ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ 5 ਮਿੰਟਾਂ ਵਿੱਚ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਜਾਵੇਗਾ
ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ ਅਕਿਰਿਆਸ਼ੀਲ ਹੋਣ ਕਰਕੇ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਗਿਆ ਹੈ
ਆਖਰੀ ਵਾਰ ਅੱਪਡੇਟ ਕੀਤਾ ਗਿਆ: 1 ਜਨਵਰੀ, 2020
PG&E ਲਈ ਤੁਹਾਡੀ ਗੋਪਨੀਯਤਾ ਇੱਕ ਮੁੱਖ ਤਰਜੀਹ ਹੈ ਅਤੇ ਅਸੀਂ ਤੁਹਾਡੇ ਬਾਰੇ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਦੀ ਰਾਖੀ ਕਰਨ ਲਈ ਹਰ ਢੁਕਵੀਂ ਕੋਸ਼ਿਸ਼ ਕਰਾਂਗੇ। ਕੈਲੀਫੋਰਨੀਆ ਜਨਤਕ ਉਪਯੋਗਿਤਾਵਾਂ ਕਮਿਸ਼ਨ (CPUC) ਨੇ ਗਾਹਕਾਂ ਦੀ ਗੋਪਨੀਯਤਾ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ "ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਲਈ ਗੋਪਨੀਯਤਾ ਅਤੇ ਸੁਰੱਖਿਆ ਦੀ ਰਾਖੀ ਸੰਬੰਧੀ ਨਿਯਮ (PDF, 476 KB)" ਜਾਰੀ ਕੀਤੇ ਹਨ। ਅਸੀਂ CPUC ਅਤੇ ਹੋਰ ਰੈਗੁਲੇਟਰੀ ਏਜੰਸੀਆਂ ਵੱਲੋਂ ਸਥਾਪਿਤ ਕੀਤੀਆਂ ਗਈਆਂ ਸਾਰੀਆਂ ਕਾਨੂੰਨੀ ਅਤੇ ਰੈਗੁਲੇਟਰੀ ਸ਼ਰਤਾਂ ਦੇ ਅਨੁਕੂਲ ਬਣਾਕੇ ਆਪਣੇ ਗਾਹਕਾਂ ਬਾਰੇ ਜਾਣਕਾਰੀ ਨੂੰ ਗੁਪਤ ਰੱਖਣ ਵਜੋਂ ਪ੍ਰਬੰਧ ਕਰਦੇ ਹਾਂ। ਇਹ ਨੋਟਿਸ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ, ਜੋ ਅਸੀਂ ਇਕੱਠਾ ਕਰਦੇ ਹਾਂ ਅਤੇ ਅਮਲ ਵਿੱਚ ਲਿਆਉਂਦੇ ਹਾਂ, ਦਾ ਪ੍ਰਬੰਧ PG&E ਕਿਵੇਂ ਕਰਦੀ ਹੈ, ਬਾਰੇ ਤੁਹਾਨੂੰ ਦੱਸਣ ਲਈ ਹੈ। ਬਿਜਲੀ ਦੀ ਵਰਤੋਂ ਸੰਬੰਧੀ ਜਾਣਕਾਰੀ ਤੱਕ ਪਹੁੰਚ ਕਰਨ, ਇਕੱਠੀ ਕਰਨ, ਸਟੋਰ ਕਰਨ, ਵਰਤੋਂ ਕਰਨ ਅਤੇ ਖ਼ੁਲਾਸਾ ਕਰਨ ਬਾਰੇ PG&E ਦੇ ਨੋਟਿਸ ਦੇ ਘੇਰੇ ਹੇਠ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ, ਇਸਦੇ ਕਰਮਚਾਰੀ, ਏਜੰਟ, ਠੇਕੇਦਾਰ ਅਤੇ ਸੰਬੰਧਿਤ ਵਿਅਕਤੀ ਆਉਂਦੇ ਹਨ।
