ਸਾਡੀਆਂ ਸੋਸ਼ਲ ਮੀਡੀਆ ਸਾਈਟਾਂ ਉੱਤੇ ਸਾਡੇ ਨਾਲ ਵਾਰਤਾਲਾਪ ਕਰੋ

PG&E ਕਈ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਉੱਤੇ ਸਾਡੇ ਪੰਨੇ ਪੇਸ਼ ਕਰਦੀ ਹੈ। ਇਹਨਾਂ ਪੰਨਿਆਂ ਵਿੱਚ ਸ਼ਾਮਲ ਹਨ Facebook®, Twitter®, YouTube®, Nextdoor® ਅਤੇ Instagram®.


ਅਸੀਂ ਸੋਸ਼ਲ ਮੀਡੀਆ ਸਾਈਟਾਂ ਦੀ ਵਰਤੋਂ ਕਰਦੇ ਹਾਂ ਕਿਉਂਕਿ ਅਸੀਂ ਜਾਣਕਾਰੀ ਦੇ ਲਾਭਦਾਇਕ ਵਟਾਂਦਰੇ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ। PG&E ਸਾਡੀ ਕੰਪਨੀ ਅਤੇ ਇਸਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਤੁਹਾਡੀ ਰਾਏ ਜਾਣਨਾ ਚਾਹੁੰਦੀ ਹੈ।


PG&E ਦੀਆਂ ਸੋਸ਼ਲ ਮੀਡੀਆ ਨੀਤੀਆਂ ਤੱਕ ਪਹੁੰਚ ਕਰੋ


ਸੋਸ਼ਲ ਮੀਡੀਆ ਉੱਤੇ ਸੱਭਿਅਕ ਹੋਣ ਦਾ ਅਭਿਆਸ ਕਰੋ

PG&E ਸਾਡੀਆਂ ਸੋਸ਼ਲ ਮੀਡੀਆ ਸਾਈਟਾਂ ਉੱਤੇ ਪ੍ਰਤੀਕਰਮ (feedback) ਨੂੰ ਉਤਸ਼ਾਹਤ ਕਰਦੀ ਹੈ। ਅਸੀਂ ਸਾਰੇ ਸਵਾਲਾਂ ਅਤੇ ਟਿੱਪਣੀਆਂ ਦਾ ਸਵਾਗਤ ਕਰਦੇ ਹਾਂ, ਜਿਸ ਵਿੱਚ ਕਿਸੇ ਚੀਜ਼ ਦੀ ਆਲੋਚਨਾ ਕਰਨਾ ਵੀ ਸ਼ਾਮਲ ਹੈ।
ਜਦ ਤੁਸੀਂ ਪੋਸਟ ਕਰਦੇ ਹੋ ਤਾਂ ਅਸੀਂ ਤੁਹਾਨੂੰ ਇਹਨਾਂ ਨੁਕਤਿਆਂ ਦੀ ਪਾਲਣਾ ਕਰਨ ਲਈ ਤੁਹਾਨੂੰ ਉਤਸ਼ਾਹਤ ਕਰਦੇ ਹਾਂ:

 • ਸੱਭਿਅਕ ਅਤੇ ਆਦਰਪੂਰਨ ਤਰੀਕੇ ਨਾਲ ਪ੍ਰਤੀਕਰਮ ਪ੍ਰਦਾਨ ਕਰੋ ਅਤੇ ਸਵਾਲ ਪੁੱਛੋ।
 • Facebook ਪੋਸਟਿੰਗ ਬਾਰੇ ਸੇਧਾਂ ਦੀ ਪਾਲਣਾ ਕਰੋ। "ਨਿੱਜੀ ਹਮਲੇ" ਨਾ ਕਰੋ ਜਾਂ ਕਿਸੇ ਹੋਰ ਅਪਮਾਨਜਨਕ ਵਿਵਹਾਰ ਵਿੱਚ ਨਾ ਪਓ।

ਜਾਣੋ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਪੰਨਿਆਂ ਨੂੰ ਕਿਵੇਂ ਸੰਚਾਲਿਤ ਕਰਦੇ ਹਾਂ

