ਪ੍ਰਭਾਵੀ ਤਾਰੀਖ਼: 1 ਜਨਵਰੀ, 2020

ਆਖ਼ਰੀ ਵਾਰ ਜਾਇਜ਼ਾ ਕੀਤਾ ਗਿਆ: 30 ਜੂਨ 2020


PG&E ਲਈ ਤੁਹਾਡੀ ਗੋਪਨੀਯਤਾ ਇੱਕ ਉੱਚ ਤਰਜੀਹ ਹੈ ਅਤੇ ਸਾਡੇ ਕੋਲ ਤੁਹਾਡੇ ਬਾਰੇ ਜਿਹੜੀ ਜਾਣਕਾਰੀ ਹੈ, ਉਸਦੀ ਰਾਖੀ ਲਈ ਅਸੀਂ ਹਰ ਢੁਕਵੀਂ ਕੋਸ਼ਿਸ਼ ਕਰਦੇ ਹਾਂ। ਇਹ ਗੋਪਨੀਯਤਾ ਨੀਤੀ ਕੈਲੀਫੋਰਨੀਆ ਦੇ ਗਾਹਕਾਂ (ਕੈਲੀਫੋਰਨੀਆ ਦੇ ਵਸਨੀਕਾਂ), PG&E ਦੇ ਗਾਹਕਾਂ, ਵੈੱਬਸਾਈਟ ਦੇ ਵਿਜ਼ਿਟਰਾਂ ਅਤੇ ਮੋਬਾਈਲ ਐਪਲੀਕੇਸ਼ਨ ਦੇ ਯੂਜ਼ਰਾਂ ਤੋਂ ਪ੍ਰਾਪਤ ਜਾਣਕਾਰੀ ਨਾਲ ਨਜਿੱਠਦੀ ਹੈ ਅਤੇ ਇਸਦਾ ਉਦੇਸ਼ ਤੁਹਾਨੂੰ ਇਸ ਬਾਰੇ ਦੱਸਣਾ ਹੈ ਕਿ PG&E ਉਸ ਨਿੱਜੀ ਜਾਣਕਾਰੀ ਨੂੰ ਕਿਵੇਂ ਰੱਖਦੀ ਹੈ, ਜੋ ਅਸੀਂ ਤੁਹਾਡੇ ਬਾਰੇ ਇਕੱਠੀ ਕਰਦੇ ਹਾਂ ਅਤੇ ਵਰਤੋਂ ਕਰਦੇ ਹਾਂ। ਇਸ ਨੀਤੀ ਹੇਠ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company) ਅਤੇ ਇਸਦੀ ਮੂਲ ਕੰਪਨੀ PG&E ਕਾਰਪੋਰੇਸ਼ਨ ਆਉਂਦੀ ਹੈ। ਜਿਵੇਂ ਕਿ ਇੱਥੇ ਵਰਤੋਂ ਕੀਤੀ ਗਈ ਹੈ, "PG&E" ਤੋਂ ਭਾਵ ਹੈ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company) ਅਤੇ/ਜਾਂ PG&E ਕਾਰਪੋਰੇਸ਼ਨ।


ਇਸ ਗੋਪਨੀਯਤਾ ਨੀਤੀ ਵਿੱਚ ਦਿੱਤੇ ਗਏ ਨੂੰ ਛੱਡਕੇ, ਇਹ ਗੋਪਨੀਯਤਾ ਨੀਤੀ ਕੈਲੀਫੋਰਨੀਆ-ਅਧਾਰਿਤ ਨੌਕਰੀ ਦੇ ਬਿਨੈਕਾਰਾਂ, ਕਰਮਚਾਰੀਆਂ, ਡਾਇਰੈਕਟਰਾਂ, ਅਫ਼ਸਰਾਂ ਅਤੇ ਠੇਕੇਦਾਰਾਂ ਤੋਂ ਇਕੱਠੀ ਕੀਤੀ ਗਈ ਰੋਜ਼ਗਾਰ ਸੰਬੰਧੀ ਵਿਅਕਤੀਗਤ ਜਾਣਕਾਰੀ 'ਤੇ ਲਾਗੂ ਨਹੀਂ ਹੁੰਦੀ।


PG&E ਆਪਣੇ ਬੋਲ਼ੇ, ਉੱਚਾ ਸੁਣਨ ਵਾਲੇ ਅਤੇ ਨੇਤਰਹੀਣ ਗਾਹਕਾਂ, ਬੋਲਣ ਵਿੱਚ ਅਸਮਰੱਥ ਗਾਹਕਾਂ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਮਦਦ ਚਾਹੁਣ ਵਾਲੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਉਪਲਬਧ ਕਰਦੀ ਹੈ। ਉਹ ਗਾਹਕ, ਸਾਡੇ ਸਹਾਇਕ ਸ੍ਰੋਤਾਂ ਨਾਲ ਸੰਪਰਕ ਕਰਕੇ ਜਾਂ 1-800-743-5000 'ਤੇ ਸਾਡੇ ਟੋਲ-ਫ਼੍ਰੀ ਨੰਬਰ 'ਤੇ ਕਾਲ ਕਰਕੇ PG&E ਗੋਪਨੀਯਤਾ ਨੀਤੀ ਤੱਕ ਪਹੁੰਚ ਕਰ ਸਕਦੇ ਹਨ।


PG&E ਦੀਆਂ ਆਮ ਗੋਪਨੀਯਤਾ ਨੀਤੀਆਂ ਤੋਂ ਅਲਾਵਾ, ਕੈਲੀਫੋਰਨੀਆ ਦੇ ਖਪਤਕਾਰ ਅਤੇ PG&E ਦੇ ਗਾਹਕ, ਜੋ ਕੈਲੀਫੋਰਨੀਆ ਦੇ ਵਸਨੀਕ ਹਨ, ਕੈਲੀਫੋਰਨੀਆ ਖਪਤਕਾਰ ਗੋਪਨੀਯਤਾ ਕਾਨੂੰਨ 2018 (California Consumer Privacy Act of 2018) ਹੇਠ ਉਹਨਾਂ ਦੇ ਵਿਸ਼ੇਸ਼ ਹੱਕ ਹਨ।


ਹੱਕਾਂ ਵਿੱਚ ਸ਼ਾਮਿਲ ਹਨ:

 • ਬੇਨਤੀ ਕਰਨ ਦਾ ਹੱਕ, ਕਿ PG&E ਖ਼ੁਲਾਸਾ ਕਰੇ ਕਿ ਅਸੀਂ ਤੁਹਾਡੇ ਬਾਰੇ ਕਿਹੜੀ ਵਿਅਕਤੀਗਤ ਜਾਣਕਾਰੀ ਇਕੱਠੀ ਕਰਦੇ ਹਾਂ, ਇਸਤੇਮਾਲ ਕਰਦੇ ਹਾਂ, ਖ਼ੁਲਾਸਾ ਕਰਦੇ ਹਾਂ ਅਤੇ ਵੇਚਦੇ ਹਾਂ;
 • PG&E ਵੱਲੋਂ ਤੁਹਾਡੇ ਬਾਰੇ ਕਿਸੇ ਵੀ ਵਿਅਕਤੀਗਤ ਜਾਣਕਾਰੀ ਨੂੰ ਤੀਜੀਆਂ ਧਿਰਾਂ ਨੂੰ ਵੇਚਣ ਦੇ ਵਿਕਲਪ ਤੋਂ ਬਾਹਰ ਨਿਕਲਣ ਦਾ ਹੱਕ (PG&E ਕਿਸੇ ਵੀ ਆਰਥਕ ਮੁੱਲ ਲਈ ਤੁਹਾਡੇ ਬਾਰੇ ਵਿਅਕਤੀਗਤ ਜਾਣਕਾਰੀ ਨਹੀਂ ਵੇਚਦੀ ਅਤੇ ਨਾ ਹੀ ਵੇਚੇਗੀ);
 • ਜੇ ਜਾਣਕਾਰੀ ਨੂੰ ਕਾਨੂੰਨੀ ਤੌਰ 'ਤੇ ਬਣਾਈ ਰੱਖਣ ਦੀ ਲੋੜ ਨਹੀਂ ਹੈ ਜਾਂ ਨਹੀਂ ਤਾਂ ਡਿਲੀਟ ਕਰਨ ਤੋਂ ਛੋਟ ਹੇਠ ਹੈ, ਤਾਂ ਤੁਹਾਡੇ ਬਾਰੇ ਵਿਅਕਤੀਗਤ ਜਾਣਕਾਰੀ ਡਿਲੀਟ ਕਰਨ ਲਈ PG&E ਦੀ ਲੋੜ ਦਾ ਹੱਕ।
 • ਸੂਚਿਤ ਕਰਨ ਦਾ ਹੱਕ ਕਿ ਅਸੀਂ ਤੁਹਾਡੇ ਬਾਰੇ ਵਿਅਕਤੀਗਤ ਜਾਣਕਾਰੀ ਇਕੱਠੀ ਕਰਦੇ ਹਾਂ, ਅਤੇ ਕਿਹੜੇ ਉਦੇਸ਼ਾਂ ਲਈ ਜਾਣਕਾਰੀ ਦਾ ਇਸਤੇਮਾਲ ਕੀਤਾ ਜਾਏਗਾ। ਇਹ ਹੱਕ ਨੌਕਰੀ ਦੇ ਬਿਨੈਕਾਰਾਂ (job applicants), ਕਰਮਚਾਰੀਆਂ, ਡਾਇਰੈਕਟਰਾਂ, ਅਫ਼ਸਰਾਂ ਅਤੇ ਠੇਕੇਦਾਰਾਂ ਦੇ ਨਾਲ ਹੀ ਕੈਲੀਫੋਰਨੀਆ ਦੇ ਹੋਰਨਾਂ ਖਪਤਕਾਰਾਂ 'ਤੇ ਲਾਗੂ ਹੁੰਦਾ ਹੈ।

ਜਿਵੇਂ ਕਿ ਹੇਠਾਂ ਹੋਰ ਵੇਰਵੇ-ਸਹਿਤ ਦੱਸਿਆ ਗਿਆ ਹੈ, ਕੈਲੀਫੋਰਨੀਆ ਖਪਤਕਾਰ ਗੋਪਨੀਯਤਾ ਕਾਨੂੰਨ ਹੇਠ, ਤੁਸੀਂ ਆਪਣੇ ਹੱਕਾਂ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਕੈਲੀਫੋਰਨੀਆ ਖਪਤਕਾਰ ਗੋਪਨੀਯਤਾ ਕਾਨੂੰਨ ਬਾਰੇ ਇਸ ਜਾਣਕਾਰੀ ਦੀ ਇੱਕ pdf ਕਾੱਪੀ (PDF, 47 KB) ਵੀ ਡਾਊਨਲੋਡ ਕਰ ਸਕਦੇ ਹੋ। ਬੇਨਤੀਆਂ, PG&E ਦੇ ਕੈਲੀਫੋਰਨੀਆ ਖਪਤਕਾਰ ਗੋਪਨੀਯਤਾ ਕਾਨੂੰਨ ਦੇ ਖਪਤਕਾਰ ਦੀ ਬੇਨਤੀ ਬਾਰੇ ਵੈਬਪੇਜ ਰਾਹੀਂ, ਜਾਂ ਟੋਲ ਫ਼੍ਰੀ ਟੈਲੀਫੋਨ ਨੰਬਰ 1-800-743-5000 ਰਾਹੀਂ ਸਬਮਿਟ ਕੀਤੀਆਂ ਜਾ ਸਕਦੀਆਂ ਹਨ। ਤੁਸੀਂ PG&E ਦੇ ਸਥਾਨਕ ਦਫ਼ਤਰ ਵਿੱਚ ਜਾਕੇ ਵੀ ਆਪਣੇ ਹੱਕਾਂ ਦੀ ਵਰਤੋਂ ਕਰ ਸਕਦੇ ਹੋ। ਆਪਣੇ ਨੇੜੇ ਦੇ PG&E ਦਫ਼ਤਰ ਦਾ ਪਤਾ ਲਾਓ।


ਵਿਸ਼ੇਸ਼ ਤੌਰ 'ਤੇ ਬਿਜਲੀ ਦੀ ਵਰਤੋਂ ਬਾਰੇ ਡੈਟਾ ਦੀ ਗੋਪਨੀਯਤਾ ਲਈ, ਕਿਰਪਾ ਕਰਕੇ ਬਿਜਲੀ ਦੀ ਵਰਤੋਂ ਬਾਰੇ ਜਾਣਕਾਰੀ ਤੱਕ ਪਹੁੰਚ ਕਰਨ, ਇਕੱਠੀ ਕਰਨ, ਸਟੋਰ ਕਰਨ, ਵਰਤੋਂ ਕਰਨ ਅਤੇ ਖ਼ੁਲਾਸਾ ਕਰਨ ਸੰਬੰਧੀ PG&E ਦਾ ਨੋਟਿਸ ਵੇਖੋ।


ਪਰਿਭਾਸ਼ਾਵਾਂ

"ਵਿਅਕਤੀਗਤ ਜਾਣਕਾਰੀ" ("Personal information") ਦਾ ਮਤਲਬ ਕਿਸੇ ਵੀ ਉਸ ਜਾਣਕਾਰੀ ਨਾਲ ਹੈ, ਜੋ ਵਿਸ਼ੇਸ਼ ਕੈਲੀਫੋਰਨੀਆ ਖਪਤਕਾਰ ਜਾਂ ਘਰੇਲੂ ਜਾਂ PG&E ਗਾਹਕ ਦੀ ਪਛਾਣ ਕਰਦੀ ਹੈ, ਸੰਬੰਧਿਤ ਹੈ, ਬਾਰੇ ਦੱਸਦੀ ਹੈ, ਢੁਕਵੇਂ ਤੌਰ 'ਤੇ ਜੁੜੇ ਹੋਣ ਦੇ ਸਮਰੱਥ ਹੈ, ਜਾਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਢੁਕਵੇਂ ਤਰੀਕੇ ਨਾਲ ਜੁੜੀ ਹੋ ਸਕਦੀ ਹੈ। ਅਜਿਹੀ ਜਾਣਕਾਰੀ ਭੇਤਦਾਰੀ ਦੀਆਂ ਸ਼ਰਤਾਂ ਹੇਠ ਹੋ ਸਕਦੀ ਹੈ।


"ਸੇਵਾ ਪ੍ਰੋਵਾਈਡਰਾਂ" ("Service providers") ਦਾ ਮਤਲਬ PG&E ਤੋਂ ਛੁੱਟ ਕੋਈ ਵੀ ਸੰਸਥਾ ਹੈ, ਜੋ PG&E ਦੀ ਤਰਫੋਂ ਜਾਣਕਾਰੀ ‘ਤੇ ਅਮਲ ਕਰਦੀ ਹੈ ਅਤੇ/ਜਾਂ ਜਿਸ ਨੂੰ PG&E ਲਿਖਤੀ ਇਕਰਾਰਨਾਮੇ ਅਨੁਸਾਰ ਕਾਰੋਬਾਰੀ ਉਦੇਸ਼ ਲਈ ਖਪਤਕਾਰ ਦੀ ਵਿਅਕਤੀਗਤ ਜਾਣਕਾਰੀ ਦਾ ਖ਼ੁਲਾਸਾ ਕਰਦੀ ਹੈ।


"ਤੀਜੀਆਂ ਧਿਰਾਂ" ("Third parties") ਦਾ ਮਤਲਬ ਹੈ PG&E ਜਾਂ ਇਸਦੇ ਕਰਮਚਾਰੀਆਂ ਨੂੰ ਛੱਡਕੇ ਕੋਈ ਵਿਅਕਤੀ ਜਾਂ ਸੰਸਥਾ, ਜੋ PG&E ਦੀ ਤਰਫੋਂ ਕਾਰੋਬਾਰੀ ਉਦੇਸ਼ਾਂ ਨੂੰ ਛੱਡਕੇ ਕਿਸੇ ਵੀ ਉਦੇਸ਼ ਲਈ PG&E ਤੋਂ ਵਿਅਕਤੀਗਤ ਜਾਣਕਾਰੀ ਇਕੱਠੀ ਕਰਦੀ ਹੈ, ਵਰਤੋਂ ਕਰਦੀ ਹੈ ਜਾਂ ਪਹੁੰਚ ਕਰਦੀ ਹੈ।


"ਤੁਸੀਂ" ("You") ਦਾ ਮਤਲਬ ਹੈ, ਕੈਲੀਫੋਰਨੀਆ ਦਾ ਕੋਈ ਵੀ ਖਪਤਕਾਰ, PG&E ਦਾ ਗਾਹਕ, ਵੈੱਬਸਾਈਟ ਵਿਜ਼ਿਟਰ ਜਾਂ ਮੋਬਾਈਲ ਐਪਲੀਕੇਸ਼ਨ ਯੂਜ਼ਰ।


ਜਾਣਕਾਰੀ, ਜੋ ਅਸੀਂ ਇਕੱਠੀ ਕਰਦੇ ਹਾਂ ਅਤੇ ਖ਼ੁਲਾਸਾ ਕਰਦੇ ਹਾਂ

ਵਿਅਕਤੀਗਤ ਜਾਣਕਾਰੀ, ਜੋ ਅਸੀਂ PG&E ਦੇ ਗਾਹਕਾਂ ਅਤੇ ਕੈਲੀਫੋਰਨੀਆ ਦੇ ਖਪਤਕਾਰਾਂ ਬਾਰੇ ਇਕੱਠੀ ਕਰਦੇ ਹਾਂ ਅਤੇ ਖ਼ੁਲਾਸਾ ਕਰਦੇ ਹਾਂ


ਜੇ ਕਾਨੂੰਨ ਵੱਲੋਂ ਆਗਿਆ ਦਿੱਤੀ ਜਾਂਦੀ ਹੈ, ਤਾਂ ਅਸੀਂ ਵੱਖ-ਵੱਖ ਸ੍ਰੋਤਾਂ ਤੋਂ ਤੁਹਾਡੇ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ, ਇਸ ਵਿੱਚ ਸ਼ਾਮਿਲ ਹੁੰਦੀ ਹੈ:

 • ਤੁਹਾਡੇ ਤੋਂ: ਜਦੋਂ ਤੁਸੀਂ ਆਪਣਾ ਖਾਤਾ ਬਣਾਉਂਦੇ ਹੋ ਜਾਂ ਆਪਣੇ ਖਾਤੇ ਬਾਰੇ ਸਾਡੇ ਨਾਲ ਗੱਲਬਾਤ ਕਰਦੇ ਹੋ, ਤੁਹਾਡੀ ਉਪਯੋਗਿਤਾ ਸੇਵਾ, ਅਤੇ ਉਪਯੋਗਿਤਾ ਪ੍ਰੋਗਰਾਮਾਂ ਵਿੱਚ ਤੁਹਾਡੀ ਹਿੱਸੇਦਾਰੀ। ਇਹ ਗਾਹਕ ਸੇਵਾ ਨੁਮਾਇੰਦੇ ਨਾਲ ਫੋਨ ਰਾਹੀਂ, ਡਾਕ ਰਾਹੀਂ, ਟੈਕਸਟ ਰਾਹੀਂ, ਈਮੇਲ ਰਾਹੀਂ, pge.com 'ਤੇ ਸਾਡੀ ਵੈੱਬਸਾਈਟ ਰਾਹੀਂ ਜਾਂ ਵੈਂਡਰਾਂ, ਜੋ ਸਾਡੀ ਤਰਫੋਂ ਸੇਵਾਵਾਂ ਉਪਲਬਧ ਕਰਦੇ ਹਨ ਜਾਂ ਦਿੰਦੇ ਹਨ, ਰਾਹੀਂ ਇਕੱਠੀ ਕੀਤੀ ਜਾ ਸਕਦੀ ਹੈ।
 • ਸਾਡੇ ਉਪਯੋਗਿਤਾ ਮੀਟਰ ਅਤੇ ਦੂਜੇ ਉਪਕਰਣ ਤੋਂ: ਜਦੋਂ ਤੁਸੀਂ ਬਿਜਲੀ ਅਤੇ ਗੈਸ ਦੀ ਵਰਤੋਂ ਕਰਦੇ ਹੋ, ਤਾਂ ਸਾਡੇ ਮੀਟਰਿੰਗ ਪ੍ਰਬੰਧਾਂ ਰਾਹੀਂ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਇਕੱਠਾ ਕੀਤਾ ਜਾਂਦਾ ਹੈ।
 • ਤੀਜੀਆਂ ਧਿਰਾਂ ਤੋਂ: ਜਦੋਂ ਅਸੀਂ ਸੇਵਾ ਪ੍ਰੋਵਾਈਡਰਾਂ, ਵੈਂਡਰਾਂ, ਠੇਕੇਦਾਰਾਂ, ਕ੍ਰੈਡਿਟ ਏਜੰਸੀਆਂ ਜਾਂ ਬਜ਼ਾਰ ਦੇ ਖੋਜਕਾਰਾਂ ਵਰਗੀਆਂ ਤੀਜੀਆਂ ਧਿਰਾਂ ਨਾਲ ਕੰਮ ਕਰਦੇ ਹਾਂ, ਜੋ ਸਾਡੀ ਤਰਫੋਂ ਉਪਯੋਗਿਤਾ ਉਤਪਾਦ ਅਤੇ ਸੇਵਾਵਾਂ ਉਪਲਬਧ ਕਰਦੇ ਹਨ।
 • ਹੋਰਨਾਂ ਸ੍ਰੋਤਾਂ ਤੋਂ: ਅਸੀਂ ਉੱਪਰ ਦੱਸੀ ਗਈ ਜਾਣਕਾਰੀ ਵਿੱਚ ਉਹ ਜਾਣਕਾਰੀ ਸ਼ਾਮਿਲ ਕਰ ਸਕਦੇ ਹਾਂ, ਜੋ ਅਸੀਂ ਹੋਰਨਾਂ ਸ੍ਰੋਤਾਂ ਤੋਂ ਪ੍ਰਾਪਤ ਕਰਦੇ ਹਾਂ, ਇਸ ਵਿੱਚ ਆੱਨਲਾਈਨ ਅਤੇ ਆੱਫ਼ਲਾਈਨ ਡੈਟਾ ਪ੍ਰੋਵਾਈਡਰਾਂ, ਦੋਹਾਂ ਤੋਂ ਮਿਲਣ ਵਾਲੀ ਜਾਣਕਾਰੀ ਸ਼ਾਮਿਲ ਹੁੰਦੀ ਹੈ।

ਵਿਅਕਤੀਗਤ ਜਾਣਕਾਰੀ ਦੀ ਹਰੇਕ ਸ਼੍ਰੇਣੀ ਲਈ, ਸ੍ਰੋਤਾਂ ਦੀ ਸ਼੍ਰੇਣੀ, ਜਿਸ ਵਿੱਚੋਂ ਉਹ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਜੇ ਕਾਨੂੰਨ ਵੱਲੋਂ ਆਗਿਆ ਦਿੱਤੀ ਜਾਂਦੀ ਹੈ, ਤਾਂ ਇਸ ਨੂੰ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਦੱਸਿਆ ਗਿਆ ਹੈ:

