਦ ਸਾਰੇ ਫੋਨ ਨੰਬਰਾਂ ਅਤੇ ਈਮੇਲ ਪਤਿਆਂ 'ਤੇ ਸੰਪਰਕ ਕਰਾਂਗੇ। ਜੇ ਅਜਿਹੇ ਬਹੁਤ ਸਾਰੇ ਕਰਮਚਾਰੀ ਹਨ ਜਿਨ੍ਹਾਂ ਨੂੰ ਕਿਸੇ ਸੰਭਾਵੀ ਬਿਜਲੀ ਦੇ ਕੱਟ ਬਾਰੇ ਪਤਾ ਹੋਣ ਦੀ ਲੋੜ ਹੈ, ਤਾਂ ਤੁਸੀਂ ਉਹਨਾਂ ਦੀ ਸੰਪਰਕ ਜਾਣਕਾਰੀ ਨੂੰ ਖਾਤੇ ਵਿੱਚ ਸ਼ਾਮਲ ਕਰ ਸਕਦੇ ਹੋ।

ਬਾਹਰ ਹੋਣ ਦੀ (Opt-out) ਤਰਜੀਹਾਂ
ਜੇ ਤੁਸੀਂ PG&E ਖਾਤਾ ਧਾਰਕ ਹੋ, ਤਾਂ ਤੁਸੀਂ ਅਗਾਊਂ ਸੂਚਨਾਵਾਂ ਤੋਂ ਬਾਹਰ ਹੋਣ ਦੀ ਚੋਣ ਨਹੀਂ ਕਰ ਸਕਦੇ ਹੋ। ਤੁਸੀਂ ਬਿਜਲੀ ਦੇ ਬੰਦ ਹੋਣ ਤੋਂ ਬਾਅਦ ਅੱਪਡੇਟਾਂ ਤੋਂ ਬਾਹਰ ਹੋਣ ਦੀ ਚੋਣ ਕਰ ਸਕਦੇ ਹੋ। ਬਾਹਰ ਹੋਣ ਦੀ ਚੋਣ ਕਰਨ ਦੀ ਇਹ ਤਰਜੀਹ ਸਿਰਫ ਕਿਸੇ ਵਿਸ਼ੇਸ਼ PSPS ਵਰਤਾਰੇ ਵਾਸਤੇ ਹੀ ਪ੍ਰਭਾਵੀ ਹੋਵੇਗੀ ਅਤੇ ਭਵਿੱਖ ਦੇ ਬਿਜਲੀ ਕੱਟਾਂ 'ਤੇ ਲਾਗੂ ਨਹੀਂ ਹੋਵੇਗੀ।
ਗੈਰ-ਅੰਗਰੇਜ਼ੀ ਸਹਾਇਤਾ
ਉਹਨਾਂ ਗਾਹਕਾਂ ਲਈ ਵੀ ਸਹਾਇਤਾ ਉਪਲਬਧ ਹੈ ਜੋ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਨੂੰ ਤਰਜੀਹ ਦਿੰਦੇ ਹਨ।
PSPS ਬਿਜਲੀ ਕੱਟ ਬਾਰੇ ਸੂਚਨਾਵਾਂ ਪ੍ਰਭਾਵਿਤ ਪਤੇ ਲਈ ਖਾਤਾ ਧਾਰਕਾਂ ਨੂੰ ਭੇਜੀਆਂ ਜਾਂਦੀਆਂ ਹਨ। ਜੇ ਤੁਸੀਂ ਕਿਸੇ ਪਤੇ ਲਈ ਖਾਤਾ ਧਾਰਕ ਨਹੀਂ ਹੋ, ਤਾਂ ਤੁਹਾਨੂੰ ਹਾਲੇ ਵੀ ਤੁਹਾਡੇ ਖੇਤਰ ਵਿੱਚ PSPS ਬਿਜਲੀ ਦੇ ਕੱਟ ਦਾ ਐਲਾਨ ਕੀਤੇ ਜਾਣ 'ਤੇ ਸੂਚਿਤ ਕੀਤਾ ਜਾ ਸਕਦਾ ਹੈ।
