ਜੰਗਲੀ ਅੱਗ ਤੋਂ ਸੁਰੱਖਿਆ
ਰੋਕਥਾਮ, ਤਿਆਰੀ ਅਤੇ ਸਹਾਇਤਾ
ਸਾਡੇ ਪ੍ਰਾਂਤ ਨੂੰ ਦਰਪੇਸ਼ ਜੰਗਲੀ ਅੱਗ ਦੇ ਵਧੇ ਹੋਏ ਖਤਰੇ ਨਾਲ, PG&E ਜੰਗਲੀ ਅੱਗਾਂ ਦੇ ਖਤਰਿਆਂ ਨੂੰ ਘਟਾਉਣ ਲਈ ਅਤੇ ਸਾਡੇ ਗਾਹਕਾਂ ਅਤੇ ਭਾਈਚਾਰਿਆਂ ਨੂੰ ਸਲਾਮਤ ਰੱਖਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਵਧਾ ਰਹੀ ਹੈ ਅਤੇ ਇਹਨਾਂ ਦਾ ਵਿਸਤਾਰ ਕਰ ਰਹੀ ਹੈ।
ਅੱਜ ਹੀ ਇਹ ਕਦਮ ਚੁੱਕੋ
ਆਪਣੀ ਸੰਪਰਕ ਜਾਣਕਾਰੀ ਅੱਪਡੇਟ ਕਰੋ
ਇਹ ਅਹਿਮ ਹੈ ਕਿ PG&E ਕੋਲ ਤੁਹਾਡੀ ਤਾਜ਼ਾ ਸੰਪਰਕ ਜਾਣਕਾਰੀ ਹੋਵੇ ਤਾਂ ਜੋ ਤੁਹਾਨੂੰ ਉਸ ਸਮੇਂ ਸੂਚਿਤ ਕੀਤਾ ਜਾ ਸਕੇ ਜਦੋਂ ਕੋਈ PSPS ਵਰਤਾਰਾ ਤੁਹਾਡੇ ਘਰ ਜਾਂ ਕਾਰੋਬਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਪਣੀ ਸੰਪਰਕ ਜਾਣਕਾਰੀ ਅਪਡੇਟ ਕਰਨ ਲਈ pge.com/mywildfirealerts ਦੇਖੋ ਜਾਂ 1-866-743-6589 ’ਤੇ ਕਾਲ ਕਰੋ।
ਸੁਰੱਖਿਆ ਸੰਬੰਧੀ ਵੈਬੀਨਾਰ ਵਿੱਚ ਸ਼ਾਮਲ ਹੋਵੋ
PG&E ਹਰ ਉਸ ਵਿਅਕਤੀ ਵਾਸਤੇ ਔਨਲਾਈਨ ਵੈਬੀਨਾਰਾਂ ਦੀ ਇੱਕ ਲੜੀ ਦੀ ਮੇਜ਼ਬਾਨੀ ਕਰ ਰਹੀ ਹੈ ਜੋ ਸਾਡੇ ‘ਭਾਈਚਾਰੇ ਲਈ ਜੰਗਲੀ ਅੱਗ ਤੋਂ ਸੁਰੱਖਿਆ ਦਾ ਪ੍ਰੋਗਰਾਮ’ (Community Wildfire Safety Program) ਵਿੱਚ ਰੂਚੀ ਰੱਖਦਾ ਹੋਵੇ। ਇਹ ਆਭਾਸੀ ਇਕੱਤਰਤਾਵਾਂ ਭਾਈਚਾਰੇ ਦੇ ਮੈਂਬਰਾਂ ਨੂੰ ਜੰਗਲੀ ਅੱਗ ਤੋਂ ਸੁਰੱਖਿਆ ਅਤੇ ਸੰਕਟਕਾਲ ਵਾਸਤੇ ਤਿਆਰੀ ਬਾਰੇ ਹੋਰ ਜਾਣਕਾਰੀ ਲੈਣ, PG&E ਦੇ ਪ੍ਰਤੀਨਿਧਾਂ ਨੂੰ ਮਿਲਣ, ਸਵਾਲ ਪੁੱਛਣ ਅਤੇ ਪ੍ਰਤੀਕਰਮ ਸਾਂਝਾ ਕਰਨ ਦੇ ਯੋਗ ਬਣਾਉਂਦੀਆਂ ਹਨ। ਵੈਬੀਨਾਰ ਦੇ ਕਾਰਜਕ੍ਰਮ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।
PSPS ਬਾਬਤ ਜਾਣੋ
PSPS ਵਾਸਤੇ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਆਮ ਪੁੱਛੇ ਜਾਂਦੇ ਸਵਾਲਾਂ ਅਤੇ ਮਦਦਗਾਰੀ ਸਰੋਤਾਂ ਵਾਸਤੇ pge.com/psps ਦੇਖੋ।
