English     español     中文     tiếng việt     Tagalog     한국어     русский язык     Hmoob     عربي     ਪੰਜਾਬੀ     فارسی     日本語     ខ្មែរ     ไทย     Português     हिंदी

ਗ੍ਰਾਹਕ ਲਈ ਪ੍ਰੋਗਰਾਮ ਅਤੇ ਸਹਾਇਤਾ


ਜਿਵੇਂ-ਜਿਵੇਂ COVID-19 ਮਹਾਮਾਰੀ ਸਾਡੀਆਂ ਬਰਾਦਰੀਆਂ ਉੱਤੇ ਲਗਾਤਾਰ ਮਾੜਾ ਅਸਰ ਪਾ ਰਹੀ ਹੈ, ਅਸੀਂ ਆਪਣੇ ਗ੍ਰਾਹਕਾਂ ਦੁਆਰਾ ਕੀਤੇ ਜਾਂਦੇ ਵੱਧ ਰਹੇ ਸੰਘਰਸ਼ਾਂ ਨੂੰ ਸਮਝਦੇ ਹਾਂ। ਅਸੀਂ ਵਿੱਤੀ ਸਹਾਇਤਾ ਪ੍ਰੋਗਰਾਮ, ਊਰਜਾ ਬਚਾਉਣ ਲਈ ਸਾਧਨ ਅਤੇ ਸੁਝਾਅ ਪ੍ਰਦਾਨ ਕਰਕੇ ਇਸ ਸੰਕਟ ਦੌਰਾਨ ਆਪਣੇ ਗ੍ਰਾਹਕਾਂ ਦੀ ਮਦਦ ਕਰਨ ਲਈ ਵਚਨਬੱਧ ਹਾਂ। ਜੇ ਤੁਸੀਂ ਹਾਲ ਹੀ ਵਿੱਚ ਆਪਣੀ ਨੌਕਰੀ ਗੁਆਈ ਹੈ, ਭਾਵੇਂ ਜੇ ਤੁਸੀਂ ਬੇਰੋਜ਼ਗਾਰੀ ਭੱਤਾ ਪ੍ਰਾਪਤ ਕਰ ਰਹੇ ਹੋ, ਤੁਸੀਂ ਸਾਡੇ CARE ਜਾਂ FERA ਪ੍ਰੋਗਰਾਮਾਂ ਦੁਆਰਾ ਊਰਜਾ ਦੀ ਘਟਾਈ ਗਈ ਦਰ ਲਈ ਯੋਗ ਬਣ ਸਕਦੇ ਹੋ।


ਰਿਹਾਇਸ਼ੀ ਗ੍ਰਾਹਕ: ਅਜਿਹੇ ਪ੍ਰੋਗਰਾਮਾਂ ਅਤੇ ਸਾਧਨਾਂ ਬਾਰੇ ਹੋਰ ਜਾਣੋ ਜੋ ਮਦਦ ਕਰ ਸਕਦੇ ਹਨ

ਵਪਾਰ ਗ੍ਰਾਹਕ: ਅਜਿਹੇ ਸੰਸਾਧਨਾਂ ਬਾਰੇ ਹੋਰ ਜਾਣੋ ਜੋ ਮਦਦ ਕਰ ਸਕਦੇ ਹਨ

PG&E ਦਾ COVID-19 ਮਹਾਮਾਰੀ ਦੇ ਦੌਰਾਨ ਲਗਾਤਾਰ ਸੁਰੱਖਿਆ ਕੰਮ


ਸਾਡੇ ਰਿਹਾਇਸ਼ੀ ਗ੍ਰਾਹਕਾਂ ਲਈ ਵਿੱਤੀ ਸਹਾਇਤਾ ਸਮਰਥਨ


ਅਸੀਂ ਤੁਹਾਡੇ ਵਲੋਂ ਵਰਤਮਾਨ ਸਮੇਂ ਸਾਮ੍ਹਣਾ ਕੀਤੀਆਂ ਜਾ ਰਹੀਆਂ ਮੁਸ਼ਕਲਾਂ ਨੂੰ ਪਛਾਣਦੇ ਹਾਂ। ਅਨਿਸ਼ਚਿਤਤਾ ਦੀ ਇਸ ਘੜੀ ਦੌਰਾਨ, ਅਸੀਂ ਹੇਠ ਲਿਖੇ ਸਮਰਥਨ ਪੇਸ਼ ਕਰਕੇ ਤੁਹਾਨੂੰ ਰਾਹਤ ਪ੍ਰਦਾਨ ਕਰਨਾ ਚਾਹੁੰਦੇ ਹਾਂ।


ਜਿਹੜੇ ਗ੍ਰਾਹਕ ਯੋਗ ਬਣਦੇ ਹਨ, ਉਹਨਾਂ ਲਈ ਅਸੀਂ ਬਿੱਲਾਂ ਉੱਤੇ ਪੈਸੇ ਬਚਾਉਣ ਵਿੱਚ ਮਦਦ ਲਈ ਤਿਆਰ ਕੀਤੇ ਗਏ ਵਾਧੂ ਸਮਰਥਨ ਦੀ ਪੇਸ਼ਕਸ਼ ਕਰਦੇ ਹਾਂ।

ਕੈਲੀਫੋਰਨੀਆ ਵਿੱਚ ਊਰਜਾ ਦੀਆਂ ਬਦਲਵੀਆਂ ਕੀਮਤਾਂ (California Alternate Rates for Energy) (CARE) ਦਾ ਪ੍ਰੋਗਰਾਮ

ਯੋਗ ਘਰ ਆਪਣੇ ਬਿਜਲੀ ਦੇ ਬਿੱਲ ਉੱਤੇ ਹਰ ਮਹੀਨੇ 20 ਪ੍ਰਤੀਸ਼ਤ ਜਾਂ ਵੱਧ ਬਚਤ ਕਰ ਸਕਦੇ ਹਨ। ਅਪਲਾਈ ਕਰਨਾ ਆਸਾਨ ਹੈ ਅਤੇ ਸਿਰਫ਼ ਕੁਝ ਹੀ ਮਿੰਟ ਲੱਗਦੇ ਹਨ। ਤੁਹਾਡੀ ਆਮਦਨੀ ਦੀ ਪਾਤਰਤਾ ਅੱਗੇ ਲਿਜਾਈ ਜਾ ਰਹੀ ਮੌਜੂਦਾ ਕਮਾਈ ਉੱਤੇ ਆਧਾਰਿਤ ਹੈ, ਨਾ ਕਿ ਤੁਹਾਡੀ ਪੁਰਾਣੀ ਆਮਦਨੀ ਉੱਤੇ, ਇਸਲਈ ਜੇ ਤੁਹਾਡੇ ਹਾਲਾਤ ਬਦਲ ਗਏ ਹਨ ਤਾਂ ਤੁਸੀਂ ਹੁਣ ਯੋਗ ਬਣ ਸਕਦੇ ਹੋ।

ਪਰਿਵਾਰ ਲਈ ਬਿਜਲੀ ਦੀ ਕੀਮਤ ਵਿੱਚ ਸਹਾਇਤਾ (Family Electric Rate Assistance) (FERA) ਸਬੰਧੀ ਪ੍ਰੋਗਰਾਮ

CARE ਤੋਂ ਇਲਾਵਾ, ਤਿਨ ਜਾਂ ਵੱਧ ਵਿਅਕਤੀਆਂ ਵਾਲੇ ਆਮਦਨੀ-ਯੋਗ ਬਣਦੇ ਘਰ ਆਪਣੇ ਬਿਜਲੀ ਦੇ ਬਿੱਲ ਉੱਤੇ ਮਾਸਿਕ ਕਟੌਤੀ ਲਈ ਅਪਲਾਈ ਕਰ ਸਕਦੇ ਹਨ। ਜਿਵੇਂ CARE ਪ੍ਰੋਗਰਾਮ ਦੇ ਨਾਲ ਹੁੰਦਾ ਹੈ, ਤੁਹਾਡੀ ਅੱਗੇ ਲਿਜਾਈ ਜਾ ਰਹੀ ਮੌਜੂਦਾ ਆਮਦਨੀ ਉੱਤੇ ਵਿਚਾਰ ਕੀਤਾ ਜਾਵੇਗਾ, ਇਸਲਈ ਜੇ ਤੁਹਾਡੇ ਹਾਲਾਤ ਬਦਲ ਗਏ ਹਨ, ਤਾਂ ਤੁਸੀਂ ਹੁਣ ਯੋਗ ਬਣ ਸਕਦੇ ਹੋ।

ਸਮੂਦਾਇਕ ਮਦਦ ਦੁਆਰਾ ਊਰਜਾ ਰਾਹਤ ਸਹਾਇਤਾ (Relief for Energy Assistance through Community Help) (REACH)‎