ਇਹ ਦੇਖਣ ਲਈ ਕਿ ਕੀ ਤੁਹਾਡੇ ਘਰ ਜਾਂ ਕਾਰੋਬਾਰ 'ਤੇ ਅਸਰ ਪਏਗਾ, ਪਤੇ ਨਾਲ ਸੰਬੰਧਿਤ PSPS ਅੱਪਡੇਟਾਂ ਲਈ ਸਾਡੇ ਪਤੇ ਬਾਰੇ ਪਤਾ ਲਗਾਉਣ ਦੇ ਸਾਧਨ (address-lookup tool) ਦੀ ਵਰਤੋਂ ਕਰੋ।
ਐਡਰੈੱਸ ਅਲਰਟ
ਐਡਰੈੱਸ ਅਲਰਟ ਤੁਹਾਡੇ ਲਈ ਮਹੱਤਵਪੂਰਣ ਕਿਸੇ ਵੀ ਐਡਰੈੱਸ 'ਤੇ ਉਮੀਦ ਕੀਤੇ Public Safety Power Shutoff (PSPS) ਬਾਰੇ ਤੁਹਾਨੂੰ ਕਾਲ ਜਾਂ ਟੈਕਸਟ ਦੇ ਰਾਹੀਂ ਸੂਚਿਤ ਕਰਕੇ ਤੁਹਾਨੂੰ ਸੁਰੱਖਿਅਤ ਰਹਿਣ ਵਿੱਚ ਮਦਦ ਕਰ ਸਕਦੇ ਹਨ। ਅਜਿਹੇ ਐਡਰੈੱਸਾਂ ਵਿੱਚ ਤੁਹਾਡੇ ਬੱਚੇ ਦਾ ਸਕੂਲ, ਤੁਹਾਡੇ ਮਾਤਾ-ਪਿਤਾ ਦਾ ਘਰ, ਜਾਂ ਇੱਕ ਮੋਬਾਈਲ ਹੋਮ ਪਾਰਕ ਜਾਂ ਕਿਰਾਏ ਸੰਬੰਧੀ ਯੂਨਿਟ ਸ਼ਾਮਲ ਹੋ ਸਕਦੀ ਹੈ, ਜਿੱਥੇ ਤੁਹਾਡਾ ਮਕਾਨ-ਮਾਲਕ PG&E ਬਿੱਲ ਦਾ ਭੁਗਤਾਨ ਕਰਦਾ ਹੈ। ਇਹ ਸੂਚਨਾਵਾਂ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ। ਇੱਕ ਅਲਰਟ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਐਡਰੈੱਸ 'ਤੇ ਇੱਕ PG&E ਖਾਤਾ ਹੋਣਾ ਜ਼ਰੂਰੀ ਨਹੀਂ ਹੈ।
ਨੋਟ: ਖਾਤਾ ਧਾਰਕ ਸਵੈਚਲਿਤ ਤੌਰ 'ਤੇ ਆਪਣੇ ਐਡਰੈੱਸ(ਸਾਂ) ਲਈ PSPS ਅਲਰਟ ਪ੍ਰਾਪਤ ਕਰਦੇ ਹਨ।
- ਜੇਕਰ ਤੁਸੀਂ ਇਕੋ ਫ਼ੋਨ ਨੰਬਰ 'ਤੇ ਕਈ ਐਡਰੈੱਸ (ਉਦਾ. ਮਾਂ ਦਾ ਘਰ, ਕਾਰਜ ਸਥਾਨ, ਬੱਚੇ ਦਾ ਸਕੂਲ) ਇਨਰੋਲ ਕਰਦੇ ਹੋ ਅਤੇ ਸਿਰਫ਼ ਇੱਕ ਪਤੇ ਨੂੰ ਹਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਹਨਾਂ ਐਡਰੈੱਸਾਂ ਲਈ ਸਾਰਿਆਂ ਨੂੰ ਅਣ - ਇਨਰੋਲ ਅਤੇ ਦੁਬਾਰਾ - ਇਨਰੋਲ ਕਰਨ ਦੀ ਜ਼ਰੂਰਤ ਹੋਵੇਗੀ, ਜਿਨ੍ਹਾਂ ਨੂੰ ਤੁਸੀਂ ਰੱਖਣਾ ਚਾਹੁੰਦੇ ਹੋ।
