PSPS ਵਰਤਾਰਿਆਂ ਨੂੰ ਘੱਟ ਤੋਂ ਘੱਟ ਕਰਨਾ
PSPS ਵਰਤਾਰਿਆਂ ਨੂੰ ਛੋਟਾ, ਥੋੜ੍ਹੇ ਸਮੇਂ ਦਾ ਅਤੇ ਸਮਾਰਟ ਬਣਾਉਣਾ
ਜਨਤਕ ਸਲਾਮਤੀ ਲਈ ਬਿਜਲੀ ਕੱਟ (Public Safety Power Shutoff) (PSPS) ਵਰਤਾਰੇ ਜੰਗਲੀ ਅੱਗ ਨੂੰ ਰੋਕਣ ਵਿੱਚ ਸਹਾਇਤਾ ਲਈ ਸਾਡੀ ਲੰਬੀ-ਮਿਆਦ ਰਣਨੀਤੀ ਦਾ ਸਿਰਫ ਇੱਕ ਹਿੱਸਾ ਹਨ। ਅਸੀਂ ਜਾਣਦੇ ਹਾਂ ਕਿ ਇਹ ਇੱਕ ਬੋਝ ਹਨ ਅਤੇ ਆਪਣੇ ਖੁਦ ਦੀਆਂ ਸੁਰੱਖਿਆ ਚਿੰਤਾਵਾਂ ਪੇਸ਼ ਕਰਦੇ ਹਨ। ਨੇੜਲੀ ਮਿਆਦ ਵਿੱਚ, ਅਸੀਂ ਇਹ ਯਕੀਨੀ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਵਧਾ ਰਹੇ ਹਾਂ ਅਤੇ ਇਹਨਾਂ ਦਾ ਵਿਸਤਾਰ ਕਰ ਰਹੇ ਹਾਂ ਕਿ PSPS ਵਰਤਾਰੇ ਘੱਟ ਗਾਹਕਾਂ ਨੂੰ ਅਤੇ ਘੱਟ ਸਮੇਂ ਲਈ ਪ੍ਰਭਾਵਿਤ ਕਰਨ।
ਮੌਸਮ ਸੰਬੰਧੀ ਨੁਕਸਾਨ ਅਤੇ ਹੋਰ ਖ਼ਤਰੇ
ਖ਼ਰਾਬ ਮੌਸਮ ਦੇ ਚਲੇ ਜਾਣ ਤੋਂ ਬਾਅਦ, ਅਸੀਂ ਸੁਰੱਖਿਆ ਜਾਂਚਾਂ ਕਰਦੇ ਹਾਂ ਜਿਥੇ ਜੰਗਲੀ ਅੱਗ ਦੇ ਖ਼ਤਰੇ ਅਤੇ ਮੌਸਮ ਸੰਬੰਧੀ ਨੁਕਸਾਨਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਹੇਠਾਂ ਦਿੱਤੇ ਨੁਕਸਾਨ, ਜੇ ਬਿਜਲੀ ਬੰਦ ਨਹੀਂ ਕੀਤੀ ਜਾਂਦੀ, ਤਾਂ ਜੰਗਲੀ ਅੱਗ ਦੇ ਫੈਲਣ ਦੇ ਸੰਭਾਵੀ ਸਰੋਤ ਦਰਸਾਉਂਦੇ ਹਨ:
- ਰੁੱਖਾਂ ਦੀਆਂ ਟਹਿਣੀਆਂ ਬਿਜਲੀ ਦੀਆਂ ਲਾਈਨਾਂ 'ਤੇ ਉੱਪਰ
- ਆਪਸ ਵਿੱਚ ਉਲਝੀਆਂ ਹੋਈਆਂ ਬਿਜਲੀ ਦੀਆਂ ਲਾਈਨਾਂ