PG&E Privacy Policy

ਵਿਅਕਤੀਗਤ ਜਾਣਕਾਰੀ ਦੇ ਸ੍ਰੋਤਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ

ਜਾਣਕਾਰੀ, ਜੋ ਤੁਸੀਂ ਉਪਲਬਧ ਕਰਾਉਂਦੇ ਹੋ

 • ਪਛਾਣਕਰਤਾ
 • ਕੈਲੀਫੋਰਨੀਆ ਦੇ ਗਾਹਕ ਦੇ ਰਿਕਾੱਰਡਾਂ ਬਾਰੇ ਕਾਨੂੰਨ ਵਿੱਚ ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ ਦਿੱਤੀਆਂ ਗਈਆਂ ਹਨ
 • ਕੈਲੀਫੋਰਨੀਆ ਜਾਂ ਫੈਡਰਲ ਕਾਨੂੰਨ ਹੇਠ ਸੁਰੱਖਿਅਤ ਕੀਤੇ ਗਏ ਵਰਗੀਕਰਣਾਂ ਦੀਆਂ ਵਿਸ਼ੇਸ਼ਤਾਵਾਂ
 • ਵਪਾਰਕ ਜਾਣਕਾਰੀ
 • ਬਾਇਓਮੈਟ੍ਰਿਕ ਜਾਣਕਾਰੀ
 • ਗ੍ਰਹਿਣਸ਼ੀਲ ਡੈਟਾ (Sensory data)
 • ਪੇਸ਼ੇਵਾਰਾਨਾ ਜਾਂ ਰੋਜ਼ਗਾਰ ਸੰਬੰਧੀ ਜਾਣਕਾਰੀ
 • ਗ਼ੈਰ-ਜਨਤਕ ਸਿੱਖਿਆ ਬਾਰੇ ਜਾਣਕਾਰੀ

ਜਾਣਕਾਰੀ, ਜੋ ਅਸੀਂ ਸਵੈਚਲਿਤ ਆੱਨਲਾਈਨ ਸਾਧਨਾਂ ਰਾਹੀਂ ਇਕੱਠੀ ਕਰਦੇ ਹਾਂ

 • ਪਛਾਣਕਰਤਾ
 • ਇੰਟਰਨੈਟ ਜਾਂ ਨੈਟਵਰਕ ਸੰਬੰਧੀ ਇਹੋ ਜਿਹੀ ਹੋਰ ਸਰਗਰਮੀ

ਜਾਣਕਾਰੀ, ਜੋ ਅਸੀਂ PG&E ਉਪਕਰਣ ਰਾਹੀਂ ਸਵੈਚਲਿਤ ਜਾਂ ਮੈਨੁਅਲ ਸਾਧਨਾਂ ਰਾਹੀਂ ਇਕੱਠੀ ਕਰਦੇ ਹਾਂ

 • ਵਪਾਰਕ ਜਾਣਕਾਰੀ
 • ਬਾਇਓਮੈਟ੍ਰਿਕ ਜਾਣਕਾਰੀ
 • ਭੂ-ਸਥਿਤੀ ਸੰਬੰਧੀ ਡੈਟਾ (Geolocation data)
 • ਗ੍ਰਹਿਣਸ਼ੀਲ ਡੈਟਾ (Sensory data)
 • ਹੋਰ ਵਿਅਕਤੀਗਤ ਜਾਣਕਾਰੀ ਤੋਂ ਤਿਆਰ ਕੀਤੇ ਗਏ ਸਿੱਟੇ

ਜਾਣਕਾਰੀ, ਜੋ ਅਸੀਂ ਹੋਰਨਾਂ ਸ੍ਰੋਤਾਂ ਤੋਂ ਇਕੱਠੀ ਕਰਦੇ ਹਾਂ

 • ਪਛਾਣਕਰਤਾ
 • ਕੈਲੀਫੋਰਨੀਆ ਦੇ ਗਾਹਕ ਦੇ ਰਿਕਾੱਰਡਾਂ ਬਾਰੇ ਕਾਨੂੰਨ ਵਿੱਚ ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ ਦਿੱਤੀਆਂ ਗਈਆਂ ਹਨ
 • ਕੈਲੀਫੋਰਨੀਆ ਜਾਂ ਫੈਡਰਲ ਕਾਨੂੰਨ ਹੇਠ ਸੁਰੱਖਿਅਤ ਕੀਤੇ ਗਏ ਵਰਗੀਕਰਣਾਂ ਦੀਆਂ ਵਿਸ਼ੇਸ਼ਤਾਵਾਂ
 • ਵਪਾਰਕ ਜਾਣਕਾਰੀ
 • ਭੂ-ਸਥਿਤੀ ਸੰਬੰਧੀ ਡੈਟਾ (Geolocation data)
 • ਪੇਸ਼ੇਵਾਰਾਨਾ ਜਾਂ ਰੋਜ਼ਗਾਰ ਸੰਬੰਧੀ ਜਾਣਕਾਰੀ
 • ਗ਼ੈਰ-ਜਨਤਕ ਸਿੱਖਿਆ ਬਾਰੇ ਜਾਣਕਾਰੀ
 • ਹੋਰ ਵਿਅਕਤੀਗਤ ਜਾਣਕਾਰੀ ਤੋਂ ਤਿਆਰ ਕੀਤੇ ਗਏ ਸਿੱਟੇ

ਜਾਣਕਾਰੀ ਦੀਆਂ ਉਦਾਹਰਨਾਂ, ਜੋ ਅਸੀਂ ਤੁਹਾਡੇ ਬਾਰੇ ਇਕੱਠੀ ਕਰਦੇ ਹਾਂ, ਵਿੱਚ ਸ਼ਾਮਿਲ ਹਨ:

 • ਜਦੋਂ ਤੁਸੀਂ ਬਿਜਲੀ ਦੀਆਂ ਸੇਵਾਵਾਂ ਜਾਂ ਉਤਪਾਦ ਲੈਣੇ ਸ਼ੁਰੂ ਕਰਦੇ ਹੋ, ਪ੍ਰਾਪਤ ਕਰਦੇ ਹੋ ਜਾਂ ਛੱਡਦੇ ਹੋ, ਉਸ ਸਮੇਂ ਜੋ ਜਾਣਕਾਰੀ ਤੁਸੀਂ ਸਾਨੂੰ ਦਿੰਦੇ ਹੋ, ਜਿਵੇਂ ਤੁਹਾਡਾ ਨਾਂ, ਪਤਾ, ਫੋਨ ਨੰਬਰ, ਈਮੇਲ ਪਤਾ ਅਤੇ ਸਮਾਜਕ ਸੁਰੱਖਿਆ ਨੰਬਰ।
 • ਤੁਹਾਡੇ ਬਿਜਲੀ ਦੇ ਬਿੱਲ ਜਾਂ PG&E ਦੇ ਉਤਪਾਦਾਂ ਅਤੇ ਸੇਵਾਵਾਂ ਲਈ ਭੁਗਤਾਨ ਲਈ ਵਰਤੀ ਜਾਂਦੀ ਭੁਗਤਾਨ ਸੰਬੰਧੀ ਜਾਣਕਾਰੀ, ਇਸ ਵਿੱਚ ਤੁਹਾਡੀ ਆਰਥਕ ਜਾਣਕਾਰੀ, ਕ੍ਰੈਡਿਟ ਇਤਿਹਾਸ ਅਤੇ ਸਮਾਜਕ ਸੁਰੱਖਿਆ ਨੰਬਰ ਸ਼ਾਮਿਲ ਹੁੰਦਾ ਹੈ।
 • ਬਿਜਲੀ ਦੇ ਕੁਝ ਪ੍ਰੋਗਰਾਮਾਂ ਜਾਂ ਸੇਵਾਵਾਂ, ਜਿਵੇਂ ਬਿਜਲੀ ਦੀ ਕੁਸ਼ਲਤਾ, ਮੰਗ ਸੰਬੰਧੀ ਪ੍ਰਤਿਕਿਰਿਆ ਜਾਂ ਸਾਫ਼ ਊਰਜਾ ਸੰਬੰਧੀ ਪ੍ਰੋਗਰਾਮਾਂ ਵਿੱਚ ਯੋਗਤਾ ਜਾਂ ਸ਼ਾਮਿਲ ਹੋਣ ਦਾ ਨਿਰਣਾ ਕਰਨ ਲਈ ਤੁਹਾਡੇ ਵੱਲੋਂ ਉਪਲਬਧ ਕਰਾਈ ਗਈ ਜਾਣਕਾਰੀ।
 • ਤੁਹਾਡੇ ਆੱਨਲਾਈਨ ਜਾਂ ਹੋਰ PG&E ਖਾਤਿਆਂ ਤੱਕ ਜਾਣ ਲਈ, ਰਜਿਸਟਰ ਕਰਨ, ਪ੍ਰਬੰਧ ਕਰਨ ਜਾਂ ਪਹੁੰਚ ਕਰਨ ਲਈ ਵਰਤੀ ਗਈ ਜਾਣਕਾਰੀ, ਜਿਵੇਂ ਤੁਹਾਡਾ PG&E ਖਾਤਾ ਨੰਬਰ, ਨਾਂ, ਪਤਾ, ਫੋਨ ਨੰਬਰ ਅਤੇ ਈਮੇਲ ਪਤਾ।
 • ਸਾਡੀ ਵੈੱਬਸਾਈਟ, ਮੋਬਾਈਲ ਐਪਲਾਕੇਸ਼ਨਾਂ ਜਾਂ ਕਿਸੇ ਹੋਰ ਤਰੀਕੇ ਨਾਲ, ਜਿਵੇਂ ਬਿਜਲੀ ਕੱਟ ਦੀਆਂ ਸੂਚਨਾਵਾਂ ਲਈ ਸਾਈਨ ਅਪ ਕਰਨ, ਬਿਲ ਅਧਿਸੂਚਨਾਵਾਂ ਲਈ ਸਾਈਨ ਅਪ ਕਰਨ ਜਾਂ ਤੁਹਾਡੇ PG&E ਖਾਤੇ ਬਾਰੇ ਕਿਸੇ ਹੋਰ ਵਿਅਕਤੀ ਨੂੰ ਅਖ਼ਤਿਆਰ ਦੇਣ ਸੰਬੰਧੀ ਕਿਸੇ ਵੀ ਰੂਪ ਵਿੱਚ ਤੁਹਾਡੇ ਵੱਲੋਂ ਭਰੀ ਗਈ ਜਾਣਕਾਰੀ।
 • ਜਦੋਂ ਤੁਸੀਂ PG&E ਅਤੇ/ਜਾਂ ਇਸਦੇ ਕਿਸੇ ਵੀ ਨੁਮਾਇੰਦੇ ਨਾਲ ਗੱਲਬਾਤ ਕਰਦੇ ਹੋ, ਉਸ ਸਮੇਂ ਤੁਸੀਂ ਜਿਹੜੀ ਜਾਣਕਾਰੀ ਸਾਨੂੰ ਦਿੰਦੇ ਹੋ।
 • ਜਾਣਕਾਰੀ, ਜੋ ਉਪਕਰਣ ਅਤੇ ਸੁਵਿਧਾਵਾਂ ਦੀ ਥਾਂ ਸੰਬੰਧੀ ਜਾਣਕਾਰੀ ਰਾਹੀਂ ਤੁਹਾਡੀ ਪਛਾਣ ਕਰਦੀ ਹੈ, ਜਿਹਨਾਂ ਦੀ ਵਰਤੋਂ ਅਸੀਂ ਤੁਹਾਨੂੰ ਉਪਯੋਗਿਤਾ ਸੰਬੰਧੀ ਉਤਪਾਦਾਂ ਅਤੇ ਸੇਵਾਵਾਂ ਉਪਲਬਧ ਕਰਾਉਣ ਸਮੇਂ ਕਰਦੇ ਹਾਂ, ਜਿਵੇਂ ਬਿਜਲੀ ਅਤੇ ਗੈਸ ਮੀਟਰਾਂ ਦੀ ਥਾਂ ਅਤੇ ਡਿਲੀਵਰੀ ਦੀਆਂ ਸੁਵਿਧਾਵਾਂ।
 • ਰੋਜ਼ਗਾਰ ਜਾਂ PG&E ਨਾਲ ਠੇਕੇ ਜਾਂ ਮੌਜੂਦਾ ਜਾਂ ਸਾਬਕਾ ਕਰਮਚਾਰੀ ਜਾਂ PG&E ਦੇ ਠੇਕੇਦਾਰ ਵਜੋਂ ਅਪਲਾਈ ਕਰਨ ਸਮੇਂ, ਜਿਹੜੀ ਵਿਅਕਤੀਗਤ ਜਾਣਕਾਰੀ ਤੁਸੀਂ ਸਾਨੂੰ ਉਪਲਬਧ ਕਰਦੇ ਹੋ।

ਕੁਝ ਐਪਲੀਕੇਸ਼ਨਾਂ, ਜਿਵੇਂ ਦਰ ਵਿਸ਼ਲੇਸ਼ਣ ਲਈ, ਅਸੀਂ ਤੁਹਾਡੀ ਵਿਅਕਤੀਗਤ ਜਾਣਕਾਰੀ ਨਾਲ ਵਰਤੋਂ ਸੰਬੰਧੀ ਜਾਣਕਾਰੀ ਨੂੰ ਲਿੰਕ ਕਰਦੇ ਹਾਂ।


ਅਸੀਂ ਉੱਪਰ ਦੱਸੀ ਗਈ ਜਾਣਕਾਰੀ ਵਿੱਚ ਉਹ ਜਾਣਕਾਰੀ ਸ਼ਾਮਿਲ ਕਰ ਸਕਦੇ ਹਾਂ, ਜੋ ਅਸੀਂ ਹੋਰਨਾਂ ਸ੍ਰੋਤਾਂ ਤੋਂ ਪ੍ਰਾਪਤ ਕਰਦੇ ਹਾਂ, ਇਸ ਵਿੱਚ ਆੱਨਲਾਈਨ ਅਤੇ ਆੱਫ਼ਲਾਈਨ ਡੈਟਾ ਪ੍ਰੋਵਾਈਡਰਾਂ, ਦੋਹਾਂ ਤੋਂ ਮਿਲਣ ਵਾਲੀ ਜਾਣਕਾਰੀ ਸ਼ਾਮਿਲ ਹੁੰਦੀ ਹੈ। ਅਜਿਹੀ ਪੂਰਕ ਜਾਣਕਾਰੀ ਵਿੱਚ ਤੁਹਾਡਾ ਈਮੇਲ ਪਤਾ, ਜਨ-ਅੰਕੜਿਆਂ ਸੰਬੰਧੀ ਡੈਟਾ, ਜਾਂ ਹੋਰ ਸੰਬੰਧਿਤ ਜਾਣਕਾਰੀ ਵਰਗੀ ਸੰਪਰਕ ਜਾਣਕਾਰੀ ਸ਼ਾਮਿਲ ਹੋ ਸਕਦੀ ਹੈ।


ਵਿਸ਼ੇਸ਼ ਤੌਰ 'ਤੇ, ਪਿਛਲੇ ਬਾਰਾਂ (12) ਮਹੀਨਿਆਂ ਦੇ ਅੰਦਰ PG&E ਨੇ ਆਪਣੀ ਵੈੱਬਸਾਈਟ ਜਾਂ ਕਿਸੇ ਹੋਰ ਤਰੀਕੇ ਰਾਹੀਂ ਇਕੱਠੀ ਕੀਤੀ ਹੈ, ਅਤੇ ਕਾਨੂੰਨ ਵੱਲੋਂ ਲੋੜੀਂਦੇ ਅਨੁਸਾਰ ਜਾਂ ਕਿਸੇ ਹੋਰ ਤਰੀਕੇ ਨਾਲ ਆਪਣੇ ਗਾਹਕਾਂ ਨੂੰ ਸੇਵਾਵਾਂ ਉਪਲਬਧ ਕਰਾਉਣ ਲਈ ਹੇਠਾਂ ਪਛਾਣੀ ਗਈ ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ ਦਾ ਸੇਵਾ ਪ੍ਰੋਵਾਈਡਰਾਂ ਅਤੇ ਤੀਜੀਆਂ ਧਿਰਾਂ ਨੂੰ ਖ਼ੁਲਾਸਾ ਕਰਦੀ ਹੈ। ਹੇਠਾਂ ਪਛਾਣੀ ਗਈ ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ ਵਿੱਚ ਸਾਡੇ ਗਾਹਕਾਂ ਬਾਰੇ ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ ਸ਼ਾਮਿਲ ਹਨ, ਇਸ ਵਿੱਚ ਕੈਲੀਫੋਰਨੀਆ ਦੇ ਖਪਤਕਾਰਾਂ ਦੇ ਨਾਲ ਹੀ PG&E ਦੀ ਨੌਕਰੀ ਦੇ ਬਿਨੈਕਾਰ, ਕਰਮਚਾਰੀ, ਡਾਇਰੈਕਟਰ, ਅਫ਼ਸਰ ਅਤੇ ਠੇਕੇਦਾਰ ਸ਼ਾਮਿਲ ਹੁੰਦੇ ਹਨ। PG&E ਤੋਂ ਅਲਾਵਾ, ਸੇਵਾ ਪ੍ਰੋਵਾਈਡਰ ਅਤੇ ਤੀਜੀਆਂ ਧਿਰਾਂ, ਜਿਹਨਾਂ ਨੂੰ PG&E ਦੀ ਤਰਫੋਂ ਵਿਅਕਤੀਗਤ ਜਾਣਕਾਰੀ ਦਾ ਖ਼ੁਲਾਸਾ ਕੀਤਾ ਗਿਆ ਹੈ, ਵਿੱਚ ਠੇਕੇਦਾਰ, ਵੈਂਡਰ, ਸੇਵਾ ਪ੍ਰੋਵਾਈਡਰ, ਸਰਕਾਰੀ ਰੈਗੁਲੇਟਰੀ ਏਜੰਸੀਆਂ, ਅਦਾਲਤਾਂ ਅਤੇ ਜਾਣਕਾਰੀ ਲਈ ਕਾਨੂੰਨੀ ਹੱਕ ਵਾਲੀਆਂ ਹੋਰ ਤੀਜੀਆਂ ਧਿਰਾਂ, ਦੇ ਨਾਲ ਦੀ ਮਾਰਕੀਟਿੰਗ, ਵਿਗਿਆਪਨ ਅਤੇ ਵਿਸ਼ਲੇਸ਼ਣ ਕਰਨ ਵਾਲੀਆਂ ਕੰਪਨੀਆਂ ਸ਼ਾਮਿਲ ਹਨ। ਸੇਵਾ ਪ੍ਰੋਵਾਈਡਰਾਂ ਅਤੇ ਤੀਜੀਆਂ ਧਿਰਾਂ ਨਾਲ ਵਿਅਕਤੀਗਤ ਜਾਣਕਾਰੀ ਸਾਂਝੀ ਕਰਨੀ, ਵੇਖੋ। ਜਾਣਕਾਰੀ, ਜੋ ਅਸੀਂ ਆਪਣੀ ਵੈੱਬਸਾਈਟ ਜਾਂ ਮੋਬਾਈਲ ਐਪਸ ਦੀ ਤੁਹਾਡੇ ਵੱਲੋਂ ਕੀਤੀ ਗਈ ਵਰਤੋਂ ਤੋਂ ਪ੍ਰਾਪਤ ਕਰਦੇ ਹਾਂ ਅਤੇ ਅਸੀਂ ਹੇਠਾਂ ਦਿੱਤੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ, ਵੀ ਵੇਖੋ।.

ਸ਼੍ਰੇਣੀਉਦਾਹਰਨਾਂਇਕੱਠੀ ਕੀਤੀ ਗਈ ਅਤੇ ਖ਼ੁਲਾਸਾ ਕੀਤੀ ਗਈ ਜਾਣਕਾਰੀ

A. ਪਛਾਣਕਰਤਾ

ਇੱਕ ਅਸਲ ਨਾਂ, ਕੋਈ ਹੋਰ ਨਾਂ (alias), ਡਾਕ ਦਾ ਪਤਾ, ਵਿਲੱਖਣ ਵਿਅਕਤੀਗਤ ਪਛਾਣਕਰਤਾ, ਆੱਨਲਾਈਨ ਪਛਾਣਕਰਤਾ, ਇੰਟਰਨੈਟ ਪ੍ਰੋਟੋਕਾੱਲ ਪਤਾ, ਈਮੇਲ ਪਤਾ, ਖਾਤੇ ਦਾ ਨਾਂ, ਸਮਾਜਕ ਸੁਰੱਖਿਆ ਨੰਬਰ, ਡ੍ਰਾਈਵਰ ਦਾ ਲਾਇਸੈਂਸ ਨੰਬਰ, ਪਾਸਪੋਰਟ ਨੰਬਰ, ਜਾਂ ਹੋਰ ਇਹੋ ਜਿਹੇ ਪਛਾਣਕਰਤਾ।

ਹਾਂ

B. ਕੈਲੀਫੋਰਨੀਆ ਦੇ ਗਾਹਕ ਦੇ ਰਿਕਾੱਰਡਾਂ ਬਾਰੇ ਕਾਨੂੰਨ ਵਿੱਚ ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ ਦਿੱਤੀਆਂ ਗਈਆਂ ਹਨ

ਨਾਂ, ਦਸਤਖ਼ਤ, ਸਮਾਜਕ ਸੁਰੱਖਿਆ ਨੰਬਰ, ਸ਼ਰੀਰਕ ਵਿਸ਼ੇਸ਼ਤਾਵਾਂ ਜਾਂ ਵੇਰਵਾ, ਪਤਾ, ਟੈਲੀਫੋਨ ਨੰਬਰ, ਪਾਸਪੋਰਟ ਨੰਬਰ, ਡ੍ਰਾਈਵਰ ਦਾ ਲਾਇਸੈਂਸ ਜਾਂ ਸਟੇਟ ਦਾ ਪਛਾਣ ਸੰਬੰਧੀ ਕਾਰਡ ਨੰਬਰ, ਬੀਮਾ ਪਾੱਲਿਸੀ ਦਾ ਨੰਬਰ, ਸਿੱਖਿਆ, ਰੋਜ਼ਗਾਰ, ਰੋਜ਼ਗਾਰ ਦਾ ਇਤਿਹਾਸ, ਬੈਂਕ ਖਾਤਾ ਨੰਬਰ, ਕ੍ਰੈਡਿਟ ਕਾਰਡ ਨੰਬਰ, ਡੈਬਿਟ ਕਾਰਡ ਨੰਬਰ ਜਾਂ ਕੋਈ ਹੋਰ ਆਰਥਕ ਜਾਣਕਾਰੀ, ਮੈਡੀਕਲ ਸੰਬੰਧੀ ਜਾਣਕਾਰੀ ਜਾਂ ਸਿਹਤ ਬੀਮੇ ਬਾਰੇ ਜਾਣਕਾਰੀ। ਇਸ ਸ਼੍ਰੇਣੀ ਵਿੱਚ ਸ਼ਾਮਿਲ ਕੁਝ ਵਿਅਕਤੀਗਤ ਜਾਣਕਾਰੀ ਹੋਰਨਾਂ ਸ਼੍ਰੇਣੀਆਂ ਨਾਲ ਰਲਗੱਡ ਹੋ ਸਕਦੀ ਹੈ।

ਹਾਂ

C. ਕੈਲੀਫੋਰਨੀਆ ਜਾਂ ਫੈਡਰਲ ਕਾਨੂੰਨ ਹੇਠ ਸੁਰੱਖਿਅਤ ਵਰਗੀਕਰਣ ਸੰਬੰਧੀ ਵਿਸ਼ੇਸ਼ਤਾਵਾਂ

ਉਮਰ (40 ਸਾਲ ਜਾਂ ਵੱਧ), ਜਾਤੀ, ਰੰਗ, ਖ਼ਾਨਦਾਨ, ਰਾਸ਼ਟਰੀ ਮੂਲ, ਨਾਗਰਿਕਤਾ, ਧਰਮ ਜਾਂ ਧਰਮ-ਸਿਧਾਂਤ, ਵਿਆਹੁਤਾ ਸਥਿਤੀ, ਮੈਡੀਕਲ ਸਥਿਤੀ, ਸਰੀਰਕ ਜਾਂ ਮਾਨਸਿਕ ਅਸਮਰੱਥਾ, ਲਿੰਗ (ਇਸ ਵਿੱਚ ਲਿੰਗ-ਪਛਾਣ, ਲਿੰਗ ਪ੍ਰਗਟਾਵਾ, ਗਰਭ ਜਾਂ ਜਣੇਪਾ ਅਤੇ ਸੰਬੰਧਿਤ ਮੈਡੀਕਲ ਸਥਿਤੀਆਂ), ਜਿਨਸੀ ਰੁਝਾਨ, ਸਾਬਕਾ ਫ਼ੌਜੀ ਜਾਂ ਫ਼ੌਜੀ ਦਰਜਾ, ਜੈਨੇਟਿਕ ਜਾਣਕਾਰੀ (ਇਸ ਵਿੱਚ ਪਰਿਵਾਰਕ ਜੈਨੇਟਿਕ ਜਾਣਕਾਰੀ ਸ਼ਾਮਿਲ ਹੁੰਦੀ ਹੈ)।

