PSPS ਸਮਰਥਨ
PG&E ਸਰੋਤ
ਅਸੀਂ ਲਾਈਟਾਂ ਚਾਲੂ ਰੱਖਣ ਦੀ ਮਹੱਤਤਾ ਸਮਝਦੇ ਹਾਂ, ਖਾਸ ਕਰਕੇ ਵਰਤਮਾਨ ਸਮੇਂ ਵਿੱਚ ਘਰ ਵਿੱਚ ਹੀ ਰਹਿਣ ਦੇ ਹੁਕਮਾਂ ਦੇ ਮੱਦੇ ਨਜ਼ਰ। ਅਸੀਂ ਕੋਵਿਡ-19 ਮਹਾਂਮਾਰੀ ਅਤੇ ਜੰਗਲੀ ਅੱਗ ਦੇ ਖ਼ਤਰੇ ਦੋਨਾਂ ਦੇ ਹੀ ਪ੍ਰਭਾਵ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕਰਨ ਲਈ ਦ੍ਰਿੜ ਹਾਂ। ਸਾਡਾ ਟੀਚਾ ਤੁਹਾਨੂੰ ਸੁਰੱਖਿਅਤ ਰੱਖਣਾ ਹੈ ਅਤੇ ਜਨਤਕ ਸਲਾਮਤੀ ਲਈ ਬਿਜਲੀ ਕੱਟ (Public Safety Power Shutoff) (PSPS) ਵਰਤਾਰੇ ਅਜਿਹਾ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਹਨ।
ਸਾਰੇ PG&E ਭਾਈਚਾਰਕ ਸਰੋਤ ਕੇਂਦਰ (Community Resource Centers) ਅਤੇ ਕੂਲਿੰਗ ਸੈਂਟਰ ਕੋਵਿਡ-19 ਨੂੰ ਘਟਾਉਣ ਲਈ ਰਾਜ ਅਤੇ ਕਾਉਂਟੀ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹਨ, ਜਿਨ੍ਹਾਂ ਵਿੱਚ ਚਿਹਰੇ ਨੂੰ ਢੱਕਣਾ, ਤਾਪਮਾਨ ਦੀਆਂ ਜਾਂਚਾਂ, ਸਮਾਜਕ ਦੂਰੀ ਅਤੇ ਹੋਰ ਸਾਵਧਾਨੀਆਂ ਸ਼ਾਮਲ ਹਨ।
ਕਿਸੇ PSPS ਵਿੱਚ ਤੁਹਾਡੀ ਸਹਾਇਤਾ ਕਰਨ ਲਈ ਸਾਡੇ ਕੋਲ ਹੇਠਾਂ ਦਿੱਤੇ ਸਰੋਤ ਉਪਲਬਧ ਹਨ।
ਭਾਈਚਾਰਕ ਸਰੋਤ ਕੇਂਦਰ (Community Resource Centers)
PG & E ਬਿਜਲੀ ਕੱਟ ਤੋਂ ਪ੍ਰਭਾਵਿਤ ਖੇਤਰਾਂ ਵਿਚ ਦਿਨ ਦੇ ਸਾਮੀ ਭਾਈਚਾਰਕ ਸਰੋਤ ਕੇਂਦਰਾਂ ਨੂੰ ਖੋਲਦੀ ਹੈI ਹਰੇਕ ਕੇਂਦਰ ADA - ਪਹੁੰਚਯੋਗ ਟਾਇਲਟ (restroom) ਅਤੇ ਹੱਥ-ਧੋਣ ਦਾ ਸਟੇਸ਼ਨ, ਬੁਨਿਆਦੀ ਡਾਕਟਰੀ ਉਪਕਰਨਾਂ ਦੀ ਚਾਰਗਿੰਗ , ਡਿਵਾਈਸ ਚਾਰਗਿੰਗ , Wi-Fi ਅਤੇ ਹੋਰ ਸਹੂਲਤਾਂ ਪੇਸ਼ ਕਰਦਾ ਹੈI
ਮੈਡੀਕਲ ਬੇਸਲਾਈਨ ਪ੍ਰੋਗਰਾਮ
ਕੀ ਤੁਸੀਂ ਡਾਕਟਰੀ ਜ਼ਰੂਰਤਾਂ ਲਈ ਬਿਜਲੀ ਤੇ ਨਿਰਭਰ ਕਰਦੇ ਹੋ? ਇਹ ਪਤਾ ਲਗਾਓ ਕਿ ਜੇ ਤੁਸੀਂ ਮੈਡੀਕਲ ਬੇਸਲਾਈਨ ਪ੍ਰੋਗਰਾਮ ਲਈ ਯੋਗਤਾ ਪੂਰੀ ਕਰਦੇ ਹੋ, ਸਾਈਨ ਅਪ ਕਿਵੇਂ ਕਰੀਏ ਅਤੇ ਇਸ ਪ੍ਰੋਗਰਾਮ ਦੇ ਲਾਭ ਕੀ ਹਨI

ਕੀ ਜਨਤਕ ਸਲਾਮਤੀ ਲਈ ਬਿਜਲੀ ਦਾ ਕੱਟ (Public Safety Power shutoff) ਦੌਰਾਨ ਤੁਹਾਨੂੰ ਵਾਧੂ ਮਦਦ ਦੀ ਲੋੜ ਪਵੇਗੀ?
