ਡਿਜੀਟਲ ਸੰਚਾਰਾਂ ਬਾਰੇ ਨੀਤੀ

ਤੁਹਾਡੀਆਂ ਜ਼ਰੂਰੀ ਸੇਵਾਵਾਂ ਅਤੇ ਪ੍ਰੋਗਰਾਮਾਂ ਬਾਰੇਊਰਜਾ ਬਚਾਉਣ ਦੇ ਮੌਕਿਆਂ ਬਾਰੇਅਤੇ ੁਹਾਡੀ ਸਮੁੱਚੀ PG&E ਸੇਵਾ ਦੇ ਹੋਰ ਪੱਖਾਂ ਬਾਰੇ ਤੁਹਾਡੇ ਨਾਲ ਸੰਚਾਰ ਕਰਨ ਲਈ PG&E ਗਾਹਕ ਵੱਲੋਂ ਪ੍ਰਦਾਨ ਕੀਤੀ ਸੰਪਰਕ ਜਾਣਕਾਰੀਅਤੇ ਨਾਲ ਹੀ ਹੋਰ ਸਰੋਤਾਂ ਤੋਂ ਹਾਸਲ ਕੀਤੀ ਜਾਣਕਾਰੀ ਦੀ ਵਰਤੋਂ ਕਰਦੀ ਹੈ। ਡਿਜੀਟਲ ਸੰਚਾਰਾਂ ਬਾਰੇ ਨੀਤੀ ਤੁਹਾਨੂੰ ਇਸ ਬਾਰੇ ਵਿਸਤਰਿਤ ਜਾਣਕਾਰੀ ਪ੍ਰਦਾਨ ਕਰਾਉਂਦੀ ਹੈ ਕਿ ਅਸੀਂ ਆਵਾਜ਼ਲਿਖਤੀ ਸੰਦੇਸ਼ਾਂਈਮੇਲਾਂਅਤੇ ਡਿਜੀਟਲ ਸੰਚਾਰਾਂ ਦੇ ਹੋਰ ਤਰੀਕਿਆਂ (ਉਦਾਹਰਨ ਲਈ PG&E ਪ੍ਰੋਗਰਾਮਾਂਸੇਵਾਵਾਂ ਅਤੇ ਅਧਿਨਿਯਮਕ ਕਾਰਵਾਈਆਂ ਨਾਲ ਸੰਬੰਧਿਤ ਸਮੱਗਰੀਆਂਦੇ ਰਾਹੀਂ ਤੁਹਾਡੇ ਨਾਲ ਕਿਵੇਂ ਗੱਲਬਾਤ ਕਰਨ ਦੀ ਯੋਜਨਾ ਬਣਾਉਂਦੇ ਹਾਂ। 

 

ਇਸ ਬਾਰੇ ਵਧੇਰੇ ਜਾਣਕਾਰੀ ਵਾਸਤੇ ਕਿ ਅਸੀਂ ਕਿਸ ਤਰ੍ਹਾਂ ਤੁਹਾਡੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਦੇ ਹਾਂ ਅਤੇ ਇਸ ਨੂੰ ਨਹੀਂ ਵੇਚਦੇਕਿਰਪਾ ਕਰਕੇ ਸਾਡੀ ਪਰਦੇਦਾਰੀ ਨੀਤੀ ਨੂੰ ਦੇਖੋ 

 

ਲਿਖਤੀ ਸੁਚੇਤਨਾਵਾਂ – ਵਰਤੋਂ ਦੀਆਂ ਮਦਾਂ 

PG&E ਦੀਆਂ ਲਿਖਤੀ ਸੁਚੇਤਨਾਵਾਂ ਅਤੇ ਅਧਿਸੂਚਨਾਵਾਂਗਿਣਤੀ ਪ੍ਰਤੀ ਵਰਤੋਂਕਾਰ ਪਰਿਵਰਤਨਸ਼ੀਲ ਹੈ। 

 

ਆਪਣੇ ਔਨਲਾਈਨ ਖਾਤੇ ਉੱਤੇPG&E ਦੇ ਕਿਸੇ ਗਾਹਕ ਸੇਵਾ ਪ੍ਰਤੀਨਿਧ ਰਾਹੀਂਜਾਂ ਕਿਸੇ ਹੋਰ PG&E ਪ੍ਰੋਗਰਾਮ ਰਾਹੀਂ ਆਪਣੀ ਮੋਬਾਈਲ ਡੀਵਾਈਸ ਦੀ ਸੰਖਿਆ(ਵਾਂਪ੍ਰਦਾਨ ਕਰਾਉ ਦੁਆਰਾ(i) ਤੁਸੀਂ ਪੁਸ਼ਟੀ ਕਰਦੇ ਹੋ ਅਤੇ PG&E ਨੂੰ ਦੱਸਦੇ ਹੋ ਕਿ ਤੁਸੀਂ ਮੋਬਾਈਲ ਡੀਵਾਈਸ(ਸਾਂਦੇ ਅਧਿਕਾਰਿਤ ਵਰਤੋਂਕਾਰ ਹੋ ਜਾਂ ਮੋਬਾਈਲ ਫ਼ੋਨ(ਨਾਂਦੇ ਅਧਿਕਾਰਿਤ ਵਰਤੋਂਕਾਰ ਦੁਆਰਾ ਤੁਹਾਨੂੰ ਵਿਵਸਥਾਵਾਂ (ii) ਅਤੇ (iii) ਨਾਲ ਸਹਿਮਤ ਹੋਣ ਲਈ ਆਗਿਆ ਦਿੱਤੀ ਗਈ ਹੈ(ii) ਤੁਸੀਂ PG&E ਨੂੰ ਉਸ (ਉਹਨਾਂਮੋਬਾਈਲ ਡੀਵਾਈਸ(ਸਾਂਨੂੰ ਆਪਣੇ ਵਾਇਰਲੈੱਸ ਕੈਰੀਅਰ ਰਾਹੀਂ ਲਿਖਤੀ ਸੰਦੇਸ਼ ਭੇਜਣ ਦੀ ਜ਼ਾਹਰੀ ਆਗਿਆ ਦਿੰਦੇ ਹੋ ਜੇਕਰ ਅਤੇ ਜਦੋਂ ਤੱਕ ਅਜਿਹੀ ਆਗਿਆ ਨੂੰ ਇਹਨਾਂ ਮਦਾਂ ਅਤੇ ਸ਼ਰਤਾਂ ਦੇ ਅਨੁਸਾਰ ਜਾਂ ਹੋਰ ਵਾਜਬ ਸਾਧਨਾਂ ਰਾਹੀਂ ਰੱਦ ਨਹੀਂ ਕਰ ਦਿੱਤਾ ਜਾਂਦਾਅਤੇ (iii) ਅਜਿਹੀ ਆਗਿਆ ਦੇਕੇ ਤੁਸੀਂ ਲਿਖਤੀ ਸੰਦੇਸ਼ ਪ੍ਰਾਪਤ ਰਨ ਦੇ ਨਾਲ ਸਹਿਮਤ ਹੋ ਰਹੇ ਹੋ ਚਾਹੇ ਤੁਹਾਡਾ ਨੰਬਰ ਸੰਘੀ ਸਰਕਾਰਜਾਂ ਪ੍ਰਾਂਤਕੀ ਸਰਕਾਰ ਦੀ ਕਾਲ ਨਾ ਕਰੋ’ (Do Not Call) ਸੂਚੀ ਉੱਤੇ ਹੀ ਕਿਉਂ ਨਾ ਹੋਵੇ ਅਤੇ ਤੁਸੀਂ ਸਹਿਮਤ ਹੁੰਦੇ ਹੋ ਕਿ ਅਜਿਹੇ ਲਿਖਤੀ ਸੰਦੇਸ਼ ਅਜਿਹੀ ਕਾਲ ਨਾ ਕਰੋ’ ਸੂਚੀ(ਆਂਦੀ ਉਲੰਘਣਾ ਨਹੀਂ ਕਰਨਗੇ। ਮੋਬਾਈਲ ਡੀਵਾਈਸਾਂ ਨੂੰ ਛੋਟੀਆਂਹੱ ਵਿੱਚ ਪਕੜਨਯੋਗ ਕੰਪਿਊਟਿੰਗ ਜਾਂ ਸੰਚਾਰ ਡੀਵਾਈਸਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈਜਿਨ੍ਹਾਂ ਵਿੱਚ ਰਵਾਇਤੀ ਤੌਰ ਤੇ ਇੱਕ ਡਿਸਪਲੇ ਸਕ੍ਰੀਨ ਹੁੰਦੀ ਹੈ ਅਤੇ ਨਾਲ ਟੱਚ ਇਨਪੁੱਟ ਅਤੇ/ਜਾਂ ਲਘੂ ਕੀ-ਬੋਰਡ ਹੁੰਦਾ ਹੈ। ਮੋਬਾਈਲ ਡੀਵਾਈਸਾਂ ਵਿੱਚ ਮੋਬਾਈਲ ਸੈੱਲ ਫ਼ੋਨਸਮਾਰਟ ਫ਼ੋਨਟੇਬਲੈੱਟਅਤੇ/ਜਾਂ ਅਜਿਹੀਆਂ ਹੋਰ ਡੀਵਾਈਸਾਂ ਸ਼ਾਮਲ ਹੁੰਦੀਆਂ ਹਨ ਪਰ ਸੂਚੀ ਏਥੋਂ ਤੱਕ ਸੀਮਤ ਨਹੀਂ ਹੈ 

