PACIFIC GAS AND ELECTRIC COMPANY


ਵੈਬਸਾਈਟ ਦੀ ਵਰਤੋਂ ਦੀਆਂ ਸ਼ਰਤਾਂ

(ਜੁਲਾਈ 2020 ਵਿੱਚ ਸੋਧ ਕੀਤੀ ਗਈ)

ਧਿਆਨ ਦਿਓ: ਇਸ ਵੈਬਸਾਈਟ ਦੀ ਵਰਤੋਂ ਕਰਦਿਆਂ ਹੋਇਆਂ, ਤੁਸੀਂ ਵਰਤੋਂ ਦੀਆਂ ਇਹਨਾਂ ਸ਼ਰਤਾਂ ਅਤੇ PG&E ਦੀਆਂ ਰਾਜ਼ਦਾਰੀ ਸੰਬੰਧੀ ਨੀਤੀਆਂ ਅਤੇ ਸੁਰੱਖਿਆ ਸੰਬੰਧੀ ਨੀਤੀਆਂ ਦੀਆਂ ਹਵਾਲੇ ਵਾਲੀਆਂ ਸ਼ਰਤਾਂ ਪ੍ਰਵਾਣ ਕਰੋਗੇ। ਜੇ ਤੁਸੀਂ ਵਰਤੋਂ ਦੀਆਂ ਇਹਨਾਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦੇ, ਤਾਂ ਇਸ ਵੈਬਸਾਈਟ ਦੀ ਵਰਤੋਂ ਨਾ ਕਰੋ।


pge.com ਵਿੱਚ ਸੁਆਗਤ ਹੈ  ਨਵੀਂ ਵਿੰਡੋ ਵਿੱਚ ਖੁੱਲ੍ਹਦੀ ਹੈ।। ਇਹ ਵੈਬਸਾਈਟ, pge.com ਨਵੀਂ ਵਿੰਡੋ ਵਿੱਚ ਖੁੱਲ੍ਹਦੀ ਹੈ।, ("ਵੈਬਸਾਈਟ") ਪੈਸਿਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company) ("PG&E," "ਕੰਪਨੀ", "ਅਸੀਂ", "ਸਾਡਾ/ਸਾਡੀ" ਜਾਂ "ਆਪਣਾ/ਆਪਣੀ, ਸਾਡਾ/ਸਾਡੀ") ਵੱਲੋਂ ਚਲਾਈ ਜਾਂਦੀ ਹੈ। ਸਾਡਾ ਦਫ਼ਤਰ 300 Lakeside Drive, Suite 210, Oakland, CA 94612 ਵਿਖੇ ਹੈ; ਟੈਲੀਫੋਨ 1-800-743-5000.

ਕਿਰਪਾ ਕਰਕੇ ਵਰਤੋਂ ਦੀਆਂ ਇਹਨਾਂ ਸ਼ਰਤਾਂ (Terms of Use) ਦੀ ਅਕਸਰ ਜਾਂਚ ਕਰੋ, ਕਿਉਂਕਿ ਅਸੀਂ ਵੈਬਸਾਈਟ 'ਤੇ ਸੋਧੀ ਗਈ ਭਾਸ਼ਾ ਪੋਸਟ ਕਰਕੇ ਸਮੇਂ-ਸਮੇਂ 'ਤੇ ਇਕਵੱਲੇ ਤੌਰ 'ਤੇ ਵਰਤੋਂ ਦੀਆਂ ਸ਼ਰਤਾਂ ਵਿੱਚ ਤਰਮੀਮ ਕਰ ਸਕਦੇ ਹਾਂ। ਵੈਬਸਾਈਟ 'ਤੇ ਤੁਹਾਡੇ ਜਾਇਜ਼ੇ ਲਈ ਵਰਤੋਂ ਦੀਆਂ ਇਹਨਾਂ ਸ਼ਰਤਾਂ ਦਾ ਬਿਲਕੁਲ ਨਵਾਂ ਅਨੁਵਾਦ ਹਮੇਸ਼ਾ ਉਪਲਬਧ ਹੋਏਗਾ। ਵੈਬਸਾਈਟ 'ਤੇ ਪੋਸਟ ਕੀਤੇ ਜਾਂਦਿਆਂ ਸਾਰ ਹੀ ਤਰਮੀਮਾਂ ਲਾਗੂ ਹੋ ਜਾਣਗੀਆਂ। ਤਰਮੀਮਾਂ ਪੋਸਟ ਕੀਤੇ ਜਾਣ ਤੋਂ ਬਾਅਦ, ਤੁਹਾਡੇ ਵੱਲੋਂ ਵੈਬਸਾਈਟ ਦੀ ਲਗਾਤਾਰ ਵਰਤੋਂ ਨੂੰ ਅਜਿਹੀਆਂ ਤਰਮੀਮਾਂ ਲਈ ਤੁਹਾਡੀ ਮੰਜ਼ੂਰੀ ਮੰਨਿਆ ਜਾਏਗਾ।


ਅਸੀਂ ਵੈਬਸਾਈਟ ਦੇ ਕਿਸੇ ਪੱਖ ਜਾਂ ਹਿੱਸੇ ਵਿੱਚ ਕਿਸੇ ਵੀ ਸਮੇਂ ਸੁਧਾਈ ਕਰ ਸਕਦੇ ਹਾਂ ਜਾਂ ਹਟਾ ਸਕਦੇ ਹਾਂ। ਜੇ ਤੁਸੀਂ ਵਰਤੋਂ ਦੀਆਂ ਇਹਨਾਂ ਸ਼ਰਤਾਂ ਵਿੱਚੋਂ ਕਿਸੇ ਦੀ ਵੀ ਉਲੰਘਣਾਕਰਦੇ ਹੋ, ਤਾਂ ਅਸੀਂ ਵੈਬਸਾਈਟ ਦੀ ਵਰਤੋਂ ਕਰਨ ਦਾ ਤੁਹਾਡਾ ਹੱਕ ਖ਼ਤਮ ਕਰ ਸਕਦੇ ਹਾਂ। ਖ਼ਤਮ ਕੀਤੇ ਜਾਣ 'ਤੇ, ਤੁਸੀਂ ਵੈਬਸਾਈਟ ਤੋਂ ਡਾਊਨਲੋਡ ਜਾਂ ਪ੍ਰਿੰਟ ਕੀਤੀ ਗਈ ਕਿਸੇ ਵੀ ਸਮੱਗਰੀ ਨੂੰ ਫ਼ੌਰਨ ਡਿਲੀਟ ਕਰਨ ਜਾਂ ਨਸ਼ਟ ਕਰਨ ਲਈ ਸਹਿਮਤ ਹੁੰਦੇ ਹੋ।

 • ਆਮ
  ਵੈਬਸਾਈਟ ਰਾਹੀਂ, ਅਸੀਂ ਆਪਣੇ ਬਿਜਲੀ ਦੇ ਗਾਹਕਾਂ ਅਤੇ ਵੈਬਸਾਈਟ 'ਤੇ ਆਉਣ ਵਾਲੇ ਹੋਰਨਾਂ ਵਿਜ਼ਿਟਰਾਂ ਲਈ ਕਈ ਤਰ੍ਹਾਂ ਦੀ ਜਾਣਕਾਰੀ ਅਤੇ ਸੇਵਾਵਾਂ ਮੁਹੱਈਆ ਕਰਦੇ ਹਾਂ। ਤੁਸੀਂ ਆਪਣੇ ਖ਼ੁਦ ਦੇ ਅੰਦਰੂਨੀ ਕਾਨੂੰਨੀ ਉਦੇਸ਼ਾਂ ਲਈ ਅਤੇ ਵਰਤੋਂ ਦੀਆਂ ਇਹਨਾਂ ਸ਼ਰਤਾਂ ਅਨੁਸਾਰ, ਆਪਣੇ ਤੌਰ 'ਤੇ ਵੈਬਸਾਈਟ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਵੈਬਸਾਈਟ 'ਤੇ ਦਰਸਾਈ ਗਈ ਸਮੱਗਰੀ ਵੇਖ ਅਤੇ ਡਾਊਨਲੋਡ ਕਰ ਸਕਦੇ ਹੋ, ਬਸ਼ਰਤੇ ਤੁਸੀਂ ਸਮੱਗਰੀਆਂ 'ਤੇ ਦਰਸਾਏ ਗਏ ਸਾਰੇ ਕਾੱਪੀਰਾਈਟ, ਟ੍ਰੇਡਮਾਰਕ ਅਤੇ ਮਾਲਕੀ ਸੰਬੰਧੀ ਹੋਰ ਨੋਟਿਸਾਂ ਨੂੰ ਬਣਾਈ ਰਖਦੇ ਹੋ ਅਤੇ ਉਹਨਾਂ ਦੀ ਪਾਲਣਾ ਕਰਦੇ ਹੋ। PG&E ਦੀ ਪਹਿਲਾਂ ਤੋਂ ਲਿਖਤੀ ਸਹਿਮਤੀ ਤੋਂ ਬਿਨਾਂ ਪਬਲਿਕੇਸ਼ਨਾਂ, ਹੋਰ ਵੈਬਸਾਈਟਾਂ ਜਾਂ ਪੇਸ਼ਕਾਰੀਆਂ ਵਿਚਲੀਆਂ ਇਹਨਾਂ ਸਮੱਗਰੀਆਂ ਦੀ ਵਰਤੋਂ ਕਰਨ ਦੀ ਮਨਾਹੀ ਹੈ।
 • ਯੂਜ਼ਰ ਅਕਾਉਂਟ