ਕਿਰਪਾ ਕਰਕੇ ਸਾਡੇ ਵੱਲੋਂ ਇਕੱਠੀ ਕੀਤੀ ਗਈ ਵਿਅਕਤੀਗਤ ਜਾਣਕਾਰੀ ਦੀ ਗੋਪਨੀਯਤਾ ਸੰਬੰਧੀ ਸਾਡੀ ਗੋਪਨੀਯਤਾ ਨੀਤੀ ਵੀ ਵੇਖੋ। 1 ਜਨਵਰੀ, 2020 ਤੋਂ ਪ੍ਰਭਾਵੀ ਸਾਡੀ ਗੋਪਨੀਯਤਾ ਨੀਤੀ, ਕੈਲੀਫੋਰਨੀਆ ਖਪਤਕਾਰ ਗੋਪਨੀਯਤਾ ਕਾਨੂੰਨ ਹੇਠ ਕੈਲੀਫੋਰਨੀਆ ਦੇ ਖਪਤਕਾਰਾਂ (ਕੈਲੀਫੋਰਨੀਆ ਦੇ ਵਸਨੀਕ) ਦੇ ਹੱਕਾਂ ਦਾ ਪ੍ਰਗਟਾਵਾ ਕਰਨ ਲਈ ਸੋਧੀ ਗਈ ਹੈ।
"ਵਿਅਕਤੀਗਤ ਜਾਣਕਾਰੀ" ("Personal Information") ਦਾ ਮਤਲਬ ਕਿਸੇ ਵੀ ਅਜਿਹੀ ਜਾਣਕਾਰੀ ਤੋਂ ਹੈ, ਜਿਸ ਨੂੰ ਵਿਅਕਤੀ ਜਾਂ ਜਾਣਕਾਰੀ ਦੀ ਪਛਾਣ ਕਰਨ ਲੱਗਿਆਂ ਇਕੱਲਿਆਂ ਜਾਂ ਸਾਂਝੇ ਤੌਰ 'ਤੇ ਵਰਤਿਆ ਜਾਂਦਾ ਹੈ, ਨੂੰ ਇੱਕ ਵਿਅਕਤੀ, ਪਰਿਵਾਰ ਜਾਂ ਘਰ, ਜੋ PG&E ਦਾ ਗਾਹਕ ਹੈ ਜਾਂ ਜਿਸ ਵਿੱਚ ਇੱਕ ਗਾਹਕ ਸ਼ਾਮਿਲ ਹੈ, ਦੀ ਪਛਾਣ ਨੂੰ ਚੁਣਨ ਜਾਂ ਪ੍ਰਾਪਤ ਕਰਨ ਲਈ ਵਰਤਿਆ ਜਾ ਸਕਦਾ ਹੈ। ਅਜਿਹੀ ਜਾਣਕਾਰੀ ਭੇਤਦਾਰੀ ਦੀਆਂ ਸ਼ਰਤਾਂ ਹੇਠ ਹੁੰਦੀ ਹੈ
"ਬਿਜਲੀ ਦੀ ਵਰਤੋਂ ਸੰਬੰਧੀ ਡੈਟਾ" ("Energy Usage Data") ਦਾ ਮਤਲਬ PG&E ਦਾ ਐਡਵਾਂਸਡ ਮੀਟਰਿੰਗ ਇੰਫ਼ਰਾਸਟ੍ਰਕਚਰ (Advanced Metering Infrastructure) (AMI) ਹੈ, ਜਿਸ ਵਿੱਚ PG&E ਦੇ SmartMeters™ (ਸਮਾਰਟਮੀਟਰਸ™) ਸ਼ਾਮਿਲ ਹਨ, ਦੀ ਵਰਤੋਂ ਰਾਹੀਂ ਪ੍ਰਾਪਤ ਕੀਤੀ ਗਈ ਵਰਤੋਂ ਸੰਬੰਧੀ ਕੋਈ ਵੀ ਜਾਣਕਾਰੀ, ਜਦੋਂ ਕਿਸੇ ਹੋਰ ਜਾਣਕਾਰੀ ਨਾਲ ਜੋੜੀ ਜਾਂਦੀ ਹੈ, ਤਾਂ ਉਸ ਨੂੰ ਇੱਕ ਵਿਅਕਤੀ, ਪਰਿਵਾਰ, ਘਰ, ਰਿਹਾਇਸ਼ ਜਾਂ ਗ਼ੈਰ-ਰਿਹਾਇਸ਼ੀ ਗਾਹਕ ਦੀ ਪਛਾਣ ਕਰਨ ਲਈ ਢੁਕਵੇਂ ਤੌਰ 'ਤੇ ਵਰਤਿਆ ਜਾ ਸਕਦਾ ਹੈ।
"ਤੀਜੀਆਂ ਧਿਰਾਂ" ("Third Parties") ਦਾ ਮਤਲਬ PG&E ਲਈ ਜਾਂ ਉਸ ਤਰਫੋਂ ਸੇਵਾ ਉਪਲਬਧ ਕਰਨ ਵਾਲੇ ਵੈਂਡਰ, ਏਜੰਟ, ਠੇਕੇਦਾਰ ਜਾਂ ਸੰਬੰਧਿਤ ਵਿਅਕਤੀ ਹਨ
"ਤੁਸੀਂ" ("You") ਦਾ ਮਤਲਬ PG&E ਦਾ ਕੋਈ ਵੀ ਗਾਹਕ, ਵੈਬਸਾਈਟ ਵਿਜ਼ਿਟਰ, ਜਾਂ ਮੋਬਾਈਲ ਐਪਲੀਕੇਸ਼ਨ ਯੂਜ਼ਰ ਹੈ