- ਰੁੱਖਾਂ ਦਾ ਬਿਜਲੀ ਦੀਆਂ ਲਾਈਨਾਂ 'ਤੇ ਡਿੱਗਣਾ
- ਬਿਜਲੀ ਦੇ ਖੰਭਿਆਂ ਦਾ ਡਿੱਗ ਜਾਣਾ
ਨਿਗਰਾਨੀ ਅਤੇ ਜਾਂਚਾਂ ਬਾਰੇ ਜਾਣੋ।
Our commitment to reduce PSPS events
PSPS ਵਰਤਾਰਿਆਂ ਦੇ ਪ੍ਰਭਾਵ ਨੂੰ ਘਟਾਉਣਾ
- ਕਿਸੇ ਵਰਤਾਰੇ ਦੌਰਾਨ ਪ੍ਰਭਾਵਿਤ ਹੋਣ ਵਾਲੇ ਗਾਹਕਾਂ ਦੀ ਸੰਖਿਆ ਨੂੰ ਘਟਾਓ
- ਖ਼ਰਾਬ ਮੌਸਮ ਦੇ ਲੰਘ ਜਾਣ ਤੋਂ ਬਾਅਦ ਦਿਨ ਦੀ ਰੋਸ਼ਨੀ ਦੇ 12 ਘੰਟਿਆਂ ਦੇ ਅੰਦਰ ਬਿਜਲੀ ਬਹਾਲ ਕਰੋ
- PSPS ਤੋਂ ਪਹਿਲਾਂ, ਇਸਦੇ ਦੌਰਾਨ ਅਤੇ ਬਾਅਦ ਵਿੱਚ ਪ੍ਰਭਾਵਿਤ ਭਾਈਚਾਰਿਆਂ ਨੂੰ ਬਿਹਤਰ ਸਰੋਤ ਅਤੇ ਜਾਣਕਾਰੀ ਮੁਹੱਈਆ ਕਰੋ
ਜੰਗਲੀ ਅੱਗ ਦੇ ਜੋਖਮ ਨੂੰ ਘਟਾਉਣਾ
- ਮਜ਼ਬੂਤ ਖੰਭੇ, ਢੱਕੀਆਂ ਹੋਈਆਂ ਲਾਈਨਾਂ ਅਤੇ ਜ਼ਮੀਨ ਦੇ ਹੇਠਾਂ ਲਾਈਨਾਂ ਸਥਾਪਤ ਕਰੋ
- ਪ੍ਰਾਂਤ ਦੇ ਬਨਸਪਤੀ ਅਤੇ ਅੱਗ ਤੋਂ ਸੁਰੱਖਿਆ ਸੰਬੰਧੀ ਮਿਆਰਾਂ ਦੀ ਪੂਰਤੀ ਕਰਨਾ ਅਤੇ ਇਹਨਾਂ ਤੋਂ ਅੱਗੇ ਜਾਣਾ
- ਬਿਜਲੀ ਦੇ ਉਪਕਰਣਾਂ ਦੀ ਵਧੇਰੇ ਤੇਜ਼ੀ ਨਾਲ ਜਾਂਚ ਕਰੋ
ਮੌਸਮ ਬਾਰੇ ਜਾਗਰੂਕਤਾ ਵਿੱਚ ਸੁਧਾਰ ਕਰੋ
- PSPS ਵਰਤਾਰਿਆਂ ਦੀ ਲੋੜ ਦੀ ਬਿਹਤਰ ਭਵਿੱਖਬਾਣੀ ਕਰਨ ਲਈ ਵਾਧੂ ਮੌਸਮ ਸਟੇਸ਼ਨ ਸਥਾਪਤ ਕਰੋ
- ਸੰਭਾਵੀ ਜੰਗਲੀ ਅੱਗਾਂ ਦੀ ਪਛਾਣ ਕਰਨ ਲਈ ਹਾਈ-ਡੈਫੀਨੇਸ਼ਨ ਕੈਮਰੇ ਲਗਾਓ
- ਜੰਗਲੀ ਅੱਗ ਦੇ ਜੋਖਮ 'ਤੇ ਅਸਲ ਸਮੇਂ ਵਿੱਚ ਨਜ਼ਰ ਰੱਖੋ
ਵਾਧੂ ਸਰੋਤ