ਜੇ ਤੁਹਾਨੂੰ ਜਾਂ ਤੁਹਾਡੇ ਜਾਣ-ਪਛਾਣ ਦੇ ਕਿਸੇ ਵਿਅਕਤੀ ਨੂੰ ਅਸਮਰਥਤਾ ਹੈ, ਜਾਂ ਪਹੁੰਚਯੋਗਤਾ, ਵਿੱਤੀ ਜਾਂ ਭਾਸ਼ਾ ਸੰਬੰਧੀ ਸਹਾਇਤਾ ਦੀ ਲੋੜ ਹੈ, ਤਾਂ ਉਹਨਾਂ ਲੋਕਾਂ ਨੂੰ ਸਰੋਤ ਮੁਹੱਈਆ ਕਰਨ ਲਈ, ਜਿਨ੍ਹਾਂ ਨੂੰ ਇਹਨਾਂ ਦੀ ਸਭ ਤੋਂ ਵੱਧ ਲੋੜ ਹੈ, PG&E ਕੋਲ ਭਾਈਵਾਲੀਆਂ ਹਨ।
ਉਨ੍ਹਾਂ ਲਈ ਸਰੋਤ ਜਿਨਾ ਨੂੰ ਪਹੁੰਚਯੋਗਤਾ, ਵਿੱਤੀ, ਭਾਸ਼ਾ ਅਤੇ ਬੁਢਾਪੇ ਦੀਆਂ ਜ਼ਰੂਰਤਾਂ ਹਨ
ਜਰਨੇਟਰ ਅਤੇ ਬੈਕਅੱਪ ਪਾਵਰ
ਪਤਾ ਕਰੋ ਕਿ ਕੋਈ ਜਰਨੇਟਰ ਜਾਂ ਬੈਕਅੱਪ ਪਾਵਰ ਦਾ ਕੋਈ ਹੋਰ ਤਰੀਕਾ ਤੁਹਾਡੇ ਲਈ ਸਹੀ ਹੈ, ਬੈਕਅੱਪ ਪਾਵਰ ਦੀਆਂ ਚੋਣਾਂ ਦਾ ਪਤਾ ਲਗਾਓ ਅਤੇ ਵਿੱਤੀ ਸਹਾਇਤਾ ਦੀਆਂ ਚੋਣਾਂ ਬਾਰੇ ਜਾਣੋ।
ਤੀਜੀ ਧਿਰ ਦੇ ਸਰੋਤ
- PG&E, ਕੈਲੀਫੋਰਨੀਆ ਦੀਆਂ ਹੋਰ ਸਹੂਲਤਾਂ ਅਤੇ ਕੈਲੀਫੋਰਨੀਆ ਜਨਤਕ ਉਪਯੋਗਿਤਾਵਾਂ ਕਮਿਸ਼ਨ (California Public Utilities Commission) ਤੋਂ ਤਿਆਰੀ ਕਰਨ ਬਾਰੇ ਸਾਂਝੇ ਸੁਝਾਵਾਂ ਲਈ, ਬਿਜਲੀ ਦੇ ਕੱਟ ਲਈ ਤਿਆਰੀ ਕਰੋ (Prepare for Powerdown) 'ਤੇ ਜਾਓ।
- ਬਿਪਤਾ ਲਈ ਤਿਆਰੀ ਬਾਰੇ ਜਾਣਕਾਰੀ ਲਈ, ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ (U.S. Department of Homeland Security) 'ਤੇ ਜਾਓ।
- CAL FIRE ਤੋਂ ਜੰਗਲੀ ਅੱਗ ਦੀ ਤਿਆਰੀ ਬਾਰੇ ਜਾਣਕਾਰੀ ਲਈ, ਜੰਗਲੀ ਅੱਗ ਲਈ ਤਿਆਰ (Ready for Wildfire) 'ਤੇ ਜਾਓ।