- ਤੁਸੀਂ ਕਿਸੇ ਵੀ ਸਮੇਂ ਬਾਹਰ ਨਿਕਲਣ (ਆਪਟ-ਆਉਟ ਕਰਨ) ਦੀ ਚੋਣ ਕਰ ਸਕਦੇ ਹੋ।
ਸਾਈਨ ਅੱਪ ਕਰੋ
ਸੂਚਨਾ ਦੇਣ ਦੀ ਪ੍ਰਕਿਰਿਆ
ਅਸੀਂ ਜਾਣਦੇ ਹਾਂ ਕਿ PSPS ਵਰਤਾਰੇ ਵਿਘਨਕਾਰੀ ਹੁੰਦੇ ਹਨ ਅਤੇ ਤੁਹਾਨੂੰ ਤਿਆਰ ਹੋਣ ਲਈ ਜਿੰਨੀ ਜਲਦੀ ਹੋ ਸਕੇ ਜਾਣਕਾਰੀ ਦੀ ਲੋੜ ਹੁੰਦੀ ਹੈ। ਅਸੀਂ ਜਿੰਨੀ ਜਲਦੀ ਹੋ ਸਕੇ ਈਮੇਲ, ਫੋਨ ਕਾਲ ਜਾਂ ਟੈਕਸਟ ਦੁਆਰਾ ਸੂਚਨਾਵਾਂ ਭੇਜਾਂਗੇ, ਜਿਸ ਵਿੱਚ ਬਿਜਲੀ ਬੰਦ ਹੋਣ ਅਤੇ ਬਿਜਲੀ ਬਹਾਲੀ ਦੇ ਅਨੁਮਾਨਤ ਸਮੇਂ ਸ਼ਾਮਲ ਹੁੰਦੇ ਹਨ, ਤਾਂ ਜੋ PSPS ਲਈ ਤਿਆਰ ਹੋ ਸਕੋ।
ਮੌਸਮ ਦੀ ਭਵਿੱਖਬਾਣੀ ਬਦਲਣ ਦੇ ਕਾਰਨ, ਬੰਦ ਹੋਣ ਦੇ ਸਮੇਂ ਜਾਂ ਪ੍ਰਭਾਵਿਤ ਗਾਹਕਾਂ ਦੀ ਸੰਖਿਆ ਬਦਲ ਸਕਦੀ ਹੈ। ਇਸਦੇ ਕਾਰਨ, ਹੋ ਸਕਦਾ ਹੈ ਕੁਝ ਮਾਮਲਿਆਂ ਵਿੱਚ ਅਸੀਂ ਪਹਿਲੀ ਸੂਚਨਾ ਤੁਹਾਡੀ ਬਿਜਲੀ ਬੰਦ ਹੋਣ ਵਾਲੇ ਦਿਨ ਤੋਂ ਪਹਿਲਾਂ ਨਾ ਭੇਜ ਸਕੀਏ।
ਗਾਹਕਾਂ ਨੂੰ ਕਿਸੇ PSPS ਵਰਤਾਰੇ ਦੇ ਦੌਰਾਨ ਈਮੇਲ, ਫੋਨ ਕਾਲ ਜਾਂ ਟੈਕਸਟ ਦੁਆਰਾ ਸੂਚਨਾਵਾਂ ਪ੍ਰਾਪਤ ਹੁੰਦੀਆਂ ਹਨ:
PSPS ਖ਼ਬਰਦਾਰੀ ਸੂਚਨਾਵਾਂ, ਬਿਜਲੀ ਬੰਦ ਹੋਣ ਅਤੇ ਬਿਜਲੀ ਬਹਾਲੀ ਦੇ ਅਨੁਮਾਨਤ ਸਮਿਆਂ ਦੇ ਨਾਲ, ਜਦੋਂ ਸੰਭਵ ਹੋਵੇ, ਬਿਜਲੀ ਬੰਦ ਹੋਣ ਤੋਂ ਦੋ ਦਿਨ ਪਹਿਲਾਂ ਅਤੇ ਇੱਕ ਦਿਨ ਪਹਿਲਾਂ ਭੇਜੀਆਂ ਜਾਂਦੀਆਂ ਹਨ।
