ਜੇਕਰ ਤੁਹਾਡੀ ਭਾਸ਼ਾ ਉਪਰੋਕਤ ਚੋਣਕਾਰ ਵਿੱਚ ਸ਼ਾਮਲ ਨਹੀਂ ਕੀਤੀ ਗਈ ਹੈ, ਤਾਂ 250+ ਹੋਰ ਭਾਸ਼ਾਵਾਂ ਵਿੱਚ ਮਦਦ ਲਈ 1-833-208-4167 ‘ਤੇ ਕਾਲ ਕਰੋ।ਤੁਹਾਡੀ ਪਸੰਦੀਦਾ ਭਾਸ਼ਾ ਵਿੱਚ PSPS ਜਾਣਕਾਰੀ ਪ੍ਰਾਪਤ ਕਰੋ


ਅਸੀਂ ਚਾਹੁੰਦੇ ਹਾਂ ਕਿ ਸਾਰੇ ਗਾਹਕਾਂ ਕੋਲ ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ (PSPS) ਇਵੈਂਟ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਅੱਪ ਟੂ ਡੇਟ ਰਹਿਣ ਲਈ ਜ਼ਰੂਰੀ ਜਾਣਕਾਰੀ ਹੋਵੇ। ਤੁਹਾਡੀ ਪਸੰਦੀਦਾ ਭਾਸ਼ਾ ਵਿੱਚ PSPS ਸਰੋਤਾਂ ਨੂੰ ਲੱਭਣ ਦੇ ਤਰੀਕੇ ਬਾਰੇ ਜਾਣੋ।ਸਾਡੀ ਅਲਰਟ ਵੈੱਬਸਾਈਟ ਬਾਰੇ PSPS ਅੱਪਡੇਟਸ


ਜਦੋਂ ਕਿਸੇ PSPS ਇਵੈਂਟ ਦੀ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਸੂਚਿਤ ਕਰਨ ਲਈ ਸਾਡੇ PSPS ਅੱਪਡੇਟਸ ਪੇਜ ਨੂੰ ਨਿਯਮਿਤ ਤੌਰ 'ਤੇ ਮੁੜ-ਤਾਜ਼ਾ ਕੀਤਾ ਜਾਂਦਾ ਹੈ।


  • ਤੁਹਾਡੇ ਪਤੇ ਲਈ ਬਿਜਲੀ ਨੂੰ ਬੰਦ ਕਰਨ ਅਤੇ ਮੁੜ-ਬਹਾਲ ਕਰਨ ਦੇ ਨਿਸ਼ਚਿਤ ਸਮੇਂ ਦਾ ਅਨੁਮਾਨ ਲਗਾਓ।
  • ਪ੍ਰਭਾਵਿਤ ਖੇਤਰਾਂ ਨੂੰ ਦਿਖਾਉਣ ਵਾਲਾ ਨਕਸ਼ਾ ਦੇਖੋ।
  • PSPS ਤੋਂ ਪ੍ਰਭਾਵਿਤ ਖੇਤਰਾਂ ਵਿੱਚ
  • ਕਮਿਊਨਿਟੀ ਸਰੋਤ ਸੈਂਟਰ ਦਾ ਪਤਾ ਲਗਾਓ, ਜਿਨ੍ਹਾਂ ਵਿੱਚ ਹਰੇਕ ਇੱਕ ADA-ਪਹੁੰਚਯੋਗ ਰੈਸਟੋਰੂਮ ਅਤੇ ਹੱਥ-ਧੋਣ ਸਬੰਧੀ ਸਟੇਸ਼ਨ, Wi-Fi, ਡਿਵਾਈਸ ਚਾਰਜਿੰਗ ਅਤੇ ਹੋਰ ਮਦਦ ਦੀ ਪੇਸ਼ਕਸ਼ ਕਰਦਾ ਹੈ।

PSPS ਅਲਰਟ ਵੈੱਬਸਾਈਟ ਇਨ੍ਹਾਂ ਭਾਸ਼ਾਵਾਂ ਵਿੱਚ ਉਪਲਬਧ ਹੈ: ਅੰਗਰੇਜ਼ੀ, ਅਰਬੀ, ਚੀਨੀ, ਫਾਰਸੀ, ਹਿੰਦੀ, ਹਮੌਂਗ, ਜਪਾਨੀ, ਖਮੇਰ, ਕੋਰੀਅਨ, ਪੁਰਤਗਾਲੀ, ਪੰਜਾਬੀ, ਰੂਸੀ, ਸਪੈਨਿਸ਼, ਤਾਗਾਲੋਗ, ਥਾਈ ਅਤੇ ਵੀਅਤਨਾਮੀ।


ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਵੈੱਬਸਾਈਟ ਦੇਖੋ


ਡੈਸਕਟਾਪ ਵਿਊ

ਸਾਡੀ ਅਲਰਟ ਵੈੱਬਸਾਈਟ ਦੇ ਕਿਸੇ ਵੀ ਪੇਜ ਦੇ ਸਿਖਰ ਤੋਂ, ਤੁਹਾਡੀ ਪਸੰਦੀਦਾ ਭਾਸ਼ਾ ਨੂੰ ਸਕ੍ਰੀਨ ਦੇ ਉਪਰਲੇ ਸੱਜੇ ਪਾਸੇ 'ਤੇ ਡਰਾਪ ਡਾਊਨ ਤੋਂ ਚੁਣੋ।


ਡੈਸਕਟਾਪ ਵਿਊ

ਮੋਬਾਈਲ ਵਿਊ

1. ਮੀਨੂ ਚੁਣੋ

2. ਸਕ੍ਰੀਨ ਦੇ ਉੱਪਰ ਸੱਜੇ ਪਾਸੇ 'ਤੇ ਡਰਾਪ ਡਾਊਨ ਤੋਂ ਤੁਹਾਡੀ ਪਸੰਦੀਦਾ ਭਾਸ਼ਾ ਚੁਣੋ।


ਮੋਬਾਈਲ ਵਿਊ

250+ ਹੋਰ ਭਾਸ਼ਾਵਾਂ ਵਿੱਚ ਮਦਦ ਲਈ 1-833-208-4167‘ਤੇ ਕਾਲ ਕਰੋ


PSPS ਅੱਪਡੇਟਸ ‘ਤੇ ਜਾਓ

ਜੇਕਰ ਤੁਸੀਂ PG&E ਖਾਤਾ ਧਾਰਕ ਹੋ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਪਤੇ 'ਤੇ ਇੱਕ PSPS ਆਊਟੇਜ਼ (ਬਿਜਲੀ ਦੇ ਕੱਟ) ਦਾ ਪ੍ਰਭਾਵ ਪਵੇਗਾ, ਅਸੀਂ ਤੁਹਾਨੂੰ ਕੱਟ ਲੱਗਣ ਤੋਂ ਦੋ ਦਿਨ ਪਹਿਲਾਂ (ਜੇ ਸੰਭਵ ਹੋਵੇ) ਅਤੇ ਬਿਜਲੀ ਦੇ ਮੁੜ-ਬਹਾਲ ਹੋਣ ਤੱਕ ਹਰੇਕ ਦਿਨ ਸਵੈਚਲਿਤ ਕਾਲ, ਟੈਕਸਟ ਅਤੇ ਈਮੇਲ ਅਲਰਟ ਭੇਜਾਂਗੇ। ਤੁਹਾਡੀ ਸੰਪਰਕ ਜਾਣਕਾਰੀ ਅੱਪਡੇਟ ਕਰਨ ਲਈ ਸਾਈਨ ਇਨ ਕਰੋਤੁਹਾਡੀ ਪਸੰਦੀਦਾ ਭਾਸ਼ਾ ਵਿੱਚ PSPS ਸੰਚਾਰ ਪ੍ਰਾਪਤ ਕਰੋ


ਤੁਹਾਡੀਆਂ ਅਕਾਊਂਟ ਸੈਟਿੰਗਾਂ ਦੇ ਪ੍ਰੋਫ਼ਾਈਲ ਸੈਕਸ਼ਨ ਵਿੱਚ ਤੁਹਾਡੀ ਪਸੰਦ ਵਜੋਂ ਇੱਕ ਖਾਸ ਭਾਸ਼ਾ ਦੀ ਚੋਣ ਕਰਕੇ, ਤੁਸੀਂ ਚੁਣੀ ਹੋਈ ਭਾਸ਼ਾ ਵਿੱਚ ਸਵੈਚਲਿਤ ਤੌਰ 'ਤੇ PSPS ਸੂਚਨਾਵਾਂ ਪ੍ਰਾਪਤ ਕਰ ਸਕਦੇ ਹੋ।


