PSPS ਲਈ ਤਿਆਰੀ ਕਰੋ
PSPS ਲਈ ਤਿਆਰੀ ਕਰੋ
ਬਿਜਲੀ ਚਲੇ ਜਾਣ ਨਾਲ ਤੁਹਾਡੇ ਜੀਵਨ, ਪਰਿਵਾਰ ਅਤੇ ਕੰਮ ਲਈ ਅਣਚਾਹੀ ਰੁਕਾਵਟ ਆ ਸਕਦੀ ਹੈ, ਇਸ ਲਈ ਅਸੀਂ ਕਿਸੇ ਜਨਤਕ ਸਲਾਮਤੀ ਲਈ ਬਿਜਲੀ ਕੱਟ (Public Safety Power Shutoff) ਦੇ ਦੌਰਾਨ ਤੁਹਾਨੂੰ ਸੁਰੱਖਿਅਤ ਅਤੇ ਤੁਹਾਡੀ ਜ਼ਿੰਦਗੀ ਨੂੰ ਜਿੰਨਾ ਸੰਭਵ ਹੋ ਸਕੇ ਆਮ ਰੱਖਣ ਲਈ ਤਿਆਰੀ ਕਰਨ ਵਾਸਤੇ ਸੁਝਾਅ ਤਿਆਰ ਕੀਤੇ ਹਨ। ਬਿਜਲੀ ਬੰਦ ਹੋ ਜਾਣ ਤੋਂ ਬਾਅਦ, ਅਸੀਂ ਪ੍ਰਭਾਵਿਤ ਭਾਈਚਾਰਿਆਂ ਵਿੱਚ ਮੁਫ਼ਤ Wi-Fi, ਡਿਵਾਈਸ ਚਾਰਜਿੰਗ, ਬਰਫ਼ ਦੇ ਬੈਗ, ADA-ਪਹੁੰਚਯੋਗ ਰੈਸਟਰੂਮ ਅਤੇ ਹੱਥ ਧੋਣ ਦੇ ਸਟੇਸ਼ਨਾਂ ਸਮੇਤ ਸਹਾਇਤਾ ਵੀ ਪੇਸ਼ ਕਰਦੇ ਹਾਂ।
PSPS ਦਾ ਅਰਥ ਹੈ ਕਿ ਹੋ ਸਕਦਾ ਹੈ ਕਈ ਦਿਨਾਂ ਲਈ ਤੁਹਾਡੀ ਬਿਜਲੀ ਨਾ ਆਏ। ਅਸੀਂ ਜਾਣਦੇ ਹਾਂ ਕਿ ਇਹ ਮੁਸ਼ਕਲ ਹੋਵੇਗਾ ਅਤੇ ਪਹਿਲਾਂ ਤੋਂ ਤਿਆਰੀ ਕਰਨ ਵਿੱਚ ਤੁਹਾਡੀ ਸਹਾਇਤਾ ਕਰਨੀ ਚਾਹੁੰਦੇ ਹਾਂ। PSPS ਦੇ ਦੌਰਾਨ ਤਿਆਰੀ ਕਰਨ ਅਤੇ ਸੁਰੱਖਿਅਤ ਰਹਿਣ ਲਈ ਹੇਠਾਂ ਦਿੱਤੇ ਸੁਝਾਵਾਂ ਦੀ ਵਰਤੋਂ ਕਰੋ।
ਖਾਣ ਵਾਲੇ ਪਦਾਰਥ
- ਪਹਿਲਾਂ ਹੀ ਆਪਣੀ ਖੁਦ ਦੀ ਬਰਫ਼ ਬਣਾ ਲਵੋ। ਬਿਜਲੀ ਬੰਦ ਹੋਣ 'ਤੇ ਭੋਜਨ ਨੂੰ ਠੰਡਾ ਰੱਖਣ ਲਈ ਪਾਣੀ ਦੇ ਕੰਟੇਨਰਾਂ ਨੂੰ ਜੰਮਾਓ।
- ਬਿਜਲੀ ਦਾ ਕੱਟ ਸ਼ੁਰੂ ਹੋਣ ਤੋਂ ਪਹਿਲਾਂ, ਬਿਜਲੀ ਦੀ ਬਹਾਲੀ ਹੋਣ ਤਕ ਆਪਣੇ ਫਰਿੱਜ ਅਤੇ ਫ੍ਰੀਜ਼ਰ ਨੂੰ ਉਹਨਾਂ ਦੀਆਂ ਸਭ ਤੋਂ ਠੰਡੀਆਂ ਸੈਟਿੰਗਾਂ 'ਤੇ ਸੈੱਟ ਕਰੋ।
