ਜੇ ਗਰਮ ਤਾਪਮਾਨ, ਬੇਹੱਦ ਖੁਸ਼ਕ ਮੌਸਮ, ਅਤੇ ਹੱਦੋਂ ਤੇਜ਼ ਗਤੀ ਦੀਆਂ ਹਵਾਵਾਂ ਬਿਜਲੀ ਪ੍ਰਣਾਲੀ ਲਈ ਖ਼ਤਰਾ ਬਣਦੀਆਂ ਹਨ, ਤਾਂ ਸਾਡੇ ਲਈ ਸੁਰੱਖਿਆ ਹਿੱਤ ਵਿੱਚ ਬਿਜਲੀ ਨੂੰ ਬੰਦ ਕਰਨਾ ਜ਼ਰੂਰੀ ਹੋ ਸਕਦਾ ਹੈ। ਇਸਨੂੰ ਜਨਤਕ ਸਲਾਮਤੀ ਲਈ ਬਿਜਲੀ ਕੱਟ (Public Safety Power Shutoff) ਜਾਂ (PSPS) ਕਿਹਾ ਜਾਂਦਾ ਹੈ। ਕਈ ਦਿਨਾਂ ਤੱਕ ਰਹਿਣ ਵਾਲੇ ਬਿਜਲੀ ਦੇ ਕੱਟਾਂ ਲਈ ਤਿਆਰ ਰਹੋ। ਸਾਡੀ ਤੁਹਾਨੂੰ ਅਗਾਊਂ ਹੀ ਬਿਜਲੀ ਬੰਦ ਕਰਨ ਦੀ ਸੂਚਨਾ ਦੇਣ ਦੀ ਯੋਜਨਾ ਹੈ, ਇਸ ਲਈ ਇਹ ਯਕੀਨੀ ਬਣਾਓ ਕਿ ਤੁਹਾਡੀ ਸੰਪਰਕ ਜਾਣਕਾਰੀ ਸਹੀ ਹੈ।
ਆਪਣੀ ਸੰਪਰਕ ਜਾਣਕਾਰੀ ਔਨਲਾਈਨ ਅੱਪਡੇਟ ਕਰੋ ਜਾਂ ‘ਤੇ ਕਾਲ ਕਰੋ 1-866-743-6589।