 

ਲਿਖਤੀ ਸੁਚੇਤਨਾਵਾਂ (Text Alerts) ਬੰਦ ਕਰੋ: ਕਿਸੇ ਵੀ ਸਮੇਂ ਲਿਖਤੀ ਸੁਚੇਤਨਾਵਾਂ ਨੂੰ ਰੱਦ ਕਰੋ ਜਾਂ ਤਾਂ (i) ਆਪਣੇ ਖਾਤੇ ਵਿਚਲੇ ਪ੍ਰੋਫਾਈਲ ਅਤੇ ਸੁਚੇਤਨਾਵਾਂ’ ਪੰਨੇ ਤੋਂ ਸੁਚੇਤਨਾਵਾਂ ਬੰਦ ਕਰਕੇ ਜਾਂ ਸੰਬੰਧਿਤ PG&E ਪ੍ਰੋਗਰਾਮ ਦੇ ਖਾਤੇ ਜਾਂ ਵੈੱਬਸਾਈਟ ਤੋਂ ਬੰਦ ਕਰਕੇ ਜਾਂ (ii) PG&E ਨੂੰ 1-800-PGE-5000 ’ਤੇ ਕਾਲ ਕਰੋ। ਇਸ ਤੋਂ ਇਲਾਵਾਹਰ ਪ੍ਰੋਗਰਾਮ ਲਈ ਸੁਚੇਤਨਾਵਾਂ ਵਾਲੇ ਲਿਖਤੀ ਸੰਦੇਸ਼ਾਂ ਵਿੱਚ ਇੱਕ ਵਿਸ਼ੇਸ਼ ਸ਼ਬਦ ਹੋਵੇਗਾ (ਉਦਾਹਰਨ ਲਈ“STOP” ਜਾਂ “OPTOUT”ਜਿਸ ਨੂੰ ਤੁਸੀਂ ਸਿਰਫ਼ ਉਸ ਪ੍ਰੋਗਰਾਮ ਵਾਸਤੇ ਭਵਿੱਖ ਦੀਆਂ ਲਿਖਤੀ ਸੁਚੇਤਨਾਵਾਂ ਨੂੰ ਬੰਦ ਕਰਨ ਲਈ ਜਵਾਬ ਵਜੋਂ ਲਿਖਕੇ ਭੇਜ ਸਕਦੇ ਹੋ PG&E ਤੁਹਾਨੂੰ ਕੁਝ ਵਿਸ਼ੇਸ਼ ਲਿਖਤੀ ਸੰਦੇਸ਼ ਭੇਜਣ ਦਾ ਹੱਕ ਰਾਖਵਾਂ ਰੱਖਦੀ ਹੈਜਿਨ੍ਹਾਂ ਵਿੱਚ ਸੰਕਟਕਾਲੀ ਅਤੇ ਸੁਰੱਖਿਆ ਅਧਿਸੂਚਨਾਵਾਂ ਸ਼ਾਮਲ ਹਨ ਪਰ ਸੂਚੀ ਏਥੋਂ ਤੱਕ ਸੀਮਤ ਨਹੀਂ ਹੈਜਿਨ੍ਹਾਂ ਨੂੰ ਪ੍ਰਾਪਤ ਕਰਨ ਦੀ ਚੋਣ ਹਟਾਉਣ ਦਾ ਵਿਕਲਪ ਤੁਹਾਡੇ ਕੋਲ ਉਪਲਬਧ ਨਹੀਂ ਹੋਵੇਗਾ ਆਪਣੀਆਂ ਸੰਚਾਰ ਤਰਜੀਹਾਂ ਦਾ ਪ੍ਰਬੰਧਨ ਕਰਨ ਲਈ ਆਪਣੇ ਖਾਤੇ ਵਿੱਚ ਸਾਈਨ ਇਨ ਕਰੋ 

 

ਮਦਦ ਜਾਂ ਸਹਾਇਤਾ ਹਾਸਲ ਕਰੋ: ਮਦਦ ਵਾਸਤੇਕਿਸੇ ਵੀ ਸਮੇਂ ਲਿਖਤੀ ਸੁਚੇਤਨਾ ਦੇ ਜਵਾਬ ਵਜੋਂ “HELP” ਲਿਖਕੇ ਭੇਜੋ। 

 