ਹਾਂ

D. ਵਪਾਰਕ ਜਾਣਕਾਰੀ

ਵਿਅਕਤੀਗਤ ਸੰਪੱਤੀ, ਉਤਪਾਦ ਜਾਂ ਸੇਵਾਵਾਂ, ਜਿਹਨਾਂ ਨੂੰ ਖ਼ਰੀਦਿਆ ਗਿਆ, ਪ੍ਰਾਪਤ ਕੀਤਾ ਗਿਆ, ਜਾਂ ਵਿਚਾਰਿਆ ਗਿਆ ਹੈ, ਦੇ ਰਿਕਾੱਰਡ ਜਾਂ ਹੋਰ ਖ਼ਰੀਦਾਰੀਆਂ ਜਾਂ ਖਪਤ ਕਰਨ ਦੇ ਇਤਿਹਾਸ ਜਾਂ ਰੁਝਾਨ।

ਹਾਂ

E. ਬਾਇਓਮੈਟ੍ਰਿਕ ਜਾਣਕਾਰੀ

ਨਮੂਨਾ ਜਾਂ ਹੋਰ ਪਛਾਣਕਰਤਾ ਜਾਂ ਪਛਾਣ ਕਰਨ ਵਾਲੀ ਜਾਣਕਾਰੀ, ਜਿਵੇਂ ਉਂਗਲਾਂ ਦੀ ਛਾਪ, ਡਿਜੀਟਲ ਤੌਰ 'ਤੇ ਰਿਕਾੱਰਡ ਕੀਤਾ ਗਿਆ ਵਿਅਕਤੀ ਦਾ ਚਿਹਰਾ ਅਤੇ ਅਵਾਜ਼ ਦੇ ਨਮੂਨੇ, ਅੱਖ ਦੀ ਪੁਤਲੀ ਦੀ ਪਿੱਛੇ ਦੀ ਝਿੱਲੀ ਜਾਂ ਅੱਖ ਦੇ ਪਿੱਛੇ ਦੇ ਪਰਦੇ ਦੇ ਸਕੈਨ, ਕੀਸਟ੍ਰੋਕ, ਤੋਰ ਜਾਂ ਹੋਰ ਸ਼ਰੀਰਕ ਬਣਤਰਾਂ, ਅਤੇ ਨੀਂਦ, ਸਿਹਤ ਜਾਂ ਕਸਰਤ ਸੰਬੰਧੀ ਡੈਟਾ ਕੱਢਣ ਲਈ ਜੈਨੇਟਿਕ, ਸਰੀਰ-ਕ੍ਰਿਆ ਵਿਗਿਆਨ ਸੰਬੰਧੀ, ਵਿਹਾਰ ਸੰਬੰਧੀ, ਅਤੇ ਬਾਇਓਲਾੱਜਿਕਲ ਵਿਸ਼ੇਸ਼ਤਾਵਾਂ ਜਾਂ ਸਰਗਰਮੀ ਦੀਆਂ ਬਣਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਹਾਂ

F. ਇੰਟਰਨੈਟ ਜਾਂ ਨੈਟਵਰਕ ਸੰਬੰਧੀ ਇਹੋ ਜਿਹੀ ਹੋਰ ਸਰਗਰਮੀ

ਵੈੱਬਸਾਈਟ, ਐਪਲੀਕੇਸ਼ਨ ਜਾਂ ਵਿਗਿਆਪਨ ਨਾਲ ਖਪਤਕਾਰ ਦੇ ਆਪਸੀ ਪ੍ਰਭਾਵ ਬਾਰੇ ਬ੍ਰਾਉਜ਼ਿੰਗ ਇਤਿਹਾਸ, ਸਰਚ ਇਤਿਹਾਸ, ਜਾਣਕਾਰੀ।

ਹਾਂ

G. ਭੂ-ਸਥਿਤੀ ਸੰਬੰਧੀ ਡੈਟਾ

ਭੌਤਿਕ ਸਥਾਨ ਜਾਂ ਹਲਚਲ।

ਹਾਂ

H. ਗ੍ਰਹਿਣਸ਼ੀਲ ਡੈਟਾ

ਆੱਡੀਓ, ਇਲੈਕ੍ਰਾੱਨਿਕ, ਵਿਜ਼ੁਅਲ, ਥਰਮਲ, ਸੁੰਘਣ ਸੰਬੰਧੀ(olfactory) ਜਾਂ ਇਹੋ ਜਿਹੀ ਜਾਣਕਾਰੀ।

ਹਾਂ

I. ਪੇਸ਼ੇਵਾਰਾਨਾ ਜਾਂ ਰੋਜ਼ਗਾਰ ਸੰਬੰਧੀ ਜਾਣਕਾਰੀ

ਨੌਕਰੀ ਦਾ ਮੌਜੂਦਾ ਜਾਂ ਪਿਛਲਾ ਇਤਿਹਾਸ ਜਾਂ ਕਾਰਗੁਜ਼ਾਰੀ ਸੰਬੰਧੀ ਮੁਲਾਂਕਣ।

ਹਾਂ

J. ਗ਼ੈਰ-ਜਨਤਕ ਸਿੱਖਿਆ ਬਾਰੇ ਜਾਣਕਾਰੀ

ਗ੍ਰੇਡ, ਲਿਖਤੀ ਨਕਲਾਂ, ਕਲਾਸ ਦੀਆਂ ਸੂਚੀਆਂ, ਵਿਦਿਆਰਥੀ ਦੇ ਪ੍ਰੋਗਰਾਮ, ਵਿਦਿਆਰਥੀ ਦੀ ਪਛਾਣ ਕਰਨ ਵਾਲੇ ਕੋਡ, ਵਿਦਿਆਰਥੀ ਦੀ ਆਰਥਕ ਜਾਣਕਾਰੀ ਜਾਂ ਵਿਦਿਆਰਥੀ ਦੇ ਅਨੁਸ਼ਾਸਨੀ ਰਿਕਾੱਰਡ ਵਰਗੇ ਵਿਦਿਆਰਥੀ ਨਾਲ ਸਿੱਧੇ ਤੌਰ 'ਤੇ ਜੁੜੇ ਸਿੱਖਿਆ ਸੰਬੰਧੀ ਰਿਕਾੱਰਡਾਂ ਦਾ ਪ੍ਰਬੰਧ ਇੱਕ ਵਿੱਦਿਆਕ ਸੰਸਥਾ ਜਾਂ ਉਸਦੀ ਤਰਫੋਂ ਕੰਮ ਕਰ ਰਹੀ ਧਿਰ ਵੱਲੋਂ ਕੀਤਾ ਜਾਂਦਾ ਹੈ।

ਹਾਂ

K. ਦੂਜੀ ਵਿਅਕਤੀਗਤ ਜਾਣਕਾਰੀ ਤੋਂ ਤਿਆਰ ਕੀਤੇ ਗਏ ਸਿੱਟੇ

ਇੱਕ ਵਿਅਕਤੀ ਦੀਆਂ ਤਰਜੀਹਾਂ, ਵਿਸ਼ੇਸ਼ਤਾਵਾਂ, ਮਨੋਚਿਕਿਤਸਾ ਸੰਬੰਧੀਰੁਝਾਨਾਂ, ਪਿਛਲੇਰੁਝਾਨਾਂ, ਵਿਹਾਰ, ਨਜਰੀਏ, ਅਕਲਮੰਦੀ, ਸਮਰੱਥਾਵਾਂ ਅਤੇ ਸੁਭਾਵਕ ਰੁਚੀਆਂ ਨੂੰ ਪ੍ਰਗਟਾਉਂ ਦੀ ਪ੍ਰੋਫਾਈਲ।

ਹਾਂ

ਵਿਅਕਤੀਗਤ ਜਾਣਕਾਰੀ ਵਿੱਚ ਇਹ ਕੁਝ ਸ਼ਾਮਿਲ ਨਹੀਂ ਹੁੰਦਾ:

 • ਸਰਕਾਰੀ ਰਿਕਾੱਰਡਾਂ ਤੋਂ ਸਰਬਜਨਕ ਤੌਰ 'ਤੇ ਉਪਲਬਧ ਜਾਣਕਾਰੀ;
 • ਖਪਤਕਾਰ ਦਾ ਹਟਾਇਆ ਗਿਆ ਸਾਰਾ ਡੈਟਾ ਜਾਂ ਸਮੁੱਚੀ ਜਾਣਕਾਰੀ;
 • ਵਿਅਕਤੀਗਤ ਜਾਣਕਾਰੀ ਦੀ ਪਰਿਭਾਸ਼ਾ ਤੋਂ ਕਾਨੂੰਨ ਰਾਹੀਂ ਬਾਹਰ ਕੀਤੀ ਗਈ ਜਾਣਕਾਰੀ, ਜਿਵੇਂ:
  • ਸਿਹਤ ਬੀਮਾ ਪੋਰਟੇਬਿਲਿਟੀ ਅਤੇ ਜਵਾਬਦੇਹੀ ਬਾਰੇ ਕਾਨੂੰਨ 1996 (Health Insurance Portability and Accountability Act of 1996) (HIPAA) ਅਤੇ ਕੈਲੀਫੋਰਨੀਆ ਗੋਪਨੀਯਤਾ ਦਾ ਮੈਡੀਕਲ ਸੂਚਨਾ ਕਾਨੂੰਨ (California Confidentiality of Medical Information Act) (CMIA) ਜਾਂ ਕਲਿਨਿਕਲ ਪਰੀਖਣ ਡੈਟਾ (clinical trial data) ਦੇ ਘੇਰੇ ਹੇਠ ਆਉਣ ਵਾਲੀ ਸਿਹਤ ਜਾਂ ਮੈਡੀਕਲ ਜਾਣਕਾਰੀ; ਅਤੇ
  • ਕੁਝ ਖੇਤਰ-ਵਿਸ਼ੇਸ਼ ਗੋਪਨੀਯਤਾ ਕਾਨੂੰਨ ਦੇ ਘੇਰੇ ਹੇਠ ਆਉਣ ਵਾਲੀ ਵਿਅਕਤੀਗਤ ਜਾਣਕਾਰੀ, ਇਸ ਵਿੱਚ ਫ਼ੇਅਰ ਕ੍ਰੈਡਿਟ ਰਿਪੋਰਟਿੰਗ ਐਕਟ (Fair Credit Reporting Act) (FRCA), ਗ੍ਰੈਮ-ਲੀਚ ਬਲੀਲੇ ਐਕਟ (GLBA) ਜਾਂ ਕੈਲੀਫੋਰਨੀਆ ਦੀ ਆਰਥਕ ਜਾਣਕਾਰੀ ਬਾਰੇ ਗੋਪਨੀਯਤਾ ਕਾਨੂੰਨ (FIPA) ਅਤੇ 1994 ਦਾ ਡ੍ਰਾਈਵਰ ਦੀ ਗੋਪਨੀਯਤਾ ਦੀ ਰਾਖੀ ਕਰਨ ਸੰਬੰਧੀ ਕਾਨੂੰਨ ਸ਼ਾਮਿਲ ਹੈ।

ਜਾਣਕਾਰੀ, ਜੋ ਅਸੀਂ ਆਪਣੀ ਵੈੱਬਸਾਈਟ ਜਾਂ ਮੋਬਾਈਲ ਐਪ ਦੀ ਤੁਹਾਡੇ ਵੱਲੋਂ ਕੀਤੀ ਗਈ ਵਰਤੋਂ ਤੋਂ ਪ੍ਰਾਪਤ ਕਰਦੇ ਹਾਂ

 • PG&E ਦੀ ਵੈੱਬਸਾਈਟ ਜਾਂ ਮੋਬਾਈਲ ਐਪਸ 'ਤੇ ਤੁਹਾਡੀਆਂ ਵਿਜ਼ਿਟਾਂ: ਅਸੀਂ ਆਪਣੀ ਵੈੱਬਸਾਈਟ ਅਤੇ ਮੋਬਾਈਲ ਐਪਲੀਕੇਸ਼ਨਾਂ 'ਤੇ ਵਿਜ਼ਿਟਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ, ਜਿਵੇਂ ਵਿਜ਼ਿਟਰਾਂ ਦੀ ਗਿਣਤੀ ਅਤੇ ਯੂਜ਼ਰਾਂ ਦੀ ਗਿਣਤੀ, ਜੋ ਕੁਝ ਲਿੰਕਸ 'ਤੇ ਕਲਿੱਕ ਕਰਦੇ ਹਨ ਜਾਂ ਕੁਝ ਸੇਵਾਵਾਂ ਦੀ ਵਰਤੋਂ ਕਰਦੇ ਹਨ। ਦਰ ਵਿਸ਼ਲੇਸ਼ਣ ਵਰਗੀਆਂ ਕੁਝ ਐਪਲੀਕੇਸ਼ਨਾਂ ਲਈ, ਅਸੀਂ ਵੈੱਬਸਾਈਟ 'ਤੇ ਵਿਜ਼ਿਟ ਕਰਨ ਵਾਲੇ ਗਾਹਕ ਦੀ ਵਰਤੋਂ ਸੰਬੰਧੀ ਜਾਣਕਾਰੀ ਲਿੰਕ ਕਰਦੇ ਹਾਂ। ਜਿਹੜਾ ਡੈਟਾ ਅਸੀਂ ਇਕੱਠਾ ਕਰਦੇ ਹਾਂ, ਉਸਦੇ ਅੰਕੜਿਆਂ ਦਾ ਸਾਰ ਤਿਆਰ ਕਰਨ ਲਈ ਅਸੀਂ ਸਨਅੱਤ ਦੇ ਮਿਆਰੀ ਸਾੱਫ਼ਟਵੇਅਰ ਦੀ ਵਰਤੋਂ ਕਰਦੇ ਹਾਂ, ਫਿਰ ਜਿਹਨਾਂ ਨੂੰ ਸਾਡੇ ਵਿਜ਼ਿਟਰਾਂ ਨੂੰ ਕੀ ਚੰਗਾ ਲੱਗਦਾ ਹੈ, ਵੈੱਬਸਾਈਟ ਦੇ ਡਿਜ਼ਾਈਨ ਅਤੇ ਉਪਯੋਗਿਤਾ ਵਿੱਚ ਸੁਧਾਰ ਕਰਨ ਲਈ, ਪ੍ਰਬੰਧ ਦੇ ਕਾਰਗੁਜ਼ਾਰੀ ਸੰਬੰਧੀ ਮਸਲਿਆਂ ਦੀ ਪਛਾਣ ਕਰਨ ਲਈ ਜਾਂ ਅੰਦਰੂਨੀ ਉਦੇਸ਼ਾਂ ਨੂੰ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ। ਜਦੋਂ ਤੁਸੀਂ ਸਾਡੀ ਵੈੱਬਸਾਈਟ 'ਤੇ ਸਾਡੇ ਬਿਜਲੀ ਕੱਟ ਦੇ ਨਕਸ਼ੇ ਵਰਗੇ ਕੁਝ ਫ਼ੀਚਰਾਂ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਡੀ ਥਾਂ ਬਾਰੇ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ।
 • ਲਾੱਗ ਡੈਟਾ: ਜਦੋਂ ਤੁਸੀਂ ਸਾਡੀ ਵੈੱਬਸਾਈਟ ਜਾਂ ਮੋਬਾਈਲ ਐਪਲੀਕੇਸ਼ਨਾਂ, ਇਸ ਵਿੱਚ ਤੁਹਾਡਾ ਇੰਟਰਨੈਟ ਪ੍ਰੋਟੋਕਾੱਲ ("IP") ਐਡਰੈੱਸ ਸ਼ਾਮਿਲ ਹੁੰਦਾ ਹੈ, ਤੇ ਜਾਂਦੇ ਹੋ, ਤਾਂ ਸਰਵਰਾਂ ਵੱਲੋਂ ਸਵੈਚਲਿਤ ਤੌਰ 'ਤੇ ਰਿਕਾੱਰਡ ਕੀਤੀ ਗਈ ਜਾਣਕਾਰੀ ਸਾਨੂੰ ਮਿਲਦੀ ਹੈ। IP ਐਡਰੈੱਸ ਇੱਕ ਨੰਬਰ ਹੈ, ਜੋ ਤੁਹਾਡੇ ਵੱਲੋਂ ਹਰ ਵਾਰ ਇੰਟਰਨੈਟ ਬ੍ਰਾਊਜ਼ ਕਰਨ ਵੇਲੇ ਸਵੈਚਲਿਤ ਤੌਰ 'ਤੇ ਤੁਹਾਡੇ ਕੰਪਿਊਟਰ ਨਾਲ ਜੁੜ ਜਾਂਦਾ ਹੈ। ਜਦੋਂ ਤੁਸੀਂ ਵੈੱਬਸਾਈਟ 'ਤੇ ਜਾਂਦੇ ਹੋ, ਤਾਂ ਸਾਡੇ ਸਰਵਰ ਤੁਹਾਡਾ ਮੌਜੂਦਾ IP ਐਡਰੈੱਸ ਲੌਗ ਕਰਦੇ ਹਨ। ਆਪਣੇ ਸਰਵਰਾਂ ਵਿਚਲੀਆਂ ਸਮੱਸਿਆਵਾਂ ਠੀਕ ਕਰਨ ਵਿੱਚ ਮਦਦ ਅਤੇ ਵੈੱਬਸਾਈਟ ਦਾ ਪ੍ਰਬੰਧ ਕਰਨ ਲਈ ਅਸੀਂ ਤੁਹਾਡੇ IP ਪਤੇ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਆਪਣੀ ਵੈੱਬਸਾਈਟ 'ਤੇ ਤੁਹਾਡੇ ਲਈ ਸਥਾਨਤ ਤੌਰ 'ਤੇ ਵਿਸ਼ਾ ਉਪਲਬਧ ਕਰਾਉਣ ਲਈ, ਜੋ ਕਿ ਤੁਹਾਡੇ ਭੂਗੋਲਿਕ ਖੇਤਰ ਨਾਲ ਸੰਬੰਧਿਤ ਹੈ, ਲਈ IP ਐਡਰੈੱਸਾਂ ਦੀ ਵੀ ਵਰਤੋਂ ਕਰ ਸਕਦੇ ਹਾਂ। ਤੁਹਾਡਾ IP ਐਡਰੈੱਸ ਤੁਹਾਡੀ ਵਿਅਕਤੀਗਤ ਜਾਣਕਾਰੀ ਨਾਲ ਨਹੀਂ ਜੁੜਿਆ ਹੋਇਆ ਅਤੇ ਅਸੀਂ ਇਸਦੀ IP ਐਡਰੈੱਸ ਦੇ ਡੈਟਾ ਦੀ ਲੌਗਿੰਗ ਕਰਨ ਵੇਲੇ ਤੁਹਾਡੀ ਪਛਾਣ ਕਰਨ ਲਈ ਵਰਤੋਂ ਨਹੀਂ ਕਰਦੇ।
 • ਕੁਕੀਜ਼: ਜਦੋਂ ਤੁਸੀਂ ਸਾਡੀ ਵੈੱਬਸਾਈਟ ਜਾਂ ਆੱਨਲਾਈਨ ਸੇਵਾਵਾਂ 'ਤੇ ਜਾਂਦੇ ਹੋ ਜਾਂ ਵਰਤੋਂ ਕਰਦੇ ਹੋ, ਤਾਂ ਸਾਡੇ ਸਰਵਰ ਕੁਕੀਜ਼ ਬਣਾ ਸਕਦੇ ਹਨ, ਜੋ ਤੁਹਾਡੇ ਉਪਕਰਣ 'ਤੇ ਰੱਖੀ ਗਈ ਜਾਣਕਾਰੀ ਦੇ ਛੋਟੇ ਹਿੱਸੇ ਹੁੰਦੇ ਹਨ, ਉਹ ਤੁਹਾਡੇ ਲਈ ਹੋਰ ਸੁਵਿਧਾ ਵਾਲਾ ਅਨੁਭਵ ਉਪਲਬਧ ਕਰਦੇ ਹਨ। PG&E ਆਪਣੀ ਵੈੱਬਸਾਈਟ ਅਤੇ ਆੱਨਲਾਈਨ ਸੇਵਾਵਾਂ 'ਤੇ ਕੁਕੀਜ਼ ਅਤੇ ਹੋਰ ਇਹੋ ਜਿਹੀਆਂ ਤਕਨੀਕਾਂ ਦੀ ਵਰਤੋਂ ਕਰਦੀ ਹੈ। ਅਸੀਂ ਕਾਰੋਬਾਰੀ ਭਾਈਵਾਲਾਂ ਨੂੰ ਆਪਣੀ ਵੈੱਬਸਾਈਟ 'ਤੇ ਜਾਂ ਆੱਨਲਾਈਨ ਸੇਵਾਵਾਂ ਲਈ ਆਪਣੀਆਂ ਕੁਕੀਜ਼ ਜਾਂ ਇਹੋ ਜਿਹੀਆਂ ਤਕਨੀਕਾਂ ਦੀ ਵਰਤੋਂ ਕਰਨ ਦੀ ਵੀ ਆਗਿਆ ਦੇ ਸਕਦੇ ਹਾਂ, ਤਾਂਜੋ ਉਹ ਟੀਚੇ ਵਾਲੇ ਵਿਗਿਆਪਨ ਜਾਂ ਉਹਨਾਂ ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਜਾਂ ਸੇਵਾਵਾਂ ਬਾਰੇ ਹੋਰ ਵਪਾਰਕ ਵਰਤੋਂ ਉਪਲਬਧ ਕਰਾਉਣ ਦੇ ਉਦੇਸ਼ ਲਈ ਕੁਕੀਜ਼ ਵੇਚ ਜਾਂ ਵੰਡ ਸਕਣ। ਇਸਦੇ ਨਤੀਜੇ ਵਜੋਂ, ਜਦੋਂ ਤੁਸੀਂ ਵੈੱਬਸਾਈਟ ਦੀ ਵਰਤੋਂ ਕਰਦੇ ਹੋ ਜਾਂ ਜਾਂਦੇ ਹੋ, ਤਾਂ ਤੁਸੀਂ ਸਾਨੂੰ ਅਤੇ ਸਾਡੇ ਕਾਰੋਬਾਰੀ ਭਾਈਵਾਲਾਂ ਨੂੰ ਕੁਝ ਜਾਣਕਾਰੀ ਉਪਲਬਧ ਕਰਾਓਗੇ ਜਾਂ ਉਪਲਬਧ ਕਰਾਉਣੀ ਪਏਗੀ, ਜਦ ਤੱਕ ਕਿ ਤੁਸੀਂ ਆਪਣੀ ਵਿਅਕਤੀਗਤ ਜਾਣਕਾਰੀ ਨੂੰ ਕਾਰੋਬਾਰੀ ਭਾਈਵਾਲਾਂ ਵੱਲੋਂ ਕੀਤੀ ਜਾਂਦੀ ਵਰਤੋਂ ਤੋਂ ਬਾਹਰ ਨਹੀਂ ਹੁੰਦੇ ਜਾਂ ਇਸ ਨੂੰ ਅਯੋਗ (ਡਿਸੇਬਲ) ਨਹੀਂ ਕਰਦੇ।

