ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ ਦੀ ਸੰਖੇਪ ਜਾਣਕਾਰੀ


pole manਹਨੇਰੀ ਕਾਰਨ ਰੁੱਖ ਜਾਂ ਗਰਦ ਬਿਜਲੀ ਦੀਆਂ ਤਾਰਾਂ ਦਾ ਨੁਕਸਾਨ ਕਰ ਸਕਦੇ ਹਨ, ਜਿਸ ਨਾਲ ਜੰਗਲ ਨੂੰ ਅੱਗ ਲੱਗ ਸਕਦੀ ਹੈ। ਨਤੀਜੇ ਵਜੋਂ, ਸਾਨੂੰ ਜਨਤਕ ਸੁਰੱਖਿਆ ਲਈ ਗੰਭੀਰ ਮੌਸਮ ਦੇ ਹਾਲਾਤਾਂ ਦੌਰਾਨ ਬਿਜਲੀ ਬੰਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਇਸਨੂੰ ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ (PSPS) ਕਿਹਾ ਜਾਂਦਾ ਹੈ।


PSPS ਸੰਖੇਪ ਜਾਣਕਾਰੀ ਵਾਲਾ ਵੀਡੀਓ ਚਲਾਓ
ਇੱਕ ਆਡੀਓ ਦੇ ਵਰਣਨ ਯੋਗ ਵਰਜਨ ਤੱਕ ਪਹੁੰਚ ਕਰੋ
ਇੱਕ ਟ੍ਰਾਂਸਕ੍ਰਿਪਟ ਡਾਉਨਲੋਡ ਕਰੋ (PDF, 92 KB)

ਬਿਜਲੀ ਜਾਣ ਦਾ ਸਮਾਂ ਅਤੇ ਇਸ ਦੌਰਾਨ ਕੀ ਉਮੀਦ ਕੀਤੀ ਜਾ ਸਕਦੀ ਹੈ

ਮੌਸਮ ਦੀ ਸਥਿਤੀ ਅਨਿਸ਼ਚਿਤ ਹੋ ਸਕਦੀ ਹੈ, ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਸਾਡੇ ਕੋਲ ਮੌਸ ਅਤੇ ਉਪਕਰਣਾਂ ਬਾਰੇ ਉਪਲਬਧ ਜਾਣਕਾਰੀ ਨੂੰ ਜਲਦੀ ਤੋਂ ਜਲਦੀ ਸਾਂਝਾ ਕਰਾਂਗੇ। PSPS ਦੀ ਸਮਾਂ ਸੀਮਾ ਵਿੱਚ ਸ਼ਾਮਿਲ ਹਨ:

Severe Weather Forecasted

ਖ਼ਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ

ਕਦੋਂ: ਇੱਕ ਹਫ਼ਤਾ ਪਹਿਲਾਂ ਤੱਕ


ਕੀ: ਸਾਡੇ ਮੌਸਮ ਦੇ ਮਾਹਰ ਸੰਭਾਵੀ ਤੌਰ 'ਤੇ ਬਹੁਤ ਖ਼ਰਾਬ ਮੌਸਮ ਦੀ ਭਵਿੱਖਬਾਣੀ ਕਰਦੇ ਹਨ।

PSPS Outage Watch Notifications

PSPS ਬਿਜਲੀ ਦੇ ਕੱਟ ਦੀ ਖ਼ਬਰਦਾਰੀ ਦੀ ਸੂਚਨਾ (ਬਿਜਲੀ ਬੰਦ ਹੋਣ ਦੀ ਸੰਭਾਵਨਾ)

ਕਦੋਂ: ਦੋ ਦਿਨ ਪਹਿਲਾਂ


ਕੀ: ਜੇ ਤੁਸੀਂ ਕਿਸੇ ਅਜਿਹੇ ਖੇਤਰ ਵਿੱਚ ਹੋ ਜੋ PSPS ਤੋਂ ਪ੍ਰਭਾਵਿਤ ਹੋ ਸਕਦਾ ਹੈ ਤਾਂ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ। ਅਸੀਂ ਤੁਹਾਨੂੰ ਸੰਭਾਵੀ ਤੌਰ 'ਤੇ ਅਨੁਮਾਨਤ ਬਿਜਲੀ ਦੇ ਕੱਟ ਦੇ ਸ਼ੁਰੂ ਹੋਣ ਦਾ ਸਮਾਂ ਅਤੇ ਬਹਾਲੀ ਦਾ ਸਮਾਂ ਦੱਸਦੇ ਹਾਂ।