ਕੀਮਤ: PG&E ਲਿਖਤੀ ਸੁਚੇਤਨਾਵਾਂ ਵਾਸਤੇ ਕੋਈ ਫੀਸ ਨਹੀਂ ਲੈਂਦੀ। ਤੁਹਾਡੇ ਕੈਰੀਅਰ ਵੱਲੋਂ ਲਏ ਜਾਂਦੇ ਕਿਸੇ ਖ਼ਰਚਿਆਂ ਵਾਸਤੇ ਆਪਣੇ ਪਲਾਨ ਦੇ ਵੇਰਵਿਆਂ ਦੀ ਆਪਣੇ ਵਾਇਰਲੈੱਸ ਕੈਰੀਅਰ ਕੋਲੋਂ ਪੜਤਾਲ ਕਰੋ। ਜੇ ਤੁਸੀਂ ਕੈਰੀਅਰ ਬਦਲ ਲੈਂਦੇ ਹੋਤਾਂ ਪਲਾਨ ਦੇ ਵੇਰਵਿਆਂ ਵਾਸਤੇ ਆਪਣੇ ਨਵੇਂ ਵਾਇਰਲੈੱਸ ਕੈਰੀਅਰ ਕੋਲੋਂ ਪੜਤਾਲ ਕਰਨਾ ਲਿਖਤੀ ਜ਼ਿੰਮੇਵਾਰੀ ਹੈ *ਸੰਦੇਸ਼ ਅਤੇ ਡੈਟਾ ਰੇਟ ਲਾਗੂ ਹੋ ਸਕਦੇ ਹਨ। 

 

ਕੀਮਤ: PG&E ਲਿਖਤੀ ਸੁਚੇਤਨਾਵਾਂ ਵਾਸਤੇ ਕੋਈ ਫੀਸ ਨਹੀਂ ਲੈਂਦੀ। ਤੁਹਾਡੇ ਕੈਰੀਅਰ ਵੱਲੋਂ ਲਏ ਜਾਂਦੇ ਕਿਸੇ ਖ਼ਰਚਿਆਂ ਵਾਸਤੇ ਆਪਣੇ ਪਲਾਨ ਦੇ ਵੇਰਵਿਆਂ ਦੀ ਆਪਣੇ ਵਾਇਰਲੈੱਸ ਕੈਰੀਅਰ ਕੋਲੋਂ ਪੜਤਾਲ ਕਰੋ। ਜੇ ਤੁਸੀਂ ਕੈਰੀਅਰ ਬਦਲ ਲੈਂਦੇ ਹੋਤਾਂ ਪਲਾਨ ਦੇ ਵੇਰਵਿਆਂ ਵਾਸਤੇ ਆਪਣੇ ਨਵੇਂ ਵਾਇਰਲੈੱਸ ਕੈਰੀਅਰ ਕੋਲੋਂ ਪੜਤਾਲ ਕਰਨਾ ਲਿਖਤੀ ਜ਼ਿੰਮੇਵਾਰੀ ਹੈ *ਸੰਦੇਸ਼ ਅਤੇ ਡੈਟਾ ਰੇਟ ਲਾਗੂ ਹੋ ਸਕਦੇ ਹਨ। 

 

ਈਮੇਲ ਸੰਚਾਰ – ਵਰਤੋਂ ਦੀਆਂ ਮਦਾਂ 

ਗੈਰ-ਜ਼ਾਹਰ ਸਹਿਮਤੀ: ਕਿਸੇ ਔਨਲਾਈਨ ਖਾਤੇ ਵਾਸਤੇ ਸਾਈਨ-ਅੱਪ ਕਰਦੇ ਸਮੇਂਕਿਸੇ PG&E ਗਾਹਕ ਸੇਵਾ ਪ੍ਰਤੀਨਿਧ ਕੋਲਜਾਂ ਕਿਸੇ ਵੀ ਹੋਰ ਈਮੇਲ ਸੰਚਾਰ ਪ੍ਰਦਾਨ ਕਰਾਉਣ ਵਾਲੇ PG&E ਪ੍ਰੋਗਰਾਮ ਜਾਂ ਸੇਵਾ ਨੂੰ ਆਪਣਾ ਈਮੇਲ ਪਤਾ(ਪਤੇਪ੍ਰਦਾਨ ਕਰਾਉਣ ਦੁਆਰਾਤੁਸੀਂ PG&E ਨੂੰ ਤੁਹਾਡੇ ਨਾਲ ਸੰਪਰਕ ਦੀ ਮੁੱਖ ਵਿਧੀ ਵਜੋਂ ਈਮੇਲ ਰਾਹੀ ਸੰਪਰਕ ਕਰਨ ਵਾਸਤੇ ਅਖਤਿਆਰ ਦੇ ਰਹੇ ਹੋ ਜਦ ਇਹ ਉਪਲਬਧ ਹੋਵੇਜਦ ਤੱਕ ਕਿ ਤੁਸੀਂ ਆਪਣੇ ਔਨਲਾਈਨ ਖਾਤੇ ਵਿੱਚ 'ਪ੍ਰੋਫਾਈਲ ਅਤੇ ਸੁਚੇਤਨਾਵਾਂ’ (Profile & Alerts) ਪੰਨੇ ਵਿੱਚ ਦਰਸਾਏ ਅਨੁਸਾਰPG&E ਗਾਹਕ ਸੇਵਾ ਪ੍ਰਤੀਨਿਧ ਕੋਲਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਤੇ ਕੋਈ ਵਿਕਲਪਕ ਤਰਜੀਹ ਨਹੀਂ ਚੁਣਦੇ PG&E, ਸੇਵਾ ਨਾਲ ਸੰਬੰਧਿਤ ਈਮੇਲ ਸੰਦੇਸ਼ ਅਤੇ ਨਵੇਂ ਅਤੇ/ਜਾਂ ਮੌਜੂਦਾ PG&E ਪ੍ਰੋਗਰਾਮਾਂ ਅਤੇ ਸੇਵਾਵਾਂ ਸੰਬੰਧੀ ਹੋਰ ਜਾਣਕਾਰੀ ਭੇਜ ਸਕਦੀ ਹੈਜਿਨ੍ਹਾਂ ਵਿੱਚ ਤੁਹਾਡੀ ਸੇਵਾ ਨਾਲ ਖਾਸ ਤੌਰ ਤੇ ਸੰਬੰਧਿਤ ਸੰਦੇਸ਼ ਅਤੇ ਜਾਣਕਾਰੀ ਵੀ ਸ਼ਾਮਲ ਹੈ ਜਿਵੇਂ ਕਿ ਨਵੇਂ ਰੇਟ ਦੇ ਕਾਰਜਕ੍ਰਮ ਜਾਂ ਵਿਕਲਪਬਿਲਿੰਗ ਜਾਣਕਾਰੀਊਰਜਾ ਦੀ ਬੱਚਤ ਕਰਨ ਦੇ ਤਰੀਕੇਸੁਰੱਖਿਆ ਸੰਬੰਧੀ ਨੁਕਤੇਅਤੇ/ਜਾਂ ਤੁਹਾਡੇ ਲਈ ਹੋਰ ਜਾਣਕਾਰੀ-ਭਰਪੂਰ ਈਮੇਲਾਂ। ਉਦਾਹਰਨPG&E ਤੁਹਾਡੇ ਵੱਲੋਂ ਪਹਿਲਾਂ ਬੇਨਤੀ ਕੀਤੇ ਗਏ ਕਿਸੇ ਲੈਣ-ਦੇਣ ਨੂੰ ਸੁਵਿਧਾਜਨਕ ਬਣਾਉਣਨੇਪਰੇ ਚਾੜ੍ਹਨਜਾਂ ਇਸਦੀ ਪੁਸ਼ਟੀ ਕਰਨ ਲਈ ਈਮੇਲ ਭੇਜ ਸਕਦੀ ਹੈਜਿਵੇਂ ਕਿ ਸਰਵਿਸ ਵਾਸਤੇ ਤੈਅ-ਮੁਲਾਕਾਤਜਾਂ ਉਹਨਾਂ ਰੇਟ ਸੰਬੰਧੀ ਯੋਜਨਾਵਾਂ (plans) ਜਾਂ ਊਰਜਾ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਣ ਲਈ ਜਿਨ੍ਹਾਂ ਵਾਸਤੇ ਤੁਸੀਂ ਯੋਗ ਹੋ ਸਕਦੇ ਹੋ। ਇਸੇ ਤਰ੍ਹਾਂ ਹੀਜੇ ਤੁਸੀਂ PG&E ਨੂੰ ਆਪਣਾ ਈਮੇਲ ਪਤਾ(ਪਤੇਕਿਸੇ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਰਾਹੀਂ ਪ੍ਰਦਾਨ ਕਰਾਉਂਦੇ ਹੋਜਿਵੇਂ ਕਿ ਇੱਕ ਊਰਜਾ ਸੁਯੋਗਤਾ ਸੰਬੰਧੀ ਛੋਟ ਪ੍ਰੋਗਰਾਮ ਜਾਂ ਊਰਜਾ ਲੇਖਾ-ਪੜਤਾਲ ਵਾਸਤੇ ਸਾਈਨ-ਅੱਪ ਕਰਨ ਦੁਆਰਾਤਾਂ PG&E ਤੁਹਾਨੂੰ ਸੇਵਾ ਸੰਬੰਧੀ ਸੰਦੇਸ਼ ਅਤੇ ਮੌਜੂਦਾ ਪ੍ਰੋਗਰਾਮਾਂ ਬਾਬਤ ਹੋਰ ਜਾਣਕਾਰੀ ਭੇਜ ਸਕਦੀ ਹੈਜਦ ਤੱਕ ਕਿ ਤੁਸੀਂ ਸਾਈਨ-ਅੱਪ ਕਰਦੇ ਸਮੇਂ ਕਿਸੇ ਵਿਕਲਪਕ ਤਰਜੀਹ ਦੀ ਚੋਣ ਨਹੀਂ ਕਰਦੇ ਜਾਂ ਹੇਠਾਂ ਵਰਣਨ ਕੀਤੇ ਅਨਸਾਰ ਕਿਸੇ ਹੋਰ ਤਰ੍ਹਾਂ ਨਾਲ ਈਮੇਲ ਤੋਂ ਗਾਹਕੀ ਹਟਾਓ("unsubscribe") ਦੀ ਚੋਣ ਨਹੀਂ ਕਰਦੇ। 