ਤੁਹਾਡੀ ਭਾਸ਼ਾ ਪਸੰਦ (ਸਿਰਫ਼ ਅੰਗਰੇਜ਼ੀ) ਨੂੰ ਅੱਪਡੇਟ ਕਰਨ ਲਈ ਸਾਈਨ ਇਨ ਕਰੋ
ਜਾਂ, ਤੁਹਾਡੀ ਭਾਸ਼ਾ ਪਸੰਦ ਨੂੰ ਨਿਰਧਾਰਤ ਕਰਨ ਲਈ 250+ ਹੋਰ ਭਾਸ਼ਾਵਾਂ ਵਿੱਚ ਸਹਾਇਤਾ ਲਈ 1-866-743-6589 ‘ਤੇ ਕਾਲ ਕਰੋ।ਜੇਕਰ ਤੁਸੀਂ ਅੰਗਰੇਜ਼ੀ ਵਿੱਚ PSPS ਸੂਚਨਾ ਪ੍ਰਾਪਤ ਕਰਦੇ ਹੋ, ਤਾਂ ਕੀ ਕਰਨਾ ਚਾਹੀਦਾ ਹੈ


ਜੇਕਰ ਤੁਸੀਂ ਅੰਗਰੇਜ਼ੀ ਵਿੱਚ PSPS ਟੈਕਸਟ, ਫ਼ੋਨ ਕਾਲ ਜਾਂ ਈਮੇਲ ਅਲਰਟ ਪ੍ਰਾਪਤ ਕਰਦੇ ਹੋ, ਹੋਰ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਇੱਥੇ ਤਰੀਕਾ ਹੈ। ਇਸ ਬਾਰੇ ਜਾਣਨ ਲਈ, ਤੁਹਾਨੂੰ ਪ੍ਰਾਪਤ ਹੋਣ ਵਾਲੀ ਸੂਚਨਾ ਦੀ ਕਿਸਮ ਦੇ ਕਦਮਾਂ ਦੀ ਪਾਲਣਾ ਕਰੋ:

ਗੈਰ-PG&E ਖਾਤਾ ਧਾਰਕਾਂ ਲਈ PSPS ਪਤਾ ਅਲਰਟ


ਪਤਾ ਅਲਰਟ ਤੁਹਾਨੂੰ ਕਿਸੇ ਵੀ ਮਹੱਤਵਪੂਰਨ ਪਤੇ 'ਤੇ ਕਿਸੇ PSPS ਇਵੈਂਟ ਬਾਰੇ ਵਿੱਚ ਕਾਲ ਜਾਂ ਟੈਕਸਟ ਰਾਹੀਂ ਸੂਚਿਤ ਕਰਕੇ ਸੁਰੱਖਿਅਤ ਰਹਿਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।


ਅਜਿਹੇ ਪਤਿਆਂ ਵਿੱਚ ਤੁਹਾਡੇ ਬੱਚੇ ਦਾ ਸਕੂਲ, ਤੁਹਾਡੇ ਮਾਤਾ-ਪਿਤਾ ਦਾ ਘਰ, ਜਾਂ ਇੱਕ ਮੋਬਾਈਲ ਹੋਮ ਪਾਰਕ ਜਾਂ ਕਿਰਾਏ ਦੀ ਇਕਾਈ ਸ਼ਾਮਲ ਹੋ ਸਕਦੀ ਹੈ, ਜਿੱਥੇ ਤੁਹਾਡਾ ਮਕਾਨ ਮਾਲਕ PG&E ਬਿੱਲ ਦਾ ਭੁਗਤਾਨ ਕਰਦਾ ਹੈ। ਇਹ ਸੂਚਨਾਵਾਂ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ। ਅਲਰਟ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਪਤੇ 'ਤੇ ਇੱਕ PG&E ਖਾਤਾ ਹੋਣਾ ਜ਼ਰੂਰੀ ਨਹੀਂ ਹੈ।ਹੋਰ ਜਾਣੋ

ਵਾਧੂ PSPS ਸਰੋਤ