ਮੁਸ਼ਕਲ ਸਮਿਆਂ ਦੇ ਦੌਰਾਨ ਆਮਦਨੀ ਮੁਤਾਬਕ ਯੋਗ ਗ੍ਰਾਹਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। COVID-19 ਦੁਆਰਾ ਪ੍ਰਭਾਵਿਤ ਗ੍ਰਾਹਕਾਂ ਨੂੰ 4 ਮਾਰਚ, 2021 ਤੱਕ ਬਿੱਲ ਭੁਗਤਾਨ ਸਹਾਇਤਾ ਵਿੱਚ $100 ਤੱਕ ਵਾਧੂ ਰਕਮ ਪ੍ਰਦਾਨ ਕੀਤੀ ਜਾਵੇਗੀ।

ਮੈਡੀਕਲ ਬੇਸਲਾਈਨ (Medical Baseline)‎

<pਰਿਹਾਇਸ਼ੀ ਗ੍ਰਾਹਕ ਜਿਹਨਾਂ ਦੀਆਂ ਕੁਝ ਖਾਸ ਯੋਗ ਬਣਦੀਆਂ ਚਿਕਿਤਸਾ ਸਥਿਤੀਆਂ ਕਾਰਨ ਊਰਜਾ ਸਬੰਧੀ ਵਿਸ਼ੇਸ਼ ਜ਼ਰੂਰਤਾਂ ਹੁੰਦੀਆਂ ਹਨ, ਉਹ ਊਰਜਾ ਦੇ ਮਾਸਿਕ ਬਿੱਲਾਂ ਉੱਤੇ ਘੱਟ ਕੀਮਤ ਪ੍ਰਾਪਤ ਕਰ ਸਕਦੇ ਹਨ। ਇਸ ਪ੍ਰੋਗਰਾਮ ਲਈ ਯੋਗ ਬਣਨ ਵਾਸਤੇ ਤੁਹਾਡੀ ਆਮਦਨੀ ਇੱਕ ਕਾਰਕ ਨਹੀਂ ਹੈ। COVID-19 ਘਰ-ਵਿੱਚ-ਪਨਾਹ ਸਬੰਧੀ ਜ਼ਰੂਰਤਾਂ ਅਤੇ ਮੈਡੀਕਲ ਪ੍ਰੈਕਟੀਸ਼ਨਰ ਦੀਆਂ ਬਦਲ ਰਹੀਆਂ ਪ੍ਰਾਥਮਿਕਤਾਵਾਂ ਕਾਰਨ, PG&E ਗ੍ਰਾਹਕ ਮੈਡੀਕਲ ਬੇਸਲਾਈਨ ਪ੍ਰੋਗਰਾਮ ਵਿੱਚ ਭਰਤੀ ਹੋਣ ਲਈ ਆਪਣੀ ਯੋਗਤਾ ਨੂੰ ਸਵੈ-ਪ੍ਰਮਾਣਿਤ ਕਰ ਸਕਦੇ ਹਨ।ਇੱਕ ਯੋਗ ਮੈਡੀਕਲ ਪ੍ਰੈਕਟੀਸ਼ਨਰ ਦੇ ਹਸਤਾਖਰ ਦੀ ਲੋੜ ਨਹੀਂ ਹੈ ਅਪਲਾਈ ਕਰਨ ਲਈ ਪਰ 1 ਸਾਲ ਤੋਂ ਬਾਅਦ ਪ੍ਰੋਗਰਾਮ ਉੱਤੇ ਬਣੇ ਰਹਿਣ ਲਈ ਇਸਦੀ ਲੋੜ ਹੋ ਸਕਦੀ ਹੈ।

ਘੱਟ-ਆਮਦਨ ਵਾਲਾ ਘਰੇਲੂ ਊਰਜਾ ਸਹਾਇਤਾ ਪ੍ਰੋਗਰਾਮ।

ਉਹ ਲੋਕ ਜੋ ਆਰਥਿਕ ਤੌਰ ‘ਤੇ ਝੂਜ ਰਹੇ ਹਨ, ਉਹ ਘੱਟ-ਆਮਦਨ ਵਾਲੇ ਘਰੇਲੂ ਊਰਜਾ ਸਹਾਇਤਾ ਪ੍ਰੋਗਰਾਮ (LIHEAP) ਦੇ ਹੇਠ ਉਹਨਾਂ ਦੇ ਬਿਜਲੀ ਦੇ ਬਿੱਲ ਦੇ ਲਈ $1,000 ਤੱਕ ਦੀ ਵਿੱਤੀ ਸਹਾਇਤਾ ਦੇ ਲਈ ਯੋਗ ਹੋ ਸਕਦੇ ਹਨ।


ਜੇਕਰ ਤੁਹਾਨੂੰ ਆਪਣੇ ਗੈਸ ਜਾਂ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਲਈ ਸਹਾਇਤਾ ਦੀ ਲੋੜ ਹੈ, ਤਾਂ LIHEAP ਤੁਹਾਡੀ ਇੱਕ-ਵਾਰਗੀ ਭੁਗਤਾਨ ਕਰਨ ਵਿੱਚ ਮਦਦ ਕਰਨ ਦੇ ਯੋਗ ਹੋ ਸਕਦਾ ਹੈ। ਪ੍ਰੋਗਰਾਮ ਦੀ ਯੋਗਤਾ ਫੈਡਰਲ ਆਮਦਨ ਦੀਆਂ ਸੇਧਾਂ ‘ਤੇ ਅਧਾਰਤ ਹੈ ਅਤੇ ਸਹਾਇਤਾ ਘੱਟ ਆਮਦਨ ਵਾਲੇ ਪਰਿਵਾਰਾਂ ਅਤੇ ਵਿਅਕਤੀਆਂ ਲਈ ਉਪਲਬਧ ਹੋ ਸਕਦੀ ਹੈ ਜੋ ਕਿ ਯੋਗਤਾ ਪੂਰੀ ਕਰਦੇ ਹੋਣ।

ਬਿੱਲ ਅਤੇ ਸੇਵਾ ਸਬੰਧੀ ਸੰਸ਼ੋਧਣ


ਅਸੀਂ ਸਮਝਦੇ ਹਾਂ ਕਿ ਸਾਡੇ ਬਹੁਤ ਸਾਰੇ ਗ੍ਰਾਹਕ ਇਸ ਸੰਕਟ ਦੇ ਕਾਰਨ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਮ੍ਹਣਾ ਕਰ ਰਹੇ ਹਨ। ਇਸ ਬਾਰੇ ਅਸੀਂ ਇਸ ਤਰ੍ਹਾਂਵਿਚਾਰ ਕਰ ਰਹੇ ਹਾਂ:


ਲਚਕੀਲੀਆਂ ਭੁਗਤਾਨ ਯੋਜਨਾਵਾਂ ਪੇਸ਼ ਕਰ ਰਹੇ ਹਾਂ। ਤੁਸੀਂ ਅਸਥਾਈ ਵਿੱਤੀ ਦਬਾਅ ਨਾਲ ਨਜਿੱਠਣ ਵਿੱਚ ਮਦਦ ਲਈ ਆਪਣੀ ਮੌਜੂਦਾ ਬਕਾਇਆ ਰਕਮ ਦਾ ਭੁਗਤਾਨ ਕਈ ਮਹੀਨਿਆਂ ਵਿੱਚ ਨਿਰਧਾਰਤ ਕਰ ਸਕਦੇ ਹੋ।


ਭੁਗਤਾਨ ਨਾ ਕਰਨ ਕਰਕੇ ਸੇਵਾ ਦਾ ਕਨੈਕਸ਼ਨ ਕੱਟਣ ਤੋਂ ਰੋਕਣਾ ਅਤੇ ਡਿਪੋਜ਼ਿਟ ਸਬੰਧੀ ਜ਼ਰੂਰਤਾਂ ਵਿੱਚ ਛੋਟ ਦੇਣੀ। ‎ ‎ PG&E ਸਾਰੇ ਰਿਹਾਇਸ਼ੀ ਅਤੇ ਛੋਟੇ ਵਪਾਰ ਦੇ ਗ੍ਰਾਹਕਾਂ ਦੁਆਰਾ ਭੁਗਤਾਨ ਨਾ ਕਰਨ ਦੇ ਮਾਮਲੇ ਕਨੈਕਸ਼ਨ ਕੱਟਣਾ ਰੋਕਣਗੇ ਅਤੇ ਇਹ ਨਿਯਮ ਅਗਲਾ ਨੋਟਿਸ ਆਉਣ ਦੇ ਸਮੇਂ ਤੱਕ ਪ੍ਰਭਾਵੀ ਰਹੇਗਾ।


ਮੈਡੀਕਲ ਬੇਸਲਾਈਨ ਨੂੰ ਹਟਾਉਣ ਤੋਂ ਰੋਕਣਾ। ‎ ਮੈਡੀਕਲ ਬੇਸਲਾਈਨ ਪ੍ਰੋਗਰਾਮ ਉੱਤੇ ਗ੍ਰਾਹਕਾਂ ਨੂੰ ਇੱਕ ਸਾਲ ਤੱਕ ਕਿਸੇ ਡਾਕਟਰ ਜਾਂ ਹੋਰ ਯੋਗ ਮੈਡੀਕਲ ਪੇਸ਼ੇਵਰਾਂ ਦੁਆਰਾ ਮੁੜ-ਪ੍ਰਮਾਣਿਤ ਕਰਾਉਣ ਲਈ ਨਹੀਂ ਕਿਹਾ ਜਾਵੇਗਾ। ‎

Alert icon

ਘੋਟਾਲਿਆਂ ਬਾਰੇ ਸੁਚੇਤ ਰਹੋ

ਜੇ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਘੋਟਾਲੇਬਾਜ਼ ਬਿਜਲੀ ਬੰਦ ਕਰਨ ਦੀ ਧਮਕੀ ਲਗਾ ਕੇ ਹਾਲਾਤ ਦਾ ਫਾਇਦਾ ਚੁੱਕ ਸਕਦੇ ਹਨ।

Plug iconc

ਘਰ ਵਿੱਚ ਹੋਣ ਦੌਰਾਨ ਊਰਜਾ ਬਚਾਓ

ਤੁਸੀਂ ਘਰ-ਵਿਖੇ-ਪਨਾਹ ਹੁਕਮ ਦੇ ਦੌਰਾਨ ਜ਼ਿਆਦਾ ਊਰਜਾ ਵਰਤ ਰਹੇ ਹੋ ਸਕਦੇ ਹਨ। ਇਹ ਸਿੱਖੋ ਕਿ ਊਰਜਾ ਅਤੇ ਪੈਸੇ ਕਿਵੇਂ ਬਚਾਉਣੇ ਹਨ।

Electric Pole Icon

ਸੁਰੱਖਿਆ ਅਤੇ ਰੱਖ-ਰਖਾਅ ਦਾ ਲਗਾਤਾਰ ਚੱਲ ਰਿਹਾ ਕੰਮ

ਆਪਾਤਕਾਲ ਪ੍ਰਤੀਕਿਰਿਆ, ਜਟਿਲ ਰੱਖ-ਰਖਾਅ ਅਤੇ ਜੰਗਲੀ ਅੱਗ ਨੂੰ ਖਤਮ ਕਰਨ ਦਾ ਕੰਮ ਜਾਰੀ ਰੱਖਣਾ ਲਾਜ਼ਮੀ ਹੈ। ਇਹ ਜਾਣੋ ਕਿ ਅਸੀਂ ਕੰਮ ਨੂੰ ਕਿਵੇਂ ਪਹਿਲ ਦੇ ਰਹੇ ਹਾਂ ਅਤੇ ਇਹ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ।

ਸਾਡੇ ਵਪਾਰ ਗ੍ਰਾਹਕਾਂ ਲਈ ਵਿੱਤੀ ਸਹਾਇਤਾ ਸਮਰਥਨ


ਅਸੀਂ COVID-19 ਮਹਾਮਾਰੀ ਦੇ ਦੌਰਾਨ ਵਪਾਰਾਂ ਦੁਆਰਾ ਸਾਮ੍ਹਣਾ ਕੀਤੇ ਜਾਂਦੇ ਵੱਧ ਰਹੇ ਸੰਘਰਸ਼ਾਂ ਨੂੰ ਸਮਝਦੇ ਹਾਂ। PG&E ਇਸ ਮੁਸ਼ਕਲ ਸਮੇਂ ਦੌਰਾਨ ਸਾਡੇ ਵਪਾਰ ਗ੍ਰਾਹਕਾਂ ਨੂੰ ਊਰਜਾ ਅਤੇ ਪੈਸੇ ਬਚਾਉਣ ਲਈ ਤਰੀਕੇ ਪ੍ਰਦਾਨ ਕਰਨ ਲਈ ਵਚਨਬੱਧ ਰਹਿੰਦੇ ਹਨ। ਇੱਥੇ ਸਹਾਇਤਾ ਪ੍ਰੋਗਰਾਮ, ਕਿਰਿਆ ਸਬੰਧੀ ਸੁਝਾਅ, ਊਰਜਾ ਨਿਪੁੰਨਤਾ ਪ੍ਰੋਗਰਾਮ ਦੀਆਂ ਅੱਪਡੇਟਾਂ ਅਤੇ ਵਰਤਣ-ਵਿੱਚ-ਆਸਾਨ ਸੰਸਾਧਨ ਹਨ ਜੋ ਸਾਈਟ-ਉੱਤੇ ਅਤੇ ਦੂਰੋਂ ਦੋਹਾਂ ਸਮਿਆਂ 'ਤੇ ਤੁਹਾਡੀ ਊਰਜਾ ਵਰਤੋਂ ਅਤੇ ਬਿੱਲਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਕਰਦੇ ਹਨ।


ਸੰਸਾਧਨ ਅਤੇ ਸਹਾਇਤਾ ਪ੍ਰੋਗਰਾਮ


ਸੇਵਾ ਦਾ ਕਨੈਕਸ਼ਨ ਕੱਟਣ ਤੋਂ ਰੋਕਣਾ

PG&E ਨੇ ਭੁਗਤਾਨ ਨਾ ਕਰਨ ਦੇ ਮਾਮਲੇ ਵਿੱਚ ਸੇਵਾ ਦਾ ਕਨੈਕਸ਼ਨ ਕੱਟਣ ਤੋਂ ਰੋਕਿਆ ਹੈ ਅਤੇ ਸਕਿਓਰਿਟੀ ਡਿਪੋਜ਼ਿਟ ਰਕਮਾਂ ਵਿੱਚ ਛੋਟ ਦੇ ਰਿਹਾ ਹੈ। ਇਹ ਰੋਕ ਛੋਟੇ ਵਪਾਰ ਦੇ ਗ੍ਰਾਹਕਾਂ ਲਈ ਲਾਗੂ ਹੁੰਦੀ ਹੈ ਅਤੇ ਅਗਲਾ ਨੋਟਿਸ ਆਉਣ ਤੱਕ ਪ੍ਰਭਾਵੀ ਰਹਿੰਦੀ ਹੈ।


ਇਹਨਾਂ ਅੱਪਡੇਟਾਂ ਬਾਰੇ ਹੋਰ ਪੜ੍ਹੋ ‎


ਛੋਟੇ ਵਪਾਰਾਂ ਲਈ ਵਿੱਤੀ ਅਤੇ ਤਕਨੀਕੀ ਸਹਾਇਤਾ

ਵਪਾਰ ਅਤੇ ਆਰਥਿਕ ਵਿਕਾਸ ਲਈ ਕੈਲੀਫੋਰਨੀਆ ਗਵਰਨਰ ਦੇ ਦਫ਼ਤਰ (California Governor's Office of Business and Economic Development) (GO-Biz) ਨੇ ਮਾਲਕਾਂ ਅਤੇ ਕਰਮਚਾਰੀਆਂ ਦੁਆਰਾ ਵਰਤਣ ਲਈ ਨਿਰਦੇਸ਼ ਤਿਆਰ ਕੀਤਾ ਹੈ, ਕਿਉਂਕਿ ਇਹ ਕੋਰੋਨਾਵਾਇਰਸ (COVID-19) ਦੇ ਨਾਲ ਸਬੰਧਤ ਹੈ।


ਅੱਪਡੇਟ ਪੜ੍ਹੋ ‎


ਛੋਟੇ ਵਪਾਰ ਵਿੱਚ ਸਹਾਇਤਾ ਸਬੰਧੀ (Small Business Assistance) (SBA) ਸੰਘੀ ਲੋਨ

SBA ਕੋਲੀਫੋਰਨੀਆ ਦੇ ਛੋਟੇ ਵਪਾਰਾਂ ਨੂੰ ਘੱਟ-ਵਿਆਜ਼ ਦੇ ਸੰਘੀ ਆਫ਼ਤ ਲੋਨ ਸਮੇਤ ਰਾਹਤ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰ ਰਹੀ ਹੈ।


ਲੋਨ ਪ੍ਰੋਗਰਾਮਾਂ ਬਾਰੇ ਹੋਰ ਜਾਣੋ।


PG&E ਦੇ ਊਰਜਾ ਕੇਂਦਰਾਂ ਵਿਖੇ ਮੁਫ਼ਤ ਔਨਲਾਈਨ ਕੋਰਸ

ਨਵੇਂ ਗੁਣ ਹਾਸਲ ਕਰੋ ਅਤੇ ਬਿਲਕੁਲ ਮੁਫ਼ਤ ਵਿੱਚ ਔਨਲਾਈਨ ਕੋਰਸਾਂ ਅਤੇ ਸ਼ਾਨਦਾਰ ਸਿੱਖਿਆ ਲਾਇਬ੍ਰੇਰੀ ਦੇ ਨਾਲ ਆਪਣਾ ਭਵਿੱਖ ਚਮਕਾਓ।