PG&E ਨਕਾਰਾਤਮਕ ਵਿਵਹਾਰ ਨੂੰ ਉਤਸ਼ਾਹਤ ਨਹੀਂ ਕਰਨਾ ਚਾਹੁੰਦੀ। ਅਸੀਂ ਉਹਨਾਂ ਵਿਘਨਕਾਰੀ ਸੰਦੇਸ਼ਾਂ ਨੂੰ ਹਟਾ ਸਕਦੇ ਹਾਂ ਜੋ PG&E ਦੀਆਂ ਸੇਧਾਂ ਦੀ ਉਲੰਘਣਾ ਕਰਦੇ ਹਨ। ਜੇ ਤੁਹਾਡੀ ਪੋਸਟ ਸੇਧਾਂ ਦੀ ਤਾਮੀਲ ਨਹੀਂ ਕਰਦੀ ਤਾਂ ਅਸੀਂ ਤੁਹਾਨੂੰ ਪੰਨੇ ਜਾਂ ਚੈਨਲ ਤੋਂ ਬੈਨ ਵੀ ਕਰ ਸਕਦੇ ਹਾਂ।


PG&E ਦੀਆਂ ਸੋਸ਼ਲ ਮੀਡੀਆ ਸੇਧਾਂ ਦੀ ਪਾਲਣਾ ਕਰੋ

PG&E ਭਾਈਚਾਰੇ ਵਿੱਚ ਭਾਗੀਦਾਰੀ ਵਾਸਤੇ ਅਸੀਂ ਤੁਹਾਡੇ ਕੋਲੋਂ Facebook ਸੇਧਾਂ ਦੀ ਪਾਲਣਾ ਕਰਨ ਦੀ ਉਮੀਦ ਕਰਦੇ ਹਾਂ। PG&E ਦਾ ਕੋਈ ਸੰਚਾਲਕ (moderator) ਕਿਸੇ ਵੀ ਅਜਿਹੀਆਂ ਪੋਸਟਾਂ ਜਾਂ ਟਿੱਪਣੀਆਂ ਨੂੰ ਹਟਾ ਵੀ ਸਕਦਾ ਹੈ:

 • ਜਿਨ੍ਹਾਂ ਵਿੱਚ ਸਪੈਮ (ਬੇਲੋੜੇ ਸੰਦੇਸ਼) ਹੈ।
 • ਜਿਨ੍ਹਾਂ ਵਿੱਚ ਉਕਸਾਵੇ ਜਾਂ ਇਸ਼ਤਿਹਾਰ ਹਨ ਜਾਂ PG&E ਨਾਲ ਅਸੰਬੰਧਿਤ ਮਾਰਕੀਟਿੰਗ ਸਮੱਗਰੀ ਹੈ।
 • ਜਿਨ੍ਹਾਂ ਵਿੱਚ ਤੰਗ-ਪਰੇਸ਼ਾਨ ਕਰਨ ਵਾਲੀ, ਅਪਮਾਨਜਨਕ, ਗਾਲੀ-ਗਲੋਚ ਵਾਲੀ, ਬਦਨਾਮੀ ਵਾਲੀ, ਲੱਚਰ, ਨਸਲੀ, ਲਿੰਗ-ਭੇਦਭਾਵ ਵਾਲੀ, ਪੱਖਪਾਤੀ ਜਾਂ ਨਫਰਤ ਭਰੀ ਸਮੱਗਰੀ ਹੈ।
 • ਜਿਨ੍ਹਾਂ ਵਿੱਚ ਧੋਖੇ ਵਾਲੀ, ਕੁਰਾਹੇ ਪਾਉਣ ਵਾਲੀ, ਸੰਭਾਵੀ ਤੌਰ ’ਤੇ ਨੁਕਸਾਨਦੇਹ ਜਾਂ ਤੱਥਾਂ ਤੋਂ ਰਹਿਤ ਸਮੱਗਰੀ ਹੈ।
 • ਜਿੰਨ੍ਹਾਂ ਵਿੱਚ ਅਜਿਹੇ ਲਿੰਕ ਹਨ ਜੋ PG&E ਦੁਆਰਾ ਅਧਿਕਾਰਿਤ ਅਤੇ/ਜਾਂ ਮਨਜ਼ੂਰਸ਼ੁਦਾ ਨਹੀਂ ਹਨ।
 • ਜੋ ਅਜਿਹੀਆਂ ਮੀਟਿੰਗਾਂ, ਪਟੀਸ਼ਨਾਂ, ਸੰਗਠਨਾਂ ਜਾਂ ਮਕਸਦਾਂ ਨੂੰ ਉਤਸ਼ਾਹਤ ਕਰਦੀਆਂ ਹਨ ਜੋ PG&E ਵੱਲੋਂ ਅਧਿਕਾਰਿਤ ਤੌਰ ’ਤੇ ਸਰਪ੍ਰਸਤੀ ਪ੍ਰਾਪਤ ਜਾਂ ਮਾਨਤਾ-ਪ੍ਰਾਪਤ ਨਹੀਂ ਹਨ।
 • ਜਿਨ੍ਹਾਂ ਵਿੱਚ PG&E ਜਾਂ ਭਾਈਚਾਰੇ ਦੇ ਕਿਸੇ ਮੈਂਬਰ ਦੀ ਮੂਲ ਪੋਸਟ ਦੇ "ਵਿਸ਼ੇ ਤੋਂ ਹਟਕੇ” ("off-topic") ਜਾਂ ਉਸ ਨਾਲ ਅਸੰਬੰਧਿਤ ਜਾਣਕਾਰੀ ਹੁੰਦੀ ਹੈ।
 • ਜਿਨ੍ਹਾਂ ਵਿੱਚ ਵਿਅਕਤੀ-ਵਿਸ਼ੇਸ਼ਾਂ ਦੀ ਗੁਪਤ, ਵਿਅਕਤੀਗਤ ਜਾਂ ਸੰਵੇਦਨਸ਼ੀਲ ਜਾਣਕਾਰੀ ਹੁੰਦੀ ਹੈ (ਉਦਾਹਰਨ ਲਈ, ਖਾਤਾ ਜਾਣਕਾਰੀ)।
 • ਜੋ ਗੈਰ-ਕਨੂੰਨੀ ਕਾਰਵਾਈ ਨੂੰ ਉਤਸ਼ਾਹਤ ਕਰਦੀਆਂ ਹਨ।