PG&E ਸਿਰਫ਼ ਉਹੀ ਜਾਣਕਾਰੀ ਇਕੱਠੀ ਕਰਨ ਲਈ ਪ੍ਰਤੀਬੱਧ ਹੈ, ਜਿਹੜੀ ਤੁਹਾਨੂੰ ਸੇਵਾਵਾਂ ਉਪਲਬਧ ਕਰਨ ਜਾਂ ਕਾਨੂੰਨ ਦੀ ਪਾਲਣਾ ਕਰਨ ਲਈ ਜ਼ਰੂਰੀ ਹੈ। ਅਸੀਂ ਵਿਅਕਤੀਗਤ ਜਾਣਕਾਰੀ ਪ੍ਰਾਪਤ ਕਰਦੇ, ਸਟੋਰ ਕਰਦੇ ਅਤੇ ਉਸ ਨੂੰ ਅਮਲ ਵਿੱਚ ਲਿਆਉਂਦੇ ਹਾਂ, ਇਸ ਵਿੱਚ ਤੁਹਾਡੇ ਨਾਲ ਸਾਡਾ ਕਾਰੋਬਾਰੀ ਸੰਬੰਧ ਅਤੇ ਸਾਡੀਆਂ ਉਪਯੋਗਿਤਾ ਸੇਵਾਵਾਂ ਦੀ ਤੁਹਾਡੇ ਵੱਲੋਂ ਕੀਤੀ ਜਾਂਦੀ ਵਰਤੋਂ 'ਤੇ ਅਧਾਰਿਤ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਸ਼ਾਮਿਲ ਹੁੰਦਾ ਹੈ। ਕੁਝ ਉਦਾਹਰਨਾਂ ਵਿੱਚ ਸ਼ਾਮਿਲ ਹਨ:
ਕੁਕੀਜ਼: ਜਦੋਂ ਤੁਸੀਂ ਸਾਡੀ ਵੈੱਬਸਾਈਟ ਜਾਂ ਆੱਨਲਾਈਨ ਸੇਵਾਵਾਂ 'ਤੇ ਵਿਜ਼ਿਟ ਕਰਦੇ ਹੋ ਜਾਂ ਵਰਤੋਂ ਕਰਦੇ ਹੋ, ਤਾਂ ਸਾਡੇ ਸਰਵਰ ਕੁਕੀਜ਼ ਬਣਾ ਸਕਦੇ ਹਨ, ਜੋ ਤੁਹਾਡੇ ਉਪਕਰਣ 'ਤੇ ਰੱਖੇ ਗਏ ਜਾਣਕਾਰੀ ਦੇ ਛੋਟੇ ਹਿੱਸੇ ਹੁੰਦੇ ਹਨ, ਜੋ ਤੁਹਾਡੇ ਲਈ ਹੋਰ ਸੁਵਿਧਾ ਵਾਲਾ ਅਨੁਭਵ ਉਪਲਬਧ ਕਰਦੇ ਹਨ। ਆਪਣੇ ਖਾਤੇ ਸੰਬੰਧੀ ਜਾਣਕਾਰੀ ਆੱਨਲਾਈਨ ਵੇਖਦਿਆਂ ਹੋਇਆਂ, ਤੁਸੀਂ ਸਾਨੂੰ ਜਾਂ ਸਾਡੇ ਕਾਰੋਬਾਰੀ ਭਾਈਵਾਲਾਂ ਨੂੰ ਕੁਝ ਜਾਣਕਾਰੀ ਉਪਲਬਧ ਕਰ ਸਕਦੇ ਹੋ ਜਾਂ ਉਪਲਬਧ ਕਰਾਉਂਦੇ ਹੋ। ਜਦਕਿ ਤੁਹਾਡੇ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਨੂੰ ਸਾਡੀ ਵੈਬਸਾਈਟ ਜਾਂ ਆੱਨਲਾਈਨ ਸੇਵਾਵਾਂ 'ਤੇ ਵਰਤੀਆਂ ਗਈਆਂ ਕੁਕੀਜ਼ ਨਾਲ ਨਹੀਂ ਜੋੜਿਆ ਜਾਂਦਾ, ਪਰ ਜਦੋਂ ਤੁਸੀਂ "ਮੇਰਾ ਯੂਜ਼ਰਨੇਮ ਯਾਦ ਰੱਖੋ" ("Remember My Username") ਵਰਗੇ ਕੁਝ ਫ਼ੀਚਰਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੀ ਵਿਅਕਤੀਗਤ ਜਾਣਕਾਰੀ ਨੂੰ ਇਹਨਾਂ ਕੁਕੀਜ਼ ਨਾਲ ਜੋੜਿਆ ਜਾ ਸਕਦਾ ਹੈ। PG&E ਕੁਕੀਜ਼ ਦੀ ਵਰਤੋਂ ਕਿਵੇਂ ਕਰਦੀ ਹੈ ਅਤੇ ਤੁਸੀਂ ਕੁਕੀਜ਼ ਨੂੰ ਕਿਵੇਂ ਅਯੋਗ (ਡਿਸਏਬਲ) ਕਰ ਸਕਦੇ ਹੋ, ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡੀ ਗੋਪਨੀਯਤਾ ਨੀਤੀ (Privacy Policy) 'ਤੇ ਜਾਓ।.