ਅੱਜ ਹੀ ਭਰਤੀ ਹੋਵੋ ‎_


ਡਿਸਕਾਊਂਟ ’ਤੇ ਦਿੱਤੀ ਫ਼ੋਨ ਸੇਵਾ

ਤੁਸੀਂ ਆਪਣੇ ਆਮਦਨੀ ਦੇ ਪੱਧਰ ਜਾਂ ਪ੍ਰੋਗਰਾਮ ਵਿੱਚ ਭਾਗੀਦਾਰੀ ਦੇ ਆਧਾਰ ਉੱਤੇ ਡਿਸਕਾਊਂਟ ’ਤੇ ਦਿੱਤੀ ਫ਼ੋਨ ਸੇਵਾ ਲਈ ਵੀ ਯੋਗ ਬਣ ਸਕਦੇ ਹੋ। ਕੈਲੀਫੋਰਨੀਆ ਲਾਈਫ਼ਲਾਈਨ ਪ੍ਰੋਗਰਾਮ (California LifeLine program). ਯੋਗ ਘਰਾਂ ਲਈ ਘਰ ਦੇ ਫ਼ੋਨ ਜਾਂ ਸੈੱਲ ਫ਼ੋਨ ਸੇਵਾ ਉੱਤੇ ਡਿਸਕਾਊਂਟ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ , PG&E ਦੇ CARE ਪ੍ਰੋਗਰਾਮ ਵਿਚਲੇ ਭਾਗੀਦਾਰ ਦੁਆਰਾ ਆਪਣੇ ਬੂਸਟ ਮੋਬਾਈਲ ਪ੍ਰੀਪੇਡ ਸੈੱਲ ਫ਼ੋਨ ਪਲੈਨਸ ਉੱਤੇ ਹਰ ਮਹੀਨੇ $15 ਦੀ ਬਚਤ ਕਰ ਸਕਦੇ ਹਨ। CARE ਅਤੇ ਬੂਸਟ ਮੋਬਾਈਲ ਪਾਇਲਟ ਪ੍ਰੋਗਰਾਮ (CARE and Boost Mobile pilot program).

ਇੱਕ ਕਸਟਮ ਪੈਸਾ-ਬਚਾਊ ਯੋਜਨਾ, ਊਰਜਾ ਦੀ ਵਰਤੋਂ ਬਾਰੇ ਸੂਚਿਤ ਰਹਿਣ ਲਈ ਸਾਧਨ, ਅਤੇ ਊਰਜਾ ਪ੍ਰਬੰਧਨ ਉੱਤੇ ਸੁਝਾਅ, ਇਹ ਸਭ ਆਪਣੇ ਔਨਲਾਈਨ ਖਾਤੇ ਵਿੱਚ ਪ੍ਰਾਪਤ ਕਰੋ। ਤੁਸੀਂ ਆਪਣੀ ਇਮਾਰਤ ਫੈਸਿਲਿਟੀ ਤੋਂ ਬਾਹਰ ਵੀ, ਕਿਸੇ ਵੀ ਥਾਂ 'ਤੇ ਆਪਣੇ ਖਾਤੇ ਦੀ ਵਰਤੋਂ ਕਰ ਸਕਦੇ ਹੋ।

  • ਚੇਤਾਵਨ ਨੋਟੀਫਿਕੇਸ਼ਨ : ਆਪਣੇ ਵਪਾਰਾਂ ਦੁਆਰਾ ਊਰਜਾ ਦੀ ਵਰਤੋਂ ਅਤੇ ਸਪਲਾਈ ਬੰਦ ਹੋਣ ਬਾਰੇ ਈਮੇਲ, ਟੈਕਸਟ ਜਾਂ ਫ਼ੋਨ ਦੁਆਰਾ ਮਹੱਤਵਪੂਰਨ ਨੌਟੀਫਿਕੇਸ਼ਨ ਪ੍ਰਾਪਤ ਕਰਨ ਲਈ ਸੂਚਨਾਵਾਂ ਸੈਟ ਅੱਪ ਕਰੋ। ਅੱਜ ਹੀ ਚੇਤਾਵਨੀਆਂ ਸੈਟ ਅੱਪ ਕਰੋ।
  • ਔਨਲਾਈਨ ਭੁਗਤਾਨ: ਆਪਣੇ ਊਰਜਾ ਦੇ ਬਿੱਲਾਂ ਦਾ ਔਨਲਾਈਨ ਭੁਗਤਾਨ ਕਰੋ, ਆਵਰਤੀ ਭੁਗਤਾਨ ਸੈਟ ਅੱਪ ਕਰੋ ਅਤੇ ਕਾਗਜ਼-ਰਹਿਤ ਸਟੇਟਮੈਂਟਾਂ ਲਈ ਸਾਈਨ ਅੱਪ ਕਰੋ। ਇਹਨਾਂ ਵਿਕਲਪਾਂ ਦੀ ਹੁਣੇ ਸਮੀਖਿਆ ਕਰੋ।
  • ਲਾਗਤ ਅਤੇ ਵਰਤੋਂ ਸਬੰਧੀ ਰੁਝਾਨ ਸਾਧਨ: ਆਪਣੀ ਵਰਤੋਂ ਦਾ ਵਿਸ਼ਲੇਸ਼ਣ ਕਰੋ, ਭਵਿੱਖੀ ਲਾਗਤਾਂ ਦੀ ਤੁਲਨਾ ਕਰੋ ਅਤੇ ਅਨੁਮਾਨ ਲਗਾਓ। ਆਪਣੀ ਫੈਸਿਲਿਟੀ ਵਿਖੇ ਗੈਰ-ਜ਼ਰੂਰੀ ਊਰਜਾ ਵਰਤੋਂ ਨੂੰ ਘਟਾਉਣ ਦੇ ਤਰੀਕੇ ਲੱਭੋ। ਹੋਰ ਜਾਣੋ।
  • ਰਿਪੋਰਟ ਸੁਰੱਖਿਅਤ ਕਰਨ ਦੇ ਤਰੀਕੇ: ਪੈਸੇ ਅਤੇ ਊਰਜਾ ਬਚਾਉਣ ਲਈ ਆਪਣੇ ਵਪਾਰ ਵਾਸਤੇ ਵਿਅਕਤੀਗਤ ਸਿਫਾਰਿਸ਼ਾਂ ਪ੍ਰਾਪਤ ਕਰੋ। ਆਪਣੀ ਕਸਟਮ ਰਿਪੋਰਟ ਪ੍ਰਾਪਤ ਕਰਨ ਲਈ ਆਪਣਾ ਔਨਲਾਈਨ ਖਾਤਾ ਫੈਸਿਲਟੀ ਪ੍ਰੋਫਾਈਲ ਪੂਰਾ ਕਰੋ। ਅੱਜ ਹੀ ਸ਼ੁਰੂ ਕਰੋ।

COVID-19 ਦੇ ਪਹਿਲੇ ਕਦੇ ਨਾ ਵਾਪਰੇ ਮਾੜੇ ਅਸਰਾਂ ਦੇ ਦੌਰਾਨ, PG&E ਤੁਹਾਡੇ ਵਪਾਰ ਨੂੰ ਸਾਡੇ ਊਰਜਾ ਨਿਪੁੰਨਤਾ ਪ੍ਰੋਗਰਾਮਾਂ, ਜਿਵੇਂ ਕਿ ਰੀਬੇਟ, ਫਾਈਨਾਂਸ ਅਤੇ ਕਸਟਮ ਰੀਟ੍ਰੋਫਿਟ ਦੇ ਨਾਲ ਪੈਸੇ ਬਚਾਉਣ ਦੇ ਤਰੀਕੇ ਪ੍ਰਦਾਨ ਕਰਨ ਲਈ ਵਚਨਬੱਧ ਰਹਿੰਦਾ ਹੈ। ਆਪਣੇ ਗ੍ਰਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਉੱਤੇ ਵਿਚਾਰ ਕਰਦਿਆਂ, ਅਸੀਂ ਹੇਠ ਲਿਖੀਆਂ ਅੱਪਡੇਟਾਂ ਕੀਤੀਆਂ ਹਨ:


ਆਭਾਸੀ ਸੰਚਾਰ ਦਾ ਲਾਭ ਪਹੁੰਚਾਉਣਾ। PG&E ਪਰਿਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਡਿਜਿਟਲ ਤਕਨੀਕਾਂ ਦੀ ਵਰਤੋਂ ਕਰਕੇ ਆਭਾਸੀ ਮੀਟਿੰਗਾਂ ਅਤੇ ਤਸਦੀਕੀਆਂ ਦਾ ਲਾਭ ਪਹੁੰਚਾ ਰਹੇ ਹਨ।


ਸਾਈਟ ਮੁਲਾਕਾਤਾਂ ਨੂੰ ਦੁਬਾਰਾ ਨਿਰਧਾਰਤ ਕਰਨਾ। ਇੱਕ ਵਾਰ ਵਿਅਕਤੀ ਪ੍ਰੋਗਰਾਮ ਦੇ ਅੰਸ਼ ਦੁਬਾਰਾ ਸ਼ੁਰੂ ਹੋ ਜਾਣ ਤਾਂ ਸਾਈਟ ਮੁਲਾਕਾਤਾਂ ਦੁਬਾਰਾ ਨਿਰਧਾਰਤ ਹੋ ਜਾਣਗੀਆਂ।