- ਬਿਜਲੀ ਬੰਦ ਹੋਣ 'ਤੇ ਭੋਜਨ ਨੂੰ ਠੰਡਾ ਰੱਖਣ ਲਈ ਕੂਲਰਾਂ ਦੀ ਵਰਤੋਂ ਕਰੋ।
- ਫਰਿੱਜ ਅਤੇ ਫ੍ਰੀਜ਼ਰ ਦੇ ਦਰਵਾਜ਼ਿਆਂ ਖੋਲ੍ਹਣਾ ਸੀਮਿਤ ਕਰੋ। ਜਦੋਂ ਬਿਜਲੀ ਬੰਦ ਹੁੰਦੀ ਹੈ, ਤਾਂ ਭੋਜਨ ਨੂੰ ਫਰਿੱਜ ਵਿੱਚ ਚਾਰ ਘੰਟਿਆਂ ਤਕ ਲਈ ਅਤੇ ਫ੍ਰੀਜ਼ਰ ਵਿੱਚ 48 ਘੰਟਿਆਂ ਤੱਕ ਲਈ ਠੰਡਾ ਰੱਖਿਆ ਜਾ ਸਕਦਾ ਹੈ।
- ਫਰਿੱਜ ਤੋਂ ਬਾਹਰ ਸਥਿਰ ਰਹਿਣ ਵਾਲੇ ਭੋਜਨ ਪਦਾਰਥ ਖਰੀਦੋ।
ਤਕਨੀਕ
- ਉਹਨਾਂ ਇਲੈਕਟ੍ਰਾਨਿਕ ਚਾਬੀਆਂ ਅਤੇ ਜਿੰਦਰਿਆਂ ਨੂੰ ਬਦਲਣ ਲਈ ਬੈਕਅੱਪ ਕੁੰਜੀ ਰੱਖੋ ਜੋ ਕੰਮ ਨਹੀਂ ਕਰਨਗੀਆਂ।
- ਬਿਜਲੀ ਦੇ ਸਮਾਨ ਜਾਂ ਉਪਕਰਣਾਂ ਨੂੰ ਬੰਦ/ਡਿਸਕਨੈਕਟ ਕਰੋ, ਜਿਵੇਂ ਕਿ ਟੀਵੀ ਅਤੇ ਕੰਪਿਊਟਰ, ਜੋ ਬਿਜਲੀ ਵਾਪਸ ਆਉਣ 'ਤੇ ਸਪਾਰਕ ਜਾਂ ਸਰਜ ਕਰ ਸਕਦੇ ਹਨ।
- ਬੈਟਰੀ ਨਾਲ ਚੱਲਣ ਵਾਲਾ ਜਾਂ ਕ੍ਰੈਂਕ ਰੇਡੀਓ (crank radio) ਖਰੀਦੋ।
- ਉਹ ਦਸਤਾਵੇਜ਼ ਡਾਊਨਲੋਡ ਜਾਂ ਪ੍ਰਿੰਟ ਕਰੋ ਜਿਨ੍ਹਾਂ ਦੀ ਤੁਹਾਨੂੰ ਲੋੜ ਪੈ ਸਕਦੀ ਹੈ।
- ਆਸ ਪਾਸ ਦੇ ਇਲਾਕਿਆਂ ਵਿੱਚ ਮੁਫ਼ਤ Wi-Fi ਸਥਾਨਾਂ ਦਾ ਪਤਾ ਲਗਾਓ।
- ਪੋਰਟੇਬਲ ਮੋਬਾਈਲ ਅਤੇ ਲੈਪਟਾਪ ਬੈਟਰੀ ਚਾਰਜਰਾਂ ਵਿੱਚ ਨਿਵੇਸ਼ ਕਰੋ।
- ਸੈਲ ਫੋਨਾਂ ਅਤੇ ਬੈਕਅੱਪ ਚਾਰਜਰਾਂ ਨੂੰ ਪਹਿਲਾਂ ਹੀ ਚਾਰਜ ਕਰ ਲਵੋ।
- ਜਿਨ੍ਹਾਂ ਚੀਜ਼ਾਂ 'ਤੇ ਤੁਸੀਂ ਨਿਰਭਰ ਕਰਦੇ ਹੋ ਉਹਨਾਂ ਵਾਸਤੇ ਬੈਟਰੀਆਂ ਜਮ੍ਹਾਂ ਕਰਕੇ ਰੱਖੋ।
ਘਰ
