PSPS ਵਰਤਾਰਿਆਂ ਨੂੰ ਘੱਟ ਤੋਂ ਘੱਟ ਕਰਨਾ
ਅਸੀਂ’ PSPS ਦੇ ਪ੍ਰਭਾਵ ਨੂੰ ਘਟਾਉਣ ਲਈ ਸਾਲ ਭਰ ਕੰਮ ਕਰ ਰਹੇ ਹਾਂ
ਸਾਡਾ ਟੀਚਾ ਤੁਹਾਨੂੰ ਸੁਰੱਖਿਅਤ ਰੱਖਣਾ ਹੈ। ਅਸੀਂ ਜਾਣਦੇ ਹਾਂ ਕਿ ਬਿਜਲੀ ਬੰਦ ਹੋਣ ਨਾਲ ਜੀਵਨ ਵਿੱਚ ਰੁਕਾਵਟ ਆ ਜਾਂਦੀ ਹੈ। ਇਹੀ ਕਾਰਨ ਹੈ ਕਿ ਅਸੀਂ ਆਪਣੇ ਗਾਹਕਾਂ ਦੀ ਗੱਲ ਸੁਣ ਰਹੇ ਹਾਂ ਅਤੇ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ, ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ (Public Safety Power Shutoffs (PSPS)), ਦੇ ਪ੍ਰਭਾਵ ਨੂੰ ਘਟਾਉਣ ਦੇ ਤਰੀਕੇ ਲੱਭ ਰਹੇ ਹਾਂ।
ਮੌਸਮ ਸੰਬੰਧੀ ਨੁਕਸਾਨ ਅਤੇ ਹੋਰ ਖ਼ਤਰੇ
ਮੌਸਮ ਠੀਕ ਹੋਣ ਤੋਂ ਬਾਅਦ, ਅਸੀਂ ਹਵਾ ਅਤੇ ਮਲਬੇ-ਕਾਰਨ ਹੋਏ ਨੁਕਸਾਨ ਲਈ ਇਲੈਕਟ੍ਰਿਕ ਸਿਸਟਮ ਦੀ ਸਮੀਖਿਆ ਕਰਦੇ ਹਾਂ, ਤਾਂ ਜੋ ਇਹ ਪਤਾ ਕੀਤਾ ਜਾ ਸਕੇ ਕਿ ਬਿਜਲੀ ਨੂੰ ਹੁਣ ਬਹਾਲ ਕਰਨਾ ਸੁਰੱਖਿਅਤ ਹੈ ਕਿ ਨਹੀਂ। ਬਿਜਲੀ ਬੰਦ ਨਾ ਕਰਨ ਦੀ ਸੂਰਤ ਵਿੱਚ, ਹੇਠ ਲਿਖੇ ਨੁਕਸਾਨ, ਜੰਗਲ ਵਿੱਚ ਲੱਗੀ ਅੱਗ ਦੇ ਸੰਭਾਵਿਤ ਕਾਰਨ ਦਰਸਾਉਂਦੇ ਹਨ:
- ਰੁੱਖਾਂ ਦੀਆਂ ਟਹਿਣੀਆਂ ਬਿਜਲੀ ਦੀਆਂ ਲਾਈਨਾਂ 'ਤੇ ਉੱਪਰ
- ਆਪਸ ਵਿੱਚ ਉਲਝੀਆਂ ਹੋਈਆਂ ਬਿਜਲੀ ਦੀਆਂ ਲਾਈਨਾਂ
- ਰੁੱਖਾਂ ਦਾ ਬਿਜਲੀ ਦੀਆਂ ਲਾਈਨਾਂ 'ਤੇ ਡਿੱਗਣਾ
- ਬਿਜਲੀ ਦੇ ਖੰਭਿਆਂ ਦਾ ਡਿੱਗ ਜਾਣਾ
ਨਿਗਰਾਨੀ ਅਤੇ ਜਾਂਚਾਂ ਬਾਰੇ ਜਾਣੋ।
PSPS ਵਿੱਚ ਸੁਧਾਰ ਕਰਨ ਦੀ ਸਾਡੀ ਵਚਨਬੱਧਤਾ ਹੈ
ਗਾਹਕਾਂ ਦੀ ਮਦਦ ਕਰਨ ਲਈ ਹੋਰ ਵੀ ਬਹੁਤ ਕੁਝ ਕਰਨਾ