ਐਪਲੀਕੇਸ਼ਨਾਂ 'ਤੇ ਪ੍ਰਕਿਰਿਆ ਕਰਨੀ। ਰੀਬੇਟ ਅਤੇ ਫਾਈਨਾਂਸ ਸਬੰਧੀ ਐਪਲੀਕੇਸ਼ਨਾਂ, ਅਤੇ ਕਸਟਮ ਇਨਸੈਂਟਿਵਾਂ ਉੱਤੇ ਸਬਮਿਟ ਕੀਤੇ ਅਨੁਸਾਰ ਲਗਾਤਾਰ ਪ੍ਰਕਿਰਿਆ ਕੀਤੀ ਜਾਵੇਗੀ।


ਇਨਸੈਂਟਿਵ ਭੁਗਤਾਨ ਪੂਰੇ ਕਰਨਾ। ਜੇ ਲਿਖਤੀ ਦਸਤਾਵੇਜ਼ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਸਬਮਿਟ ਕੀਤਾ ਜਾਂਦਾ ਹੈ ਤਾਂ ਪੂਰੀਆਂ ਕੀਤੀਆਂ ਪਰਿਯੋਜਨਾਵਾਂ ਉੱਤੇ ਇਨਸੈਂਟਿਵ ਭੁਗਤਾਨਾਂ ਲਈ ਪ੍ਰਕਿਰਿਆ ਕੀਤੀ ਜਾਵੇਗੀ।


ਵਿਅਕਤੀਗਤ ਗੱਲਬਾਤ ਨੂੰ ਰੋਕਣਾ। PG&E ਦੇ ਊਰਜਾ ਸਲਾਹਕਾਰਾਂ ਅਤੇ ਪ੍ਰੋਗਰਾਮ ਸਾਥੀਆਂ ਦੇ ਨਾਲ ਸਾਰੀ ਵਿਅਕਤੀਗਤ ਗੱਲਬਾਤ ਰੋਕੀ ਜਾਂਦੀ ਹੈ। ਸਾਡੇ ਵਪਾਰ ਪੇਸ਼ੇਵਰ ਕਾਂਟ੍ਰੈਕਟਰਾਂ ਨੂੰ ਵੀ ਸਾਰੀਆਂ ਵਿਅਕਤੀਗਤ ਗਤੀਵਿਧੀਆਂ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

Bill Schedule

ਐਕਟਿਵ ਔਨ-ਬਿੱਲ ਵਿੱਤੀ ਕਰਜ਼ਿਆਂ ਲਈ ਲੋਨ ਡੀਫਰਲ ਉਪਲੱਬਧ ਹੈ

PG&E ਦੇ ‘ਊਰਜਾ ਕੁਸ਼ਲਤਾ ਵਿੱਤ ਪ੍ਰੋਗਰਾਮ’ ਦੇ ਤਹਿਤ 0% ਵਿਆਜ, ਭੁਗਤਾਨ ਕੀਤੇ ਜਾਣ ਵਾਲੇ ਵਿੱਤੀ ਕਰਜ਼ਿਆਂ ਨੂੰ ਹੁਣ ਛੇ ਮਹੀਨਿਆਂ ਲਈ ਮੁਲਤਵੀ ਕੀਤਾ ਜਾ ਸਕਦਾ ਹੈ। ਯੋਗ ਗਾਹਕ ਆਪਣੇ ਮਹੀਨਾਵਾਰ ਮੁੜ ਅਦਾਇਗੀ ਵਿਚ ਕਮੀ ਵੇਖਣਗੇ ਅਤੇ ਛੇ ਮਹੀਨਿਆਂ ਦੀ ਮੁਲਤਵੀ ਅਵਧੀ ਦੇ ਦੌਰਾਨ ਪ੍ਰਤੀ ਮਹੀਨਾ ਸਿਰਫ $0.01 ਦਾ ਭੁਗਤਾਨ ਕਰਨਗੇ। ਲੋਨ ਦੀ ਮੁੜ ਅਦਾਇਗੀ ਦਾ ਕਾਰਜਕਾਲ ਛੇ ਮਹੀਨਿਆਂ ਤੱਕ ਵਧਾਇਆ ਜਾਵੇਗਾ, ਤਾਂ ਜੋ ਲੋਨ ਦਾ ਪੂਰਾ ਭੁਗਤਾਨ ਕੀਤਾ ਜਾ ਸਕੇ।

Bill Rebates

ਆਰਥਿਕ ਵਿਕਾਸ ਦਰ

PG&E ਯੋਗ ਕਾਰੋਬਾਰਾਂ ਨੂੰ ਤਿੰਨ ਘਟਾਏ ਗਏ ਬਿਜਲੀ ਰੇਟ ਵਿਕਲਪਾਂ ਵਿੱਚੋਂ ਇੱਕ ਦੇ ਰਾਹੀਂ ਲਾਗਤ ਘਟਾਉਣ ਦਾ ਮੌਕਾ ਦਿੰਦਾ ਹੈ। ਪੰਜ ਸਾਲਾਂ ਲਈ ਜ਼ਿਆਦਾਤਰ ਬਿਜਲੀ ਖਰਚਿਆਂ 'ਤੇ 12%, 18% ਜਾਂ 25% ਦਰਾਂ ਦੀ ਛੂਟ ਹੈ।

ਰੋਜ਼ਾਨਾ ਕਾਰਜ-ਪ੍ਰਣਾਲੀਆਂ ਵਿੱਚ ਪਹਿਲਾਂ ਕਦੇ ਨਾ ਹੋਏ ਬਦਲਾਵਾਂ ਦੇ ਨਾਲ, ਵਪਾਰਾਂ ਨੂੰ ਤੁਰੰਤ ਕਾਰਵਾਈਆਂ ਕਰਨ ਦੀ ਲੋੜ ਹੋ ਸਕਦੀ ਹੈ। ਫੈਸਿਲਿਟੀ ਅਤੇ ਉਪਕਰਣ ਸਮਾਯੋਜਨਾਂ ਲਈ ਵਿਚਾਰੇ ਗਏ ਕੁਝ ਝਟਪਟ ਸੁਝਾਅ ਇਹ ਹਨ।

ਪੈਸੇ ਅਤੇ ਊਰਜਾ ਬਚਾਊ ਚੈਕਲਿਸਟ (PDF, 181 KB) PDF ਡਾਊਨਲੋਡ ਕਰੋ।

ਸਾਧਾਰਨ ਸੁਵਿਧਾ

  • ਅਜਿਹੀਆਂ ਪ੍ਰਣਾਲੀਆਂ ਬੰਦ ਕਰੋ ਜੋ ਖਾਲੀ ਇਲਾਕਿਆਂ ਦੀਆਂ ਜ਼ਰੂਰਤਾਂ ਪੂਰੀ ਕਰਦੀਆਂ ਹਨ।
  • ਤਾਪਮਾਨ ਦੇ ਉਤਾਰ-ਚੜ੍ਹਾਅ ਨੂੰ ਸੀਮਿਤ ਕਰਨ ਲਈ ਵਿੰਡੋ ਬਲਾਇੰਡਜ਼ ਬੰਦ ਕਰੋ।
  • ਜੇ ਵਪਾਰ ਬੰਦ ਹੈ ਤਾਂ ਬਾਹਰੀ ਸਾਈਨੇਜ ਬੰਦ ਕਰੋ।
  • ਇਹ ਯਕੀਨੀ ਬਣਾਓ ਕਿ ਸਾਰੀਆਂ ਸੁਰੱਖਿਆ ਪ੍ਰਣਾਲੀਆਂ ਸੰਚਾਲਿਤ ਹਨ।

HVAC ਅਤੇ ਰੋਸ਼ਨੀ

  • ਕਿਸੇ ਜਟਿਲ ਉਪਕਰਣ ਦੇ ਬਿਨਾਂ ਖਾਲੀ ਫੈਸਿਲਿਟੀਆਂ ਵਿਖੇ HVAC ਪ੍ਰਣਾਲੀਆਂ ਬੰਦ ਕਰੋ।
  • ਜਦੋਂ ਹਵਾ ਪ੍ਰਣਾਲੀਆਂ ਬੰਦ ਹਨ ਤਾਂ HVAC ਇਕੋਨੋਮਾਈਜ਼ਰਾਂ ਨੂੰ ਬੰਦ ਹੋਣ ਲਈ ਪ੍ਰੋਗਰਾਮ ਕਰੋ।
  • ਖਾਲੀ ਇਲਾਕਿਆਂ ਵਿੱਚ ਹੱਥ ਵਾਲੇ ਸਵਿੱਚਾਂ ਦੇ ਨਾਲ ਗੈਰ-ਆਪਾਤਕਾਲੀ ਬੱਤੀਆਂ ਨੂੰ ਬੰਦ ਕਰੋ।
  • ਜੇ ਕੋਈ ਹੱਥੀਂ ਨਿਯੰਤ੍ਰਣ ਮੌਜੂਦ ਨਹੀਂ ਹਨ ਤਾਂ ਬੱਤੀਆਂ ਦੇ ਕੁਝ ਹਿੱਸੇ ਮੱਧਮ ਕਰੋ ਜਾਂ ਬੰਦ ਕਰੋ।

ਸ਼ੀਤਲੀਕਰਨ ਅਤੇ ਹੋਰ ਉਪਕਰਣ

  • ਖਾਲੀ ਸ਼ੀਤਲੀਕਰਨ ਪ੍ਰਣਾਲੀਆਂ ਨੂੰ ਜੋੜੋ ਅਤੇ ਬੰਦ ਕਰੋ।
  • ਸ਼ੀਤਲੀਕਰਨ ਚਲਾਉਣ ਦੇ ਸਮੇਂ ਨੂੰ ਸਿਰਫ਼ ਰਾਤ ਤੱਕ ਸੀਮਿਤ ਕਰੋ, ਜੇ ਪੂਰੀ ਤਰ੍ਹਾਂ ਬੰਦ ਕਰਨ ਬਾਰੇ ਚਿੰਤਤ ਹੋ।
  • ਖਾਲੀ ਸ਼ੀਤਲੀਕਰਨ ਖਾਨਿਆਂ ਵਿੱਚ ਬੱਤੀਆਂ ਬੰਦ ਕਰੋ।
  • ਸਾਰੇ ਉਪਕਰਣ ਨੂੰ ਪਲੱਗ ਸਟ੍ਰਿਪ ਜਾਂ ਵਾਲ ਆਉਟਲੇਟ ਤੋਂ ਬੰਦ ਕਰੋ।

ਘੋਟਾਲਾ ਚੇਤਾਵਨੀਆਂ

ਅਸੀਂ ਤੁਹਾਡੀ ਵਿਅਕਤੀਗਤ ਅਤੇ ਔਨਲਾਈਨ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਜੇ ਤੁਹਾਨੂੰ ਕਦੇ ਵੀ PG&E ਤੋਂ ਆਈ ਕਿਸੇ ਈਮੇਲ, ਕਾਲ, ਟੈਕਸਟ ਜਾਂ ਮੁਲਾਕਾਤ 'ਤੇ ਸ਼ੱਕ ਹੁੰਦਾ ਹੈ, ਤਾਂ ਸਾਨੂੰ ਤੁਰੰਤ ਤੇ ਕਾਲ ਕਰੋ। 1-800-743-5000.



PG&E ਦਾ COVID-19 ਮਹਾਮਾਰੀ ਦੇ ਦੌਰਾਨ ਲਗਾਤਾਰ ਸੁਰੱਖਿਆ ਕੰਮ


ਸਾਡੇ ਗ੍ਰਾਹਕਾਂ ਨੂੰ ਸੁਰੱਖਿਅਤ, ਭਰੋਸੇਮੰਦ ਗੈਸ ਅਤੇ ਬਿਜਲੀ ਦੀ ਸੇਵਾ ਪ੍ਰਦਾਨ ਕਰਨ ਲਈ ਸਾਡਾ ਵਚਨਬੱਧਤਾ ।


ਜਿਵੇਂ ਕਿ ਵੱਧ ਰਹੀ COVID-19 ਮਹਾਮਾਰੀ ਨਾਲ ਨਿਪਟਣ ਲਈ ਸਾਰਾ ਕੈਲੀਫੋਰਨੀਆ ਪ੍ਰਦੇਸ਼ ਹੁਣ ਘਰ-ਵਿਖੇ-ਪਨਾਹ ਹੁਕਮ ਦੇ ਅਧੀਨ ਹੈ, PG&E ਜਟਿਲ ਅਤੇ ਜ਼ਰੂਰੀ ਸੁਰੱਖਿਆ ਅਤੇ ਰੱਖ-ਰਖਾਅ ਦੇ ਕੰਮ ਨੂੰ ਪਹਿਲ ਦੇਣ ਉੱਤੇ ਖਾਸ ਧਿਆਨ ਦੇ ਰਿਹਾ ਹੈ। ਸਾਡੇ ਵਲੋਂ ਸੇਵਾ ਪ੍ਰਦਾਨ ਕੀਤੇ ਜਾਂਦੇ ਸਮੂਦਾਏ ਦੀ ਸੁਰੱਖਿਆ ਸਾਡੀ ਸਭ ਤੋਂ ਮਹੱਤਵਪੂਰਨ ਜ਼ਿੰਮੇਵਾਰੀ ਹੈ। ਇਹ ਪਰਿਯੋਜਨਾਵਾਂ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਦੀ ਥੋੜ੍ਹੇ ਅਤੇ ਲੰਮੇ-ਸਮੇਂ ਦੀ ਸੁਰੱਖਿਆ ਲਈ ਬਹੁਤ ਅਹਿਮ ਹਨ।


ਇਸ ਜਟਿਲ ਅਤੇ ਜ਼ਰੂਰੀ ਕੰਮ ਵਿੱਚ ਸਾਡੇ ਵਾਈਲਡਲਾਈਫ਼ ਮਿਟਿਗੇਸ਼ਨ ਪਲੈਨ (Wildfire Mitigation Plan) ਦੇ ਅੰਦਰ ਮੁੱਖ ਕੰਮਕਾਜੀ ਖੇਤਰ ਸ਼ਾਮਲ ਹਨ ਜੋ ਆਉਣ ਵਾਲੇ ਜੰਗਲੀ-ਅੱਗ ਮੌਸਮ ਤੋਂ ਪਹਿਲਾਂ ਹੀ ਜੰਗਲੀ-ਅੱਗ ਦਾ ਜੋਖਮ ਘਟਾਉਣ ਲਈ ਕੰਪਨੀ ਦੀ ਕੋਸ਼ਿਸ਼ ਦਾ ਹਿੱਸਾ ਹਨ। PG&E ਬਿਜਲੀ, ਗੈਸ, ਅਤੇ ਉਤਪਤੀ ਦੀਆਂ ਹੋਰ ਜ਼ਰੂਰੀ ਪਰਿਯੋਜਨਾਵਾਂ ਨੂੰ ਪੂਰਾ ਕਰਨਾ ਵੀ ਜਾਰੀ ਰੱਖੇਗਾ, ਜੋ ਪ੍ਰਣਾਲੀ ਦੀ ਸੁਰੱਖਿਆ ਅਤੇ ਰੱਖ-ਰਖਾਅ ਦੇ ਨਾਲ-ਨਾਲ ਕਿਸੇ ਪੁਨਰ-ਸਥਾਪਨਾ ਜਾਂ ਆਪਾਤਕਾਲ ਕੰਮ ਲਈ ਅਹਿਮ ਹਨ।


PG&E ਗ੍ਰਾਹਕ ਦੁਆਰਾ ਬੇਨਤੀ ਕੀਤੇ ਅਜਿਹੇ ਬਿਜਲੀ ਅਤੇ ਗੈਸ ਦੇ ਨਵੇਂ ਕੰਮ ਦਾ ਮੁਲਾਂਕਣ ਕਰਕੇ ਇਹਨਾਂ ਦੇ ਨਾਲ ਅੱਗੇ ਵਧੇਗਾ, ਜਿਹਨਾਂ ਨੂੰ ਮੁਨਾਸਬ ਤੌਰ 'ਤੇ ਲੰਬਤ ਨਹੀਂ ਕੀਤਾ ਜਾ ਸਕਦਾ ਅਤੇ ਜੋ ਜ਼ਰੂਰੀ ਬੁਨਿਆਦੀ-ਢਾਂਚੇ ਅਤੇ ਵਪਾਰਾਂ ਦਾ ਸਮਰਥਨ ਕਰਦੇ ਹਨ। ਇਸ ਕੰਮ ਵਿੱਚ ਜ਼ਰੂਰੀ ਬੁਨਿਆਦੀ ਢਾਂਚੇ, ਸਸਤੇ ਘਰ, ਬੇਘਰਾਂ ਲਈ ਪਨਾਹ, ਸਿਹਤ-ਸੰਭਾਲ ਕਾਰਜ-ਪ੍ਰਣਾਲੀਆਂ ਦੀ ਉਸਾਰੀ, ਰੱਖ-ਰਖਾਅ, ਭਰੋਸੇਮੰਦ ਕਾਰਵਾਈ ਜਾਂ ਮੁਰੰਮਤ ਲਈ ਅਤਿਅੰਤ ਜ਼ਰੂਰੀ ਪਰਿਯੋਜਨਾਵਾਂ ਸ਼ਾਮਲ ਹਨ, ਬਸ਼ਰਤੇ ਅਜਿਹੀ ਉਸਾਰੀ ਸਿੱਧਾ COVID-19 ਪ੍ਰਤੀਕਿਰਿਆ, ਯੋਗ ਬਣਦੇ ਖੇਤੀ ਅਤੇ ਭੋਜਨ ਸੇਵਾਵਾਂ ਨਾਲ ਸਬੰਧਤ ਹੈ। ਜ਼ਰੂਰੀ ਬੁਨਿਆਦੀ ਢਾਂਚੇ ਵਿੱਚ ਜਟਿਲ ਸੰਚਾਰ ਅਤੇ ਪਾਣੀ ਦੇ ਰੋਗਾਣੂ-ਨਾਸ਼ਕ ਜਿਹੀਆਂ ਸੁਵਿਧਾਵਾਂ ਵੀ ਸ਼ਾਮਲ ਹੁੰਦੀਆਂ ਹਨ। PG&E ਸਾਰੀਆਂ ਗਿਆਤ ਸਥਾਨਕ ਕਾਊਂਟੀ ਉਸਾਰੀ ਸਬੰਧੀ ਪਾਬੰਦੀਆਂ ਦਾ ਪਾਲਣ ਕਰੇਗਾ, ਜ਼ਰੂਰੀ ਬੁਨਿਆਦੀ-ਢਾਂਚੇ ਦੇ ਮੁਲਾਂਕਣ ਉੱਤੇ ਸਥਾਨਕ ਅਧਿਕਾਰ-ਖੇਤਰ ਦਾ ਨਿਵੇਸ਼ ਮੰਗੇਗਾ ਅਤੇ ਨਵੇਂ ਵਪਾਰ ਦੀ ਉਸਾਰੀ ਨਾਲ ਸਬੰਧਤ ਯੋਜਨਾਬੱਧ ਸਪਲਾਈ ਬੰਦ ਕਰਨ ਸਬੰਧੀ ਜ਼ਰੂਰਤਾਂ ਨੂੰ ਸੰਤੁਲਿਤ ਕਰੇਗਾ।