ਇੱਕ ਬਾਹਰੀ ਲਿੰਕ ਵਾਲਾ ਬੇਦਾਅਵਾ ਲੱਭੋ

PG&E ਹੋਰਨਾਂ ਵੱਲੋਂ ਪੋਸਟ ਕੀਤੀਆਂ ਬਾਹਰੀ ਸਾਈਟਾਂ ਵਾਸਤੇ ਜ਼ਿੰਮੇਵਾਰ ਨਹੀਂ ਹੈ। ਅਸੀਂ ਇਹਨਾਂ ਪੰਨਿਆਂ ਦੀ ਸਮੱਗਰੀ ਨੂੰ ਸੰਪਾਦਿਤ ਨਹੀਂ ਕਰ ਸਕਦੇ। ਬਾਹਰੀ ਵੈੱਬਸਾਈਟਾਂ ਉੱਤੇ ਪ੍ਰਗਟਾਏ ਗਏ ਵਿਚਾਰ PG&E ਦੀ ਸਥਿਤੀ ਦੀ ਪ੍ਰਤੀਨਿਧਤਾ ਨਹੀਂ ਕਰਦੇ।


ਕਾਪੀਰਾਈਟ ਉਲੰਘਣਾ ਤੋਂ ਬਚੋ

ਪੋਸਟ ਕੀਤੀ ਸਾਰੀ ਸਮੱਗਰੀ ਲਈ ਕਾਪੀਰਾਈਟ ਜਾਂ ਹੋਰ ਮਲਕੀਅਤ ਸੰਬੰਧੀ ਕਨੂੰਨਾਂ ਦੀ ਤਾਮੀਲ ਕਰਨਾ ਲਾਜ਼ਮੀ ਹੈ। ਕਿਸੇ ਵੀ ਅਜਿਹੀਆਂ ਪੋਸਟਾਂ ਵਾਸਤੇ ਤੁਸੀਂ ਜ਼ਿੰਮੇਵਾਰ ਹੋ ਜੋ ਕਾਪੀਰਾਈਟ ਕਨੂੰਨਾਂ ਦੀ ਉਲੰਘਣਾ ਕਰਦੀਆਂ ਹਨ।