ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ 5 ਮਿੰਟਾਂ ਵਿੱਚ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਜਾਵੇਗਾ
ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ ਅਕਿਰਿਆਸ਼ੀਲ ਹੋਣ ਕਰਕੇ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਗਿਆ ਹੈ
ਸਾਵਧਾਨ: 2022 ਦੇ California ਐਰੇਰੇਜ ਪੇਮੈਂਟ ਪ੍ਰੋਗਰਾਮ (CAPP) ਦੇ ਹਿੱਸੇ ਵਜੋਂ, PG&E ਨੇ ਬਿੱਲ ਕ੍ਰੈਡਿਟ ਵਿੱਚ $207 ਮਿਲੀਅਨ ਤੋਂ ਵੱਧ ਵੰਡੇ ਹਨ। ਯੋਗ ਰਿਹਾਇਸ਼ੀ ਗਾਹਕਾਂ ਨੂੰ ਪਿਛਲੇ ਬਕਾਇਆ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਕ੍ਰੈਡਿਟ ਮਦਦ ਕਰਦਾ ਹੈ ਜੋ COVID-19 ਮਹਾਂਮਾਰੀ ਦੌਰਾਨ ਵਧੇ ਹਨ। ਤੁਸੀਂ ਕ੍ਰੈਡਿਟ ਲਈ ਯੋਗ ਹੋ ਸਕਦੇ ਹੋ ਜੇਕਰ ਤੁਹਾਡੇ ਕੋਲ 4 ਮਾਰਚ, 2020 ਅਤੇ ਦਸੰਬਰ 31, 2021 ਵਿਚਕਾਰ ਲਈਆਂ ਗਈਆਂ ਸੇਵਾਵਾਂ ਦਾ ਭੁਗਤਾਨ ਨਾ ਕੀਤਾ ਗਿਆ PG&E ਦਾ ਬਿੱਲ ਹੈ। ਕਿਸੇ ਅਰਜ਼ੀ ਦੀ ਲੋੜ ਨਹੀਂ ਹੈ, ਅਤੇ ਜੇਕਰ ਤੁਸੀਂ ਯੋਗ ਹੋ, ਤਾਂ ਤੁਸੀਂ ਇੱਕ ਤੋਂ ਦੋ ਬਿਲਿੰਗ ਚੱਕਰਾਂ ਵਿੱਚ ਬਿੱਲ ਕ੍ਰੈਡਿਟ ਦੇਖ ਪਾਉਂਗੇ। CAPP ਬਾਰੇ ਹੋਰ ਜਾਣੋ।
ਕੀ ਤੁਸੀਂ ਉਨ੍ਹਾਂ ਬਹੁਤ ਸਾਰੇ ਕੈਲੀਫੋਰਨੀਆ ਦੇ ਨਿਵਾਸੀਆਂ ਵਿੱਚੋਂ ਹੋ ਜੋ ਇਸ ਮੁਸ਼ਕਲ ਸਮੇਂ ਵਿੱਚ ਸੰਘਰਸ਼ ਕਰ ਰਹੇ ਹਨ? ਤੁਹਾਡੇ ਸਥਾਨਕ ਸੇਵਾ ਪ੍ਰਦਾਤਾ ਅਤੇ ਗੁਆਂਢੀ ਹੋਣ ਦੇ ਨਾਤੇ, ਅਸੀਂ ਸਹਾਇਤਾ ਲਈ ਇੱਥੇ ਮੌਜੂਦ ਹਾਂ। ਇਹ ਵਿੱਤੀ ਸਹਾਇਤਾ ਪ੍ਰੋਗਰਾਮ ਹੁਣ ਪਿਛਲੇ ਬਕਾਇਆ ਬਿੱਲਾਂ ਦਾ ਭੁਗਤਾਨ ਕਰਨ ਲਈ ਹੱਲ ਪੇਸ਼ ਕਰਦੇ ਹਨ। ਵਾਧੂ ਸਹਾਇਤਾ ਪ੍ਰੋਗਰਾਮ ਭਵਿੱਖ ਦੇ ਘਰੇਲੂ ਖਰਚਿਆਂ ਨੂੰ ਘੱਟ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਤੁਸੀਂ ਇੱਕੋ ਸਮੇਂ ਕਈ ਸਾਰੇ ਪ੍ਰੋਗਰਾਮਾਂ ਵਾਸਤੇ ਯੋਗ ਹੋ ਸਕਦੇ ਹੋ ਅਤੇ ਤੁਸੀਂ ਹੁਣੇ ਅਰਜ਼ੀ ਦੇਣਾ ਜਾਂ ਦਾਖਲ ਹੋਣਾ ਸ਼ੁਰੂ ਕਰ ਸਕਦੇ ਹੋ।
ਯੋਗ ਘਰੇਲੂ ਊਰਜਾ ਦੀਆਂ ਲਾਗਤਾਂ ਦਾ ਭੁਗਤਾਨ ਕਰਨ ਲਈ $1000 ਤਕ ਪ੍ਰਾਪਤ ਕਰੋ।
$300 ਤਕ ਊਰਜਾ ਕ੍ਰੈਡਿਟ ਪ੍ਰਾਪਤ ਕਰੋ।
ਬਕਾਇਆ ਰਕਮ ਵਿੱਚੋ $8,000 ਤਕ ਮਾਫੀ ਪ੍ਰਾਪਤ ਕਰੋ, ਜੇਕਰ ਤੁਸੀਂ:
ਆਪਣੇ ਆਪ ਨੂੰ ਵਾਪਸ ਟ੍ਰੈਕ 'ਤੇ ਲਿਆਉਣ ਲਈ ਲਚਕਦਾਰ ਭੁਗਤਾਨ ਸਬੰਧੀ ਯੋਜਨਾਵਾਂ ਦੀ ਵਰਤੋਂ ਕਰੋ। ਦੋ ਵਿਕਲਪ:
ਜਾਂ
ਤੁਹਾਡੇ ਮਹੀਨਾਵਾਰ ਗੈਸ ਅਤੇ ਇਲੈਕਟ੍ਰਿਕ ਬਿੱਲ 'ਤੇ 20% ਜਾਂ ਵੱਧ ਦੀ ਬੱਚਤ ਕਰੋ।
ਤੁਹਾਡੇ ਮਹੀਨਾਵਾਰ ਇਲੈਕਟ੍ਰਿਕ ਬਿੱਲ 'ਤੇ 18% ਬਚਾਓ।
ਤੁਸੀਂ ਆਪਣੇ ਘਰ ਦੀ ਊਰਜਾ-ਕੁਸ਼ਲਤਾ ਵਿੱਚ ਸੁਧਾਰ ਕਰਕੇ ਆਪਣੇ ਊਰਜਾ ਦੇ ਬਿੱਲਾਂ ਨੂੰ ਮੁਫ਼ਤ ਵਿੱਚ ਘਟਾ ਸਕਦੇ ਹੋ।
ਜੇਕਰ ਤੁਹਾਡੇ ਕੋਲ ਯੋਗ ਮੈਡੀਕਲ ਸਥਿਤੀਆਂ ਜਾਂ ਡਿਵਾਈਸਾਂ ਹਨ, ਤਾਂ ਲਗਾਤਾਰ ਮਹੀਨਾਵਾਰ ਛੋਟ ਪ੍ਰਾਪਤ ਕਰੋ।
ਆਪਣੀ ਫ਼ੋਨ ਸੇਵਾ 'ਤੇ ਮਹੀਨਾਵਾਰ ਛੂਟ ਪ੍ਰਾਪਤ ਕਰੋ।
ਵਧੇਰੇ ਪ੍ਰਬੰਧਨਯੋਗ ਮਾਸਿਕ ਭੁਗਤਾਨਾਂ ਲਈ ਆਪਣੇ ਊਰਜਾ ਦੇ ਖਰਚਿਆਂ ਦੀ ਔਸਤ ਪਤਾ ਕਰੋ।
ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਬੇਝਿਜਕ ਹੋ ਕੇ 1-800-743-5000 ‘ਤੇ ਕਾਲ ਕਰੋ।