ਅਸੀਂ ਵੱਖ-ਵੱਖ ਤਰੀਕਿਆਂ ਨਾਲ ਜਾਣਕਾਰੀ ਇਕੱਠੀ ਕਰਦੇ ਹਾਂ, ਇਸ ਵਿੱਚ ਸ਼ਾਮਿਲ ਹੁੰਦੀ ਹੈ:
ਅਸੀਂ ਬਿਜਲੀ ਸੰਬੰਧੀ ਡੈਟਾ ਦੀ ਵਰਤੋਂ ਕਰਦੇ ਹਾਂ, ਜੋ ਅਸੀਂ ਤੁਹਾਨੂੰ ਉਪਯੋਗਿਤਾ ਸੇਵਾਵਾਂ ਉਪਲਬਧ ਕਰਾਉਣ ਅਤੇ ਤੁਹਾਡੇ ਲਈ ਉਪਲਬਧ ਉਪਯੋਗਿਤਾ-ਸੰਬੰਧੀ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਦੱਸਣ ਲਈ ਇਕੱਠੀ ਕਰਦੇ ਹਾਂ। ਕੁਝ ਉਦਾਹਰਨਾਂ ਵਿੱਚ ਸ਼ਾਮਿਲ ਹਨ:
ਅਸੀਂ ਹੋਰ ਵਰਤੋਂ ਸੰਬੰਧੀ ਡੈਟਾ ਵਿਚਲੇ ਸਮੂਹ ਵਿੱਚ ਤੁਹਾਡੇ ਬਾਰੇ ਡੈਟਾ ਵੀ ਸ਼ਾਮਿਲ ਕਰ ਸਕਦੇ ਹਾਂ, ਇਸ ਤਰ੍ਹਾਂ ਇਹ ਅਨਾਮ ਹੋ ਜਾਂਦਾ ਹੈ ਅਤੇ ਨਿਜੀ ਤੌਰ 'ਤੇ ਤੁਹਾਡੀ ਪਛਾਣ ਨਹੀਂ ਹੋ ਸਕਦੀ। ਉਦਾਹਰਨ ਲਈ, ਡੈਟਾ ਸਮੂਹ ਨੂੰ ਵਿਸ਼ੇਸ਼ ਭਗੋਲਿਕ ਖੇਤਰ ਜਾਂ ਮੌਸਮੀ ਜ਼ੋਨ ਵਿਚਲੇ ਸਾਰੇ ਘਰਾਂ ਅਤੇ ਕਾਰੋਬਾਰਾਂ ਲਈ ਬਿਜਲੀ ਦੀ ਕੁੱਲ ਵਰਤੋਂ ਦਾ ਸਾਰ ਉਪਲਬਧ ਕਰਾਉਣ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਉਦਾਹਰਨਾਂ ਵਿੱਚ, ਸਾਡੇ ਵੱਲੋਂ ਆਪਣੀਆਂ ਸੇਵਾਵਾਂ ਅਤੇ ਕਾਰੋਬਾਰੀ ਕਾਰਜਪ੍ਰਨਾਲੀ ਦਾ ਪ੍ਰਬੰਧ ਕਰਨ, ਉਪਲਬਧ ਕਰਾਉਣ ਅਤੇ ਸੁਧਾਰ ਕਰਨ ਲਈ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਵਰਤਿਆ ਜਾ ਸਕਦਾ ਹੈ। ਕੁਝ ਉਦਾਹਰਨਾਂ ਵਿੱਚ ਸ਼ਾਮਿਲ ਹਨ:
ਤੁਹਾਨੂੰ ਸੇਵਾਵਾਂ ਉਪਲਬਧ ਕਰਾਉਣ ਲਈ ਜਾਂ ਤੁਹਾਡੇ ਵੱਲੋਂ ਬੇਨਤੀ ਕੀਤੇ ਗਏ ਲੈਣ-ਦੇਣ ਪੂਰੇ ਕਰਨ ਲਈ ਅਸੀਂ, ਸਾਡੇ ਵੱਲੋਂ ਕੰਮ ਕਰਨ ਵਾਲੀਆਂ ਤੀਜੀਆਂ ਧਿਰਾਂ ਨੂੰ ਤੁਹਾਡਾ ਊਰਜਾ ਸੰਬੰਧੀ ਡੈਟਾ ਟ੍ਰਾਂਸਫ਼ਰ ਕਰ ਸਕਦੇ ਹਾਂ। PG&E ਦੀ ਤਰਫੋਂ ਕੰਮ ਕਰ ਰਹੀਆਂ ਤੀਜੀਆਂ ਧਿਰਾਂ ਨੂੰ PG&E ਵਾਂਗ ਉਸੀ ਗੋਪਨੀਯਤਾ ਅਤੇ ਸੁਰੱਖਿਆ ਤਰੀਕਿਆਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ PG&E ਵੱਲੋਂ ਗਾਹਕਾਂ ਦੀ ਕੋਈ ਵੀ ਵਿਅਕਤੀਗਤ ਜਾਣਕਾਰੀ ਸਾਂਝੀ ਕਰਨ ਦੀ ਆਗਿਆ ਦੇਣ ਤੋਂ ਪਹਿਲਾਂ ਉਹ ਆਪਣੇ ਡੈਟਾ ਦਾ ਪ੍ਰਬੰਧ ਕਰਨ ਦੀਆਂ ਪ੍ਰਕਿਰਿਆਵਾਂ ਦੇ ਵਿਆਪਕ ਸੁਰੱਖਿਆ ਜਾਇਜ਼ੇ ਹੇਠ ਹੁੰਦੀਆਂ ਹਨ।