- ਬੈਟਰੀ ਨਾਲ ਚੱਲਣ ਵਾਲੀਆਂ LED ਲਾਈਟਾਂ ਜਾਂ ਸੋਲਰ ਲਾਲਟੈਨਾਂ ਖਰੀਦਣ 'ਤੇ ਵਿਚਾਰ ਕਰੋ।
- ਪਾਲਤੂ ਜਾਨਵਰਾਂ ਲਈ ਕਿਸੇ ਵੀ ਲੋੜ 'ਤੇ ਵਿਚਾਰ ਕਰੋ।
- ਨਕਦੀ ਰੱਖੋ ਅਤੇ ਗੈਸ ਦੀਆਂ ਟੈਂਕ ਭਰ ਲਵੋ। ਬਿਜਲੀ ਦੇ ਕੱਟ ਦੇ ਦੌਰਾਨ ਸਥਾਨਕ ATM ਅਤੇ ਗੈਸ ਸਟੇਸ਼ਨ ਬੰਦ ਹੋ ਸਕਦੇ ਹਨ।
- ਕੋਈ ਇੱਕ ਲਾਈਟ ਚਾਲੂ ਰੱਖੋ ਤਾਂ ਜੋ ਬਿਜਲੀ ਦੇ ਵਾਪਸ ਆਉਣ 'ਤੇ ਤੁਹਾਨੂੰ ਪਤਾ ਚੱਲ ਜਾਵੇ।
- ਫਲੈਸ਼ ਲਾਈਟਾਂ ਨੂੰ ਆਸਾਨ ਪਹੁੰਚ ਵਿੱਚ ਰੱਖੋ।
- ਗੈਰਾਜ ਦੇ ਦਰਵਾਜ਼ਿਆਂ ਨੂੰ ਹੱਥੀਂ ਖੋਲ੍ਹਣ ਦਾ ਅਭਿਆਸ ਕਰੋ।
ਸੁਰੱਖਿਆ
- ਜਰਨੇਟਰਾਂ, ਕੈਂਪ ਸਟੋਵਾਂ ਅਤੇ ਚਾਰਕੋਲ ਗਰਿੱਲ ਦੀ ਵਰਤੋਂ ਕਰਨ ਲਈ ਬਾਹਰ ਥਾਂ ਲੱਭੋ।
- ਕਿਸੇ ਆਸਾਨ ਪਹੁੰਚ ਵਾਲੀ ਥਾਂ 'ਤੇ ਸੰਕਟਕਾਲੀ ਨੰਬਰ ਲਿਖ ਲਵੋ।
- ਆਪਣੇ ਗੁਆਂਢੀਆਂ ਤੋਂ ਜਾਣਕਾਰੀ ਲਵੋ।
- ਇਹ ਪੱਕਾ ਕਰੋ ਕਿ ਬੈਕਅੱਪ ਪਾਵਰ ਅਤੇ ਜਰਨੇਟਰ ਸੁਰੱਖਿਅਤ ਢੰਗ ਨਾਲ ਚਲਾਏ ਜਾਣ ਲਈ ਤਿਆਰ ਹਨ। ਵਧੇਰੇ ਜਾਣਕਾਰੀ ਲਈ, ਸਾਡੇ ਬੈਕਅੱਪ ਪਾਵਰ ਪੰਨੇ 'ਤੇ ਜਾਓ।
ਸਿਹਤ
- ਮੁੱਢਲੀ ਸਹਾਇਤਾ ਬਾਰੇ ਸਪਲਾਈਆਂ ਜਮ੍ਹਾਂ ਕਰੋ।
- ਤਜਵੀਜ਼ ਕੀਤੀਆਂ ਅਤੇ ਗੈਰ-ਤਜਵੀਜ਼ ਕੀਤੀਆਂ ਦਵਾਈਆਂ ਜਮ੍ਹਾਂ ਕਰੋ।
- ਉਹਨਾਂ ਦਵਾਈਆਂ ਲਈ ਯੋਜਨਾ ਬਣਾਓ ਜਿਨ੍ਹਾਂ ਨੂੰ ਫਰਿੱਜ ਵਿੱਚ ਰੱਖਣ ਦੀ ਲੋੜ ਹੁੰਦੀ ਹੈ।
- ਮੈਡੀਕਲ ਡਿਵਾਈਸਾਂ ਦਾ ਪੂਰਾ ਚਾਰਜ ਕਰੋ।
- ਵਧੇਰੇ ਜਾਣਕਾਰੀ ਲਈ, ਡਾਕਟਰੀ ਲੋੜਾਂ ਵਾਲੇ ਗਾਹਕ ਸਾਡੇ ਮੈਡੀਕਲ ਬੇਸਲਾਈਨ ਪੰਨੇ 'ਤੇ ਜਾ ਸਕਦੇ ਹਨ।