ਜਿਵੇਂ PG&E ਜਟਿਲ ਅਤੇ ਜ਼ਰੂਰੀ ਸੁਰੱਖਿਆ ਅਤੇ ਰੱਖ-ਰਖਾਅ ਪਰਿਯੋਜਨਾਵਾਂ ਨੂੰ ਜਾਰੀ ਰੱਖਦਾ ਹੈ, ਅਸੀਂ ਸੰਭਵ ਸੀਮਾ ਤੱਕ ਗ੍ਰਾਹਕ 'ਤੇ ਪੈਣ ਵਾਲੇ ਮਾੜੇ ਅਸਰਾਂ ਨੂੰ ਘੱਟੋ-ਘੱਟ ਕਰਨ ਲਈ ਕੰਮ ਕਰਾਂਗੇ। ਜਿੱਥੇ ਜਟਿਲ ਅਤੇ ਜ਼ਰੂਰੀ ਕੰਮ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕਰਨ ਲਈ ਸੇਵਾ ਵਿਚਲੇ ਵਿਘਨ ਲੋੜੀਂਦੇ ਹਨ, PG&E ਸੰਭਵ ਸੀਮਾ ਤੱਕ ਯੋਜਨਾ ਬਣਾਈ ਸਪਲਾਈ ਬੰਦ ਹੋਣ ਦੀ ਸੰਖਿਆ ਅਤੇ ਸਮੇਂ ਨੂੰ ਸੀਮਤ ਕਰਨ ਦੀ ਸਹੁੰ ਖਾਂਦਾ ਹੈ। ਅਸੀਂ ਆਪਣੇ ਸਮੂਦਾਏ ਲਈ ਵਰਤਮਾਨ ਘਰ-ਵਿਖੇ-ਪਨਾਹ ਹੁਕਮਾਂ ਦੇ ਚੱਲਦੇ ਸੇਵਾ ਵਿੱਚ ਵਿਘਣ ਪੈਣ ਦੇ ਮਾੜੇ ਅਸਰਾਂ ਨੂੰ ਸਮਝਦੇ ਹਾਂ, ਅਤੇ ਅਸੀਂ ਸਪਲਾਈ ਬੰਦ ਹੋਣ ਦੇ ਇਹਨਾਂ ਮੌਕਿਆਂ ਉੱਤੇ ਕਿਸੇ ਰੁਕਾਵਟ ਜਾਂ ਔਖਿਆਈ ਲਈ ਮੁਆਫ਼ੀ ਮੰਗਦੇ ਹਾਂ।


ਹਮੇਸ਼ਾਂ ਵਾਂਗ, ਸਾਡੇ ਗ੍ਰਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਹੀ PG&E ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਕਿਉਂਕਿ ਸਾਡੇ ਫੀਲਡ ਕਰੂ ਕਰਮਚਾਰੀ ਇਸ ਜਟਿਲ ਸੁਰੱਖਿਆ ਅਤੇ ਰੱਖ-ਰਖਾਅ ਕੰਮ ਨੂੰ ਪੂਰਾ ਕਰ ਰਹੇ ਹਨ, ਅਸੀਂ ਆਖਦੇ ਹਾਂ ਕਿ ਗ੍ਰਾਹਕ ਸਮਾਜਕ ਦੂਰੀ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਸਨਮਾਨ ਕਰਨ ਅਤੇ ਹਰ ਸਮੇਂ ਛੇ-ਫੁੱਟ ਦੀ ਦੂਰੀ ਬਣਾ ਕੇ ਰੱਖਣ। ਆਪਣੇ ਗ੍ਰਾਹਕਾਂ ਲਈ ਗੈਸ ਅਤੇ ਬਿਜਲੀ ਦੀਆਂ ਸੇਵਾਵਾਂ ਨੂੰ ਬਰਕਰਾਰ ਰੱਖਣ ਅਤੇ ਸੁਰੱਖਿਅਤ ਢੰਗ ਨਾਲ ਚਲਾਉਣਾ ਜਾਰੀ ਰੱਖਣ ਲਈ, ਆਪਣੇ ਕਰਮਚਾਰੀਆਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣਾ ਬਹੁਤ ਮਹੱਤਵਪੂਰਨ ਹੈ। ਘਰ-ਵਿਖੇ-ਪਨਾਹ ਹੁਕਮ ਦੇ ਮੁਤਾਬਕ, ਅਸੀਂ ਆਪਣੇ ਕਰਮਚਾਰੀਆਂ ਨੂੰ ਉਹਨਾਂ ਵਲੋਂ ਜਟਿਲ ਕੰਮ ਕਰਨ ਦੌਰਾਨ, ਸਥਿਤੀਆਂ ਅਨੁਸਾਰ ਢਲਣ ਅਤੇ ਸੁਰੱਖਿਅਤ ਰਹਿਣ ਲਈ ਤਿਆਰ ਕਰ ਰਹੇ ਹਾਂ।


ਅਗਲੇ ਕੁਝ ਹਫਤਿਆਂ ਵਿੱਚ ਉਸਾਰੀ ਲਈ ਨਿਰਧਾਰਤ ਨਵੇਂ ਗ੍ਰਾਹਕ ਦੇ ਵਪਾਰਕ ਕੰਮ ਨੂੰ ਲੰਬਤ ਕਰਨਾ ਜ਼ਰੂਰੀ ਹੋ ਸਕਦਾ ਹੈ। ਗ੍ਰਾਹਕਾਂ ਉੱਤੇ ਵਧੇ ਹੋਏ ਮਾੜੇ ਅਸਰ ਨੂੰ ਖਤਮ ਕਰਨ ਲਈ, ਜਿਹੜੇ ਕੰਮਾਂ ਵਿੱਚ ਯੋਜਨਾਬੱਧ ਸਪਲਾਈ ਬੰਦ ਕਰਨਾ ਸ਼ਾਮਲ ਹੈ, ਉਹਨਾਂ ਨੂੰ ਖਾਸ ਤੌਰ 'ਤੇ ਲੰਬਤ ਕਰਨ ਦੀ ਸੰਭਾਵਨਾ ਹੁੰਦੀ ਹੈ।


ਸਾਡੇ ਵਲੋਂ ਆਪਣੇ ਜਟਿਲ ਅਤੇ ਜ਼ਰੂਰੀ ਸੁਰੱਖਿਆ ਅਤੇ ਰੱਖ-ਰਖਾਅ ਦੇ ਕੰਮ ਦਾ ਸੰਚਾਲਨ ਕਰਦੇ ਸਮੇਂ, ਅਸੀਂ ਤੁਹਾਡੇ ਸਬਰ ਅਤੇ ਸਾਡੇ ਕਰੂ ਦੇ ਸਹਿਯੋਗ ਦੀ ਸਿਫ਼ਤ ਕਰਦੇ ਹਾਂ।