ਅਸੀਂ ਅੱਗ ਦੇ ਖ਼ਤਰੇ ਵਾਲੇ ਖੇਤਰਾਂ ਵਿੱਚ ਰੁੱਖਾਂ, ਰੁੱਖਾਂ ਦੇ ਹਿੱਸਿਆਂ ਅਤੇ ਟਹਿਣੀਆਂ ਦੇ ਬਿਜਲੀ ਦੀਆਂ ਲਾਈਨਾਂ ਦੇ ਸੰਪਰਕ ਵਿੱਚ ਆਉਣ ਦੇ ਜੋਖਮ ਨੂੰ ਘਟਾਉਣ ਲਈ ਕਦਮ ਚੁੱਕ ਰਹੇ ਹਾਂ।
ਬਨਸਪਤੀ ਪ੍ਰਬੰਧਨ ਬਾਰੇ ਜਾਣੋ
ਜੰਗਲੀ ਅੱਗ ਨੂੰ ਰੋਕਣ ਅਤੇ PSPS ਦੇ ਅਸਰ ਨੂੰ ਘੱਟ ਤੋਂ ਘੱਟ ਕਰਨ ਲਈ ਜੁਲਾਈ ਦੇ ਅੰਤ ਤੱਕ ਸਾਡੀ ਪ੍ਰਗਤੀ:
ਲਾਈਨਾਂ ਨੂੰ ਬਦਲਣਾ
ਰੀਡਾਇਰੈਕਟ ਕਰਨ ਅਤੇ ਭਾਈਚਾਰਿਆਂ ਨੂੰ ਚਾਲੂ ਰੱਖਣ ਲਈ ਲਾਈਨ ਸਵਿੱਚ ਸਥਾਪਤ ਕਰਨੇ
39 ਵਿੱਚੋਂ 43 ਸਵਿੱਚ (110%) ਪੂਰੇ ਹੋ ਗਏ
ਬਨਸਪਤੀ ਪ੍ਰਬੰਧਨ (Vegetation management)
ਬਨਸਪਤੀ ਦਾ ਮੁਆਇਨਾ ਕਰਨਾ ਅਤੇ ਉਸ ਬਨਸਪਤੀ ਨੂੰ ਹਟਾਉਣਾ ਜੋ ਜੰਗਲੀ ਅੱਗ ਦਾ ਸੰਭਾਵੀ ਜੋਖਮ ਪੇਸ਼ ਕਰਦੀ ਹੈ
1,800 ਵਿੱਚੋਂ 1,819 ਮੀਲ (101%) ਪੂਰਾ
ਪਾਵਰ ਗਰਿੱਡ ਨੂੰ ਵੱਖ ਕਰਨਾ
PSPS ਦੁਆਰਾ ਪ੍ਰਭਾਵਿਤ ਖੇਤਰਾਂ ਨੂੰ ਘਟਾਉਣ ਲਈ ਪਾਵਰ ਗਰਿੱਡ ਨੂੰ ਛੋਟੇ ਹਿੱਸਿਆਂ ਵਿੱਚ ਵੰਡਣਾ
592 ਵਿੱਚੋਂ 603 ਡਿਵਾਈਸ (102%) ਪੂਰੇ
ਅਸਥਾਈ ਬਿਜਲੀ ਉਤਪਾਦਨ ਲਈ ਸਬ ਸਟੇਸ਼ਨ ਤਿਆਰ
PSPS ਦੇ ਦੌਰਾਨ ਗਾਹਕਾਂ ਨੂੰ ਬੈਕਅੱਪ ਪਾਵਰ ਨਾਲ ਬਿਜਲੀ ਦੇਣੀ
62 ਵਿੱਚੋਂ 62 ਆਰਜ਼ੀ ਉਤਪਾਦਨ ਸਾਈਟਾਂ (100%) ਪੂਰੀਆਂ
ਬੁਨਿਆਦੀ ਢਾਂਚੇ ਵਿੱਚ ਨਿਵੇਸ਼ (ਸਿਸਟਮ ਨੂੰ ਮਜ਼ਬੂਤ ਬਣਾਉਣਾ)