- ਕੈਲੀਫੋਰਨੀਆ ਜਨਤਕ ਉਪਯੋਗਿਤਾਵਾਂ ਕਮਿਸ਼ਨ (California Public Utilities Commission) ਦੀਆਂ ਸੁਰੱਖਿਆ ਕੋਸ਼ਿਸ਼ਾਂ ਬਾਰੇ ਜਾਣਕਾਰੀ ਲਈ, CPUC ਦੀ ਜੰਗਲੀ ਅੱਗ ਬਾਰੇ ਜਾਣਕਾਰੀ 'ਤੇ ਜਾਓ।
- ਕੈਲੀਫੋਰਨੀਆ ਦੀ ਅੱਗ ਤੋਂ ਸੁਰੱਖਿਆ ਬਾਰੇ ਕਾਉਂਸਿਲ (California’s Fire Safe Council) ਤੋਂ ਜੰਗਲੀ ਅੱਗ ਤੋਂ ਸੁਰੱਖਿਆ ਅਤੇ ਰੱਖਿਆ ਬਾਰੇ ਜਾਣਕਾਰੀ ਲਈ, CA ਫਾਇਰ ਸੇਫ ਕਾਉਂਸਿਲ (CA Fire Safe Council) 'ਤੇ ਜਾਓ।
- ਜਲਵਾਯੂ ਅਤੇ ਜੰਗਲੀ ਅੱਗ ਬਾਰੇ ਜਾਣਕਾਰੀ ਲਈ, ਰਾਸ਼ਟਰੀ ਸਮੁੰਦਰੀ ਅਤੇ ਵਾਯੂਮੰਡਲ ਪ੍ਰਬੰਧਨ (National Oceanic and Atmospheric Administration) 'ਤੇ ਜਾਓ।
ਸੰਬੰਧਿਤ ਲਿੰਕ
PSPS ਵਰਤਾਰਿਆਂ ਨੂੰ ਘੱਟ ਤੋਂ ਘੱਟ ਕਰਨਾ
ਪਤਾ ਕਰੋ ਕਿ ਅਸੀਂ PSPS ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਲਈ ਕੀ ਕਰ ਰਹੇ ਹਾਂ।
PSPS ਲਈ ਤਿਆਰੀ ਕਰੋ
ਇਹ ਪਤਾ ਲਗਾਓ ਕੀ ਆਉਣ ਵਾਲੀ PSPS ਅਤੇ ਸੁਰੱਖਿਆ ਲਈ ਤਿਆਰ ਕਿਵੇਂ ਹੋਣਾ ਹੈ ਅਤੇ ਜੇ ਤੁਹਾਡੀ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਕਿਹੜੇ ਸੁਰੱਖਿਆ ਸੁਝਾਵਾਂ ਦੀ ਪਾਲਣਾ ਕਰਨੀ ਹੈI
PSPS ਅੱਪਡੇਟ ਅਤੇ ਸੂਚਨਾਵਾਂ
ਵਰਤਮਾਨ PSPS ਵਰਤਾਰੇ ਦੀ ਸਥਿਤੀ ਬਾਰੇ ਪਤਾ ਕਰੋ, PSPS ਸੂਚਨਾਵਾਂ ਲਈ ਸਾਈਨ-ਅੱਪ ਕਰੋ, ਅਤੇ ਜਾਣੋ ਕਿ ਕਿਸੇ PSPS ਦੀ ਸਥਿਤੀ ਵਿੱਚ ਤੁਹਾਨੂੰ ਸਾਡੇ ਦੁਆਰਾ ਕਿਵੇਂ ਅਤੇ ਕਦੋਂ ਸੂਚਿਤ ਕੀਤਾ ਜਾਵੇਗਾ।