PG&E ਲਈ ਜ਼ਰੂਰੀ ਹੇਠਾਂ ਦਿੱਤਿਆਂ ਨੂੰ ਛੱਡਕੇ, ਤੁਹਾਡੀ ਪਹਿਲਾਂ ਤੋਂ ਲਈ ਗਈ ਸਹਿਮਤੀ ਤੋਂ ਬਿਨਾਂ PG&E ਕਿਸੇ ਵੀ ਵਿਅਕਤੀ ਜਾਂ ਕਾਰੋਬਾਰੀ ਸੰਸਥਾ ਨੂੰ ਗਾਹਕ ਦੇ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਦਾ ਖ਼ੁਲਾਸਾ ਨਹੀਂ ਕਰਦੀ:
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, PG&E ਸਰਗਰਮੀਆਂ ਸਿਰੇ ਚਾੜ੍ਹਣ ਦੇ ਉਦੇਸ਼ ਲਈ ਹੋਰਨਾਂ ਸੰਸਥਾਵਾਂ ਨਾਲ ਗ਼ੈਰ-ਗਾਹਕ ਬਾਰੇ ਬਿਜਲੀ ਦੀ ਵਰਤੋਂ ਸੰਬੰਧੀ ਵਿਸ਼ੇਸ਼ ਡੈਟਾ ਸਾਂਝਾ ਕਰ ਸਕਦੀ ਹੈ, ਜਿਸ ਨਾਲ ਕਿ ਬਿਜਲੀ ਦੀ ਕੁਸ਼ਲਤਾ ਅਤੇ ਮੰਗ ਸੰਬੰਧੀ ਪ੍ਰਤੀਕਰਮ ਵਰਗੇ ਪ੍ਰੋਗਰਾਮਾਂ ਵਿੱਚ ਸੁਧਾਰ ਕਰਨ ਜਾਂ CPUC ਵੱਲੋਂ ਦਿੱਤੀ ਗਈ ਸੇਧ ਅਨੁਸਾਰ ਕੈਲੀਫੋਰਨੀਆ ਦੀ ਬਿਜਲੀ ਸੰਬੰਧੀ ਨੀਤੀ ਨੂੰ ਸੂਚਿਤ ਕਰਨ ਵਿੱਚ ਮਦਦ ਕਰ ਸਕਦੀ ਹੈ।
ਆਪਣੇ ਹੱਕਾਂ ਅਤੇ ਤੁਹਾਡੀ ਵਿਅਕਤੀਗਤ ਜਾਣਕਾਰੀ ਦੀ ਵਰਤੋਂ ਕਰਨ ਵਾਲੀਆਂ ਜਾਂ ਪਹੁੰਚ ਕਰਨ ਵਾਲੀਆਂ ਤੀਜੀਆਂ ਧਿਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਪਤਿਆਂ ਜਾਂ ਲਿੰਕਸ 'ਤੇ PG&E ਨਾਲ ਸੰਪਰਕ ਕਰੋ, ਜਾਂ CPUC ਦੇ ਗੋਪਨੀਯਤਾ ਨਿਯਮਾਂ ਦਾ ਜਾਇਜ਼ਾ ਲਓ।
ਤੁਹਾਡੀ ਚੋਣ 'ਤੇ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਸਾਂਝਾ ਕਰਨਾ
ਤੁਸੀਂ ਆਪਣੀ ਵਿਅਕਤੀਗਤ ਜਾਣਕਾਰੀ ਪ੍ਰਾਪਤ ਕਰਨ ਲਈ ਹੋਰ ਕੰਪਨੀਆਂ ਜਾਂ ਵਿਅਕਤੀਆਂ ਨੂੰ ਅਖ਼ਤਿਆਰ ਦੇ ਸਕਦੇ ਹੋ, ਇਸ ਵਿੱਚ ਤੁਹਾਡਾ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਸ਼ਾਮਿਲ ਹੁੰਦਾ ਹੈ। ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਤੁਸੀਂ ਖਪਤਕਾਰ ਵਜੋਂ ਆਪਣੇ ਹੱਕ ਸਮਝੋ ਅਤੇ ਕਿ ਹੋਰ ਧਿਰਾਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੀਆਂ ਹਨ, ਜੇ ਉਹ ਇਸ ਨੂੰ ਹੋਰਨਾਂ ਨਾਲ ਸਾਂਝੀ ਕਰਨਗੀਆਂ। ਅਸੀਂ ਤੁਹਾਨੂੰ ਤੁਹਾਡੇ ਯੂਜ਼ਰਨੇਮ ਅਤੇ ਪਾਸਵਰਡ ਅਤੇ ਵਿਸ਼ੇਸ਼ ਤੌਰ 'ਤੇ ਤੁਹਾਡੇ PG&E ਖਾਤੇ ਵਿੱਚ ਵਿਅਕਤੀਗਤ ਤੌਰ 'ਤੇ ਪਛਾਣੀ ਜਾਣ ਵਾਲੀ ਹੋਰ ਜਾਣਕਾਰੀ ਦੀ ਭੇਤਦਾਰੀ ਦੀ ਰਾਖੀ ਕਰਨ ਲਈ ਪ੍ਰੇਰਦੇ ਹਾਂ।