ਮਜ਼ਬੂਤ ਖੰਭੇ, ਢੱਕੀਆਂ ਹੋਈਆਂ ਲਾਈਨਾਂ ਅਤੇ ਜ਼ਮੀਨ ਦੇ ਹੇਠਾਂ ਲਾਈਨਾਂ ਸਥਾਪਤ ਕਰਨੀਆਂ
241 ਵਿੱਚੋਂ 369 ਮੀਲ (153%) ਪੂਰਾ
ਮੌਸਮ ਸਟੇਸ਼ਨ ਸ਼ਾਮਲ ਕਰਨੇ
ਖ਼ਰਾਬ ਮੌਸਮ ਦੀ ਭਵਿੱਖਬਾਣੀ ਕਰਨ ਅਤੇ ਉਸ 'ਤੇ ਪ੍ਰਤੀਕਿਰਿਆ ਕਰਨ ਦੀ ਯੋਗਤਾ ਨੂੰ ਵਧਾਉਣਾ
400 ਵਿੱਚੋਂ 371 ਸਟੇਸ਼ਨ (93%) ਪੂਰੇ
ਹਾਈ ਡੈਫੀਨੇਸ਼ਨ ਕੈਮਰਾ ਸੁਧਾਰ
ਹਾਈ ਡੈਫੀਨੇਸ਼ਨ ਕੈਮਰਿਆਂ ਦੇ ਨਾਲ ਉੱਚ-ਜੋਖਮ ਵਾਲੇ ਖੇਤਰਾਂ ਅਤੇ ਮੌਸਮ ਦੇ ਹਾਲਾਤ ਦੀ ਅਸਲ-ਸਮੇਂ ਵਿੱਚ ਨਿਗਰਾਨੀ ਵਿੱਚ ਸੁਧਾਰ ਕਰਨਾ
200 ਵਿੱਚੋਂ 167 ਕੈਮਰੇ (83.5%) ਪੂਰੇ
- ਸਾਡੀ ਜੰਗਲੀ ਅੱਗ ਨੂੰ ਸਮਾਪਤ ਕਰਨ ਵਿੱਚ ਪ੍ਰਗਤੀ ਬਾਰੇ ਜਾਣੋ। ਭਾਈਚਾਰਕ ਜੰਗਲੀ ਅੱਗ ਘਟਾਉਣ ਦੀ ਯੋਜਨਾ ਨੂੰ ਡਾਉਨਲੋਡ ਕਰੋ: Q2 2020 ਅੱਪਡੇਟ (PDF, 159 KB)
- ਜੰਗਲੀ ਅੱਗਾਂ ਨੂੰ ਰੋਕਣ ਦੀਆਂ ਸਾਡੀਆਂ ਯੋਜਨਾਵਾਂ ਬਾਰੇ ਵਧੇਰੇ ਜਾਣੋ।
Related links
PSPS ਵਰਤਾਰੇ ਕਿਉਂ ਹੁੰਦੇ ਹਨ
ਪਤਾ ਕਰੋ ਕਿ ਕਿਸੇ PSPS ਵਰਤਾਰੇ ਦਾ ਐਲਾਨ ਕਰਨ ਦੇ ਫੈਸਲੇ ਵਿੱਚ ਕਿਹੜੇ ਕਾਰਕ ਕੰਮ ਕਰਦੇ ਹਨ ਅਤੇ ਮੌਸਮ ਸੰਬੰਧੀ ਸਾਧਨਾਂ ਬਾਰੇ ਪਤਾ ਕਰੋ ਜੋ ਦਿਖਾਉਂਦੇ ਹਨ ਕਿ ਕੀ ਤੁਹਾਡੇ ਖੇਤਰ ਵਿੱਚ PSPS ਹੋਵੇਗਾ।
PSPS ਸਮਰਥਨ
ਕਿਸੇ PSPS ਦੇ ਦੌਰਾਨ ਡਿਵਾਈਸ ਚਾਰਜਿੰਗ, ਬੈਗ ਵਾਲੀ ਬਰਫ਼ ਅਤੇ Wi-Fi ਸਮੇਤ ਤੁਹਾਡੀ ਸਹਾਇਤਾ ਕਰਨ ਲਈ ਸਰੋਤ ਲੱਭੋ।