PSPS ਵਿੱਚ ਸੁਧਾਰ ਕਰਨ ਲਈ, ਅਸੀਂ PSPS ਇਵੈਂਟਾਂ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਆਪਣੇ ਗਾਹਕਾਂ ਦੀ ਗੱਲ ਸੁਣਦੇ ਹਾਂ ਫੀਡਬੈਕ ਦੇ ਜਵਾਬ ਵਿੱਚ ਵਧੇਰੇ ਜਾਣਕਾਰੀ ਅਤੇ ਬਿਹਤਰ ਸਰੋਤ ਪ੍ਰਦਾਨ ਕਰਦੇ ਹਾਂ।
ਗਾਹਕਾਂ ਲਈ ਵਸੀਲਿਆਂ ਵਿੱਚ ਇਹ ਸ਼ਾਮਲ ਹਨ:
- ਮੈਡੀਕਲ ਬੇਸਲਾਈਨ ਗਾਹਕਾਂ ਲਈ ਵਾਧੂ ਪਹੁੰਚ
- ਪੋਰਟੇਬਲ ਬੈਟਰੀਆਂ
- ਹੋਟਲ ਵਿੱਚ ਰਹਿਣਾ
- ਟ੍ਰਾਂਸਪੋਰਟਸ਼ਨ ਵਿੱਚ ਸਹਾਇਤਾ
- ਗੈਰ-ਖਾਤਾ ਧਾਰਕਾਂ ਲਈ ਆਊਟੇਜ ਅਲਰਟ
- ਕਈ ਤਰ੍ਹਾਂ ਦੀਆਂ ਬੈਕਅੱਪ ਪਾਵਰ ਛੋਟਾਂ
- 16 ਭਾਸ਼ਾਵਾਂ ਵਿੱਚ ਐਮਰਜੈਂਸੀ ਜਾਣਕਾਰੀ
- ਬਹੁਭਾਸ਼ਾਈ ਐਮਰਜੈਂਸੀ ਆਊਟਰੀਚ
- ਭੋਜਨ ਦੀ ਬਦਲ
ਸਾਡੇ PSPS ਪ੍ਰੋਗਰਾਮ ਵਿੱਚ ਸੁਧਾਰ
ਅਸੀਂ ਆਪਣੇ ਗਾਹਕਾਂ ਨੂੰ ਸੁਰੱਖਿਅਤ ਰੱਖਣ ਅਤੇ PSPS ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵਿਕਾਸ ਅਤੇ ਸੁਧਾਰ ਕਰਨਾ ਜਾਰੀ ਰੱਖ ਰਹੇ ਹਾਂ। ਜੰਗਲੀ ਅੱਗ ਦੇ ਜੋਖ਼ਮਾਂ ਨੂੰ ਘਟਾਉਣ ਦਾ ਕੋਈ ਇੱਕ ਹੱਲ ਨਹੀਂ ਹੈ। ਇਸ ਲਈ ਅਸੀਂ:
- ਜੰਗਲੀ ਅੱਗ ਦੇ ਜੋਖ਼ਮਾਂ ਨੂੰ ਘਟਾਉਣ ਲਈ ਬਿਜਲੀ ਦੀਆਂ ਤਾਰਾਂ ਨੂੰ ਮਜ਼ਬੂਤ ਕਰਕੇ ਇਲੈਕਟ੍ਰਿਕ ਗਰਿੱਡ ਨੂੰ ਅੱਪਗ੍ਰੇਡ ਕਰਨਾ ਜਾਰੀ ਰੱਖ ਰਹੇ ਹਾਂ
- PSPS ਦੇ ਦਾਇਰੇ ਨੂੰ ਘਟਾਉਣ ਲਈ ਵਿਭਾਗੀਕਰਨ ਡਿਵਾਇਸਾਂ ਨੂੰ ਸਥਾਪਿਤ ਕਰ ਰਹੇ ਹਾਂ, ਤਾਂ ਕਿ ਬਹੁਤ ਘੱਟ ਗਾਹਕ ਬਿਜਲੀ ਤੋਂ ਰਹਿਤ ਹੋਣ
- ਇਲੈਕਟ੍ਰਿਕ ਗਰਿੱਡ ਲਈ ਖ਼ਤਰਿਆਂ ਦਾ ਪਤਾ ਲਗਾਉਣ ਵਾਲੀਆਂ ਨਵੀਆਂ ਤਕਨੀਕਾਂ ਦਾ ਸੰਚਾਲਨ ਕਰ ਰਹੇ ਹਾਂ ਜੋ ਬਿਜਲੀ ਨੂੰ ਤੇਜ਼ੀ ਨਾਲ ਘੱਟ ਜਾਂ ਬੰਦ ਕਰਦੀਆਂ ਹਨ, ਅਤੇ ਇਸ ਤਰ੍ਹਾਂ ਵੱਡੇ PSPS ਲਈ ਜ਼ਰੂਰਤ ਘੱਟ ਜਾਂਦੀ ਹੈ