 

PG&E ਦੇ ਈਮੇਲ ਸੰਦੇਸ਼ਾਂ ਅਤੇ ਸੰਚਾਰਾਂ ਦੀ ਗਿਣਤੀ ਪ੍ਰਤੀ ਵਰਤੋਂਕਾਰ ਬਦਲਦੀ ਰਹਿੰਦੀ ਹੈ।

 

ਆਪਣੇ ਈਮੇਲ ਪਤੇ(ਪਤਿਆਂਨੂੰ ਦਾਖਲ ਕਰਕੇ(i) ਤੁਸੀਂ ਪੁਸ਼ਟੀ ਕਰਦੇ ਹੋ ਅਤੇ PG&E ਨੂੰ ਦੱਸਦੇ ਹੋ ਕਿ ਤੁਸੀਂ ਈਮੇਲ ਸਰਵਿਸ ਨਾਲ ਲਿੰਕ ਕੀਤੇ ਜਾਂਦੇ ਈਮੇਲ ਪਤੇ(ਪਤਿਆਂਦੇ ਅਧਿਕਾਰਿਤ ਵਰਤੋਂਕਾਰ ਹੋ(ii) ਤੁਸੀਂ PG&E ਨੂੰ ਉਸ(ਉਹਨਾਂਈਮੇਲ ਪਤੇ(ਪਤਿਆਂਤੇ ਈਮੇਲਾਂ ਭੇਜਣ ਦੀ ਜ਼ਾਹਰ ਆਗਿਆ ਦਿੰਦੇ ਹੋ ਜਦ ਤੱਕ ਕਿ ਅਜਿਹੀ ਆਗਿਆ ਨੂੰ ਇਹਨਾਂ ਮਦਾਂ ਅਤੇ ਸ਼ਰਤਾਂ ਅਨੁਸਾਰ ਰੱਦ ਨਹੀਂ ਕਰ ਦਿੱਤਾ ਜਾਂਦਾ; ਅਤੇ (iii) ਅਜਿਹੀ ਆਗਿਆ ਦੇਣ ਦੁਆਰਾ ਤੁਸੀਂ ਏਥੇ ਅਜਿਹੇ ਸੰਦੇਸ਼ ਪ੍ਰਾਪਤ ਕਰਨ ਦੀ ਬੇਨਤੀ ਕਰ ਰਹੇ ਹੋ ਬਾਵਜੂਦ ਇਸ ਤੱਥ ਦੇ ਕਿ ਤੁਹਾਡਾ ਈਮੇਲ ਪਤਾ(ਪਤੇਸੰਘੀ ਸਰਕਾਰਜਾਂ ਪ੍ਰਾਂਤਕੀ ਸਰਕਾਰ ਦੀ ਕਾਲ ਨਾ ਕਰੋ’ ਸੂਚੀ ਉੱਤੇ ਹੋ ਸਕਦੇ ਹਨ ਅਤੇ ਤੁਸੀਂ ਸਹਿਮਤ ਹੁੰਦੇ ਹੋ ਕਿ ਅਜਿਹੇ ਈਮੇਲ ਸੰਦੇਸ਼ ਅਜਿਹੀ(ਆਂਕਾਲ ਨਾ ਕਰੋ’ ਸੂਚੀ(ਆਂਦੀ ਉਲੰਘਣਾ ਨਹੀਂ ਕਰਨਗੇ। PG&E ਲੈਣ-ਦੇਣ ਨਾਲ ਗੈਰ-ਸੰਬੰਧਿਤ ਈਮੇਲਾਂ ਵਿੱਚ ਨਿਮਨਲਿਖਤ ਤਿੰਨ ਅੰਸ਼ ਪ੍ਰਦਾਨ ਕਰਾਉਂਦੀ ਹੈ ਜੋ PG&E ਦੀਆਂ ਉਹਨਾਂ ਸੇਵਾਵਾਂ ਜਾਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਾ ਸੰਚਾਰ ਕਰਦੀਆਂ ਹਨ ਜੋ ਤੁਹਾਨੂੰ ਵਰਤਮਾਨ ਸਮੇਂ ਪ੍ਰਾਪਤ ਹੋ ਰਹੀਆਂ ਸੇਵਾਵਾਂ ਜਾਂ ਪ੍ਰੋਗਰਾਮਾਂ ਤੋਂ ਟਕੇ ਹਨ: 