ਇੱਕ ਤੋਂ ਵਧੇਰੇ ਦਿਨਾਂ ਦੇ ਬਿਜਲੀ ਕੱਟਾਂ ਵਾਸਤੇ ਤਿਆਰੀ ਕਰੋ
ਅਸੀਂ ਜਾਣਦੇ ਹਾਂ ਕਿ ਇੱਕ PSPS ਵਰਤਾਰੇ ਦਾ ਸਾਡੇ ਗਾਹਕਾਂ ਅਤੇ ਭਾਈਚਾਰਿਆਂ ਉੱਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ। ਅਸੀਂ ਬਿਜਲੀ ਸਿਰਫ਼ ਓਦੋਂ ਚਾਲੂ ਕਰਾਂਗੇ ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇ, ਇਸ ਲਈ ਅਸੀਂ ਤੁਹਾਨੂੰ ਉਹਨਾਂ ਬਿਜਲੀ ਕੱਟਾਂ ਵਾਸਤੇ ਤਿਆਰੀ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜੋ ਕਈ ਦਿਨਾਂ ਤੱਕ ਚੱਲ ਸਕਦੇ ਹਨ। ਅਸੀਂ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਨੁਕਤਿਆਂ ਵਾਸਤੇ ਬਿਜਲੀ ਕੱਟਾਂ ਵਾਸਤੇ ਤਿਆਰੀ (Outage Readiness) ਜਾਂ safetyactioncenter.pge.com ਦੇਖੋ,ਇੱਕ ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ।
ਕਮਿਊਨਿਟੀ ਵਾਈਲਡਫਾਇਰ ਸੇਫਟੀ ਪ੍ਰੋਗਰਾਮ ਬਾਰੇ ਜਾਣੋ
ਸਾਡੇ ਪ੍ਰਾਂਤ ਨੂੰ ਦਰਪੇਸ਼ ਜੰਗਲੀ ਅੱਗ ਦੇ ਵਧੇ ਹੋਏ ਖਤਰੇ ਨਾਲ, PG&E ਜੰਗਲੀ ਅੱਗਾਂ ਦੇ ਖਤਰਿਆਂ ਨੂੰ ਘਟਾਉਣ ਲਈ ਅਤੇ ਸਾਡੇ ਗਾਹਕਾਂ ਅਤੇ ਭਾਈਚਾਰਿਆਂ ਨੂੰ ਸਲਾਮਤ ਰੱਖਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਵਧਾ ਰਹੀ ਹੈ ਅਤੇ ਇਹਨਾਂ ਦਾ ਵਿਸਤਾਰ ਕਰ ਰਹੀ ਹੈ। ਸਾਡੇ ਭਾਈਚਾਰੇ ਲਈ ਜੰਗਲੀ ਅੱਗ ਤੋਂ ਸੁਰੱਖਿਆ ਦੇ ਪ੍ਰੋਗਰਾਮ ਵਿੱਚ ਸਾਡੀ ਪ੍ਰਣਾਲੀ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਥੋੜ੍ਹੀ-ਮਿਆਦ, ਔਸਤ-ਮਿਆਦ ਅਤੇ ਲੰਬੀ-ਮਿਆਦ ਦੀਆਂ ਯੋਜਨਾਵਾਂ ਸ਼ਾਮਲ ਹਨ। ਹੋਰ ਜਾਣਕਾਰੀ ਲਈ pge.com/cwsp ਦੇਖੋ।
ਮੈਡੀਕਲ ਬੇਸਲਾਈਨ ਪ੍ਰੋਗਰਾਮ ਵਾਸਤੇ ਅਰਜ਼ੀ ਦਿਓ
ਕੀ ਤੁਸੀਂ ਆਪਣੀਆਂ ਡਾਕਟਰੀ ਲੋੜਾਂ ਵਾਸਤੇ ਬਿਜਲੀ ’ਤੇ ਨਿਰਭਰ ਹੋ?