- PSPS ਦੌਰਾਨ ਬਿਜਲੀ ਨੂੰ ਚਾਲੂ ਰੱਖਣ ਲਈ ਜਨਰੇਟਰਾਂ ਦੀ ਵਰਤੋਂ ਕਰਨ ਵਾਲੇ ਮਾਈਕਰੋਗ੍ਰਿਡਸ ਨੂੰ ਸਥਾਪਿਤ ਕਰ ਰਹੇ ਹਾਂ
ਮੌਸਮ ਬਾਰੇ ਜਾਗਰੂਕਤਾ ਵਿੱਚ ਸੁਧਾਰ ਕਰੋ
- PSPS ਵਰਤਾਰਿਆਂ ਦੀ ਲੋੜ ਦੀ ਬਿਹਤਰ ਭਵਿੱਖਬਾਣੀ ਕਰਨ ਲਈ ਵਾਧੂ ਮੌਸਮ ਸਟੇਸ਼ਨ ਸਥਾਪਤ ਕਰੋ
- ਸੰਭਾਵੀ ਜੰਗਲੀ ਅੱਗਾਂ ਦੀ ਪਛਾਣ ਕਰਨ ਲਈ ਹਾਈ-ਡੈਫੀਨੇਸ਼ਨ ਕੈਮਰੇ ਲਗਾਓ
- ਜੰਗਲੀ ਅੱਗ ਦੇ ਜੋਖਮ 'ਤੇ ਅਸਲ ਸਮੇਂ ਵਿੱਚ ਨਜ਼ਰ ਰੱਖੋ
ਵਾਧੂ ਵਸੀਲੇ
ਪਬਲਿਕ ਸੇਫ਼ਟੀ ਦੀ ਰੱਖਿਆ ਲਈ, ਅਸੀਂ ਆਪਣੇ ਇਲੈਕਟ੍ਰਿਕ ਸਿਸਟਮ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਵਿੱਚ ਸੁਧਾਰ ਕਰਨ ਲਈ ਹਰ ਰੋਜ਼ ਨਵੇਂ ਕਦਮ ਚੁੱਕ ਰਹੇ ਹਾਂ।
ਬਨਸਪਤੀ ਪ੍ਰਬੰਧਨ ਬਾਰੇ ਜਾਣੋ
ਸਾਡਾ ਜੰਗਲੀ ਅੱਗ ਤੋਂ ਸੁਰੱਖਿਆ ਪ੍ਰੋਗਰਾਮ ਹਰ ਸਾਲ ਵਿਕਸਤ ਹੋ ਰਿਹਾ ਹੈ ਅਤੇ ਦਰਸਾਉਂਦਾ ਹੈ ਕਿ ਅਸੀਂ ਕੀ ਸਿੱਖਿਆ ਹੈ ਅਤੇ ਇਸ ਵਿੱਚ ਨਵੀਂ ਜਾਣਕਾਰੀ ਸ਼ਾਮਲ ਕੀਤੀ ਜਾਂਦੀ ਹੈ। ਇਸ ਸਾਲ ਅਸੀਂ ਜੋ ਖਾਸ ਕਾਰਵਾਈਆਂ ਕਰ ਰਹੇ ਹਾਂ, ਉਹਨਾਂ ਵਿੱਚ ਇਹ ਸ਼ਾਮਲ ਹਨ:
ਡਿਵਾਈਸਾਂ ਦਾ ਵਰਗੀਕਰਨ ਕਰਨਾ
ਗਰਿੱਡ ਨੂੰ ਛੋਟੇ ਭਾਗਾਂ ਵਿੱਚ ਵੰਡ ਕੇ PSPS ਇਵੈਂਟਾਂ ਦੌਰਾਨ ਭਾਈਚਾਰਿਆਂ ਨੂੰ ਊਰਜਾਵਾਨ ਰੱਖਣਾ
2021 ਲਈ ਟੀਚਾ: 250 ਡਿਵਾਈਸਾਂ
ਸਿਸਟਮ ਨੂੰ ਸਖਤ ਕਰਨਾ
ਜੰਗਲੀ ਅੱਗ ਦੇ ਜੋਖ਼ਮ ਨੂੰ ਘਟਾਉਣ ਲਈ ਸਿਸਟਮ ਨੂੰ ਮਜ਼ਬੂਤ ਖੰਭਿਆਂ, ਕਵਰ ਕੀਤੀਆਂ ਲਾਈਨਾਂ ਅਤੇ ਤਾਰਾਂ ਨੂੰ ਅੰਡਰ-ਗਰਾਉਂਡ ਕਰਨ ਰਾਹੀਂ ਅੱਪਗ੍ਰੇਡ ਕਰਨਾ
2021 ਲਈ ਟੀਚਾ: 180 ਮੀਲ ਤੱਕ ਸਖਤ ਕੀਤੇ ਗਏ