- ਉਨ੍ਹਾਂ ਲਈ ਸਰੋਤ ਜਿਨਾ ਨੂੰ ਪਹੁੰਚਯੋਗਤਾ, ਵਿੱਤੀ, ਭਾਸ਼ਾ ਅਤੇ ਬੁਢਾਪੇ ਦੀਆਂ ਜ਼ਰੂਰਤਾਂ ਹਨ
ਵਾਧੂ ਸਰੋਤ:
- ਖਾਤੇ ਅਤੇ ਗੈਰ-ਖਾਤਾਧਾਰਕ PSPS ਸੂਚਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, PSPS ਅੱਪਡੇਟ ਅਤੇ ਸੂਚਨਾਵਾਂ ਦੇਖੋ।
- ਕਿਸੇ PSPS ਦੇ ਦੌਰਾਨ ਤੁਹਾਡੇ ਖੇਤਰ ਵਿੱਚ ਉਪਲਬਧ ਸਰੋਤਾਂ ਨੂੰ ਲੱਭਣ ਲਈ, ਸਾਡੇ ਭਾਈਚਾਰਕ ਸਰੋਤ ਕੇਂਦਰ (Community Resource Centers) ਪੇਜ 'ਤੇ ਜਾਓ
- ਤਿਆਰੀ ਕਰਨ ਦੇ ਹੋਰ ਤਰੀਕਿਆਂ ਲਈ, ਸੁਰੱਖਿਆ ਕਾਰਵਾਈ ਕੇਂਦਰ 'ਤੇ ਜਾਓ।
ਜੰਗਲੀ ਅੱਗ ਦੇ ਮੌਸਮ ਲਈ ਤਿਆਰੀ ਕਰਨ ਵਾਸਤੇ ਹੇਠ ਦਿੱਤੇ ਸਰੋਤਾਂ ਦੀ ਵਰਤੋਂ ਕਰੋ।
- ਸੰਕਟਕਾਲ ਯੋਜਨਾ ਬਣਾਉਣ ਲਈ, ਸੰਕਟਕਾਲ ਯੋਜਨਾ ਪੰਨੇ 'ਤੇ ਜਾਓ।
- ਸੰਕਟਕਾਲ ਤਿਆਰੀ ਕਿੱਟ ਬਣਾਉਣ ਲਈ, ਸਾਡੇ ਸੰਕਟਕਾਲ ਤਿਆਰੀ ਕਿੱਟ ਪੰਨੇ 'ਤੇ ਜਾਓ।
- ਬੈਕਅੱਪ ਪਾਵਰ ਬਾਰੇ ਅਤੇ ਇਹ ਜਾਣਨ ਲਈ ਅਤੇ ਕੀ ਇਹ ਤੁਹਾਡੀਆਂ ਲੋੜਾਂ ਲਈ ਸਹੀ ਹੈ, ਸਾਡੇ ਬੈਕਅੱਪ ਪਾਵਰ ਪੰਨੇ 'ਤੇ ਜਾਓ।
- ਜੰਗਲੀ ਅੱਗ ਤੋਂ ਸੁਰੱਖਿਆ ਬਾਰੇ ਹੋਰ ਜਾਣਨ ਅਤੇ ਇੱਕ ਵੈਬੀਨਾਰ ਵਿੱਚ ਸ਼ਾਮਲ ਹੋਣ ਲਈ, ਸਾਡੇ ਜੰਗਲੀ ਅੱਗ ਤੋਂ ਸੁਰੱਖਿਆ ਬਾਰੇ ਵੈਬੀਨਾਰ ਅਤੇ ਵਰਤਾਰੇ ਪੰਨੇ 'ਤੇ ਜਾਓ।
- ਇਹ ਜਾਣਨ ਲਈ ਕਿ ਬਿਜਲੀ ਦੀਆਂ ਲਾਈਨਾਂ ਤੋਂ ਬਚਣ ਲਈ ਬਨਸਪਤੀ ਨੂੰ ਸੁਰੱਖਿਅਤ ਢੰਗ ਨਾਲ ਕਿੱਥੇ ਲਗਾਉਣਾ ਹੈ, ਸਾਡੇ ਸਹੀ ਪੌਦੇ ਨੂੰ ਸਹੀ ਜਗ੍ਹਾ 'ਤੇ ਉਗਾਓ ਪੰਨੇ 'ਤੇ ਜਾਓ।
