Public Safety Power Shutoff ਲਈ ਤਿਆਰ ਰਹੋ


ਅਸੀਂ ਇਹ ਸਮਝਦੇ ਹਾਂ ਕਿ ਬਿਜਲੀ ਬੰਦ ਹੋਣ ਨਾਲ ਜੀਵਨ ਵਿੱਚ ਵਿਘਨ ਪੈਂਦਾ ਹੈ, ਇਸ ਲਈ ਅਸੀਂ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਲਈ ਤਿਆਰੀ ਸੁਝਾਅ ਬਣਾਏ ਹਨ।

ਸਾਡੇ ਗਾਹਕਾਂ ਅਤੇ ਭਾਈਚਾਰੇ ਦੀ ਸੁਰੱਖਿਆ ਲਈ, Public Safety Power Shutoffs ਜੰਗਲੀ ਅੱਗ ਨੂੰ ਰੋਕਣ ਲਈ ਇੱਕ ਆਖਰੀ ਉਪਾਅ ਦੇ ਰੂਪ ਵਿੱਚ ਇੱਕ ਜ਼ਰੂਰੀ ਸਾਧਨ ਬਣਿਆ ਹੋਇਆ ਹੈ। ਸ਼ੱਟਆਫ ਦੌਰਾਨ ਤਿਆਰ ਰਹਿਣ ਅਤੇ ਸੁਰੱਖਿਅਤ ਰਹਿਣ ਵਿੱਚ ਤੁਹਾਡੀ ਮਦਦ ਲਈ ਹੇਠਾਂ ਦਿੱਤੇ ਸੁਝਾਵਾਂ ਦੀ ਵਰਤੋਂ ਕਰੋ।

ਡੱਬਾਬੰਦ ​​ਭੋਜਨ

ਭੋਜਨ


 • ਸਮੇਂ ਤੋਂ ਪਹਿਲਾਂ ਆਪਣੇ ਲਈ ਭੋਜਨ ਬਣਾਉ। ਬਿਜਲੀ ਬੰਦ ਹੋਣ ਤੋਂ ਪਹਿਲਾਂ ਭੋਜਨ ਨੂੰ ਠੰਡਾ ਰੱਖਣ ਲਈ ਪਾਣੀ ਦੇ ਕੰਟੇਨਰਾਂ ਨੂੰ ਫ੍ਰੀਜ਼ ਕਰੋ।
 • ਆਊਟੇਜ ਸ਼ੁਰੂ ਹੋਣ ਤੋਂ ਪਹਿਲਾਂ, ਬਿਜਲੀ ਬਹਾਲ ਹੋਣ ਤੱਕ ਆਪਣੇ ਫਰਿੱਜ ਅਤੇ ਫ੍ਰੀਜ਼ਰ ਨੂੰ ਉਹਨਾਂ ਦੀਆਂ ਸਭ ਤੋਂ ਵੱਧ ਠੰਡੀਆਂ ਸੈਟਿੰਗ ਤੇ ਸੈੱਟ ਕਰੋ।
 • ਫਰਿੱਜ ਅਤੇ ਫ੍ਰੀਜ਼ਰ ਦੇ ਦਰਵਾਜ਼ੇ ਨੂੰ ਘੱਟ ਖੋਲੋ। ਜਦੋਂ ਬਿਜਲੀ ਬੰਦ ਹੁੰਦੀ ਹੈ, ਭੋਜਨ ਨੂੰ ਫਰਿੱਜ ਵਿੱਚ 4 ਘੰਟਿਆਂ ਤੱਕ ਅਤੇ ਫ੍ਰੀਜ਼ਰ ਵਿੱਚ 48 ਘੰਟਿਆਂ ਤੱਕ ਠੰਡਾ ਰੱਖਿਆ ਜਾ ਸਕਦਾ ਹੈ।
 • ਬਿਜਲੀ ਬੰਦ ਹੋਣ ਵੇਲੇ ਭੋਜਨ ਨੂੰ ਠੰਡਾ ਰੱਖਣ ਲਈ ਕੂਲਰਾਂ ਦੀ ਵਰਤੋਂ ਕਰੋ।
 • ਅਜਿਹੇ ਭੋਜਨ ਰੱਖੋ, ਜੋ ਘੱਟੋ-ਘੱਟ ਇੱਕ ਸਾਲ ਤੱਕ ਸੁਰੱਖਿਅਤ ਢੰਗ ਨਾਲ ਰੱਖਣ ਤੇ ਖਰਾਬ ਨਹੀਂ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਖਾਣ ਲਈ ਪਕਾਉਣ ਜਾਂ ਫਰਿੱਜ ਵਿੱਚ ਰੱਖਣ ਦੀ ਜ਼ਰੂਰਤ ਨਾ ਹੋਵੇ।
Solar Charger