ਕੁਕੀਜ਼ ਤੋਂ ਵੈੱਬਸਾਈਟ ਦੀ ਵਰਤੋਂ ਬਾਰੇ ਸਾਡੇ ਵੱਲੋਂ ਇਕੱਠਾ ਕੀਤਾ ਗਿਆ ਡੈਟਾ ਤੁਹਾਡੀ ਵਿਅਕਤੀਗਤ ਜਾਣਕਾਰੀ ਨਾਲ ਨਹੀਂ ਜੁੜਿਆ ਹੋਇਆ ਅਤੇ ਇਸਦੀ ਵਰਤੋਂ ਸਾਡੀ ਆਪਣੀ ਗਾਹਕ ਸਹਾਇਤਾ, ਵਿਸ਼ਲੇਸ਼ਣ ਸੰਬੰਧੀ, ਖੋਜ ਅਤੇ ਆਪਣੀ ਵੈੱਬਸਾਈਟ ਵਿੱਚ ਸੁਧਾਰ ਕਰਨ ਦੇ ਉਦੇਸ਼ਾਂ ਲਈ ਸਿਰਫ਼ ਸਮੁੱਚੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ। ਜਦੋਂ ਤੁਸੀਂ "ਮੇਰਾ ਯੂਜ਼ਰ ਨਾਂ ਯਾਦ ਰੱਖੋ" ("Remember My Username") ਵਰਗੇ ਫ਼ੀਚਰਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਹੋਰ ਸੁਵਿਧਾਜਨਕ ਅਨੁਭਵ ਉਪਲਬਧ ਕਰਾਉਣ ਲਈ ਕੁਕੀ ਤੁਹਾਡੀ ਵਿਅਕਤੀਗਤ ਜਾਣਕਾਰੀ ਨਾਲ ਜੁੜੀ ਹੁੰਦੀ ਹੈ। ਆਰਥਕ ਮੁੱਲ ਲਈ ਅਸੀਂ ਕੁਕੀਜ਼ ਤੋਂ ਜਿਹੜਾ ਡੈਟਾ ਪ੍ਰਾਪਤ ਕਰਦੇ ਹਾਂ, ਉਸ ਨੂੰ ਅਸੀਂ ਵੇਚਦੇ ਜਾਂ ਟ੍ਰਾਂਸਫ਼ਰ ਨਹੀਂ ਕਰਦੇ। ਅਸੀਂ ਵੈੱਬਸਾਈਟ ਦੀ ਵਰਤੋਂ ਦਾ ਮੁਲਾਂਕਣ ਕਰਨ ਜਾਂ ਤੁਹਾਨੂੰ ਬਿਜਲੀ ਸੰਬੰਧੀ ਸੇਵਾਵਾਂ ਉਪਲਬਧ ਕਰਾਉਣ ਲਈ ਜਾਂ ਪ੍ਰੋਗਰਾਮਾਂ ਅਤੇ/ਜਾਂ ਸੇਵਾਵਾਂ ਦੇਣ ਲਈ, ਜਿਹਨਾਂ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ, ਲਈ ਕੁਕੀਜ਼ ਦੀ ਵਰਤੋਂ ਕਰ ਸਕਦੇ ਹਾਂ।


ਤੁਸੀਂ, ਆਪਣੀਆਂ ਬ੍ਰਾਊਜ਼ਰ ਸੈਟਿੰਗਾਂ ਰਾਹੀਂ ਕੁਕੀਜ਼ ਦੀ ਸਾਡੇ ਵੱਲੋਂ ਕੀਤੀ ਜਾਂਦੀ ਵਰਤੋਂ ਨੂੰ ਅਯੋਗ ਕਰ ਸਕਦੇ ਹੋ। ਕਿਰਪਾ ਕਰਕੇ ਧਿਆਨ ਦਿਓ ਕਿ ਜੇ ਤੁਸੀਂ ਕੁਕੀਜ਼ ਪ੍ਰਵਾਣ ਕਰਨ ਦੀ ਆਪਣੇ ਬ੍ਰਾਊਜ਼ਰ ਦੀ ਸਮਰੱਥਾ ਨੂੰ ਅਯੋਗ ਕਰਦੇ ਹੋ, ਤਾਂ ਤੁਸੀਂ PG&E ਦੀ ਵੈੱਬਸਾਈਟ 'ਤੇ ਨੈਵੀਗੇਟ ਕਰ ਸਕੋਗੇ, ਪਰ ਤੁਸੀਂ "ਮੇਰਾ ਯੂਜ਼ਰ ਨਾਂ ਯਾਦ ਰੱਖੋ" ("Remember My Username") ਵਰਗੇ ਕੁਝ ਫ਼ੀਚਰਾਂ ਦਾ ਲਾਭ ਨਹੀਂ ਲੈ ਸਕੋਗੇ ਅਤੇ ਸਾਡੇ ਪ੍ਰੋਗਰਾਮਾਂ ਜਾਂ ਸੇਵਾਵਾਂ ਸੰਬੰਧੀ ਟੀਚੇ ਵਾਲੇ ਵਿਗਿਆਪਨ ਪ੍ਰਾਪਤ ਨਹੀਂ ਕਰ ਸਕੋਗੇ। ਇਸ ਤੋਂ ਅਲਾਵਾ, ਤੁਹਾਨੂੰ ਸਾਡੇ ਕਾਰੋਬਾਰੀ ਭਾਈਵਾਲਾਂ ਨੂੰ ਤੁਹਾਡੇ ਬਾਰੇ ਕੁਕੀਜ਼ ਦੀ ਉਹਨਾਂ ਵੱਲੋਂ ਕੀਤੀ ਜਾਂਦੀ ਵਰਤੋਂ ਨੂੰ ਅਯੋਗ ਕਰਨ ਲਈ ਸਿੱਧਿਆਂ ਸੰਪਰਕ ਕਰਨਾ ਚਾਹੀਦਾ ਹੈ, ਜਿਸਦੀ ਸਹਿਮਤੀ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਆੱਨਲਾਈਨ ਸੇਵਾਵਾਂ ਦੀ ਤੁਹਾਡੀ ਵਰਤੋਂ ਦੇ ਅਧਾਰ 'ਤੇ ਦਿੱਤੀ ਹੈ।


ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੀ ਵਿਅਕਤੀਗਤ ਜਾਣਕਾਰੀ ਨਾ ਵੇਚਣ ਲਈ ਤੁਸੀਂ, ‘ਮੇਰੀ ਵਿਅਕਤੀਗਤ ਜਾਣਕਾਰੀ ਨਾ ਵੇਚੋ’ (Do Not Sell My Personal Information) ਬਟਨ 'ਤੇ ਵੀ ਕਲਿੱਕ ਕਰ ਸਕਦੇ ਹੋ ਜਾਂ PG&E ਨੂੰ ਸੇਧ ਦੇਣ ਲਈ ਸਾਨੂੰ 1-800-743-5000 'ਤੇ ਕਾਲ ਕਰੋ।


ਸੋਸ਼ਲ ਮੀਡੀਆਂ ਸਾਈਟਾਂ 'ਤੇ ਟੀਚੇ ਵਾਲੇ ਸੰਚਾਰ

ਆਪਣੇ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਤੁਹਾਡੇ ਨਾਲ ਸੰਚਾਰ ਕਰਨ ਲਈ ਅਸੀਂ Facebook ਅਤੇ Twitter ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਦੀ ਵਰਤੋਂ ਕਰਦੇ ਹਾਂ। ਰੈਗੁਲਰ ਅਪਡੇਟਸ ਪ੍ਰਾਪਤ ਕਰਨ ਲਈ ਤੁਸੀਂ ਸਾਨੂੰ ਇਹਨਾਂ ਸੋਸ਼ਲ ਮੀਡੀਆ ਸਾਈਟਾਂ 'ਤੇ ਫ਼ੌਲੋ ਕਰ ਸਕਦੇ ਹੋ। ਇਹ ਸੋਸ਼ਲ ਮੀਡੀਆ ਸਾਈਟਾਂ ਤੁਹਾਡੀ ਸਹਿਮਤੀ ਨਾਲ ਤੁਹਾਡੇ ਬਾਰੇ ਬਹਾਲ ਕੀਤੀ ਗਈ ਜਾਣਕਾਰੀ ਦੀ ਵਰਤੋਂ ਕਰਦਿਆਂ, ਸਾਨੂੰ ਤੁਹਾਡੇ ਲਈ ਟੀਚੇ ਵਾਲੇ ਵਿਗਿਆਪਨਾਂ ਦੀ ਵੀ ਆਗਿਆ ਦਿੰਦੀਆਂ ਹਨ, ਭਾਵੇਂ ਤੁਸੀਂ ਉਹਨਾਂ ਸਾਈਟਾਂ 'ਤੇ ਸਾਨੂੰ ਵਿਸ਼ੇਸ਼ ਤੌਰ 'ਤੇ ਫ਼ੌਲੋ ਨਹੀਂ ਕਰਦੇ। ਅਸੀਂ ਕੁਕੀਜ਼, ਪਿਕਸਲ, ਜ਼ਿਪ ਕੋਡਸ ਅਤੇ ਦਿਲਚਸਪੀਆਂ ਵਰਗੀ ਜਾਣਕਾਰੀ ਦੀ ਵਰਤੋਂ ਕਰਕੇ ਤੁਹਾਨੂੰ ਵਿਗਿਆਪਨ ਭੇਜ ਸਕਦੇ ਹਾਂ।


ਜੇ ਤੁਸੀਂ ਸਾਡੇ ਸੋਸ਼ਲ ਮੀਡੀਆ ਪ੍ਰੋਵਾਈਡਰ ਰਾਹੀਂ ਇਸ ਕਿਸਮ ਦਾ ਸੰਚਾਰ ਪ੍ਰਾਪਤ ਕਰਨ ਲਈ ਸਹਿਮਤ ਹੋਏ ਹੋ ਹਾਂ, ਤੁਹਾਨੂੰ ਸਿਰਫ਼ ਸਾਡੇ ਵੱਲੋਂ ਭੇਜੇ ਗਏ ਵਿਗਿਆਪਨ ਨਜ਼ਰ ਆਉਣਗੇ। ਉਹਨਾਂ ਦੀ ਸਾਈਟ 'ਤੇ ਆਪਣੀਆਂ ਗੋਪਨੀਯਤਾ ਸੈਟਿੰਗਾਂ ਨੂੰ ਠੀਕ ਕਰਕੇ ਸੋਸ਼ਲ ਮੀਡੀਆ 'ਤੇ ਤੁਹਾਨੂੰ ਹੀ ਭੇਜੇ ਜਾਣ ਵਾਲੇ ਕੁਝ ਜਾਂ ਸਾਰੇ ਵਿਗਿਆਪਨ ਅਯੋਗ ਕਰ ਸਕਦੇ ਹੋ। ਕਿਰਪਾ ਕਰਕੇ ਸਾਡੀਆਂ ਵੇਖੋ। ਸੋਸ਼ਲ ਮੀਡੀਆ ਸੰਬੰਧੀ ਸੇਧਾਂ ਹੋਰ ਜਾਣਕਾਰੀ ਲਈ


ਵੈਬ ਬ੍ਰਾਊਜ਼ਰ "ਟ੍ਰੈਕ ਨਾ ਕਰੋ" ("Do Not Track") ਸਿਗਨਲ ਅਤੇ ਇਹੋ ਜਿਹੇ ਹੋਰ ਪ੍ਰਬੰਧ

ਸਾਡੀ ਵੈੱਬਸਾਈਟ "ਟ੍ਰੈਕ ਨਾ ਕਰੋ" ਸਿਗਨਲਾਂ ਲਈ ਪ੍ਰਤੀਕਰਮ ਨਹੀਂ ਦਿੰਦੀ। ਵੈੱਬਸਾਈਟ ਲਈ ਤੁਹਾਡੀਆਂ ਵਿਜ਼ਿਟਾਂ ਸੰਬੰਧੀ ਟ੍ਰੈਕਿੰਗ ਨੂੰ ਸੀਮਤ ਕਰਨ ਦੀ ਕੋਸ਼ਿਸ਼ ਲਈ ਕੁਝ ਵੈਬ ਬ੍ਰਾਊਜ਼ਰਾਂ ਵੱਲੋਂ "ਟ੍ਰੈਕ ਨਾ ਕਰੋ" ਸਿਗਨਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਸਾਡੀ ਵੈੱਬਸਾਈਟ ਤੀਜੀਆਂ ਧਿਰਾਂ ਨੂੰ ਆਪਣਾ ਡੈਟਾ ਵੇਖਣ ਬਾਰੇ "ਕੁਕੀਜ਼" ਦੇ ਪ੍ਰਸਾਰਣ ਤੋਂ ਬਾਹਰ ਹੋਣ ਦੀ ਚੋਣ ਲਈ ਦਰਸ਼ਕਾਂ ਵਾਸਤੇ ਵਿਕਲਪ ਉਪਲਬਧ ਕਰਦੀ ਹੈ।ਹੋਰ ਵੈਬਸਾਈਟਾਂ ਲਈ ਲਿੰਕ

PG&E ਦੀ ਵੈੱਬਸਾਈਟ ਜਾਂ ਆੱਨਲਾਈਨ ਸੇਵਾਵਾਂ, ਜਿਹਨਾਂ ਨੂੰ PG&E ਸਪਾਂਸਰ ਨਹੀਂ ਕਰਦੀ, ਦੀ ਬ੍ਰਾਊਜ਼ਿੰਗ ਕਰਨ 'ਤੇ ਤੁਸੀਂ PG&E ਦੇ ਕਾਰੋਬਾਰੀ ਭਾਈਵਾਲਾਂ, ਕੰਪਨੀਆਂ ਜਾਂ ਏਜੰਸੀਆਂ ਵੱਲੋਂ ਚਲਾਈਆਂ ਜਾਂਦੀਆਂ ਵੈਬਸਾਈਟਾਂ ਜਾਂ ਆੱਨਲਾਈਨ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ, ਜੋ ਕਿ ਹਾਈਪਰ ਟੈਕਸਟ ਲਿੰਕ (hypertext links) ਜਾਂ ਆਇਕਨਾਂ 'ਤੇ ਕਲਿੱਕ ਕਰਕੇ PG&E ਨਾਲ ਜੁੜੀਆਂ ਹੋਈਆਂ ਨਹੀਂ ਹੋ ਸਕਦੀਆਂ। ਇਹ ਵੈਬਸਾਈਟਾਂ ਤੁਹਾਡੇ ਲਈ ਆਪਣੀਆਂ ਖ਼ੁਦ ਦੀਆਂ ਕੁਕੀਜ਼ ਭੇਜ ਸਕਦੀਆਂ ਹਨ, ਤੁਹਾਡਾ IP ਐਡਰੈੱਸ ਲੌਗ ਕਰ ਸਕਦੀਆਂ ਹਨ ਅਤੇ/ਜਾਂ ਕਿਸੇ ਹੋਰ ਤਰੀਕੇ ਨਾਲ ਡੈਟਾ ਜਾਂ ਤੁਹਾਡੇ ਬਾਰੇ ਵਿਅਕਤੀਗਤ ਜਾਣਕਾਰੀ ਅਤੇ ਤੁਹਾਡੀਆਂ ਆੱਨਲਾਈਨ ਸਰਗਰਮੀਆਂ ਇਕੱਠੀਆਂ ਕਰ ਸਕਦੀਆਂ ਹਨ। PG&E ਕੰਟਰੋਲ ਨਹੀਂ ਕਰਦੀ ਅਤੇ ਬਾਹਰੀ ਸੰਸਥਾਵਾਂ ਆਪਣੀਆਂ ਵੈਬਸਾਈਟਾਂ ਜਾਂ ਆੱਨਲਾਈਨ ਸੇਵਾਵਾਂ ਬਾਰੇ ਕੀ ਕਰਦੀਆਂ ਹਨ ਜਾਂ ਉਹ ਤੁਹਾਡੀ ਵਿਅਕਤੀਗਤ ਜਾਣਕਾਰੀ ਦਾ ਕਿਵੇਂ ਪ੍ਰਬੰਧ ਕਰਦੀਆਂ ਹਨ, ਲਈ ਜ਼ਿੰਮੇਵਾਰ ਨਹੀਂ ਹੈ। ਕਿਰਪਾ ਕਰਕੇ ਚੌਕਸ ਰਹੋ ਅਤੇ ਹਰ ਬਾਹਰੀ ਵੈੱਬਸਾਈਟ, ਜਿਸ ਉੱਤੇ ਤੁਸੀਂ ਹੋਰ ਜਾਣਕਾਰੀ ਲੈਣ ਲਈ ਜਾਂਦੇ ਹੋ, 'ਤੇ ਦਿੱਤੀਆਂ ਗਈਆਂ ਗੋਪਨੀਯਤਾ ਨੀਤੀਆਂ ਵੇਖੋ।


ਅਸੀਂ ਜਾਣਕਾਰੀ ਦੀ ਵਰਤੋਂ ਅਤੇ ਸੇਵਾ ਪ੍ਰੋਵਾਈਡਰਾਂ ਅਤੇ ਤੀਜੀਆਂ ਧਿਰਾਂ ਨਾਲ ਜਾਣਕਾਰੀ ਕਿਵੇਂ ਸਾਂਝੀ ਕਰਦੇ ਹਾਂ

PG&E ਹੇਠਾਂ ਦਿੱਤੇ ਕਾਰੋਬਾਰ ਅਤੇ ਕਾਨੂੰਨੀ ਤੌਰ 'ਤੇ ਲੋੜੀਂਦੇ ਉਦੇਸ਼ ਪੂਰੇ ਕਰਨ ਲਈ ਤੁਹਾਡੀ ਵਿਅਕਤੀਗਤ ਜਾਣਕਾਰੀ ਇਕੱਠੀ ਕਰਦੀ ਹੈ, ਵਰਤੋਂ ਕਰਦੀ ਹੈ ਅਤੇ ਖ਼ੁਲਾਸਾ ਕਰਦੀ ਹੈ:            

 • ਤੁਹਾਡੇ ਲਈ ਬਿਜਲੀ ਦੀਆਂ ਸੇਵਾਵਾਂ ਜਾਂ ਉਤਪਾਦ ਉਪਲਬਧ ਕਰਦੀ ਹੈ।
 • ਕੈਲੀਫੋਰਨੀਆ ਵਿੱਚ ਨੇਮਬੱਧ ਜਨਤਕ ਉਪਯੋਗਿਤਾ ਵਜੋਂ ਤੁਹਾਨੂੰ ਸੇਵਾ ਦੇਣ ਲਈ PG&E ਦੀ ਕਾਨੂੰਨੀ ਜ਼ਿੰਮੇਵਾਰੀ ਹੇਠ ਸੁਰੱਖਿਅਤ, ਰਾਖਵੀਂ ਅਤੇ ਭਰੋਸੇਮੰਦ ਜਨਤਕ ਉਪਯੋਗਿਤਾ ਸੇਵਾਵਾਂ ਅਤੇ ਉਪਕਰਣ ਚਲਾਉਣੇ ਅਤੇ ਬਹਾਲ ਰੱਖਣੇ।
 • ਇੱਕ ਵੈਧ ਵਾੱਰੰਟ, ਕਚਹਿਰੀ ਵਿੱਚ ਜਾਣ ਦਾ ਆਦੇਸ਼ (subpoena) ਜਾਂ ਅਦਾਲਤੀ ਆਦੇਸ਼ ਜਾਂ ਕਾਨੂੰਨੀ ਦਾਅਵਿਆਂ ਦੀ ਵਰਤੋਂ ਕਰਨੀ ਜਾਂ ਬਚਾਅ ਕਰਨਾ।
 • ਕੈਲੀਫੋਰਨੀਆ ਜਨਤਕ ਉਪਯੋਗਿਤਾਵਾਂ ਕਮਿਸ਼ਨ (California Public Utilities Commission) (CPUC) ਦੀ ਬੇਨਤੀ ਜਾਂ ਆਦੇਸ਼ ਦੀ ਪਾਲਣਾ ਕਰਨੀ ਜਾਂ PG&E ਤੋਂ ਵਿਅਕਤੀਗਤ ਜਾਣਕਾਰੀ ਪ੍ਰਾਪਤ ਕਰਨ ਲਈ ਕਾਨੂੰਨੀ ਅਖ਼ਤਿਆਰ ਨਾਲ ਹੋਰ ਸਥਾਨਕ, ਸਟੇਟ ਜਾਂ ਫੈਡਰਲ ਸਰਕਾਰੀ ਏਜੰਸੀਆਂ ਤੋਂ ਬੇਨਤੀ ਜਾਂ ਆਦੇਸ਼ ਦੀ ਪਾਲਣਾ ਕਰਨੀ।
 • ਸੇਵਾਵਾਂ ਅਤੇ ਉਤਪਾਦ, ਜੋ ਅਸੀਂ ਤੁਹਾਨੂੰ ਅਤੇ ਹੋਰ ਖਪਤਕਾਰਾਂ ਨੂੰ ਉਪਲਬਧ ਕਰਦੇ ਹਾਂ, ਵਿੱਚ ਸੁਧਾਰ ਕਰਨ ਲਈ ਮਾਰਕੀਟਿੰਗ, ਸਿੱਖਿਆ ਅਤੇ ਅੱਗੇ ਵਧਣ ਦੀਆਂ ਯੋਜਨਾਵਾਂ ਤਿਆਰ ਕਰਨੀਆਂ ਅਤੇ ਲਾਗੂ ਕਰਨੀਆਂ।
 • ਧੋਖੇਬਾਜ਼ੀ, ਹੋਰ ਜੁਰਮਾਂ ਅਤੇ ਸੁਰੱਖਿਆ ਲਈ ਖ਼ਤਰਿਆਂ ਤੋਂ ਰਾਖੀ ਕਰਨ ਲਈ ਵਿਅਕਤੀਗਤ ਜਾਣਕਾਰੀ ਇਕੱਠੀ ਕਰਨ ਅਤੇ ਜਾਇਜ਼ਾ ਲੈਣ ਨਾਲ PG&E ਦੇ ਗਾਹਕਾਂ, ਵਿਜ਼ਿਟਰਾਂ, ਕਰਮਚਾਰੀਆਂ ਅਤੇ ਠੇਕੇਦਾਰਾਂ ਦੀ ਸੁਰੱਖਿਆ ਅਤੇ ਵਿਸ਼ਵਾਸ ਦੀ ਰਾਖੀ ਕਰਨੀ।
 • ਤੁਹਾਡੇ ਲਈ ਉਤਪਾਦ ਅਤੇ ਸੇਵਾਵਾਂ ਉਪਲਬਧ ਕਰਨ ਲਈ ਜਾਂ ਤੁਹਾਡੇ ਨਾਲ PG&E ਦੇ ਵਪਾਰਕ ਸੰਬੰਧ ਅਨੁਸਾਰ ਹੋਰ ਕਾਰੋਬਾਰੀ ਉਦੇਸ਼ਾਂ ਲਈ ਜਾਂ ਢੁਕਵੀਂ ਭੇਤਦਾਰੀ ਅਤੇ ਸੁਰੱਖਿਆ ਸ਼ਰਤਾਂ ਹੇਠ ਨੇਮਬੱਧ ਕੈਲੀਫੋਰਨੀਆ ਜਨਤਕ ਉਪਯੋਗਿਤਾ ਵਜੋਂ PG&E ਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ PG&E ਦੀ ਤਰਫੋਂ ਬਿਜਲੀ ਸੰਬੰਧੀ ਸੇਵਾਵਾਂ, ਉਤਪਾਦ ਜਾਂ ਉਪਕਰਣ ਉਪਲਬਧ ਕਰਾਉਣ ਲਈ ਤੀਜੀਆਂ ਧਿਰਾਂ, ਸੇਵਾ ਪ੍ਰੋਵਾਈਡਰਾਂ, ਵੈਂਡਰਾਂ ਅਤੇ ਠੇਕੇਦਾਰਾਂ ਨੂੰ ਸਮਰੱਥ ਬਣਾਉਣਾ;
 • ਤੁਹਾਡੇ ਕ੍ਰੈਡਿਟ ਦੇ ਮੁਲਾਂਕਣ ਜਾਂ ਜੇ ਤੁਹਾਡਾ ਖਾਤਾ ਉਗਰਾਹੀ ਲਈ ਨਿਰਧਾਰਿਤ ਕੀਤਾ ਗਿਆ ਹੈ, ਲਈ ਕ੍ਰੈਡਿਟ ਰਿਪੋਰਟਿੰਗ ਏਜੰਸੀਆਂ ਅਤੇ ਜਾਣਕਾਰੀ ਇਕੱਠੀ ਕਰਨ ਵਾਲੀਆਂ ਏਜੰਸੀਆਂ ਨੂੰ ਦੱਸਣਾ।
 • ਜ਼ਿੰਦਗੀ ਜਾਂ ਸੰਪੱਤੀ ਨੂੰ ਖ਼ਤਰੇ ਦੀਆਂ ਸਥਿਤੀਆਂ ਵਿੱਚ ਸੰਕਟਕਾਲ ਵਿੱਚ ਪ੍ਰਤਿਕਿਰਿਆ ਕਰਨ ਵਾਲਿਆਂ ਦੀ ਮਦਦ ਕਰਨੀ।
 • ਤੁਹਾਡੇ ਨਾਲ PG&E ਦੇ ਸੰਬੰਧ ਦੇ ਸੰਦਰਭ ਦੇ ਅੰਦਰ ਕੋਈ ਹੋਰ ਕਾਰੋਬਾਰ ਜਾਂ ਢੁਕਵੇਂ ਤੌਰ 'ਤੇ ਪਹਿਲਾਂ ਤੋਂ ਲਾਏ ਗਏ ਅਨੁਮਾਨ ਦਾ ਕਾਨੂੰਨੀ ਉਦੇਸ਼।