  • ਵੈਬਸਾਈਟ ਕਈ ਤਰ੍ਹਾਂ ਦੇ ਕਾਰਜਾਂ ਅਤੇ ਸੇਵਾਵਾਂ ਤੱਕ ਪਹੁੰਚ ਦਿੰਦੀ ਹੈ। ਕਈ ਸੇਵਾਵਾਂ ਗਾਹਕਾਂ ਦੇ ਅਕਾਉਂਟਾਂ ਅਤੇ ਹੋਰ ਨਿੱਜੀ ਜਾਣਕਾਰੀ ਬਾਰੇ ਜਾਣਕਾਰੀ ਦਿੰਦੀਆਂ ਹਨ। ਰਾਜ਼ਦਾਰੀ ਦੀ ਰਾਖੀ ਕਰਨ ਲਈ, ਸਾਨੂੰ ਜ਼ਰੂਰਤ ਹੋ ਸਕਦੀ ਹੈ ਕਿ ਅਜਿਹੀਆਂ ਸੇਵਾਵਾਂ ਤੱਕ ਪਹੁੰਚ ਕਰਨ ਲਈ ਤੁਸੀਂ ਇੱਕ ਜਾਂ ਵੱਧ ਯੂਜ਼ਰ ਅਕਾਉਂਟ ਬਣਾਓ ("ਯੂਜ਼ਰ ਅਕਾਉਂਟ")। ਸਾਡੇ ਕੋਲ (i) ਯੂਜ਼ਰ ਅਕਾਉਂਟ ਖੋਲ੍ਹਣ ਲਈ ਅਰਜ਼ੀ ਲੈਕੇ ਇਸ ਨੂੰ ਪ੍ਰਵਾਣ ਕਰਨ ਜਾਂ ਰੱਦ ਕਰਨ ਦਾ; (ii) ਕੋਈ ਵੀ ਯੂਜ਼ਰ ਅਕਾਉਂਟ ਖ਼ਤਮ ਕਰਨ ਦਾ ਅਤੇ (iii) ਅਜਿਹੇ ਯੂਜ਼ਰ ਅਕਾਉਂਟ ਨਾਲ ਸੰਬੰਧੀ ਕਿਸੇ ਵੀ ਸੇਵਾ ਦਾ ਪ੍ਰਬੰਧ ਬੰਦ ਕਰਨ ਦਾ ਪੂਰਾ ਹੱਕ ਰਾਖਵਾਂ ਹੈ।
  • ਤੁਹਾਡਾ ਯੂਜ਼ਰ ਅਕਾਉਂਟ ਖੋਲ੍ਹਣ ਦੇ ਸੰਬੰਧ ਵਿੱਚ, ਤੁਹਾਨੂੰ ਜਾਂ ਤਾਂ ਇੱਕ ਯੂਜ਼ਰਨੇਮ ਅਤੇ ਪਾਸਵਰਡ ਰੱਖਣਾ ਪਵੇਗਾ ਜਾਂ ਪ੍ਰਾਪਤ ਹੋਵੇਗਾ ਅਤੇ/ਜਾਂ ਕੁਝ ਸੇਵਾਵਾਂ ਦੀ ਵਰਤੋਂ ਕਰਨ ਲਈ ਲੌਗਇਨ ਕਰਨ ਸਮੇਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਹੋਰ ਪਰਿਚੈ ਦੇਣੇ ਪੈਣਗੇ। ਤੁਸੀਂ (i) ਯੂਜ਼ਰ ਅਕਾਉਂਟ ਖੋਲ੍ਹਣ ਵੇਲੇ ਸਟੀਕ ਅਤੇ ਪੂਰੀ ਜਾਣਕਾਰੀ ਦੇਣ ਲਈ; (ii) ਲੋੜ ਅਨੁਸਾਰ ਆਪਣੀ ਜਾਣਕਾਰੀ ਨਵਿਆਉਣ ਲਈ, ਤਾਂਜੋ ਇਹ ਸਟੀਕ ਅਤੇ ਪੂਰੀ ਤਰ੍ਹਾਂ ਕਾਇਮ ਰਹੇ ਅਤੇ (iii) ਕਿਸੇ ਹੋਰ ਵਿਅਕਤੀ ਦਾ ਰੂਪ ਧਾਰਣ ਕਰਨ, ਦੂਜੇ ਨਾਂ ਹੇਠ ਚਲਾਉਣ, ਆਪਣੀ ਪਛਾਣ ਲੁਕਾਉਣ ਜਾਂ ਕਿਸੇ ਹੋਰ ਤਰੀਕੇ ਨਾਲ ਸੇਵਾਵਾਂ ਤੱਕ ਪਹੁੰਚ ਹਾਸਿਲ ਕਰਨ ਲਈ ਕਿਸੇ ਦੂਜੇ ਵਿਅਕਤੀ ਦੀ ਧੋਖੇ ਨਾਲ ਗੁਮਰਾਹ ਕਰਨ ਵਾਲੀ ਜਾਂ ਦੁਰਵਰਤੋਂ ਕੀਤੀ ਗਈ ਜਾਣਕਾਰੀ ਦੀ ਵਰਤੋਂ ਨਾ ਕਰਨ ਲਈ ਸਹਿਮਤ ਹੁੰਦੇ ਹੋ।
  • 'ਯੂਜ਼ਰ ਅਕਾਉਂਟ ਬਣਾਕੇ ਅਤੇ ਗਾਹਕ ਦੀ ਬਿਜਲੀ, ਬਿਲਿੰਗ ਅਤੇ ਹੋਰ ਨਿੱਜੀ ਡਾਟਾ ਤੱਕ ਪਹੁੰਚ ਕਰਕੇ ਤੁਸੀਂ ਸਹਿਮਤੀ ਦੇ ਰਹੇ ਹੋ ਅਤੇ ਨੁਮਾਇੰਦਗੀ ਕਰ ਰਹੇ ਹੋ ਕਿ ਤੁਸੀਂ ਜਾਂ ਤਾਂ (1) ਅਜਿਹੇ ਡਾਟਾ ਲਈ PG&E ਗਾਹਕ ਹੋ; ਜਾਂ (2) PG&E ਗਾਹਕ ਦੇ ਨੁਮਾਇੰਦੇ ਹੋ, ਉਸ ਗਾਹਕ ਦੀ ਤਰਫੋਂ ਤੁਹਾਨੂੰ ਅਜਿਹੇ ਡਾਟਾ ਤੱਕ ਪਹੁੰਚ ਕਰਨ ਲਈ ਗਾਹਕ ਵੱਲੋਂ ਲਿਖਤੀ ਤੌਰ 'ਤੇ ਢੁਕਵੇਂ ਤਰੀਕੇ ਨਾਲ ਅਤੇ ਉਚੇਚੇ ਤੌਰ 'ਤੇ ਅਖ਼ਤਿਆਰ ਦਿੱਤਾ ਗਿਆ ਹੈ, ਜਿਸ ਅਖ਼ਤਿਆਰਨਾਮੇ ਵਾਲੇ ਦਸਤਾਵੇਜ਼ ਦੀ PG&E ਨੂੰ ਕਿਸੇ ਵੀ ਸਮੇਂ ਲੋੜ ਪੈ ਸਕਦੀ ਹੈ।
  • ਰਜਿਸਟਰ ਕਰਾਉਣ ਵਾਲੀ ਧਿਰ ਵਜੋਂ, ਵੈਬਸਾਈਟ 'ਤੇ ਯੂਜ਼ਰ ਅਕਾਉਂਟ ਦੀਆਂ ਸੇਵਾਵਾਂ ਅਤੇ ਕਾਰਜਾਂ ਦੀ ਵਰਤੋਂ ਕਰਨ ਦਾ ਤੁਹਾਡਾ ਹੱਕ ਸੀਮਤ ਹੈ। ਤੁਸੀਂ ਆਪਣੇ ਯੂਜ਼ਰਨੇਮ, ਪਾਸਵਰਡ ਅਤੇ ਹੋਰ ਲੋੜੀਂਦੇ ਪਰਿਚੈ ਦੀ ਰਾਖੀ ਕਰਨ ਲਈ ਜ਼ਿੰਮੇਵਾਰ ਹੋ ਅਤੇ ਆਪਣੇ ਯੂਜ਼ਰਨੇਮ, ਪਾਸਵਰਡ ਅਤੇ ਹੋਰ ਲੋੜੀਂਦੇ ਪਰਿਚੈ ਦੀ ਗ਼ਲਤ ਵਰਤੋਂ ਦੇ ਨਤੀਜੇ ਵਜੋਂ ਕਿਸੇ ਵੀ ਦਾਅਵਿਆਂ ਲਈ PG&E ਨੂੰ ਪਹੁੰਚੇ ਨੁਕਸਾਨ ਦੀ ਜ਼ਿੰਮੇਵਾਰੀ ਲੈਣ ਲਈ ਸਹਿਮਤ ਹੁੰਦੇ ਹੋ। ਤੁਸੀਂ ਆਪਣੇ ਯੂਜ਼ਰ ਅਕਾਉਂਟ ਦੀ ਵਰਤੋਂ ਨਾਲ ਜੁੜੀਆਂ ਸਾਰੀਆਂ ਕਾਰਵਾਈਆਂ ਜਾਂ ਗ਼ਲਤੀਆਂ ਦੀ ਜ਼ਿੰਮੇਵਾਰੀ ਲੈਣ ਲਈ ਸਹਿਮਤ ਹੁੰਦੇ ਹੋ। ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੇ ਉਪਭੋਗਤਾ ਨਾਮ, ਪਾਸਵਰਡ, ਹੋਰ ਲੋੜੀਂਦੇ ਪ੍ਰਮਾਣ-ਪੱਤਰਾਂ ਜਾਂ ਹੋਰ ਨਿੱਜੀ ਜਾਣਕਾਰੀ ਦੀ ਸੁਰੱਖਿਆ ਦੀ ਕਿਸੇ ਵੀ ਤਰ੍ਹਾਂ ਦੁਰਵਰਤੋਂ, ਚੋਰੀ ਜਾਂ ਗਲਤਬਿਆਨੀ ਕੀਤੀ ਗਈ ਹੈ, ਤਾਂ ਕਿਰਪਾ ਕਰਕੇ PG&E ਨਾਲ 1-833-500-7226 'ਤੇ ਸੰਪਰਕ ਕਰੋ। ਜਾਅਲਸਾਜ਼ੀ ਅਤੇ ਉਸਦੀ ਰੋਕਥਾਮ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ pge.com/scams 'ਤੇ ਜਾਓ।