ਅਸੀਂ ਸਮੁੱਚੇ ਏਂਟਰਪ੍ਰਾਈਜ਼ ਵਿੱਚ ਘਟਨਾ ਪ੍ਰਤੀਕਿਰਿਆ ਟੀਮ ਨੂੰ ਕਿਰਿਆਸ਼ੀਲ ਕੀਤਾ ਹੈ ਅਤੇ ਵਾਇਰਸ ਨਾਲ ਸਬੰਧਤ ਅੱਪਡੇਟਾਂ ਲਈ ਬੀਮਾਰੀ ਨਿਯੰਤ੍ਰਣ ਅਤੇ ਰੋਕਥਾਮ ਲਈ ਕੇਂਦਰ (Centers for Disease Control and Prevention) (CDC) ਅਤੇ ਵਿਸ਼ਵ ਸਿਹਤ ਸੰਗਠਨ (World Health Organization) ਨੂੰ ਧਿਆਨ ਨਾਲ ਦੇਖ ਰਹੇ ਹਾਂ। ਅਸੀਂ ਆਪਣੀਆਂ ਕੀਤੀਆਂ ਜਾਂਦੀਆਂ ਕਾਰਵਾਈਆਂ ਉੱਤੇ ਨਿਰਦੇਸ਼ ਲਈ PG&E ਦੇ ਮੈਡੀਕਲ ਨਿਰਦੇਸ਼ਕ ਨਾਲ ਨਜ਼ਦੀਕੀ ਨਾਲ ਕੰਮ ਕਰ ਰਹੇ ਹਾਂ।


ਕੰਮ ਉੱਤੇ ਅਤੇ ਕੰਮ ਤੋਂ ਬਾਅਦ ਦੋਹਾਂ ਸਮਿਆਂ 'ਤੇ ਸਾਡੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਇੱਕ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਅਸੀਂ ਇਸ ਮਹਾਮਾਰੀ ਦੀ ਨਜ਼ਦੀਕੀ ਨਾਲ ਨਿਗਰਾਨੀ ਕਰਦੇ ਰਹੇ ਹਾਂ ਅਤੇ ਆਪਣੇ ਕਰਮਚਾਰੀਆਂ ਨੂੰ ਇਸ ਬਾਰੇ ਨਿਰਦੇਸ਼ ਪ੍ਰਦਾਨ ਕੀਤਾ ਹੈ ਕਿ COVID-19 ਤੋਂ ਆਪਣਾ ਬਚਾਅ ਕਿਵੇਂ ਕਰਨਾ ਹੈ। ਗਵਰਨਰ ਦੇ ਪੂਰਵ ਨਿਰਦੇਸ਼ ਦੇ ਮੁਤਾਬਕ ਉਹਨਾਂ ਵਲੋਂ ਪੂਰੇ ਪ੍ਰਦੇਸ਼ ਵਿੱਚ ਘਰ-ਵਿਖੇ-ਪਨਾਹ ਹੁਕਮ ਤੋਂ ਪਹਿਲਾਂ, ਅਸੀਂ 65 ਸਾਲ ਤੋਂ ਵੱਡੇ ਅਤੇ ਪੁਰਾਣੀਆਂ ਸਿਹਤ ਬੀਮਾਰੀਆਂ ਵਾਲੇ ਸਾਰੇ ਕਰਮਚਾਰੀਆਂ ਨੂੰ ਘਰ ਵਿੱਚ ਰਹਿਣ ਅਤੇ ਆਪਣੇ-ਆਪ ਨੂੰ ਦੂਜਿਆਂ ਤੋਂ ਵੱਖ ਕਰਨ ਲਈ ਕਿਹਾ। PG&E ਦੇ ਬੇ ਏਰੀਆ (Bay Area) ਦੇ ਦਫ਼ਤਰੀ ਕਰਮਚਾਰੀਆਂ ਨੂੰ ਬੇ ਏਰੀਆ (Bay Area) ਦੇ ਘਰ-ਵਿਖੇ-ਪਨਾਹ ਹੁਕਮ ਤੋਂ ਪਹਿਲਾਂ ਘਰੋਂ ਕੰਮ ਕਰਨ ਲਈ ਹਿਦਾਇਤ ਦਿੱਤੀ ਗਈ ਸੀ।

  • PG&E ਨੇ ਗਵਰਨਰ ਦੇ ਦਫ਼ਤਰ ਦੀਆਂ ਆਪਾਤਕਾਲੀ ਸੇਵਾਵਾਂ (Governor’s Office of Emergency Services) (Cal OES) ਨੂੰ COVID-19 ਮਹਾਮਾਰੀ ਕਾਰਨ ਨਿਜੀ ਸੁਰੱਖਿਆਤਮਕ ਉਪਕਰਣ (Personal Protective Equipment) (PPE) ਦੀ ਕਮੀ ਦਾ ਸਾਮ੍ਹਣਾ ਕਰ ਰਹੇ ਕੈਲੀਫੋਰਨੀਆ ਦੇ ਹਸਪਤਾਲਾਂ ਅਤੇ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦਿਖਾਉਣ ਵਾਲਿਆਂ ਵਿੱਚ ਵੰਡਣ ਵਾਸਤੇ 480,000 N95 ਮਾਸਕ ਅਤੇ 470,000 ਸਰਜਿਕਲ ਮਾਸਕ ਦਾਨ ਕੀਤੇ।
  • PG&E ਅਤੇ PG&E ਕਾਰਪੋਰੇਸ਼ਨ ਫਾਊਨਡੇਸ਼ਨ (PG&E Corporation Foundation) ਅਜਿਹੀਆਂ ਗੈਰ-ਮੁਨਾਫ਼ਾ ਸੰਸਥਾਵਾਂ ਨੂੰ $1 ਮਿਲਿਅਨ ਦਾ ਯੋਗਦਾਨ ਦੇ ਰਹੇ ਹਨ, ਜੋ ਭੋਜਨ ਅਸੁਰੱਖਿਆ ਦਾ ਸਾਮ੍ਹਣਾ ਕਰ ਰਹੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਸਹਿਯੋਗ ਦੇਣ ਦੇ ਨਾਲ-ਨਾਲ, ਛੋਟੇ ਵਪਾਰਾਂ ਨੂੰ ਜਨਤਕ ਸਿਹਤ ਆਪਾਤਕਾਲੀ ਸਥਿਤੀ ਦੇ ਨਾਲ ਅਨਿਸ਼ਚਿਤਤਾ ਅਤੇ ਆਰਥਿਕ ਅਸਰਾਂ ਦੇ ਨਾਲ ਮਦਦ ਕਰਨ ਵੱਲ ਖਾਸ ਧਿਆਨ ਦਿੰਦੇ ਹਨ। ਇਹ ਦਾਨ ਸ਼ੇਅਰਧਾਰਕ ਦੇ ਪੈਸਿਆਂ ਤੋਂ ਮਿਲਦੇ ਹਨ, ਨਾ ਕਿ ਗ੍ਰਾਹਕਾਂ ਦੇ।
  • ਅਸੀਂ ਆਪਣੀਆਂ ਫੈਸਿਲਿਟੀਆਂ ਵਿਖੇ ਉੱਨਤ ਸਵੱਛਤਾ ਸਫ਼ਾਈ ਉਪਾਅ ਕਰ ਰਹੇ ਹਾਂ ਅਤੇ ਆਪਣੇ ਕਰਮਚਾਰੀਆਂ ਅਤੇ ਕੰਟ੍ਰੈਕਟਰਾਂ ਨੂੰ ਵਿਅਕਤੀਗਤ ਅਤੇ ਕਾਰਜ-ਸਥਾਨ ਵਿਖੇ ਸਭ ਤੋਂ ਵਧੀਆ ਅਭਿਆਸਾਂ ਦੇ ਨਾਲ ਨਿਯਮਿਤ ਸੰਚਾਰ ਜਾਰੀ ਕਰ ਰਹੇ ਹਾਂ।
  • ਅਸੀਂ ਗ੍ਰਾਹਕ ਨਾਲ ਸਿੱਧਾ ਸੰਪਰਕ ਕਰਨ ਵਾਲੇ ਆਪਣੇ ਕਰਮਚਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਸਮਾਜਕ ਦੂਰੀ ਦੇ ਸਾਵਧਾਨੀਪੂਰਵਕ ਉਪਾਅ ਵਰਤਣ, ਜਿਵੇਂ ਕਿ ਹੱਥ ਨਾ ਮਿਲਾਉਣੇ ਅਤੇ ਗ੍ਰਾਹਕਾਂ ਦੇ ਘਰਾਂ ਵਿੱਚ ਹੋਣ ਦੌਰਾਨ ਡਿਸਪੋਜ਼ੇਬਲ ਨਾਈਟ੍ਰੀਲ (nitrile) ਦਸਤਾਨੇ ਪਾਉਣਾ। ਅਸੀਂ ਗ੍ਰਾਹਕ ਸੇਵਾ ਸਬੰਧੀ ਜ਼ਰੂਰਤਾਂ ਨੂੰ ਲਗਾਤਾਰ ਪੂਰਾ ਕਰਨ ਲਈ ਵਚਨਬੱਧ ਹਾਂ।