ਟ੍ਰਾਂਸਮਿਸ਼ਨ ਸਵਿੱਚ
ਹਾਈ-ਵੋਲਟੇਜ਼ ਵਾਲੀਆਂ ਤਾਰਾਂ 'ਤੇ ਸਵਿੱਚ ਲਗਾ ਕੇ PSPS ਇਵੈਂਟਾਂ ਦੌਰਾਨ ਗਾਹਕਾਂ ਨੂੰ ਬਿਜਲੀ ਭੇਜਣਾ
2021 ਲਈ ਟੀਚਾ: 29 ਸਵਿੱਚ
ਬਨਸਪਤੀ ਦਾ ਬਿਹਤਰ ਪ੍ਰਬੰਧਨ
ਅੱਗ ਦੇ ਜੋਖ਼ਮ ਵਾਲੇ ਖੇਤਰਾਂ ਵਿੱਚ ਉੱਚ ਖਤਰੇ ਵਾਲੀ ਵਨਸਪਤੀ ਨਾਲ ਨਜਿੱਠਣ ਲਈ ਘੱਟੋ-ਘੱਟ ਖਾਲੀ ਥਾਂ ਲਈ ਰਾਜ ਦੇ ਮਾਪਦੰਡਾਂ ਨੂੰ ਵਧਾਉਣਾ
2021 ਲਈ ਟੀਚਾ: 1,800 ਮੀਲ ਤੱਕ ਕਲੀਅਰ ਕੀਤੇ ਗਏ
ਮੌਸਮ ਸਟੇਸ਼ਨ
ਭਵਿੱਖਬਾਣੀ ਕਰਨ ਦੀਆਂ ਸਮਰੱਥਾਵਾਂ ਵਿੱਚ ਸੁਧਾਰ ਕਰਕੇ ਜੰਗਲੀ ਅੱਗ ਦੇ ਜੋਖ਼ਮ ਨੂੰ ਰੋਕਣਾ ਅਤੇ ਜਵਾਬੀ ਕਾਰਵਾਈ ਕਰਨਾ
2021 ਲਈ ਟੀਚਾ: 300 ਸਟੇਸ਼ਨ
ਹਾਈ-ਡੈਫੀਨੇਸ਼ਨ ਕੈਮਰੇ
ਸਾਡੇ ਸੇਵਾ ਖੇਤਰ ਦੀ ਨਿਗਰਾਨੀ ਕਰਨ ਅਤੇ ਜੰਗਲੀ ਅੱਗਾਂ ਖਿਲਾਫ ਤੁਰੰਤ ਜਵਾਬੀ ਕਾਰਵਾਈ ਕਰਨ ਦੀ ਸਾਡੀ ਯੋਗਤਾ ਵਿੱਚ ਸੁਧਾਰ ਕਰਨ ਲਈ ਕੈਮਰੇ ਲਗਾਉਣੇ
2021 ਲਈ ਟੀਚਾ: 135 ਕੈਮਰੇ
ਹੋਰ ਵਸੀਲੇ
- 2021 ਦੌਰਾਨ ਜੰਗਲੀ ਅੱਗ ਨੂੰ ਰੋਕਣ ਬਾਰੇ ਸਾਡੀਆਂ ਯੋਜਨਾਵਾਂ ਬਾਰੇ ਪੜ੍ਹੋ। 2021 ਦੌਰਾਨ ਜੰਗਲੀ ਅੱਗ ਨੂੰ ਘਟਾਉਣ ਦੀ ਯੋਜਨਾ ਦੇਖੋ
Related links
PSPS ਦਾ ਕੀ ਕਾਰਨ ਹੈ
ਜਾਣੋ ਕਿ ਕਿਹੜੇ ਫ਼ੈਸਲੇ ਬਿਜਲੀ ਬੰਦ ਕਰਨ ਦਾ ਆਧਾਰ ਬਣਦੇ ਹਨ, ਤਾਂ ਜੋ ਜੰਗਲਾਂ ਨੂੰ ਲੱਗਣ ਵਾਲੀ ਅੱਗ ਤੋਂ ਬਚਿਆ ਜਾ ਸਕੇ, ਅਤੇ ਇਹ ਵੀ ਜਾਣੋ ਕਿ ਕਿਹੜੇ ਮੌਸਮ ਸਬੰਧੀ ਟੂਲ ਦੱਸਦੇ ਹਨ ਕਿ ਤੁਹਾਡੇ ਖੇਤਰ ਵਿੱਚ PSPS ਹੋਣ ਦੀ ਸੰਭਾਵਨਾ ਹੈ।
PSPS ਸਮਰਥਨ
PSPS ਤੋਂ ਪਹਿਲਾਂ, ਇਸ ਦੇ ਦੌਰਾਨ ਅਤੇ ਬਾਅਦ ਵਿੱਚ ਕੰਮ ਆਉਣ ਵਾਲੇ ਸਰੋਤਾਂ ਬਾਰੇ ਜਾਣੋ।