  • ਸੰਦੇਸ਼ ਸ਼ਨਾਖਤਈਮੇਲ ਦੀ ਸਪੱਸ਼ਟ ਤੌਰ ਤੇ PG&E ਅਤੇ/ਜਾਂ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਵਜੋਂ ਨਿਸ਼ਾਨਦੇਹੀ ਕੀਤੀ ਜਾਵੇਗੀ 
  • ਬਾਹਰ ਨਿਕਲਣ ਦੀ ਚੋਣ ਕਰਨ (Opt-Out) ਦੀ ਕਾਰਜਵਿਧੀਹਰ ਈਮੇਲ ਦੇ ਹੇਠਾਂ ਬਾਹਰ ਨਿਕਲਣ ਦੀ ਚੋਣ ਕਰਨ ਲਈ ਗਾਹਕੀ ਹਟਾਓ’ ਲਿੰਕ ਹੋਵੇਗਾ 
  • ਭੇਜਣ ਵਾਲੇ ਦੀ ਸ਼ਨਾਖਤਈਮੇਲ ਵਿੱਚ ਇੱਕ ਵੈਧ ਭੌਤਿਕ ਪਤਾ ਹੋਵੇਗਾ 

ਹੋਰ ਸਾਰੀਆਂ ਈਮੇਲਾਂਜਿਵੇਂ ਕਿ ਉਹ ਜੋ ਤੁਹਾਡੇ ਵੱਲੋਂ ਅਧਿਕਾਰਿਤ ਕਿਸੇ ਸੇਵਾ ਦੀ ਬੇਨਤੀ ਜਾਂ ਲੈਣਦੇਣ ਬਾਰੇ ਤੁਹਾਨੂੰ ਸੂਚਿਤ ਕਰਦੀਆਂ ਹਨਜਾਂ ਕਿਸੇ ਅਜਿਹੇ ਸਵਾਲ ਦਾ ਜਵਾਬ ਦਿੰਦੀਆਂ ਹਨ ਜੋ ਤੁਸੀਂ ਆਪਣੇ ਖਾਤੇ ਜਾਂ ਬਿੱਲ ਜਾਂ ਰੇਟ ਯੋਜਨਾ ਬਾਰੇ ਪੁੱਛਿਆ ਹੈਉਹਨਾਂ ਦੀ ਸਪੱਸ਼ਟ ਤੌ ਤੇ PG&E ਅਤੇ/ਜਾਂ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਵੱਲੋਂ ਹੋਣ ਵਜੋਂ ਨਿਸ਼ਾਨਦੇਹੀ ਕੀਤੀ ਜਾਵੇਗੀਅਤੇ ਇਹ ਭੇਜਣ ਵਾਲੇ ਦੀ ਸ਼ਨਾਖਤ ਦੱਸਣਗੀਆਂ। 

 

ਈਮੇਲ ਸੰਚਾਰਾਂ ਨੂੰ ਕਿਰਿਆਸ਼ੀਲ ਕਰੋ: ਆਪਣੇ ਔਨਲਾਈਨ ਖਾਤੇ ਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਵਿੱਚ ਜ਼ਿਆਦਾਤਰ ਈਮੇਲ ਸੰਚਾਰਾਂ ਨੂੰ ਕਿਰਿਆਸ਼ੀਲ ਕਰਨ ਲਈਤੁਹਾਡਾ ਖਾਤਾ ਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਵਿੱਚ ਸਾਈਨ ਇਨ ਕਰੋਅਤੇ ਫੇਰ ਪ੍ਰੋਫਾਈਲ ਅਤੇ ਸੁਚੇਤਨਾਵਾਂ(Profile & Alerts) ਪੰਨੇ ਤੇ ਜਾਓ। ਈਮੇਲ ਸੰਦੇਸ਼ਾਂ ਨੂੰ ਯੋਗ ਬਣਾਉਣ ਲਈ ਆਪਣੇ ਈਮੇਲ ਪਤੇ(ਪਤਿਆਂਦੀ ਪੁਸ਼ਟੀ ਕਰਨ ਲਈ ਹਿਦਾਇਤਾਂ ਦੀ ਪਾਲਣਾ ਕਰੋ। 

 