PSPS Outage Warning Notification

PSPS ਚੇਤਾਵਨੀ ਸਬੰਧੀ ਨੋਟੀਫ਼ਿਕੇਸ਼ਨ (ਬਿਜਲੀ ਦਾ ਕੱਟ ਜ਼ਰੂਰੀ ਹੈ)

ਕਦੋਂ: ਇੱਕ ਦਿਨ ਪਹਿਲਾਂ


ਕੀ: ਜੇ ਤੁਸੀਂ ਕਿਸੇ ਅਜਿਹੇ ਖੇਤਰ ਵਿੱਚ ਹੋ ਜੋ PSPS ਤੋਂ ਪ੍ਰਭਾਵਿਤ ਹੋ ਸਕਦਾ ਹੈ ਤਾਂ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ। ਅਸੀਂ ਤੁਹਾਨੂੰ ਸੰਭਾਵੀ ਤੌਰ 'ਤੇ ਅਨੁਮਾਨਤ ਬਿਜਲੀ ਦੇ ਕੱਟ ਦੇ ਸ਼ੁਰੂ ਹੋਣ ਦਾ ਸਮਾਂ ਅਤੇ ਬਹਾਲੀ ਦਾ ਸਮਾਂ ਦੱਸਦੇ ਹਾਂ।

Power Shutoff

ਬਿਜਲੀ ਦਾ ਕੱਟ

ਕਦੋਂ: ਖ਼ਰਾਬ ਮੌਸਮ ਦੇ ਦੌਰਾਨ


ਕੀ: ਜੰਗਲੀ ਅੱਗ ਨੂੰ ਰੋਕਣ ਲਈ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਬੰਦ ਕੀਤੀ ਜਾਂਦੀ ਹੈ।

When: Weather has improved and inspections and restoration activities have begun What: Our power crews inspect power lines to restore power to affected communities as quickly and safely as possible. W

ਸਮੀਖਿਆ ਅਤੇ ਮੁਰੰਮਤ

ਕਦੋਂ: ਮੌਸਮ ਠੀਕ ਹੋਣ ਤੋਂ ਬਾਅਦ


ਕੀ: ਸਾਡੇ ਬਿਜਲੀ ਕਰਮਚਾਰੀ ਪ੍ਰਭਾਵਿਤ ਭਾਈਚਾਰਿਆਂ ਲਈ ਜਿੰਨੀ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਹੋ ਸਕੇ ਬਿਜਲੀ ਬਹਾਲ ਕਰਨ ਲਈ ਬਿਜਲੀ ਦੀਆਂ ਲਾਈਨਾਂ ਦੀ ਜਾਂਚ-ਪੜਤਾਲ ਕਰਦੇ ਹਨ। ਅਸੀਂ ਤੁਹਾਨੂੰ ਸੂਚਨਾਵਾਂ, ਸੋਸ਼ਲ ਮੀਡੀਆ, ਸਥਾਨਕ ਖ਼ਬਰਾਂ, ਰੇਡੀਓ ਅਤੇ ਸਾਡੀ ਵੈੱਬਸਾਈਟ ਦੇ ਜ਼ਰੀਏ ਬਿਜਲੀ ਬਹਾਲੀ ਦੇ ਅਨੁਮਾਨਤ ਸਮੇਂ ਦੇ ਨਾਲ ਹਰ ਰੋਜ਼ ਸੂਚਿਤ ਕਰਦੇ ਹਾਂ।