  • ਵੈਬਸਾਈਟ 'ਤੇ ਤੁਹਾਡੇ ਤੋਂ ਇਕੱਠੀ ਕੀਤੀ ਗਈ ਜਾਣਕਾਰੀ (ਇਸ ਵਿੱਚ ਤੁਹਾਡੀ ਕੰਪਨੀ ਦਾ ਬਿਜਲੀ ਦਾ ਅਕਾਉਂਟ ਅਤੇ ਨਿੱਜੀ ਜਾਣਕਾਰੀ ਸ਼ਾਮਿਲ ਹੁੰਦੀ ਹੈ) PG&E ਦੀ ਰਾਜ਼ਦਾਰੀ ਸੰਬੰਧੀ ਪਾੱਲਿਸੀ ਅਤੇ ਤੁਹਾਡੀ ਰਾਜ਼ਦਾਰੀ ਦੀ ਰਾਖੀ ਕਰਦੇ ਹੋਰ ਫ਼ੈਡਰਲ, ਸਟੇਟ ਅਤੇ ਸਥਾਨਕ ਕਾਨੂੰਨਾਂ ਹੇਠ ਹੈ।
 • ਸੇਵਾਵਾਂ
  • ਗਾਹਕ ਦੀ ਬਿਜਲੀ ਦਾ ਪ੍ਰਬੰਧ ਕਰਨਾ। ਇਹ ਵੈਬਸਾਈਟ ਲੋਕਾਂ ਲਈ ਉਪਲਬਧ ਕੰਪਨੀ ਵੱਲੋਂ ਜਾਂ ਕੰਪਨੀ ਲਈ ਤਿਆਰ ਕੀਤੇ ਗਏ ਬਿਜਲੀ ਬਚਾਉਣ ਦੇ ਤਰੀਕਿਆਂ ਅਤੇ ਬਿਜਲੀ ਦੀ ਸੰਭਾਲ ਕਰਨ ਸੰਬੰਧੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੀ ਹੈ।
  • ਕਾਰੋਬਾਰੀ ਜਾਣਕਾਰੀ। ਵੈਬਸਾਈਟ ਵਿੱਚ ਉਹ ਸੇਵਾਵਾਂ ਸ਼ਾਮਿਲ ਹੋ ਸਕਦੀਆਂ ਹਨ, ਜੋ ਤੁਹਾਨੂੰ ਕੁਝ ਭੂਗੋਲਿਕ ਥਾਵਾਂ ਵਿੱਚ ਤੀਜੀ ਧਿਰ ਦੇ ਕਾਰੋਬਾਰਾਂ ਨੂੰ ਬਿਜਲੀ ਸੰਬੰਧੀ ਸਮਾਨ ਅਤੇ ਸੇਵਾਵਾਂ ਲੱਭਣ ਦੇ ਸਮਰੱਥ ਬਣਾਉਂਦੀਆਂ ਹਨ। PG&E ਦਾ ਬਿਜਲੀ ਦਾ ਸਮਾਨ ਵੇਚਣ ਵਾਲੀ ਜਾਂ ਅਜਿਹੀਆਂ ਸੇਵਾਵਾਂ ਮੁਹੱਈਆ ਕਰਨ ਵਾਲੀ ਕਿਸੇ ਤੀਜੀ ਧਿਰ ਨਾਲ ਸੰਬੰਧ ਨਹੀਂ ਹੈ ਅਤੇ ਉਹ ਅਜਿਹੇ ਕਿਸੇ ਕਾਰੋਬਾਰਾਂ, ਸਮਾਨ ਜਾਂ ਸੇਵਾਵਾਂ ਦਾ ਸਮਰਥਨ ਨਹੀਂ ਕਰਦੀ।
  • ਪ੍ਰੋਮੋਸ਼ਨਾਂ। ਕੰਪਨੀ, ਆਪਣੇ ਰਿਹਾਇਸ਼ੀ ਜਾਂ ਕਾਰੋਬਾਰੀ ਗਾਹਕਾਂ ਨੂੰ ਸਮੇਂ-ਸਮੇਂ 'ਤੇ ਪ੍ਰੋਮੋਸ਼ਨਾਂ, ਸਰਵੇਖਣਾਂ, ਮੁਕਾਬਲਿਆਂ ਜਾਂ ਸਵੀਪਸਟੇਕਸ (ਸਮੂਹਕ ਤੌਰ 'ਤੇ "ਪ੍ਰੋਮੋਸ਼ਨਾਂ") ਦੀ ਪੇਸ਼ਕਸ਼ ਕਰਦੀ ਹੈ। ਅਜਿਹੇ ਪ੍ਰੋਮੋਸ਼ਨਾਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਅਜਿਹੇ ਪ੍ਰੋਮੋਸ਼ਨਾਂ ਨਾਲ ਜਾਂ ਸੰਬੰਧਿਤ ਪੋਸਟ ਕੀਤੇ ਗਏ ਲਾਗੂ ਨਿਯਮ ਦੇਖੋ।

 • ਲਿੰਕਿੰਗ, ਫ਼੍ਰੇਮਿੰਗ, ਬੌਟਸ ਅਤੇ ਸਪਾਈਡਰ
  • ਤੀਜੀ-ਧਿਰ ਦੀਆਂ ਸਾਈਟਾਂ ਲਈ ਲਿੰਕ। ਕੰਪਨੀ ਤੀਜੀਆਂ ਧਿਰਾਂ, ਜੋ PG&E ਸੇਵਾਵਾਂ ਨਹੀਂ ਹਨ ਜਾਂ PG&E ਵੱਲੋਂ ਭੁਗਤਾਨ ਨਹੀਂ ਕੀਤਾ ਜਾਂਦਾ, ਲਈ ਸਪੌਂਸਰ ਕੀਤੀਆਂ ਗਈਆਂ ਵੈਬਸਾਈਟਾਂ ਜਾਂ ਇਲੈਕਟ੍ਰਾੱਨਿਕ ਸੇਵਾਵਾਂ ਲਈ ਲਿੰਕ ਦਰਸਾਉਂਦੀਆਂ ਹਨ। PG&E ਅਜਿਹੇ ਲਿੰਕਸ ਜਾਂ ਮਜ਼ਮੂਨ ਦੇ ਅਧਾਰ 'ਤੇ ਪਹੁੰਚੀਆਂ ਤੀਜੀ-ਧਿਰ ਦੀਆਂ ਵੈਬਸਾਈਟਾਂ ਜਾਂ ਇਲੈਕਟ੍ਰਾੱਨਿਕ ਸੇਵਾਵਾਂ ਦੇ ਮਜ਼ਮੂਨ ਜਾਂ ਇਹਨਾਂ ਨੂੰ ਚਲਾਉਣ ਲਈ ਜ਼ਿੰਮੇਵਾਰ ਨਹੀਂ ਹੈ ਅਤੇ ਅਜਿਹੇ ਲਿੰਕਸ ਜਾਂ ਮਜ਼ਮੂਨ ਹੋਣ ਦਾ ਮਤਲਬ ਇਹ ਨਹੀਂ ਹੈ ਕਿ PG&E ਇਹਨਾਂ ਦਾ ਸਮਰਥਨ ਕਰਦੀ ਹੈ ਜਾਂ ਇਸਦਾ ਸੰਬੰਧ ਅਜਿਹੀਆਂ ਤੀਜੀ-ਧਿਰ ਦੀਆਂ ਵੈਬਸਾਈਟਾਂ, ਸੇਵਾਵਾਂ ਜਾਂ ਤੀਜੀਆਂ ਧਿਰਾਂ ਜਾਂ ਉਹਨਾਂ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਜਾਂ ਉਤਪਾਦਾਂ ਨਾਲ ਹੈ। ਕਿਸੇ ਵੀ ਇਸ਼ਤਿਹਾਰਬਾਜ਼ੀ, ਰਾਇ, ਸਲਾਹ, ਬਿਆਨਾਂ, ਸੇਵਾਵਾਂ, ਪੇਸ਼ਕਸ਼, ਡਾਟਾ, ਜਾਣਕਾਰੀ, ਮਜ਼ਮੂਨ ਜਾਂ ਹੋਰ ਸਮੱਗਰੀਆਂ, ਜਿਹਨਾਂ ਨੂੰ ਅਜਿਹੀਆਂ ਤੀਜੀਆਂ ਧਿਰਾਂ ਦਰਸਾਉਂਦੀਆਂ ਜਾਂ ਉਪਲਬਧ ਕਰਦੀਆਂ ਹਨ, ਲਈ ਸਿਰਫ਼ ਇਸ ਨੂੰ ਪੇਸ਼ ਕਰਨ ਵਾਲੀਆਂ ਤੀਜੀਆਂ ਧਿਰਾਂ ਜ਼ਿੰਮੇਵਾਰ ਹਨ ਅਤੇ ਕੰਪਨੀ ਨਹੀਂ।
  • ਵੈਬਸਾਈਟ ਲਈ ਲਿੰਕ। ਵੈਬਸਾਈਟ ਨੂੰ ਇਸ ਢੰਗ ਨਾਲ ਲਿੰਕ ਨਹੀਂ ਕੀਤਾ ਜਾ ਸਕਦਾ ਕਿ ਵੈਬਸਾਈਟ ਦੇ ਪੇਜ ਤੀਜੀ-ਧਿਰ ਦੀ ਵੈਬਸਾਈਟ 'ਤੇ ਫ਼੍ਰੇਮ ਦੇ ਅੰਦਰ ਹੀ ਨਜ਼ਰ ਆਉਂਦੇ ਹਨ ਜਾਂ ਇਸ਼ਤਿਹਾਰਬਾਜ਼ੀ ਜਾਂ ਹੋਰ ਮਜ਼ਮੂਨ, ਜੋ ਕਿਸੇ ਰੂਪ ਵਿੱਚ ਵੈਬਸਾਈਟ 'ਤੇ ਨਹੀਂ ਮਿਲਦਾ, ਦੇ ਨਾਲ ਹੀ ਬ੍ਰਾਊਜ਼ਰ ਦੀ ਸਕ੍ਰੀਨ 'ਤੇ ਨਜ਼ਰ ਆਉਂਦਾ ਹੈ। ਵੈਬਸਾਈਟ ਦੇ ਲਿੰਕ ਮੁਹੱਈਆ ਕਰਾਉਣ ਵਾਲੀ ਤੀਜੀ ਧਿਰ, ਕਿਸੇ ਵੀ ਢੰਗ ਨਾਲ PG&E ਅਤੇ ਅਜਿਹੀ ਕਿਸੇ ਤੀਜੀ ਧਿਰ ਵਿਚਕਾਰ ਏਜੰਸੀ, ਸਾਂਝੇ ਉੱਦਮ ਜਾਂ ਅਜਿਹੇ ਹੀ ਸੰਬੰਧ ਦੀ ਪੁਸ਼ਟੀ ਨੂੰ ਲਾਗੂ ਨਹੀਂ ਕਰੇਗੀ।