ਈਮੇਲ ਸੰਚਾਰ ਪ੍ਰਾਪਤ ਕਰਨ ਦੀ ਚੋਣ ਹਟਾਓ: ਤੁਸੀਂ ਆਪਣੇ ਔਨਲਾਈਨ ਖਾਤੇ ਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਵਿੱਚ ਜਾਕੇ ਕਿਸੇ ਵੀ ਸਮੇਂ ਜ਼ਿਆਦਾਤਰ ਈਮੇਲ ਸੰਚਾਰਾਂ ਨੂੰ ਅੱਗੇ ਲਿਖੇ ਵਿਕਲਪਾਂ ਦੁਆਰਾ ਰੱਦ ਕਰ ਸਕਦੇ ਹੋ: (i) ਆਪਣੇ ਔਨਲਾਈਨ ਾਤੇ ਜਾਂ ਸੰਬੰਧਿਤ PG&E ਪ੍ਰੋਗਰਾਮ ਖਾਤੇ ਜਾਂ ਵੈੱਬਸਾਈਟ ਵਿੱਚ ਪ੍ਰੋਫਾਈਲ ਅਤੇ ਸੁਚੇਤਨਾਵਾਂ’ ਪੰਨੇ ਤੋਂ ਸੰਚਾਰ ਨੂੰ ਬੰਦ ਕਰਨ ਦੁਆਰਾਜਾਂ (ii) ਆਪਣੇ ਈਮੇਲ ਸੰਦੇਸ਼ ਦੇ ਹੇਠਾਂ ਬਾਹਰ ਨਿਕਲਣ ਦੀ ਚੋਣ ਕਰਨ ਵਾਸਤੇ ਦਿੱਤੇ ਗਾਹਕੀ ਹਟਾਓ’ ਲਿੰਕ ਤੇ ਕਲਿੱਕ ਕਰਨ ਦੁਆਰਾ। ਕਿਰਪਾ ਕਰਕੇ ਨੋਟ ਕਰੋ ਕਿ ਤੁਹਾਡੀ ਗਾਹਕੀ ਹਟਾਓ’ ਬੇਨਤੀ ਦੇ ਪ੍ਰਭਾਵੀ ਹੋਣ ਨੂੰ 10 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈਅਤੇ ਜੇ ਇਸ ਮਿਆਦ ਦੌਰਾਨ ਤੁਹਾਨੂੰ ਇੱਕ ਜਾਂ ਦੋ ਵਾਧੂ ਈਮੇਲਾਂ ਪ੍ਰਾਪਤ ਹੋ ਜਾਂਦੀਆਂ ਹਨ ਤਾਂ ਅਸੀਂ ਤੁਹਾਡੇ ਸਬਰ ਦੀ ਸ਼ਲਾਘਾ ਕਰਦੇ ਹਾਂ। ਆਪਣੇ ਪ੍ਰੋਫਾਈਲ ਨੂੰ ਬਦਲਣਾ ਜਾਂ ਕਿਸੇ ਈਮੇਲ ਸੰਦੇਸ਼ ਤੋਂ ਗਾਹਕੀ ਹਟਾਉਣਾ ਕੇਵਲ ਉਸ ਵਿਸ਼ੇਸ਼ ਪ੍ਰੋਗਰਾਮ ਜਾਂ ਪ੍ਰਚਾਰ (promotion) ਵਾਸਤੇ ਈਮੇਲ ਸੰਦੇਸ਼(ਸ਼ਾਂਨੂੰ ਹੀ ਬੰਦ ਕਰੇਗਾ। ਜੇ ਤੁਸੀਂ ਹੋਰ ਪ੍ਰੋਗਰਾਮਾਂ ਜਾਂ ਸੇਵਾਵਾਂ ਦੇ ਤਹਿਤ ਹੋਰ ਈਮੇਲ ਸੰਚਾਰਾਂ ਨੂੰ ਖਤਮ ਕਰਨ ਦੀ ਇੱਛਾ ਰੱਖਦੇ ਹੋਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਉਸ ਵਿਸ਼ੇਸ਼ ਪ੍ਰੋਗਰਾਮ ਜਾਂ ਸੇਵਾ ਵਾਸਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਸਿੱਧੇ ਤੌਰ ਤੇ ਕਿਸੇ PG&E ਗਾਹਕ ਸੇਵਾ ਪ੍ਰਤੀਨਿਧ ਨਾਲ ਗੱਲ ਕਰਨ ਦੁਆਰਾ ਵੀ ਈਮੇਲ ਸੰਚਾਰ ਰੱਦ ਕਰ ਸਕਦੇ ਹੋ। ਤੁਸੀਂ ਸਹਿਮਤ ਹੁੰਦੇ ਹੋ ਕਿ ਈਮੇਲ ਸੰਦੇਸ਼ ਪ੍ਰਾਪਤ ਕਰਨ ਲਈ ਤੁਹਾਡੀ ਪਹਿਲਾਂ ਦਿੱਤੀ ਗਈ ਜ਼ਾਹਰ ਸਹਿਮਤੀ ਅਣਮਿਥੇ ਸਮੇਂ ਤੱਕ ਜਾਰੀ ਰਹਿੰਦੀ ਹੈ ਜਦ ਤੱਕ ਕਿ ਤੁਸੀਂ ਆਪਣੀ ਪਹਿਲਾਂ ਦਿੱਤੀ ਗਈ ਜ਼ਾਹਰ ਸਹਿਮਤੀ ਨੂੰ ਉੱਪਰ ਵਰਣਨ ਕੀਤੀਆਂ ਵਿਧੀਆਂ ਵਿੱਚੋਂ ਕਿਸੇ ਇੱਕ ਰਾਹੀਂ ਰੱਦ ਨਹੀਂ ਕਰ ਦਿੰਦੇ ਆਪਣੀ ਪਹਿਲਾਂ ਦਿੱਤੀ ਗਈ ਜ਼ਾਹਰ ਸਹਿਮਤੀ ਨੂੰ ਵਾਪਸ ਲੈਣ ਲਈ ਹੋਰ ਵਿਧੀਆਂ (ਜਿਵੇਂ ਕਿ ਕਿਸੇ PG&E ਸੁਵਿਧਾ ਦੇ ਪਤੇ ਤੇ ਚਿੱਠੀ ਲਿਖਣਾPG&E ਦੇ ਕਿਸੇ ਈਮੇਲ ਪਤੇ ਤੇ ਈਮੇਲ ਭੇਜਣਾਕਿਸੇ PG&E ਕਰਮਚਾਰੀ ਨਾਲ ਵਾਰਤਾਲਾਪ ਰਨਾ ਜਾਂ ਉਸ ਵਾਸਤੇ ਕੋਈ ਵੌਇਸਮੇਲ ਛੱਡ ਦੇਣਾਆਦਿਗੈਰ-ਅਸਰਦਾਰ ਹੋਵੇਗਾ ਅਤੇ ਇਸ ਦਸਤਾਵੇਜ਼ ਰਾਹੀਂ ਤੁਸੀਂ PG&E ਨੂੰ ਕਿਸੇ ਵੀ ਦੇਣਦਾਰੀ ਤੋਂ ਮੁਕਤ ਕਰਦੇ ਹੋ। PG&E ਤੋਂ ਕਿਸੇ ਹੋਰ ਈਮੇਲ ਸੰਚਾਰਾਂ ਨੂੰ ਰੱਦ ਕਰਨ ਲਈਜਿਵੇਂ ਕਿ ਕਿਸੇ ਊਰਜਾ ਸੁਯੋਗਤਾ ਜਾਂ ਨਵਿਆਉਣਯੋਗ ਊਰਜਾ ਪ੍ਰੋਗਰਾਮ ਵਾਸਤੇਜਾਂ ਵਿਕਲਪਕ ਰੇਟ ਕਾਰਜਕ੍ਰਮ ਜਾਂ ਸੇਵਾ ਵਾਸਤੇਸੰਬੰਧਿਤ PG&E ਪ੍ਰੋਗਰਾਮ ਫਾਰਮ ਜਾਂ ਅਰਜ਼ੀ ਵਿਚਲੇ ਨਿਰਦੇਸ਼ਾਂ ਦੀ ਪਾਲਣਾ ਕਰੋਜਾਂ ਕਿਸੇ PG&E ਗਾਹਕ ਸੇਵਾ ਪ੍ਰਤੀਨਿਧ ਨਾਲ ਸੰਪਰਕ ਕਰੋ। ਤੁਹਾਡਾ ਖਾਤਾ ਵਿੱਚ ਸਾਈਨ ਇਨ ਕਰੋ 

 

PG&E ਤੁਹਾਨੂੰ ਲੋੜੀਂਦੀਆਂ ਈਮੇਲਾਂ ਭੇਜਣ ਦਾ ਹੱਕ ਰਾਖਵਾਂ ਰੱਖਦੀ ਹੈਜਿਨ੍ਹਾਂ ਵਿੱਚ ਸੰਕਟਕਾਲੀ ਅਤੇ ਸੁਰੱਖਿਆ ਸੰਬੰਧੀ ਸੂਚਨਾਵਾਂਤੁਹਾਡੇ ਖਾਤੇ ਬਾਰੇ ਅਹਿਮ ਖੁਲਾਸੇਕ੍ਰੈਡਿਟ ਉਗਰਾਹੀਆਂ ਸੰਬੰਧੀ ਈਮੇਲਾਂਸੇਵਾ ਵਿੱਚ ਵਿਘਨ ਬਾਰੇ ਸੂਚਨਾਵਾਂCPUC ਅਤੇ/ਜਾਂ ਅਧਿਨਿਯਮਕ ਲਾਜ਼ਮੀ ਨੋਟਿਸਅਤੇ/ਜਾਂ ਹੋਰ ਲੋੜੀਂਦੇ ੰਚਾਰ ਸ਼ਾਮਲ ਹਨਪਰ ਸੂਚੀ ਏਥੋਂ ਤੱਕ ਸੀਮਤ ਨਹੀਂ ਹੈਅਤੇ ਜਿਨ੍ਹਾਂ ਨੂੰ ਪ੍ਰਾਪਤ ਕਰਨ ਤੋਂ ਹਟਣ ਦਾ ਤੁਹਾਡੇ ਕੋਲ ਕੋਈ ਵਿਕਲਪ ਨਹੀਂ ਹੋਵੇਗਾ। 

 