ਤਕਨੀਕ


 • ਉਨ੍ਹਾਂ ਇਲੈਕਟ੍ਰਿਕ ਕੁੰਜੀਆਂ ਅਤੇ ਜਿੰਦਰਿਆਂ ਨੂੰ ਬਦਲਣ ਲਈ ਇੱਕ ਬੈਕਅੱਪ ਕੁੰਜੀ ਰੱਖੋ ਜਿਨ੍ਹਾਂ ਨੂੰ ਚੱਲਣ ਲਈ ਬਿਜਲੀ ਦੀ ਲੋੜ ਹੁੰਦੀ ਹੈ।
 • ਬਿਜਲੀ ਦੇ ਉਪਕਰਨ ਜਿਵੇਂ ਕਿ ਟੀਵੀ ਅਤੇ ਕੰਪਿਊਟਰ, ਜਿਨ੍ਹਾਂ ਵਿੱਚੋਂ ਬਿਜਲੀ ਬਹਾਲ ਹੋਣ ਤੇ ਚੰਗਿਆੜੇ ਨਿਕਲ ਸਕਦੇ ਹਨ, ਉਨ੍ਹਾਂ ਨੂੰ ਬੰਦ ਕਰੋ ਜਾਂ ਅਨਪਲੱਗ ਕਰੋ।
 • ਬੈਟਰੀ ਨਾਲ ਚੱਲਣ ਵਾਲਾ ਜਾਂ ਕ੍ਰੈਂਕ ਰੇਡੀਓ (crank radio) ਖਰੀਦੋ।
 • ਉਹ ਦਸਤਾਵੇਜ਼ ਡਾਊਨਲੋਡ ਜਾਂ ਪ੍ਰਿੰਟ ਕਰੋ ਜਿਨ੍ਹਾਂ ਦੀ ਤੁਹਾਨੂੰ ਲੋੜ ਪੈ ਸਕਦੀ ਹੈ।
 • ਨੇੜਲੇ ਖੇਤਰਾਂ ਵਿੱਚ ਮੁਫ਼ਤ Wi-Fi ਟਿਕਾਣਿਆਂ ਦਾ ਪਤਾ ਲਗਾਓ।
 • ਪੋਰਟੇਬਲ ਮੋਬਾਈਲ ਅਤੇ ਲੈਪਟਾਪ ਬੈਟਰੀ ਚਾਰਜਰਾਂ ਵਿੱਚ ਨਿਵੇਸ਼ ਕਰੋ।
 • ਸੈਲ ਫੋਨਾਂ ਅਤੇ ਬੈਕਅੱਪ ਚਾਰਜਰਾਂ ਨੂੰ ਪਹਿਲਾਂ ਹੀ ਚਾਰਜ ਕਰ ਲਵੋ।
 • ਜਿਨ੍ਹਾਂ ਚੀਜ਼ਾਂ 'ਤੇ ਤੁਸੀਂ ਨਿਰਭਰ ਕਰਦੇ ਹੋ ਉਹਨਾਂ ਵਾਸਤੇ ਬੈਟਰੀਆਂ ਜਮ੍ਹਾਂ ਕਰਕੇ ਰੱਖੋ।
Flashlight

ਘਰ


 • ਬੈਟਰੀ ਨਾਲ ਚੱਲਣ ਵਾਲੀਆਂ LED ਲਾਈਟਾਂ ਜਾਂ ਸੋਲਰ ਲਾਲਟੈਨਾਂ ਖਰੀਦਣ 'ਤੇ ਵਿਚਾਰ ਕਰੋ।
 • ਪਾਲਤੂ ਜਾਨਵਰਾਂ ਲਈ ਕਿਸੇ ਵੀ ਲੋੜ 'ਤੇ ਵਿਚਾਰ ਕਰੋ।
 • ਨਕਦੀ ਰੱਖੋ ਅਤੇ ਗੈਸ ਦੀਆਂ ਟੈਂਕ ਭਰ ਲਵੋ। ਬਿਜਲੀ ਦੇ ਕੱਟ ਦੇ ਦੌਰਾਨ ਸਥਾਨਕ ATM ਅਤੇ ਗੈਸ ਸਟੇਸ਼ਨ ਬੰਦ ਹੋ ਸਕਦੇ ਹਨ।
 • ਕੋਈ ਇੱਕ ਲਾਈਟ ਚਾਲੂ ਰੱਖੋ ਤਾਂ ਜੋ ਬਿਜਲੀ ਦੇ ਵਾਪਸ ਆਉਣ 'ਤੇ ਤੁਹਾਨੂੰ ਪਤਾ ਚੱਲ ਜਾਵੇ।
 • ਫਲੈਸ਼ ਲਾਈਟਾਂ ਨੂੰ ਆਸਾਨ ਪਹੁੰਚ ਵਿੱਚ ਰੱਖੋ।
 • ਗੈਰਾਜ ਦੇ ਦਰਵਾਜ਼ਿਆਂ ਨੂੰ ਹੱਥੀਂ ਖੋਲ੍ਹਣ ਦਾ ਅਭਿਆਸ ਕਰੋ।
 • ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡੇ ਇਲੈਕਟ੍ਰਿਕ ਵਾਹਨ ਦੀ ਬੈਟਰੀ ਪੂਰੀ ਤਰ੍ਹਾਂ ਚਾਰਜ ਹੈ।ਊਰਜਾਵਾਨ ਚਾਰਜਿੰਗ ਸਟੇਸ਼ਨ ਲੱਭੋ
Emergency Plan Checklist