  • ਮਾਈਨਿੰਗ। ਕਿਸੇ ਯੂਜ਼ਰ ਜਾਂ ਤੀਜੀ ਧਿਰ ਨੂੰ ਕਿਸੇ ਸਾੱਫ਼ਟਵੇਅਰ, ਬੌਟਸ, ਸਪਾਈਡਰ ਜਾਂ ਹੋਰ ਜਾਣਕਾਰੀ ਇਕੱਠੇ ਕਰਨ ਵਾਲੇ ਉਪਕਰਣਾਂ ਜਾਂ ਨਿਗਰਾਨੀ ਲਈ ਪ੍ਰੋਗਰਾਮਿੰਗ ਰੂਟੀਨਾਂ, ਕਾੱਪੀ ਜਾਂ ਕਿਸੇ ਹੋਰ ਤਰ੍ਹਾਂ PG&E ਰਾਹੀਂ ਜਾਂ PG&E ਗਾਹਕ ਦੇ ਰਿਕਾੱਰਡ ਰਾਹੀਂ ਅਖ਼ਤਿਆਰਸ਼ੁਦਾ ਨੂੰ ਛੱਡਕੇ, ਕਿਸੇ ਵੈਬਸਾਈਟ ਜਾਂ ਸੇਵਾ 'ਤੇ ਜਾਂ ਵਰਤੋਂ ਨਾਲ ਦਰਸਾਉਣ ਲਈ ਵੈਬਸਾਈਟ 'ਤੇ ਦਰਸਾਈ ਗਈ "ਮਾਈਨ" ਜਾਣਕਾਰੀ ਦੀ ਵਰਤੋਂ ਕਰਨ ਦਾ ਅਖ਼ਤਿਆਰ ਨਹੀਂ ਹੈ।
 • ਕਾੱਪੀਰਾਈਟ
  ਵੈਬਸਾਈਟ 'ਤੇ ਸਾਰਾ ਮਜ਼ਮੂਨ, ਇਸ ਵਿੱਚ ਸਾਰੀ ਟੈਕਸਟ, ਗ੍ਰਾਫਿਕ, ਆਰਟਵਰਕ, ਲੋਗੋ, ਬਟਨ, ਆਇਕਨ, ਤਸਵੀਰਾਂ, ਆੱਡੀਓ ਕਲਿਪ, ਵੀਡੀਓ ਕਲਿਪ, ਸਾੱਫ਼ਟਵੇਅਰ ਅਤੇ ਕੋਡ ਸ਼ਾਮਿਲ ਹਨ, ਕੰਪਨੀ ਜਾਂ ਹੋਰ ਮਜ਼ਮੂਨ ਸਪਲਾਇਰਾਂ ਦੀ ਕਾੱਪੀਰਾਈਟ ਹੇਠਲੀ ਸੰਪਤੀ ਹੈ ਅਤੇ ਅਮਰੀਕਾ ਅਤੇ ਵਿਦੇਸ਼ੀ ਕਾੱਪੀਰਾਈਟ ਕਾਨੂੰਨਾਂ ਅਤੇ ਅੰਤਰਰਾਸ਼ਟਰੀ ਕਨਵੈਨਸ਼ਨਾਂ ਰਾਹੀਂ ਸੁਰੱਖਿਅਤ ਹੈ। ਇਸ ਵੈਬਸਾਈਟ 'ਤੇ ਸਮੱਗਰੀਆਂ ਦੀ ਬਿਨਾ ਅਖ਼ਤਿਆਰ ਵਾਲੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਨਾਲ ਕਾੱਪੀਰਾਈਟ ਕਾਨੂੰਨਾਂ, ਟ੍ਰੇਡਮਾਰਕ ਕਾਨੂੰਨਾਂ, ਰਾਜ਼ਦਾਰੀ ਅਤੇ ਪ੍ਰਚਾਰ ਦੇ ਕਾਨੂੰਨਾਂ ਅਤੇ ਸੰਚਾਰ ਦੇ ਨਿਯਮਾਂ ਜਾਂ ਕਾਨੂੰਨਾਂ ਦੀ ਉਲੰਘਣਾ ਹੋ ਸਕਦੀ ਹੈ। ਵਰਤੋਂ ਦੀਆਂ ਇਹਨਾਂ ਸ਼ਰਤਾਂ ਵਿੱਚ ਦਿੱਤੀ ਗਈ ਆਗਿਆ ਨੂੰ ਛੱਡਕੇ, ਅਜਿਹੇ ਮਜ਼ਮੂਨ ਨੂੰ ਕਿਸੇ ਵੀ ਰੂਪ ਜਾਂ ਕਿਸੇ ਵੀ ਤਰੀਕਿਆਂ ਰਾਹੀਂ ਮੁੜ-ਤਿਆਰ ਕੀਤਾ, ਸੁਧਾਰਿਆ, ਸੰਪਾਦਿਤ ਕੀਤਾ, ਵੰਡਿਆ, ਮੁੜ-ਪ੍ਰਕਾਸ਼ਿਤ ਕੀਤਾ, ਡਾਊਨਲੋਡ ਕੀਤਾ, ਦਰਸਾਇਆ, ਪੋਸਟ ਕੀਤਾ, ਵੇਚਿਆ ਜਾਂ ਭੇਜਿਆ (ਸਮੁੱਚਾ ਜਾਂ ਹਿੱਸੇ ਵਿੱਚ) ਨਹੀਂ ਜਾ ਸਕਦਾ, ਇਸ ਵਿੱਚ ਇਲੈਕਟ੍ਰਾੱਨਿਕ, ਮਕੈਨੀਕਲ, ਫੋਟੋਕਾੱਪਿੰਗ, ਰਿਕਾੱਰਡਿੰਗ ਜਾਂ ਨਹੀਂ ਤਾਂ PG&E ਜਾਂ ਕਿਸੇ ਹੋਰ ਕਾੱਪੀਰਾਈਟ ਮਾਲਕ ਦੀ ਪਹਿਲਾਂ ਤੋਂ ਲਿਖਤੀ ਆਗਿਆ ਤੋਂ ਬਿਨਾ ਪ੍ਰਗਟਾਉਣਾ ਸ਼ਾਮਿਲ ਹੈ, ਪਰ ਇਹਨਾਂ ਤੱਕ ਹੀ ਸੀਮਤ ਨਹੀਂ ਹੈ।
 • ਟ੍ਰੇਡਮਾਰਕ
  • ਵੈਬਸਾਈਟ 'ਤੇ ਇਸਤੇਮਾਲ ਕੀਤੇ ਗਏ ਅਤੇ ਦਰਸਾਏ ਗਏ ਟ੍ਰੇਡਮਾਰਕ, ਸਰਵਿਸ ਮਾਰਕ, ਲੋਗੋ, ਗ੍ਰਾਫਿਕ, ਪੇਜ ਹੈਡਰ, ਬਟਨ ਆਇਕਨ, ਸਕ੍ਰਿਪਟਾਂ, ਡੋਮੇਨ ਨੇਮ, URLs ਅਤੇ ਹੋਰ ਆਇਡੈਂਟੀਫਾਇਰ ("ਟ੍ਰੇਡਮਾਰਕ") ਕੰਪਨੀ ਅਤੇ ਅਮਰੀਕਾ ਅਤੇ ਦੂਜੇ ਦੇਸ਼ਾਂ ਵਿੱਚ ਹੋਰਨਾਂ ਦੇ ਰਜਿਸਟਰਡ ਅਤੇ ਅਣਰਜਿਸਟਰਡ ਟ੍ਰੇਡਮਾਰਕ ਹਨ। PG&E ਜਾਂ ਦੂਜੇ ਟ੍ਰੇਡਮਾਰਕ ਮਾਲਕ, ਜਾਂ ਪਰਿਸਥਿਤੀਆਂ ਦੇ ਮੁਤਾਬਕ ਜੋ ਵੀ ਢੁੱਕਵਾਂ ਹੋਵੇ, ਦੀ ਪਹਿਲਾਂ ਤੋਂ ਲਿਖਤੀ ਆਗਿਆ ਪ੍ਰਗਟਾਏ ਬਿਨਾ ਅਜਿਹੇ ਟ੍ਰੇਡਮਾਰਕਾਂ ਨੂੰ ਦਰਸਾਇਆ ਜਾਂ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। PG&E ਦੀ ਪਹਿਲਾਂ ਤੋਂ ਲਿਖਤੀ ਆਗਿਆ ਪ੍ਰਗਟਾਏ ਬਿਨਾ, ਤੁਸੀਂ ਕਿਸੇ ਮੈਟਾ ਟੈਗਸ ਜਾਂ PG&E ਦੇ ਨਾਂ ਦੀ ਵਰਤੋਂ ਕਰਨ ਵਾਲੀ ਕਿਸੇ ਹੋਰ "ਲੁਕੀ ਹੋਈ ਟੈਕਸਟ" ("hidden text") ਜਾਂ ਟ੍ਰੇਡਮਾਰਕਾਂ ਦੀ ਵਰਤੋਂ ਨਹੀਂ ਕਰ ਸਕਦੇ।