ਮਦਦ ਜਾਂ ਸਹਾਇਤਾ ਹਾਸਲ ਕਰੋ: ਮਦਦ ਜਾਂ ਆਪਣੇ ਸਵਾਲਾਂ ਦਾ ਜਵਾਬ ਪ੍ਰਾਪਤ ਕਰਨ ਵਾਸਤੇpge.com/alertfaqs ਦੇਖੋਜਾਂ ਸਾਨੂੰ myalerts@pge.com ’ਤੇ ਈਮੇਲ ਕਰੋ। 

 

ਕੀਮਤ: PG&E ਈਮੇਲ ਸੁਚੇਤਨਾਵਾਂ ਜਾਂ ਸੰਚਾਰਾਂ ਵਾਸਤੇ ਕੋਈ ਫੀਸ ਨਹੀਂ ਲੈਂਦੀ। ਜੇ ਤੁਸੀਂ ਆਪਣੀ ਮੋਬਾਈਲ ਡੀਵਾਈਸ ਤੇ ਈਮੇਲਾਂ ਪ੍ਰਾਪਤ ਕਰਦੇ ਹੋ ਤਾਂ ਆਪਣੇ ਪਲਾਨ ਦੇ ਵੇਰਵਿਆਂ ਵਾਸਤੇ ਆਪਣੇ ਵਾਇਰਲੈੱਸ ਕੈਰੀਅਰ ਕੋਲੋਂ ਪੜਤਾਲ ਕਰੋ। ਜੇ ਤੁਸੀਂ ਕੈਰੀਅਰ ਬਦਲ ਲੈਂਦੇ ਹੋਤਾਂ ਪਲਾਨ ਦੇ ਵੇਰਵਿਆਂ ਵਾਸਤੇ ਆਪਣੇ ਨਵੇਂ ਵਾਇਰਲੈੱਸ ਕੈਰੀਅਰ ਕੋਲੋਂ ਪੜਤਾਲ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਸੰਦੇਸ਼ ਅਤੇ ਡੈਟਾ ਰੇਟ ਲਾਗੂ ਹੋ ਸਕਦੇ ਹਨ 

 

ਸੰਦੇਸ਼ ਦੀ ਬਾਰੰਬਾਰਤਾ: ਸੰਦੇਸ਼ ਦੀ ਬਾਰੰਬਾਰਤਾ ਲਿਖਤੀ ਜਾਂ ਈਮੇਲ ਸੁਚੇਤਨਾਵਾਂ ਜਾਂ ਸੂਚਨਾਵਾਂ ਜਾਂ ਈਮੇਲ ਜਾਂ ਹੋਰ ਡਿਜੀਟਲ ਸੰਚਾਰਾਂ ਦੀ ਕਿਸਮ ਤੇ ਨਿਰਭਰ ਕਰਦੀ ਹੈ ਜਿਨ੍ਹਾਂ ਨੂੰ ਪ੍ਰਾਪਤ ਕਰਨ ਦੀ ਤੁਸੀਂ ਚੋਣ ਕਰਦੇ ਹੋ ਅਤੇ ਤੁਹਾਡੀ ਜ਼ਰੂਰੀ ਸੇਵਾ ਨਾਲ ਸੰਬੰਧਿਤ ਸ਼ਰਤਾਂ ਤੇ ਵੀ ਨਿਰਭਰ ਕਰਦੀ ਹੈ। 

 

ਮਦਾਂ ਵਿੱਚ ਤਬਦੀਲੀਆਂ: PG&E ਕਿਸੇ ਵੀ ਸਮੇਂ ਇਹਨਾਂ ਮਦਾਂ ਨੂੰ ਬਦਲਣ ਜਾਂ ਲਿਖਤੀ ਸੰਦੇਸ਼ ਜਾਂ ਈਮੇਲ ਸੁਚੇਤਨਾਵਾਂ ਜਾਂ ਸੂਚਨਾਵਾਂ ਜਾਂ ਹੋਰ ਈਮੇਲ ਜਾਂ ਡਿਜੀਟਲ ਸੰਚਾਰਾਂ ਨੂੰ ਕਿਸੇ ਵੀ ਸਮੇਂ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦ ਹੈ ਮਦਾਂ ਵਿੱਚ ਤਬਦੀਲੀਆਂ ਵਿੱਚਮੋਬਾਈਲ ਪੁਸ਼ਟੀਕਰਨ ਪ੍ਰਕਿਰਿਆਵਾਂਸੁਚੇਤਨਾ ਤਰਜੀਹਾਂ ਨੂੰ ਅੱਪਡੇਟ ਕਰਨ ਦੀਆਂ ਵਿਧੀਆਂਸੰਚਾਰਾਂ ਦੀ ਬਾਰੰਬਾਰਤਾਅਤੇ/ਜਾਂ ਸਮਰਥਿਤ ਕੈਰੀਅਰਾਂ ਦੀਆਂ ਸੂਚੀਆਂ ਸ਼ਾਮਲ ਹਨਪਰ ਸੂਚੀ ਏਥੋਂ ਤੱਕ ਸੀਮਤ ਨਹੀਂ ਹੈ। ਕਿਰਪਾ ਕਰਕੇ ਤਬਦੀਲੀਆਂ ਵਾਸਤੇ ਇਹਨਾਂ ਮਦਾਂ ਅਤੇ ਸ਼ਰਤਾਂ ਦੀ ਬਕਾਇਦਾ ਜਾਂਚ ਕਰਦੇ ਰਹੋ ਮਦਾਂ ਅਤੇ ਸ਼ਰਤਾਂ ਵਿੱਚ ਤਬਦੀਲੀਆਂ ਪੋਸਟ ਕੀਤੇ ਜਾਣ ਦੇ ਬਾਅਦ ਤੁਹਾਡੇ ਵੱਲੋਂ ਲਿਖਤੀ ਸੰਦੇਸ਼ਾਂ ਜਾਂ ਈਮੇਲ ਸੁਚੇਤਨਾਵਾਂ ਜਾਂ ਸੂਚਨਾਵਾਂ ਜਾਂ ਹੋਰ ਈਮੇਲ ਜਾਂ ਡਿਜੀਟਲ ਸੰਚਾਰਾਂ ਦੀ ਨਿਰੰਤਰ ਵਰਤੋਂ ਅਤੇ ਸਵੀਕਿਰਤੀ ਦਾ ਮਤਲਬ ਇਹ ਹੋਵੇਗਾ ਕਿ ਤੁਸੀਂ ਸੋਧੀਆਂ ਹੋਈਆਂ ਮਦਾਂ ਨੂੰ ਸਵੀਕਾਰ ਕਰਦੇ ਹੋ 

 