- ਤਿਆਰੀ ਕਰਨ ਦੇ ਹੋਰ ਤਰੀਕਿਆਂ ਲਈ, ਸੁਰੱਖਿਆ ਕਾਰਵਾਈ ਕੇਂਦਰ 'ਤੇ ਜਾਓ।
ਉੱਚ-ਖ਼ਤਰੇ ਵਾਲੇ ਜੰਗਲੀ ਅੱਗ ਵਾਲੇ ਖੇਤਰ ਲਈ ਤਿਆਰ ਕਰਨ ਦੇ ਸਰੋਤ
ਤੁਹਾਡੀ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ। ਤੁਹਾਡਾ ਘਰ ਜੰਗਲੀ ਅੱਗ ਲਈ ਬਹੁਤ ਜ਼ਿਆਦਾ ਜਾਂ ਉੱਚੇ ਜੋਖਮ ਵਾਲੇ ਖੇਤਰ ਵਿੱਚ ਹੋ ਸਕਦਾ ਹੈ।
ਹੇਠਾਂ ਦਿੱਤੇ ਸਰੋਤ ਤੁਹਾਡੀ ਨਿਕਾਸੀ ਯੋਜਨਾ ਤਿਆਰ ਕਰਨ ਅਤੇ ਇਸਦਾ ਅਭਿਆਸ ਕਰਨ, ਤੁਹਾਡੇ ਘਰ ਦਾ ਮੁਲਾਂਕਣ ਕਰਨ ਅਤੇ ਸੰਕਟਕਾਲ ਸਪਲਾਈ ਕਿੱਟ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਆਪਣੇ ਘਰ ਲਈ ਜੰਗਲੀ ਅੱਗ ਦਾ ਜੋਖਮ ਪਤਾ ਕਰੋ।
ਨਿਕਾਸੀ ਲਈ ਤਿਆਰੀ ਕਰੋ।
តំណភ្ជាប់ដែលពាក់ព័ន្ធ
PSPS ਸਮਰਥਨ
ਕਿਸੇ PSPS ਦੇ ਦੌਰਾਨ ਡਿਵਾਈਸ ਚਾਰਜਿੰਗ, ਬੈਗ ਵਾਲੀ ਬਰਫ਼ ਅਤੇ Wi-Fi ਸਮੇਤ ਤੁਹਾਡੀ ਸਹਾਇਤਾ ਕਰਨ ਲਈ ਸਰੋਤ ਲੱਭੋ।
PSPS ਵਰਤਾਰਿਆਂ ਨੂੰ ਘੱਟ ਤੋਂ ਘੱਟ ਕਰਨਾ
ਪਤਾ ਕਰੋ ਕਿ ਅਸੀਂ PSPS ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਲਈ ਕੀ ਕਰ ਰਹੇ ਹਾਂ।
PSPS ਵਰਤਾਰੇ ਕਿਉਂ ਹੁੰਦੇ ਹਨ
ਪਤਾ ਕਰੋ ਕਿ ਕਿਸੇ PSPS ਵਰਤਾਰੇ ਦਾ ਐਲਾਨ ਕਰਨ ਦੇ ਫੈਸਲੇ ਵਿੱਚ ਕਿਹੜੇ ਕਾਰਕ ਕੰਮ ਕਰਦੇ ਹਨ ਅਤੇ ਮੌਸਮ ਸੰਬੰਧੀ ਸਾਧਨਾਂ ਬਾਰੇ ਪਤਾ ਕਰੋ ਜੋ ਦਿਖਾਉਂਦੇ ਹਨ ਕਿ ਕੀ ਤੁਹਾਡੇ ਖੇਤਰ ਵਿੱਚ PSPS ਹੋਵੇਗਾ।