PSPS ਚੇਤਾਵਨੀ ਸੂਚਨਾ ਉਦੋਂ ਭੇਜੀ ਜਾਂਦੀ ਹੈ ਜਦੋਂ ਅਧਿਕਾਰਤ ਤੌਰ 'ਤੇ ਬਿਜਲੀ ਬੰਦ ਕਰਨ ਦਾ ਫੈਸਲਾ ਲਿਆ ਜਾਂਦਾ ਹੈ। ਇਹ ਸੂਚਨਾ ਆਮ ਤੌਰ 'ਤੇ ਬਿਜਲੀ ਬੰਦ ਹੋਣ ਤੋਂ ਕਈ ਘੰਟੇ ਪਹਿਲਾਂ ਭੇਜੀ ਜਾਂਦੀ ਹੈ।
PSPS ਤਾਜ਼ਾ ਜਾਣਕਾਰੀ ਸੂਚਨਾਵਾਂ ਬਿਜਲੀ ਦੇ ਬੰਦ ਹੋਣ ਦੇ ਦੌਰਾਨ ਬਹਾਲੀ ਦੇ ਕਿਸੇ ਵੀ ਅਨੁਮਾਨਤ ਸਮਿਆਂ ਦੇ ਨਾਲ ਭੇਜੀਆਂ ਜਾਂਦੀਆਂ ਹਨ।
PSPS ਬਿਜਲੀ ਮੁੜ-ਬਹਾਲੀ ਦੀ ਸੂਚਨਾ ਉਸ ਵੇਲੇ ਭੇਜੀ ਜਾਂਦੀ ਹੈ ਜਦੋਂ ਤੁਹਾਡੇ ਘਰ ਜਾਂ ਕਾਰੋਬਾਰ ਦੀ ਬਿਜਲੀ ਬਹਾਲ ਕਰ ਦਿੱਤੀ ਜਾਂਦੀ ਹੈ।
ਮੈਡੀਕਲ ਬੇਸਲਾਈਨ ਗਾਹਕ
ਜੇ ਤੁਸੀਂ ਮੈਡੀਕਲ ਬੇਸਲਾਈਨ ਗਾਹਕ ਹੋ, ਤਾਂ ਤੁਹਾਡੀ ਜਾਗਰੂਕਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਹਾਨੂੰ ਵਧੀਕ ਫੋਨ ਕਾਲਾਂ ਪ੍ਰਾਪਤ ਹੋ ਸਕਦੀਆਂ ਹਨ ਜਾਂ ਤੁਹਾਡੇ ਘਰ ਵਿੱਚ ਮੁਲਾਕਾਤ ਕੀਤੀ ਜਾ ਸਕਦੀ ਹੈ, ਅਤੇ ਅਸੀਂ ਤੁਹਾਨੂੰ ਇਹ ਪੁਸ਼ਟੀ ਕਰਨ ਲਈ ਕਹਿੰਦੇ ਹਾਂ ਕਿ ਤੁਹਾਨੂੰ ਸਾਡੀਆਂ ਸੂਚਨਾਵਾਂ ਮਿਲ ਗਈਆਂ ਹਨ।
ਸੰਬੰਧਿਤ ਲਿੰਕ
PSPS ਦਾ ਕੀ ਕਾਰਨ ਹੈ
ਜਾਣੋ ਕਿ ਕਿਹੜੇ ਫ਼ੈਸਲੇ ਬਿਜਲੀ ਬੰਦ ਕਰਨ ਦਾ ਆਧਾਰ ਬਣਦੇ ਹਨ, ਤਾਂ ਜੋ ਜੰਗਲਾਂ ਨੂੰ ਲੱਗਣ ਵਾਲੀ ਅੱਗ ਤੋਂ ਬਚਿਆ ਜਾ ਸਕੇ, ਅਤੇ ਇਹ ਵੀ ਜਾਣੋ ਕਿ ਕਿਹੜੇ ਮੌਸਮ ਸਬੰਧੀ ਟੂਲ ਦੱਸਦੇ ਹਨ ਕਿ ਤੁਹਾਡੇ ਖੇਤਰ ਵਿੱਚ PSPS ਹੋਣ ਦੀ ਸੰਭਾਵਨਾ ਹੈ।
PSPS ਸਮਰਥਨ
PSPS ਤੋਂ ਪਹਿਲਾਂ, ਇਸ ਦੇ ਦੌਰਾਨ ਅਤੇ ਬਾਅਦ ਵਿੱਚ ਕੰਮ ਆਉਣ ਵਾਲੇ ਸਰੋਤਾਂ ਬਾਰੇ ਜਾਣੋ।