ਕੋਈ ਵਰੰਟੀਆਂ ਨਹੀਂ: PG&E ਲਿਖਤੀ ਸੰਦੇਸ਼ਾਂ ਜਾਂ ਈਮੇਲ ਸੁਚੇਤਨਾਵਾਂ ਜਾਂ ਸੂਚਨਾਵਾਂ ਜਾਂ ਹੋਰ ਈਮੇਲ ਜਾਂ ਡਿਜੀਟਲ ਸੰਚਾਰਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਦਾਅਵੇ ਜਾਂ ਵਰੰਟੀਆਂ ਨਹੀਂ ਦਿੰਦੀ। PG&E ਇਸ ਦਸਤਾਵੇਜ਼ ਰਾਹੀਂ ਸਾਰੀਆਂ ਵਰੰਟੀਆਂ ਦੇ ਦਾਅਵੇ ਖਾਰਜ ਕਰਦੀ ਹੈਜਿਸ ਵਿੱਚ ਕੋਈ ਗੈਰ-ਜ਼ਾਹਰ ਦਾਅਵੇ ਜਾਂ ਵਿਕਰੀਯੋਗਤਾ ਜਾਂ ਕਿਸੇ ਖਾਸ ਮਕਸਦ ਵਾਸਤੇ ਉਚਿਤਤਾ (fitness) ਦੀਆਂ ਵਰੰਟੀਆਂ ਵੀ ਸ਼ਾਮਲ ਹਨ। 

 

ਦੇਣਦਾਰੀ ਦੀ ਸੀਮਾ: ਲਾਗੂ ਹੋਣ ਵਾਲੇ ਕਨੂੰਨ ਵੱਲੋਂ ਆਗਿਆ ਦਿੱਤੀ ਜਾਂਦੀ ਅਧਿਕਤਮ ਹੱਦ ਤੱਕਤੁਸੀਂ ਸਹਿਮਤ ਹੁੰਦੇ ਹੋ ਕਿ PG&E ਕਿਸੇ ਵੀ ਸਿੱਧੇਅਸਿੱਧੇਫਲਸਰੂਪੀਆਵਿਸ਼ੇਸ਼ਚਾਣਚੱਕਦੰਡਾਤਮਕ (punitive), ਜਾਂ ਕਿਸੇ ਹੋਰ ਨੁਕਸਾਨਾਂ ਵਾਸਤੇ ਦੇਣਦਾਰ ਨਹੀਂ ਹੋਵੇਗੀਚਾਹੇ PG&E ਨੂੰ ਅਜਿਹੇ ਨੁਕਸਾਨ ਜਾਂ ਹਾਨੀ ਦੀ ਸੰਭਾਵਨਾ ਬਾਰੇ ਦੱਸਿਆ ਵੀ ਗਿਆ ਹੋਵੇਜੋ ਲਿਖਤੀ ਸੰਦੇਸ਼ਾਂ ਜਾਂ ਈਮੇਲ ਸੁਚੇਤਨਾਵਾਂ ਜਾਂ ਸੂਚਨਾਵਾਂ ਜਾਂ ਹੋਰ ਈਮੇਲ ਜਾਂ ਡਿਜੀਟਲ ਸੰਚਾਰਾਂ ਦੀ ਤੁਹਾਡੀ ਵਰਤੋਂ ਕਰਕੇ ਖੜ੍ਹਾ ਹੁੰਦਾ ਹੈ ਜਾਂ ਪੈਦਾ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਇਹਨਾਂ ਨਾਲ ਸੰਬੰਧਿਤ ਹੈ PG&E ਤੀਜੀਆਂ ਧਿਰਾਂ ਦੇ ਕਾਰਜਾਂ ਜਾਂ ਭੁੱਲ-ਚੁੱਕਾਂ ਵਾਸਤੇ ਦੇਣਦਾਰ ਨਹੀਂ ਹੋਵੇਗੀਜਿਨ੍ਹਾਂ ਵਿੱਚ PG&E ਦੇ ਕੰਟਰੋਲ ਤੋਂ ਬਾਹਰਲੇ ਹਾਲਾਤਾਂ ਕਰਕੇ ਸੰਦੇਸ਼ਾਂ ਦੇ ਪ੍ਰਸਾਰਣ ਵਿੱਚ ਦੇਰੀਆਂ ਸ਼ਾਮਲ ਹਨ ਪਰ ਸੂਚੀ ਏਥੋਂ ਤੱਕ ਸੀਮਤ ਨਹੀਂ ਹੈ 

 

ਲਾਗੂ ਹੋਣ ਵਾਲਾ ਕਨੂੰਨ: ਇਹਨਾਂ ਮਦਾਂ ਦਾ ਅਰਥ ਕੈਲੀਫੋਰਨੀਆ ਪ੍ਰਾਂਤ ਦੇ ਕਨੂੰਨਾਂ ਅਨੁਸਾਰ ਕੱਢਿਆ ਜਾਵੇਗਾਅਤੇ ਇਹਨਾਂ ਮਦਾਂ ਦੀ ਤਾਮੀਲ ਕਰਵਾਉਣ ਜਾਂ ਇਹਨਾਂ ਦੀ ਵਿਆਖਿਆ ਕਰਨ ਲਈ ਕੋਈ ਵੀ ਸਾਲਸੀ ਜਾਂ ਨਿਆਂਇਕ ਕਾਰਵਾਈਆਂ ਕੇਵਲ ਕੈਲੀਫੋਰਨੀਆ ਪ੍ਰਾਂਤ ਵਿੱਚ ਹੀ ਲਿਆਂਦੀਆਂ ਜਾ ਸਕਦੀਆਂ ਹਨ 

 

ਔਨਲਾਈਨ ਮਦਾਂ ਅਤੇ ਸ਼ਰਤਾਂ ਜੋ ਏਥੇ ਸ਼ਾਮਲ ਕੀਤੀਆਂ ਗਈਆਂ ਹਨ: ਤੁਸੀਂ ਸਹਿਮਤ ਹੁੰਦੇ ਹੋ ਕਿ ਉਹਨਾਂ ਸਾਰੇ ਮਾਮਲਿਆਂ ਵਾਸਤੇ ਜੋ ਜ਼ਾਹਰ ਤੌਰ ਤੇ ਏਥੇ ਨਹੀਂ ਵਿਚਾਰੇ ਗਏਜਿਸ ਵਿੱਚ ਲਿਖਤੀ ਸੰਦੇਸ਼ਾਂ ਅਤੇ ਈਮੇਲ ਸੁਚੇਤਨਾਵਾਂ ਅਤੇ ਸੂਚਨਾਵਾਂ ਦੋਨਾਂ ਤੇਜਾਂ ਹੋਰ ਈਮੇਲ ਜਾਂ ਡਿਜੀਟਲ ਚਾਰਾਂ ਤੇ ਲਾਗੂ ਹੋਣ ਵਾਲੀਆਂ ਆਮ ਮਦਾਂ ਵੀ ਸ਼ਾਮਲ ਹਨPG&E ਦੀਆਂ ਔਨਲਾਈਨ ਮਦਾਂ ਅਤੇ ਸ਼ਰਤਾਂ ਲਾਗੂ ਹੋਣਗੀਆਂ ਅਤੇ ਉਹਨਾਂ ਨੂੰ ਏਥੇ ਹਵਾਲੇ ਦੁਆਰਾ ਸ਼ਾਮਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾਤੁਸੀਂ ਉਹਨਾਂ ਔਨਲਾਈਨ ਮਦਾਂ ਅਤੇ ਸ਼ਰਤਾਂ ਨਾਲ ਆਪਣੀ ਸਹਿਮਤੀ ਦੀ ਦੁਬਾਰਾ ਹਾਮੀ ਭਰਦੇ ਹੋ।