ਸੇਵਾ ਪ੍ਰੋਵਾਈਡਰਾਂ ਅਤੇ ਤੀਜੀਆਂ ਧਿਰਾਂ ਨਾਲ ਵਿਅਕਤੀਗਤ ਜਾਣਕਾਰੀ ਸਾਂਝੀ ਕਰਨੀ

ਤੁਹਾਨੂੰ ਸੇਵਾਵਾਂ ਉਪਲਬਧ ਕਰਨ ਲਈ ਜਾਂ ਤੁਹਾਡੇ ਵੱਲੋਂ ਬੇਨਤੀ ਕੀਤੇ ਗਏ ਲੈਣ-ਦੇਣ ਮੁਕੰਮਲ ਕਰਨ ਲਈ, ਅਸੀਂ ਸਾਡੀ ਤਰਫੋਂ ਕੰਮ ਕਰਨ ਵਾਲੇ ਸੇਵਾ ਪ੍ਰੋਵਾਈਡਰਾਂ ਨੂੰ ਤੁਹਾਡੀ ਵਿਅਕਤੀਗਤ ਜਾਣਕਾਰੀ ਟ੍ਰਾਂਸਫ਼ਰ ਕਰ ਸਕਦੇ ਹਾਂ। PG&E ਦੀ ਤਰਫੋਂ ਕੰਮ ਕਰ ਰਹੇ ਸੇਵਾ ਪ੍ਰੋਵਾਈਡਰਾਂ ਨੂੰ PG&E ਵਾਂਗ ਉਸੀ ਗੋਪਨੀਯਤਾ ਅਤੇ ਸੁਰੱਖਿਆ ਕਾਰਜ ਪ੍ਰਨਾਲੀਆਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਲਾਗੂ ਕਾਨੂੰਨਾਂ ਅਤੇ ਨਿਯਮਾਂ ਹੇਠ ਵੱਖ-ਵੱਖ ਸ਼ਰਤਾਂ ਹੇਠ ਹੋਣ ਨੂੰ ਛੱਡਕੇ PG&E ਵੱਲੋਂ ਕਿਸੇ ਵੀ ਵਿਅਕਤੀਗਤ ਜਾਣਕਾਰੀ ਨੂੰ ਸਾਂਝਾ ਕਰਨ ਦੀ ਆਗਿਆ ਦੇਣ ਤੋਂ ਪਹਿਲਾਂਉਹ ਉਹਨਾਂ ਦੇ ਡੈਟਾ ਦਾ ਪ੍ਰਬੰਧ ਕਰਨ ਦੀਆਂ ਪ੍ਰਕਿਰਿਆਵਾਂ ਦੇ ਵਿਆਪਕ ਸੁਰੱਖਿਆ ਜਾਇਜ਼ੇ ਹੇਠ ਹਨ।


ਜਿਵੇਂ ਕਿ ਉੱਪਰ ਸੂਚੀਬੱਧ ਉਦੇਸ਼ਾਂ ਲਈ ਜ਼ਰੂਰੀ ਹੈ, ਨੂੰ ਛੱਡਕੇ ਤੁਹਾਡੀ ਪਹਿਲਾਂ ਤੋਂ ਲਈ ਗਈ ਸਹਿਮਤੀ ਤੋਂ ਬਿਨਾਂ PG&E ਕਿਸੇ ਹੋਰ ਵਿਅਕਤੀ ਜਾਂ ਕਾਰੋਬਾਰੀ ਸੰਸਥਾ ਲਈ ਖਪਤਕਾਰ ਦੀ ਵਿਅਕਤੀਗਤ ਜਾਣਕਾਰੀ ਦਾ ਖ਼ੁਲਾਸਾ ਨਹੀਂ ਕਰਦੀ।


PG&E ਸਮੁੱਚੇ, ਗ਼ੈਰ-ਗਾਹਕ ਵਿਸ਼ੇਸ਼ ਡੈਟਾ ਅਤੇ ਸਰਗਰਮੀਆਂ ਸਿਰੇ ਚਾੜ੍ਹਣ ਦੇ ਉਦੇਸ਼ਾਂ ਲਈ ਹੋਰਨਾਂ ਸੰਸਥਾਵਾਂ ਵਾਲੀ ਵਿਅਕਤੀਗਤ ਜਾਣਕਾਰੀ ਤੋਂ ਮਿਲੀ ਜਾਣਕਾਰੀ ਨੂੰ ਸਾਂਝੀ ਕਰ ਸਕਦੀ ਹੈ, ਜਿਸ ਨਾਲ PG&E ਨੂੰ ਇਸਦੇ ਉਪਯੋਗਿਤਾ ਉਤਪਾਦਾਂ ਅਤੇ ਸੇਵਾਵਾਂ ਉਪਲਬਧ ਕਰਾਉਣ ਅਤੇ ਸੁਧਾਰ ਕਰਨ ਵਿੱਚ ਮਦਦ ਮਿਲ ਸਕਦੀ ਹੈ, ਇਸ ਵਿੱਚ ਬਿਜਲੀ ਸੰਬੰਧੀ ਕੁਸ਼ਲਤਾ ਅਤੇ ਮੰਗ ਸੰਬੰਧੀ ਪ੍ਰਤੀਕਰਮ ਵਰਗੇ ਪ੍ਰੋਗਰਾਮ ਜਾਂ PG&E ਨੂੰ ਰੈਗੁਲੇਟ ਕਰਨ ਵਾਲੀਆਂ ਕੈਲੀਫੋਰਨੀਆ ਜਨਤਕ ਉਪਯੋਗਿਤਾਵਾਂ ਕਮਿਸ਼ਨ ਅਤੇ ਕੈਲੀਫੋਰਨੀਆ ਸਰਕਾਰ ਦੀਆਂ ਹੋਰ ਏਜੰਸੀਆਂ ਵੱਲੋਂ ਦਿੱਤੀ ਗਈ ਸੇਧ ਅਨੁਸਾਰ ਕੈਲੀਫੋਰਨੀਆ ਦੀ ਬਿਜਲੀ ਸੰਬੰਧੀ ਨੀਤੀ ਨੂੰ ਸੂਚਿਤ ਕਰਨਾ ਸ਼ਾਮਿਲ ਹੈ।


ਜੇ ਕਾਨੂੰਨ ਵੱਲੋਂ ਆਗਿਆ ਦਿੱਤੀ ਗਈ ਹੈ, ਤਾਂ ਅਸੀਂ ਆਮ ਤੌਰ 'ਤੇ ਖ਼ੁਲਾਸਾ ਕਰਦੇ ਹਾਂ, ਅਤੇ ਪਿਛਲੇ ਬਾਰਾਂ (12) ਮਹੀਨਿਆਂ ਦੇ ਅੰਦਰ ਖ਼ੁਲਾਸਾ ਕੀਤਾ ਹੈ, ਵਿਅਕਤੀਗਤ ਜਾਣਕਾਰੀ ਦੀਆਂ ਹੇਠਾਂ ਦਿੱਤੀਆਂ ਸ਼੍ਰੇਣੀਆਂ ਤੋਂ ਲੈਕੇ ਕਾਰੋਬਾਰੀ ਉਦੇਸ਼ ਲਈ ਜਾਂ ਕਾਨੂੰਨੀ ਜ਼ਿੰਮੇਵਾਰੀ ਦੀ ਪਾਲਣਾ ਕਰਨ ਲਈ ਸੰਸਥਾਵਾਂ ਦੀਆਂ ਹੇਠਾਂ ਦਿੱਤੀਆਂ ਸ਼੍ਰੇਣੀਆਂ:

ਸੰਸਥਾਵਾਂ ਦੀਆਂ ਸ਼੍ਰੇਣੀਆਂਖ਼ੁਲਾਸਾ ਕੀਤੀ ਗਈ ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ

ਉਪਯੋਗਿਤਾ ਸੇਵਾ ਪ੍ਰੋਵਾਈਡਰ, ਵੈਂਡਰ, ਠੇਕੇਦਾਰ, ਜੋ PG&E ਦੀ ਸੁਰੱਖਿਅਤ, ਭਰੋਸੇਮੰਦ ਅਤੇ ਸੁਰੱਖਿਅਤ ਜਨਤਕ ਉਪਯੋਗਿਤਾ ਸੇਵਾਵਾਂ, ਗਾਹਕਾਂ ਅਤੇ ਹੋਰ ਜ਼ਰੂਰੀ ਕਾਰੋਬਾਰੀ ਉਦੇਸ਼ਾਂ ਲਈ ਉਪਲਬਧ ਕੀਤੇ ਗਏ ਉਤਪਾਦਾਂ ਅਤੇ ਪ੍ਰੋਗਰਾਮਾਂ ਵਿੱਚ ਸਹਾਇਤਾ ਕਰਨ ਲਈ ਉਪਕਰਣ, ਉਤਪਾਦ, ਸੇਵਾਵਾਂ ਅਤੇ ਯੋਜਨਾਵਾਂ ਉਪਲਬਧ ਕਰਦੇ ਹਨ

 • ਪਛਾਣਕਰਤਾ
 • ਕੈਲੀਫੋਰਨੀਆ ਜਾਂ ਫੈਡਰਲ ਕਾਨੂੰਨ ਹੇਠ ਸੁਰੱਖਿਅਤ ਵਰਗੀਕਰਣ ਸੰਬੰਧੀ ਵਿਸ਼ੇਸ਼ਤਾਵਾਂ
 • ਵਪਾਰਕ ਜਾਣਕਾਰੀ
 • ਭੂ-ਸਥਿਤੀ ਸੰਬੰਧੀ ਡੈਟਾ (Geolocation data)
 • ਗ੍ਰਹਿਣਸ਼ੀਲ ਡੈਟਾ (Sensory data)
 • ਪੇਸ਼ੇਵਾਰਾਨਾ ਜਾਂ ਰੋਜ਼ਗਾਰ ਸੰਬੰਧੀ ਜਾਣਕਾਰੀ

ਇੱਕ ਵੈਧ ਕਾਨੂੰਨੀ ਵਾੱਰੰਟ, ਕਚਹਿਰੀ ਵਿੱਚ ਜਾਣ ਦੇ ਆਦੇਸ਼, ਜਾਂ ਅਦਾਲਤੀ ਆਦੇਸ਼ ਜਾਂ ਕਾਨੂੰਨੀ ਜਾਂ ਰੈਗੁਲੇਟਰੀ ਫ਼ਰਮਾਨ, ਜਾਂ ਕਾਨੂੰਨੀ ਦਾਅਵਿਆਂ ਦਾ ਬਚਾਅ ਕਰਨ ਜਾਂ ਦਾਅਵਾ ਕਰਨ ਲਈ PG&E ਵਾਸਤੇ ਜ਼ਰੂਰੀ ਹੋਣ ਅਨੁਸਾਰ ਵਿਅਕਤੀਗਤ ਜਾਣਕਾਰੀ ਪ੍ਰਾਪਤ ਕਰ ਰਹੀਆਂ ਤੀਜੀਆਂ ਧਿਰਾਂ

 • ਪਛਾਣਕਰਤਾ
 • ਕੈਲੀਫੋਰਨੀਆ ਦੇ ਗਾਹਕ ਦੇ ਰਿਕਾੱਰਡਾਂ ਬਾਰੇ ਕਾਨੂੰਨ ਵਿੱਚ ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ ਦਿੱਤੀਆਂ ਗਈਆਂ ਹਨ
 • ਕੈਲੀਫੋਰਨੀਆ ਜਾਂ ਫੈਡਰਲ ਕਾਨੂੰਨ ਹੇਠ ਸੁਰੱਖਿਅਤ ਵਰਗੀਕਰਣ ਸੰਬੰਧੀ ਵਿਸ਼ੇਸ਼ਤਾਵਾਂ
 • ਵਪਾਰਕ ਜਾਣਕਾਰੀ
 • ਬਾਇਓਮੈਟ੍ਰਿਕ ਜਾਣਕਾਰੀ
 • ਇੰਟਰਨੈਟ ਜਾਂ ਨੈਟਵਰਕ ਸੰਬੰਧੀ ਇਹੋ ਜਿਹੀ ਹੋਰ ਸਰਗਰਮੀ
 • ਭੂ-ਸਥਿਤੀ ਸੰਬੰਧੀ ਡੈਟਾ (Geolocation data)
 • ਗ੍ਰਹਿਣਸ਼ੀਲ ਡੈਟਾ (Sensory data)
 • ਪੇਸ਼ੇਵਾਰਾਨਾ ਜਾਂ ਰੋਜ਼ਗਾਰ ਸੰਬੰਧੀ ਜਾਣਕਾਰੀ
 • ਗ਼ੈਰ-ਜਨਤਕ ਸਿੱਖਿਆ ਬਾਰੇ ਜਾਣਕਾਰੀ
 • ਹੋਰ ਵਿਅਕਤੀਗਤ ਜਾਣਕਾਰੀ ਤੋਂ ਤਿਆਰ ਕੀਤੇ ਗਏ ਸਿੱਟੇ

ਰੈਗੁਲੇਟਰੀ ਏਜੰਸੀਆਂ, ਇਸ ਵਿੱਚ ਕੈਲੀਫੋਰਨੀਆ ਜਨਤਕ ਉਪਯੋਗਿਤਾਵਾਂ ਕਮਿਸ਼ਨ, ਕੈਲੀਫੋਰਨੀਆ ਬਿਜਲੀ ਕਮਿਸ਼ਨ, ਅਤੇ ਫੈਡਰਲ, ਸਟੇਟ ਜਾਂ ਸਥਾਨਕ ਏਜੰਸੀਆਂ ਜਾਂ ਜਾਣਕਾਰੀ ਪ੍ਰਾਪਤ ਕਰਨ ਲਈ ਅਖ਼ਤਿਆਰਪ੍ਰਾਪਤ ਨੁਮਾਇੰਦੇ

 • ਪਛਾਣਕਰਤਾ
 • ਕੈਲੀਫੋਰਨੀਆ ਦੇ ਗਾਹਕ ਦੇ ਰਿਕਾੱਰਡਾਂ ਬਾਰੇ ਕਾਨੂੰਨ ਵਿੱਚ ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ ਦਿੱਤੀਆਂ ਗਈਆਂ ਹਨ
 • ਕੈਲੀਫੋਰਨੀਆ ਜਾਂ ਫੈਡਰਲ ਕਾਨੂੰਨ ਹੇਠ ਸੁਰੱਖਿਅਤ ਵਰਗੀਕਰਣ ਸੰਬੰਧੀ ਵਿਸ਼ੇਸ਼ਤਾਵਾਂ
 • ਵਪਾਰਕ ਜਾਣਕਾਰੀ
 • ਬਾਇਓਮੈਟ੍ਰਿਕ ਜਾਣਕਾਰੀ
 • ਇੰਟਰਨੈਟ ਜਾਂ ਨੈਟਵਰਕ ਸੰਬੰਧੀ ਇਹੋ ਜਿਹੀ ਹੋਰ ਸਰਗਰਮੀ
 • ਭੂ-ਸਥਿਤੀ ਸੰਬੰਧੀ ਡੈਟਾ (Geolocation data)
 • ਗ੍ਰਹਿਣਸ਼ੀਲ ਡੈਟਾ (Sensory data)
 • ਪੇਸ਼ੇਵਾਰਾਨਾ ਜਾਂ ਰੋਜ਼ਗਾਰ ਸੰਬੰਧੀ ਜਾਣਕਾਰੀ
 • ਗ਼ੈਰ-ਜਨਤਕ ਸਿੱਖਿਆ ਬਾਰੇ ਜਾਣਕਾਰੀ
 • ਹੋਰ ਵਿਅਕਤੀਗਤ ਜਾਣਕਾਰੀ ਤੋਂ ਤਿਆਰ ਕੀਤੇ ਗਏ ਸਿੱਟੇ

ਜਨਤਕ ਸੁਰੱਖਿਆ ਸੰਕਟਕਾਲ ਦੌਰਾਨ ਪਹਿਲਾਂ ਪ੍ਰਤਿਕਿਰਿਆ ਕਰਨ ਵਾਲੇ ਅਤੇ ਹੋਰ ਸਰਕਾਰੀ ਸੰਸਥਾਵਾਂ

 • ਪਛਾਣਕਰਤਾ
 • ਕੈਲੀਫੋਰਨੀਆ ਜਾਂ ਫੈਡਰਲ ਕਾਨੂੰਨ ਹੇਠ ਸੁਰੱਖਿਅਤ ਵਰਗੀਕਰਣ ਸੰਬੰਧੀ ਵਿਸ਼ੇਸ਼ਤਾਵਾਂ
 • ਵਪਾਰਕ ਜਾਣਕਾਰੀ
 • ਭੂ-ਸਥਿਤੀ ਸੰਬੰਧੀ ਡੈਟਾ (Geolocation data)
 • ਗ੍ਰਹਿਣਸ਼ੀਲ ਡੈਟਾ (Sensory data)

ਆਰਥਕ ਸੰਸਥਾਵਾਂ, ਕ੍ਰੈਡਿਟ ਏਜੰਸੀਆਂ ਅਤੇ PG&E ਦੇ ਜਨਤਕ ਉਪਯੋਗਿਤਾ ਪ੍ਰੋਗਰਾਮਾਂ ਅਤੇ ਸੇਵਾਵਾਂ ਲਈ ਆਰਥਕ ਅਤੇ ਆੱਡਿਟਿੰਗ ਸਹਾਇਤਾ ਸੇਵਾਵਾਂ ਉਪਲਬਧ ਕਰਾ ਰਹੀਆਂ ਹੋਰ ਆਰਥਕ ਸੇਵਾਵਾਂ ਸੰਬੰਧੀ ਸੰਸਥਾਵਾਂ

 • ਪਛਾਣਕਰਤਾ
 • ਕੈਲੀਫੋਰਨੀਆ ਜਾਂ ਫੈਡਰਲ ਕਾਨੂੰਨ ਹੇਠ ਸੁਰੱਖਿਅਤ ਵਰਗੀਕਰਣ ਸੰਬੰਧੀ ਵਿਸ਼ੇਸ਼ਤਾਵਾਂ
 • ਵਪਾਰਕ ਜਾਣਕਾਰੀ
 • ਹੋਰ ਵਿਅਕਤੀਗਤ ਜਾਣਕਾਰੀ ਤੋਂ ਤਿਆਰ ਕੀਤੇ ਗਏ ਸਿੱਟੇ

ਸੇਵਾ ਪ੍ਰੋਵਾਈਡਰ, ਠੇਕੇਦਾਰ, ਵੈਂਡਰ ਅਤੇ ਹੋਰ ਤੀਜੀਆਂ ਧਿਰਾਂ, ਜੋ PG&E ਦੀਆਂ ਆਮ ਕਾਰੋਬਾਰੀ ਪ੍ਰਕਿਰਿਆਵਾਂ ਅਤੇ ਉਦੇਸ਼ ਲਈ ਸਹਾਇਤਾ ਉਪਲਬਧ ਕਰਦੀਆਂ ਹਨ

 • ਪਛਾਣਕਰਤਾ
 • ਕੈਲੀਫੋਰਨੀਆ ਦੇ ਗਾਹਕ ਦੇ ਰਿਕਾੱਰਡਾਂ ਬਾਰੇ ਕਾਨੂੰਨ ਵਿੱਚ ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ ਦਿੱਤੀਆਂ ਗਈਆਂ ਹਨ
 • ਕੈਲੀਫੋਰਨੀਆ ਜਾਂ ਫੈਡਰਲ ਕਾਨੂੰਨ ਹੇਠ ਸੁਰੱਖਿਅਤ ਵਰਗੀਕਰਣ ਸੰਬੰਧੀ ਵਿਸ਼ੇਸ਼ਤਾਵਾਂ
 • ਵਪਾਰਕ ਜਾਣਕਾਰੀ
 • ਬਾਇਓਮੈਟ੍ਰਿਕ ਜਾਣਕਾਰੀ
 • ਇੰਟਰਨੈਟ ਜਾਂ ਨੈਟਵਰਕ ਸੰਬੰਧੀ ਇਹੋ ਜਿਹੀ ਹੋਰ ਸਰਗਰਮੀ
 • ਭੂ-ਸਥਿਤੀ ਸੰਬੰਧੀ ਡੈਟਾ (Geolocation data)
 • ਗ੍ਰਹਿਣਸ਼ੀਲ ਡੈਟਾ (Sensory data)
 • ਪੇਸ਼ੇਵਾਰਾਨਾ ਜਾਂ ਰੋਜ਼ਗਾਰ ਸੰਬੰਧੀ ਜਾਣਕਾਰੀ
 • ਗ਼ੈਰ-ਜਨਤਕ ਸਿੱਖਿਆ ਬਾਰੇ ਜਾਣਕਾਰੀ
 • ਹੋਰ ਵਿਅਕਤੀਗਤ ਜਾਣਕਾਰੀ ਤੋਂ ਤਿਆਰ ਕੀਤੇ ਗਏ ਸਿੱਟੇ