  • ਜੇ ਤੁਹਾਨੂੰ ਲੱਗਦਾ ਹੈ ਕਿ ਵੈਬਸਾਈਟ 'ਤੇ ਸ਼ਾਮਿਲ ਕੀਤੀ ਗਈ ਸਮੱਗਰੀ ਕਿਸੇ ਹੋਰ ਧਿਰ ਦੇ ਟ੍ਰੇਡਮਾਰਕ ਦੇ ਹੱਕਾਂ ਦੀ ਉਲੰਘਣਾ ਕਰਦੀ ਹੈ, ਤਾਂ ਸਾਡੇ ਨਾਲ ਫੌਰਨ ਸੰਪਰਕ ਕਰੋ, ਤਾਂ ਜੋ PG&E ਸਥਿਤੀ ਦੀ ਪੜਤਾਲ ਕਰ ਸਕੇ ਅਤੇ ਜੇ ਢੁਕਵਾਂ ਹੋਇਆ, ਤਾਂ ਸਮੱਗਰੀ ਨੂੰ ਬਲਾੱਕ ਕਰ ਸਕੇ ਜਾਂ ਹਟਾ ਸਕੇ।
 • ਸੁਰੱਖਿਆ
  ਜਦੋਂ ਤੁਸੀਂ ਯੂਜ਼ਰਨੇਮ, ਪਾਸਵਰਡ ਅਤੇ ਕੋਈ ਹੋਰ ਲੋੜੀਂਦੇ ਪਰਿਚੈ ਦੀ ਲੋੜ ਵਾਲੀਆਂ ਸੇਵਾਵਾਂ ਲਈ ਲਾੱਗਿਨ ਕਰਦੇ ਹੋ, ਕੋਈ ਨਿੱਜੀ ਜਾਣਕਾਰੀ, ਜੋ ਤੁਸੀਂ ਇਹਨਾਂ ਸੇਵਾਵਾਂ ਵਿਚਲੀਆਂ ਉਪਲਬਧ ਕਰਾਈਆਂ ਗਈਆਂ ਥਾਵਾਂ ਜਾਂ ਫਾਰਮਾਂ ਵਿੱਚ ਭਰਦੇ ਹੋ, ਨੂੰ Secure Sockets Layer ("SSL") ਵਜੋਂ ਜਾਣੀ ਜਾਂਦੀ ਸਨਅੱਤੀ ਮਿਆਰ ਬਾਰੇ ਸੁਰੱਖਿਆ ਤਕਨਾਲੌਜੀ ਦੀ ਵਰਤੋਂ ਕਰਕੇ ਸੁਰੱਖਿਅਤ ਕੀਤਾ ਜਾਂਦਾ ਹੈ। SSL ਦੀ ਵਰਤੋਂ ਕਰਦਿਆਂ, ਅਸੀਂ ਤੁਹਾਡੇ ਯੂਜ਼ਰਨੇਮ, ਪਾਸਵਰਡ ਅਤੇ ਹੋਰ ਨਿੱਜੀ ਜਾਣਕਾਰੀ ਦੀ ਰਾਜ਼ਦਾਰੀ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। SSL ਨੂੰ ਕੰਮ ਕਰਨ ਦੇਣ ਲਈ ਤੁਹਾਡੇ ਬ੍ਰਾਊਜ਼ਰ ਨੂੰ SSL ਦੇ ਹਿਸਾਬ ਨਾਲ ਕੰਮ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਵੇਰਵਿਆਂ ਲਈ, ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਦੇ ਮੈਨਿਉਫੈਕਚਰਰ ਤੋਂ ਪਤਾ ਲਾਓ।
 • ਯੂਜ਼ਰ ਦਾ ਵਿਹਾਰ
  ਵੈਬਸਾਈਟ ਜਾਂ ਕਿਸੇ ਵੀ ਸੇਵਾ ਦੀ ਵਰਤੋਂ ਕਰਦਿਆਂ ਹੋਇਆਂ, ਤੁਸੀਂ:
  • PG&E ਦੀ ਪਹਿਲਾਂ ਤੋਂ ਲਿਖਤੀ ਸਹਿਮਤੀ ਦੇ ਬਿਨਾ ਵੈਬਸਾਈਟ ਜਾਂ ਇਸਦੇ ਕਿਸੇ ਹਿੱਸੇ ਨੂੰ ਮੁੜ-ਭੇਜਣ, ਮੁੜ-ਛਾਪਣ, ਵੰਡਣ, ਮੁੜ-ਵਰਤੋਂ, ਮੁੜ-ਵਿਕਰੀ, ਮੁੜ-ਪੋਸਟ ਕਰਨ, ਮੁੜ-ਬਣਾਉਣ (re-engineer) ਜਾਂ ਕਈ ਕਾੱਪੀਆਂ ਨਹੀਂ ਬਣਾ ਸਕਦੇ।
  • ਕੋਈ ਵੀ ਸਮੱਗਰੀ, ਜੋ ਕਿਸੇ ਤੀਜੀ ਧਿਰ ਦੇ ਕਾੱਪੀਰਾਈਟ, ਪੇਟੇਂਟ, ਟ੍ਰੇਡਮਾਰਕ, ਸਰਵਿਸ ਮਾਰਕ, ਟ੍ਰੇਡ ਡ੍ਰੈਸ, ਵਪਾਰਕ ਭੇਤ ਜਾਂ ਮਾਲਕੀ ਦੇ ਹੋਰ ਹੱਕਾਂ ਦੀ ਉਲੰਘਣਾ ਕਰਦੀ ਹੈ ਜਾਂ ਜੋ ਕਿਸੇ ਇਕਰਾਰਨਾਮੇ, ਅਮਾਨਤੀ ਜਾਂ ਅਦਾਲਤੀ ਤੌਰ 'ਤੇ ਲਾਗੂ ਕੀਤੀਆਂ ਗਈਆਂ ਖੁਲਾਸਾ ਨਾ ਕਰਨ ਵਾਲੀਆਂ ਜਿੰਮੇਵਾਰੀਆਂ ਨੂੰ ਵੈਬਸਾਈਟ ਰਾਹੀਂ ਅਪਲੋਡ, ਪੋਸਟ, ਪ੍ਰਕਾਸ਼ਿਤ, ਭੇਜ, ਮੁੜ-ਤਿਆਰ ਕਰਨ ਜਾਂ ਵੰਡ ਨਹੀਂ ਸਕਦੇ।
  • ਵੈਬਸਾਈਟ ਦੀ ਵਰਤੋਂ ਕਰਨ ਦੌਰਾਨ ਅਜਿਹਾ ਵਿਹਾਰ ਨਹੀਂ ਕਰ ਸਕਦੇ, ਜੋ ਕਿ ਗੈਰ-ਕਾਨੂੰਨੀ, ਡਰਾਉਣ-ਧਮਕਾਉਣ ਵਾਲਾ, ਤੰਗ-ਪਰੇਸ਼ਾਨ ਕਰਨ ਵਾਲਾ, ਅਸ਼ਲੀਲ, ਧੋਖੇਬਾਜੀ, ਅਪਮਾਨਜਨਕ, ਦੂਜਿਆਂ ਦੀ ਰਾਜ਼ਦਾਰੀ ਜਾਂ ਪ੍ਰਚਾਰ ਦੇ ਹੱਕਾਂ ਦੀ ਨਿੰਦਾ ਕਰਦਾ ਹੋਵੇ ਜਾਂ ਉਹਨਾਂ ਨੂੰ ਭੰਗ ਕਰਦਾ ਹੋਵੇ।
  • ਕੋਈ ਵੀ ਸਮੱਗਰੀ, ਜਿਸ ਵਿੱਚ ਇਸ਼ਤਿਹਾਰਬਾਜੀ ਦੀ ਫ਼ਰਿਆਦ, ਵੱਡੀ ਮਾਤਰਾ ਵਿੱਚ ਅਣਚਾਹੀਆਂ ਈਮੇਲ ਜਾਂ ਸਪੈਮ, ਇੱਕ ਦੇ ਪਿੱਛੇ ਦੂਜੀ ਚਿੱਠੀ ਭੇਜਣੀ, ਪਿਰਾਮਿਡ ਮੌਕੇ ਜਾਂ ਸਮਾਨ ਜਾਂ ਸੇਵਾਵਾਂ ਦੀ ਵਿਕਰੀ ਲਈ ਪੇਸ਼ਕਸ਼ ਨੂੰ ਵੈਬਸਾਈਟ ਰਾਹੀਂ ਅਪਲੋਡ, ਪੋਸਟ, ਛਾਪ, ਭੇਜ, ਮੁੜ-ਤਿਆਰ ਕਰਨ ਜਾਂ ਵੰਡ ਨਹੀਂ ਸਕਦੇ।
  • ਕਿਸੇ ਵੀ ਸਮੱਗਰੀ, ਜੋ ਕਿ ਫਾਹਸ਼, ਅਸ਼ਲੀਲ, ਬਦਨਾਮੀ, ਨਫ਼ਰਤ ਭਰੀ, ਜਿਨਸੀ ਤੌਰ 'ਤੇ ਅਸ਼ਲੀਲ ਜਾਂ ਨਹੀਂ ਤਾਂ ਇਤਰਾਜ਼ ਵਾਲੀ ਹੈ, ਨੂੰ ਵੈਬਸਾਈਟ ਰਾਹੀਂ ਅਪਲੋਡ, ਪੋਸਟ, ਛਾਪ, ਭੇਜ, ਮੁੜ-ਤਿਆਰ ਜਾਂ ਵੰਡ ਜਾਂ ਇਸ ਨੂੰ ਵੈਬਸਾਈਟ 'ਤੇ ਕਿਸੇ ਲਿੰਕ 'ਤੇ ਨਹੀਂ ਰੱਖ ਸਕਦੇ।