ਹੋਰ ਜਾਣਕਾਰੀ ਲਈ ਕਿਰਪਾ ਕਰਕੇ pge.com/sharemydata 'ਤੇ ਜਾਓ।
ਅਸੀਂ ਵਿਅਕਤੀਗਤ ਜਾਣਕਾਰੀ ਰੱਖਦੇ ਹਾਂ, ਇਸ ਵਿੱਚ ਕਾਨੂੰਨੀ ਸ਼ਰਤਾਂ ਦੇ ਅਧਾਰ 'ਤੇ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਸ਼ਾਮਿਲ ਹੁੰਦਾ ਹੈ ਜਾਂ ਇਸ ਵਿੱਚ CPUC ਤੋਂ ਮਿਲਣ ਵਾਲੀਆਂ ਸਿਫ਼ਾਰਸ਼ਾਂ, ਜੋ ਆਮ ਤੌਰ 'ਤੇ ਸੱਤ ਸਾਲ ਲਈ ਹਨ, ਸ਼ਾਮਿਲ ਹੁੰਦੀਆਂ ਹਨ। ਆਮ ਤੌਰ 'ਤੇ ਅਸੀਂ ਵਿਅਕਤੀਗਤ ਜਾਣਕਾਰੀ ਨੂੰ ਸਿਰਫ਼ ਉਦੋਂ ਤੱਕ ਰੱਖਦੇ ਹਾਂ, ਜਦ ਤੱਕ ਇਹ ਤੁਹਾਡੇ ਲਈ ਉਪਯੋਗਿਤਾ ਸੇਵਾਵਾਂ ਉਪਲਬਧ ਕਰਾਉਣ ਲਈ ਜਾਂ CPUC ਵੱਲੋਂ ਪ੍ਰਵਾਣਿਤ ਜਾਂ ਕਾਨੂੰਨ ਅਨੁਸਾਰ ਢੁਕਵੇਂ ਤੌਰ 'ਤੇ ਜ਼ਰੂਰੀ ਹੁੰਦੀ ਹੈ। ਜਦੋਂ ਜਾਣਕਾਰੀ ਦੀ ਹੋਰ ਲੋੜ ਨਹੀਂ ਰਹਿੰਦੀ, ਤਾਂ ਸੁਰੱਖਿਅਤ ਨਿਪਟਾਰੇ ਸੰਬੰਧੀ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਬਿਜਲੀ ਦੀ ਵਰਤੋਂ ਸੰਬੰਧੀ ਪਹੁੰਚ ਜਾਂ ਤਾਂ ਮਹੀਨੇਵਾਰ ਬਿਲਿੰਗ ਸਟੇਟਮੈਂਟਾਂ ਰਾਹੀਂ ਜਾਂ ਤੁਹਾਡੇ ਆੱਨਲਾਈਨ ਖਾਤੇ ਸੰਬੰਧੀ ਪੋਰਟਲ ਰਾਹੀਂ ਉਪਲਬਧ ਕਰਾਈ ਜਾਂਦੀ ਹੈ। ਤੁਹਾਡਾ ਖਾਤਾ ਬਿਜਲੀ ਦੀ ਵਰਤੋਂ ਸੰਬੰਧੀ ਡੈਟਾ ਨੂੰ ਅਸਲ ਵਰਤੋਂ ਦੇ ਇੱਕ ਦਿਨ ਬਾਅਦ ਦਰਸਾਉਂਦਾ ਹੈ ਅਤੇ ਰਿਹਾਇਸ਼ੀ ਗਾਹਕਾਂ ਲਈ ਘੰਟੇਵਾਰ ਵਰਤੋਂ 'ਤੇ ਅਤੇ ਗ਼ੈਰ- ਰਿਹਾਇਸ਼ੀ (ਕਾਰੋਬਾਰੀ) ਗਾਹਕਾਂ ਲਈ 15-ਮਿੰਟ ਦੇ ਵਕਫ਼ੇ 'ਤੇ ਦਰਸਾਉਂਦਾ ਹੈ।
PG&E ਦੀ ਵੈਬਸਾਈਟ ਮੁੱਲ ਤੈਅ ਕਰਨ ਸੰਬੰਧੀ ਜਾਣਕਾਰੀ ਤੱਕ ਵੀ ਪਹੁੰਚ ਉਪਲਬਧ ਕਰਦੀ ਹੈ, ਇਸ ਵਿੱਚ ਮਹੀਨੇ ਦੇ ਅੰਤ 'ਤੇ ਬਿੱਲ ਦਾ ਅਨੁਮਾਨ ਅਤੇ ਵੱਧ ਵਰਤੋਂ ਵਾਲੇ ਸਮੇਂ ਅਤੇ ਘੱਟ ਵਰਤੋਂ ਵਾਲੇ ਸਮੇਂ ਦੀਆਂ ਦਰਾਂ ਸ਼ਾਮਿਲ ਹੁੰਦੀਆਂ ਹਨ। ਮਿਆਰੀ ਦਰ ਦੀ ਯੋਜਨਾ ਵਾਲੇ ਗਾਹਕ, ਜਦੋਂ ਐਨਰਜੀ ਅਲਰਟਸ (Energy Alerts) ਨਾਮਕ ਵਾੱਲੰਟਰੀ PG&E ਪ੍ਰੋਗਰਾਮ ਵਿੱਚ ਹਿੱਸਾ ਲੈਕੇ ਸਭ ਤੋਂ ਉੱਚੇ ਮੁੱਲ ਦੇ ਟੀਅਰ ਤੱਕ ਪਹੁੰਚ ਜਾਂਦੇ ਹਨ, ਤਾਂ ਉਹਨਾਂ ਕੋਲ ਸੂਚਿਤ ਕੀਤੇ ਜਾਣ ਵਾਲਾ ਵਿਕਲਪ ਵੀ ਹੁੰਦਾ ਹੈ।