PSPS Power Restored

PSPS ਬਿਜਲੀ ਮੁੜ-ਬਹਾਲ ਕੀਤੀ

ਕਦੋਂ: ਖ਼ਰਾਬ ਮੌਸਮ ਦੇ ਲੰਘ ਜਾਣ ਤੋਂ ਬਾਅਦ ਦਿਨ ਦੀ ਰੋਸ਼ਨੀ ਦੇ 12 ਘੰਟਿਆਂ ਦੇ ਅੰਦਰ


ਕੀ: ਸਾਰੇ ਪ੍ਰਭਾਵਿਤ ਭਾਈਚਾਰਿਆਂ ਲਈ ਬਿਜਲੀ ਬਹਾਲ ਕਰ ਦਿੱਤੀ ਜਾਂਦੀ ਹੈ।


"PSPS ਮੁੜ-ਬਹਾਲੀ" ਦੀ ਵੀਡੀਓ ਵਿੱਚ ਹੋਰ ਜਾਣੋ

PSPS ਬਾਰੇ ਹੋਰ ਜਾਣੋ

ਮੌਸਮ ਵਾਂਗ ਹੀ PSPS ਦਾ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਅਤੇ ਇਹ ਇੱਕ ਜਟਿਲ ਪ੍ਰਕਿਰਿਆ ਹੈ। ਹੇਠ ਲਿਖੇ ਸਰੋਤ ਤੁਹਾਨੂੰ ਸਮਝਣ ਅਤੇ ਤਿਆਰ ਹੋਣ ਵਿੱਚ ਮਦਦ ਕਰਨਗੇ।

PSPS ਅੱਪਡੇਟ ਅਤੇ ਸੂਚਨਾਵਾਂ

PSPS ਦੀ ਹਾਲੀਆ ਸਥਿਤੀ ਬਾਰੇ ਜਾਣੋ। PSPS ਦੀਆਂ ਨੋਟੀਫ਼ਿਕੇਸ਼ਨਾਂ ਲਈ ਸਾਈਨ-ਅੱਪ ਕਰੋ ਅਤੇ ਜਾਣੋ ਕਿ ਤੁਹਾਨੂੰ ਕਿਵੇਂ ਜਾਣਕਾਰੀ ਦਿੱਤੀ ਜਾਵੇਗੀ।

PSPS ਲਈ ਤਿਆਰੀ ਕਰੋ

PSPS ਸਬੰਧੀ ਸੁਰੱਖਿਆ ਬਿੰਦੂਆਂ ਅਤੇ ਉਸ ਸਬੰਧੀ ਤਿਆਰੀਆਂ ਬਾਰੇ ਜਾਣੋ।

PSPS ਦਾ ਕੀ ਕਾਰਨ ਹੈ

ਜਾਣੋ ਕਿ ਕਿਹੜੇ ਫ਼ੈਸਲੇ ਬਿਜਲੀ ਬੰਦ ਕਰਨ ਦਾ ਆਧਾਰ ਬਣਦੇ ਹਨ, ਤਾਂ ਜੋ ਜੰਗਲਾਂ ਨੂੰ ਲੱਗਣ ਵਾਲੀ ਅੱਗ ਤੋਂ ਬਚਿਆ ਜਾ ਸਕੇ, ਅਤੇ ਇਹ ਵੀ ਜਾਣੋ ਕਿ ਕਿਹੜੇ ਮੌਸਮ ਸਬੰਧੀ ਟੂਲ ਦੱਸਦੇ ਹਨ ਕਿ ਤੁਹਾਡੇ ਖੇਤਰ ਵਿੱਚ PSPS ਹੋਣ ਦੀ ਸੰਭਾਵਨਾ ਹੈ।

PSPS ਵਿੱਚ ਸੁਧਾਰ

ਇਹ ਪਤਾ ਲਗਾਓ ਕਿ ਅਸੀਂ ਆਪਣੇ ਸਿਸਟਮ ਨੂੰ ਸੁਰੱਖਿਅਤ ਕਰਨ ਅਤੇ ਵਧੇਰੇ ਲਚਕੀਲਾ ਬਣਾਉਣ ਲਈ ਹਰ ਰੋਜ਼ ਕੀ ਕਰ ਰਹੇ ਹਾਂ। ਨਾਲ ਹੀ, ਇਹ ਵੀ ਜਾਣੋ ਕਿ ਅਸੀਂ ਆਪਣੇ ਗਾਹਕਾਂ ਅਤੇ ਭਾਈਚਾਰਿਆਂ ਲਈ PSPS ਵਿੱਚ ਕਿਵੇਂ ਸੁਧਾਰ ਕਰ ਰਹੇ ਹਾਂ।

PSPS ਸਮਰਥਨ

PSPS ਤੋਂ ਪਹਿਲਾਂ, ਇਸ ਦੇ ਦੌਰਾਨ ਅਤੇ ਬਾਅਦ ਵਿੱਚ ਕੰਮ ਆਉਣ ਵਾਲੇ ਸਰੋਤਾਂ ਬਾਰੇ ਜਾਣੋ।

ਵਧੇਰੇ ਸਰੋਤ