ਤੁਹਾਡੀ ਚੋਣ 'ਤੇ ਵਿਅਕਤੀਗਤ ਜਾਣਕਾਰੀ ਸਾਂਝੀ ਕਰਨੀ

ਤੁਸੀਂ ਹੋਰਨਾਂ ਕੰਪਨੀਆਂ ਜਾਂ ਵਿਅਕਤੀਆਂ ਨੂੰ PG&E ਤੋਂ ਆਪਣੀ ਵਿਅਕਤੀਗਤ ਜਾਣਕਾਰੀ ਪ੍ਰਾਪਤ ਕਰਨ ਦਾ ਅਖ਼ਤਿਆਰ ਦੇ ਸਕਦੇ ਹੋ, ਇਸ ਵਿੱਚ ਤੁਹਾਡੀ ਬਿਜਲੀ ਦੀ ਵਰਤੋਂ ਦਾ ਡੈਟਾ ਸ਼ਾਮਿਲ ਹੁੰਦਾ ਹੈ। ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਤੁਸੀਂ ਖਪਤਕਾਰ ਵਜੋਂ ਆਪਣੇ ਹੱਕ ਸਮਝੋ ਅਤੇ ਕਿ ਹੋਰ ਧਿਰਾਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੀਆਂ ਹਨ, ਜੇ ਉਹ ਇਸ ਨੂੰ ਹੋਰਨਾਂ ਨਾਲ ਸਾਂਝੀ ਕਰਨਗੀਆਂ। ਅਸੀਂ ਤੁਹਾਨੂੰ ਤੁਹਾਡੇ ਯੂਜ਼ਰਨੇਮ ਅਤੇ ਪਾਸਵਰਡ ਅਤੇ ਵਿਸ਼ੇਸ਼ ਤੌਰ 'ਤੇ ਤੁਹਾਡੇ PG&E ਖਾਤੇ ਵਿੱਚ ਵਿਅਕਤੀਗਤ ਤੌਰ 'ਤੇ ਪਛਾਣੀ ਜਾਣ ਵਾਲੀ ਹੋਰ ਜਾਣਕਾਰੀ ਦੀ ਭੇਤਦਾਰੀ ਦੀ ਰਾਖੀ ਕਰਨ ਲਈ ਪ੍ਰੇਰਦੇ ਹਾਂ।


ਵਿਅਕਤੀਗਤ ਜਾਣਕਾਰੀ ਵੇਚਣੀ

ਜਦੋਂ ਤੁਸੀਂ PG&E ਦੀ ਵੈੱਬਸਾਈਟ ਜਾਂ ਆੱਨਲਾਈਨ ਸੇਵਾਵਾਂ 'ਤੇ ਜਾਂਦੇ ਹੋ, ਤਾਂ ਸੰਭਵ ਤੌਰ 'ਤੇ ਤੀਜੀਆਂ ਧਿਰਾਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ "ਕੁਕੀਜ਼" ਨੂੰ ਛੱਡਕੇ, PG&E ਨੇ ਕਿਸੇ ਆਰਥਕ ਮੁੱਲ ਲਈ ਪਿਛਲੇ 12 ਮਹੀਨਿਆਂ ਵਿੱਚ ਖਪਤਕਾਰਾਂ ਦੀ ਵਿਅਕਤੀਗਤ ਜਾਣਕਾਰੀ ਨਹੀਂ ਵੇਚੀ ਅਤੇ ਨਾ ਹੀ ਕਿਸੇ ਆਰਥਕ ਮੁੱਲ ਲਈ ਭਵਿੱਖ ਵਿੱਚ ਇਸ ਨੂੰ ਵੇਚਣ ਦਾ ਇਰਾਦਾ ਹੈ। ਹਾਲਾਂਕਿ, ਅਸੀਂ ਅਜਿਹੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਸਕਦੇ ਹਾਂ, ਜਿਹਨਾਂ ਨੂੰ ਕੈਲੀਫੋਰਨੀਆ ਦਾ ਖਪਤਕਾਰ ਗੋਪਨੀਯਤਾ ਕਾਨੂੰਨ ਹੇਠ "ਵਿਕਰੀ" ਮੰਨਿਆ ਜਾ ਸਕਦਾ ਹੈ, ਜਿਵੇਂ ਕੁਕੀਜ਼ ਦੇ ਸੰਬੰਧ ਵਿੱਚ, ਜਿਸ ਨੂੰ ਪਿਛਲੇ 12 ਮਹੀਨਿਆਂ ਵਿੱਚ ਸਾਡੇ ਕਾਰੋਬਾਰੀ ਭਾਈਵਾਲਾਂ ਵੱਲੋਂ ਸਾਡੀ ਵੈੱਬਸਾਈਟ ਜਾਂ ਆੱਨਲਾਈਨ ਇਕੱਠੀਆਂ ਕੀਤੀਆਂ ਹੋ ਸਕਦੀਆਂ ਹਨ। ਜੇ ਤੁਸੀਂ ਪਿਛਲੇ ਬਾਰਾਂ ਮਹੀਨਿਆਂ ਵਿੱਚ PG&E ਦੀ ਵੈੱਬਸਾਈਟ ਜਾਂ PG&E ਦੀ ਤਰਫੋਂ ਚਲਾਈ ਜਾਂਦੀ ਵੈੱਬਸਾਈਟ 'ਤੇ ਗਏ ਹੋ, PG&E ਦੇ ਕਾਰੋਬਾਰੀ ਭਾਈਵਾਲਾਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਇਲੈਕਟ੍ਰਾੱਨਿਕ "ਕੂਕੀਜ਼" ਅਤੇ ਤੁਹਾਡੇ ਬਾਰੇ ਹੋਰ ਮੈਟਾਡੈਟਾ ਨੂੰ ਆਪਣੀ ਵਪਾਰਕ ਵਰਤੋਂ ਲਈ ਵਰਤ ਸਕਦੇ ਹਨ, ਜਦ ਤੱਕ ਤੁਸੀਂ ਇਸ ਨੂੰ ਅਯੋਗ ਨਹੀਂ ਕੀਤਾ ਜਾਂ ਵੈਬਸਾਈਟਾਂ 'ਤੇ ਵਿਜ਼ਿਟ ਕਰਨ ਵੇਲੇ ਆਪਣੀ "ਕੁਕੀਜ਼" ਦੀ ਵਰਤੋਂ ਤੋਂ ਬਾਹਰ ਹੋਣ ਦਾ ਵਿਕਲਪ ਨਹੀਂ ਚੁਣਿਆ।


PG&E ਪੁਸ਼ਟੀ ਵਾਲੇ ਅਖ਼ਤਿਆਰਨਾਮੇ ਤੋਂ ਬਿਨਾਂ 16 ਸਾਲ ਤੋਂ ਘੱਟ ਉਮਰ ਦੇ ਨਾਬਾਲਗ਼ਾਂ ਦੀ ਵਿਅਕਤੀਗਤ ਜਾਣਕਾਰੀ ਨਹੀਂ ਵੇਚਦੀ ਅਤੇ ਨਾ ਹੀ ਵੇਚੇਗੀ।


ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੀ ਵਿਅਕਤੀਗਤ ਜਾਣਕਾਰੀ ਨਾ ਵੇਚਣ ਨੂੰ ਜਾਰੀ ਰੱਖਣ ਲਈ ਜਿਹੜੀ ਵੈੱਬਸਾਈਟ 'ਤੇ ਤੁਸੀਂ ਗਏ ਹੋ, 'ਤੇ ਮੇਰੀ ਵਿਅਕਤੀਗਤ ਜਾਣਕਾਰੀ ਨਾ ਵੇਚੋ (Do Not Sell My Personal Information) ਬਟਨ 'ਤੇ ਕਲਿੱਕ ਕਰੋ ਜਾਂ PG&E ਨੂੰ ਸੇਧ ਦੇਣ ਲਈ ਸਾਨੂੰ 1-800-743-5000 'ਤੇ ਕਾਲ ਕਰੋ।


ਰੱਖੀ-ਰੱਖਣ ਦਾ ਕਾਰਜ

ਅਸੀਂ, ਕਾਨੂੰਨੀ ਸ਼ਰਤਾਂ ਜਾਂ ਕਾਰੋਬਾਰੀ ਜ਼ਰੂਰਤਾਂ ਦੇ ਅਧਾਰ 'ਤੇ ਤੁਹਾਡੀ ਵਿਅਕਤੀਗਤ ਜਾਣਕਾਰੀ ਰੱਖਦੇ ਹਾਂ। ਆਮ ਤੌਰ 'ਤੇ, ਅਸੀਂ ਵਿਅਕਤੀਗਤ ਜਾਣਕਾਰੀ ਨੂੰ ਸਿਰਫ਼ ਉਦੋਂ ਤੱਕ ਰੱਖਦੇ ਹਾਂ, ਜਦ ਤੱਕ ਇਹ ਸਾਡੇ ਕਾਰੋਬਾਰੀ ਉਦੇਸ਼ ਲਈ ਢੁਕਵੇਂ ਤੌਰ 'ਤੇ ਜ਼ਰੂਰੀ ਹੁੰਦੀ ਹੈ ਜਾਂ ਕਾਨੂੰਨ ਅਨੁਸਾਰ ਲੋੜੀਂਦੀ ਹੈ। ਜਦੋਂ ਜਾਣਕਾਰੀ ਦੀ ਹੋਰ ਲੋੜ ਨਹੀਂ ਰਹਿੰਦੀ, ਤਾਂ ਸੁਰੱਖਿਅਤ ਨਿਪਟਾਰੇ ਸੰਬੰਧੀ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ।


ਤੁਹਾਡੀ ਵਿਅਕਤੀਗਤ ਜਾਣਕਾਰੀ ਤੱਕ ਪਹੁੰਚ ਕਰਨੀ ਅਤੇ ਪ੍ਰਬੰਧ ਕਰਨਾ

ਬਹੁ'ਤੇ ਗਾਹਕਾਂ ਦੀ ਸਾਡੀ ਵੈੱਬਸਾਈਟ 'ਤੇ ਉਹਨਾਂ ਦੇ ਮਹੀਨੇਵਾਰ ਬਿੱਲਾਂ ਜਾਂ ਉਹਨਾਂ ਦੇ ਆੱਨਲਾਈਨ ਖਾਤੇ ਰਾਹੀਂ ਉਹਨਾਂ ਬਾਰੇ ਜਾਣਕਾਰੀ ਤੱਕ ਸੁਰੱਖਿਅਤ ਪਹੁੰਚ ਹੁੰਦੀ ਹੈ। ਤੁਹਾਡੀ ਗੋਪਨੀਯਤਾ ਦੀ ਰਾਖੀ ਵਿੱਚ ਮਦਦ ਕਰਨ ਲਈ ਅਤੇ ਤੁਹਾਨੂੰ ਕੁਆਲਿਟੀ ਵਾਲੀ ਸੇਵਾ ਉਪਲਬਧ ਕਰਨ ਲਈ, ਸਾਨੂੰ ਪੂਰੀ ਅਤੇ ਸਟੀਕ ਜਾਣਕਾਰੀ ਉਪਲਬਧ ਕਰਾਉਣ ਲਈ ਅਸੀਂ ਤੁਹਾਡੇ 'ਤੇ ਨਿਰਭਰ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਕੋਲ ਤੁਹਾਡੇ ਬਾਰੇ ਅਧੂਰੀ ਜਾਂ ਪੁਰਾਣੀ ਜਾਣਕਾਰੀ ਹੈ, ਤਾਂ ਅਸੀਂ ਤੁਹਾਨੂੰ ਜਾਣਕਾਰੀ ਨੂੰ ਅਪਡੇਟ ਕਰਨ ਜਾਂ ਠੀਕ ਕਰਨ ਲਈ ਸਹੂਲਤ ਅਨੁਸਾਰ ਛੇਤੀ ਤੋਂ ਛੇਤੀ ਸਾਡੇ ਨਾਲ ਸੰਪਰਕ ਕਰਨ ਲਈ ਪ੍ਰੇਰਦੇ ਹਾਂ। ਤੁਸੀਂ ਹੇਠਾਂ ਦਿੱਤੇ "ਸਾਡੇ ਨਾਲ ਸੰਪਰਕ ਕਰੋ" ("Contact Us") ਸੈਕਸ਼ਨ ਵਿੱਚ ਦਿੱਤੇ ਗਏ ਨੰਬਰ 'ਤੇ ਕਾਲ ਕਰਕੇ ਆਪਣੀ ਜਾਣਕਾਰੀ ਜਾਂ ਆਪਣਾ ਪ੍ਰੋਫਾਈਲ ਸੰਪਾਦਿਤ ਕਰਨ ਲਈ pge.com 'ਤੇ ਆਪਣੇ ਖਾਤੇ ਦੇ ਪੋਰਟਲ ਰਾਹੀਂ ਆਪਣੇ ਆੱਨਲਾਈਨ ਖਾਤੇ ਵਿੱਚ ਸਾਈਨਅਪ ਕਰਕੇ ਅਪਡੇਟ ਜਾਂ ਠੀਕ ਕਰ ਸਕਦੇ ਹੋ।


ਅਸੀਂ ਤੁਹਾਡੇ ਨਾਲ ਕਿਵੇਂ ਸੰਚਾਰ ਕਰਦੇ ਹਾਂ ਅਤੇ ਤੁਸੀਂ ਸਾਨੂੰ ਕਿਹੜੀ ਵਿਅਕਤੀਗਤ ਜਾਣਕਾਰੀ ਉਪਲਬਧ ਕਰਾਉਂਦੇ ਹੋ, ਬਾਰੇ ਅਸੀਂ ਕੁਝ ਵਿਕਲਪਾਂ ਦੀ ਪੇਸ਼ਕਸ਼ ਕਰਦੇ ਹਾਂ। ਕੁਝ ਮਾਮਲਿਆਂ ਵਿੱਚ ਤੁਹਾਨੂੰ, ਤੁਹਾਡੇ ਵੱਲੋਂ ਸਾਨੂੰ ਉਪਲਬਧ ਕਰਾਈ ਗਈ ਜਾਣਕਾਰੀ ਨੂੰ ਸੀਮਤ ਕਰਨ ਜਾਂ ਬਾਹਰ ਨਿਕਲਣ ਦਾ ਹੱਕ ਹੈ।

 • ਸੋਸ਼ਲ ਸਿਕਿਓਰਿਟੀ ਨੰਬਰ: ਸੇਵਾ ਸ਼ੁਰੂ ਕਰਨ ਜਾਂ ਮੁੜ ਸ਼ੁਰੂ ਕਰਨ ਲਈ, ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਤੁਹਾਨੂੰ ਆਪਣਾ ਸਮਾਜਕ ਸੁਰੱਖਿਆ ਨੰਬਰ ਉਪਲਬਧ ਕਰਾਉਣ ਲਈ ਕਿਹਾ ਜਾ ਸਕਦਾ ਹੈ। ਤੁਹਾਨੂੰ ਆਪਣਾ ਸਮਾਜਕ ਸੁਰੱਖਿਆ ਨੰਬਰ ਉਪਲਬਧ ਨਾ ਕਰਾਉਣ ਦਾ ਹੱਕ ਹੈ, ਪਰ ਲਾਗਤ ਲਈ ਜਾ ਸਕਦੀ ਹੈ ਅਤੇ ਪਛਾਣ ਦਾ ਇੱਕ ਬਦਲਵਾਂ ਰੂਪ (ਜਿਵੇਂ ਡ੍ਰਾਈਵਰ ਦਾ ਲਾਇਸੈਂਸ, ਪਾਸਪੋਰਟ, ਸਟੇਟ ਦੀ ਪਛਾਣ, ਆਦਿ) ਦੇਣ ਲਈ ਕਿਹਾ ਜਾਏਗਾ। ਜੇ ਖਾਤਾ ਆੱਨਲਾਈਨ ਬਿਲਿੰਗ ਅਤੇ pge.com ਰਾਹੀਂ ਵਾਰ-ਵਾਰ ਭੁਗਤਾਨ ਕਰਨ ਵਿੱਚ ਦਰਜ ਹੈ ਜਾਂ ਬਿੱਲ ਗਰੰਟੀਕਰਤਾ ਨਾਲ ਸੁਰੱਖਿਅਤ ਹੈ, ਤਾਂ ਸਥਾਪਨਾ ਡਿਪਾੱਜ਼ਿਟ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਜੇ ਬਿੱਲ ਗਰੰਟੀਕਰਤਾ ਨਾਲ ਸੁਰੱਖਿਅਤ ਹੈ, ਤਾਂ ਮੁੜ-ਸਥਾਪਨਾ ਡਿਪਾੱਜ਼ਿਟ ਵਿੱਚ ਛੋਟ ਦਿੱਤੀ ਜਾ ਸਕਦੀ ਹੈ।
 • ਤੁਹਾਡਾ ਖਾਤਾ: : ਗਾਹਕ ਦੇ ਤੌਰ 'ਤੇ, ਤੁਸੀਂ ਆਪਣੇ ਬਿੱਲ ਤੱਕ ਫ਼ੌਰਨ ਪਹੁੰਚ ਕਰਨ, ਭੁਗਤਾਨ ਕਰਨ ਅਤੇ ਮਹਤੱਵਪੂਰਨ ਸੂਚਨਾਵਾਂ ਪ੍ਰਾਪਤ ਕਰਨ ਲਈ pge.com 'ਤੇ ਆਪਣੇ ਆੱਨਲਾਈਨ ਖਾਤੇ ਲਈ ਸਾਈਨ ਅਪ ਕਰ ਸਕਦੇ ਹੋ। ਜੇ ਤੁਸੀਂ ਆਪਣੇ ਖਾਤੇ ਲਈ ਸਾਈਨ ਅਪ ਕਰਨ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਆਪਣਾ ਈਮੇਲ ਪਤਾ ਉਪਲਬਧ ਕਰਾਉਣ ਲਈ ਕਿਹਾ ਜਾਏਗਾ। ਤੁਹਾਨੂੰ ਆਪਣਾ ਈਮੇਲ ਪਤਾ ਉਪਲਬਧ ਕਰਾਉਣ ਤੋਂ ਮਨ੍ਹਾ ਕਰਨ ਦਾ ਹੱਕ ਹੈ; ਪਰ, ਤੁਸੀਂ ਇਲੈਕਟ੍ਰਾੱਨਿਕ ਬਿਲਿੰਗ ਅਤੇ ਭੁਗਤਾਨਾਂ ਵਰਗੀਆਂ ਸਾਡੀਆਂ ਆੱਨਲਾਈਨ ਸੇਵਾਵਾਂ ਦਾ ਲਾਭ ਨਹੀਂ ਲੈ ਸਕੋਗੇ।
 • ਈਮੇਲ ਸੰਚਾਰ: ਜੇ ਤੁਸੀਂ ਸਾਡੇ ਤੋਂ ਈਮੇਲ ਸੰਚਾਰ ਪ੍ਰਾਪਤ ਕਰਨ ਦਾ ਵਿਕਲਪ ਚੁਣਿਆ ਹੈ, ਤਾਂ ਤੁਸੀਂ ਈਮੇਲ ਦੇ ਫੂਟਰ ਵਿੱਚ ਅਨਸਬਸਕ੍ਰਾਈਬ ਪ੍ਰਕਿਰਿਆ ਦੀ ਪਾਲਣਾ ਕਰਕੇ ਜਾਂ ਇਸ ਨੀਤੀ ਦੇ "ਸਾਡੇ ਨਾਲ ਸੰਪਰਕ ਕਰੋ" ("Contact Us") ਸੈਕਸ਼ਨ ਵਿੱਚ ਦੱਸੇ ਗਏ ਤਰੀਕੇ ਵਿੱਚ ਸਾਡੇ ਨਾਲ ਸੰਪਰਕ ਕਰਕੇ ਕਿਸੇ ਵੀ ਸਮੇਂ ਇਹ ਈਮੇਲਾਂ ਪ੍ਰਾਪਤ ਕਰਨ ਦੇ ਵਿਕਲਪ ਤੋਂ ਬਾਹਰ ਹੋ ਸਕਦੇ ਹੋ। ਜੇ ਤੁਸੀਂ ਸਾਡੀ ਵੈੱਬਸਾਈਟ 'ਤੇ ਆਪਣੇ ਖਾਤੇ ਤੱਕ ਪਹੁੰਚ ਕਰਨ ਲਈ ਆਪਣੇ ਖਾਤੇ ਦੀ ਵਰਤੋਂ ਕਰਨ ਲਈ ਰਜਿਸਟਰਡ ਗਾਹਕ ਹੋ, ਤਾਂ ਤੁਸੀਂ pge.com 'ਤੇ ਆਪਣੇ ਖਾਤੇ ਦੇ ਪੋਰਟਲ ਦੇ ਅੰਦਰ ਪ੍ਰੋਫਾਈਲ ਅਤੇ ਸੂਚਨਾਵਾਂ ਸੰਬੰਧੀ ਪੰਨੇ 'ਤੇ ਤਰਜੀਹਾਂ ਬਾਰੇ ਸੈਕਸ਼ਨ ਨੂੰ ਅਪਡੇਟ ਕਰਕੇ ਭਵਿੱਖ ਦੀ ਮੇਲਿੰਗ ਤੋਂ ਬਾਹਰ ਨਿਕਲ ਸਕਦੇ ਹੋ।

ਕੈਲੀਫੋਰਨੀਆ ਖਪਤਕਾਰ ਗੋਪਨੀਯਤਾ ਕਾਨੂੰਨ ਹੇਠ ਤੁਹਾਡੇ ਹੱਕ ਅਤੇ ਵਿਕਲਪ

ਜਿਵੇਂ ਕਿ ਉੱਪਰ ਦਿੱਤਾ ਗਿਆ ਹੈ, ਕੈਲੀਫੋਰਨੀਆ ਖਪਤਕਾਰ ਗੋਪਨੀਯਤਾ ਕਾਨੂੰਨ, ਕੈਲੀਫੋਰਨੀਆ ਦੇ ਖਪਤਕਾਰਾਂ (ਕੈਲੀਫੋਰਨੀਆ ਦੇ ਵਸਨੀਕ) ਨੂੰ ਉਹਨਾਂ ਦੀ ਵਿਅਕਤੀਗਤ ਜਾਣਕਾਰੀ ਸੰਬੰਧੀ ਵਿਸ਼ੇਸ਼ ਹੱਕ ਦਿੰਦਾ ਹੈ। ਇਹ ਸੈਕਸ਼ਨ ਕੈਲੀਫੋਰਨੀਆ ਖਪਤਕਾਰ ਗੋਪਨੀਯਤਾ ਕਾਨੂੰਨ ਹੇਠ ਤੁਹਾਡੇ ਹੱਕਾਂ ਅਤੇ ਉਹਨਾਂ ਹੱਕਾਂ ਦੀ ਵਰਤੋਂ ਕਿਵੇਂ ਕੀਤੀ ਜਾਏ, ਬਾਰੇ ਦੱਸਦਾ ਹੈ।


ਪੁਸ਼ਟੀ ਵਾਲੀ ਬੇਨਤੀ 'ਤੇ ਵਿਅਕਤੀਗਤ ਜਾਣਕਾਰੀ ਤੱਕ ਪਹੁੰਚ

ਤੁਹਾਨੂੰ ਬੇਨਤੀ ਕਰਨ ਦਾ ਹੱਕ ਹੈ ਕਿ PG&E ਪਿਛਲੇ 12 ਮਹੀਨਿਆਂ ਵਿੱਚ ਸਾਡੇ ਵੱਲੋਂ ਇਕੱਠੀ ਕੀਤੀ ਗਈ ਤੁਹਾਡੀ ਵਿਅਕਤੀਗਤ ਜਾਣਕਾਰੀ ਅਤੇ ਇਸਦੀ ਵਰਤੋਂ ਬਾਰੇ ਤੁਹਾਨੂੰ ਕੁਝ ਜਾਣਕਾਰੀ ਦਏ।


ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਉਹਨਾਂ ਹੱਕਾਂ ਦਾ ਜਾਇਜ਼ਾ ਲੈ ਸਕਦੇ ਹੋ, ਇਸ ਵਿੱਚ ਤੁਹਾਡੇ ਬਾਰੇ ਸਾਡੇ ਵੱਲੋਂ ਇਕੱਠੀ ਕੀਤੀ ਗਈ ਵਿਅਕਤੀਗਤ ਜਾਣਕਾਰੀ ਤੱਕ ਪਹੁੰਚ ਕਰਨ ਲਈ ਪੁਸ਼ਟੀਯੋਗ ਬੇਨਤੀ ਕਰਨਾ ਸ਼ਾਮਿਲ ਹੁੰਦਾ ਹੈ: https://pgeipaprod.service-now.com/privacy_consumer.