PG&E ਦਾ ਮੈਡੀਕਲ ਬੇਸਲਾਈਨ ਪ੍ਰੋਗਰਾਮ ਉਹਨਾਂ ਗੈਸ ਅਤੇ ਬਿਜਲੀ ਖਪਤਕਾਰਾਂ ਨੂੰ ਸਭ ਤੋਂ ਘੱਟ ਕੀਮਤ ’ਤੇ ਵਾਧੂ ਊਰਜਾ ਦਿੰਦਾ ਹੈ ਜੋ ਜੀਵਨ-ਸਹਾਇਕ ਉਪਕਰਨਾਂ ’ਤੇ ਨਿਰਭਰ ਹਨ ਅਤੇ/ਜਾਂ ਜਿਨ੍ਹਾਂ ਨੂੰ ਕੁਝ ਖਾਸ ਡਾਕਟਰੀ ਬਿਮਾਰੀਆਂ ਵਾਸਤੇ ਵਿਸ਼ੇਸ਼ ਤਪਸ਼ (heating) ਜਾਂ ਠੰਢਕ (cooling) ਦੀ ਲੋੜ ਹੈ।
ਮੈਡੀਕਲ ਬੇਸਲਾਈਨ ਦੇ ਗਾਹਕਾਂ ਨੂੰ ਕਿਸੇ PSPS ਦੌਰਾਨ ਵਾਧੂ ਆਊਟਰੀਚ (outreach) ਵੀ ਮਿਲਦੀ ਹੈ, ਜਿਸ ਵਿੱਚ ਵਾਧੂ ਅਧਿਸੂਚਨਾਵਾਂ, ਫ਼ੋਨ ਕਾਲਾਂ ਜਾਂ ਦਰਵਾਜ਼ੇ ’ਤੇ ਦਸਤਕ ਮਿਲ ਸਕਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਜਾਗਰੁਕ ਹਨ ਅਤੇ ਸੁਰੱਖਿਅਤ ਬਣੇ ਰਹਿਣ ਲਈ ਤਿਆਰੀਆਂ ਕਰ ਸਕਦੇ ਹਨ।
ਮੈਡੀਕਲ ਬੇਸਲਾਈਨ ਪ੍ਰੋਗਰਾਮ ਵਾਸਤੇ ਔਨਲਾਈਨ pge.com/medicalbaseline ਜਾਂ 1-800-743-5000 ’ਤੇ ਕਾਲ ਕਰਕੇ ਅਰਜ਼ੀ ਦਿਓ।
ਬੈਕਅਪ ਪਾਵਰ ਬਾਰੇ ਜਾਣੋ
ਅਸੀਂ ਸਮਝਦੇ ਹਾਂ ਕਿ ਬਿਨਾਂ ਬਿਜਲੀ ਦੇ ਰਹਿਣਾ ਸਾਡੇ ਗਾਹਕਾਂ ਵਾਸਤੇ ਕਿੰਨਾ ਵਿਘਨਕਾਰੀ ਹੈ, ਇਸ ਲਈ ਅਸੀਂ ਆਪਣੇ ਗਾਹਕਾਂ ਨੂੰ ਕਿਸੇ ਸੰਕਟਕਾਲ ਵਾਸਤੇ ਯੋਜਨਾ ਬਣਾਉਣ ਅਤੇ ਤੀਬਰ ਮੌਸਮ ਜਾਂ ਕੁਦਰਤੀ ਆਫਤਾਂ ਕਰਕੇ ਲੰਬੇ ਸਮੇਂ ਦੇ ਬਿਜਲੀ ਕੱਟਾਂ ਲਈ ਤਿਆਰ ਰਹਿਣ ਵਾਸਤੇ ਉਤਸ਼ਾਹਤ ਕਰਦੇ ਹਾਂ। ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਲਈ, PG&E ਬੈਕਅਪ ਪਾਵਰ ਹੱਲਾਂ, ਇਹਨਾਂ ਨੂੰ ਕਿਵੇਂ ਖਰੀਦਣਾ ਹੈ, ਅਤੇ ਇਹਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਚਲਾਉਣਾ ਹੈ, ਬਾਰੇ pge.com/backuppower ’ਤੇ ਜਾਣਕਾਰੀ ਪ੍ਰਦਾਨ ਕਰਦੀ ਹੈ।
ਗੈਰ-PG&E ਖਾਤਾ ਧਾਰਕਾਂ ਲਈ PSPS ਪਤਾ ਸੂਚਨਾਵਾਂ