  • ਵੈਬਸਾਈਟ ਜਾਂ ਸੇਵਾ ਦੇ ਮਜ਼ਮੂਨ ਜਾਂ ਕਾਰਜ-ਪ੍ਰਣਾਲੀ ਵਿੱਚ ਕਾਟ-ਛਾਂਟ, ਦਖ਼ਲ ਦੇਣ ਜਾਂ ਵਿਘਨ ਨਹੀਂ ਪਾ ਸਕਦੇ, ਇਸ ਵਿੱਚ ਅਪਲੋਡਿੰਗ, ਪੋਸਟਿੰਗ ਜਾਂ ਕੋਈ ਵੀ ਸਮੱਗਰੀ ਭੇਜਣ, ਜਿਸ ਵਿੱਚ ਕਿ (i) ਵਾਇਰਸ, ਟ੍ਰੋਜਨ ਹੌਰਸ, ਵੌਰਮ, ਟਾਈਮ ਬੰਬ, ਕੈਂਸਲਬੌਟਸ ਵਾਇਰਸ ਹੁੰਦੇ ਹਨ ਜਾਂ ਕੰਪਿਊਟਰ ਪ੍ਰੋਗਰਾਮਿੰਗ ਦੇ ਹੋਰ ਰੂਟੀਨ, ਜੋ ਨੁਕਸਾਨ, ਕਬਜ਼ੇ ਨਾਲ ਦਖ਼ਲਅੰਦਾਜੀ, ਰੋਕਣ ਜਾਂ ਵੈਬਸਾਈਟ ਜਾਂ ਇਸ ਵਿਚਲੇ ਕਿਸੇ ਵੀ ਡਾਟਾ ਨੂੰ ਜ਼ਬਤ ਕਰਨਾ; ਜਾਂ (ii) ਵੈਬਸਾਈਟ ਦੇ ਕੰਮ ਕਰਨ ਵਿੱਚ ਅਢੁਕਵੇਂ ਤਰੀਕੇ ਨਾਲ ਬੋਝ ਪਾਉਣ ਸ਼ਾਮਿਲ ਹੈ, ਪਰ ਇਹਨਾਂ ਤੱਕ ਹੀ ਸੀਮਤ ਨਹੀਂ ਹੈ।
  • ਹੋਰ ਕੰਪਿਊਟਰ ਸਿਸਟਮਾਂ ਜਾਂ ਨੈਟਵਰਕਾਂ ਤੱਕ ਬਿਨਾ ਅਖ਼ਤਿਆਰ ਦਾਖ਼ਲ ਹੋਣ ਜਾਂ ਪਹੁੰਚ ਕਰਨ ਲਈ ਵੈਬਸਾਈਟ ਦੀ ਵਰਤੋਂ ਨਹੀਂ ਕਰ ਸਕਦੇ।
  • PG&E ਦੀ ਪਹਿਲਾਂ ਤੋਂ ਲਿਖਤੀ ਆਗਿਆ ਪ੍ਰਗਟਾਏ ਬਿਨਾ ਵੈਬਸਾਈਟ "ਮਿਰਰ" ਜਾਂ ਕਿਸੇ ਹੋਰ ਸਰਵਰ 'ਤੇ ਇਸਦੇ ਕਿਸੇ ਵੀ ਮਜ਼ਮੂਨ ਦੀ ਵਰਤੋਂ ਨਹੀਂ ਕਰ ਸਕਦੇ।
  • ਕਿਸੇ ਵੀ ਵਿਅਕਤੀ ਜਾਂ ਸੰਸਥਾ, ਝੂਠੀ-ਮੂਠੀ ਸਥਿਤੀ ਜਾਂ ਨਹੀਂ ਤਾਂ ਕਿਸੇ ਵੀ ਵਿਅਕਤੀ ਜਾਂ ਸੰਸਥਾ, ਫ਼ੋਰਜ ਹੈਡਰਾਂ ਨਾਲ ਆਪਣੀ ਸ਼ਮੂਲੀਅਤ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਜਾਂ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਵਲੋਂ ਪੋਸਟ ਕੀਤੀ ਗਈ ਕਿਸੇ ਵੀ ਸਮੱਗਰੀ ਦੇ ਮੂਲ ਨੂੰ ਲੁਕਾਉਣ ਲਈ ਜਾਂ ਕਿਸੇ ਹੋਰ ਤਰੀਕੇ ਨਾਲ ਸਾਨੂੰ ਜਾਂ ਵੈਬਸਾਈਟ ਰਾਹੀਂ ਨਹੀਂ ਭੇਜ ਸਕਦੇ।
  • ਅਜਿਹੇ ਵਿਹਾਰ ਨੂੰ ਉਤਸਾਹ ਦੇਣ ਵਾਲੀ ਕੋਈ ਵੀ ਸਮੱਗਰੀ, ਜੋ ਕਿਸੇ ਵੀ ਮੁਜਰਮਾਨਾ ਜੁਰਮ ਨੂੰ ਉਤਸਾਹ ਦੇਣ, ਸਿਵਿਲ ਦੇਣਦਾਰੀ ਵਧਾਉਣ ਜਾਂ ਕਿਸੇ ਹੋਰ ਤਰੀਕੇ ਨਾਲ ਕਿਸੇ ਵੀ ਕਾਨੂੰਨ, ਨਿਯਮ ਜਾਂ ਸਰਕਾਰੀ ਆਦੇਸ਼ ਦੀ ਉਲੰਘਣਾ ਕਰਦੀ ਹੈ, ਨੂੰ ਵੈਬਸਾਈਟ ਰਾਹੀਂ ਅਪਲੋਡ, ਪੋਸਟ, ਛਾਪ, ਭੇਜ, ਮੁੜ-ਤਿਆਰ ਜਾਂ ਵੰਡ ਨਹੀਂ ਸਕਦੇ।
 • ਖ਼ਤਮ ਕਰਨਾ
  PG&E ਦੇ ਇਕੱਲੇ ਅਤੇ ਪੂਰੇ ਅਖ਼ਤਿਆਰ ਵਿੱਚ, ਅਸੀਂ ਬਿਨਾ ਨੋਟਿਸ ਦਿੱਤਿਆਂ ਵੈਬਸਾਈਟ ਅਤੇ ਕਿਸੇ ਸੇਵਾ, ਯੂਜ਼ਰਾਂ ਦੇ ਅਕਾਉਂਟ, ਯੂਜ਼ਰਨੇਮ ਜਾਂ ਪਾਸਵਰਡਾਂ ਦੀ ਕਿਸੇ ਵਿਅਕਤੀ ਦੀ ਵਰਤੋਂ 'ਤੇ ਪਾਬੰਦੀ ਲਾ ਸਕਦੇ ਹਾਂ ਜਾਂ ਬੰਦ ਕਰ ਸਕਦੇ ਹਾਂ। ਖ਼ਤਮ ਕੀਤੇ ਜਾਣ 'ਤੇ, ਤੁਸੀਂ ਵੈਬਸਾਈਟ ਤੋਂ ਡਾਊਨਲੋਡ ਜਾਂ ਪ੍ਰਿੰਟ ਕੀਤੀ ਗਈ ਕਿਸੇ ਵੀ ਸਮੱਗਰੀ ਨੂੰ ਫ਼ੌਰਨ ਡਿਲੀਟ ਕਰਨ ਜਾਂ ਨਸ਼ਟ ਕਰਨ ਲਈ ਸਹਿਮਤ ਹੁੰਦੇ ਹੋ। ਕਿਸੇ ਵਿਅਕਤੀ ਨੂੰ ਅਜਿਹੀ ਪਾਬੰਦੀ ਜਾਂ ਖ਼ਤਮ ਕੀਤੇ ਜਾਣ ਨਾਲ ਇਸ ਤਰ੍ਹਾਂ ਖ਼ਤਮ ਕੀਤੇ ਜਾਣ ਦੀ ਲਾਗੂ ਤਾਰੀਖ਼ ਤੋਂ ਪਹਿਲਾਂ ਖ਼ਰਚ ਕੀਤੀਆਂ ਗਈਆਂ ਜਾਂ ਇਕੱਠੀਆਂ ਕੀਤੀਆਂ ਗਈਆਂ ਦੇਣਦਾਰੀਆਂ ਤੋਂ ਰਾਹਤ ਨਹੀਂ ਮਿਲੇਗੀ।
 • ਵਾੱਰੰਟੀਆਂ ਦਾ ਡਿਸਕਲੇਮਰ
  • ਵੈਬਸਾਈਟ ਅਤੇ ਵੈਬਸਾਈਟ 'ਤੇ ਜਾਂ ਰਾਹੀਂ ਮੁਹੱਈਆ ਕਰਾਇਆ ਗਿਆ ਕੋਈ ਮਜ਼ਮੂਨ, ਜਾਣਕਾਰੀ, ਸਾੱਫ਼ਟਵੇਅਰ, ਕਾਰਜਾਂ ਅਤੇ ਅਪੀਲਾਂ "ਜਿਵੇਂ ਹੈ" ("as is") ਅਤੇ "ਜਿਵੇਂ ਉਪਲਬਧ ਹੈ" ("as available") ਅਧਾਰ 'ਤੇ ਮੁਹੱਈਆ ਕਰਾਈਆਂ ਜਾਂਦੀਆਂ ਹਨ। PG&E ਵੈਬਸਾਈਟ ਜਾਂ ਵੈਬਸਾਈਟ ਨਾਲ ਜੁੜੇ ਉਪਲਬਧ ਕਰਾਏ ਜਾਂਦੇ ਕਿਸੇ ਮਜ਼ਮੂਨ ਜਾਂ ਸੇਵਾ ਦੀ ਗਰੰਟੀ ਨਹੀਂ ਦਿੰਦੀ ਕਿ ਇਹ ਸਮੇਂ ਸਿਰ, ਸੁਰੱਖਿਅਤ, ਨਿਰਵਿਘਨ ਜਾਂ ਬਿਨਾ ਕਿਸੇ ਗ਼ਲਤੀ ਦੇ ਹੋਏਗੀ ਜਾਂ ਕਿ ਵੈਬਸਾਈਟ ਜਾਂ ਵੈਬਸਾਈਟ 'ਤੇ ਜਾਂ ਇਸ ਰਾਹੀਂ ਉਪਲਬਧ ਕਰਾਏ ਜਾਂਦੇ ਕਿਸੇ ਮਜ਼ਮੂਨ ਜਾਂ ਸੇਵਾ ਵਿਚਲੀਆਂ ਕਮੀਆਂ-ਪੇਸ਼ੀਆਂ, ਜੇ ਕੋਈ ਹੈ, ਤਾਂ ਸਮੇਂ-ਸਮੇਂ 'ਤੇ ਠੀਕ ਕਰਾਈ ਜਾਏਗੀ।