ਤੁਹਾਡੀ ਪੁਸ਼ਟੀਯੋਗ ਖਪਤਕਾਰ ਬੇਨਤੀ ਮਿਲਦਿਆਂ ਅਤੇ ਪੁਸ਼ਟੀ ਹੁੰਦਿਆਂ ਸਾਰ ਹੀ (ਆਪਣੀ ਪਹੁੰਚ ਦੀ ਵਰਤੋਂ ਕਰਨੀ, ਡੈਟਾ ਦੀ ਪੋਰਟਬਿਲਿਟੀ ਅਤੇ ਡਿਲੀਟ ਕਰਨ ਦੇ ਹੱਕ ਵੇਖੋ), ਅਸੀਂ ਤੁਹਾਨੂੰ ਇਹਨਾਂ ਬਾਰੇ ਖ਼ੁਲਾਸਾ ਕਰਾਂਗੇ:

 • ਵਿਅਕਤੀਗਤ ਜਾਣਕਾਰੀ ਦੀਆਂ ਸ਼੍ਰੇਣੀਆਂ, ਜੋ ਅਸੀਂ ਤੁਹਾਡੇ ਬਾਰੇ ਇਕੱਠੀਆਂ ਕੀਤੀਆਂ ਹਨ।
 • ਵਿਅਕਤੀਗਤ ਜਾਣਕਾਰੀ ਲਈ ਸ੍ਰੋਤਾਂ ਦੀਆਂ ਸ਼੍ਰੇਣੀਆਂ, ਜੋ ਅਸੀਂ ਤੁਹਾਡੇ ਬਾਰੇ ਇਕੱਠੀਆਂ ਕੀਤੀਆਂ ਹਨ।
 • ਉਹ ਵਿਅਕਤੀਗਤ ਜਾਣਕਾਰੀ, ਜੋ ਆਪਣੇ ਕਾਰੋਬਾਰੀ ਜਾਂ ਵਪਾਰਕ ਉਦੇਸ਼ਾਂ ਲਈ ਇਕੱਠੀ ਕਰ ਰਹੇ ਹਾਂ ਜਾਂ ਵੇਚ ਰਹੇ ਹਾਂ।
 • ਤੀਜੀਆਂ ਧਿਰਾਂ ਦੀਆਂ ਸ਼੍ਰੇਣੀਆਂ, ਜਿਹਨਾਂ ਨਾਲ ਅਸੀਂ ਵਿਅਕਤੀਗਤ ਜਾਣਕਾਰੀ ਸਾਂਝੀ ਕੀਤੀ ਹੈ।
 • ਵਿਅਕਤੀਗਤ ਜਾਣਕਾਰੀ ਦੇ ਵਿਸ਼ੇਸ਼ ਹਿੱਸੇ, ਜੋ ਅਸੀਂ ਤੁਹਾਡੇ ਬਾਰੇ (ਡੈਟਾ ਪੋਰਟੇਬਿਲਿਟੀ ਬੇਨਤੀ ਵੀ ਕਿਹਾ ਜਾਂਦਾ ਹੈ) ਇਕੱਠੇ ਕੀਤੇ ਹਨ।

ਡਿਲੀਟ ਕਰਨ ਦੀ ਬੇਨਤੀ ਸੰਬੰਧੀ ਹੱਕ

ਇਸ ਤੋਂ ਅਲਾਵਾ, ਤੁਹਾਨੂੰ ਬੇਨਤੀ ਕਰਨ ਦਾ ਹੱਕ ਹੈ ਕਿ PG&E, ਕੁਝ ਛੋਟਾਂ ਹੇਠ ਤੁਹਾਡੀ ਕੋਈ ਵੀ ਵਿਅਕਤੀਗਤ ਜਾਣਕਾਰੀ ਡਿਲੀਟ ਕਰ ਸਕਦੀ ਹੈ, ਜੋ ਅਸੀਂ ਤੁਹਾਡੇ ਬਾਰੇ ਇਕੱਠੀ ਕੀਤੀ ਹੈ, ਇਹਨਾਂ ਛੋਟਾਂ ਵਿੱਚ, ਜਦੋਂ ਸਾਨੂੰ ਇਹ ਜਾਣਕਾਰੀ ਕਾਨੂੰਨ ਰਾਹੀਂ ਜਾਂ ਆਪਣੇ ਜ਼ਰੂਰੀ ਕਾਰੋਬਾਰੀ ਜਾਂ ਜਨਤਕ ਉਪਯੋਗਿਤਾ ਉਦੇਸ਼ਾਂ, ਜਿਵੇਂ ਤੁਹਾਨੂੰ ਸੇਵਾਵਾਂ ਜਾਂ ਉਤਪਾਦ ਉਪਲਬਧ ਕਰਨੇ ਸ਼ਾਮਿਲ ਹੁੰਦੇ ਹਨ, ਲਈ ਰੱਖਣੀ ਪੈਂਦੀ ਹੈ। ਇਹਨਾਂ ਛੋਟਾਂ ਵਿੱਚ ਕੈਲੀਫੋਰਨੀਆ ਜਨਤਕ ਉਪਯੋਗਿਤਾਵਾਂ ਕਮਿਸ਼ਨ, ਜੋ ਕੁਝ ਵਿਅਕਤੀਗਤ ਜਾਣਕਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਡਿਲੀਟ ਕਰਨ ਤੋਂ ਵਰਜਦਾ ਹੈ, ਵੱਲੋਂ ਦਿੱਤੇ ਗਏ ਆਦੇਸ਼ ਵਿੱਚ ਰਿਕਾੱਰਡ ਰੱਖਣ ਦੀਆਂ ਅਨੁਸੂਚੀਆਂ ਅਤੇ ਹੋਰ ਸ਼ਰਤਾਂ ਸ਼ਾਮਿਲ ਹੁੰਦੀਆਂ ਹਨ।


ਸਾਨੂੰ ਤੁਹਾਡੀ ਖਪਤਕਾਰ ਸੰਬੰਧੀ ਬੇਨਤੀ ਮਿਲਦਿਆਂ ਅਤੇ ਪੁਸ਼ਟੀ ਹੁੰਦਿਆਂ ਸਾਰ ਹੀ, ਜਦ ਤੱਕ ਛੋਟਾਂ ਲਾਗੂ ਨਹੀਂ ਹੁੰਦੀਆਂ, ਆਪਣੇ ਰਿਕਾੱਰਡਾਂ ਤੋਂ ਤੁਹਾਡੀ ਵਿਅਕਤੀਗਤ ਜਾਣਕਾਰੀ ਡਿਲੀਟ ਕਰ ਦਿਆਂਗੇ।


ਆਪਣੀ ਪਹੁੰਚ, ਡੈਟਾ ਪੋਰਟੇਬਿਲਿਟੀ ਅਤੇ ਡਿਲੀਟ ਕਰਨ ਦੇ ਹੱਕ ਦੀ ਵਰਤੋਂ ਕਰਨੀ

ਉੱਪਰ ਦਿੱਤੇ ਗਏ ਪਹੁੰਚ, ਡੈਟਾ ਦੀ ਪੋਰਟੇਬਿਲਿਟੀ ਅਤੇ ਡਿਲੀਟ ਕਰਨ ਦੇ ਹੱਕ ਦੀ ਵਰਤੋਂ ਕਰਨ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਤਰੀਕਿਆਂ ਵਿਚੋਂ ਇੱਕ ਦੀ ਵਰਤੋਂ ਕਰਨ ਦੀ ਬੇਨਤੀ ਸਬਮਿਟ ਕਰੋ:


PG&E ਤੁਹਾਡੀ ਬੇਨਤੀ ਦਾ ਜਵਾਬ ਨਹੀਂ ਦੇ ਸਕਦੀ ਜਾਂ ਤੁਹਾਨੂੰ ਵਿਅਕਤੀਗਤ ਜਾਣਕਾਰੀ ਉਪਲਬਧ ਨਹੀਂ ਕਰਾ ਸਕਦੀ, ਜੇ ਅਸੀਂ ਬੇਨਤੀ ਕਰਨ ਲਈ ਤੁਹਾਡੀ ਪਛਾਣ ਜਾਂ ਅਖ਼ਤਿਆਰ ਦੀ ਪੁਸ਼ਟੀ ਨਹੀਂ ਕਰ ਸਕਦੇ ਅਤੇ ਤੁਹਾਡੇ ਨਾਲ ਸੰਬੰਧਿਤ ਜਾਣਕਾਰੀ ਦੀ ਪੁਸ਼ਟੀ ਨਹੀਂ ਕਰ ਸਕਦੇ। ਜਦੋਂ ਤੁਸੀਂ ਬੇਨਤੀ ਸਬਮਿਟ ਕਰਦੇ ਹੋ, ਤਾਂ ਅਸੀਂ ਜਾਂ ਤਾਂ ਤੀਜੀ ਧਿਰ ਦੀਆਂ ਪਛਾਣ ਦੀ ਪੁਸ਼ਟੀ ਕਰਨ ਸੰਬੰਧੀ ਸੇਵਾਵਾਂ ਜਾਂ ਸਰਕਾਰ ਵੱਲੋਂ ਜਾਰੀ ਕੀਤੇ ਗਏ ਤੁਹਾਡੇ ਤੁਹਾਡੀ ਦੀ ਵਰਤੋਂ ਕਰਕੇ ID ਦਾ ਜਾਇਜ਼ਾ ਕਰਕੇ ਤੁਹਾਡੀ ਪਛਾਣ ਦੀ ਪੁਸ਼ਟੀ ਕਰਾਂਗੇ।


ਪੁਸ਼ਟੀਯੋਗ ਖਪਤਕਾਰ ਬੇਨਤੀ ਕਰਨ 'ਤੇ ਤੁਹਾਨੂੰ ਸਾਡੇ ਨਾਲ ਖਾਤਾ ਬਣਾਉਣ ਦੀ ਲੋੜ ਨਹੀਂ ਪੈਂਦੀ।


ਅਸੀਂ, ਬੇਨਤੀ ਕਰਨ ਲਈ ਬੇਨਤੀਕਰਤਾ ਦੀ ਪਛਾਣ ਜਾਂ ਅਖ਼ਤਿਆਰ ਦੀ ਪੁਸ਼ਟੀਯੋਗ ਖਪਤਕਾਰ ਬੇਨਤੀ ਉਪਲਬਧ ਕਰਾਈ ਗਈ ਵਿਅਕਤੀਗਤ ਜਾਣਕਾਰੀ ਦੀ ਹੀ ਵਰਤੋਂ ਕਰਾਂਗੇ ਅਤੇ ਜਿੱਥੇ ਵੀ ਸੰਭਵ ਹੋਇਆ, ਅਸੀਂ ਉਪਲਬਧ ਕਰਾਈ ਗਈ ਪਛਾਣ ਕਰਨ ਵਾਲੀ ਜਾਣਕਾਰੀ ਦਾ ਉਸ ਜਾਣਕਾਰੀ ਨਾਲ ਮਿਲਾਨ ਕਰਾਂਗੇ, ਜੋ ਤੁਸੀਂ ਆਪਣੀ PG&E ਉਪਯੋਗਿਤਾ ਸੇਵਾ ਸ਼ੁਰੂ ਕਰਨ ਸਮੇਂ ਉਪਲਬਧ ਕਰਾਈ ਸੀ। ਜੇ ਤੁਸੀਂ ਇੱਕ ਅਖ਼ਤਿਆਰਪ੍ਰਾਪਤ ਏਜੰਟ ਰਾਹੀਂ ਤੁਹਾਡੀ ਤਰਫੋਂ ਬੇਨਤੀ ਕਰਨ ਲਈ ਤੀਜੀ ਧਿਰ ਨੂੰ ਅਖ਼ਤਿਆਰ ਦਿੰਦੇ ਹੋ, ਤਾਂ ਤੁਹਾਨੂੰ ਸਿੱਧਿਆਂ PG&E ਦੀ ਗੋਪਨੀਯਤਾ ਟੀਮ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਤੁਹਾਨੂੰ ਵੈਧ ਕੈਲੀਫੋਰਨੀਆ ਮੁਖ਼ਤਾਰਨਾਮਾ ਜਾਂ ਤੁਹਾਡੇ ਤੋਂ ਲਿਖਤੀ ਆਗਿਆ ਵਰਗਾ ਦਸਤਾਵੇਜ਼ ਅਤੇ PG&E ਵਿਚਲੀ ਆਪਣੀ ਪੁਸ਼ਟੀ ਜ਼ਰੂਰ ਉਪਲਬਧ ਕਰਨੀ ਚਾਹੀਦੀ ਹੈ। ਅਜਿਹੇ ਮੁਖ਼ਤਾਰਨਾਮੇ ਵਿੱਚ ਪ੍ਰੋਬੇਟ ਕੋਡ ਸੈਕਸ਼ਨਾਂ 4000 ਤੋਂ 4465 ਦੀਆਂ ਸ਼ਰਤਾਂ ਜ਼ਰੂਰ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।


ਤੁਸੀਂ 12-ਮਹੀਨੇ ਦੇ ਅੰਦਰ ਪਹੁੰਚ ਜਾਂ ਡੈਟਾ ਪੋਰਟੇਬਿਲਿਟੀ ਲਈ ਸਿਰਫ਼ ਦੋ ਵਾਰੀ ਪੁਸ਼ਟੀ ਵਾਲੀ ਬੇਨਤੀ ਕਰ ਸਕਦੇ ਹੋ।


ਤੁਸੀਂ ਆਪਣੇ ਨਾਬਾਲਗ਼ ਬੱਚੇ ਦੀ ਤਰਫੋਂ ਵੀ ਪੁਸ਼ਟੀ ਵਾਲੀ ਬੇਨਤੀ ਕਰ ਸਕਦੇ ਹੋ।


ਪ੍ਰਤਿਕਿਰਿਆ ਦਾ ਸਮਾਂ ਅਤੇ ਖ਼ਾਕਾ

ਅਸੀਂ ਪ੍ਰਾਪਤੀ ਦੇ 45 ਦਿਨਾਂ ਦੇ ਅੰਦਰ ਵਿਅਕਤੀਗਤ ਜਾਣਕਾਰੀ ਲਈ ਪੁਸ਼ਟੀਸ਼ੁਦਾ ਖਪਤਕਾਰ ਬੇਨਤੀ ਦਾ ਜਵਾਬ ਦਿਆਂਗੇ। ਜੇ ਸਾਨੂੰ ਹੋਰ ਸਮਾਂ ਚਾਹੀਦਾ ਹੈ (ਵਾਧੂ 45 ਦਿਨ ਤੱਕ), ਤਾਂ ਅਸੀਂ ਤੁਹਾਨੂੰ ਲਿਖਤ ਵਿੱਚ ਕਾਰਣ ਅਤੇ ਵਧਾਈ ਗਈ ਮਿਆਦ ਬਾਰੇ ਦੱਸਾਂਗੇ। ਅਸੀਂ ਤੁਹਾਡੀ ਤਰਜੀਹ 'ਤੇ ਤੁਹਾਡੇ ਵੱਲੋਂ ਸਬਮਿਟ ਕੀਤੇ ਗਏ ਡਾਕ ਜਾਂ ਈਮੇਲ ਪਤੇ ਅਤੇ ਇੱਕ ਸੁਰੱਖਿਅਤ ਲਿੰਕ ਰਾਹੀਂ ਲਿਖਤੀ ਜਵਾਬ ਭੇਜਾਂਗੇ। ਸਾਡੇ ਵੱਲੋਂ ਉਪਲਬਧ ਕਰਾਏ ਗਏ ਖ਼ੁਲਾਸੇ ਸਿਰਫ਼ ਖਪਤਕਾਰ ਦੀ ਪੁਸ਼ਟੀ ਵਾਲੀ ਬੇਨਤੀ ਦੇ ਪਿਛਲੇ 12-ਮਹੀਨੇ ਦੀ ਮਿਆਦ ਲਈ ਹੋਣਗੇ। ਜੇ ਲਾਗੂ ਹੈ, ਤਾਂ ਜਵਾਬ ਵਿੱਚ ਕਾਰਣ ਵੀ ਦੱਸਾਂਗੇ ਕਿ ਅਸੀਂ ਬੇਨਤੀ ਦੀ ਪਾਲਣਾ ਨਹੀਂ ਕਰ ਸਕਦੇ।


ਡੈਟਾ ਪੋਰਟੇਬਿਲਿਟੀ ਬੇਨਤੀਆਂ ਲਈ, ਅਸੀਂ ਤੁਹਾਡੀ ਵਿਅਕਤੀਗਤ ਜਾਣਕਾਰੀ ਉਪਲਬਧ ਕਰਾਉਣ ਲਈ ਇੱਕ ਖ਼ਾਕਾ ਚੁਣਾਂਗੇ, ਜੋ ਕਿ ਇੱਕ ਸੰਸਥਾ ਤੋਂ ਦੂਜੀ ਸੰਸਥਾ ਤੱਕ ਜਾਣਕਾਰੀ ਦੇ ਪ੍ਰਸਾਰਣ ਲਈ ਢੁਕਵੇਂ ਤੌਰ 'ਤੇ ਵਿਹਾਰਕ ਹੈ।


ਅਸੀਂ, ਤੁਹਾਡੀ ਪੁਸ਼ਟੀ ਵਾਲੀ ਖਪਤਕਾਰ ਬੇਨਤੀ ਲਈ ਪ੍ਰਕਿਰਿਆ ਜਾਂ ਜਵਾਬ ਲਈ ਫ਼ੀਸ ਨਹੀਂ ਲੈਂਦੇ, ਜਦ ਤੱਕ ਕਿ ਇਹ ਬਹੁਤ ਜ਼ਿਆਦਾ, ਦੁਹਰਾਓ ਵਾਲੀ ਜਾਂ ਸਪਸ਼ਟ ਤੌਰ 'ਤੇ ਨਹੀਂ ਮਿਲਦੀ, ਨਹੀਂ ਹੁੰਦੀ। ਜੇ ਅਸੀਂ ਨਿਰਣਾ ਕਰਦੇ ਹਾਂ ਕਿ ਬੇਨਤੀ 'ਤੇ ਫ਼ੀਸ ਲੱਗਣੀ ਹੈ, ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਉਹ ਫ਼ੈਸਲਾ ਕਿਉਂ ਕੀਤਾ ਹੈ ਅਤੇ ਤੁਹਾਡੀ ਬੇਨਤੀ ਪੂਰੀ ਕਰਨ ਤੋਂ ਪਹਿਲਾਂ ਤੁਹਾਨੂੰ ਅੰਦਾਜ਼ਨ ਲਾਗਤ ਉਪਲਬਧ ਕਰਦੇ ਹਾਂ।


ਵਿਅਕਤੀਗਤ ਜਾਣਕਾਰੀ ਦੀ ਵਿਕਰੀ ਤੋਂ ਬਾਹਰ ਹੋਣਾ (Opt-Out) ਅਤੇ ਹੱਕਾਂ ਵਿੱਚ ਸ਼ਾਮਿਲ ਹੋਣਾ (Opt-In Rights) ("ਨਾ ਵੇਚੋ")

ਜੇ ਤੁਹਾਡੀ ਉਮਰ 16 ਸਾਲ ਜਾਂ ਵੱਧ ਹੈ, ਤਾਂ ਤੁਹਾਨੂੰ ਕਿਸੇ ਵੀ ਸਮੇਂ ਤੁਹਾਡੀ ਵਿਅਕਤੀਗਤ ਜਾਣਕਾਰੀ ਨਹੀਂ ਵੇਚਣ ਲਈ ਸਾਨੂੰ ਕਹਿਣ ਦਾ ਹੱਕ ("ਬਾਹਰ ਨਿਕਲਣ ਦੇ ਵਿਕਲਪ ਦਾ ਹੱਕ"("right to opt-out")) ਹੈ। ਅਸੀਂ ਉਹਨਾਂ ਖਪਤਕਾਰਾਂ ਦੀ ਵਿਅਕਤੀਗਤ ਜਾਣਕਾਰੀ ਨਹੀਂ ਵੇਚਦੇ, ਜਿਹਨਾਂ ਬਾਰੇ ਅਸੀਂ ਅਸਲ ਵਿੱਚ ਜਾਣਦੇ ਹਾਂ ਕਿ ਉਹਨਾਂ ਦੀ ਉਮਰ 16 ਸਾਲ ਤੋਂ ਘੱਟ ਹੈ, ਜਦ ਤੱਕ ਕਿ ਸਾਨੂੰ ਜਾਂ ਤਾਂ ਖਪਤਕਾਰ, ਜਿਸਦੀ ਉਮਰ ਘੱਟੋ-ਘੱਟ 13 ਸਾਲ ਹੈ, ਪਰ ਅਜੇ ਉਸਦੀ ਉਮਰ 16 ਸਾਲ ਨਹੀਂ ਹੋਈ ਜਾਂ 13 ਸਾਲ ਤੋਂ ਘੱਟ ਉਮਰ ਵਾਲੇ ਖਪਤਕਾਰ ਦੇ ਮਾਤਾ-ਪਿਤਾ ਜਾਂ ਸਰਪ੍ਰਸਤ, ਦਾ ("ਰਹਿਣ ਦਾ ਹੱਕ " ("right to opt-in")) ਪੁਸ਼ਟੀ ਵਾਲਾ ਅਖ਼ਤਿਆਰਨਾਮਾ ਨਹੀਂ ਮਿਲਦਾ। ਖਪਤਕਾਰ, ਜਿਹਨਾਂ ਨੇ ਵਿਅਕਤੀਗਤ ਜਾਣਕਾਰੀ ਵੇਚਣ ਦਾ ਵਿਕਲਪ ਚੁਣਿਆ ਹੈ ਭਵਿੱਖ ਵਿੱਚ ਕਿਸੇ ਵੀ ਸਮੇਂ ਵਿਕਰੀ ਦੇ ਵਿਕਲਪ ਤੋਂ ਬਾਹਰ ਹੋ ਸਕਦੇ ਹਨ। ਜਦੋਂ ਤੁਸੀਂ PG&E ਦੀ ਵੈੱਬਸਾਈਟ ਜਾਂ ਆੱਨਲਾਈਨ ਸੇਵਾਵਾਂ 'ਤੇ ਜਾਂਦੇ ਹੋ, ਤਾਂ ਸੰਭਵ ਤੌਰ 'ਤੇ ਤੀਜੀਆਂ ਧਿਰਾਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ "ਕੁਕੀਜ਼" ਨੂੰ ਛੱਡਕੇ, PG&E ਨੇ ਕਿਸੇ ਆਰਥਕ ਮੁੱਲ ਲਈ ਪਿਛਲੇ 12 ਮਹੀਨਿਆਂ ਵਿੱਚ ਖਪਤਕਾਰਾਂ ਦੀ ਵਿਅਕਤੀਗਤ ਜਾਣਕਾਰੀ ਨਹੀਂ ਵੇਚੀ ਅਤੇ ਨਾ ਹੀ ਕਿਸੇ ਆਰਥਕ ਮੁੱਲ ਲਈ ਭਵਿੱਖ ਵਿੱਚ ਇਸ ਨੂੰ ਵੇਚਣ ਦਾ ਇਰਾਦਾ ਹੈ। ਹਾਲਾਂਕਿ, ਅਸੀਂ ਅਜਿਹੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਸਕਦੇ ਹਾਂ, ਜਿਹਨਾਂ ਨੂੰ ਕੈਲੀਫੋਰਨੀਆ ਦਾ ਖਪਤਕਾਰ ਗੋਪਨੀਯਤਾ ਕਾਨੂੰਨ ਹੇਠ "ਵਿਕਰੀ" ਮੰਨਿਆ ਜਾ ਸਕਦਾ ਹੈ, ਜਿਵੇਂ ਕੁਕੀਜ਼ ਦੇ ਸੰਬੰਧ ਵਿੱਚ, ਜਿਸ ਨੂੰ ਪਿਛਲੇ 12 ਮਹੀਨਿਆਂ ਵਿੱਚ ਸਾਡੇ ਕਾਰੋਬਾਰੀ ਭਾਈਵਾਲਾਂ ਵੱਲੋਂ ਸਾਡੀ ਵੈੱਬਸਾਈਟ ਜਾਂ ਆੱਨਲਾਈਨ ਇਕੱਠੀਆਂ ਕੀਤੀਆਂ ਹੋ ਸਕਦੀਆਂ ਹਨ। ਜੇ ਤੁਸੀਂ ਪਿਛਲੇ ਬਾਰਾਂ ਮਹੀਨਿਆਂ ਵਿੱਚ PG&E ਦੀ ਵੈੱਬਸਾਈਟ ਜਾਂ PG&E ਦੀ ਤਰਫੋਂ ਚਲਾਈ ਜਾਂਦੀ ਵੈੱਬਸਾਈਟ 'ਤੇ ਗਏ ਹੋ, PG&E ਦੇ ਕਾਰੋਬਾਰੀ ਭਾਈਵਾਲਾਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਇਲੈਕਟ੍ਰਾੱਨਿਕ "ਕੂਕੀਜ਼" ਅਤੇ ਤੁਹਾਡੇ ਬਾਰੇ ਹੋਰ ਮੈਟਾਡੈਟਾ ਨੂੰ ਆਪਣੀ ਵਪਾਰਕ ਵਰਤੋਂ ਲਈ ਵਰਤ ਸਕਦੇ ਹਨ, ਜਦ ਤੱਕ ਤੁਸੀਂ ਇਸ ਨੂੰ ਅਯੋਗ ਨਹੀਂ ਕੀਤਾ ਜਾਂ ਵੈਬਸਾਈਟਾਂ 'ਤੇ ਵਿਜ਼ਿਟ ਕਰਨ ਵੇਲੇ ਆਪਣੀ "ਕੁਕੀਜ਼" ਦੀ ਵਰਤੋਂ ਤੋਂ ਬਾਹਰ ਹੋਣ ਦਾ ਵਿਕਲਪ ਨਹੀਂ ਚੁਣਿਆ।