ਸੁਰੱਖਿਆ


 • ਜਰਨੇਟਰਾਂ, ਕੈਂਪ ਸਟੋਵਾਂ ਅਤੇ ਚਾਰਕੋਲ ਗਰਿੱਲ ਦੀ ਵਰਤੋਂ ਕਰਨ ਲਈ ਬਾਹਰ ਥਾਂ ਲੱਭੋ।
 • ਕਿਸੇ ਆਸਾਨ ਪਹੁੰਚ ਵਾਲੀ ਥਾਂ 'ਤੇ ਸੰਕਟਕਾਲੀ ਨੰਬਰ ਲਿਖ ਲਵੋ।
 • ਆਪਣੇ ਗੁਆਂਢੀਆਂ ਤੋਂ ਜਾਣਕਾਰੀ ਲਵੋ।
 • ਇਹ ਪੱਕਾ ਕਰੋ ਕਿ ਬੈਕਅੱਪ ਪਾਵਰ ਅਤੇ ਜਰਨੇਟਰ ਸੁਰੱਖਿਅਤ ਢੰਗ ਨਾਲ ਚਲਾਏ ਜਾਣ ਲਈ ਤਿਆਰ ਹਨ। ਵਧੇਰੇ ਜਾਣਕਾਰੀ ਲਈ, ਸਾਡੇ ਬੈਕਅੱਪ ਪਾਵਰ ਪੰਨੇ 'ਤੇ ਜਾਓ।
Medical Equipment

ਸਿਹਤ


ਵਾਧੂ ਸਰੋਤ:

ਜੰਗਲੀ ਅੱਗ ਦੇ ਮੌਸਮ ਲਈ ਤਿਆਰੀ ਕਰਨ ਵਾਸਤੇ ਹੇਠ ਦਿੱਤੇ ਸਰੋਤਾਂ ਦੀ ਵਰਤੋਂ ਕਰੋ।

Garage Door
Backup Generator

ਅੱਗ ਦੇ ਉੱਚ ਜੋਖ਼ਮ ਸੰਬੰਧੀ ਖੇਤਰ ਵਾਲੇ ਸਰੋਤ


ਤੁਹਾਡੀ ਸੁਰੱਖਿਆ ਸਾਡੀ ਸਭ ਤੋਂ ਵੱਧ ਮਹੱਤਵਪੂਰਨ ਜ਼ਿੰਮੇਵਾਰੀ ਹੈ। ਜੇਕਰ ਤੁਹਾਡਾ ਘਰ ਅੱਗ ਲੱਗਣ ਦੇ ਉੱਚ ਜੋਖ਼ਮ ਵਾਲੇ ਖੇਤਰ ਵਿੱਚ ਹੈ, ਤਾਂ ਹੇਠਾਂ ਦਿੱਤੇ ਸਰੋਤ ਤੁਹਾਨੂੰ ਕੁਦਰਤੀ ਸਥਿਤੀ ਲਈ ਤਿਆਰ ਕਰਨ ਵਿੱਚ ਮਦਦ ਕਰ ਸਕਦੇ ਹਨ।


ਆਪਣੇ ਘਰ ਦੀ ਜੰਗਲੀ ਅੱਗ ਦੇ ਜੋਖ਼ਮ ਦੀ ਖੋਜ ਕਰੋ

ਨਿਕਾਸੀ ਲਈ ਤਿਆਰੀ ਕਰੋ


ਸੰਬੰਧਿਤ ਲਿੰਕ

Public Safety Power Shutoff ਸੰਬੰਧੀ ਸਹਾਇਤਾ

Public Safety Power Shutoff ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਸਾਧਨ ਲੱਭੋ।

Public Safety Power Shutoffs ਵਿੱਚ ਸੁਧਾਰ ਕਰਨਾ

ਇਹ ਪਤਾ ਲਗਾਓ ਕਿ ਅਸੀਂ ਆਪਣੇ ਗਾਹਕਾਂ ਅਤੇ ਸਮੁਦਾਇ ਲਈ ਸ਼ੱਟਆਫ ਅਨੁਭਵ ਵਿੱਚ ਕਿਵੇਂ ਸੁਧਾਰ ਕਰ ਰਹੇ ਹਾਂ।

Public Safety Power Shutoffs ਕਿਉਂ ਹੁੰਦੇ ਹਨ

ਉਹਨਾਂ ਕਾਰਕਾਂ ਨੂੰ ਲੱਭੋ, ਜੋ ਸਾਡੇ ਸ਼ੱਟਆਫ ਕਰਨ ਦੇ ਫ਼ੈਸਲੇ ਵਿੱਚ ਸ਼ਾਮਲ ਹੁੰਦੇ ਹਨ।