  • ਕੰਪਨੀ ਵੈਬਸਾਈਟ ਚਲਾਉਣ ਜਾਂ ਪ੍ਰਸਾਰਣ ਵਿਚਲੀਆਂ ਗ਼ਲਤੀਆਂ, ਅਣਗਹਿਲੀਆਂ, ਰੁਕਾਵਟਾਂ, ਸਮੱਗਰੀ ਹਟਾਉਣ, ਕਮੀਆਂ ਜਾਂ ਦੇਰੀਆਂ, ਕਿਸੇ ਵੀ ਸੇਵਾਵਾਂ ਜਾਂ ਸੰਬੰਧਿਤ ਮਜ਼ਮੂਨ, ਸੰਚਾਰ ਲਾਈਨਾਂ ਖ਼ਰਾਬ ਹੋਣ ਲਈ ਜਾਂ ਵੈਬਸਾਈਟ ਚਲਾਉਣ ਨਾਲ ਜੁੜੇ ਕੰਪਿਊਟਰ ਵਾਇਰਸਾਂ ਲਈ ਜ਼ਿੰਮੇਵਾਰ ਨਹੀਂ ਹੋਏਗੀ। ਕੰਪਨੀ ਵੈਬਸਾਈਟ ਰਾਹੀਂ ਜਾਂ ਇਸ 'ਤੇ ਮੁਹੱਈਆ ਕਰਾਈ ਗਈ ਕਿਸੇ ਵੀ ਜਾਣਕਾਰੀ ਦੀ ਵਾੱਰੰਟੀ ਨਹੀਂ ਲੈਂਦੀ। ਕੰਪਨੀ ਵੈਬਸਾਈਟ ਸੰਬੰਧੀ ਵਾੱਰੰਟੀਆਂ ਦਾ ਪ੍ਰਗਟਾਵਾ ਜਾਂ ਇਹਨਾਂ ਨੂੰ ਲਾਗੂ ਨਹੀਂ ਕਰਦੀ, ਇਸ ਵਿੱਚ ਟਾਈਟਲ ਦੀਆਂ ਅਸੀਮਤ ਵਾੱਰੰਟਈਆਂ, ਬਿਨਾਂ ਰੋਕ, ਖ਼ਰੀਦਣ-ਵੇਚਣ ਜਾਂ ਵਿਸ਼ੇਸ਼ ਉਦੇਸ਼ ਲਈ ਫ਼ਿਟਨੈਸ ਸ਼ਾਮਿਲ ਹੁੰਦੀ ਹੈ। ਤੁਸੀਂ ਇਸ ਵੈਬਸਾਈਟ ਨੂੰ ਸਪਸ਼ਟ ਤੌਰ 'ਤੇ ਸਿਰਫ਼ ਆਪਣੇ ਜੋਖਮ 'ਤੇ ਆਪਣੇ ਲਈ ਵਰਤੋਂ ਕਰਨ ਵਾਸਤੇ ਸਹਿਮਤ ਹੁੰਦੇ ਹੋ।
  • PG&E ਦੇ ਕਿਸੇ ਵੀ ਮੁਲਾਜ਼ਮ, ਏਜੰਟ, ਨੁਮਾਇੰਦੇ ਜਾਂ ਕਿਸੇ ਵੀ ਤੀਜੀ ਧਿਰ ਨੂੰ ਵਰਤੋਂ ਦੀਆਂ ਇਹਨਾਂ ਸ਼ਰਤਾਂ ਵਿੱਚ ਪ੍ਰਗਟਾਈ ਗਈ ਕਿਸੇ ਕਿਸਮ ਦੀ ਕੋਈ ਵੀ ਵਾੱਰੰਟੀ ਤਿਆਰ ਕਰਨ ਦਾ ਅਖ਼ਤਿਆਰ ਨਹੀਂ ਹੈ।
 • ਜ਼ਿੰਮੇਵਾਰੀ ਦੀ ਬੰਦਿਸ਼
  • PG&E, ਇਸਦੇ ਸਹਿਯੋਗੀ ਜਾਂ ਸਹਾਇਕ ਕੰਪਨੀਆਂ ਅਤੇ ਉਹਨਾਂ ਦੇ ਅਫ਼ਸਰ, ਡਾਇਰੈਕਟਰ, ਮੁਲਾਜ਼ਮ, ਏਜੰਟ, ਵਾਰਿਸ ਜਾਂ ਨਿਯੁਕਤ ਕੀਤੇ ਗਏ ਵਿਅਕਤੀ ਵੈਬਸਾਈਟ ਕਰਕੇ ਜਾਂ ਵੈਬਸਾਈਟ ਸੰਬੰਧੀ ਜਾਂ ਵੈਬਸਾਈਟ 'ਤੇ ਜਾਂ ਇਸ ਰਾਹੀਂ ਉਪਲਬਧ ਕਿਸੇ ਵੀ ਸੇਵਾਵਾਂ ਕਰਕੇ ਕਿਸੇ ਅਸਿੱਧੇ, ਨਤੀਜੇ ਵਜੋਂ ਹੋਣ ਵਾਲੇ, ਇਤਫ਼ਾਕੀਆ, ਮਿਸਾਲੀ, ਖ਼ਾਸ ਜਾਂ ਸਜ਼ਾ ਸੰਬੰਧੀ ਹਰਜਾਨਿਆਂ (ਇਸ ਵਿੱਚ ਡਾਟਾ ਖੁੰਝਣ, ਬਦਲਵੇਂ ਉਤਪਾਦਾਂ ਜਾਂ ਸੇਵਾਵਾਂ ਖ਼ਰੀਦਣ ਨਾਲ ਹੋਣ ਵਾਲੇ ਲਾਭ ਜਾਂ ਲਾਗਤਾਂ ਖੁੰਝਣ ਦੇ ਨਤੀਜੇ ਵਜੋਂ ਸੀਮਤ ਹਰਜਾਨੇ ਸ਼ਾਮਿਲ ਹੁੰਦੇ ਹਨ) ਲਈ ਤੁਹਾਡੇ ਜਾਂ ਕਿਸੇ ਤੀਜੀ ਧਿਰ ਲਈ ਜ਼ਿੰਮੇਵਾਰ ਨਹੀਂ ਹੋਣਗੇ।
  • ਦੇਣਦਾਰੀ ਦੇ ਕਿਸੇ ਵੀ ਸਿਧਾਂਤ (ਭਾਵੇਂ ਠੇਕਾ, ਨਿੱਜੀ ਜਾਂ ਸਮਾਜਕ ਜੁਰਮ, ਸਖ਼ਤ ਦੇਣਦਾਰੀ ਜਾਂ ਕਿਸੇ ਹੋਰ ਤਰੀਕੇ ਨਾਲ) ਹੇਠ ਕਿਸੇ ਵੀ ਮਾਮਲੇ ਵਿੱਚ PG&E, ਇਸਦੇ ਸਹਿਯੋਗੀ ਜਾਂ ਸਹਾਇਕ ਕੰਪਨੀਆਂ ਜਾਂ ਉਹਨਾਂ ਦੇ ਅਫ਼ਸਰ, ਡਾਇਰੈਕਟਰ, ਮੁਲਾਜ਼ਮ, ਏਜੰਟ, ਵਾਰਿਸ ਜਾਂ ਨਿਯੁਕਤ ਕੀਤੇ ਗਏ ਵਿਅਕਤੀ ਦੀ ਜ਼ਿੰਮੇਵਾਰੀ $500 ਤੋਂ ਵੱਧ ਦੀ ਨਹੀਂ ਹੋਏਗੀ, ਇਸ ਗੱਲ ਨੂੰ ਧਿਆਨ ਵਿੱਚ ਰੱਖੇ ਬਿਨਾਂ ਕਿ ਭਾਵੇਂ ਅਜਿਹੀਆਂ ਧਿਰਾਂ ਨੇ ਅਜਿਹੇ ਨੁਕਸਾਨਾਂ ਦੀ ਸੰਭਾਵਨਾ ਬਾਰੇ ਸਲਾਹ ਦਿੱਤੀ ਹੋਵੇ। ਸਟੇਟ ਦੇ ਕੁਝ ਕਾਨੂੰਨ ਲਾਗੂ ਵਾੱਰੰਟੀਆਂ 'ਤੇ ਬੰਦਿਸ਼ ਲਾਉਣ ਜਾਂ ਕੁਝ ਹਰਜਾਨਿਆਂ 'ਤੇ ਰੋਕ ਲਾਉਣ ਜਾਂ ਬੰਦਿਸ਼ ਲਾਉਣ ਦੀ ਆਗਿਆ ਨਹੀਂ ਦਿੰਦੇ। ਜੇ ਇਹ ਕਾਨੂੰਨ ਤੁਹਾਡੇ 'ਤੇ ਲਾਗੂ ਹੁੰਦੇ ਹਨ, ਤਾਂ ਸੈਕਸ਼ਨ 11 ("ਵਾੱਰੰਟੀਆਂ ਦਾ ਡਿਸਕਲੇਮਰ") ਵਿਚਲੇ ਕੁਝ ਜਾਂ ਸਾਰੇ ਡਿਸਕਲੇਮਰਾਂ, ਰੋਕਾਂ ਜਾਂ ਬੰਦਿਸ਼ਾਂ ਅਤੇ ਇਹ ਸੈਕਸ਼ਨ 12 ("ਦੇਣਦਾਰੀ ਦੀ ਬੰਦਿਸ਼ ") ਤੁਹਾਡੇ 'ਤੇ ਲਾਗੂ ਨਹੀਂ ਹੋ ਸਕਦਾ ਅਤੇ ਤੁਹਾਡੇ ਵਾਧੂ ਹੱਕ ਹੋ ਸਕਦੇ ਹਨ।
 • ਨੁਕਸਾਨ ਆਦਿ ਤੋਂ ਬਚਾਅ