ਗੈਰ-PG&E ਖਾਤਾ ਧਾਰਕਾਂ ਲਈ PSPS ਪਤਾ ਸੂਚਨਾਵਾਂ
ਜੇ ਜੰਗਲੀ ਅੱਗ ਨੂੰ ਰੋਕਣ ਵਿੱਚ ਸਹਾਇਤਾ ਲਈ ਬਿਜਲੀ ਬੰਦ ਕਰਨ ਦੀ ਲੋੜ ਪਵੇਗੀ ਤਾਂ ਤੁਸੀਂ PG&E ਤੋਂ ਫੋਨ ਕਾਲ ਪ੍ਰਾਪਤ ਕਰੋਗੇ।
ਹੁਣੇ ਵਧੇਰੇ ਜਾਣੋ
ਕਿਸੇ ਜੰਗਲੀ ਅੱਗ ਤੋਂ ਬਾਅਦ ਸਹਾਇਤਾ
ਜੰਗਲੀ ਅੱਗ ਤੋਂ ਰਿਕਵਰੀ ਸੰਬੰਧੀ ਸਹਾਇਤਾ (Wildfire Recovery Support) ’ਤੇ ਜਾਕੇ ਖਪਤਕਾਰਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਪ੍ਰਾਪਤ ਕਰੋ ਜਿਸ ਵਿੱਚ ਵਿੱਤੀ ਸਹਾਇਤਾ ਅਤੇ ਪੁਨਰ-ਨਿਰਮਾਣ ਪ੍ਰਕਿਰਿਆ ਨੂੰ ਕਿਵੇਂ ਸ਼ੁਰੂ ਕਰਨਾ ਹੈ, ਸ਼ਾਮਲ ਹੈ।
PG&E ਦਾ ਸੇਫਟੀ ਐਕਸ਼ਨ ਸੈਂਟਰ
ਕੀ ਤੁਸੀਂ ਇਸ ਬਾਰੇ ਨੁਕਤੇ ਲੱਭ ਰਹੇ ਹੋ ਕਿ ਸੰਕਟਕਾਲਾਂ ਅਤੇ ਬਿਜਲੀ ਕੱਟਾਂ ਵਾਸਤੇ ਤਿਆਰੀ ਕਿਵੇਂ ਕਰਨੀ ਹੈ? ਸਰੋਤਾਂ ਵਾਸਤੇ ਸਾਡੇਸੇਫਟੀ ਐਕਸ਼ਨ ਸੈਂਟਰ ਨੂੰ safetyactioncenter.pge.com’ਤੇ ਦੇਖੋ, ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੋਈ ਸੰਕਟਕਾਲੀ ਕਿੱਟ ਅਤੇ ਯੋਜਨਾ ਕਿਵੇਂ ਬਣਾਉਣੀ ਹੈ, ਇੱਕ ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ।
PG&E ਦੀ ਮੌਸਮ ਅਤੇ PSPS 7-ਦਿਨ ਦੀ ਭਵਿੱਖਬਾਣੀ ਬਾਬਤ ਵੈੱਬਸਾਈਟ
ਸਾਡੀ ਵੱਲੋਂ ਨਜ਼ਰ ਰੱਖੀਆਂ ਜਾ ਰਹੀਆਂ ਮੌਸਮ ਦੀਆਂ ਹਾਲਤਾਂ ’ਤੇ ਝਾਤ ਪਾਉਣ ਲਈ pge.com/weather ਦੇਖੋ ਅਤੇ ਉਹ ਡਾਟਾ ਦੇਖੋ ਜੋ ਅਸੀਂ ਆਪਣੇ ਮੌਸਮ ਸਟੇਸ਼ਨਾਂ ਅਤੇ ਹਾਈ-ਡੈਫੀਨਿਸ਼ਨ ਕੈਮਰਿਆਂ ਰਾਹੀਂ ਇਕੱਤਰ ਕਰਦੇ ਹਾਂ।
ਅਪੰਗਤਾ ਆਫਤ ਪਹੁੰਚ ਪ੍ਰੋਗਰਾਮ (Disability Disaster Access Program)
ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਕੋਈ ਅਪੰਗਤਾ ਹੈ ਜਾਂ ਵਾਧੂ ਵਿਸ਼ੇਸ਼ ਲੋੜਾਂ ਹਨ, ਤਾਂ ‘ਕੈਲੀਫੋਰਨੀਆ ਫਾਊਂਡੇਸ਼ਨ ਫਾਰ ਇੰਡੀਪੈਂਡੈਂਟ ਲਿਵਿੰਗ ਸੈਂਟਰਜ਼’ PSPS ਵਰਤਾਰਿਆਂ ਅਤੇ ਸੰਕਟਕਾਲਾਂ ਦੌਰਾਨ ਵਰਤਣ ਵਾਸਤੇ ਬੈਕਅਪ ਪਾਵਰ ਹਾਸਲ ਕਰਨ, ਰਹਿਣ ਦੇ ਸਥਾਨ ਅਤੇ ਹੋਰ ਚੀਜ਼ਾਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਵਧੇਰੇ ਜਾਣਕਾਰੀ ਵਾਸਤੇ disabilitydisasteraccess.orgਦੇਖੋ, ਇੱਕ ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ।
ਜੰਗਲੀ ਅੱਗ ਤੋਂ ਸੁਰੱਖਿਆ ਬਾਬਤ ਸਰੋਤ
ਜੰਗਲੀ ਅੱਗ ਤੋਂ ਸੁਰੱਖਿਆ
ਜੰਗਲੀ ਅੱਗ ਤੋਂ ਰਿਕਵਰੀ ਸੰਬੰਧੀ ਸਹਾਇਤਾ
ਸੰਕਟਕਾਲ ਵਾਸਤੇ ਤਿਆਰੀ
Wildfire Safety Webinars
ਜਨਤਕ ਸੁਰੱਖਿਆ ਲਈ ਬਿਜਲੀ ਕੱਟ ਸੰਬੰਧੀ ਸਰੋਤ
ਆਮ ਪੁੱਛੇ ਜਾਣ ਵਾਲੇ ਪ੍ਰਸ਼ਨ
ਵਰਤਾਰੇ ਬਾਬਤ ਅਪਡੇਟ
ਯੋਜਨਾਬੰਦੀ ਨਕਸ਼ੇ
ਸੰਭਾਵੀ ਬਿਜਲੀ ਕੱਟਾਂ ਬਾਬਤ ਨਕਸ਼ਾ
ਬਿਜਲੀ ਕੱਟਾਂ ਬਾਬਤ ਲਾਈਵ ਨਕਸ਼ਾ
Humboldt Local Power Source Project (PDF, 1.7MB)
ਹੋਰ PG&E ਸਰੋਤ
ਮੈਡੀਕਲ ਬੇਸਲਾਈਨ ਪ੍ਰੋਗਰਾਮ
ਬੈਕਅਪ ਪਾਵਰ
ਸੇਫਟੀ ਐਕਸ਼ਨ ਸੈਂਟਰ, ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ।
ਮੌਸਮ ਅਤੇ PSPS ਬਾਬਤ 7-ਦਿਨ ਦੀ ਭਵਿੱਖਬਾਣੀ
ਉਨ੍ਹਾਂ ਲਈ ਸਰੋਤ ਜਿਨਾ ਨੂੰ ਪਹੁੰਚਯੋਗਤਾ, ਵਿੱਤੀ, ਭਾਸ਼ਾ ਅਤੇ ਬੁਢਾਪੇ ਦੀਆਂ ਜ਼ਰੂਰਤਾਂ ਹਨ
ਭਾਈਚਾਰੇ ਲਈ ਜੰਗਲੀ ਅੱਗ ਤੋਂ ਸੁਰੱਖਿਆ ਪ੍ਰੋਗਰਾਮ ਬਾਬਤ ਸਰੋਤ (Community Wildfire Safety Program)
CWSP
See Our Progress (PDF, 160 KB)
See Our Progress by county (PDF, 8.1 MB)
ਵਾਈਲਡਫਾਇਰ ਮਿਟੀਗੇਸ਼ਨ ਪਲਾਨ
ਸਿਸਟਮ ਇੰਸਪੈਕਸ਼ਨਜ਼ ਪ੍ਰੋਗਰਾਮ
ਵਿਸਤਰਿਤ ਬਨਸਪਤੀ ਪ੍ਰਬੰਧਨ