ਅਸੀਂ ਤੁਹਾਡੇ ਨਾਲ ਕਿਵੇਂ ਸੰਚਾਰ ਕਰਦੇ ਹਾਂ ਅਤੇ ਤੁਸੀਂ ਸਾਨੂੰ ਕਿਹੜੀ ਵਿਅਕਤੀਗਤ ਜਾਣਕਾਰੀ ਉਪਲਬਧ ਕਰਾਉਂਦੇ ਹੋ, ਬਾਰੇ ਅਸੀਂ ਕੁਝ ਵਿਕਲਪਾਂ ਦੀ ਪੇਸ਼ਕਸ਼ ਕਰਦੇ ਹਾਂ। ਕੁਝ ਮਾਮਲਿਆਂ ਵਿੱਚ ਤੁਹਾਨੂੰ, ਤੁਹਾਡੇ ਵੱਲੋਂ ਸਾਨੂੰ ਉਪਲਬਧ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਤ ਕਰਨ ਦਾ ਹੱਕ ਹੈ।
ਤੁਹਾਡੀ ਗੋਪਨੀਯਤਾ ਦੀ ਰਾਖੀ ਵਿੱਚ ਮਦਦ ਕਰਨ ਲਈ ਅਤੇ ਤੁਹਾਨੂੰ ਕੁਆਲਿਟੀ ਵਾਲੀ ਸੇਵਾ ਉਪਲਬਧ ਕਰਨ ਲਈ, ਸਾਨੂੰ ਪੂਰੀ ਅਤੇ ਸਟੀਕ ਜਾਣਕਾਰੀ ਉਪਲਬਧ ਕਰਾਉਣ ਲਈ ਅਸੀਂ ਤੁਹਾਡੇ 'ਤੇ ਨਿਰਭਰ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਕੋਲ ਤੁਹਾਡੇ ਬਾਰੇ ਗ਼ਲਤ ਜਾਂ ਪੁਰਾਣੀ ਜਾਣਕਾਰੀ ਹੈ, ਤਾਂ ਅਸੀਂ ਤੁਹਾਨੂੰ ਜਾਣਕਾਰੀ ਨੂੰ ਅਪਡੇਟ ਕਰਨ ਜਾਂ ਠੀਕ ਕਰਨ ਲਈ ਸਹੂਲਤ ਅਨੁਸਾਰ ਛੇਤੀ ਤੋਂ ਛੇਤੀ ਸਾਡੇ ਨਾਲ ਸੰਪਰਕ ਕਰਨ ਲਈ ਪ੍ਰੇਰਦੇ ਹਾਂ। ਤੁਸੀਂ ਹੇਠਾਂ ਦਿੱਤੇ "ਸਾਡੇ ਨਾਲ ਸੰਪਰਕ ਕਰੋ" ("Contact Us") ਸੈਕਸ਼ਨ ਵਿੱਚ ਦਿੱਤੇ ਗਏ ਨੰਬਰ 'ਤੇ ਕਾਲ ਕਰਕੇ ਆਪਣੀ ਜਾਣਕਾਰੀ ਜਾਂ ਆਪਣਾ ਪ੍ਰੋਫਾਈਲ ਸੰਪਾਦਿਤ ਕਰਨ ਲਈ pge.com 'ਤੇ ਆਪਣੇ ਖਾਤੇ ਦੇ ਪੋਰਟਲ ਰਾਹੀਂ ਆਪਣੇ ਆੱਨਲਾਈਨ ਖਾਤੇ ਵਿੱਚ ਸਾਈਨਅਪ ਕਰਕੇ ਅਪਡੇਟ ਜਾਂ ਠੀਕ ਕਰ ਸਕਦੇ ਹੋ।
PG&E ਲਈ ਆਪਣੇ ਗਾਹਕਾਂ ਦੀ ਜਾਣਕਾਰੀ ਦੀ ਰਾਖੀ ਕਰਨੀ ਮੁੱਖ ਤਰਜੀਹ ਹੈ। ਅਸੀਂ ਆਪਣੇ ਪ੍ਰਬੰਧਾਂ ਦੀ ਅਖੰਡਤਾ ਅਤੇ ਤੁਹਾਡੀ ਵਿਅਕਤੀਗਤ ਜਾਣਕਾਰੀ ਦੀ ਰਾਖੀ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਵਿਆਪਕ ਕਾਰਵਾਈਆਂ ਕਰਾਂਗੇ। ਅਸੀਂ ਬਿਨਾਂ ਅਖ਼ਤਿਆਰ ਵਾਲੀ ਪਹੁੰਚ, ਤਬਾਹੀ ਜਾਂ ਤਬਦੀਲੀ ਤੋਂ ਤੁਹਾਡੇ ਬਾਰੇ ਵਿਅਕਤੀਗਤ ਜਾਣਕਾਰੀ ਦੀ ਰਾਖੀ ਕਰਨ ਵਿੱਚ ਮਦਦ ਲਈ ਅਸੀਂ ਲਗਾਤਾਰ ਪ੍ਰਸ਼ਾਸਨੀ, ਤਕਨੀਕੀ ਅਤੇ ਭੌਤਿਕ ਸੁਰੱਖਿਆ ਕਾਰਵਾਈਆਂ ਲਾਗੂ ਅਤੇ ਅਪਡੇਟ ਕਰਦੇ ਹਾਂ। ਇਸ ਤੋਂ ਅਲਾਵਾ, ਆਪਣੇ ਆੱਨਲਾਈਨ ਖਾਤੇ ਵਿੱਚ ਲੌਗ ਕਰਨ ਵੇਲੇ ਜਦੋਂ ਤੁਸੀਂ ਕੋਈ ਵੀ ਖਾਤੇ ਸੰਬੰਧੀ ਜਾਣਕਾਰੀ ਭਰਦੇ ਹੋ ਜਾਂ ਜੋ ਤੁਹਾਡੀ ਬ੍ਰਾਊਜ਼ਰ ਵਿੰਡੋ ਵਿੱਚ ਸਾਡੀ ਵੈੱਬਸਾਈਟ 'ਤੇ ਨਜ਼ਰ ਆਉਂਦੀ ਹੈ, ਨੂੰ ਸਿਕਿਓਰ ਸਾੱਕਿਟ ਲੇਅਰ (Secure Sockets Layer) ("SSL") ਵਜੋਂ ਜਾਣੀ ਜਾਂਦੀ ਸਨਅੱਤੀ ਮਿਆਰ ਦੀ ਸੁਰੱਖਿਆ ਸੰਬੰਧੀ ਤਕਨੀਕ ਦੀ ਵਰਤੋਂ ਕਰਕੇ ਸੁਰੱਖਿਅਤ ਕੀਤਾ ਜਾਂਦਾ ਹੈ। SSL ਦੀ ਵਰਤੋਂ ਕਰਕੇ ਅਸੀਂ ਤੁਹਾਡੀ ਵਿਅਕਤੀਗਤ ਅਤੇ ਆਰਥਕ ਜਾਣਕਾਰੀ ਦੀ ਭੇਤਦਾਰੀ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਡਾ ਬ੍ਰਾਊਜ਼ਰ SSL ਦੇ ਨਾਲ ਕੰਮ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਦੇ ਨਿਰਮਾਤਾ ਤੋਂ ਪੁਸ਼ਟੀ ਕਰੋ।
ਜ਼ਰੂਰਤ ਅਨੁਸਾਰ ਅਤੇ CPUC ਵੱਲੋਂ ਲੋੜਿਆ ਜਾਣ ‘ਤੇ, ਇਸ ਨੋਟਿਸ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ। ਇਸ ਨੋਟਿਸ ਵਿਚਲੀਆਂ ਭੌਤਿਕ ਤਬਦੀਲੀਆਂ PG&E ਦੀ ਵੈਬਸਾਈਟ pge.com'ਤੇ ਪੋਸਟ ਕੀਤੀਆਂ ਜਾਣਗੀਆਂ। ਸਾਡੀ ਵੈਬਸਾਈਟ 'ਤੇ ਇਸ ਗੋਪਨੀਯਤਾ ਨੀਤੀ ਦੇ ਸਭ ਤੋਂ ਅਪਡੇਟ ਕੀਤੇ ਗਏ ਰੂਪਾਂਤਰ ਨੂੰ ਫਿਰ ਤੋਂ ਵੇਖਣ ਲਈ ਅਸੀਂ ਤੁਹਾਨੂੰ ਵੀ ਸਲਾਨਾ ਤੌਰ 'ਤੇ ਇੱਕ ਬਿਲ ਦੇ ਨਾਲ ਭੇਜਕੇ ਦੱਸਾਂਗੇ।
ਜੇ ਇਸ ਨੋਟਿਸ ਬਾਰੇ ਤੁਹਾਡੇ ਸੁਆਲ, ਚਿੰਤਾਵਾਂ ਜਾਂ ਸ਼ਿਕਾਇਤਾਂ ਹਨ, ਕੀ ਤੁਸੀਂ ਮੌਜੂਦਾ ਜਾਂ ਪਿਛਲੇ ਰੂਪਾਂਤਰ ਦੀ ਬੇਨਤੀ ਕਰਨਾ ਚਾਹੁੰਦੇ ਹੋ ਜਾਂ ਇਸ ਨੋਟਿਸ ਨੂੰ ਅਪਡੇਟ ਕਰਨ ਲਈ ਸਾਡੀ ਪ੍ਰਕਿਰਿਆ ਸੰਬੰਧੀ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਵਿਕਲਪਾਂ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ:
PG&E ਦੀ ਰਿਹਾਇਸ਼ੀ ਅਤੇ ਕਾਰੋਬਾਰੀ ਗਾਹਕ ਸੇਵਾ
ਚਿੱਠੀ-ਪੱਤਰੀ ਪ੍ਰਬੰਧਨ ਕੇਂਦਰ
ਧਿਆਨ ਦਿਓ: ਗਾਹਕ ਦੀ ਗੋਪਨੀਯਤਾ ਦਾ ਪ੍ਰਬੰਧਨ
P.O. Box 997310
Sacramento, CA 95899-7310
PG&E ਦੇ ਰਿਹਾਇਸ਼ੀ ਗਾਹਕ: a href="tel:1-800-743-5000">1-800-743-5000 'ਤੇ ਕਾਲ ਕਰੋ <
PG&E ਦੇ ਕਾਰੋਬਾਰੀ ਗਾਹਕ:ਕਾਰੋਬਾਰੀ ਗਾਹਕ ਸੇਵਾ ਕੇਂਦਰ 'ਤੇ ਜਾਓ