ਆਪਣੀ ਵਿਅਕਤੀਗਤ ਜਾਣਕਾਰੀ ਦੀ ਵਿਕਰੀ ਤੋਂ ਬਾਹਰ ਨਿਕਲਣ ਦੇ ਵਿਕਲਪ ਦੇ ਹੱਕ ਦੀ ਵਰਤੋਂ ਕਰਨ ਲਈ ਤੁਸੀਂ (ਜਾਂ ਤੁਹਾਡਾ ਅਖ਼ਤਿਆਰਪ੍ਰਾਪਤ ਨੁਮਾਇੰਦਾ) "ਮੇਰੀ ਵਿਅਕਤੀਗਤ ਜਾਣਕਾਰੀ ਨਾ ਵੇਚੋ" ("Do Not Sell My Personal Information") ਬਟਨ 'ਤੇ ਕਲਿੱਕ ਕਰਕੇ ਜਾਂ 1-800-743-5000'ਤੇ ਸਾਨੂੰ ਕਾਲ ਕਰਕੇ ਸਾਡੇ ਕੋਲ ਬੇਨਤੀ ਸਬਮਿਟ ਕਰ ਸਕਦੇ ਹੋ।.

ਕਲੰਡਰ ਸਾਲ 2020 ਲਈ ਉਪਭੋਗਤਾ ਬੇਨਤੀ ਮੈਟ੍ਰਿਕਸ

ਖਪਤਕਾਰ ਦੇ ਅਧਿਕਾਰਪ੍ਰਾਪਤ ਹੋਇਆਪਾਲਣਾ ਕੀਤੀ ਗਈਪੂਰਨ ਤੌਰ ‘ਤੇ ਜਾਂ ਅੰਸ਼ਿਕ ਤੌਰ ‘ਤੇ ਇਨਕਾਰ ਕੀਤਾ ਗਿਆਪੂਰਾ ਕਰਨ ਲਈ ਦਿਨਾਂ ਦੀ ਔਸਤਨ ਗਿਣਤੀ

ਜਾਣਨ ਦਾ ਅਧਿਕਾਰ

1,211

869

342

36

ਮਿਟਾਉਣ ਦਾ ਅਧਿਕਾਰ

1,376

1,033

343

38

ਚੋਣ-ਛੱਡਣ ਦਾ ਅਧਿਕਾਰ*

3,590,667

3,590,667

0

1

* PG&E ਮਾਰਕੀਟਿੰਗ ਅਤੇ ਸੋਸ਼ਲ ਮੀਡੀਆ ਕੂਕੀਜ਼ ਦੀ ਚੋਣ ਕਰਨ ਲਈ’ ਵਿਅਕਤੀਆਂ ਦੀਆਂ ਬੇਨਤੀਆਂ ਦੁਆਰਾ ਚੋਣ ਛੱਡਣ ਦੀਆਂ ਬੇਨਤੀਆਂ ਨੂੰ ਟਰੈਕ ਕਰਦਾ ਹੈ। ਇਹ ਡੇਟਾ ਉਨ੍ਹਾਂ ਗਾਹਕਾਂ ਦੀ ਕੁੱਲ ਸੰਖਿਆ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੇ ਚੋਣ-ਛੱਡਣ ਸਬੰਧੀ ਬੇਨਤੀਆਂ ਜਮ੍ਹਾ ਕਰਵਾਈਆਂ ਹਨ, ਹਾਲਾਂਕਿ ਵਿਅਕਤੀਗਤ ਗਾਹਕਾਂ ਨੇ 2020 ਦੇ ਦੌਰਾਨ ਕਈ ਬੇਨਤੀਆਂ ਜਮ੍ਹਾ ਕੀਤੀਆਂ ਹੋਣਗੀਆਂ।

ਪੱਖਪਾਤ ਨਾ ਕਰਨਾ

ਕੈਲੀਫੋਰਨੀਆ ਖਪਤਕਾਰ ਗੋਪਨੀਯਤਾ ਕਾਨੂੰਨ ਸੰਬੰਧੀ ਆਪਣੇ ਕਿਸੇ ਵੀ ਹੱਕ ਦੀ ਵਰਤੋਂ ਕਰਨ ਲਈ ਅਸੀਂ ਤੁਹਾਡੇ ਵਿਰੁੱਧ ਪੱਖਪਾਤ ਨਹੀਂ ਕਰਾਂਗੇ। ਜਦ ਤੱਕ ਕਾਨੂੰਨ ਵੱਲੋਂ ਆਗਿਆ ਨਹੀਂ ਦਿੱਤੀ ਜਾਂਦੀ, ਉਸ ਸਮੇਂ ਤੱਕ PG&E ਕੈਲੀਫੋਰਨੀਆ ਖਪਤਕਾਰ ਗੋਪਨੀਯਤਾ ਕਾਨੂੰਨ ਹੇਠ ਤੁਹਾਡੇ ਗੋਪਨੀਯਤਾ ਹੱਕਾਂ ਦੀ ਵਰਤੋਂ ਦਾ ਨਤੀਜਾ ਨਹੀਂ ਦਏਗੀ:

 • ਤੁਹਾਨੂੰ ਸਮਾਨ ਜਾਂ ਸੇਵਾਵਾਂ ਦੇਣ ਤੋਂ ਮਨ੍ਹਾ ਕਰਨਾ।
 • ਤੁਹਾਡੇ ਤੋਂ ਸਮਾਨ ਜਾਂ ਸੇਵਾਵਾਂ ਲਈ ਅਲੱਗ ਅਲੱਗ ਮੁੱਲ ਜਾਂ ਦਰਾਂ ਲੈਣੀਆਂ, ਜਿਸ ਵਿੱਚ ਛੋਟ ਜਾਂ ਹੋਰ ਲਾਭਾਂ ਦੀ ਵਰਤੋਂ ਜਾਂ ਜੁਰਮਾਨੇ ਲਾਗੂ ਕਰਨਾ ਸ਼ਾਮਿਲ ਹੁੰਦਾ ਹੈ।
 • ਜੇ ਤੁਸੀਂ ਆਪਣੇ ਹੱਕਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਸਮਾਨ ਦਾਂ ਸੇਵਾਵਾਂ ਦਾ ਵੱਖਰਾ ਪੱਧਰ ਜਾਂ ਕੁਆਲਿਟੀ ਉਪਲਬਧ ਕਰਨਾ।
 • ਸੁਝਾਅ ਦੇਣਾ ਕਿ ਤੁਹਾਨੂੰ ਸਮਾਨ ਜਾਂ ਸੇਵਾਵਾਂ ਲਈ ਵੱਖ ਮੁੱਲ ਜਾਂ ਦਰ ਜਾਂ ਸਮਾਨ ਜਾਂ ਸੇਵਾਵਾਂ ਦਾ ਵੱਖ ਪੱਧਰ ਦੀ ਕੁਆਲਿਟੀ ਮਿਲੇਗੀ।

ਸੁਰੱਖਿਆ

PG&E ਲਈ ਵਿਅਕਤੀਗਤ ਜਾਣਕਾਰੀ ਦੀ ਰਾਖੀ ਕਰਨੀ ਮੁੱਖ ਤਰਜੀਹ ਹੈ। ਅਸੀਂ ਆਪਣੇ ਪ੍ਰਬੰਧਾਂ ਦੀ ਅਖੰਡਤਾ ਅਤੇ ਤੁਹਾਡੀ ਵਿਅਕਤੀਗਤ ਜਾਣਕਾਰੀ ਦੀ ਰਾਖੀ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਵਿਆਪਕ ਕਾਰਵਾਈਆਂ ਕਰਾਂਗੇ। ਅਸੀਂ ਬਿਨਾਂ ਅਖ਼ਤਿਆਰ ਵਾਲੀ ਪਹੁੰਚ, ਤਬਾਹੀ ਜਾਂ ਤਬਦੀਲੀ ਤੋਂ ਤੁਹਾਡੇ ਬਾਰੇ ਵਿਅਕਤੀਗਤ ਜਾਣਕਾਰੀ ਦੀ ਰਾਖੀ ਕਰਨ ਵਿੱਚ ਮਦਦ ਲਈ ਅਸੀਂ ਲਗਾਤਾਰ ਪ੍ਰਸ਼ਾਸਨੀ, ਤਕਨੀਕੀ ਅਤੇ ਭੌਤਿਕ ਸੁਰੱਖਿਆ ਕਾਰਵਾਈਆਂ ਲਾਗੂ ਅਤੇ ਅਪਡੇਟ ਕਰਦੇ ਹਾਂ। ਇਸ ਤੋਂ ਅਲਾਵਾ, ਆਪਣੇ ਆੱਨਲਾਈਨ ਖਾਤੇ ਵਿੱਚ ਲੌਗ ਕਰਨ ਵੇਲੇ ਜਦੋਂ ਤੁਸੀਂ ਕੋਈ ਵੀ ਖਾਤੇ ਸੰਬੰਧੀ ਜਾਣਕਾਰੀ ਭਰਦੇ ਹੋ ਜਾਂ ਜੋ ਤੁਹਾਡੀ ਬ੍ਰਾਊਜ਼ਰ ਵਿੰਡੋ ਵਿੱਚ ਸਾਡੀ ਵੈੱਬਸਾਈਟ 'ਤੇ ਨਜ਼ਰ ਆਉਂਦੀ ਹੈ, ਨੂੰ ਸਿਕਿਓਰ ਸਾੱਕਿਟ ਲੇਅਰ (Secure Sockets Layer) ("SSL") ਵਜੋਂ ਜਾਣੀ ਜਾਂਦੀ ਸਨਅੱਤੀ ਮਿਆਰ ਦੀ ਸੁਰੱਖਿਆ ਸੰਬੰਧੀ ਤਕਨੀਕ ਦੀ ਵਰਤੋਂ ਕਰਕੇ ਸੁਰੱਖਿਅਤ ਕੀਤਾ ਜਾਂਦਾ ਹੈ। SSL ਦੀ ਵਰਤੋਂ ਕਰਕੇ ਅਸੀਂ ਤੁਹਾਡੀ ਵਿਅਕਤੀਗਤ ਅਤੇ ਆਰਥਕ ਜਾਣਕਾਰੀ ਦੀ ਭੇਤਦਾਰੀ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਡਾ ਬ੍ਰਾਊਜ਼ਰ SSL ਦੇ ਨਾਲ ਕੰਮ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਦੇ ਨਿਰਮਾਤਾ ਤੋਂ ਪੁਸ਼ਟੀ ਕਰੋ।


ਬੱਚਿਆਂ ਦੀ ਗੋਪਨੀਯਤਾ ਆੱਨਲਾਈਨ

PG&E ਬੱਚਿਆਂ ਦੀ ਔਨਲਾਈਨ ਗੋਪਨੀਯਤਾ ਦੀ ਰੱਖਿਆ ਲਈ ਵਚਨਬੱਧ ਹੈ। ਇੱਥੇ ਫੈਡਰਲ ਅਤੇ ਕੈਲੀਫੋਰਨੀਆ ਦੇ ਗੋਪਨੀਯਤਾ ਕਾਨੂੰਨ ਹਨ, ਜੋ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਜਾਂ ਉਹਨਾਂ ਬਾਰੇ ਔਨਲਾਈਨ ਇਕੱਤਰ ਕੀਤੀ ਜਾਣਕਾਰੀ ਦਾ ਪ੍ਰਬੰਧ ਕਰਦੇ ਹਨ। 13 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਵਿਅਕਤੀਗਤ ਜਾਣਕਾਰੀ ਇਕੱਤਰ ਕਰਨ, ਵਰਤੋਂ ਕਰਨ ਜਾਂ ਇਸਦਾ ਖੁਲਾਸਾ ਕਰਨ ਤੋਂ ਪਹਿਲਾਂ ਬੱਚੇ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਤੋਂ ਤਸਦੀਕ ਯੋਗ ਸਹਿਮਤੀ ਦੀ ਲੋੜ ਹੁੰਦੀ ਹੈ। ਜੇਕਰ PG&E ਵੈਬਸਾਈਟ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਬਾਰੇ ਜਾਣਕਾਰੀ ਇਕੱਤਰ ਕਰਨਾ ਚਾਹੁੰਦੀ ਹੈ, ਤਾਂ ਬੱਚੇ ਤੋਂ ਜਾਣਕਾਰੀ ਇਕੱਤਰ ਕਰਨ ਵਾਲਾ ਵਿਸ਼ੇਸ਼ ਵੈੱਬ ਪੇਜ ਮਾਤਾ-ਪਿਤਾ ਦੀ ਸਹਿਮਤੀ ਲੈਣ ਲਈ ਸਿੱਧਾ ਨੋਟਿਸ ਅਤੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰੇਗਾ। ਵੈੱਬ ਪੇਜ ‘ਤੇ ਸਪੱਸ਼ਟ ਤੌਰ 'ਤੇ ਇਹ ਦੱਸਿਆ ਹੋਵੇਗਾ ਕਿ ਸਟੀਕ ਤੌਰ ‘ਤੇ ਇਹ ਜਾਣਕਾਰੀ ਕਿਹੜੇ ਮਕਸਦ ਲਈ ਵਰਤੀ ਜਾਵੇਗੀ, ਕੌਣ ਇਸ ਨੂੰ ਦੇਖੇਗਾ, ਅਤੇ ਇਸਨੂੰ ਕਿੰਨਾ ਸਮਾਂ ਰੱਖਿਆ ਜਾਵੇਗਾ।


ਸਾਡੇ ਕੋਲ ਸਾਡੀ ਵੈੱਬਸਾਈਟ ਦੇ ਅਜਿਹੇ ਖੇਤਰ ਹਨ, ਜੋ ਬੱਚਿਆਂ ਦੁਆਰਾ ਵਰਤੇ ਜਾਣ ਦੇ ਲਈ ਹਨ, ਜਿਨ੍ਹਾਂ ਵਿੱਚ ਊਰਜਾ ਅਤੇ ਸੁਰੱਖਿਆ ਬਾਰੇ ਜਾਣਕਾਰੀ ਸ਼ਾਮਲ ਹੈ। ਅਸੀਂ ਊਰਜਾ ਸੰਬੰਧੀ ਜਾਗਰੂਕਤਾ ਅਤੇ ਸੁਰੱਖਿਆ ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਲਈ ਮੁਫ਼ਤ ਕਲਾਸਰੂਮ ਸਮੱਗਰੀ ਵੀ ਪ੍ਰਦਾਨ ਕਰਦੇ ਹਾਂ। ਇਹ ਸਾਈਟਾਂ ਜਾਣ-ਬੁੱਝ ਕੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਜਾਣਕਾਰੀ ਇਕੱਤਰ ਨਹੀਂ ਕਰਦੀਆਂ ਹਨ। ਜੇਕਰ ਤੁਸੀਂ ਇੱਕ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਹੋ, ਜਿਨ੍ਹਾਂ ਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਬੱਚੇ ਨੇ ਤੁਹਾਡੀ ਸਹਿਮਤੀ ਤੋਂ ਬਿਨਾਂ ਸਾਨੂੰ ਨਿੱਜੀ ਜਾਣਕਾਰੀ ਪ੍ਰਦਾਨ ਕੀਤੀ ਹੈ, ਤਾਂ ਕਿਰਪਾ ਕਰਕੇ ਸਾਨੂੰ ਤੁਹਾਡੀ ਚਿੰਤਾ ਦੇ ਇੱਕ ਸੰਖੇਪ ਵੇਰਵੇ ਨਾਲ pgeprivacy@pge.com 'ਤੇ ਈਮੇਲ ਕਰੋ। ਕਿਰਪਾ ਕਰਕੇ ਸਾਨੂੰ ਕਿਸੇ ਵੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਦੇ ਨਾਲ ਈਮੇਲ ਨਾ ਕਰੋ। ਅਸੀਂ ਤੁਹਾਡੇ ਨਾਲ ਵੱਖਰੇ ਤੌਰ 'ਤੇ ਸੰਪਰਕ ਕਰਾਂਗੇ ਅਤੇ ਸਾਡੇ ਰਿਕਾਰਡਾਂ ਦੀ ਸਮੀਖਿਆ ਦੀ ਸਹੂਲਤ ਲਈ ਜ਼ਰੂਰੀ ਜਾਣਕਾਰੀ ਸੁਰੱਖਿਅਤ ਢੰਗ ਨਾਲ ਪ੍ਰਾਪਤ ਕਰਾਂਗੇ। ਅਸੀਂ ਤੁਰੰਤ ਇਸ ਮਾਮਲੇ ਦੀ ਜਾਂਚ ਕਰਾਂਗੇ ਅਤੇ ਖੋਜ ਤੋਂ ਬਾਅਦ 13 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕਿਸੇ ਵੀ ਨਿੱਜੀ ਜਾਣਕਾਰੀ ਨੂੰ ਤੁਰੰਤ ਹਟਾ ਦੇਵਾਂਗੇ।


ਇਸ ਗੋਪਨੀਯਤਾ ਨੀਤੀ ਵਿੱਚ ਤਬਦੀਲੀਆਂ

ਜਦੋਂ ਅਹਿਮ ਤਬਦੀਲੀਆਂ ਅਤੇ ਘੱਟੋ-ਘੱਟ ਗੋਪਨੀਯਤਾ ਨੀਤੀ ਹਰ 12 ਮਹੀਨਿਆਂ ਵਿੱਚ ਹੁੰਦੀਆਂ ਹਨ, ਤਾਂ ਅਸੀਂ ਇਸ ਗੋਪਨੀਯਤਾ ਨੀਤੀ ਦਾ ਜਾਇਜ਼ਾ ਲਵਾਂਗੇ। ਅਸੀਂ PG&E ਦੀ ਵੈੱਬਸਾਈਟ pge.com 'ਤੇ ਅਪਡੇਟਸ ਰਾਹੀਂ ਸਮਗ੍ਰੀ ਸੰਬੰਧੀ ਤਬਦੀਲੀਆਂ ਰਾਹੀਂ, ਇਸ ਵਿੱਚ ਬੇਨਤੀ 'ਤੇ ਇਸ ਗੋਪਨੀਯਤਾ ਨੀਤੀ ਦੇ ਪਿਛਲੇ ਰੂਪਾਂਤਰ ਕਿਵੇਂ ਪ੍ਰਾਪਤ ਕਰੋ, ਬਾਰੇ ਤੁਹਾਨੂੰ ਦੱਸਾਂਗੇ। ਸਾਡੀ ਵੈੱਬਸਾਈਟ 'ਤੇ ਇਸ ਗੋਪਨੀਯਤਾ ਨੀਤੀ ਦੇ ਸਭ ਤੋਂ ਅਪਡੇਟ ਕੀਤੇ ਗਏ ਰੂਪਾਂਤਰ ਨੂੰ ਫਿਰ ਤੋਂ ਵੇਖਣ ਲਈ ਅਸੀਂ ਤੁਹਾਨੂੰ ਵੀ ਸਲਾਨਾ ਤੌਰ 'ਤੇ ਇੱਕ ਬਿਲ ਦੇ ਨਾਲ ਭੇਜਕੇ ਦੱਸਾਂਗੇ।


ਸਾਡੇ ਨਾਲ ਸੰਪਰਕ ਕਰੋ

ਜੇ ਇਸ ਗੋਪਨੀਯਤਾ ਨੀਤੀ ਬਾਰੇ ਤੁਹਾਡੇ ਸੁਆਲ, ਚਿੰਤਾਵਾਂ ਜਾਂ ਸ਼ਿਕਾਇਤਾਂ ਹਨ, ਕੀ ਤੁਸੀਂ ਮੌਜੂਦਾ ਜਾਂ ਪਿਛਲੇ ਰੂਪਾਂਤਰ ਦੀ ਬੇਨਤੀ ਕਰਨਾ ਚਾਹੁੰਦੇ ਹੋ ਜਾਂ ਇਸ ਗੋਪਨੀਯਤਾ ਨੀਤੀ ਨੂੰ ਅਪਡੇਟ ਕਰਨ ਲਈ ਸਾਡੀ ਪ੍ਰਕਿਰਿਆ ਸੰਬੰਧੀ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਵਿਕਲਪਾਂ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ:


PG&E ਦੀ ਰਿਹਾਇਸ਼ੀ ਅਤੇ ਕਾਰੋਬਾਰੀ ਗਾਹਕ ਸੇਵਾ
ਚਿੱਠੀ-ਪੱਤਰੀ ਪ੍ਰਬੰਧਨ ਕੇਂਦਰ
ਧਿਆਨ ਦਿਓ: ਗੋਪਨੀਯਤਾ ਪ੍ਰਬੰਧਨ (Privacy Management)
P.O. Box 997310
Sacramento, CA 95899-7310


PG&E ਦੇ ਰਿਹਾਇਸ਼ੀ ਗਾਹਕ: 1-800-743-5000 'ਤੇ ਕਾਲ ਕਰੋ 
PG&E ਦੇ ਕਾਰੋਬਾਰੀ ਗਾਹਕ: ਕਾਰੋਬਾਰੀ ਗਾਹਕ ਸੇਵਾ ਕੇਂਦਰ 'ਤੇ ਜਾਓ


ਈਮੇਲ: pgeprivacy@pge.com