  ਤੁਸੀਂ, PG&E, ਇਸਦੇ ਸਹਿਯੋਗੀਆਂ ਜਾਂ ਸਹਾਇਕ ਕੰਪਨੀਆਂ ਅਤੇ ਉਹਨਾਂ ਦੇ ਅਫ਼ਸਰਾਂ, ਡਾਇਰੈਕਟਰਾਂ, ਮੁਲਾਜ਼ਮਾਂ, ਏਜੰਟਾਂ, ਵਾਰਿਸਾਂ ਜਾਂ ਨਿਯੁਕਤ ਕੀਤੇ ਗਏ ਵਿਅਕਤੀਆਂ ਨੂੰ ਵੈਬਸਾਈਟ ਦੀ ਤੁਹਾਡੇ ਵੱਲੋਂ ਕੀਤੀ ਗਈ ਵਰਤੋਂ ਨਾਲ ਕਿਸੇ ਵੀ ਤਰੀਕੇ ਜਾਂ ਪਲੇਸਮੈਂਟ ਜਾਂ ਕਿਸੇ ਵੀ ਮੈਸੇਜ, ਜਾਣਕਾਰੀ, ਸਾੱਫ਼ਟਵੇਅਰ ਦੇ ਪ੍ਰਸਾਰਣ ਜਾਂ ਤੁਹਾਡੇ ਜਾਂ ਤੁਹਾਡੇ ਯੂਜ਼ਰ ਅਕਾਉਂਟ ਦੇ ਯੂਜ਼ਰਾਂ ਵੱਲੋਂ ਤੁਹਾਡੇ ਜਾਂ ਤੁਹਾਡੇ ਯੂਜ਼ਰ ਅਕਾਉਂਟ ਦੇ ਯੂਜ਼ਰਾਂ ਵੱਲੋਂ ਵਰਤੋਂ ਦੀਆਂ ਇਹਨਾਂ ਸ਼ਰਤਾਂ ਦੀ ਕਿਸੇ ਵੀ ਉਲੰਘਣਾ ਸੰਬੰਧੀ ਵੈਬਸਾਈਟ 'ਤੇ ਜਾਂ ਰਾਹੀਂ ਹੋਰ ਸਮੱਗਰੀਆਂ ਜਾਂ ਮਜ਼ਮੂਨ ਕਰਕੇ ਕਿਸੇ ਅਤੇ ਸਾਰੇ ਦਾਅਵਿਆਂ, ਦੇਣਦਾਰੀਆਂ, ਲਾਗਤਾਂ ਅਤੇ ਖ਼ਰਚਿਆਂ (ਇਸ ਵਿੱਚ ਅਟਾੱਰਨੀਆਂ ਅਤੇ ਮਾਹਿਰਾਂ ਦੀਆਂ ਢੁਕਵੀਆਂ ਫ਼ੀਸਾਂ ਸ਼ਾਮਿਲ ਹੁੰਦੀਆਂ ਹਨ) ਤੋਂ ਬਚਾਅ, ਸੁਰੱਖਿਅਤ ਕਰਨ ਅਤੇ ਨੁਕਸਾਨ ਨਾ ਪਹੁੰਚਾਉਣ ਵਾਲਾ ਸਿੱਧ ਕਰਨ ਲਈ ਸਹਿਮਤ ਹੁੰਦੇ ਹੋ।
 • ਹੋਰ
  • ਕੰਪਨੀ ਇਸ ਵੈਬਸਾਈਟ ਨੂੰ Oakland, California, USA ਵਿਚਲੇ ਆਪਣੇ ਹੈਡਕੁਆਟਰ ਤੋਂ ਕੰਟਰੋਲ ਕਰਦੀ ਅਤੇ ਚਲਾਉਂਦੀ ਹੈ। ਜੇ ਤੁਸੀਂ ਇਸ ਵੈਬਸਾਈਟ ਦੀ ਹੋਰਨਾਂ ਥਾਵਾਂ ਤੋਂ ਵਰਤੋਂ ਕਰਦੇ ਹੋ, ਤਾਂ ਤੁਸੀਂ ਲਾਗੂ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਨ ਲਈ ਜ਼ਿੰਮੇਵਾਰ ਹੋ। ਵਰਤੋਂ ਦੀਆਂ ਇਹਨਾਂ ਸ਼ਰਤਾਂ ਦਾ ਪ੍ਰਬੰਧ ਕੈਲੀਫ਼ੋਰਨੀਆ ਸਟੇਟ ਵਲੋਂ ਕੀਤਾ ਜਾਏਗਾ, ਜਿਵੇਂ ਕਿ ਇਹ ਕੈਲੀਫ਼ੋਰਨੀਆ ਦੇ ਵਸਨੀਕਾਂ ਵਿਚਕਾਰ ਹੋਏ ਇਕਰਾਰਨਾਮਿਆਂ 'ਤੇ ਲਾਗੂ ਹੁੰਦਾ ਹੈ, ਭਾਵੇਂ ਤੁਸੀਂ ਕੈਲੀਫ਼ੋਰਨੀਆ ਵਿੱਚ ਜਾਂ ਹੋਰਨਾਂ ਥਾਵਾਂ ਵਿੱਚ ਰਹਿੰਦੇ ਹੋ ਜਾਂ ਕੰਪਨੀ ਨਾਲ ਕਾਰੋਬਾਰੀ ਲੈਣ-ਦੇਣ ਕਰਦੇ ਹੋ।
  • ਸਮਝਿਆ ਜਾਏਗਾ ਕਿ ਵੈਬਸਾਈਟ ਦੀ ਵਰਤੋਂ ਪੂਰੀ ਤਰ੍ਹਾਂ ਕੈਲੀਫ਼ੋਰਨੀਆ ਵਿੱਚ ਕੀਤੀ ਜਾਂਦੀ ਹੈ। ਤੁਸੀਂ ਸਹਿਮਤ ਹੁੰਦੇ ਹੋ ਕਿ ਅਲਾਮੇਡਾ ਕਾਉਂਟੀ, ਕੈਲੀਫ਼ੋਰਨੀਆ ਵਿਚਲੀਆਂ ਅਦਾਲਤਾਂ ਦਾ ਵਰਤੋਂ ਦੀਆਂ ਇਹਨਾਂ ਸ਼ਰਤਾਂ ਸੰਬੰਧੀ ਜਾਂ ਵੈਬਸਾਈਟ ਦੀ ਤੁਹਾਡੇ ਵੱਲੋਂ ਕੀਤੀ ਗਈ ਵਰਤੋਂ ਕਰਕੇ ਹੋਏ ਕਿਸੇ ਅਤੇ ਸਾਰੇ ਵਿਵਾਦਾਂ ਲਈ ਵਿਸ਼ੇਸ਼ ਅਧਿਕਾਰ ਹੋਵੇਗਾ ਅਤੇ ਤੁਸੀਂ ਅਜਿਹੀ ਅਦਾਲਤ ਦੇ ਅਧਿਕਾਰ-ਖੇਤਰ ਵਿੱਚ ਪੇਸ਼ ਹੋਣ ਲਈ ਸਹਿਮਤ ਹੁੰਦੇ ਹੋ। ਕਿਸੇ ਵੀ ਵਿਵਾਦ ਵਿਚਲੀ ਮੌਜੂਦਾ ਧਿਰ ਹੋਰ ਸਾਰੀ ਉਪਲਬਧ ਵਸੂਲੀ ਅਤੇ ਰਾਹਤ ਤੋਂ ਅਲਾਵਾ ਆਪਣੇ ਅਟਾੱਰਨੀਆਂ ਦੀਆਂ ਢੁਕਵੀਆਂ ਫ਼ੀਸਾਂ ਅਤੇ ਲਾਗਤਾਂ ਦੀ ਹੱਕਦਾਰ ਹੋਏਗੀ।
  • ਜੇ ਵਰਤੋਂ ਦੀਆਂ ਇਹਨਾਂ ਸ਼ਰਤਾਂ ਦਾ ਕੋਈ ਵੀ ਪ੍ਰਬੰਧ ਗੈਰ-ਕਾਨੂੰਨੀ, ਰੱਦ ਜਾਂ ਕਿਸੇ ਵੀ ਕਾਰਨ ਕਰਕੇ ਲਾਗੂ ਨਾ ਹੋਣ ਵਾਲਾ ਮੰਨਿਆ ਜਾਂਦਾ ਹੈ, ਤਾਂ ਫਿਰ ਉਸ ਪ੍ਰਬੰਧ ਨੂੰ ਗੰਭੀਰ ਮੰਨਿਆ ਜਾਏਗਾ ਅਤੇ ਇਸਦਾ ਬਾਕੀ ਰਹਿੰਦੇ ਪ੍ਰਬੰਧਾਂ ਦੀ ਵੈਧਤਾ ਅਤੇ ਲਾਗੂ ਕਰਨ 'ਤੇ ਅਸਰ ਨਹੀਂ ਪਏਗਾ।
  • ਵਰਤੋਂ ਦੀਆਂ ਸ਼ਰਤਾਂ, ਜੋ ਹਵਾਲੇ ਵਾਲੀ PG&E ਦੀ ਵੈਬਸਾਈਟ ਦੀ ਰਾਜ਼ਦਾਰੀ ਸੰਬੰਧੀ ਪਾੱਲਿਸੀ ਨੂੰ ਸ਼ਾਮਿਲ ਕਰਦੀ ਹੈ, ਜੋ ਤੁਹਾਡੇ ਅਤੇ PG&E ਵਿਚਕਾਰ ਸਮੁੱਚੇ ਸਮਝੌਤੇ, ਜੋ ਵੈਬਸਾਈਟ ਦੀ ਤੁਹਾਡੀ ਵਰਤੋਂ ਨਾਲ ਸੰਬੰਧਿਤ ਹੈ, ਬਾਰੇ ਦੱਸਦੀ ਹੈ ਅਤੇ ਵਰਤੋਂ ਦੀਆਂ ਇਹਨਾਂ ਸ਼ਰਤਾਂ ਨਾਲ ਸੰਬੰਧਿਤ ਪਹਿਲਾਂ ਦੇ ਸਾਰੇ ਅਤੇ ਸਮਕਾਲੀ ਸਮਝੌਤਿਆਂ ਨੂੰ ਵਰਤੋਂ ਦੀਆਂ ਇਹਨਾਂ ਸ਼ਰਤਾਂ ਰਾਹੀਂ ਰੱਦ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜਿਵੇਂ ਕਿ ਇੱਥੇ ਦਿੱਤਾ ਗਿਆ ਹੈ, PG&E ਨੂੰ ਛੱਡਕੇ ਕਿਸੇ ਹੋਰ ਵੱਲੋਂ ਵਰਤੋਂ ਦੀਆਂ ਇਹਨਾਂ ਸ਼ਰਤਾਂ ਵਿੱਚ ਤਰਮੀਮ ਨਹੀਂ ਕੀਤੀ ਜਾ ਸਕਦੀ।

ਤੁਸੀਂ ਵਰਤੋਂ ਦੀਆਂ ਇਹਨਾਂ ਸ਼ਰਤਾਂ ਬਾਰੇ ਕੋਈ ਵੀ ਸੁਆਲ ਇਹਨਾਂ ਨੂੰ ਭੇਜ ਸਕਦੇ ਹੋ:


Pacific Gas and Electric Company
Director, Digital Channels
300 Lakeside Drive, Suite 210
Oakland, CA 94612